GurbinderSManak7ਅਸਲ ਵਿੱਚ ਜੀਵਨ ਵਿੱਚ ਕੁਝ ਵੀ ਚੰਗਾ-ਮਾੜਾ ਵਾਪਰਨਾ ਜ਼ਿੰਦਗੀ ਦਾ ਹਿੱਸਾ ਹੈ। ਮਨੁੱਖ ਨੂੰ ਆਪਣੇ ਹੌਸਲੇ ਅਤੇ ...
(26 ਅਕਤੂਬਰ 2024)

 

ਧਰਤੀ ਉੱਤੇ ਜਿਹੜੀ ਜ਼ਿੰਦਗੀ ਧੜਕਦੀ ਹੈ, ਉਸ ਦਾ ਆਧਾਰ ਕੁਦਰਤ ਹੈਧਰਤੀ, ਬ੍ਰਹਿਮੰਡ, ਮਹਾਸਾਗਰ, ਜੰਗਲ, ਜੀਵ-ਪ੍ਰਾਣੀ ਤੇ ਮਨੁੱਖ ਵਿੱਚ ਜੀਵਨ ਦੀ ਹੋਂਦ ਕੁਦਰਤ ਦੇ ਹੈਰਾਨਕੁਨ ਵਰਤਾਰੇ ਦਾ ਕਮਾਲ ਹੈਅਜੋਕੇ ਸਮਿਆਂ ਵਿੱਚ ਮਨੁੱਖ ਨੇ ਜੀਵਨ ਦੇ ਹਰ ਖੇਤਰ ਵਿੱਚ ਭਾਵੇਂ ਤਰੱਕੀ ਦੀਆਂ ਵੱਡੀਆਂ ਪੁਲਾਂਘਾਂ ਪੁੱਟ ਕੇ ਜੀਵਨ ਦੀ ਤੋਰ ਹੀ ਬਦਲ ਕੇ ਰੱਖ ਦਿੱਤੀ ਹੈ ਪਰ ਅਜੇ ਵੀ ਮਨੁੱਖ ਉੁੱਤੇ ਕੁਦਰਤ ਦਾ ਪੂਰਾ ਗਲਬਾ ਹੈਇਹ ਗੱਲ ਵੱਖਰੀ ਹੈ ਕਿ ਮਨੁੱਖ ਇਸ ਨੂੰ ਮੰਨੇ ਜਾਂ ਨਾਜੀਵਨ, ਮੌਤ, ਕੁਦਰਤੀ ਆਫਤਾਂ ਅੱਗੇ ਅਜੇ ਵੀ ਮਨੁੱਖ ਬੇਵੱਸ ਤੇ ਲਾਚਾਰ ਹੈਹੈਰਾਨ ਕਰਨ ਵਾਲੀਆਂ ਤਕਨੀਕੀ ਤੇ ਵਿਗਿਆਨਕ ਖੋਜਾਂ ਦੇ ਬਾਵਜੂਦ ਮਨੁੱਖ ਉੱਤੇ ਜਦੋਂ ਕਦੇ ਕੁਦਰਤ ਵਾਰ ਕਰਦੀ ਹੈ ਤਾਂ ਮਨੁੱਖ ਆਪਣੀ ਲਾਚਾਰੀ ਅੱਗੇ ਕੁਰਲਾਉਣ ਤੋਂ ਬਿਨਾਂ ਕੁਝ ਵੀ ਕਰਨ ਦੇ ਸਮਰੱਥ ਨਹੀਂ ਹੁੰਦਾ

