HarjitSingh7ਅੱਠ ਦਸ ਘਰ ਛੱਡ ਕੇ ਇੱਕ ਪੰਜਾਬੀ ਪਰਿਵਾਰ ਰਹਿੰਦਾ ਸੀ। ਉਹ ਔਰਤ ਉਸ ਮਿਸਤਰੀ ਨੂੰ ਆਖਣ ...
(15 ਮਈ 2025)


ਮੰਨ ਲਿਆ ਕਿ ਹਵਾ ਅਤੇ ਪਾਣੀ ਹੈ ਤਾਂ ਜ਼ਿੰਦਗੀ ਹੈ ਪਰ ਜੇਕਰ ਦੁੱਧ ਨਹੀਂ ਤਾਂ ਕੀ ਜੀਵਨ ਸੰਭਵ ਹੈ
? ਬੱਚੇ ਦੇ ਜਨਮ ਲੈਂਦਿਆਂ ਹੀ ਕੁਦਰਤ ਨੇ ਉਸ ਦਾ ਭੋਜਨ ਤਿਆਰ ਰੱਖਿਆ ਹੁੰਦਾ ਹੈਸ਼ੇਰ ਦੇ ਬੱਚਿਆਂ ਨੂੰ ਵੀ ਕੁਛ ਸਮਾਂ ਦੁੱਧ ’ਤੇ ਨਿਰਭਰ ਰਹਿਣਾ ਪੈਂਦਾ ਹੈਅਜੇ ਤਕ ਦੁੱਧ ਦਾ ਕੋਈ ਵਿਆਪਕ ਥਾਂ ਲੇਵਾ ਨਹੀਂ ਬਣ ਸਕਿਆਗਾਂਈਆਂ ਦੇ ਫਾਰਮ ਵਾਲੇ ਆਪਣੇ ਹੀ ਸਨਉਹ ਬਹੁਤ ਦੇਰ ਤੋਂ ਆਉਣ ਲਈ ਕਹਿ ਰਹੇ ਸਨ, ਇਸ ਲਈ ਮੇਰੇ ਮਨ ਵਿੱਚ ਅਜਿਹੇ ਖਿਆਲ ਆਉਂਦਿਆਂ ਪਰਿਵਾਰ ਸਮੇਤ ਇੱਕ ਦਿਨ ਮੈਂ ਨਿਊਜ਼ੀਲੈਂਡ ਦੇ ਗਾਵਾਂ ਦੇ ਫਾਰਮ ਵੱਲ ਰੁਖ ਕਰ ਲਿਆ

ਨਿਊਜ਼ੀਲੈਂਡ ਦੁੱਧ ਅਤੇ ਇਸ ਤੋਂ ਬਣੇ ਪਦਾਰਥਾਂ ਦਾ ਵੱਡਾ ਐਕਸਪੋਰਟਰ ਹੈ ਭਾਵੇਂ ਹੁਣ ਇੱਥੇ ਮੁਰਗੀ ਫਾਰਮ, ਹਿਰਨ ਫਾਰਮ ਆਦਿ ਵੀ ਹਨ ਪਰ ਦੁੱਧ ਅਤੇ ਇਸ ਤੋਂ ਬਣੇ ਪਦਾਰਥਾਂ ਦੀ ਨਿਰਯਾਤ ਵਿੱਚ ਨਿਊੂਜੀਲੈਂਡ ਦੀ ਸਰਦਾਰੀ ਕਾਇਮ ਹੈ ਇਸਦਾ ਕਾਰਨ ਇਸ ਦੇਸ਼ ਦਾ ਵਾਤਾਵਰਣ ਅਤੇ ਲੈਂਡਸਕੇਪ, ਡੇਅਰੀ ਫਾਰਮਿੰਗ ਲਈ ਬਹੁਤ ਅਨੁਕੂਲ ਹਨ2023-24 ਵਿੱਚ ਨਿਉੂਜੀਲੈਂਡ ਨੇ 23.7 ਬਿਲੀਅਨ ਡਾਲਰ ਦਾ ਨਿਰਯਾਤ ਕੀਤਾਚੀਨ ਇਸਦੀ ਮਹੱਤਵਪੂਰਣ ਮਾਰਕੀਟ ਹੈਡੇਅਰੀ ਪਦਾਰਥ ਇਸ ਦੇਸ਼ ਦੀ ਆਰਥਿਕਤਾ ਵਿੱਚ ਵੱਡਾ ਹਿੱਸਾ ਪਾਉਂਦੇ ਹਨ, ਜਿਹੜਾ ਕੁੱਲ ਨਿਰਯਾਤ ਦਾ 24 ਪ੍ਰਤੀਸ਼ਤ ਬਣਦਾ ਹੈਦੁੱਧ, ਦੁੱਧ ਪਾਊਡਰ, ਮੱਖਣ, ਪਨੀਰ ਆਦਿ ਇਸਦੇ ਪਰਮੁੱਖ ਨਿਰਯਾਤ ਪਦਾਰਥ ਹਨਜਰਮਨੀ, ਅਮਰੀਕਾ, ਨੈਦਰਲੈਂਡ ਅਤੇ ਬੈਲਜੀਅਮ ਵੀ ਦੁੱਧ ਦੇ ਪ੍ਰਮੁੱਖ ਐਕਪੋਰਟਰ ਹਨ

