DarshanSRiarAdv7ਆਸ ਕਰਨੀ ਬਣਦੀ ਹੈ ਕਿ ਮਨੁੱਖ ਕੰਧ ’ਤੇ ਲਿਖੀ ਇਬਾਰਤ ਪੜ੍ਹ ਕੇ ...
(13 ਅਪਰੈਲ 2026)


ਮੇਲਿਆਂ ਅਤੇ ਤਿਉਹਾਰਾਂ ਨਾਲ ਭਰਪੂਰ ਦੇਸ਼ ਭਾਰਤ ਵਿੱਚ ਵੰਨ ਸੁਵੰਨੇ ਮੇਲੇ ਲਗਦੇ ਹਨ ਅਤੇ ਤਿਉਹਾਰ ਮਨਾਏ ਜਾਂਦੇ ਹਨ
ਕੁਝ ਮੇਲੇ ਅਤੇ ਤਿਉਹਾਰ ਧਾਰਮਿਕ ਹੁੰਦੇ ਹਨ ਅਤੇ ਕੁਝ ਸਮਾਜਿਕ! ਕੁਝ ਮਹਾਨ ਵਿਅਕਤੀਆਂ ਅਤੇ ਖ਼ਾਸ ਹੈਸੀਅਤ ਵਾਲੇ ਲੋਕਾਂ ਨਾਲ ਵੀ ਜੁੜੇ ਹੁੰਦੇ ਹਨਰੁੱਤਾਂ ਅਤੇ ਮੌਸਮਾਂ ਨਾਲ ਜੁੜੇ ਮੇਲਿਆਂ ਦਾ ਤਾਂ ਆਪਣਾ ਹੀ ਅਨੰਦ ਹੈਵਿਸਾਖੀ ਇੱਕ ਅਜਿਹਾ ਤਿਉਹਾਰ ਹੈ ਜਿਹੜਾ ਮੁੱਖ ਤੌਰ ’ਤੇ ਤਾਂ ਰੁੱਤ ਦੀ ਤਬਦੀਲੀ ਦਾ ਸੰਕੇਤ ਕਰਦਾ ਹੈ ਪਰ ਇਹ ਧਾਰਮਿਕ ਮਹੱਤਵ ਪ੍ਰਾਪਤ ਕਰਨ ਦੇ ਨਾਲ ਨਾਲ ਇਨਕਲਾਬੀ ਅਤੇ ਕ੍ਰਾਂਤੀਕਾਰੀ ਵੀ ਬਣ ਗਿਆ ਹੈਉੱਤਰੀ ਭਾਰਤ ਤੇ ਖ਼ਾਸ ਕਰਕੇ ਪੰਜਾਬ ਵਿੱਚ ਤਾਂ ਇਸ ਨੂੰ ਬਹੁਤ ਮਾਣਮੱਤਾ ਸਥਾਨ ਹਾਸਲ ਹੈਅੰਗਰੇਜ਼ੀ ਮਹੀਨਿਆਂ ਵਾਂਗ ਹੀ ਸਾਡੇ ਦੇਸ਼ ਵਿੱਚ ਪੰਜਾਬੀ ਮਹੀਨਿਆਂ ਦਾ ਵੀ ਬਰਾਬਰ ਹੀ ਮਹੱਤਵ ਹੈਅੰਗਰੇਜ਼ੀ ਸਾਲ ਦੇ ਜਨਵਰੀ ਵਿੱਚ ਸ਼ੁਰੂ ਹੋਣ ਵਾਂਗ ਦੇਸੀ ਸਾਲ ਚੇਤਰ ਦੇ ਮਹੀਨੇ ਤੋਂ ਸ਼ੁਰੂ ਹੁੰਦਾ ਹੈਅੰਗਰੇਜ਼ੀ ਮਹੀਨਾ ਅੱਧਾ ਕੁ ਬੀਤ ਚੁੱਕਾ ਹੁੰਦਾ ਹੈ ਜਦੋਂ ਦੇਸੀ ਮਹੀਨਾ ਸ਼ੁਰੂ ਹੁੰਦਾ ਹੈਇੰਜ ਦੇਸੀ ਸਾਲ ਦੀ ਸ਼ੁਰੂਆਤ ਮਾਰਚ ਮਹੀਨੇ ਦੇ ਅੱਧ ਕੁ ਵਿੱਚ ਸ਼ੁਰੂ ਹੁੰਦੀ ਹੈਵਿਸਾਖ ਦੇਸੀ ਮਹੀਨਿਆਂ ਵਿੱਚ ਦੂਸਰੇ ਸਥਾਨ ’ਤੇ ਆਉਂਦਾ ਹੈ ਤੇ ਇਸਦੀ ਸੰਗਰਾਂਦ, ਭਾਵ ਪਹਿਲਾ ਦਿਨ ਵਿਸਾਖੀ ਦੇ ਤੌਰ ’ਤੇ ਮਨਾਇਆ ਜਾਂਦਾ ਹੈਸਾਡੇ ਪੁਰਖਿਆਂ ਦੁਆਰਾ ਮਹੀਨਿਆਂ ਅਤੇ ਤਿਉਹਾਰਾਂ ਦੀ ਵੰਡ ਅਤੇ ਨਾਮਕਰਨ ਆਪਣੀ ਬੁੱਧੀ ਅਨੁਸਾਰ ਤੇ ਸਹੂਲਤਾਂ ਅਨੁਸਾਰ ਕੀਤੀ ਹੋਵੇਗੀਮਕਸਦ ਇਨ੍ਹਾਂ ਸਮਿਆਂ ’ਤੇ ਜ਼ਰੂਰੀ ਇਕੱਠ ਤਾਂ ਹੀ ਸੰਭਵ ਸਨ ਜੇ ਲੋਕਾਂ ਕੋਲ ਸਮਾਂ ਅਤੇ ਵਿਹਲ ਹੋਵੇ! ਪੁਰਾਤਨ ਸਮੇਂ ਤੋਂ ਹੀ ਸਾਡੇ ਦੇਸ਼ ਦੇ ਲੋਕਾਂ ਦਾ ਮੁੱਖ ਕਿੱਤਾ ਵੀ ਖੇਤੀਬਾੜੀ ਹੀ ਰਿਹਾ ਹੈਹੁਣ ਤਾਂ ਖੇਤੀ ਆਧੁਨਿਕ ਤਕਨੀਕਾਂ ਅਤੇ ਸੰਦਾਂ ਨਾਲ ਹੁੰਦੀ ਹੈ ਪਰ ਪੁਰਾਤਨ ਖੇਤੀ ਕੇਵਲ ਕੁਦਰਤ ’ਤੇ ਹੀ ਨਿਰਭਰ ਹੁੰਦੀ ਸੀ ਤੇ ਪਸ਼ੂਆਂ ਦੀ ਸਹਾਇਤਾ ਨਾਲ ਮਨੁੱਖ ਖ਼ੁਦ ਉਸ ਨੂੰ ਸਿਰੇ ਚਾੜ੍ਹਦਾ ਹੁੰਦਾ ਸੀਜ਼ਮੀਨ ਤਾਂ ਭਾਵੇਂ ਉਪਜਾਊ ਸੀ ਪਰ ਸਿੰਚਾਈ ਦੇ ਸਾਧਨ ਨਾਮ ਮਾਤਰ ਹੀ ਹੁੰਦੇ ਸਨ ਤੇ ਅਕਸਰ ਇੱਕ ਖੇਤ ਵਿੱਚੋਂ ਸਾਲ ਭਰ ਵਿੱਚ ਇੱਕ ਹੀ ਫਸਲ ਲਈ ਜਾ ਸਕਦੀ ਸੀਇੰਜ ਫਸਲਾਂ ਜਲਦੀ ਪੱਕ ਜਾਂਦੀਆਂ ਅਤੇ ਸਾਂਭ ਵੀ ਲਈਆਂ ਜਾਂਦੀਆਂ ਸਨਉਦੋਂ ਫਸਲਾਂ ਖਾਦਾਂ ਤੋਂ ਬਿਨਾਂ ਹੀ ਦੇਸੀ ਰੂੜੀ ਵਗ਼ੈਰਾ ਪਾ ਕੇ ਹੀ ਬੀਜੀਆਂ ਜਾਂਦੀਆਂ ਸਨ ਤੇ ਹੁਣ ਦੇ ਮੁਕਾਬਲੇ ਪੈਦਾਵਾਰ ਬਹੁਤ ਘੱਟ ਹੁੰਦੀ ਸੀਉਦੋਂ ਅਬਾਦੀ ਵੀ ਬਹੁਤ ਘੱਟ ਸੀ ਤੇ ਲੋਕਾਂ ਦੀਆਂ ਲੋੜਾਂ ਵੀ ਬਹੁਤ ਸੀਮਿਤ ਸਨ

