MalkiatSDhami 7ਫਿਰ ਵੇਖੋ ਲਿਬਨਾਨ ਦਾ ਗਿਰਾਵਟ ਦਾ ਦੌਰ ਕਿਵੇਂ ਸ਼ੁਰੂ ਹੋਇਆ। 1960 ਦੇ ਦਹਾਕੇ ਵਿੱਚ ਕੁਝ ਅਰਬ ਦੇਸ਼ਾਂ ਅੰਦਰ ...
(29 ਜੂਨ 2024)
ਇਸ ਸਮੇਂ ਪਾਠਕ: 230.


ਸਨ 1975 ਵਿੱਚ ਜਦੋਂ ਮੈਂ ਪਹਿਲੀ ਵਾਰ ਵਿਦੇਸ਼ ਗਿਆ ਤਾਂ ਉੱਥੇ ਦੋ-ਚਾਰ ਮੁਸਲਮ ਦੋਸਤ ਅਜਿਹੇ ਬਣੇ ਜੋ ਅਕਸਰ ਹੀ ਲਿਬਨਾਨ ਦੀਆਂ ਗੱਲਾਂ ਕਰਦੇ ਅਤੇ ਇਸ ਨੂੰ ਧਰਤੀ ਦਾ ਸਵਰਗ ਦੱਸਦੇ ਹੋਏ ਉੱਥੋਂ ਦੀਆਂ ਸੁਖ ਸਹੂਲਤਾਂ ਦੀਆਂ ਬਾਤਾਂ ਸੁਣਾਉਂਦੇ ਰਹਿੰਦੇ ਸਨ
ਇਸਦੀ ਰਾਜਧਾਨੀ, ਬੈਰੂਤ ਨੂੰ ਵੇਖਣ ਵਾਲੇ ਇਸ ਨੂੰ ਦੁਨੀਆ ਦਾ ਦੂਜਾ ਪੈਰਿਸ ਦੱਸਦੇ ਸਨਜ਼ਿਆਦਾਤਰ ਅਰਬ ਮੁਲਕਾਂ ਨੂੰ ਉਦੋਂ ਜਾਹਿਲ, ਗੰਵਾਰ, ਅਨਪੜ੍ਹ ਅਤੇ ਗਰੀਬੜੇ ਮੰਨਿਆ ਜਾਂਦਾ ਸੀਪ੍ਰੰਤੂ ਲਿਬਨਾਨ ਨੂੰ ਉਦੋਂ ਅਗਾਂਵਧੂ, ਪ੍ਰਗਤੀਸ਼ੀਲ, ਸ਼ਾਂਤ, ਖੁਸ਼ਹਾਲ ਹੋਣ ਦੇ ਨਾਲ ਨਾਲ ਹਿੰਦੁਸਤਾਨ ਵਾਂਗ ਹੀ ਸਭ ਧਰਮਾਂ ਦਾ ਸਾਂਝਾ ਮੁਲਕ ਸੱਦਿਆ ਜਾਂਦਾ ਸੀ