ਡੇਅਰੀ ਫਾਰਮ ਦੇ ਮੁੱਖ ਕੰਮ ਹਨ ਦੁੱਧ ਚੋਣਾਂ ਅਤੇ ਫਿਰ ਉਸ ਨੂੰ ਸਾਂਭਣਾਗਾਂਈਆਂ ਲਈ ਖੁਰਾਕ ਦਾ ਪ੍ਰਬੰਧ ਕਰਨਾਗਾਂਈਆਂ ਦੀ ਸਿਹਤ ਦਾ ਧਿਆਨ ਰੱਖਣਾਵੇਲੇ ਸਿਰ ਮੈਡੀਕਲ ਸਹੂਲਤਾਂ ਮੁਹਈਆ ਕਰਵਾਉਣੀਆਂ ਆਦਿਫਾਰਮ ਦਾ ਰੱਖ ਰਖਾਵ ਕਰਨਾ ਜਿਵੇਂ ਵਾੜ ਦਾ ਧਿਆਨ ਰੱਖਣਾ, ਅਣਚਾਹੀ ਬੂਟੀ ਦਾ ਖਾਤਮਾ ਅਤੇ ਮਸ਼ੀਨਰੀ ਦਾ ਰੱਖ ਰਖਾਵ, ਪੈਸਿਆਂ ਦਾ ਹਿਸਾਬ ਕਿਤਾਬ ਰੱਖਣਾਫਾਰਮ ਦਾ ਸਟਾਫ ਇੱਕ ਮਹੱਤਵਪੂਰਣ ਹਿੱਸਾ ਹੈਖੇਤਾਂ ਲਈ ਅਤੇ ਗਾਂਈਆਂ ਲਈ ਪਾਣੀ ਦਾ ਪ੍ਰਬੰਧ ਆਦਿ

ਫਾਰਮ ਅੰਦਰ ਵੜਦਿਆਂ ਹੀ ਇੱਕ ਵੱਡਾ ਟੈਂਕ ਦਿਖਾਈ ਦਿੱਤਾ, ਜਿਸ ’ਤੇ ਲਿਖਿਆ ਹੋਇਆ ਸੀ ਕਿ ਇਹ ਦੁੱਧ ਵੱਛੇ ਵੱਛੀਆਂ ਵਾਸਤੇ ਹੈ ਜਦੋਂ ਗਾਂ ਸੂੰਦੀ ਹੈ ਤਾਂ ਕੁਛ ਦਿਨ ਉਸ ਦਾ ਦੁੱਧ, ਜਿਸ ਨੂੰ ਅਸੀਂ ਬਾਉਲੀ ਕਹਿੰਦੇ ਹਾਂ, ਅਤੇ ਸਵਾਦ ਨਾਲ ਛੱਕਦੇ ਹਾਂ, ਬਲਕਿ ਇਸਦੀ ਮੰਗ ਰਿਸ਼ਤੇਦਾਰਾਂ ਅਤੇ ਆਂਢ ਗੁਆਂਢ ਵਿੱਚ ਵੀ ਹੁੰਦੀ ਹੈ, ਇੱਥੇ ਇਹ ਦੁੱਧ ਵੱਛੇ ਵੱਛੀਆਂ ਵਾਸਤੇ ਵਰਤਿਆ ਜਾਂਦਾ ਹੈਇਹ ਦੁੱਧ ਉਹਨਾਂ ਨੂੰ ਇੱਕ ਦੋ ਦਿਨ ਵੱਡੀ ਬੋਤਲ ਨਾਲ ਪਿਆਇਆ ਜਾਂਦਾ ਹੈਫਿਰ ਫੀਡਰ ’ਤੇ ਲੱਗੇ ਨਿੱਪਲਾਂ ਨਾਲ ਦੁੱਧ ਪੀਣਾ ਸਿਖਾਇਆ ਜਾਂਦਾ ਹੈ ਇਨ੍ਹਾਂ ਦੀ ਦੇਖ ਭਾਲ ਅਤੇ ਦੁੱਧ ਪਿਆਉਣ ਲਈ ਇੱਕ ਵੱਖਰਾ ਵਿਅਕਤੀ ਰੱਖਿਆ ਜਾਂਦਾ ਹੈਇਹ ਦੁੱਧ ਪਿਆਉਣ ਵਾਲੇ ਵਿਅਕਤੀ ਨੂੰ ਆਪਣੀ ਮਾਂ ਹੀ ਸਮਙਦੇ ਹਨ ਅਤੇ ਜ਼ਿਆਦਾ ਤਰ ਵੱਛੇ ਵੱਛੀਆਂ ਉਸ ਨਾਲ ਬਹੁਤ ਮੋਹ ਕਰਦੇ ਹਨ ਜਦੋਂ ਦੁੱਧ ਫੀਡਰ ਵਿੱਚ ਪਾਇਆ ਜਾਂਦਾ ਹੈ ਤਾਂ ਉਹਨਾਂ ਦਾ ਧਿਆਨ ਦੁੱਧ ਨਾਲੋਂ ਜ਼ਿਆਦਾ ਦੁੱਧ ਲਿਆਉਣ ਵਾਲੇ ਵਿੱਚ ਹੁੰਦਾ ਹੈ ਇਸਦਾ ਕੰਮ ਬਹੁਤ ਮਹੱਤਵਪੂਰਣ ਹੁੰਦਾ ਹੈ ਕਿਉਂਕਿ ਇਸ ਨੇ ਪਸ਼ੂਆਂ ਦੀ ਅਗਲੀ ਪੀੜ੍ਹੀ ਤਿਆਰ ਕਰਨੀ ਹੁੰਦੀ ਹੈ ਇੱਥੇ ਵੀ ਤਕੜੇ ਦਾ ਸੱਤੀਂ ਵੀਹੀਂ ਸੌ ਹੁੰਦਾ ਹੈਜਿਹੜਾ ਤਕੜਾ ਹੈ, ਉਹ ਵੱਧ ਦੁੱਧ ਪੀ ਜਾਂਦਾ ਹੈ ਅਤੇ ਮਾੜਾ ਪਿੱਛੇ ਰਹਿ ਜਾਂਦਾ ਹੈ

