HarjitSingh7ਅਸਲੀਅਤ ਤਾਂ ਇਹੋ ਹੈ ਕਿ ਜਦੋਂ ਵੀ ਕੋਈ ਵਿਅਕਤੀ ਵਿਦੇਸ਼ ਚਲਾ ਜਾਂਦਾ ਹੈ ਤਾਂ ਉਸ ਦੇ ਸਕੇ ...
(8 ਨਵੰਬਰ 2024)

 

ਅੰਮ੍ਰਿਤਸਰ ਵਿੱਚ ਰਹਿੰਦਿਆਂ ਨਾਟਕ ਵੇਖਣ ਦੀ ਚੇਟਕ ਸਰਦਾਰ ਗੁਰਸ਼ਰਨ ਸਿੰਘ ਦੇ ਨਾਟਕਾਂ ਤੋਂ ਸ਼ੁਰੁ ਹੋਈਟੀ ਵੀ ’ਤੇ ਉਹਨਾਂ ਦੇ ਨਾਟਕ ਭਾਈ ਮੰਨਾ ਸਿੰਘ ਰਾਹੀਂ ਸਮਾਜ ਦੀਆਂ ਕੁਰੀਤੀਆਂ ’ਤੇ ਗੰਭੀਰ ਚੋਟਾਂ ਕਰਦੇ ਸਨ

ਕੇਵਲ ਧਾਲੀਵਾਲ ਵੱਲੋਂ ਵਿਰਸਾ ਵਿਹਾਰ ਵਿੱਚ ਹਰ ਸਾਲ ਲਗਾਈ ਜਾਂਦੀ ਵਰਕਸ਼ਾਪ ਬਦੋਬਦੀ ਦਰਸ਼ਕਾਂ ਨੂੰ ਆਪਣੇ ਵੱਲ ਖਿਚਦੀਇਸ ਵਰਕਸ਼ਾਪ ਦੌਰਾਨ ਖੇਡੇ ਗਏ ਨਾਟਕਾਂ ਵਿੱਚੋਂ ਸ਼ਾਇਦ ਹੀ ਕੋਈ ਮੈਂ ਨਾ ਵੇਖਿਆ ਹੋਵੇ

ਇੰਜੀਨੀਅਰ ਜਤਿੰਦਰ ਸਿੰਘ ਬਰਾੜ ਵੱਲੋਂ ਰੰਗ ਮੰਚ ਲਈ ਕੀਤੀ ਕੁਰਬਾਨੀ ਕੌਣ ਭੁੱਲ ਸਕਦਾ ਹੈ? ਆਪਣੀ ਰੋਟੀ ਰੋਜ਼ੀ ਨੂੰ (ਵਰਕਸ਼ਾਪ) ਨਾਟ ਸ਼ਾਲਾ ਵਿਚ ਬਦਲ ਦੇਣਾ - ਕੋਈ ਵਿਰਲਾ ਹੀ ਇਹ ਕਰ ਸਕਦਾ ਸੀ

ਬਰੈਂਪਟਨ ਵਿੱਚ ਰਹਿੰਦਿਆਂ ਜਦੋਂ ਮੈਂ ਪੰਜਾਬੀ ਆਰਟਸ ਐਸੋਸੀਏਸ਼ਨ ਵੱਲੋਂ ‘ਹੌਸਲਾ - ਵਤਨਾਂ ਵੱਲ ਫੇਰਾ’ ਪਿਛਲੇ ਮਹੀਨੇ (20 ਅਕਤੂਬਰ 2024) ਨੂੰ ਰੋਜ਼ ਥੀਏਟਰ ਵਿੱਚ ਖੇਡੇ ਜਾਣ ਵਾਲੇ ਨਾਟਕ ਬਾਰੇ ਸੁਣਿਆ ਤਾਂ ਤੁਰੰਤ ਔਨਲਾਈਨ ਦੋ ਟਿਕਟਾਂ 20 ਡਾਲਰ ਪ੍ਰਤੀ ਟਿਕਟ ਬੁੱਕ ਕਰਵਾ ਦਿੱਤੀਆਂਇਹ ਨਾਟਕ ਸ਼੍ਰੀ ਚਰਨ ਦਾਸ ਸਿੱਧੂ ਦਾ ਲਿਖਿਆ ਹੋਇਆ ਹੈ

