HarjitSingh7ਅਖੀਰ ਬਹੁਤ ਸੋਚ ਵਿਚਾਰ ਤੋਂ ਬਾਅਦ ਮੈਂ ਇਸ ਸਿੱਟੇ ’ਤੇ ਪਹੁੰਚਿਆ ...
(6 ਜੁਲਾਈ 2025)


ਪਿਛਲੀ ਵਾਰ ਜਦੋਂ ਮੈਂ ਕਨੇਡਾ ਆਇਆ ਸੀ
, ਉਦੋਂ ਦਸੰਬਰ ਦਾ ਮਹੀਨਾ ਸੀਚਾਰੇ ਪਾਸੇ ਬਰਫ ਦੀ ਚਾਦਰ ਵਿਛੀ ਹੋਈ ਸੀਇਹ ਦੇਖ ਕੇ ਗੁਰਬਾਣੀ ਦੀ ਤੁਕ ਯਾਦ ਆ ਗਈ“ਬਿਸਮ ਭਏ ਬਿਸਮਾਦ ਦੇਖਿ ਕੁਦਰਤਿ ਤੇਰੀਆ।” ਰਾਤ ਨੂੰ ਬਾਹਰ ਦੇਖਿਆ, ਚਾਰੇ ਪਾਸੇ ਚਾਨਣ ਹੀ ਚਾਨਣ ਸੀ

ਐਤਕੀਂ ਠੀਕ ਸੀਮਹੀਨਾ ਅਪਰੈਲਹੁਣ ਬਰਫ ਪੈਣ ਦੀ ਸੰਭਾਵਨਾ ਬਹੁਤ ਘੱਟ ਸੀਮਈ ਚੜ੍ਹਦਿਆਂ ਦਰੱਖਤਾਂ ਨੇ ਰੰਗ ਬਦਲਣਾ ਸ਼ੁਰੂ ਕਰ ਦਿੱਤਾ ਸੀਚੈਰੀ ਦੇ ਦਰੱਖਤ ਬਿਨਾਂ ਪੱਤਿਆਂ ਤੋਂ ਚਿੱਟੇ ਫੁੱਲਾਂ ਨਾਲ ਭਰੇ ਪਏ ਸੀਇੱਕ ਥਾਂ ’ਤੇ ਹੀ ਵੱਖ ਵੱਖ ਰੰਗਾਂ ਦੇ ਦਰੱਖਤ ਦੇਖ ਕੇ ਫਿਰ ਬਾਬਾ ਨਾਨਕ ਯਾਦ ਆ ਗਿਆ, “ਬਲਿਹਾਰੀ ਕੁਦਰਤਿ ਵਸਿਆ॥ ਤੇਰਾ ਅੰਤੁ ਨ ਜਾਈ ਲਖਿਆ॥ਇਸ ਸਭ ਕੁਛ ਦੇ ਬਾਵਜੂਦ ਵਿਹਲ ਦਾ ਦੈਂਤ ਮੈਨੂੰ ਉਦਾਸ ਕਰ ਰਿਹਾ ਸੀਪੰਜਾਬ ਤਾਂ ਬਹੁਤ ਕੰਮ ਸਨਮਰਨ ਲਈ ਵਿਹਲ ਨਹੀਂ ਸੀਜਦੋਂ ਮੈਂ ਘਰੋਂ ਤੁਰਿਆ ਸੀ ਤਾਂ ਸੋਚਿਆ, ਇਸ ਵਾਰ ਕੁਝ ਵੀ ਹੋ ਜਾਏ, ਮੈਂ ਉਦਾਸ ਨਹੀਂ ਹੋਵਾਂਗਾ ਪਰ ਅਜਿਹਾ ਨਹੀਂ ਹੋਇਆਇਸ ਵਿਹਲ ਦੇ ਦੈਂਤ ਨੂੰ ਮਾਰਨ ਲਈ ਮੈਂ ਕੰਮ ਲੱਭਣ ਲੱਗਾਬੈਕ ਯਾਰਡ ਚਿੱਚ ਜਾ ਕੇ ਦੇਖਿਆ, ਸਾਰਾ ਥਾਂ ਘਾ-ਬੂਟੀ ਨਾਲ ਭਰਿਆ ਪਿਆ ਸੀਸਟੋਰ ਵਿੱਚ ਪਿਆ ਰੰਬਾ ਲੱਭ ਗਿਆਇਹ ਰੰਬਾ ਕਨੇਡਾ ਸਟਾਈਲ ਦਾ ਸੀਚਲੋ ਕੁਝ ਨਾ ਹੋਣ ਨਾਲੋਂ ਤਾਂ ਇਹੋ ਹੀ ਚੰਗਾ ਸੀਅਗਲੇ ਦਿਨ ਮੈਂ ਰੰਬੇ ਨਾਲ ਘਾ-ਫੂਸ ਕੱਢਣ ਲੱਗ ਪਿਆਗਵਾਂਢੀ ਗੋਰੇ ਨੇ ਦੇਖਿਆ ਤੇ ਪੁੱਛਿਆ, ਕੀ ਕਰ ਰਹੇ ਹੋ?”