ਕੋਵਿਡ ਮਹਾਂਮਾਰੀ ਨੇ ਜਿਸ ਤਰ੍ਹਾਂ ਪੂਰੇ ਸੰਸਾਰ ਨੂੰ ਆਪਣੀ ਲਪੇਟ ਵਿੱਚ ਲੈ ਕੇ ਤੜਫਾਇਆ ਤੇ ਰੁਆਇਆ, ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾਇਹ ਤਾਂ ਜਿਨ੍ਹਾਂ ’ਤੇ ਬੀਤੀ ਹੈ, ਉਹੀ ਜਾਣਦੇ ਹਨਇਸ ਮਹਾਂਮਾਰੀ ਦੇ ਪ੍ਰਕੋਪ ਨੇ ਘਰਾਂ ਦੇ ਘਰ ਤਬਾਹ ਕਰ ਦਿੱਤੇਜਿੱਥੇ ਇਹ ਬਿਮਾਰੀ ਜਾ ਵੜੀ, ਉੱਥੇ ਘਰਾਂ ਦੇ ਕਈ ਕਈ ਜੀਅ ਇਸਦੀ ਭੇਟ ਚੜ੍ਹ ਗਏਇਸ ਵਾਇਰਸ ਦੀ ਸਿੱਧੇ ਰੂਪ ਵਿੱਚ ਭਾਵੇਂ ਕੋਈ ਦਵਾਈ ਨਹੀਂ ਸੀ, ਪਰ ਹਸਪਤਾਲਾਂ ਵਿੱਚ ਇਲਾਜ ਕਰਾਉਣ ਗਏ ਮਰੀਜ਼ ਵੀ ਤੜਫਦੇ ਰਹੇ ਤੇ ਅੰਤ ਚੱਲ ਵਸੇਡਰ, ਦਹਿਸ਼ਤ ਅਤੇ ਭੈਅ ਦੇ ਮਾਹੌਲ ਵਿੱਚ ਕੋਈ ਮਰੀਜ਼ ਦੇ ਨੇੜੇ ਜਾਣ ਲਈ ਵੀ ਤਿਆਰ ਨਹੀਂ ਸੀਘਰ ਦੇ ਜੀਆਂ ਨੂੰ ਵੀ ਨੇੜੇ ਨਹੀਂ ਢੁਕਣ ਦਿੱਤਾ ਜਾਂਦਾ ਸੀਹਾਲਾਤ ਇੱਥੋਂ ਤਕ ਨਿੱਘਰ ਗਏ ਸਨ ਕਿ ਪਰਿਵਾਰ ਦੇ ਨੇੜਲੇ ਜੀਆਂ ਨੇ ਕੋਵਿਡ ਨਾਲ ਮਰੇ ਬੰਦੇ ਦਾ ਸਸਕਾਰ ਕਰਨ ਤੋਂ ਵੀ ਜਵਾਬ ਦੇ ਦਿੱਤਾ