ਜਿਸ ਫਾਰਮ ਦੀ ਅਸੀਂ ਗੱਲ ਕਰ ਰਹੇ ਹਾਂ, ਉਸ ਵਿੱਚ 750 ਗਾਂਈਆਂ ਹਨ ਪਰ ਇਹ ਗਿਣਤੀ ਆਖਰੀ ਨਹੀਂ ਇੱਥੇ ਇਸ ਤੋਂ ਵੱਡੇ ਫਾਰਮ ਹਨਕੁਛ ਹੀ ਦੂਰੀ ’ਤੇ 1200 ਗਾਂਵਾਂ ਦਾ ਫਾਰਮ ਹੈ ਇੰਨੀ ਵੱਡੀ ਗਿਣਤੀ ਵਿੱਚ ਗਾਂਈਆਂ ਲਈ ਖੁਰਾਕ ਵੀ ਚਾਹੀਦੀ ਹੈ, ਜਿਸ ਲਈ ਜ਼ਮੀਨ ਦੀ ਲੋੜ ਹੈਇਸ ਫਾਰਮ ਦੀ ਲਗਭਗ 764 ਏਕੜ ਦੇ ਕਰੀਬ ਜ਼ਮੀਨ ਹੈਘਾਹ ਗਾਂਈਆਂ ਦਾ ਮਨ ਪਸੰਦ ਖਾਣਾ ਹੈਗਾਂਈਆਂ ਨੂੰ ਕਿੱਲਿਆਂ ਨਾਲ ਨਹੀਂ ਬੰਨ੍ਹਿਆ ਜਾਂਦਾ, ਨਾ ਹੀ ਇਨ੍ਹਾਂ ਦੇ ਗਲ ਸੰਗਲ ਜਾਂ ਰੱਸਾ ਪਾਇਆ ਜਾਂਦਾ ਹੈਖੇਤ ਨੂੰ ਵੱਖ ਵੱਖ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਇਸਦੇ ਚਾਰ ਚੁਫੇਰੇ ਤਾਰਾਂ ਲਾਈਆਂ ਜਾਂਦੀਆਂ ਹਨਇੱਕ ਤਾਰ ਬਿਜਲੀ ਦੀ ਹੁੰਦੀ ਹੈ, ਜਿਸ ਵਿੱਚ ਕਰੰਟ ਹੁੰਦਾ ਹੈਇਸ ਨੂੰ ਲੋੜ ਮੁਤਾਬਿਕ ਬੰਦ ਜਾਂ ਚਾਲੂ ਕੀਤਾ ਜਾ ਸਕਦਾ ਹੈਗਾਂਈਆਂ ਕਰੰਟ ਤੋਂ ਡਰਦੀਆਂ ਵਾੜ ਤੋਂ ਬਾਾਹਰ ਨਹੀਂ ਆਉਂਦੀਆਂਵੈਸੇ ਇਨਸਾਨਾਂ ਕੋਲੋਂ ਵੀ ਡਰਦੀਆਂ ਹਨਜੇਕਰ ਤੁਸੀਂ ਵਾੜ ਦੇ ਲਾਗੇ ਖਲੋ ਜਾਉ ਤਾਂ ਇਹ ਦੂਰ ਚਲੀਆਂ ਜਾਣਗੀਆਇਹ ਖਾਂਦੀਆਂ ਵੀ ਬਹੁਤ ਹਨ ਅਤੇ ਦੁੱਧ ਵੀ ਬਹੁਤ ਦਿੰਦੀਆਂ ਹਨਇੱਕ ਪੈੜ ਸਵੇਰੇ ਚਰਦੀਆਂ ਹਨ ਅਤੇ ਦੁਪਹਿਰ ਤੋਂ ਬਾਅਦ ਦੂਜੀ ਪੈੜ ਵਿੱਚ ਚਰਦੀਆਂ ਹਨ ਇਸ ਤਰ੍ਹਾਂ ਲਗਾਤਾਰ ਇਹ ਸਿਲਸਿਲਾ ਚਲਦਾ ਰਹਿੰਦਾ ਹੈਪਾਣੀ ਲਗਾਉਣ ਲਈ ਜਿੱਥੇ ਨਹਿਰੀ ਪਾਣੀ ਉਪਲਬਧ ਹੈ, ਉਸ ਦੀ ਵਰਤੋਂ ਕੀਤੀ ਜਾਂਦੀ ਹੈਪਾਣੀ ਲਗਾਉਣ ਲਈ ਤੁਪਕਾ ਪ੍ਰਣਾਲੀ ਦੀ ਵਰਤੋਂ ਕੀਤੀ ਜਾਂਦੀ ਹੈਪਾਣੀ ਦੀ ਵਰਤੋਂ ਸੰਕੋਚ ਨਾਲ ਕੀਤੀ ਜਾਂਦੀ ਹੈਮਿਸਾਲ ਦੇ ਤੌਰ ’ਤੇ ਪਲੇਟਫਾਰਮ, ਜਿੱਥੇ ਗਾਂਈਆਂ ਚੋਈਆਂ ਜਾਂਦੀਆਂ ਹਨ, ਉੱਥੇ ਦੁੱਧ ਚੋਣ ਵਾਲੇ ਕੱਪਾਂ ਨੂੰ ਧੋਣ ਲਈ ਪਾਣੀ ਲਗਾਤਾਰ ਪੰਜ ਛੇ ਧਾਰਾਂ ਚਲਦੀਆਂ ਰਹਿੰਦੀਆਂ ਹਨਇਸ ਪਾਣੀ ਨੂੰ ਅੱਗੇ ਇੱਕ ਤਲਾਅ ਵਿੱਚ ਇਕੱਠਾ ਕੀਤਾ ਜਾਂਦਾ ਹੈ ਅਤੇ ਇਹ ਪਾਣੀ ਖੇਤ ਨੂੰ ਲਗਾਇਆ ਜਾਂਦਾ ਹੈ ਜ਼ਮੀਨੀ ਪਾਣੀ ਦੀ ਵਰਤੋਂ ਲਈ ਹਰ ਬੋਰ ’ਤੇ ਮੀਟਰ ਲੱਗਾ ਹੋਇਆ ਹੈ, ਜਿਸਦੀ ਲਿਮਟ ਹੈ ਅਤੇ ਲਿਮਟ ਤੋਂ ਵੱਧ ਪਾਣੀ ਨਹੀਂ ਕੱਢਿਆ ਜਾ ਸਕਦਾਸਾਡਾ ਰੰਗਲਾ ਪੰਜਾਬ ਆਉਂਦੇ ਸਾਲਾਂ ਵਿੱਚ ਜ਼ਮੀਨੀ ਪਾਣੀ ਰਹਿਤ ਹੋਣ ਦੀ ਦਿਸ਼ਾ ਵੱਲ ਤੇਜ਼ੀ ਨਾਲ ਵਧ ਰਿਹਾ ਹੈ