ਵਿਸਾਖੀ ਦਾ ਤਿਉਹਾਰ ਆਉਣ ਤੋਂ ਪਹਿਲਾਂ ਹੀ ਲੋਕ ਹਾੜ੍ਹੀ ਦੀ ਫਸਲ ਵੱਢ ਗਾਹ ਕੇ ਸਾਂਭ ਲੈਂਦੇ ਹੁੰਦੇ ਸਨ ਤੇ ਮੇਲੇ ਦਾ ਅਨੰਦ ਮਾਣਨ ਲਈ ਤਿਆਰ ਹੋ ਚੁੱਕੇ ਹੁੰਦੇ ਸਨ ਇਸੇ ਲਈ ਹੀਪੰਜਾਬ ਦੇ ਵਰਡਜ਼ਵਰਥ”, ਕਵੀ ਧਨੀ ਰਾਮ ਚਾਤ੍ਰਿਕ ਨੇ ਵਿਸਾਖੀ ਦੇ ਮੇਲੇ ਦਾ ਚਿਤਰਨ ਬੜੇ ਸ਼ਾਨਦਾਰ ਢੰਗ ਨਾਲ ਕੀਤਾ ਹੈ:

ਤੂੜੀ ਤੰਦ ਸਾਂਭ, ਹਾੜ੍ਹੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ
,
ਚਾਦਰ ਤੇ ਝੱਗਾ ਨਵਾਂ ਸਿਵਾ ਕੇ
,
ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾ ਕੇ
,
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ
,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ...!

ਹੁਣ ਤਾਂ ਸਿੰਚਾਈ ਦੀਆਂ ਸਹੂਲਤਾਂ ਬਹੁਤ ਜ਼ਿਆਦਾ ਹਨ, ਤਕਨੀਕਾਂ ਅਤੇ ਸੰਦਾਂ ਦਾ ਵੀ ਮੇਚ ਬੰਨਾ ਨਹੀਂ ਰਿਹਾਰਸਾਇਣਿਕ ਖਾਦਾਂ ਅਤੇ ਦਵਾਈਆਂ ਦੀ ਵੀ ਬਹੁਤਾਤ ਹੈ, ਅਬਾਦੀ ਵੀ ਬਹੁਤ ਜ਼ਿਆਦਾ ਹੈ ਤੇ ਵਧਦੀ ਅਬਾਦੀ ਦਾ ਢਿੱਡ ਭਰਨ ਲਈ ਜ਼ਿਆਦਾ ਝਾੜ ਵਾਲੀਆਂ ਫਸਲਾਂ ਪੈਦਾ ਕਰਨਾ ਮਨੁੱਖ ਦੀ ਮਜਬੂਰੀ ਬਣ ਗਈ ਹੈਮਨੁੱਖ ਬਹੁਤ ਵਿਕਸਿਤ ਹੋ ਗਿਆ ਹੈਸੁਪਨੇ ਦੇਖਣ ਅਤੇ ਪੂਰੇ ਕਰਨ ਵਿੱਚ ਲਗਾਤਾਰ ਮਸਰੂਫ ਹੈਮਨੁੱਖ ਨੇ ਸਹੂਲਤਾਂ ਬਹੁਤ ਪੈਦਾ ਕਰ ਲਈਆਂ ਹਨਫਸਲਾਂ ਦੇ ਝਾੜ ਵੀ ਬਹੁਤ ਵਧਾ ਲਏ ਹਨ ਪਰ ਆਪਣਾ ਵਾਤਾਵਰਣ ਅਤੇ ਆਲਾ ਦੁਆਲਾ ਰੱਜ ਕੇ ਪ੍ਰਦੂਸ਼ਿਤ ਕਰ ਲਿਆ ਹੈਨਾ ਤਾਂ ਹੁਣ ਪੀਣ ਵਾਲਾ ਸ਼ੁੱਧ ਕੁਦਰਤੀ ਪਾਣੀ ਨਸੀਬ ਹੁੰਦਾ ਹੈ ਅਤੇ ਨਾ ਹੀ ਖਾਣ ਵਾਲੀਆਂ ਚੀਜ਼ਾਂ, ਵਸਤਾਂਹਰ ਚੀਜ਼ ਸ਼ੁੱਧ ਕਰਨ ਲਈ ਤਕਨੀਕੀ ਸੰਦ ਵਰਤਣੇ ਪੈ ਰਹੇ ਹਨਇਹ ਸਭ ਕਿਸੇ ਨਾ ਕਿਸੇ ਰੂਪ ਵਿੱਚ ਹੋਰ ਅਸ਼ੁੱਧੀਆਂ ਸਾਡੀ ਧਰਤੀ ਤੇ ਵਾਯੂ-ਮੰਡਲ ਵਿੱਚ ਧਕੇਲ ਰਹੇ ਹਨ