ਲਿਬਨਾਨ ਵਿੱਚ ਦੁਨੀਆਂ ਦੀਆਂ ਬੇਹਤਰੀਨ ਯੂਨੀਵਰਸਟੀਆਂ ਅਤੇ ਖੋਜ ਕੇਂਦਰ ਸਨ, ਜਿੱਥੇ ਦੂਸਰੇ ਅਰਬ ਮੁਲਕਾਂ ਤੋਂ ਵਿਦਿਆਰਥੀ ਪੜ੍ਹਨ ਲਈ ਆਉਂਦੇ ਅਤੇ ਫਿਰ ਉੱਥੇ ਹੀ ਵਸ ਜਾਂਦੇਉਹ ਸਾਰੇ ਉੱਥੇ ਮਿਹਨਤਾਂ ਕਰਦੇ, ਇੱਕ ਦੂਜੇ ਦਾ ਹੱਥ ਵਟਾਉਂਦੇ, ਉੱਥੋਂ ਦੀਆਂ ਅਤੇ ਆਪਣੇ ਮੁਲਕਾਂ ਦੀਆਂ ਕਮਾਈਆਂ ਵਿੱਚ ਯੋਗਦਾਨ ਪਾਉਂਦੇਪੂਰੀ ਦੁਨੀਆਂ ਤੋਂ ਅਮੀਰ ਮੁਲਕਾਂ ਦੇ ਧਨੀ ਲੋਕ ਸੈਰ ਸਪਾਟਾ ਅਤੇ ਮਨੋਰੰਜਨ ਕਰਨ ਲਈ ਉੱਥੇ ਜਾ ਕੇ ਖੁੱਲ੍ਹੇ ਹੱਥਾਂ ਨਾਲ ਆਪਣਾ ਧਨ ਲੁਟਾਉਂਦੇਇੱਕ ਤੇਲ ਪੈਦਾ ਕਰਨ ਵਾਲਾ ਮੁਲਕ ਨਾ ਹੋ ਕੇ ਵੀ ਲਿਬਨਾਨ ਨੂੰ ਅਰਬ ਦੇਸ਼ਾਂ ਵਿੱਚੋਂ ਸਭ ਤੋਂ ਅਮੀਰ, ਖੁਸ਼ਹਾਲ ਅਤੇ ਆਜ਼ਾਦ ਸੋਚ ਦਾ ਮਾਲਕ ਹੋਣ ਵਾਲਾ ਮਾਣ ਪ੍ਰਾਪਤ ਸੀਲਿਬਨਾਨ ਦੀ ਬੈਕਿੰਗ ਵਿਵਸਥਾ ਵੀ ਉਸ ਸਮੇਂ ਦੁਨੀਆਂ ਦੀਆਂ ਅਗਾਂਹ ਵਧੂ ਵਿਵਸਥਾਵਾਂ ਵਿੱਚੋਂ ਇੱਕ ਹੁੰਦੀ ਸੀ

