AmrikSDayal 7ਝੜੀਆਂ ਦੌਰਾਨ ਕੱਚੇ ਕੋਠੇ ਵਾਲਿਆਂ ਦੀ ਜਾਨ ਮੁੱਠੀ ਵਿੱਚ ਆਈ ਰਹਿੰਦੀ। ਰਾਤ ਵੇਲੇ ...
(16 ਫਰਵਰੀ 2026)


ਸਾਵਣ ਕਵੀ ਦਰਬਾਰ ਮੌਕੇ ਸ਼ਾਇਰ ਵਿਜੇ ਭੱਟੀ ਦੁਆਰਾ ਗਾਈ ਇਕਵਿੰਦਰ ਢੱਟ ਦੀ ਰਚਨਾ ਦਿਲ ਨੂੰ ਛੂਹ ਗਈ ਸੀ
ਪੇਸ਼ਕਾਰੀ ਕਮਾਲ ਦੀ ਸੀਰਚਨਾ ਦੇ ਬੋਲ:

ਝੌਂਪੜੀਆਂ ਨੇ ਰੋਣਾ ਹੈ ਬਰਸਾਤਾਂ ਨੂੰ,
ਮਹਿਲਾਂ ਨੇ ਖੁਸ਼ ਹੋਣਾ ਹੈ ਬਰਸਾਤਾਂ ਨੂੰ
ਧੂੜ ਵਿੱਚ ਲਥਪਥ ਆਪਣਾ ਰੂਪ ਸ਼ਿੰਗਾਰਨ ਲਈ,
ਸੜਕਾਂ ਨੇ ਮੂੰਹ ਧੋਣਾ ਹੈ ਬਰਸਾਤਾਂ ਨੂੰ
ਖੂੰਜੇ ਬਹਿਕੇ ਸਾਰੀ ਰਾਤ ਗੁਜ਼ਾਰਾਂਗੇ,
ਸਾਡਾ ਘਰ ਵੀ ਚੋਣਾਂ ਹੈ ਬਰਸਾਤਾਂ ਨੂੰ
ਕੱਚੇ ਰਾਹ ਦੇ ਉੱਤੇ ਘਰ ਹੈ ਸੱਜਣਾ ਦਾ,
ਇਸੇ ਗੱਲ ਦਾ ਰੋਣਾ ਹੈ ਬਰਸਾਤਾਂ ਨੂੰ

ਗਾਣਾ ਸੁਣਦਿਆਂ ਮਨ ਉਡਾਰੀ ਭਰਦਿਆਂ ਅਤੀਤ ਦੀ ਬੁੱਕਲ ਵਿੱਚ ਜਾ ਬੈਠਾਚਾਲ਼ੀ ਕੁ ਵਰ੍ਹੇ ਤੋਂ ਕਾਫ਼ੀ ਸਮਾਂ ਪਹਿਲਾਂ ਦੀਆਂ ਗੱਲਾਂ ਹਨਉਦੋਂ ਕੱਚੇ ਕੋਠਿਆਂ ਦਾ ਦੌਰ ਸੀਉਹਨਾਂ ਦਿਨਾਂ ਵਿੱਚ ਕੋਠੀਆਂ ਤਾਂ ਦਾਣੇ ਪਾਉਣ ਵਾਲੀਆਂ ਹੁੰਦੀਆਂ ਸਨਗੇਟ ਰਹਿਤ ਘਰ ਹੁੰਦੇ ਸਨਕਿਸੇ ਦੇ ਘਰ ਜਾਣ ਲਈ ਗੇਟ ਖੜਕਾਉਣ ਜਾਂ ਘੰਟੀ ਵਜਾ ਕੇ ਸੂਚਨਾ ਦੇਣ ਦੀ ਲੋੜ ਹਾਲੇ ਸਾਡੀ ਸੱਭਿਅਤਾ ਦਾ ਹਿੱਸਾ ਨਹੀਂ ਸੀ ਬਣੀਘਰ ਮੋਹਰੇ ਜਾ ਕੇ ਹੇਕ ਨਾਲ ਹਾਕ ਮਾਰ ਲਈ ਜਾਂਦੀ ਸੀਜ਼ਿਆਦਾਤਰ ਕੱਚੇ ਕੋਠੇ ਸਨ ਪਰ ਆਪਸੀ ਸਾਂਝ ਦੀਆਂ ਤੰਦਾਂ ਪਕੇਰੀਆਂ ਸਨਬਰਸਾਤ ਵਿੱਚ ਕੱਚੇ ਕੋਠਿਆਂ ਦਾ ਚੋਣਾ ਆਮ ਗੱਲ ਹੁੰਦੀ ਸੀਬਰਸਾਤਾਂ ਵੀ ਹੁਣ ਨਾਲੋਂ ਲੰਮੀਆਂ ਹੁੰਦੀਆਂ ਸਨ ਜਿਨ੍ਹਾਂ ਕੱਚੇ ਕੋਠਿਆਂ ’ਤੇ ਰੌਂਠੀ (ਛੰਨ) ਜਾਂ ਟੀਨ ਹੁੰਦੀ ਸੀ, ਉਹਨਾਂ ਦੇ ਚੋਣ ਦਾ ਕੋਈ ਡਰ ਨਹੀਂ ਸੀ ਹੁੰਦਾਵਰਖਾ ਰੁਕਣ ਤੋਂ ਕਈ ਘੰਟੇ ਬਾਅਦ ਵੀ ਕੱਚੇ ਕੋਠਿਆਂ ਦੇ ਅੰਦਰੀਂ ਤ੍ਰਿਪ-ਤ੍ਰਿਪ ਹੁੰਦੀ ਰਹਿੰਦੀਮੇਰਾ ਜਨਮ ਵੀ ਕੱਚੇ ਕੋਠੇ ਵਿੱਚ ਹੋਇਆਜ਼ਿੰਦਗੀ ਦੇ ਦੋ ਦਹਾਕੇ ਤੋਂ ਵੱਧ ਦਾ ਸਮਾਂ ਇਨ੍ਹਾਂ ਕੋਠਿਆਂ ਦੀ ਗੋਦ ਵਿੱਚ ਬਿਤਾਇਆਸ਼ਾਇਦ ਇਹੀ ਕਾਰਨ ਹੈ ਕਿ ਅੱਜ ਵੀ ਸੁਪਨੇ ਕੱਚੇ ਘਰ ਦੇ ਹੀ ਆਉਂਦੇ ਹਨਭਾਵੇਂ ਸਾਡੇ ਕੱਚੇ ਕੋਠੇ ਦੇ ਨਾਲ ਪੱਕਾ ਕੋਠਾ ਵੀ ਹੁੰਦਾ ਸੀ ਪਰ ਲੰਮਾ ਸਮਾਂ ਉਸਦੀਆਂ ਛੱਤਾਂ ਵੀ ਕੱਚੀਆਂ ਰਹੀਆਂ

ਜੇਠ ਮਹੀਨੇ ਜਦੋਂ ਭਰ ਗਰਮੀ ਹੁੰਦੀ ਤਾਂ ਗਰਮੀ ਤੋਂ ਅੱਕੇ ਲੋਕ ਬੋਰੜੇ (ਪ੍ਰੀ-ਮਾਨਸੂਨ) ਦੀ ਉਡੀਕ ਕਰਦੇ ਕੁਝ ਰਾਹਤ ਮਿਲਦੀਲੋਕ ਖੇਤਾਂ ਦੀ ਵਹਾਈ ਦੇ ਨਾਲ-ਨਾਲ ਮੈਲ-ਮਿੱਟੀ ਦੇ ਆਹਰ ਵਿੱਚ ਜੁਟ ਜਾਂਦੇਗਰਮੀ ਦਾ ਪਾਰਾ ਫਿਰ ਚੜ੍ਹ ਜਾਂਦਾਲੋਕ ਬੇਸਬਰੀ ਨਾਲ ਬਰਸਾਤ ਸ਼ੁਰੂ ਹੋਣ ਦੀ ਉਡੀਕ ਕਰਦੇਜੇਕਰ ਮਾਨਸੂਨ ਦੇ ਪਹੁੰਚਣ ਵਿੱਚ ਦੇਰੀ ਹੋ ਜਾਂਦੀ ਤਾਂ ਲੋਕ ਕਿਆਫੇ ਲਾਉਂਦੇਕਈ ਵਾਰ ਬੱਦਲ ਧਰਤੀ ਨਾਲ ਲੱਗ ਕੇ ਮੁੜ ਜਾਂਦੇਉਡੀਕ-ਉਡੀਕ ਕੇ ਕੁੜੀਆਂ ਗੁੱਡੀ ਫੂਕਦੀਆਂਮੀਂਹ ਪੈਣ ਲਈ ਅਰਦਾਸਾਂ ਕਰਦੀਆਂਮੀਂਹ ਸ਼ੁਰੂ ਹੁੰਦਾ ਤਾਂ ਮੁੜ੍ਹਕੇ ਦੇ ਭੰਨੇ ਸਰੀਰਾਂ ਨੂੰ ਰਾਹਤ ਮਿਲਦੀਲੋਕ ਬੀਜ ਚੁੱਕ ਲੈਂਦੇਹੌਲੀ-ਹੌਲੀ ਇਹ ਮੀਂਹ ਝੜੀਆਂ ਵਿੱਚ ਤਬਦੀਲ ਹੋ ਜਾਂਦੇਕੱਚੇ ਵਿਹੜੇ ਗੰਡੋਇਆਂ ਨਾਲ ਭਰ ਜਾਂਦੇ ਅਤੇ ਉਹ ਅੰਦਰਾਂ ਵੱਲ ਨੂੰ ਤੁਰ ਪੈਂਦੇਇਸਤਰੀਆਂ ਸਿਰ ’ਤੇ ਬੋਰੀ ਦਾ ਝੁੰਬ ਮਾਰ ਕੇ ਕੋਠੇ ’ਤੇ ਰੱਖੇ ਚੀਕਣੀ ਮਿੱਟੀ ਦੇ ਡਲਿਆਂ ਨੂੰ ਸੁਆਰਦੀਆਂ ਤਾਂ ਜੋ ਲਗਾਤਾਰ ਪੈ ਰਹੇ ਮੀਂਹ ਕਾਰਨ ਚੋਅ ਰਹੇ ਕੋਠਿਆਂ ਦਾ ਪਾਣੀ ਰੁਕ ਜਾਵੇਇਸ ਦੌਰਾਨ ਕੰਧਾਂ ਬੈਠ ਜਾਂਦੀਆਂਕੋਠਿਆਂ ਦੇ ਖਣ ਡਿਗ ਪੈਂਦੇ ਡਿਗੇ ਹੋਏ ਜਾਂ ਡਿਗਣ ਦੀ ਹਾਲਤ ਵਾਲੇ ਕੋਠਿਆਂ ਵਾਲੇ ਗੁਆਂਢੀਆਂ ਦਾ ਆਸਰਾ ਲੈ ਲੈਂਦੇਉਹਨਾਂ ਦਿਨਾਂ ਵਿੱਚ ਆਲ਼ੇ-ਦੁਆਲ਼ੇ ਦੀਆਂ ਖਬਰਾਂ ਲਈ ਅੱਜ ਵਰਗਾ ਮੀਡੀਆ ਨਹੀਂ ਸੀ ਹੁੰਦਾਪਿੰਡ ਦੀਆਂ ਹੱਟੀਆਂ ਹੀ ਖਬਰਾਂ ਦੇ ਆਦਾਨ-ਪ੍ਰਦਾਨ ਵਾਲਾ ਲੋਕਲ ਚੈਨਲ ਹੁੰਦਾ ਸੀ ਜਾਂ ਫਿਰ ਕਿਸੇ ਇੱਕ-ਅੱਧੇ ਕੋਲ ਮੌਜੂਦ ਰੇਡੀਓ ਰਾਹੀਂ ਸਮੇਂ-ਸਮੇਂ ’ਤੇ ਜਾਣਕਾਰੀ ਮਿਲ ਜਾਂਦੀ ਸੀਬੀਬੀ ਦੇ ਮੂੰਹੋਂ ਸੁਣੀ ਗੱਲ “ਵੀਰਵਾਰ ਦੀ ਝੜੀ, ਨਾ ਕੋਠਾ ਨਾ ਕੜੀ।” ਇਸਨੂੰ ਹਰੇਕ ਦਿਨ ਨਾਲ ਜੋੜ ਲਿਆ ਜਾਂਦਾਝੜੀਆਂ ਦੌਰਾਨ ਕੱਚੇ ਕੋਠੇ ਵਾਲਿਆਂ ਦੀ ਜਾਨ ਮੁੱਠੀ ਵਿੱਚ ਆਈ ਰਹਿੰਦੀਰਾਤ ਵੇਲੇ ਜਾਨ ਹੋਰ ਵੀ ਤ੍ਰਾਹ-ਤ੍ਰਾਹ ਕਰਦੀਭੁੱਖੇ ਪਸ਼ੂ ਆਪਣੇ ਮਾਲਕਾਂ ਦੇ ਮੂੰਹਾਂ ਵੱਲ ਦੇਖਦੇਮੀਂਹ ਦਾ ਜ਼ੋਰ ਘਟਣ ਸਾਰ ਉਹਨਾਂ ਲਈ ਪੱਠਾ-ਦੱਥਾ ਵੱਢ ਕੇ ਸੁੱਟ ਦਿੱਤਾ ਜਾਂਦਾਲੋਕ ਵਾਰ-ਵਾਰ ਉੱਪਰ ਵੱਲ ਮੂੰਹ ਕਰ ਕੇ ਬੱਦਲਾਂ ਦੀਆਂ ਚਾਲਾਂ ਦੇਖਦੇਚਾਲਾਂ ਸਿੱਧੀਆਂ ਹੋਣ ਕਾਰਨ ਮੀਂਹ ਵਰ੍ਹਨ ਦਾ ਡਰ ਬਰਕਰਾਰ ਰਹਿੰਦਾਗੁੱਡੀ ਫੂਕ ਕੇ ਮੀਂਹ ਵਰ੍ਹਨ ਦੀ ਅਰਜੋਈ ਕਰਨ ਵਾਲੀਆਂ ਕੁੜੀਆਂ ਨਿੰਬਲ ਹੋਣ ਦੀ ਅਰਦਾਸ ਕਰਦੀਆਂ, ਛੰਨਾਂ ਵਾਲੀਆਂ ਸੁੱਕੀਆਂ ਕੰਧਾਂ ’ਤੇ ਨਿੰਬਲੀਆਂ ਬਣਾਉਂਦੀਆਂਉਹਨਾਂ ਦਾ ਵਿਸ਼ਵਾਸ ਸੀ ਕਿ ਕੰਧਾਂ ਉੱਤੇ ਗੋਹੇ ਨਾਲ ਨਿੰਬਲੀਆਂ ਉਲੀਕਣ ਨਾਲ ਮੀਂਹ ਹਟ ਜਾਂਦਾ ਹੈਸਾਡੇ ਵਾੜੇ ਵਾਲੀ ਲੰਮੀ ਛੰਨ ਦਾ ਚੰਨਾ (ਪਾਸੇ ਵਾਲੀ ਕੰਧ) ਦੱਖਣ ਦਿਸ਼ਾ ਵੱਲ ਹੋਣ ਕਰ ਕੇ ਹਰ ਬਰਸਾਤ ਨੂੰ ਡਿਗ ਪੈਂਦਾ ਸੀਇਸ ਕੰਧ ਅਤੇ ਕੱਚੀ ਸੜਕ ਵਿਚਾਲੇ ਮੱਕੀ ਦਾ ਖੇਤ ਹੁੰਦਾ ਸੀਬੀਬੀ ਹਰ ਸਾਲ ਬੜੀ ਹਿੰਮਤ ਕਰਕੇ ਸੁੱਸਰੀਆਂ (ਮਿੱਟੀ ਦੀਆਂ ਕੱਚੀਆਂ ਇੱਟਾਂ ਜਿਨ੍ਹਾਂ ਦੀ ਸ਼ਕਲ ਸੁੱਸਰੀਆਂ ਵਰਗੀ ਹੁੰਦੀ ਹੈ) ਬਣਾ ਕੇ ਕੰਧ ਖੜ੍ਹੀ ਕਰਦੀਉਸ ਨੂੰ ਲਿੱਪ-ਪੋਚਕੇ ਤਿਆਰ ਕਰਦੀਮੱਕੀ ਵੱਢਣ ਤੋਂ ਪਹਿਲਾਂ ਇਹ ਤਿਆਰ ਹੋ ਜਾਂਦੀਇਹ ਸਿਲਸਿਲਾ ਹਰ ਸਾਲ ਚਲਦਾਉਹਨਾਂ ਦਿਨਾਂ ਵਿੱਚ ਸਕੂਲਾਂ ਦੇ ਵਿਹੜੇ ਅਤੇ ਕਮਰਿਆਂ ਦੇ ਫਰਸ਼ ਕੱਚੇ ਹੁੰਦੇ ਸਨਅਸੀਂ ਆਪਣੇ ਸਕੂਲੀ ਦਿਨਾਂ ਵਿੱਚ ਲਿੱਪਦੇ ਪੋਚਦੇ ਰਹੇਇਹ ਕੰਮ ਮਹੀਨਾਵਾਰ ਹੁੰਦਾ ਸੀਮੁੰਡੇ ਗੋਹਾ ਅਤੇ ਮਿੱਟੀ ਲੈ ਕੇ ਆਉਂਦੇ ਅਤੇ ਕੁੜੀਆਂ ਲਿਪਾਈ ਕਰਦੀਆਂਇਹ ਕੰਮ ਪੂਰੇ ਚਾਅ ਨਾਲ ਕੀਤਾ ਜਾਂਦਾ

1988 ਦੀਆਂ ਝੜੀਆਂ ਨੇ ਤਾਂ ਕੱਚੇ ਘਰਾਂ ਦਾ ਖਾਤਮਾ ਹੀ ਕਰ ਦਿੱਤਾਜਿਵੇਂ ਇਹ ਝੜੀਆਂ ਲੋਕਾਂ ਦੇ ਪੱਕੇ ਮਕਾਨ ਪੁਆਉਣ ਲਈ ਲੱਗੀਆਂ ਹੋਣਲੋਕਾਂ ਦੇ ਚੱਕ-ਚਕਾ ਕੇ ਭਾਵੇਂ ਇੱਕ-ਇੱਕ ਹੀ ਪਰ ਪੱਕੀ ਛੱਤ ਵਾਲਾ ਮਕਾਨ ਪਾ ਲਿਆ ਕੁਝ ਸਰਕਾਰੂ ਮਦਦ ਵੀ ਹੋ ਗਈ ਸੀਉਹਨਾਂ ਦਿਨਾਂ ਵਿੱਚ ਜਿਸ ਇੱਕ ਅੱਧੇ ਦਾ ਪੱਕਾ ਮਕਾਨ ਹੁੰਦਾ ਸੀ, ਉਹਨਾਂ ਦੀ ਪਛਾਣ ਪਿੰਡ ਵਿੱਚ “ਪੱਕਿਆਂ ਵਾਲੇ” ਕਰਕੇ ਹੁੰਦੀ ਸੀਹੁਣ ਬਹੁਤੇ ਪੱਕਿਆਂ ਵਾਲੇ ਬਣ ਗਏ ਸਨਇਸ ਉਪਰੰਤ ਭਿੱਤ ਕੁੱਟਣ ਦਾ ਕੰਮ ਲਗਭਗ ਖਤਮ ਹੀ ਹੋ ਗਿਆਸਾਡੀ ਪਿਛਲੀ ਪੀੜ੍ਹੀ ਦੀਆਂ ਔਰਤਾਂ ਨੇ ਬਹੁਤ ਲਿਪਾਈ ਕੀਤੀਦੂਜਾ ਪੱਖ ਦੇਖੀਏ ਤਾਂ ਇਨ੍ਹਾਂ ਕੱਚੇ ਘਰਾਂ ਨੇ ਸਾਡੀਆਂ ਪੀੜ੍ਹੀਆਂ ਨੂੰ ਦਿੱਤਾ ਵੀ ਬਹੁਤ ਕੁਝ ਇਨ੍ਹਾਂ ਕੱਚੇ ਵਿਹੜਿਆਂ ਵਿੱਚ ਪੈਂਦੀਆਂ ਪੀਂਘਾਂ ’ਤੇ ਝੂਟਦੀਆਂ ਮੁਟਿਆਰਾਂ ਦੇ ਮੂੰਹੋਂ ਗੀਤਾਂ ਦੇ ਬੋਲ ਆਪ-ਮੁਹਾਰੇ ਫੁੱਟਦੇ ਰਹੇਲੋਕ-ਗੀਤਾਂ ਦਾ ਪੀੜ੍ਹੀ ਦਰ ਪੀੜ੍ਹੀ ਵਹਾਅ ਚਲਦਾ ਰਿਹਾਇੱਥੇ ਲਗਦੇ ਤ੍ਰਿੰਞਣਾ ਦੇ ਚਰਖਿਆਂ ਦੀ ਘੂਕਰ ਅਮੀਰ ਸੱਭਿਆਚਾਰ ਨੂੰ ਜਿਊਂਦਾ ਰੱਖਦੀ ਰਹੀਕੱਚਿਆਂ ਵਿੱਚ ਵਸਦੇ ਸਾਂਝੇ ਪਰਿਵਾਰਾਂ ਵਿੱਚ ਪਲ ਕੇ ਵੱਡੇ ਹੋਏ ਬੱਚਿਆਂ ਦੀਆਂ ਸਾਂਝਾਂ ਪਕੇਰੀਆਂ ਹੋਈਆਂਪ੍ਰਿੰਸੀਪਲ ਤੇਜਾ ਸਿੰਘ ਨੇ ਆਪਣੇ ਲੇਖ “ਘਰ ਦਾ ਪਿਆਰ” ਵਿੱਚ ਲਿਖਿਆ ਹੈ ਕਿ ਮੈਨੂੰ ਹਿੰਦੁਸਤਾਨ ਉੰਨਾ ਹੀ ਪਿਆਰਾ ਹੈ ਜਿੰਨਾ ਕਿ ਮੈਨੂੰ ਆਪਣੇ ਅਡਿਆਲੇ ਪਿੰਡ ਦਾ ਕੱਚਾ ਕੋਠਾ ਅਤੇ ਉਸ ਵਿੱਚ ਵਸਦੇ ਬੰਦੇ ਪਿਆਰੇ ਹਨ

ਬੀਬੀ 2024 ਵਿੱਚ ਪੂਰੀ ਹੋਈਉਹ ਘਰ ਅਤੇ ਵਾੜੇ ਦੀ ਲੰਮਾ ਅਰਸਾ ਕੀਤੀ ਲਿਪਾਈ ਅਤੇ ਚੋਂਦੀਆਂ ਛੱਤਾਂ ਨੂੰ ਅਜੇ ਵੀ ਯਾਦ ਕਰ ਲੈਂਦੀ ਸੀਅਖੇ, ਹੁਣ ਤਾਂ ਥੋਬਾ ਲਾਉਣ ਜੋਗੀ ਥਾਂ ਵੀ ਕੱਚੀ ਥਾਂ ਨਹੀਂ ਰਹੀਤੰਗੀਆਂ ਵੀ ਬਥੇਰੀਆਂ ਕੱਟੀਆਂ, ਸੁਖ ਵੀ ਦੇਖ ਲਿਆਨਵੀਂ ਪੀੜ੍ਹੀ ਨੂੰ ਇਸਦਾ ਕੀ ਅਹਿਸਾਸ ਜਿਹੜੀ ਪੱਕਿਆਂ ਵਿੱਚ ਹੀ ਪੈਦਾ ਹੋਈ ਇਨ੍ਹਾਂ ਸੋਚਾਂ ਵਿੱਚੋਂ ਬਾਹਰ ਨਿਕਲਿਆ ਤਾਂ ਗੀਤ ਦੀਆਂ ਆਖਰੀ ਪੰਕਤੀਆਂ ਨੇ ਸਰੋਤੇ ਕੀਲੇ ਹੋਏ ਸਨ:

ਅੰਬ ਦੁਸਹਿਰੀ ਚੂਪਣ ਆਇਓ ਪੁਰਹੀਰਾਂ,
ਇਕਵਿੰਦਰ ਘਰ ਹੋਣਾ ਹੈ ਬਰਸਾਤਾਂ ਨੂੰ
ਸਾਡਾ ਘਰ ਵੀ ਚੋਣਾ ਹੈ ਬਰਸਾਤਾਂ ਨੂੰ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਅਮਰੀਕ ਸਿੰਘ ਦਿਆਲ

ਅਮਰੀਕ ਸਿੰਘ ਦਿਆਲ

Kalewal Beet, Hoshiarpur, Punjab, India.
Phone: (91 - 94638 - 51568)
Email: (amrikdayal@gmail.com)