ਮਨੁੱਖ ਬਹੁਤ ਲਾਲਚੀ ਹੋ ਗਿਆ ਹੈਆਪਣੀ ਹੀ ਸਿਹਤ ਨਾਲ ਰੱਜ ਕੇ ਖਿਲਵਾੜ ਕਰ ਰਿਹਾ ਹੈਅੱਗਾ ਦੌੜ ਤੇ ਪਿੱਛਾ ਚੌੜ ਹੋ ਰਿਹਾ ਹੈਮਨੁੱਖੀ ਸਰੀਰ ਬਿਮਾਰੀਆਂ ਦੇ ਘੇਰੇ ਵਿੱਚ ਫਸਦੇ ਜਾ ਰਹੇ ਹਨਅਜਿਹੇ ਵਿਕਾਸ ਦਾ ਕੀ ਲਾਭ ਜਿਸ ਨਾਲ ਕੀਮਤੀ ਜ਼ਿੰਦਗੀ ਦਾ ਸਮੇਂ ਤੋਂ ਪਹਿਲਾਂ ਹੀ ਨਾਸ ਹੋ ਜਾਵੇ? ਸਾਡੇ ਧਾਰਮਿਕ ਗ੍ਰੰਥ ਅਤੇ ਰਹਿਬਰ ਸਾਨੂੰ ਸਦਾ ਉਪਦੇਸ਼ ਦਿੰਦੇ ਹਨ ਕਿ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਪੰਜ ਕੁਰੀਤੀਆਂ ਤੋਂ ਬਚ ਕੇ ਰਹੋ ਪਰ ਇਹ ਪੰਜੇ ਕੁਰੀਤੀਆਂ ਹੀ ਮਨੁੱਖ ਮਾਤਰ ਦੀ ਬੁੱਧੀ ਭ੍ਰਿਸ਼ਟ ਕਰ ਰਹੀਆਂ ਹਨਸਾਡੀਆਂ ਅਦਾਲਤਾਂ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਤੋਂ ਉਪਜੇ ਮੁਕੱਦਮਿਆਂ ਨਾਲ ਭਰਪੂਰ ਹਨਭਾਵੇਂ ਆਮ ਲੋਕ ਬਹੁਤ ਦੁਖੀ ਹਨ ਅਤੇ ਦੋਸ਼ੀ ਪ੍ਰਵਿਰਤੀ ਵਾਲੇ ਲੋਕ ਆਦੀ ਬਣਦੇ ਜਾ ਰਹੇ ਹਨਕਈ ਲੋਕ ਤਾਂ ਜੁਰਮ ਕਰਨ ਵਿੱਚ ਮਾਣ ਮਹਿਸੂਸ ਕਰਦੇ ਹਨ

ਲਾਲਚ ਨੇ ਹਰ ਪੱਧਰ ’ਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਕਰ ਦਿੱਤਾ ਹੈਅਜਿਹੇ ਲੋਕ ਤਾਂ ਇਹ ਸਮਝਦੇ ਹਨ ਜਿਵੇਂ ਦੁਨੀਆ ਉਹਨਾਂ ਦਾ ਪੱਕਾ ਰੈਣ-ਬਸੇਰਾ ਹੋਵੇ? ਮਨੁੱਖ ਬ੍ਰਹਿਮੰਡ ਦਾ ਸਭ ਤੋਂ ਉੱਤਮ ਅਤੇ ਬੁੱਧੀਮਾਨ ਜੀਵ ਹੈਇਸ ਨੂੰ ਪੂਰਾ ਗਿਆਨ ਵੀ ਹੈ ਕਿ ਸੀਮਿਤ ਜਿਹੀ ਜ਼ਿੰਦਗੀ ਪਿਆਰ ਮੁਹੱਬਤ ਨਾਲ ਹੀ ਵਧੀਆ ਤਰੀਕੇ ਨਾਲ ਬਿਤਾਈ ਜਾ ਸਕਦੀ ਹੈਫਿਰ ਵੀ ਲਾਲਚ, ਲਾਲਸਾ ਅਤੇ ਹੰਕਾਰ ਭਰਪੂਰ ਹੋ ਕੇ ਇਸਨੇ ਊਚ-ਨੀਚ, ਜਾਤਾਂ, ਵਰਗਾਂ ਅਤੇ ਧਰਮਾਂ ਦੇ ਭੇਦਭਾਵ ਪੈਦਾ ਕਰਕੇ ਮਨੁੱਖਤਾ ਵਿੱਚ ਵੰਡੀਆਂ ਪਾ ਛੱਡੀਆਂ ਹਨਸਦੀਆਂ ਤੋਂ ਇਹ ਵਰਤਾਰਾ ਇੰਜ ਹੀ ਚਲਦਾ ਆ ਰਿਹਾ ਹੈਅਮੀਰੀ ਗ਼ਰੀਬੀ ਦਾ ਬਹੁਤ ਵੱਡਾ ਪਾੜਾ ਹੈ

ਪੰਜ ਛੇ ਸੌ ਸਾਲ ਪਹਿਲਾਂ ਤਾਂ ਹਾਲਤ ਹੋਰ ਵੀ ਦਰਦਨਾਕ ਸਨਉਸ ਸਮੇਂ ਸੰਨ 1469 ਈਸਵੀ ਵਿੱਚ ਰਾਇ ਭੋਏਂ ਦੀ ਤਲਵੰਡੀ, ਨਨਕਾਣਾ ਸਾਹਿਬ ਵਿਖੇ, ਜੋ ਅੱਜਕੱਲ੍ਹ ਪਾਕਿਸਤਾਨ ਵਿੱਚ ਹੈ, ਵਿਸਾਖ ਦੇ ਮਹੀਨੇ ਵਿੱਚ ਹੀ ਮਹਿਤਾ ਕਾਲੂ ਜੀ ਦੇ ਘਰ ਇੱਕ ਵਚਿੱਤਰ ਬਾਲਕ ਨੇ ਜਨਮ ਲਿਆ ਸੀਉਹ ਮਹਾਨ ਸ਼ਖ਼ਸੀਅਤ ਗੁਰੂ ਨਾਨਕ ਦੇਵ ਜੀ ਵਜੋਂ ਜਗਤ ਗੁਰੂ ਵੀ ਜਾਣੇ ਜਾਣ ਲੱਗੇ ਤੇ ਸਿੱਖ ਧਰਮ ਦੇ ਬਾਨੀ ਵੀਉਸ ਮਹਾਨ ਆਤਮਾ ਨੇ ਮਨੁੱਖਤਾ ਨੂੰ ਬਹੁਤ ਝੰਜੋੜਿਆਵਹਿਮਾਂ-ਭਰਮਾਂ ਅਤੇ ਪਖੰਡਾਂ ਦੇ ਵਿਰੁੱਧ ਅਵਾਜ਼ ਉਠਾਈਗ਼ਰੀਬਾਂ ਦਾ ਸਾਥ ਦੇ ਕੇ ਉਹਨਾਂ ਨੂੰ ਇਨਕਲਾਬੀ ਸੂਝਬੂਝ ਵੱਲ ਪ੍ਰੇਰਿਆਬਾਬਰ ਵਰਗੇ ਉਸ ਸਮੇਂ ਦੇ ਜਾਬਰ ਹਾਕਮਾਂ ਨੂੰ ਵੀ ਹਲੂਣਿਆ ਅਤੇ ਸਮਾਜਵਾਦ ਦੀ ਅਵਾਜ਼ ਦੇ ਕੇ ਭੁੱਖੇ ਸਾਧੂਆਂ ਨੂੰ ਸੱਚੇ ਸੌਦੇ ਲਈ ਦਿੱਤੀ ਰਾਸ਼ੀ ਵਿੱਚੋਂ ਲੰਗਰ ਛਕਾ ਕੇ ਵੰਡ ਛਕਣ ਦੀ ਲੀਹ ਪਾਈਦੇਸ਼ਾਂ ਵਿਦੇਸ਼ਾਂ ਵਿੱਚ ਆਪਣੇ ਸਾਥੀ ਮਰਦਾਨੇ ਨਾਲ ਯਾਤਰਾਵਾਂ ਕਰਕੇ ਲੋਕਾਂ ਨੂੰ ਸਿੱਧੇ ਰਾਹ ਪਾਉਣ ਦੇ ਅਣਥੱਕ ਯਤਨ ਕੀਤੇ

ਉਹਨਾਂ ਤੋਂ ਉਪਰੰਤ ਬਾਕੀ ਨੌਂ ਸਿੱਖ ਗੁਰੂਆਂ ਨੇ ਵੀ ਮਨੁੱਖਤਾ ਦੇ ਸੁਧਾਰ ਲਈ ਮੀਲ ਪੱਥਰ ਕਾਇਮ ਕੀਤੇਦਸਵੇਂ ਗੁਰੂ ਤਕ ਪਹੁੰਚਦੇ ਪਹੁੰਚਦੇ ਸਰਕਾਰੀ ਵਧੀਕੀਆਂ ਦਾ ਬਹੁਤ ਵਾਰ ਸਾਹਮਣਾ ਹੋਇਆਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ’ਤੇ ਬੈਠ ਕੇ ਸ਼ਹੀਦ ਹੋਣਾ ਪਿਆ, ਜਿਨ੍ਹਾਂ ਨੂੰ ਸ਼ਹੀਦਾਂ ਦੇ ਸਿਰਤਾਜ ਕਿਹਾ ਜਾਂਦਾ ਹੈ ਨੌਂਵੇਂ ਗੁਰੂ ਤੇਗ਼ ਬਹਾਦਰ ਜੀ ਨੂੰ ਵੀ ਦੇਸ਼ ਦੀ ਰਾਜਧਾਨੀ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਬਲੀਦਾਨ ਦੇਣਾ ਪਿਆਉਸ ਸਮੇਂ ਦੀ ਮੁਗ਼ਲ ਹਕੂਮਤ ਦੇ ਰਹਿਬਰ ਔਰੰਗਜ਼ੇਬ ਨੇ ਡਰ ਅਤੇ ਦਹਿਸ਼ਤ ਵਾਲਾ ਮਾਹੌਲ ਕਾਇਮ ਕਰ ਦਿੱਤਾ ਸੀਲੋਕ ਡਰਪੋਕ ਅਤੇ ਕਾਇਰ ਬਣ ਕੇ ਰਹਿ ਰਹੇ ਸਨ

ਗੁਰੂ ਤੇਗ਼ ਬਹਾਦਰ ਜੀ ਤੋਂ ਬਾਅਦ ਦਸਵੇਂ ਗੁਰੂ ਗੋਬਿੰਦ ਰਾਇ ਜੀ ਨੇ ਸੋਚਿਆ ਕਿ ਸਾਹਸਹੀਣ ਹੋਈ ਮਨੁੱਖਤਾ ਵਿੱਚ ਦਲੇਰੀ ਤੇ ਸੂਰਬੀਰਤਾ ਵਾਲੇ ਗੁਣ ਪ੍ਰਫੁੱਲਿਤ ਕਰਨ ਦੀ ਲੋੜ ਹੈਇਸ ਉਦੇਸ਼ ਨਾਲ ਉਹਨਾਂ ਨੇ 1699 ਦੀ ਵਿਸਾਖੀ ਦਾ ਦਿਨ ਚੁਣ ਕੇ ਤਿਆਰੀ ਅਰੰਭ ਕਰ ਦਿੱਤੀਸਾਰੇ ਦੇਸ਼ ਵਿੱਚ ਚਹੁੰਆਂ ਦਿਸ਼ਾਵਾਂ ਵਿੱਚ ਹੀ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਨੰਦਪੁਰ ਸਾਹਿਬ ਵਿਖੇ ਉਸ ਦਿਨ ਧੂਮਧਾਮ ਨਾਲ ਪਹੁੰਚਣ ਦੇ ਸੰਦੇਸ਼ ਪੁਚਾ ਦਿੱਤੇਆਵਾਜਾਈ ਦੇ ਸਾਧਨ ਤਾਂ ਉਦੋਂ ਵਿਕਸਿਤ ਨਹੀਂ ਸਨ ਹੁੰਦੇਘੋੜੇ, ਗੱਡੇ ਅਤੇ ਪੈਦਲ ਹੀ ਲੋਕ ਵਹੀਰਾਂ ਘੱਤ ਕੇ ਗੁਰੂ ਜੀ ਦੇ ਹੁਕਮ ਦੀ ਪਾਲਣਾ ਕਰਨ ਪਹੁੰਚ ਗਏਭਾਰੀ ਸੰਗਤਾਂ ਦੇ ਇਕੱਠ ਵਿੱਚ ਅਚੰਭਾ ਉਸ ਸਮੇਂ ਵਾਪਰਿਆ ਜਦੋਂ ਗੁਰੂ ਜੀ ਨੰਗੀ ਤਲਵਾਰ ਲੈ ਕੇ ਸਜਾਈ ਗਈ ਸਟੇਜ ਉੱਪਰ ਚੜ੍ਹ ਗਏ ਤੇ ਇੱਕ ਸੀਸ ਦੀ ਮੰਗ ਕਰ ਦਿੱਤੀਇਸ ਕੌਤਕ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾਲੋਕ ਭੈਭੀਤ ਵੀ ਹੋ ਗਏਇੱਕ ਦੋ ਵਾਰ ਪੁਕਾਰਨ ਤੋਂ ਬਾਅਦ ਹੌਲੀ ਹੌਲੀ ਸੇਵਕ ਉੱਠ ਕੇ ਸਟੇਜ ਵੱਲ ਵਧਣ ਲੱਗੇਸਭ ਤੋਂ ਪਹਿਲਾਂ ਲਹੌਰ ਵਾਸੀ ਦਿਆ ਰਾਮ ਉੱਠਿਆਗੁਰੂ ਜੀ ਉਸ ਨੂੰ ਬਾਂਹੋਂ ਫੜ ਕੇ ਤੰਬੂ ਵਿੱਚ ਲੈ ਗਏਇੰਜ ਪੰਜ ਸਿਰਾਂ ਤਕ ਮੰਗ ਕੀਤੀ ਤੇ ਇੰਜ ਧਰਮ ਚੰਦ, ਹਿੰਮਤ ਰਾਇ, ਮੋਹਕਮ ਚੰਦ ਤੇ ਸਾਹਿਬ ਚੰਦ ਪੰਜ ਸੇਵਕ ਮੈਦਾਨ ਵਿੱਚ ਨਿੱਤਰੇਗੁਰੂ ਜੀ ਕਾਫ਼ੀ ਦੇਰ ਤਕ ਤੰਬੂ ਵਿੱਚ ਰਹੇਹਾਜ਼ਰ ਲੋਕ ਭੈਭੀਤ ਹੋਏ ਸੋਚਦੇ ਰਹੇਫਿਰ ਗੁਰੂ ਜੀ ਪੰਜ ਸਿੰਘਾਂ ਨੂੰ ਸ਼ਾਹੀ ਜਲਾਲ ਵਿੱਚ ਅੰਮ੍ਰਿਤਧਾਰੀ ਕਰਕੇ, ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸਟੇਜ ਉੱਪਰ ਲੈ ਆਏਉਹਨਾਂ ਪੰਜਾਂ ਨੂੰ ਗੁਰੂ ਜੀ ਨੇ ਪੰਜ ਪਿਆਰਿਆਂ ਦਾ ਨਾਮ ਦਿੱਤਾ ਤੇ ਉਹਨਾਂ ਦੇ ਨਾਂਵਾਂ ਨਾਲ ਸਿੰਘ ਲਗਾ ਕੇ ਊਚ-ਨੀਚ ਦਾ ਭੇਦ ਭਾਵ ਮਿਟਾ ਦਿੱਤਾਉਹਨਾਂ ਪੰਜਾਂ ਪਿਆਰਿਆਂ ਕੋਲੋਂ ਗੁਰੂ ਜੀ ਨੇ ਖ਼ੁਦ ਵੀ ਉਸੇ ਦਿਨ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਤੇ ਗੋਬਿੰਦ ਰਾਇ ਤੋਂ ਗੋਬਿੰਦ ਸਿੰਘ ਬਣ ਗਏਉਸ ਮਹਾਨ ਗੁਰੂ ਨੇ, “ਆਪੇ ਗੁਰ ਚੇਲਾਦੀ ਨਵੀਂ ਪਰੰਪਰਾ ਕਾਇਮ ਕਰ ਦਿੱਤੀ

ਉਸ ਤੋਂ ਬਾਅਦ ਲੋਕਾਂ ਵਿੱਚ ਦਲੇਰੀ ਦਾ ਸੰਚਾਰ ਹੋਣਾ ਸ਼ੁਰੂ ਹੋ ਗਿਆਕੁਝ ਹੀ ਸਮੇਂ ਦੌਰਾਨ ਹਜ਼ਾਰਾਂ ਪ੍ਰਾਣੀ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਦੇ ਸਿੰਘ ਸਜ ਗਏਗੁਰੂ ਜੀ ਨੇ ਆਪਣੀ ਫ਼ੌਜ ਤਿਆਰ ਕੀਤੀ ਜਿਸ ਵਿੱਚ ਜਾਤ ਅਤੇ ਧਰਮ ਦੇ ਭੇਦ ਭਾਵ ਤੋਂ ਬਿਨਾਂ ਯੋਗ ਅਤੇ ਸਿਦਕੀ ਸਿਪਾਹੀ ਭਰਤੀ ਕੀਤੇਉਹਨਾਂ ਨੇ ਅਜ਼ਾਦੀ ਨਾਲ ਰਹਿਣ ਤੇ ਕਿਸੇ ਨਾਲ ਵੀ ਕੋਈ ਵਧੀਕੀ ਨਾ ਕਰਨ ਤੇ ਨਾ ਸਹਿਣ ਦਾ ਉਪਦੇਸ਼ ਦਿੱਤਾਸਮਾਜਵਾਦ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਹਥਿਆਰ ਚੁੱਕ ਕੇ ਜੂਝਣ ਅਤੇ ਲੜਨ ਦੀ ਪ੍ਰੇਰਨਾ ਦੇ ਕੇ ਗੁਰੂ ਜੀ ਨੇ ਉਸ ਸਮੇਂ ਡਰਪੋਕ ਬਣ ਕੇ ਜੀਵਨ ਬਤੀਤ ਕਰ ਰਹੇ ਲੋਕਾਂ ਵਿੱਚ ਨਵੀਂ ਰੂਹ ਫੂਕੀਉਦੋਂ ਤੋਂ ਹੀ ਵਿਸਾਖੀ ਦਾ ਦਿਨ ਖ਼ਾਲਸੇ ਦੇ ਸਥਾਪਨਾ ਦਿਵਸ ਵਜੋਂ ਪ੍ਰਚਲਿਤ ਹੋ ਗਿਆ ਤੇ ਹਰ ਸਾਲ ਦੇਸ਼ਾਂ ਵਿਦੇਸ਼ਾਂ ਵਿੱਚ ਬੜੀ ਸ਼ਰਧਾ, ਪਿਆਰ ਤੇ ਰੌਣਕ ਨਾਲ ਮਨਾਇਆ ਜਾਂਦਾ ਹੈ