ਇਸ ਜ਼ਮੀਨ ਅਤੇ ਗਾਂਵਾਂ ਦੀ ਦੇਖ ਭਾਲ ਅਤੇ ਦੁੱਧ ਚੋਣ ਲਈ ਬੰਦਿਆਂ ਦੀ ਜ਼ਰੂਰਤ ਹੈਇਸ ਸਾਰੇ ਕੰਮ ਨੂੰ ਸੰਭਾਲਣ ਲਈ 5-6 ਬੰਦੇ ਹੀ ਹੁੰਦੇ ਹਨ ਇੰਨੀਆਂ ਗਾਂਈਆਂ ਨੂੰ ਚੋਣਾਂ ਬੰਦੇ ਦੇ ਵੱਸ ਦੀ ਗੱਲ ਨਹੀਂ, ਉਹ ਵੀ ਦਿਹਾੜੀ ਵਿੱਚ ਦੋ ਵਾਰਸੋ ਇਸ ਕੰਮ ਲਈ ਮਸ਼ੀਨਰੀ ਅਤੇ ਇਨਸਾਨ ਵੱਲੋਂ ਕੀਤੀਆਂ ਖੋਜਾਂ ਉਸ ਦਾ ਸਹਾਰਾ ਬਣਦੀਆਂ ਹਨ ਕੰਪਿਊਟਰ ਹਰ ਗਾਂ ਦਾ ਲੇਖਾ ਰੱਖਦਾ ਹੈਹਰ ਗਾਈਂ ’ਤੇ ਟੈਗ ਲੱਗਾ ਹੋਇਆ ਹੁੰਦਾ ਹੈ, ਜਿਹੜਾ ਉਸਦੇ ਜਨਮ ਤੋਂ ਮਰਨ ਤਕ ਦਾ ਲੇਖਾ ਰੱਖਦਾ ਹੈਉਸ ਨੇ ਕਿੰਨੇ ਵੱਛਿਆਂ ਅਤੇ ਵੱਛੀਆਂ ਨੂੰ ਜਨਮ ਦਿੱਤਾ ਆਦਿ ਦੱਸ ਦਿੰਦਾ ਹੈ ਉੱਥੇ ਕੰਮ ਕਰਦੇ ਇੱਕ ਲੜਕੇ ਨੇ ਮਖੌਲ ਨਾਲ ਕਿਹਾ, “ਇਹ ਹਰ ਗਾਂਈ ਦੀ ਸਾਰੀ ਜਾਣਕਾਰੀ ਰੱਖਦਾ ਹੈ ਪਰ ਸਾਡੇ ਬਾਰੇ ਕੁਛ ਨਹੀਂ ਜਾਣਦਾ” ਗਾਂਈਆਂ ਦਿਹਾੜੀ ਵਿੱਚ ਦੋ ਵਾਰ 9 ਘੰਟੇ ਦੇ ਵਕਫੇ ਬਾਅਦ ਚੋਈਆਂ ਜਾਂਦੀਆਂ ਹਨਜੇਕਰ ਸਵੇਰ ਦਾ ਸਮਾਂ ਪੰਜ ਵਜੇ ਹੈ ਤਾਂ ਦੂਜੀ ਵਾਰ ਦਾ ਸਮਾਂ ਦੁਪਹਿਰ ਦੋ ਵਜੇ ਹੋਵੇਗਾਗਾਂਈਆਂ ਦੇ ਚੋਣ ਲਈ ਇੱਕ ਗੋਲ ਪਲੇਟਫਾਰਮ ਬਣਿਆ ਹੋਇਆ ਹੈਇਹ ਪਲੇਟਫਾਰਮ ਪੁਰਾਣੇ ਸਮੇਂ ਆਟਾ ਪੀਹਣ ਲਈ ਬਣੇ ਖਰਾਸ ਜਾਂ ਖੂਹ ਵਾਂਗ ਘੁੰਮਦਾ ਰਹਿੰਦਾ ਹੈਗਾਂਈਆਂ ਦੇ ਇਸ ਪਲੇਟਫਾਰਮ ’ਤੇ ਚੜ੍ਹਨ ਲਈ ਇੱਕ ਦਰਵਾਜਾ ਬਣਿਆ ਹੁੰਦਾ ਹੈ, ਜਿਸ ਰਾਹੀਂ ਉਹ ਅੰਦਰ ਵੜਨ ਲਈ ਲੜਦੀਆਂ ਹਨ ਕਿਉਂਕਿ ਇਸ ਘੁੰਮਣ ਵਾਲੇ ਪਲੇਟਫਾਰਮ ਵਿੱਚ ਉਹਨਾਂ ਦਾ ਮਨ ਪਸੰਦ ਖਾਣਾ ਭਾਵ ਪਸ਼ੂ਼ਆ ਦਾ ਆਚਾਰ ਅਤੇ ਸੀਲੇਜ਼ ਹੁੰਦਾ ਹੈਅੰਦਰ ਵੜਦਿਆਂ ਹੀ ਪਲੇਟਫਾਰਮ ਦੇ ਥੱਲੇ ਖਲੋਤੇ ਵਿਅਕਤੀ ਗਾਂਈ ਦੇ ਥਣ ’ਤੇ ਕੱਪ ਲਗਾ ਦਿੰਦੇ ਹਨ ਪਲੇਟਫਾਰਮ ਅੱਗੇ ਤੁਰ ਜਾਂਦਾ ਹੈਗਾਂਈ ਆਪਣੇ ਮਨ ਪਸੰਦ ਦਾ ਖਾਣਾ ਖਾਂਦੀ ਅੱਗੇ ਚਲੀ ਜਾਂਦੀ ਹੈਇਹ ਸਿਲਸਿਲਾ ਚੱਲਦਾ ਰਹਿੰਦਾ ਹੈ, ਜਿੰਨਾ ਸਾਰੀਆਂ ਗਾਂਈਆਂ ਵਿੱਚੋਂ ਨਹੀਂ ਲਈਆਂ ਜਾਂਦੀਆਂਪ਼ਲੇਟਫਾਰਮ ਤੇ ਮੈਂ ਦੋ ਗਾਂਈਆਂ ਅਜਿਹੀਆਂ ਦੇਖੀਆਂ ਜਿਨ੍ਹਾਂ ਦੇ ਥਣਾਂ ’ਤੇ ਕੱਪ ਨਹੀਂ ਲੱਗੇ ਸਨ ਮੈਨੂੰ ਦੱਸਿਆ ਗਿਆ ਕਿ ਇਸਦਾ ਕਾਰਨ ਹੈ ਕਿ ਇਹ ਦੋਵੇਂ ਗਾਂਈਆਂ ਦੁਬਾਰਾ ਖਾਣ ਦੇ ਲਾਲਚ ਵਿੱਚ ਆ ਗਈਆਂ ਹਨਸਾਡਾ ਕੰਪਿਊਟਰ ਦੱਸ ਦਿੰਦਾ ਹੈ ਕਿ ਇਹ ਦੁਬਾਰਾ ਆਈਆਂ ਹਨ ਵੈਸੇ ਸਾਨੂੰ ਥਣਾਂ ਤੋਂ ਵੀ ਪਤਾ ਲੱਗ ਜਾਂਦਾ ਹੈ ਕਿ ਇਹ ਗਾਂਈਂ ਚੋ ਲਈ ਗਈ ਹੈਕਈ ਵਾਰ ਕਿਸੇ ਗਾਂਈਂ ਦਾ ਇੱਕ ਥਣ ਖਰਾਬ ਹੋ ਜਾਂਦਾ ਹੈ ਤਾਂ ਉਸ ’ਤੇ ਕੱਪ ਨਹੀਂ ਲਗਾਉਣਾ ਹੁੰਦਾਗਾਂਈਂ ਦਾ ਕਿਹੜਾ ਥਣ ਖਰਾਬ ਹੈ, ਉਸ ਲਈ ਸੱਜੇ, ਖੱਬੇ ਪੈਰ ’ਤੇ ਨਿਸ਼ਾਨੀ ਲਗਾਈ ਜਾਂਦੀ ਹੈ ਜਿਸ ਤੋਂ ਪਤਾ ਲੱਗ ਜਾਂਦਾ ਹੈ ਕਿ ਕਿਹੜਾ ਥਣ ਖਰਾਬ ਹੈ ਤਾਂ ਕਿ ਸਮਾਂ ਬਚ ਸਕੇਜਿਹੜੀਆ ਗਾਂਈਆਂ ਬਿਮਾਰ ਹੁੰਦੀਆਂ ਹਨ ਤੇ ਉਹਨਾਂ ਨੂੰ ਦਵਾਈ ਦਿੱਤੀ ਹੁੰਦੀ ਹੈ, ਉਹਨਾਂ ਦਾ ਦੁੱਧ ਵੀ ਨਹੀਂ ਚੋਇਆ ਜਾਂਦਾ ਅਜਿਹੀਆਂ ਗਾਂਈਆਂ ਦੀ ਪਛਾਣ ਲਈ ਉਹਨਾਂ ਉੱਤੇ ਰੰਗ ਦਾ ਵੱਡਾ ਸਾਰਾ ਨਿਸ਼ਾਨ ਲਗਾਇਆ ਜਾਂਦਾ ਹੈਇੱਕ ਲੜਕਾ ਨਵਾਂ ਹੀ ਆਇਆ ਸੀ, ਗਲਤੀ ਨਾਲ ਬਿਮਾਰ ਗਾਂ ਵੀ ਚੋਅ ਲਈ ਗਈਪਰ ਪਤਾ ਲੱਗ ਗਿਆਉਸੇ ਵੇਲੇ ਸਾਰਾ 20 ਹਜ਼ਾਰ ਲਿਟਰ ਦੁੱਧ ਡੋਲ ਦਿੱਤਾ ਗਿਆ। (ਅਸੀਂ ਤਾਂ ਟੀਕੇ ਬਿਨਾਂ ਅੱਜ ਮੱਝ ਚੋਂਦੇ ਹੀ ਨਹੀਂ ਅਤੇ ਉਸ ਟੀਕੇ ਦਾ ਅਸਰ ਸਾਡੇ ਤਕ ਪਹੁੰਚਦਾ ਹੈ। (ਅਸੀਂ ਨਕਲੀ ਦੁੱਧ ਵੀ ਪੀਂਦੇ ਹਾਂ) ਇੱਥੇ ਮਨੁੱਖ ਦੀ ਸਿਹਤ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈਵੈਸੇ ਤਾਂ ਇਹ ਲੋਕ ਸਿਹਤ ਨਾਲ ਖਿਲਵਾੜ ਕਰਦੇ ਹੀ ਨਹੀਂ ਕਿਉਂਕਿ ਜੁਰਮਾਨਾ ਮੋਟਾ ਹੁੰਦਾ ਹੈ) ਹੁਣ ਨਵੀਂ ਟੈਕਨਾਲੋਜੀ ਨਾਲ ਅਜਿਹੀਆਂ ਗਾਂਈਆਂ ਨੂੰ ਪਲੇਟਫਾਰਮ ’ਤੇ ਹੀ ਨਹੀਂ ਪਹੁੰਚਣ ਦਿੱਤਾ ਜਾਂਦਾਬਿਮਾਰ ਗਾਂਈਆਂ ਦਾ ਇਲਾਜ ਕੀਤਾ ਜਾਂਦਾ ਹੈਲੋੜ ਪੈਣ ’ਤੇ ਡਾਕਟਰ ਨੂੰ ਵੀ ਬੁਲਾਇਆ ਜਾਂਦਾ ਹੈਵੈਸੇ ਦਵਾਈਆਂ ਦੇਣ, ਟੀਕਾ ਲਗਾਉਣ ਅਤੇ ਗੁਲੂਕੋਜ਼ ਲਗਾਉਣ ਦਾ ਕੰਮ, ਕੰਮ ਕਰਦੇ ਬੰਦੇ ਆਪ ਹੀ ਕਰ ਲੈਂਦੇ ਹਨ ਕਿਉਂਕਿ ਫਾਰਮ ਵਿੱਚ ਕੰਮ ਕਰਦੇ ਲੜਕਿਆਂ ਨੂੰ ਪੜ੍ਹਾਈ ਵੀ ਕਰਵਾਈ ਜਾਂਦੀ ਹੈਇਹ ਪੜ੍ਹਾਈ ਫਰੀ ਹੁੰਦੀ ਹੈ ਅਤੇ ਆਨ ਲਾਈਨ ਹੁੰਦੀ ਹੈਹਫਤੇ ਵਿੱਚ ਦੋ ਕੁ ਦਿਨ ਨਜ਼ਦੀਕ ਕਾਲਜ ਵਿੱਚ ਪਰੈਕਟੀਕਲ ਕਲਾਸਾਂ ਲਈ ਕੁਛ ਸਮਾਂ ਜਾਣਾ ਵੀ ਪੈਂਦਾ ਹੈ