ਵੀਡ ਕੱਢ ਰਿਹਾ ਹਾਂ।

ਫਿਰ ਕੀ ਕਰੋਗੇ?

ਫਿਰ ਸਬਜ਼ੀਆਂ ਬੀਜ ਦਿਆਂਗਾ

ਅਸੀਂ ਤਾਂ ਕਈ ਵਾਰੀ ਬੀਜੀ ਹੈ, ਕਦੀ ਹੋਈ ਨਹੀਂਚਲੋ ਬੀਜੋ, ਸ਼ਾਇਦ ਚਮਤਕਾਰ ਹੋ ਜਾਵੇ।”

ਮੈਨੂੰ ਲੱਗਿਆ ਜਿਵੇਂ ਉਹ ਮੈਨੂੰ ਵੰਗਾਰ ਰਿਹਾ ਹੋਵੇਪਰ ਇਹ ਮੇਰਾ ਵਹਿਮ ਹੀ ਸੀਉਹ ਆਪਣੇ ਸਟੋਰ ਵਿੱਚ ਗਿਆ, ਇੱਕ ਬੇਲਚਾ ਅਤੇ ਤੰਗਲੀ ਆਦਿ ਸੰਦ ਲੈ ਆਇਆਆਹ ਲਉਤੁਹਾਨੂੰ ਇਨ੍ਹਾਂ ਦੀ ਜ਼ਰੂਰਤ ਹੈਨਿਰੇ ਰੰਬੇ ਨਾਲ ਕੰਮ ਨਹੀਂ ਚੱਲਣਾ।”

ਫਿਰ ਆਪ ਹੀ ਵਾੜ ਉੱਤੋਂ ਛਾਲ ਮਾਰ ਕੇ ਸਾਡੇ ਪਾਸੇ ਆ ਗਿਆਉਸਨੇ ਬੇਲਚਾ ਟੇਢਾ ਕਰਕੇ ਜ਼ੋਰ ਨਾਲ ਜ਼ਮੀਨ ’ਤੇ ਮਾਰਿਆ। ਫਿਰ ਪੈਰ ਨਾਲ ਇੱਕ ਪਾਸੇ ਤੋਂ ਜ਼ਮੀਨ ਵਿੱਚ ਹੋਰ ਧੱਕ ਦਿੱਤਾ ਅਤੇ ਫਿਰ ਉਲਟਾ ਦਿੱਤਾ

ਬੱਸ ਇਸ ਤਰ੍ਹਾਂ ਕਰੀ ਜਾਉ।” ਇਹ ਆਖ ਕੇ ਉਹ ਫਿਰ ਛਾਲ ਮਾਰ ਕੇ ਆਪਣੇ ਪਾਸੇ ਚਲਾ ਗਿਆ

ਹੁਣ ਮੇਰੇ ਕੋਲ ਕਹੀ ਦਾ ਬਦਲ ਮੌਜੂਦ ਸੀਅਗਲੇ ਦਿਨ ਜਦੋਂ ਮੈਂ ਆਪਣੇ ਕੰਮ ਵਿੱਚ ਲੱਗਾ ਤਾਂ ਉਸਨੇ ਹੱਥ ਦਾ ਅੰਗੂਠਾ ਉੱਪਰ ਕਰਕੇ ਗੁੱਡ ਮਾਰਨਿੰਗ ਕੀਤੀਨਾਈਸ ਜੌਬਕਹਿ ਕੇ ਮੈਨੂੰ ਉਤਸ਼ਾਹਿਤ ਕੀਤਾਜਦੋਂ ਵੀ ਉਹ ਬੈਕ ਯਾਰਡ ਵਿੱਚ ਆਉਂਦਾ, ਹੈਲੋ ਜ਼ਰੂਰ ਕਰਦਾ ਅਤੇ ਮੇਰੇ ਨਾਲ ਗੱਲਬਾਤ ਵੀ ਕਰਨ ਲੱਗ ਪਿਆਉਹ ਅਤੇ ਉਸਦੀ ਪਤਨੀ ਆਪਣੇ ਲਾਅਨ ਦੀ ਆਪ ਹੀ ਸੰਭਾਲ਼ ਕਰਦੇ ਸਨਕਾਰ ਦੇ ਸਨੋ ਟਾਇਰ ਤੋਂ ਦੂਜੇ ਟਾਇਰ ਬਦਲਣ ਦਾ ਕੰਮ ਉਹਨਾਂ ਆਪ ਹੀ ਕੀਤਾਮੈਨੂੰ ਕੰਮ ਕਰਦਾ ਦੇਖ ਕੇ ਉਹਨਾਂ ਨੇ ਲਿਲੀ ਅਤੇ ਲਵੈਂਡਰ ਦੇ ਫੁੱਲਾਂ ਦੀ ਪਨੀਰੀ ਦਿੱਤੀਜਦੋਂ ਮੈਂ ਉਹ ਪਨੀਰੀ ਲਾਅਨ ਵਿੱਚ ਲਾ ਦਿੱਤੀ ਤਾਂ ਦੇਖ ਕੇ ਉਹ ਦੋਵੇਂ ਬਹੁਤ ਖੁਸ਼ ਹੋਏਕੁਛ ਦਿਨਾਂ ਬਾਅਦ ਮੈਂ ਆਪਣਾ ਇਹ ਕੰਮ ਪੂਰਾ ਕਰ ਲਿਆਹੁਣ ਮੈਂ ਫਿਰ ਵਿਹਲਾ ਸੀਮੈਨੂੰ ਇੱਕ ਕਹਾਣੀ ਯਾਦ ਆ ਗਈਇੱਕ ਕਿਸਾਨ ਖੇਤਾਂ ਵਿੱਚ ਕੰਮ ਕਰ ਰਿਹਾ ਸੀਖੇਤ ਵਿੱਚ ਦੱਬੀ ਹੋਈ ਇੱਕ ਬੋਤਲ ਉਸ ਨੂੰ ਲੱਭ ਗਈਬੋਤਲ ਖਾਲੀ ਸੀ ਪਰ ਅਸੀਂ ਖਾਲੀ ਬੋਤਲਾਂ ਵਿੱਚ ਵੀ ਦਿਲਚਸਪੀ ਰੱਖਦੇ ਹਾਂਉਸਨੇ ਬੋਤਲ ਦਾ ਬੀੜਾ ਖੋਲ੍ਹਿਆ। ਬੋਤਲ ਵਿੱਚੋਂ ਇੱਕ ਜਿੰਨ ਨਿਕਲਿਆ ਤੇ ਬੋਲਿਆ, ਮੈਨੂੰ ਕੰਮ ਦੱਸ, ਨਹੀਂ ਤਾਂ ਮੈਂ ਤੈਨੂੰ ਖਾ ਜਾਵਾਂਗਾ।”

ਕਿਸਾਨ ਜਿਹੜਾ ਕੰਮ ਵੀ ਦੱਸਦਾ, ਜਿੰਨ ਝੱਟ ਕਰ ਦਿੰਦਾਕਿਸਾਨ ਪਰੇਸ਼ਾਨ ਹੋ ਗਿਆਉਸ ਸੋਚਣ ਲੱਗਾ ਕਿ ਕਿਵੇਂ ਇਸ ਜਿੰਨ ਤੋਂ ਖਹਿੜਾ ਛਡਾਵਾਂਉਸਦੀ ਧੀ ਬਹੁਤ ਸਿਆਣੀ ਸੀਉਸਨੇ ਆਪਣੇ ਪਿਤਾ ਨੂੰ ਆਖਿਆ ਕਿ ਉਹ ਪਰੇਸ਼ਾਨ ਨਾ ਹੋਵੇ, ਮੈਂ ਇਸਦਾ ਹੱਲ ਕਰਦੀ ਹਾਂਜਦੋਂ ਜਿੰਨ ਆਪਣਾ ਕੰਮ ਪੂਰਾ ਕਰਕੇ ਵਾਪਸ ਆਇਆ ਤਾਂ ਉਸਨੇ ਜਿੰਨ ਨੂੰ ਵਿਹੜੇ ਵਿੱਚ ਬਾਂਸ ਗੱਡਣ ਲਈ ਕਿਹਾਜਿੰਨ ਨੇ ਫਟਾਫਟ ਇਹ ਕੰਮ ਕਰ ਦਿੱਤਾਫਿਰ ਉਸਨੇ ਜਿੰਨ ਨੂੰ ਕਿਹਾ, “ਬੱਸ, ਇਸ ਤੇ ਚੜ੍ਹ ਅਤੇ ਉੱਤਰਤੇਰਾ ਇਹ ਹੀ ਕੰਮ ਹੈ

ਮੈਨੂੰ ਵੀ ਅਜਿਹਾ ਹੀ ਕੋਈ ਕੰਮ ਚਾਹੀਦਾ ਸੀ, ਜਿਹੜਾ ਕਦੀ ਖਤਮ ਨਾ ਹੋਵੇਅਖੀਰ ਬਹੁਤ ਸੋਚ ਵਿਚਾਰ ਤੋਂ ਬਾਅਦ ਮੈਂ ਇਸ ਸਿੱਟੇ ’ਤੇ ਪਹੁੰਚਿਆ ਕਿ ਸੈਰ ਹੀ ਅਜਿਹਾ ਕੰਮ ਹੈ, ਜਿਹੜਾ ਕਦੇ ਖਤਮ ਨਹੀਂ ਹੋਣਾਫਿਰ ਮੈਂ ਸੈਰ ਸ਼ੁਰੂ ਕਰ ਦਿੱਤੀਇੱਕ ਦਿਨ ਜਦੋਂ ਮੈਂ ਸੈਰ-ਸਪਾਟੇ ’ਤੇ ਜਾ ਰਿਹਾ ਸੀ ਤਾਂ ਇੱਕ ਘਰ ਦੇ ਡਰਾਈਵ ਵੇਅ ’ਤੇ ਇੱਕ ਚਾਰ ਪੰਜ ਸਾਲ ਦਾ ਬੱਚਾ ਖੜ੍ਹਾ ਸੀਮੈਨੂੰ ਦੇਖ ਕੇ ਆਖਣ ਲੱਗਾ, “ਸਾ ਸਰੀ ਕਾਲ ਦਾਦਾ ਜੀ, ਅੰਦਰ ਆ ਜਾਉ