ਮੁਗ਼ਲਾਂ ਅਤੇ ਪਹਾੜੀ ਰਾਜਿਆਂ ਨਾਲ ਗੁਰੂ ਜੀ ਨੂੰ ਕਈ ਲੜਾਈਆਂ ਲੜਨੀਆਂ ਪਈਆਂਪਰ ਕੋਈ ਵੀ ਲੜਾਈ ਜਾਇਦਾਦ ਜਾਂ ਇਲਾਕਾ ਹਥਿਆਉਣ ਦੇ ਉਦੇਸ਼ ਨਾਲ ਨਹੀਂ ਸੀ ਲੜੀ ਗਈਲੜਾਈ ਵਿੱਚ ਜ਼ਖ਼ਮੀਆਂ ਨੂੰ ਪਾਣੀ ਪਿਲਾਉਣ ਦਾ ਕੰਮ ਭਾਈ ਕਨ੍ਹਈਆ ਜੀ ਕਰਦੇ ਸਨ, ਜੋ ਦੋਹਾਂ ਧਿਰਾਂ ਦੇ ਜ਼ਖ਼ਮੀਆਂ ਨੂੰ ਪਾਣੀ ਪਿਲਾਈ ਜਾਂਦੇ ਸਨਕਿਹਾ ਜਾਂਦਾ ਹੈ ਕਿ ਕੁਝ ਸਿੰਘਾਂ ਨੇ ਗੁਰੂ ਜੀ ਕੋਲ ਸ਼ਿਕਾਇਤ ਕਰ ਦਿੱਤੀ ਕਿ ਭਾਈ ਕਨ੍ਹਈਆ ਜੀ ਦੁਸ਼ਮਣਾਂ ਨੂੰ ਵੀ ਪਾਣੀ ਪਿਲਾ ਰਹੇ ਹਨਪਰ ਜਵਾਬ ਵਿੱਚ ਉਹਨਾਂ ਦੇ ਦੱਸਣ ਤੇ ਕਿ ਉਹਨਾਂ ਨੂੰ ਤਾਂ ਹਰੇਕ ਵਿੱਚ ਹੀ ਗੁਰੂ ਜੀ ਦਾ ਹੀ ਰੂਪ ਨਜ਼ਰ ਆਉਂਦਾ ਹੈ, ਗੁਰੂ ਜੀ ਨੇ ਪਾਣੀ ਦੇ ਨਾਲ ਨਾਲ ਉਹਨਾਂ ਨੂੰ ਮੱਲ੍ਹਮ-ਪੱਟੀ ਦੀ ਸੇਵਾ ਵੀ ਸੌਂਪ ਦਿੱਤੀ ਤੇ ਜ਼ਖ਼ਮੀਆਂ ਦੀ ਸੇਵਾ ਸੰਭਾਲ ਲਈ ਕਿਹਾਇਸ ਸੇਵਾ ਭਾਵਨਾ ਤੋਂ ਹੀ ਰੈੱਡ-ਕਰਾਸ ਨਾਮੀ ਸੰਸਥਾ ਹੋਂਦ ਵਿੱਚ ਆਈ ਸੀਇਸ ਤੋਂ ਸਪਸ਼ਟ ਹੈ ਕਿ ਗੁਰੂ ਜੀ ਕੇਵਲ ਜ਼ੁਲਮ ਨਾਲ ਨਫਰਤ ਕਰਦੇ ਸਨ, ਕਿਸੇ ਧਰਮ ਜਾਂ ਜਾਤ ਨਾਲ ਨਹੀਂਉਹਨਾਂ ਦਾ ਕਥਨ ਬੜਾ ਪ੍ਰਸਿੱਧ ਹੈ: “ਚੂੰ ਕਾਰ ਅੱਜ ਹਮਾ ਹੀਲਤੇ ਦਰ ਗੁਜ਼ਸ਼ਤ, ਹਲਾਲਅਸਤ ਬੁਰਦਨ ਬਾ ਸ਼ਮਸ਼ੀਰ ਦਸਤ।” ਭਾਵ ਜਦੋਂ ਜ਼ੁਲਮ ਨੂੰ ਸੁਧਾਰਨ ਦੇ ਸਾਰੇ ਤਰੀਕੇ ਅਸਫਲ ਹੋ ਜਾਣ ਤਾਂ ਉਸਦੇ ਖ਼ਾਤਮੇ ਲਈ ਤਲਵਾਰ ਉਠਾਉਣਾ ਜਾਇਜ਼ ਹੈ ਇੰਜ 1699 ਦੀ ਵਿਸਾਖੀ ਖ਼ਾਲਸੇ ਦੀ ਸਥਾਪਨਾ ਦਾ ਮਹਾਨ ਦਿਨ ਬਣ ਕੇ ਉੱਭਰੀਖ਼ਾਲਸਾ ਭਾਵ ਖਰਾ, ਸ਼ੁੱਧਜਾਤ-ਪਾਤ, ਊਚ-ਨੀਚ, ਰੰਗ ਤੇ ਵਰਗ ਦੇ ਭੇਦ ਭਾਵ ਤੋਂ ਬਿਨਾਂ ਹਰੇਕ ਨਾਲ ਪਿਆਰ ਨਾਲ ਰਹਿਣ ਵਾਲਾ ਤੇ ਜ਼ੁਲਮ ਦੇ ਟਾਕਰੇ ਲਈ ਜੂਝਣ ਵਾਲਾ