ਫਿਰ ਵੇਖੋ ਲਿਬਨਾਨ ਦਾ ਗਿਰਾਵਟ ਦਾ ਦੌਰ ਕਿਵੇਂ ਸ਼ੁਰੂ ਹੋਇਆ1960 ਦੇ ਦਹਾਕੇ ਵਿੱਚ ਕੁਝ ਅਰਬ ਦੇਸ਼ਾਂ ਅੰਦਰ ਇਸਲਾਮੀ ਤਾਕਤਾਂ ਨੇ ਸਿਰ ਉਠਾਉਣਾ ਸ਼ੁਰੂ ਕਰ ਦਿੱਤਾ70 ਦੇ ਦਹਾਕੇ ਤਕ ਪਹੁੰਚਦਿਆਂ ਜੌਰਡਨ ਵਿੱਚ ਅਸ਼ਾਂਤੀ ਫੈਲ ਗਈ ਤਾਂ ਲਿਬਨਾਨ ਨੇ ਪੈਲਿਸਤੀਨੀ ਸ਼ਰਨਾਰਥੀਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ1980 ਤਕ ਲਿਬਨਾਨ ਵਿੱਚ ਵੀ ਬਿਲਕੁਲ ਉਹੀ ਅਸ਼ਾਂਤੀ ਫੈਲ ਗਈ ਜੋ ਅੱਜ ਅਸੀਂ ਸੀਰੀਆ, ਅਫਗਾਨਿਸਤਾਨ ਵਰਗੇ ਦੇਸ਼ਾਂ ਵਿੱਚ ਵੇਖ ਰਹੇ ਹਾਂਲਿਬਨਾਨ ਦੀ ਇਸਾਈ ਅਬਾਦੀ ਨੂੰ ਪੈਲਿਸਤੀਨੀਆਂ ਨੇ ਬਿਲਕੁਲ ਉਸੇ ਤਰ੍ਹਾਂ ਮਾਰਿਆ ਜਿਵੇਂ ਸੀਰੀਆ ਵਿੱਚ ਆਈ ਐੱਸ ਆਈ ਐੱਸ ਨੇ ਮਾਰਿਆਪੂਰੇ ਦੇ ਪੂਰੇ ਸ਼ਹਿਰਾਂ ਵਿੱਚ ਈਸਾਈਆਂ ਨੂੰ ਕਤਲ ਕਰ ਦਿੱਤਾ ਗਿਆਕੋਈ ਉਨ੍ਹਾਂ ਨੂੰ ਬਚਾਉਣ ਲਈ ਨਹੀਂ ਆਇਆਬ੍ਰਿਗੇਟ ਗੈਬਰੀਏਲ, ਲਿਬਨਾਨ ਦੀ ਅੱਜ ਇੱਕ ਅਜਿਹੀ ਜੀਵਤ ਮਹਿਲਾ ਹੈ ਜਿਸ ਨੇ ਇਹ ਸਾਰਾ ਕਤਲੇਆਮ ਆਪਣੀ ਅੱਖੀਂ ਵੇਖਿਆ ਸੀਬ੍ਰਿਗੇਟ ਨੇ ਉੱਥੋਂ ਭੱਜ ਕੇ ਪਹਿਲਾਂ ਇਸਰਾਇਲ ਜਾ ਕੇ ਆਪਣੀ ਜਾਨ ਬਚਾਈ ਅਤੇ ਫਿਰ ਅਮਰੀਕਾ ਵਿੱਚ ਜਾ ਸ਼ਰਨ ਲਈਅੱਜ ਉਹ ਇਸਲਾਮਿਕ ਰਾਜ ਅਤੇ ਧਾਰਮਕ ਕੱਟੜਤਾ ਦੇ ਪ੍ਰਭਾਵ ਥੱਲੇ ਪੀਸੀਆਂ ਜਾ ਰਹੀਆਂ ਕੌਮਾਂ ਬਾਰੇ ਦੁਨੀਆਂ ਨੂੰ ਜਾਗਰੂਕ ਕਰ ਰਹੀ ਹੈ

ਉਸਦੀ ਇੱਕ ਸਭਾ ਵਿੱਚ ਇੱਕ ਵਾਰ ਇੱਕ ਲੜਕੀ ਨੇ ਸਵਾਲ ਕੀਤਾ, “ਸਾਰੇ ਮੁਸਲਮਾਨ ਤਾਂ ਜਿਹਾਦੀ ਨਹੀਂ ਹੁੰਦੇਜ਼ਿਆਦਾਤਰ ਅਮਨਪਸੰਦ ਅਤੇ ਮਨੁੱਖਤਾ ਦੀ ਕਦਰ ਕਰਨ ਵਾਲੇ ਵੀ ਹੁੰਦੇ ਹਨ।” ਪੁੱਛਿਆ, “ਜਿਹਾਦ ਤਾਂ ਇੱਕ ਮਾਨਸਿਕਤਾ ਹੈ ਅਤੇ ਅਸੀਂ ਅਜਿਹੀ ਮਾਨਸਿਕਤਾ ਦਾ ਜਵਾਬ ਗੋਲੀ-ਬੰਦੂਕ ਨਾਲ ਕਿਵੇਂ ਦੇ ਸਕਦੇ ਹਾਂ?”