ਮੈਂ ਖੜ੍ਹਾ ਹੋ ਗਿਆ ਅਤੇ ਆਖਿਆ, “ਗੁੱਡ ਬੁਆਏ! ਸਤਿ ਸ੍ਰੀ ਅਕਾਲ

ਉਸਦੀ ਮਾਂ ਅੰਦਰੋਂ ਭੱਜੀ ਆਈ ਅਤੇ ਕਹਿਣ ਲੱਗੀ, “ਅੰਕਲ ਜੀ, ਕੱਲ੍ਹ ਜਦੋਂ ਤੁਸੀਂ ਵਾਕ ’ਤੇ ਸੀ ਤਾਂ ਤੁਹਾਨੂੰ ਦੇਖ ਕੇ ਇਹ ਅੰਦਰ ਹੀ ਰੌਲਾ ਪਾਉਣ ਲੱਗ ਪਿਆ- ਦਾਦਾ ਜੀ ਆ ਗਏ, ਦਾਦਾ ਜੀ ਆ ਗਏਹੁਣ ਮੈਂ ਦਾਦਾ ਜੀ ਨਾਲ ਮੌਜਾਂ ਕਰਾਂਗਾਮੈਂ ਆਖਿਆ, ਇਹ ਤੇਰੇ ਦਾਦਾ ਜੀ ਨਹੀਂ ਹਨ, ਇਹ ਤਾਂ ਕੋਈ ਹੋਰ ਅੰਕਲ ਹਨ ਇਹ ਅੱਗੋਂ ਕਹਿਣ ਲੱਗਾ- ਜੇ ਇਹ ਦਾਦਾ ਜੀ ਨਹੀਂ ਹਨ ਤਾਂ ਫਿਰ ਸੇਮ ਸੇਮ ਕਿਉਂ ਹਨ?

ਹਾਂ, ਪੁੱਤਰਾ! ਇੰਡੀਆ ਤੋਂ ਆਉਣ ਵਾਲੇ ਦਾਦੇ, ਨਾਨੇ ਸਭ ਇੱਕੋ ਜਿਹੇ ਹੀ ਹੁੰਦੇ ਹਨ ਅਤੇ ਹੋਣਗੇਬੱਸ ਤੁਸੀਂ ਹੀ ਬਦਲ ਜਾਣਾ ਹੈ ਮੈਂ ਆਖਿਆ

“ਅੱਜ ਵੀ ਤੁਹਾਨੂੰ ਦੇਖ ਕੇ ਭੱਜਾ ਆਇਆ ਹੈ” ਬੱਚੇ ਦੀ ਮਾਂ ਨੇ ਆਖਿਆ

ਬੱਚਾ ਫਿਰ ਰੌਲ਼ਾ ਪਾਉਣ ਲੱਗ ਪਿਆ, “ਦਾਦਾ ਜੀ ਆ ਗਏ। ਦਾਦਾ ਜੀ ਮੈਨੂੰ ਫੜ ਲਉਮੇਰੇ ਨਾਲ ਖੇਡੋਦਾਦਾ ਜੀ ਅੰਦਰ ਆ ਜਾਉ, ਆਪਾਂ ਮੌਜਾਂ ਕਰਾਂਗੇ

ਬੱਚੇ ਦੀ ਮਾਂ ਉਸ ਨੂੰ ਚੁੱਕ ਕੇ ਅੰਦਰ ਲੈ ਗਈਉਹ ਰੋ ਰਿਹਾ ਸੀ ਅਤੇ ਮੁੜ ਮੁੜ ਪਿਛਾਂਹ ਦੇਖ ਰਿਹਾ ਸੀ ਮੇਰੇ ਵੱਲ ਦੇਖ ਕੇ ਬਾਹਵਾਂ ਉਲਾਰ ਰਿਹਾ ਸੀਜਦੋਂ ਉਹ ਮੇਰੀਆਂ ਅੱਖਾਂ ਤੋਂ ਉਹਲੇ ਹੋ ਗਿਆ, ਮੈਂ ਵੀ ਤੁਰ ਪਿਆ

ਸੈਰ ਮੈਂ ਹੁਣ ਵੀ ਰੋਜ਼ਾਨਾ ਕਰਦਾ ਹਾਂ ਪਰ ਹੁਣ ਮੈਂ ਉੁਸ ਘਰ ਅੱਗੋਂ ਨਹੀਂ ਲੰਘਦਾ ਕਿਉਂਕਿ ਮੈਂ ਉਸ ਬੱਚੇ ਦਾ ਸਾਹਮਣਾ ਨਹੀਂ ਕਰ ਸਕਦਾ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਹਰਜੀਤ ਸਿੰਘ

ਹਰਜੀਤ ਸਿੰਘ

WhatsApp: (91 - 92177 - 01415)
Email: (harjitsinghacfa@gmail.com)