ਸਾਡੇ ਦੇਸ਼ ਵਿੱਚ ਤਾਂ ਸਿਹਤ ਸਹੂਲਤਾਂ ਨੂੰ ਹੀ ਕਈ ‘ਭਿਆਨਕ ਬਿਮਾਰੀਆਂ’ ਚਿੰਬੜੀਆਂ ਹੋਈਆਂ ਹਨਮਰੀਜ਼ਾਂ ਦਾ ਇਲਾਜ ਤਾਂ ਕੀ ਹੋਣਾ ਸੀ, ਇੱਥੇ ਤਾਂ ਇਲਾਜ ਕਰਨ ਵਾਲੇ ਡਾਕਟਰਾਂ ਸਮੇਤ ਵੱਡੀ ਪੱਧਰ ’ਤੇ ਸਿਹਤ ਕਰਮੀ ਵੀ ਸੁਰੱਖਿਆ ਸਾਧਨਾਂ ਦੀ ਕਮੀ ਕਾਰਨ ਕੌਵਿਡ ਦੀ ਭੇਟ ਚੜ੍ਹ ਗਏਜਿਹੜੇ ਵਿਕਸਿਤ ਦੇਸ਼ ਆਪਣੇ ਸਿਹਤ ਪ੍ਰਬੰਧਾਂ ਦਾ ਮਾਣ ਕਰਦੇ ਸਨ, ਉਹ ਵੀ ਕੁਦਰਤ ਵੱਲੋਂ ਵਰਤਾਏ ਇਸ ਕਹਿਰ ਅੱਗੇ ਹਾਰ ਗਏਯੂਰਪ ਦੇ ਕਈ ਦੇਸ਼ਾਂ ਅਤੇ ਅਮਰੀਕਾ ਵਿੱਚ ਸਿਹਤ ਪ੍ਰਬੰਧ ਬਹੁਤ ਉੱਚ-ਪਾਏ ਦਾ ਮੰਨਿਆ ਜਾਂਦਾ ਹੈ, ਪਰ ਕੋਵਿਡ ਜਿਹੀ ਮਹਾਂਮਾਰੀ ਅੱਗੇ ਸਭ ਕੁਝ ਢਹਿ-ਢੇਰੀ ਹੋ ਗਿਆਇਹ ਕੁਦਰਤ ਦੇ ਵਰਤਾਰੇ ਦਾ ਅਜਿਹਾ ਝਟਕਾ ਸੀ ਕਿ ਅੱਜ ਵੀ ਸਾਰਾ ਸੰਸਾਰ ਅਜਿਹੇ ਵਾਇਰਸਾਂ ਤੋਂ ਖੌਫਜ਼ਦਾ ਹੈਹਾਲਾਂਕਿ ਅਜਿਹੇ ਕੁਦਰਤੀ ਕਹਿਰ ਪਿੱਛੇ ਕੁਦਰਤ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾਇਹ ਤਾਂ ਮਨੁੱਖ ਵੱਲੋਂ ਕੀਤੇ ਜਾ ਰਹੇ ਅੰਨ੍ਹੇ ਵਿਕਾਸ ਕਾਰਨ ਕੁਦਰਤੀ ਨੇਮਾਂ ਦੀ ਅੰਨ੍ਹੇਵਾਹ ਕੀਤੀ ਜਾ ਰਹੀ ਉਲੰਘਣਾ ਦਾ ਹੀ ਸਿੱਟਾ ਹੈ

ਜਦੋਂ ਵੀ ਕਿਤੇ ਹੜ੍ਹ, ਤੁਫਾਨ, ਸੁਨਾਮੀਆਂ ਅਤੇ ਭੂਚਾਲਾਂ ਵਰਗਾ ਕਹਿਰ ਵਾਪਰਦਾ ਹੈ, ਹਜ਼ਾਰਾਂ ਮਨੁੱਖ ਇਸ ਕੁਦਰਤੀ ਆਫਤ ਦੀ ਭੇਟ ਚੜ੍ਹ ਜਾਂਦੇ ਹਨਜਿਹੜੀ ਹੋਰ ਤਬਾਹੀ ਹੁੰਦੀ ਹੈ, ਉਹ ਲੋਕਾਂ ਨੂੰ ਇੱਕ ਵਾਰ ਤਾਂ ਕੱਖੋਂ ਹੌਲੇ ਕਰ ਜਾਂਦੀ ਹੈ ਇੰਨੀ ਤਬਾਹੀ ਵਾਪਰਦੀ ਹੈ ਕਿ ਮਨੁੱਖ ਕਿਆਸ ਵੀ ਨਹੀਂ ਕਰ ਸਕਦਾਮਨੁੱਖ ਵੱਲੋਂ ਕੁਦਰਤ ਦਾ ਮੁਕਾਬਲਾ ਕਰਨ ਲਈ ਕੀਤੇ ਸਭ ਸਾਧਨ ਬੇਕਾਰ ਹੋ ਜਾਂਦੇ ਹਨ ਤੇ ਮਨੁੱਖ ਕੁਦਰਤ ਅੱਗੇ ਹਾਰ ਜਾਂਦਾ ਹੈਮਨੁੱਖੀ ਜਾਨਾਂ ਦੇ ਨਾਲ ਨਾਲ ਜਿਹੜੀ ਹੋਰ ਤਬਾਹੀ ਹੁੰਦੀ ਹੈ, ਉਸ ਦੀ ਭਰਪਾਈ ਕਰਦਿਆਂ ਵੀ ਸਰਕਾਰਾਂ ਨੂੰ ਕਈ ਕਈ ਸਾਲ ਲੱਗ ਜਾਂਦੇ ਹਨਵਿਗਿਆਨ, ਤਕਨੀਕੀ ਵਿਕਾਸ ਅਤੇ ਹੈਰਾਨੀ ਭਰੀਆਂ ਖੋਜਾਂ ਦੇ ਬਾਵਜੂਦ ਅੱਜ ਵੀ ਮਨੁੱਖ ਮੌਤ ਦੇ ਵਰਤਾਰੇ ਅੱਗੇ ਬੇਵੱਸ ਤੇ ਲਾਚਾਰ ਹੈਮੈਡੀਕਲ ਖੇਤਰ ਵਿੱਚ ਵੱਡੀਆਂ ਖੋਜਾਂ ਦੇ ਬਾਵਜੂਦ ਭਿਆਨਕ ਬਿਮਾਰੀਆਂ ਦਾ ਖੌਫਨਾਕ ਪੰਜਾ ਅਜੋਕੇ ਮਨੁੱਖ ਨੂੰ ਤੜਫਾ ਰਿਹਾ ਹੈਲੱਖਾਂ ਰੁਪਏ ਦਵਾਈਆਂ ਤੇ ਹਸਪਤਾਲਾਂ ਵਿੱਚ ਖਰਚ ਕੇ ਵੀ, ਜਾਨਲੇਵਾ ਬਿਮਾਰੀਆਂ ਨਾਲ ਮਰੀਜ਼ ਬਚਦਾ ਨਹੀਂਮਨੁੱਖ ਕੋਲ ਕੁਦਰਤ ਦੇ ਇਸ ਭਾਣੇ ਨੂੰ ਮੰਨਣ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਦਾਬੰਦਾ ਕਿਤੇ ਵੀ ਚਲਾ ਜਾਵੇ, ਪਰ ਮੌਤ ਦੇ ਜ਼ਾਲਮ ਪੰਜੇ ਤੋਂ ਨਹੀਂ ਬਚ ਸਕਦਾ