ਮਿਥੇ ਦਿਨ ਸਾਢੇ ਤਿੰਨ ਵਜੇ, ਮੈਂ ਅਤੇ ਮੇਰੀ ਪਤਨੀ ਗਾਰਡਨ ਸੁਕੇਅਰ ਪਹੁੰਚ ਗਏਟਿਕਟਾਂ ਦਾ ਪ੍ਰਿੰਟ ਕਢਵਾ ਕੇ ਅਸੀਂ ਨਾਲ ਲੈ ਗਏ ਸੀ। ਟਿਕਟਾਂ ਸਕੈਨ ਕਰਨ ਉਪਰੰਤ ਸਾਨੂੰ ਅੰਦਰ ਜਾਣ ਦਿੱਤਾ ਗਿਆਥੀਏਟਰ ਬੇਹੱਦ ਸੋਹਣਾ ਅਤੇ ਇੰਜੀਨੀਅਰਿੰਗ ਦਾ ਨਮੂਨਾ ਸੀਸੀਟਾਂ ਆਰਾਮਦਾਇਕ ਸਨਅਸੀਂ ਲਗਭਗ ਅੱਧਾ ਘੰਟਾ ਪਹਿਲਾਂ ਪਹੁੰਚ ਗਏ ਸੀਉਦੋ ਅਜੇ ਥੋੜ੍ਹੇ ਬੰਦੇ ਹੀ ਪਹੁੰਚੇ ਸਨਹੌਲੀ ਹੌਲੀ ਹਾਲ ਲਗਭਗ ਭਰ ਹੀ ਗਿਆਭਰਿਆ ਹਾਲ ਵੇਖ ਕੇ ਇਸ ਤਰ੍ਹਾਂ ਲੱਗਾ ਜਿਵੇਂ ਪੰਜਾਬੀਆਂ ਨੇ ਆਪਣੇ ਉੱਤੇ ਲੱਗਾ ਸ਼ਰਾਬ ਪੀਣ ਦਾ ਲੇਬਲ ਲਾਹ ਦਿੱਤਾ ਹੋਵੇਪਾਕਿਸਤਾਨ ਤੋਂ ਆਏ ਅਕਬਰ ਵੱਲੋ ਗਾਏ ਗਏ ਸਮੇਂ ਸਮੇਂ ਗੀਤ, ਟੱਪੇ ਸ਼ਲਾਘਾਯੋਗ ਸਨ

ਕਹਾਣੀ ਦਾ ਮੁੱਖ ਪਾਤਰ ਬਲਦੇਵ ,ਇਕ ਕਨੇਡੀਅਨ ਸਿਟੀਜ਼ਨ ਹੈਲੰਬਾ ਸਮਾਂ ਕਨੇਡਾ ਵਿੱਚ ਰਹਿਣ ਉਪਰੰਤ ਹੁਣ ਵਿੱਤੀ ਤੌਰ ’ਤੇ ਖੁਸ਼ਹਾਲ ਅਤੇ ਸੰਤੁਸ਼ਟ ਹੈ ਅਤੇ ਵਾਪਸ ਆਪਣੇ ਪਿੰਡ ਜਾ ਕੇ ਪਿੰਡ ਵਿਚ ਹਸਪਤਾਲ ਅਤੇ ਗਲੀਆਂ ਨਾਲੀਆਂ ਬਣਾਉਣੀਆਂ ਚਾਹੁੰਦਾ ਹੈਕੁਝ ਦਿਨ ਤਾਂ ਉਸ ਦਾ ਭਰਾ ਗੁਰਜੰਟ ਉਸ ਦਾ ਮਾਣ ਸਤਿਕਾਰ ਕਰਦਾ ਹੈ ਪਰ ਜਦੋਂ ਗੁਰਜੰਟ ਸਿੰਘ ਨੂੰ ਪਤਾ ਲੱਗਦਾ ਹੈ ਕਿ ਬਲਦੇਵ ਹੁਣ ਪੱਕਾ ਪਿੰਡ ਹੀ ਰਹੇਗਾ ਤਾਂ ਉਸ ਦੇ ਸਬਰ ਦਾ ਬੰਨ੍ਹ ਟੁੱਟਣ ਲੱਗਦਾ ਹੈ ਅਤੇ ਗੁਰਜੰਟ ਸ਼ਾਮਲਾਟ ਜ਼ਮੀਨ ’ਤੇ ਨਜਾਇਜ਼ ਕਬਜ਼ੇ ਨੂੰ ਆਪਣੀ ਆਖ ਕੇ ਜ਼ਮੀਨ ਹਸਪਤਾਲ ਨੂੰ ਦੇਣ ਤੋਂ ਇਨਕਾਰ ਕਰ ਦਿੰਦਾ ਹੈਲਾਲ ਫੀਤਾਸ਼ਾਹੀ ਬਲਦੇਵ ਦਾ ਰਾਹ ਰੋਕਦੀ ਹੈਬਲਦੇਵ ਹੌਸਲਾ ਨਹੀਂ ਛੱਡਦਾ ਪਰ ਅੰਤ ਵਿੱਚ ਆਪਣੇ ਭਰਾ ਹੱਥੋਂ ਕਹੀ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈਨਾਟਕ ਦਾ ਅੰਤ ਦੁਖਾਂਤ ਹੋ ਨਿੱਬੜਦਾ ਹੈ