ਗੁਰੂ ਜੀ ਦੇ ਉਪਦੇਸ਼ ਨਾਲ ਪੰਜਾਬ ਦੀ ਇਸ ਧਰਤੀ ਤੋਂ ਜਬਰ ਤੇ ਜ਼ੁਲਮ ਦਾ ਖ਼ਾਤਮਾ ਹੋਣ ਦੀ ਆਸ ਬੱਝੀ ਸੀਗੁਰੂ ਜੀ ਤੋਂ ਬਾਅਦ ਵੀ ਬੰਦਾ ਬਹਾਦਰ ਨੇ ਖ਼ਾਲਸਾ ਫ਼ੌਜ ਤਿਆਰ ਕੀਤੀ ਤੇ ਜੌਹਰ ਵਿਖਾਏ ਸਨਸਮੇਂ ਦੇ ਬੀਤਣ ਨਾਲ ਨਿਯਮਾਂ ਦੀ ਪਾਲਣਾ ਤੇ ਵਚਨਬੱਧਤਾ ਵਿੱਚ ਨਿਘਾਰ ਆਉਣਾ ਸ਼ੁਰੂ ਹੋ ਗਿਆ ਹੈਬਹੁਤ ਕੁਰੀਤੀਆਂ, ਲਾਲਚ, ਲਾਲਸਾ ਤੇ ਸਵਾਰਥ ਨੇ ਅਜੋਕੇ ਸਮੇਂ ਦੌਰਾਨ ਮਨੁੱਖਤਾ ਦੀ ਉਹ ਦਿੱਖ ਨਹੀਂ ਰਹਿਣ ਦਿੱਤੀ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਜੀ ਅਤੇ ਆਸ ਕੀਤੀ ਸੀਨਸ਼ਿਆਂ ਤੇ ਕੁਰੀਤੀਆਂ ਦਾ ਬੋਲਬਾਲਾ, ਧਾਰਮਿਕ ਬੇਅਦਬੀਆਂ ਅਜੋਕੇ ਸੁਲਝੇ ਤੇ ਤਕਨੀਕੀ ਸਮਾਜ ਵਿੱਚ ਸੋਭਦੀਆਂ ਨਹੀਂ ਪਰ ਲਗਾਤਾਰ ਵਾਪਰ ਰਹੀਆਂ ਹਨਲੋਕ ਦੀਨ ਇਮਾਨ ਅਤੇ ਕਦਰਾਂ ਕੀਮਤਾਂ ਤੋਂ ਖੋਖਲੇ ਹੁੰਦੇ ਜਾ ਰਹੇ ਹਨਵਿਸਾਖੀ ਦਾ ਤਿਉਹਾਰ ਮੇਲਿਆਂ ਅਤੇ ਰੌਣਕਾਂ ਨਾਲ ਭਰਪੂਰ ਹੁੰਦਾ ਸੀਇਸ ਧਾਰਮਿਕ ਅਵਸਰ ’ਤੇ ਅਨੰਦਪੁਰ ਸਾਹਿਬ ਵਿਖੇ ਹਰ ਸਾਲ ਮੇਲਾ ਤਾਂ ਬਹੁਤ ਭਰਦਾ ਹੈ, ਸਮਾਗਮ ’ਤੇ ਰੌਣਕਾਂ ਵੀ ਖ਼ੂਬ ਲਗਦੀਆਂ ਹਨ, ਉਪਦੇਸ਼ ਵੀ ਬਹੁਤ ਦਿੱਤੇ ਜਾਂਦੇ ਹਨ ਪਰ ਅਮਲ ਕਰਨ ਵਿੱਚ ਉਪਦੇਸ਼ ਦੇਣ ਵਾਲਿਆਂ ਅਤੇ ਅਮਲ ਕਰਨ ਵਾਲਿਆਂ ਸਾਰਿਆਂ ਵਿੱਚ ਹੀ ਬੇਵਿਸ਼ਵਾਸੀ ਜਿਹੀ ਬਣੀ ਹੋਈ ਹੈਲੋਕ ਰਾਜਨੀਤਕ ਨੇਤਾਵਾਂ ਤੋਂ ਵੀ ਅੱਕੇ ਹੋਏ ਪ੍ਰਤੀਤ ਹੁੰਦੇ ਹਨਲੋਕ ਮਨਾਂ ਵਿੱਚੋਂ ਈਰਖਾ, ਤੰਗ-ਦਿਲੀ, ਲਾਲਸਾ ਅਤੇ ਸਵਾਰਥ ਖ਼ਤਮ ਨਹੀਂ ਹੁੰਦੀ ਗੁਰੂ ਜੀ ਨੇ ਖ਼ਾਲਸਾ ਸਾਜ਼ ਕੇ ਜਾਤਾਂ ਅਤੇ ਵਰਗਾਂ ਨੂੰ ਖ਼ਤਮ ਕਰਕੇ ਸਰਬ ਸਾਂਝਾ ਸਮਾਜ ਸਿਰਜਣ ਦਾ ਉਪਰਾਲਾ ਕੀਤਾ ਸੀ ਪਰ ਉੱਚ ਵਰਗ ਦੇ ਕਈ ਲੋਕ ਹੁਣ ਵੀ ਖ਼ੁਦ ਨੂੰ ਦੂਜਿਆਂ ਨਾਲੋਂ ਵੱਖ ਅਤੇ ਉੱਤਮ ਸਮਝਦੇ ਹਨ ਜਦੋਂ ਕਿ ਗੁਰੂ ਜੀ ਦਾ ਮਨੋਰਥ ਤਾਂ ਬਰਾਬਰਤਾ ਭਾਵ ਸਮਾਜਵਾਦ ਦਾ ਸੰਕਲਪ ਸੀਅਜਿਹਾ ਸਮਾਜ ਸਿਰਜਣ ਦਾ ਉਪਰਾਲਾ ਕੀਤਾ ਸੀ ਜੋ ਵਿਤਕਰਿਆਂ ਅਤੇ ਭੇਦਭਾਵ ਤੋਂ ਬਿਨਾਂ ਹਰੇਕ ਨੂੰ ਬਰਾਬਰ ਮੌਕੇ ਪ੍ਰਦਾਨ ਕਰੇ