ਅਕਸਰ ਹੀ ਅਸੀਂ ਆਪਣੇ ਦੇਸ਼ ਵਿੱਚ ਅਸੁਰੱਖਿਆ ਦੀ ਭਾਵਨਾ ਨਾਲ ਵਿਚਰਦੇ ਹਾਂਘਰੋਂ ਬਾਹਰ ਗਏ ਬੰਦੇ ਨਾਲ ਕੋਈ ਬੁਰੀ ਘਟਨਾ ਨਾ ਵਾਪਰ ਜਾਵੇ, ਇਸ ਗੱਲ ਦਾ ਤੌਖਲਾ ਉਦੋਂ ਤਕ ਬਣਿਆ ਰਹਿੰਦਾ ਹੈ, ਜਦੋਂ ਤਕ ਗਿਆ ਬੰਦਾ ਸਹੀ-ਸਲਾਮਤ ਘਰ ਵਾਪਸ ਨਹੀਂ ਪਰਤ ਆਉਂਦਾਕਿਸੇ ਵੀ ਵਿਅਕਤੀ ਨਾਲ ਕਿਸੇ ਵੀ ਥਾਂ, ਕਦੇ ਵੀ ਕੁਝ ਅਣਕਿਆਸਿਆ ਵਾਪਰ ਜਾਣਾ ਆਮ ਵਰਤਾਰਾ ਹੈਮਨੁੱਖ ਸੰਭਲ ਕੇ ਚੱਲਣ ਦੀ ਕੋਸ਼ਿਸ਼ ਕਰਦਾ ਹੈ, ਪਰ ਇਸ ਗੱਲ ਦਾ ਇਲਮ ਕੇਵਲ ਕੁਦਰਤ ਨੂੰ ਹੀ ਹੁੰਦਾ ਹੈ ਕਿ ਅਗਲੇ ਮੋੜ ’ਤੇ ਕੀ ਵਾਪਰ ਜਾਣਾ ਹੈਸਾਡੇ ਦੇਸ਼ ਵਿੱਚ ਤਾਂ ਆਮ ਲੋਕਾਂ ਦੀ ਸੁਰੱਖਿਆ ਦਾ ਵੀ ਰੱਬ ਹੀ ਰਾਖਾ ਹੈ