ਇਹ ਕੰਮ ਸੌਖਾ ਨਹੀਂ ਪਰ ਫਿਰ ਵੀ ਪੰਜਾਬੀ ਲੜਕੇ ਇਹ ਕੰਮ ਕਰਦੇ ਹਨ ਕਿਉਂਕਿ ਇਸ ਫੀਲਡ ਵਿੱਚ ਕਰਮਚਾਰੀਆਂ ਦੀ ਕਮੀ ਹੈ ਅਤੇ ਪੀ ਆਰ ਛੇਤੀ ਮਿਲ ਜਾਂਦੀ ਹੈ ਇੱਕ ਲੜਕਾ ਇੱਥੇ ਪਹੁੰਚਦਿਆਂ ਸਾਰ ਹੀ ਫਾਰਮ ’ਤੇ ਪਹੁੰਚ ਗਿਆਸਵੇਰੇ ਚਾਰ ਵਜੇ ਗਾਂਈਆਂ ਚੋਣੀਆਂ ਸਨਉਸ ਨੂੰ ਉਠਾ ਦਿੱਤਾ ਗਿਆਬਾਹਰ ਤਾਪਮਾਨ ਮਾਈਨਸ ਚਾਰ ਸੀ ਉੱਤੋਂ ਮੀਂਹ ਪੈ ਰਿਹਾ ਸੀਜਾਣਾ ਮੋਟਰ ਸਾਈਕਲ ’ਤੇ ਸੀਰਸਤਾ ਚਿੱਕੜ ਭਰਿਆ ਸੀ। (ਖੇਤ ਦੇ ਨਾਲ ਆਉਣ ਜਾਣ ਲਈ ਕੁਛ ਰਸਤਾ ਕੱਚਾ ਛੱਡਿਆ ਹੁੰਦਾ ਹੈ।) ਮੋਟਰ ਸਾਈਕਲ ਸਲਿੱਪ ਕਰ ਗਿਆਵਾੜ ’ਤੇ ਡਿਗਦਿਆ ਹੀ ਕਰੰਟ ਲੱਗਾਮਸਾਂ ਹੀ ਉੱਠਿਆਕੁਛ ਸੁਝਿਆ ਨਾ, ਜ਼ੋਰ ਨਾਲ ਤਾਰ ਤੋੜ ਦਿੱਤੀਪੱਗ ਲੱਥ ਗਈਆਲੇ ਦਵਾਲੇ ਹਨੇਰਾ ਸੀਪੱਗ ਲੱਭੀ, ਚਿੱਕੜ ਨਾਲ ਲਿਬੜੀ ਹੋਈ। ਉਵੇਂ ਹੀ ਸਿਰ ’ਤੇ ਰੱਖ ਲਈਇੱਧਰ ਉੱਧਰ ਦੇਖਿਆ, ਕੋਈ ਬੰਦਾ ਪਰਿੰਦਾ ਨਜ਼ਰ ਨਾ ਆਇਆਅਸਮਾਨ ਵੱਲ ਦੇਖ ਕੇ ਕਹਿਣ ਲੱਗਾ, ਰੱਬਾ, ਸੁਣਿਆ ਸੀ, ਵਿਦੇਸ਼ ਵਿੱਚ ਮੌਜਾਂ ਹੀ ਮੌਜਾਂ ਹਨ, ਡਾਲਰਾਂ ਦਾ ਮੀਂਹ ਵਰਦਾ ਹੈ, ਜੇਕਰ ਇਹੋ ਜਿਹੀਆ ਮੌਜਾਂ ਹਨ ਤਾਂ ਮੈਨੂੰ ਨਹੀਂ ਚਾਹੀਦੀਆਂ ਇਹ ਮੌਜਾਂ ਮੈਂ ਪਿੰਡ ਹੀ ਚੰਗਾ ਸੀਨਵੇਂ ਬੰਦੇ ਨੂੰ ਘੱਟੋ ਘੱਟ ਡਾਲਰ ਪ੍ਰਤੀ ਘੰਟਾ ਤੇ ਰੱਖਿਆ ਜਾਂਦਾ ਹੈ, ਜਿਸ ਨਾਲ ਨਾ ਤਾਂ ਉਹ ਭੁੱਖਾ ਮਰਦਾ ਹੈ ਨਾ ਹੀ ਰੱਜ ਕੇ ਖਾਂਦਾ ਹੈਸਿਰਫ ਦੁੱਧ ਫਰੀ ਮਿਲ ਜਾਂਦਾ ਹੈਉਹ ਔਖਾ ਸੌਖਾ, ਪਲੇਟਫਾਰਮ ’ਤੇ ਪਹੁੰਚਿਆਗਾਂਈਆਂ ਦੇ ਕੱਪ ਲਗਾ ਰਹੇ ਮੁੰਡੇ ਨੇ ਉਸ ਨੂੰ ਕੱਪ ਲਗਾਉਣ ਦਾ ਤਰੀਕਾ ਸਮਝਾਇਆਏਇੰਨੇ ਚਿਰ ਨੂੰ ਗਾਂ ਨੇ ਭੜਾਕਾ ਮਾਰਿਆ, ਸਾਰਾ ਗੋਹਾ ਉਸਦੇ ਮੂੰਹ ’ਤੇ ਪੈ ਗਿਆ