ਅਸਲੀਅਤ ਤਾਂ ਇਹੋ ਹੈ ਕਿ ਜਦੋਂ ਵੀ ਕੋਈ ਵਿਅਕਤੀ ਵਿਦੇਸ਼ ਚਲਾ ਜਾਂਦਾ ਹੈ ਤਾਂ ਉਸ ਦੇ ਸਕੇ ਇਹੋ ਹੀ ਸੋਚਦੇ ਹਨ ਕਿ ਉਹ ਤਾਂ ਹੁਣ ਵਿਦੇਸ਼ ਜੋਗਾ ਹੀ ਹੈ, ਸਾਂਝੀ ਜ਼ਮੀਨ ਜਾਇਦਾਦ ਦੇ ਮਾਲਿਕ ਤਾਂ ਅਸੀਂ ਹੀ ਹਾਂਜੇਕਰ ਬਾਹਰ ਰਹਿਣ ਵਾਲਾ ਵਿਅਕਤੀ ਆਪਣਾ ਦਾਅਵਾ ਸਾਂਝੀ ਜਾਇਦਾਦ ’ਤੇ ਕਰਦਾ ਹੈ ਤਾਂ ਉਸ ਨੂੰ ਇੰਨਾ ਪਰੇਸ਼ਾਨ ਕੀਤਾ ਜਾਂਦਾ ਹੈ ਕਿ ਜਾਂ ਤਾਂ ਵਾਪਸ ਵਿਦੇਸ਼ ਮੁੜ ਜਾਂਦਾ ਹੈ ਜਾਂ ਉਸ ਦਾ ਹਸ਼ਰ ਬਲਦੇਵ ਵਾਲਾ ਹੁੰਦਾ ਹੈਪ੍ਰਦੇਸ ਗਏ ਬੰਦੇ ਦੇ ਰਿਸ਼ਤੇਦਾਰ ਵੀ ਸੋਚਦੇ ਹਨ ਕਿ ਉਹ ਉਹਨਾਂ ਦੇ ਬੱਚਿਆਂ ਨੂੰ ਕੇਵਲ ਵਿਦੇਸ਼ ਲੈ ਕੇ ਹੀ ਨਹੀਂ ਜਾਵੇਗਾ ਬਲਕਿ ਉੱਥੇ ਸੈਟਲ ਵੀ ਕਰਵਾਏਗਾਨਾਟਕ ਵਿੱਚ ਬਲਦੇਵ ਦੀ ਭੈਣ ਇਸ ਗੱਲੋਂ ਔਖੀ ਹੈ ਕਿ ਬਲਦੇਵ ਵਿਦੇਸ਼ ਵਾਪਸ ਕਿਉਂ ਨਹੀਂ ਜਾਂਦਾ ਕਿਉਂਕਿ ਬਲਦੇਵ ਦਾ ਭਣੇਵਾ ਤਾਂ ਕਨੇਡਾ ਵਿੱਚ ਟਰਾਲਾ ਚਲਾਉਣ ਲਈ ਬੇਚੇਨ ਹੈ

ਇਹ ਨਾਟਕ ਇੱਕ ਕੌੜੀ ਸਚਾਈ ਹੈ ਨਾਟਕ ਦੇ ਮੁੱਖ ਪਾਤਰ ਗੁਰਜੰਟ, ਉਸ ਦੀ ਪਤਨੀ, ਧੀ, ਬਲਦੇਵ ਅਤੇ ਬਲਦੇਵ ਦੀ ਪਤਨੀ ਅਤੇ ਬਾਕੀ ਸਾਰੇ ਪਾਤਰਾਂ ਨੇ ਆਪਣੇ ਆਪਣੇ ਰੋਲ ਨਾਲ ਇਨਸਾਫ ਕੀਤਾ ਹੈਇਹ ਪਾਤਰ ਨਾਟਕ ਦੇ ਨਹੀਂ, ਅਸਲੀ ਜ਼ਿੰਦਗੀ ਦੇ ਪਾਤਰ ਹੋ ਨਿੱਬੜਦੇ ਹਨ ਪੰਜਾਬੀ ਆਰਟਸ ਐਸੋਸੀਏਸ਼ਨ ਇਸ ਉਦਮ ਲਈ ਵਧਾਈ ਦੀ ਪਾਤਰ ਹੈ

*     *    *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5429)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਹਰਜੀਤ ਸਿੰਘ

ਹਰਜੀਤ ਸਿੰਘ

WhatsApp: (91 - 92177 - 01415)
Email: (harjitsinghacfa@gmail.com)