ਸੰਘਰਸ਼ ਭਰੇ ਜੀਵਨ ਵਿੱਚੋਂ ਲੰਘ ਕੇ ਮਿਹਨਤ ਅਤੇ ਸਿਰੜ ਨਾਲ ਵਿਦੇਸ਼ ਗਿਆ ਵਿਅਕਤੀ ਆਸਾਂ ਤੇ ਉਮੀਦਾਂ ਦੇ ਕਈ ਸੁਪਨੇ ਸਿਰਜਦਾ ਹੈਬਹੁਤ ਸਾਲਾਂ ਬਾਅਦ ਜਦੋਂ ਕਦੇ ਕੋਈ ਸੁਪਨਾ ਸਾਕਾਰ ਹੁੰਦਾ ਹੈ ਤਾਂ ਮਨ ਦੀ ਖੁਸ਼ੀ ਸਾਂਭੀ ਨਹੀਂ ਜਾਂਦੀਪਰ ਕੁਦਰਤ ਦੇ ਭੇਦਾਂ ਦੀ ਥਾਹ ਨਹੀਂ ਪਾਈ ਜਾ ਸਕਦੀਅਚਾਨਕ ਵਾਪਰੇ ਕਿਸੇ ਹਾਦਸੇ ਕਾਰਨ ਸਭ ਖੁਸ਼ੀਆਂ ਰੀਝਾਂ ਮਿੱਟੀ ਵਿੱਚ ਮਿਲ ਜਾਂਦੀਆਂ ਹਨਪਿਛਲੇ ਕੁਝ ਸਮੇਂ ਤੋਂ ਵਿਦੇਸ਼ਾਂ ਵਿੱਚ ਗਏ ਨੌਜਵਾਨਾਂ ਨਾਲ ਬਹੁਤ ਮੰਦਭਾਗੀਆਂ ਤੇ ਮਨਾਂ ਨੂੰ ਤੜਫਾਉਣ ਵਾਲੀਆਂ ਘਟਨਾਵਾਂ ਨੇ ਸਭ ਦੇ ਸਾਹ ਸੂਤੇ ਹੋਏ ਹਨਅਜੇ ਆਪਣੇ ਜਿਗਰ ਦੇ ਟੋਟੇ ਨੂੰ ਵਿਦੇਸ਼ ਭੇਜਿਆਂ ਮਹੀਨਾ ਵੀ ਨਹੀਂ ਹੋਇਆ ਹੁੰਦਾ ਕਿ ਮਾਪਿਆਂ ਦੇ ਸਿਰ ਦੁੱਖਾਂ ਦਾ ਪਹਾੜ ਡਿਗ ਪੈਂਦਾ ਹੈਕਦੇ ਹਾਦਸਿਆਂ ਨਾਲ, ਕਦੇ ਬੀਚਾਂ ’ਤੇ ਪੈਰ ਤਿਲਕਣ ਨਾਲ, ਕਦੇ ਨਸ਼ਿਆਂ ਨਾਲ ਨੌਜਵਾਨ ਬੱਚਿਆਂ ਦੇ ਮਰਨ ਦੀਆਂ ਦੁਖਦਾਈ ਖਬਰਾਂ ਮਨਾਂ ਨੂੰ ਵਲੂੰਧਰ ਰਹੀਆਂ ਹਨਕੁਦਰਤ ਕਿਹੜੇ ਰੰਗਾਂ ਵਿੱਚ ਵਿਚਰਦੀ ਹੈ, ਇਸ ਗੱਲ ਦੀ ਥਾਹ ਪਾਉਣੀ ਮਨੁੱਖ ਦੀ ਸਮਰੱਥਾ ਤੋਂ ਬਾਹਰ ਹੈਇਹੋ ਜਿਹੀਆਂ ਦਰਦਮਈ ਘਟਨਾਵਾਂ ਮਨੁੱਖ ਨੂੰ ਇਸ ਕਦਰ ਬੇਚੈਨ ਕਰ ਦਿੰਦੀਆਂ ਹਨ ਕਿ ਮਨੁੱਖ ਦੋਸ਼ ਵੀ ਦੇਵੇ ਤਾਂ ਕਿਸ ਨੂੰ ਦੇਵੇ