“ਕੋਈ ਗੱਲ ਨਹੀਂ, ਸਾਡੇ ਨਾਲ ਵੀ ਇੱਦਾਂ ਹੀ ਹੁੰਦਾ ਹੈਜਾ, ਜਾ ਕੇ ਮੂੰਹ ਧੋ ਕੇ ਆ ਜਾਫਾਰਮ ’ਤੇ ਕੰਮ ਕਰਦੇ ਮੁੰਡਿਆ ਦਾ ਇਹੋ ਹਾਲ ਹੈ” ਸਾਥੀ ਨੇ ਕਿਹਾ।

ਇੰਨਾ ਕੰਮ ਪੰਜਾਬ ਵਿੱਚ ਸਾਡੇ ਮੁੰਡੇ ਕੁੜੀਆਂ ਕਰਦੇ ਹਨ? ਬਿਲਕੁਲ ਨਹੀਂਫਾਰਮ ਸ਼ਹਿਰ ਤੋਂ ਦੂਰ ਹੁੰਦੇ ਹਨਫਾਰਮ ਵੱਡੇ ਵੱਡੇ ਹਨਕੰਮ ਕਰਦੇ ਮੁੰਡੇ ਅਤੇ ਮਾਲਿਕ ਹੀ ਰਹਿੰਦੇ ਹਨਕੁਛ ਦਿਨ ਤਕ ਤਾਂ ਇਕਾਂਤ ਚੰਗੀ ਲਗਦੀ ਹੈ ਫਿਰ ਹੌਲੀ ਹੌਲੀ ਇਹ ਸ਼ਾਂਤੀ ਵੱਢਣ ਨੂੰ ਆਉਂਦੀ ਹੈ

ਕਨੇਡਾ ਵਿੱਚ ਰਹਿੰਦਿਆਂ, ਇੱਕ ਘਟਨਾ ਯਾਦ ਆ ਗਈਘਰ ਵਿੱਚ ਕੁਛ ਲੱਕੜੀ ਦਾ ਕੰਮ ਕਰਵਾਉਣਾ ਸੀਕਿਸੇ ਵਿਅਕਤੀ ਨੂੰ ਕੰਮ ਕਰਨ ਲਈ ਕਿਹਾਇੱਕ ਦਿਨ ਉਹ ਆਪਣੇ ਨਾਲ ਦੋ ਜਵਾਨ ਕੁੜੀਆਂ ਲੈ ਕੇ ਆਇਆਉਸ ਨੂੰ ਪੁੱਛਿਆ ਕਿ ਉਹ ਇਕੱਲਾ ਹੀ ਕੰਮ ਕਰੇਗਾ ਤਾਂ ਉਸ ਦਾ ਜਵਾਬ ਸੀ, “ਇੱਕਲਾ ਕਿੱਥੇ ਹਾਂ, ਅਸੀਂ ਤਿੰਨ ਜਣੇ ਹਾਂਇਹ ਦੋਵੇਂ ਲੜਕੀਆਂ ਮੁੰਡਿਆਂ ਦੇ ਬਰਾਬਰ ਕੰਮ ਕਰਦੀਆਂ ਹਨ

ਉਸ ਦੀ ਗੱਲ ਸਹੀ ਸਾਬਤ ਹੋਈ ਕੁੜੀਆਂ ’ਤੇ ਤਰਸ ਆਉਂਦਾ ਸੀ ਦੋਵੇਂ ਕੁੜੀਆਂ ਬਿਨਾਂ ਦਸਤਾਨਿਆਂ ਤੋਂ ਕੰਮ ਕਰ ਰਹੀਆਂ ਸਨ। (ਵਿਦੇਸ਼ਾਂ ਵਿੱਚ ਹੈਲਥ ਅਤੇ ਸੇਫਟੀ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈਇੱਕ ਦਿਨ ਉਹਨਾਂ ਨੂੰ ਦਸਤਾਨੇ ਲਿਆ ਕੇ ਦਿੱਤੇਅੱਠ ਦਸ ਘਰ ਛੱਡ ਕੇ ਇੱਕ ਪੰਜਾਬੀ ਪਰਿਵਾਰ ਰਹਿੰਦਾ ਸੀਉਹ ਔਰਤ ਉਸ ਮਿਸਤਰੀ ਨੂੰ ਆਖਣ ਲੱਗੀ ਕਿ ਉਸ ਦੀ ਧੀ ਨੂੰ ਕੰਮ ’ਤੇ ਰੱਖ ਲਵੇ ਪਰ ਉਸ ਨੇ ਇਹ ਆਖ ਕੇ ਨਾਂਹ ਕਰ ਦਿੱਤੀ ਕਿ ਉਸ ਕੋਲ ਤਾਂ ਪਹਿਲਾਂ ਹੀ ਆਪਣੇ ਜ਼ੋਗਾ ਕੰਮ ਹੈਉਸ ਔਰਤ ਆਪਣੀ ਲੜਕੀ ਨੂੰ ਬਿਨਾਂ ਕਿਸੇ ਮਿਹਨਤਾਨੇ ਤੋਂ ਕੰਮ ਸਿੱਖਣ ਲਈ ਉਸ ਮਿਸਤਰੀ ਕੋਲ ਕੰਮ ਕਰਨ ਲਈ ਤਿਆਰ ਸੀਇਹ ਹੈ ਵਿਦੇਸ਼ਾਂ ਦਾ ਸੱਚ