ਪਹਿਲਾਂ ਲੋਕ ਹਾੜ੍ਹੀ ਦੀ ਫਸਲ ਸਾਂਭ ਕੇ ਵਿਸਾਖੀ ਦੇਖਦੇ ਹੁੰਦੇ ਸਨਹੁਣ ਵਿਸਾਖੀ ਦਾ ਮੇਲਾ ਦੇਖ ਕੇ ਫਸਲ ਦੀ ਕਟਾਈ ਹੁੰਦੀ ਹੈ “ਫਸਲਾਂ ਦੀ ਮੁੱਕ ਗਈ ਰਾਖੀ, ਜੱਟਾ ਆਈ ਵਿਸਾਖੀ।” ਵਿਸਾਖੀ ਦੇ ਤਿਉਹਾਰ ਦਾ ਸਬੰਧ ਖਾਲਸੇ ਦੀ ਸਥਾਪਨਾ ਨਾਲ ਅਤੇ ਗੁਰੂ ਨਾਨਕ ਦੇਵ ਜੀ ਦੇ ਜਨਮ ਨਾਲ ਹੋਣ ਕਰਕੇ ਵੀ ਹਰ ਸਾਲ ਸਿੱਖਾਂ ਦਾ ਇੱਕ ਵੱਡਾ ਜਥਾ ਪਾਕਿਸਤਾਨ ਵਿੱਚ ਵੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚੋਂ ਸਥਾਪਤ ਹੋਏ ਗੁਰਦਵਾਰਿਆਂ ਦੇ ਦਰਸ਼ਨਾਂ ਨੂੰ ਜਾਂਦਾ ਹੈਧਨੀ ਰਾਮ ਚਾਤ੍ਰਿਕ ਦੀ ਵਿਸਾਖੀ ਤਾਂ ਹੁਣ ਉਂਜ ਹੀ ਕਿਤਾਬਾਂ ਦਾ ਸ਼ਿੰਗਾਰ ਬਣ ਕੇ ਰਹਿ ਗਈ ਹੈਫਸਲਾਂ ਦੀਆਂ ਕਿਸਮਾਂ ਅਤੇ ਬੀਜਣ ਕੱਟਣ ਦੇ ਢੰਗ ਤਰੀਕੇ ਹੀ ਬਦਲ ਗਏ ਹਨਰਸਾਇਣਿਕ ਖਾਦਾਂ ਅਤੇ ਦਵਾਈਆਂ ਦਾ ਯੁਗ ਆ ਗਿਆ ਹੈਅਬਾਦੀ ਦੀ ਲੋੜ ਅਨੁਸਾਰ ਪੈਦਾਵਾਰ ਪ੍ਰਾਪਤ ਕਰਨ ਲਈ ਇਹ ਸਭ ਮਜਬੂਰੀ ਵੀ ਬਣ ਗਈ ਹੈਨਤੀਜਾ ਪ੍ਰਦੂਸ਼ਣ ਤੇ ਬਿਮਾਰੀਆਂ ਦਾ ਬੋਲਬਾਲਾ ਤੇ ਇੱਕ ਦੂਜੇ ਉੱਪਰ ਦੂਸ਼ਣਬਾਜ਼ੀ ਦਾ ਬਜ਼ਾਰ ਗਰਮ ਹੈਵਾਹਿਗੁਰੂ ਹੀ ਹੈ ਜੋ ਲੋਕਾਂ ਨੂੰ ਸੁਮੱਤ ਬਖਸ਼ੇ ਤੇ ਉਹ ਸਿੱਧੇ ਰਾਹੇ ਪੈਣ, ਵਰਨਾ ਸਮਾਜ ਦਾ ਵੱਡਾ ਹਿੱਸਾ ਵਿਹਲੜਪੁਣੇ ਅਤੇ ਮੁਫਤ ਦਾ ਖਾਣ ’ਤੇ ਲੱਕ ਬੰਨ੍ਹ ਬੈਠਾ ਹੈ ਅਤੇ ਰਾਜਨੀਤਕ ਪਾਰਟੀਆਂ ਵੀ ਸੱਤਾ ਹਾਸਲ ਕਰਨ ਲਈ ਮੁਫਤ ਕਲਚਰ ਨੂੰ ਹਵਾ ਦੇ ਰਹੀਆਂ ਹਨਪੁਰਾਤਨ ਵਿਸਾਖੀ ਦੇ ਮੇਲੇ ਜਿੱਥੇ ਦੰਗਲ, ਘੋਲ, ਦੌੜਾਂ, ਕਬੱਡੀ ਅਤੇ ਹੋਰ ਕਸਰਤ ਵਾਲੀਆਂ ਖੇਡਾਂ ਹੁੰਦੀਆਂ ਸਨ, ਉਹ ਤਾਂ ਹੁਣ ਸੁਪਨਾ ਬਣ ਕੇ ਰਹਿ ਗਈਆਂ ਹਨਅਜੋਕੇ ਦੌਰ ਵਿੱਚ ਤਾਂ ਸਭ ਕੁਝ ਟੀ.ਵੀ ਸਕਰੀਨ ਅਤੇ ਵੀਡੀਓਜ਼ ਰਾਹੀਂ ਦੇਖਣ ਦਾ ਕਲਚਰ ਪੈਦਾ ਹੋ ਗਿਆ ਹੈਉਹੋ ਜਿਹੇ ਕੱਦ ਕਾਠ ਵਾਲੇ ਨੌਜਵਾਨ ਵੀ ਹੁਣ ਵਿਰਲੇ ਹੀ ਨਜ਼ਰ ਆਉਂਦੇ ਹਨਨਸ਼ਿਆਂ ਨੇ ਅਤੇ ਰੁਜ਼ਗਾਰ-ਹੀਣਤਾ ਕਾਰਨ ਪ੍ਰਵਾਸ ਨੇ ਪੰਜਾਬ ਤਾਂ ਖ਼ਾਲੀ ਖ਼ਾਲੀ ਜਿਹਾ ਕਰ ਕੇ ਰੱਖ ਦਿੱਤਾ ਹੈਵਿਗਿਆਨ ਤਕਨੀਕੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਕੰਮ ਕਰਦਾ ਹੈ, ਜੰਮ ਜੰਮ ਕੇ ਕਰੇ ਪਰ ਨਾਗਰਿਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣਾ ਚਾਹੀਦਾਆਸ ਕਰਨੀ ਬਣਦੀ ਹੈ ਕਿ ਮਨੁੱਖ ਕੰਧ ’ਤੇ ਲਿਖੀ ਇਬਾਰਤ ਪੜ੍ਹ ਕੇ ਗ਼ਲਤੀਆਂ ਸੁਧਾਰਨ ਦੀਆਂ ਕੋਸ਼ਿਸ਼ਾਂ ਕਰੇਗਾ ਤੇ ਵਿਸਾਖੀ ਦੇ ਤਿਉਹਾਰ ਨੂੰ ਫਿਰ ਤੋਂ ਚਾਵਾਂ-ਖੁਸ਼ੀਆਂ, ਭੰਗੜਿਆਂ ਅਤੇ ਰੌਣਕਾਂ ਭਰਪੂਰ ਬਣਾਉਣ ਦਾ ਯਤਨ ਵੀ ਕਰੇਗਾ ਤੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿਰਜੇ ਗਏ ਖ਼ਾਲਸ ਵਿਅਕਤੀਤਵ ਦਾ ਵੀ ਖਿਆਲ ਰੱਖੇਗਾ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (
This email address is being protected from spambots. You need JavaScript enabled to view it.om)

About the Author

ਐਡਵੋਕੇਟ ਦਰਸ਼ਨ ਸਿੰਘ ਰਿਆੜ

ਐਡਵੋਕੇਟ ਦਰਸ਼ਨ ਸਿੰਘ ਰਿਆੜ

Jalandhar, Punjab, India.
Phone: (91 - 93163 - 11677)
Email: (darshansriar@gmail.com)

More articles from this author