ਕਿਸੇ ਭਿਆਨਕ ਬਿਮਾਰੀ ਦੇ ਇਲਾਜ ਲਈ ਹਸਪਤਾਲ ਦੇ ਬੈੱਡ ’ਤੇ ਪਏ ਮਰੀਜ਼ ਨੂੰ ਸਿਹਤਯਾਬ ਹੋ ਕੇ ਪਰਿਵਾਰ ਘਰ ਲਿਜਾਣ ਦੀਆਂ ਅਣਥੱਕ ਕੋਸ਼ਿਸ਼ਾਂ ਕਰਦਾ ਹੈ, ਲੱਖਾਂ ਰੁਪਏ ਵੀ ਖਰਚੇ ਜਾਂਦੇ ਹਨ, ਪਰ ਡਾਕਟਰਾਂ ਦੇ ਹੱਥਾਂ ਵਿੱਚ ਹੀ ਮਰੀਜ਼ ਸਦਾ ਲਈ ਤੁਰ ਜਾਂਦਾ ਹੈਅਜੀਬ ਤਰ੍ਹਾਂ ਦੀ ਸਥਿਤੀ ਹੈ, ਕਿਤੇ ਤਾਂ ਕੋਈ ਇਲਾਜ ਖੁਣੋ ਦਮ ਤੋੜ ਜਾਂਦਾ ਹੈ, ਤੇ ਕਿਤੇ ਕੋਈ ਇਲਾਜ ਦੇ ਬਾਵਜੂਦ ਬਚਾਇਆ ਨਹੀਂ ਜਾ ਸਕਦਾਕਈ ਕਈ ਸਾਲਾਂ ਤਕ ਮਰੀਜ਼ ਘਰਾਂ, ਹਸਪਤਾਲਾਂ ਵਿੱਚ ਜ਼ਿੰਦਗੀ ਅਤੇ ਮੌਤ ਵਿਚਕਾਰ ਲਟਕੇ ਰਹਿੰਦੇ ਹਨਕਈ ਵਾਰ ਲਗਦਾ ਹੈ ਕਿ ਮਰੀਜ਼ ਹੁਣ ਗਿਆ ਕਿ ਗਿਆ, ਪਰ ਬਿਸਤਰ ’ਤੇ ਪਿਆ ਮਨੁੱਖ ਅਜਿਹੀ ਜ਼ਿੰਦਗੀ ਤੋਂ ਇਸ ਕਦਰ ਅਵਾਜ਼ਾਰ ਹੋ ਜਾਂਦਾ ਹੈ ਕਿ ਹੱਥ ਜੋੜ ਕੇ ਮੌਤ ਮੰਗਦਾ ਹੈਪਰ ਸਾਹਾਂ ਦੀ ਤੰਦ ਦਾ ਕੋਈ ਭਰੋਸਾ ਨਹੀਂ ਕਿ ਕਦੋਂ ਟੁੱਟੇ