ਗਾਂਈਆਂ ਦੇ ਪੀਣ ਵਾਲੇ ਪਾਣੀ ਵਿੱਚ ਸਮੇਂ ਸਮੇਂ ਕਈ ਕਾਰਣਾਂ ਕਰਕੇ ਮੈਗਨੀਸ਼ੀਅਮ, ਜਿੰਕ, ਕਾਪਰ ਆਦਿ ਮਿਲਾਇਆ ਜਾਂਦਾ ਹੈ ਤਾਂ ਕਿ ਉਹਨਾਂ ਵਿੱਚ ਇਨ੍ਹਾਂ ਚੀਜ਼ਾਂ ਦੀ ਕਮੀ ਨਾ ਹੋਵੇ ਸਾਰੀਆਂ ਗਾਂਈਆਂ ਦਾ ਮਕਸਦ ਸਿਰਫ ਦੁੱਧ ਪ੍ਰਾਪਤ ਕਰਨਾ ਹੀ ਨਹੀਂਪਸ਼ੂਆਂ ਨੂੰ ਮੀਟ ਲਈ ਵੀ ਤਿਆਰ ਕੀਤਾ ਜਾਂਦਾ ਹੈ ਇਨ੍ਹਾਂ ਪਸ਼ੂਆ ਵਿੱਚ ਗੈਸ ਦੀ ਸਮੱਸਿਆ ਵੀ ਹੋ ਜਾਂਦੀ ਹੈਜਿਸ ਲਈ ਉਹਨਾਂ ਨੂੰ ਵਾਟਰ ਟਰੀਟਮੈਂਟ ਦਿੱਤਾ ਜਾਂਦਾ ਹੈ ਜਿਵੇਂ ਮਨੁੱਖਾਂ ਨੂੰ ਗੈਸ ਦੀ ਸਮੱਸਿਆ ਹੋ ਜਾਂਦੀ ਹੈ ਤਾਂ ਘਰੇਲੂ ਨੁਸਖਾ, ਪਾਣੀ ਜ਼ਿਆਦਾ ਪੀਉਪਾਣੀ ਦੀ ਸ਼ੁਧਤਾ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈਪਸ਼ੂਆ ਦੀ ਸਿਹਤ ਲਈ ਪਾਣੀ ਦੇ ਪੀ ਐੱਚ ਲੈਵਲ ਦਾ ਪੂਰਾ ਧਿਆਨ ਰੱਖਿਆ ਜਾਂਦਾਾ ਹੈਮਨੁੱਖਾਂ ਦੇ ਪੀਣ ਵਾਲੇ ਪਾਣੀ ਵਾਂਗ ਇਨ੍ਹਾਂ ਦੇ ਪਾਣੀ ਵਿੱਚ ਕਲੋਰੀਨ ਵੀ ਮਿਲਾਈ ਜਾਂਦੀ ਹੈ

ਡੇਅਰੀ ਕਿਸਾਨ ਨਿਊਜ਼ੀਲੈਂਡ ਵਿੱਚ ਦੁੱਧ ਸਿੱਧਾ ਖਪਤਕਾਰ ਨੂੰ ਭਾਵ ਲੋਕਾਂ ਨੂੰ ਵੇਚ ਸਕਦਾ ਹੈ ਪਰ ਇਸ ਲਈ ਸਖਤ ਸੁਰੱਖਿਆ ਨਿਯਮ ਹਨਇਸ ਤੋਂ ਇਲਾਵਾ 20 ਹਜ਼ਾਰ ਲਿਟਰ ਦੁੱਧ ਨੂੰ ਵੇਚਣ ਲਈ ਵੱਡੀ ਗਿਣਤੀ ਵਿੱਚ ਗਾਹਕਾਂ ਦੀ ਲੋੜ ਹੈਆਮ ਤੌਰ ’ਤੇ ਡੇਅਰੀ ਕਿਸਾਨ ਕੋਆਪਰੇਟਿਵ ਸੁਸਾਇਟੀਆਂ ਆਦਿ ਨੂੰ ਵੇਚਦੇ ਹਨ, ਜੋ ਸਿੱਧੇ ਗਾਹਕਾਂ ਨੂੰ ਦੇਣ ਨਾਲੋਂ ਘੱਟ ਰੇਟ ਦਿੰਦੇ ਹਨ ਪਰ ਸਿਰ ਦਰਦੀ ਘੱਟ ਹੈਟਰੱਕ ਆ ਕੇ ਫਾਰਮ ਤੋਂ ਦੁੱਧ ਲੈ ਜਾਂਦਾ ਹੈਕਿਤੇ ਭਟਕਣ ਦੀ ਲੋੜ ਨਹੀਂ

ਨਿਊਜ਼ੀਲੈਂਡ ਦੇ ਅੰਕੜੇ ਦੱਸਦੇ ਹਨ ਕਿ ਡੇਅਰੀ ਫਾਰਮ ਦੀ ਇਨਕਮ ਘਟ ਰਹੀ ਹੈ, ਵਿਸ਼ੇਸ਼ ਤੌਰ ’ਤੇ ਪਿਛਲੇ ਕੁਛ ਸਾਲਾਂ ਤੋਂ ਇਸਦਾ ਕਾਰਨ ਫਾਰਮ ਦੇ ਖਰਚ, ਜਿਵੇਂ ਪਸ਼ੂਆ ਦੀ ਫੀਡ, ਖਾਦ ਆਦਿ ਦੇ ਖਰਚੇ ਵਧ ਰਹੇ ਹਨ। ਚੀਨ ਤੋਂ ਦੁੱਧ ਦੀ ਮੰਗ ਘਟ ਰਹੀ ਹੈ

ਚਲੋ ਇਹ ਤਾਂ ਸੰਸਾਰ ਦਾ ਵਰਤਾਵਾ ਹੈਸੂਰਜ ਡੁੱਬ ਰਿਹਾ ਸੀ ਅਸੀਂ ਚਾਹ ਦੇ ਨਾਲ ਗਰਮ ਗਰਮ ਪਕੌੜੇ ਖਾਧੇ ਅੰਦਾਜ਼ਨ 10 ਕਿਲੋ ਤੋਂ ਵੱਧ ਦੁੱਧ ਉਹਨਾਂ ਸਾਡੀ ਗੱਡੀ ਵਿੱਚ ਰੱਖ ਦਿੱਤਾਦੁਬਾਰਾ ਆਉਣ ਦਾ ਵਾਅਦਾ ਕਰਕੇ ਅਸੀਂ ਆਪਣੇ ਟਿਕਾਣੇ ਵੱਲ ਤੁਰ ਪਏਲਿਆਂਦਾ ਦੁੱਧ ਹਫਤਾ ਭਰ ਚਲਦਾ ਰਿਹਾ ਅਤੇ ਡੇਅਰੀ ਫਾਰਮ ਦੀ ਯਾਦ ਦਿਵਾਉਂਦਾ ਰਿਹਾ

*       *       *       *      *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਹਰਜੀਤ ਸਿੰਘ

ਹਰਜੀਤ ਸਿੰਘ

WhatsApp: (91 - 92177 - 01415)
Email: (harjitsinghacfa@gmail.com)