ਧਰਤੀ-ਪੁੱਤਰ ਰਾਤ-ਦਿਨ ਮਿਹਨਤ ਕਰਕੇ ਫਸਲਾਂ ਬੀਜਦਾ, ਗੋਡੀ ਕਰਦਾ, ਸਿੰਜਦਾ, ਖਾਦਾਂ ਪਾਉਂਦਾ, ਸਪਰੇਆਂ ਕਰਦਾ ਨਿੱਤ ਆਪਣੀ ਪੁੱਤਾਂ ਵਾਂਗ ਪਾਲੀ ਫਸਲ ਨੂੰ ਨਿਹਾਰਦਾ ਹੈ ਅਤੇ ਇਸ ਵਾਰ ਭਰਵੀਂ ਫਸਲ ਹੋਣ ’ਤੇ ਲੋੜਾਂ-ਥੁੜਾਂ ਪੂਰੀਆਂ ਹੋਣ ਦੀਆਂ ਆਸਾਂ ਦੀ ਚਮਕ ਨਾਲ ਮਨੋਂ ਗਦਗਦ ਹੋ ਉੱਠਦਾ ਹੈਪਰ ਕੁਦਰਤ ਨੂੰ ਤਾਂ ਕੁਝ ਹੋਰ ਹੀ ਮਨਜ਼ੂਰ ਹੁੰਦਾ ਹੈਅਚਾਨਕ ਕੁਦਰਤ ਦਾ ਅਜਿਹਾ ਕਹਿਰ ਵਾਪਰਦਾ ਹੈ ਕਿ ਹੜ੍ਹਾਂ ਨਾਲ ਫਸਲ ਹੀ ਬਰਬਾਦ ਨਹੀਂ ਹੁੰਦੀ, ਸਗੋਂ ਅੱਖਾਂ ਵਿੱਚ ਸਿਰਜੇ ਕਈ ਸੁਪਨੇ ਵੀ ਮਿੱਟੀ ਹੋ ਜਾਂਦੇ ਹਨਦੋਸ਼ ਵੀ ਦੇਵੇ ਤਾਂ ਕਿਸ ਨੂੰ ਦੇਵੇਕੁਦਰਤ ਦੇ ਕਹਿਰ ਅੱਗੇ ਬੰਦਾ ਬੇਵੱਸ ਤੇ ਲਾਚਾਰ ਹੋ ਜਾਂਦਾ ਹੈਜ਼ਿੰਦਗੀ ਦੇ ਰਾਹਾਂ ’ਤੇ ਤੁਰਿਆ ਮਨੁੱਖ ਆਪਣੇ ਕਾਰੋਬਾਰ ਨੂੰ ਹੋਰ ਵੱਡਾ ਕਰਨ ’ਤੇ ਵਧਾਉਣ ਦੀਆਂ ਸਕੀਮਾਂ ਬਣਾਉਂਦਾ ਰਾਤ-ਦਿਨ ਰੁੱਝਿਆ ਰਹਿੰਦਾ ਹੈਕਈ ਤਰ੍ਹਾਂ ਦੇ ਜੁਗਾੜ ਕਰਕੇ ਆਪਣੇ ਕਾਰੋਬਾਰ ਨੂੰ ਬੁਲੰਦੀਆਂ ਤਕ ਪਹੁੰਚਾਣ ਲਈ ਰਾਤ-ਦਿਨ ਸਕੀਮਾਂ ਬਣਾਉਂਦਾ, ਕਈ ਸੁਪਨੇ ਸਿਰਜਦਾ ਰਹਿੰਦਾ ਹੈਪਰ ਕੁਦਰਤ ਦੇ ਵਰਤਾਰੇ ਅੱਗੇ ਸਭ ਸਕੀਮਾਂ ਧਰੀਆਂ-ਧਰਾਈਆਂ ਰਹਿ ਜਾਂਦੀਆਂ ਹਨਅਚਾਨਕ ਅਜਿਹਾ ਕਹਿਰ ਵਾਪਰਦਾ ਹੈ ਕਿ ਕਿਸੇ ਕਾਰਨ ਅੱਗ ਲੱਗ ਜਾਂਦੀ ਹੈ ਤੇ ਸਭ ਸਪੁਨੇ-ਸੱਧਰਾਂ ਸੜ ਕੇ ਰਾਖ ਬਣ ਜਾਂਦੀਆਂ ਹਨਬੰਦਾ ਤੜਫਦਾ ਤਾਂ ਬਹੁਤ ਹੈ, ਪਰ ਕੁਦਰਤ ਅੱਗੇ ਹਾਰ ਜਾਂਦਾ ਹੈ

ਗਰੀਬੀ ਵਿੱਚ ਵਿਚਰਦਾ ਤੇ ਲੋੜਾਂ-ਥੁੜਾਂ ਦੀਆਂ ਜ਼ਰਬਾਂ-ਤਕਸੀਮਾਂ ਵਿੱਚ ਉਲਝਿਆ ਮਿਹਨਤੀ ਬੰਦਾ ਹਰ ਰੋਜ਼ ਆਸਾਂ ਦੇ ਮਹਿਲ ਉਸਾਰਦਾ ਹੈ ਕਿ ਕਦੇ ਤਾਂ ਦਿਨ ਬਦਲਣਗੇ ਹੀਅਚਾਨਕ ਇੱਕ ਕਰੋੜ ਦੀ ਲਾਟਰੀ ਨਿਕਲਣ ਦੀ ਖਬਰ ਮਿਲ ਜਾਵੇ ਤਾਂ ਉਸ ਨੂੰ ਯਕੀਨ ਹੀ ਨਹੀਂ ਆਉਂਦਾ ਤੇ ਅਪਾਰ ਖੁਸ਼ੀ ਉਸ ਦੀਆਂ ਅੱਖਾਂ ਵਿੱਚੋਂ ਵਗਣ ਲਗਦੀ ਹੈਉਹ ਬਦਲੀ ਜ਼ਿੰਦਗੀ ਲਈ ਕੁਦਰਤ ਅੱਗੇ ਹੱਥ ਜੋੜਦਾ ਤੇ ਨਤਮਸਤਕ ਹੁੰਦਾ ਹੈਪਰ ਬਹੁਤੇ ਲੋਕ ਅਜਿਹੇ ਵੀ ਹਨ, ਜਿਹੜੇ ਮਿਹਨਤ ਕਰਨ ਦੀ ਥਾਂ, ਸਾਲਾਂ-ਬੱਧੀ ਲਾਟਰੀਆਂ ’ਤੇ ਪੈਸਾ ਲੁਟਾਈ ਜਾਂਦੇ ਹਨ ਪਰ ਲਾਟਰੀ ਤਾਂ ਨਹੀਂ ਨਿਕਲਦੀ, ਸਗੋਂ ਜੋ ਕੁਝ ਪੱਲੇ ਹੁੰਦਾ ਹੈ, ਉਹ ਵੀ ਉੱਜੜ ਜਾਂਦਾ ਹੈ

ਅਸਲ ਵਿੱਚ ਜੀਵਨ ਵਿੱਚ ਕੁਝ ਵੀ ਚੰਗਾ-ਮਾੜਾ ਵਾਪਰਨਾ ਜ਼ਿੰਦਗੀ ਦਾ ਹਿੱਸਾ ਹੈਮਨੁੱਖ ਨੂੰ ਆਪਣੇ ਹੌਸਲੇ ਅਤੇ ਹਿੰਮਤ ’ਤੇ ਵਿਸ਼ਵਾਸ ਰੱਖਣਾ ਬੇਹੱਦ ਜ਼ਰੂਰੀ ਹੈਕੁਦਰਤ ਕਦੇ ਕਿਸੇ ਦੀ ਦੋਖੀ ਨਹੀਂ ਹੁੰਦੀਕਿਸੇ ਮਾੜੀ ਘਟਨਾ ਲਈ ਸਾਰਾ ਦੋਸ਼ ਕੁਦਰਤ ’ਤੇ ਥੋਪ ਦੇਣਾ ਆਪਣੀਆਂ ਗਲਤੀਆਂ ਨੂੰ ਛੁਪਾਉਣ ਦੇ ਤੁੱਲ ਹੈਅਜੋਕਾ ਮਨੁੱਖ ਕੁਦਰਤ ਦੇ ਵਰਤਾਰੇ ਨੂੰ ਉਲੰਘ ਕੇ ਅਜਿਹੇ ਰਾਹ ਸਿਰਜ ਰਿਹਾ ਹੈ, ਜਿਹੜੇ ਜੀਵਨ ਦੀ ਤੋਰ ਨੂੰ ਔਝੜੇ ਪਾ ਰਹੇ ਹਨ

*   *   *   *   *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5395)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਗੁਰਬਿੰਦਰ ਸਿੰਘ ਮਾਣਕ

ਗੁਰਬਿੰਦਰ ਸਿੰਘ ਮਾਣਕ

Kharal Kalan, Jalandhar, Punjab, India.
Phone: (91 - 98153 - 56086)

Email: (gurbindermanak@gmail.com)