ਬ੍ਰਿਗੇਟ ਦਾ ਜਵਾਬ ਸੀ, “ਇੱਥੇ ਗੱਲ ਇਕੱਲੇ ਮੁਸਲਿਮ ਜਿਹਾਦੀਆਂ ਦੀ ਨਹੀਂ, ਇੱਕ ਮਾਨਸਿਕਤਾ ਦੀ ਹੈ19 ਸੌ ਚਾਲੀਵਿਆਂ ਦੇ ਦਸ਼ਕ ਵਿੱਚ ਜਰਮਨ ਦੀ ਬਹੁ-ਅਬਾਦੀ ਅਮਨ ਅਤੇ ਸ਼ਾਂਤੀ ਪਸੰਦ ਸੀ, ਇਸਦੇ ਬਾਵਯੂਦ ਅਜਿਹੀ ਮਾਨਸਿਕਤਾ ਵਾਲੇ ਮੁੱਠੀ ਭਰ ਉਪੱਦਰਵੀਆਂ ਨੇ ਯੋਰਪੀਅਨ ਅਤੇ ਦੁਨੀਆ ਦੇ ਹੋਰ ਮੁਲਕਾਂ ਅੰਦਰ ਛੇ ਕਰੋੜ ਲੋਕ ਮਾਰ ਦਿੱਤੇ ਸਨ।”

ਰੂਸ ਦੀ ਬਹੁਤੀ ਜਨਤਾ ਵੀ ਅਮਨ ਪਸੰਦ ਸੀ ਪਰ ਉੱਥੇ ਵੀ ਉੱਪਦਰਵੀਆਂ ਨੇ ਦੋ ਕਰੋੜ ਲੋਕ ਮਾਰ ਦਿੱਤੇ ਸਨ

ਚੀਨੀ ਇਨਕਲਾਬ ਤੋਂ ਪਹਿਲਾਂ, ਉੱਥੋਂ ਦੀ ਜਨਤਾ ਵੀ ਅਮਨ ਪਸੰਦ ਅਤੇ ਰੱਬ ਤੇ ਵਿਸ਼ਵਾਸ ਕਰਨ ਵਾਲੀ ਸੀ, ਉੱਥੇ ਵੀ ਸੱਤ ਕਰੋੜ ਲੋਕ ਮਾਰ ਦਿੱਤੇ ਗਏ ਸਨ

ਜਪਾਨ ਤਾਂ ਬੜਾ ਹੀ ਸ਼ਾਂਤਮਈ ਅਤੇ ਸੱਭਿਅਕ ਦੇਸ਼ ਹੈ, ਉੱਥੋਂ ਦੇ ਲੋਕ ਤਾਂ ਸਾਰੀ ਦੁਨੀਆਂ ਵਿੱਚ ਆਪਣੀ ਸ਼ਾਂਤ ਸੱਭਿਅਤਾ ਅਤੇ ਸੰਸਕ੍ਰਿਤੀ ਬਾਰੇ ਜਾਣੇ ਜਾਂਦੇ ਹਨ, ਉੱਥੇ ਵੀ ਅਜਿਹੀ ਮਾਨਸਿਕਤਾ ਵਾਲਿਆਂ ਨੇ ਸਵਾ ਕਰੋੜ ਲੋਕ ਮਾਰੇ ਸਨ

ਅਮਰੀਕਾ ਦੀ 23 ਲੱਖ ਦੇ ਕਰੀਬ ਮੁਸਲਮ ਅਬਾਦੀ ਵੀ ਤਾਂ ਸ਼ਾਂਤੀ ਪਸੰਦ ਹੀ ਹੈ, ਪਰ ਸਿਰਫ 19 ਲੋਕਾਂ ਦੇ ਇੱਕ ਕੱਟੜ ਜਿਹਾਦੀ ਸਮੂਹ ਦੇ ਇਕੱਲੇ 9/11 ਦੇ ਹਮਲੇ ਵਿੱਚ 3000 ਤੋਂ ਜ਼ਿਆਦਾ ਅਮਰੀਕਨ ਮਾਰੇ ਗਏ ਸਨ

ਕਈ ਜਗ੍ਹਾ ਅਜਿਹੀ ਮਾਨਸਿਕਤਾ ਰੱਖਣ ਵਾਲੇ ਉਪੱਦਰੀ ਸਮੇਂ ਦੀਆਂ ਸਰਕਾਰਾਂ ’ਤੇ ਭਾਰੂ ਹੋ ਜਾਂਦੇ ਹਨ ਅਤੇ ਕਈ ਜਗ੍ਹਾ ਸਰਕਾਰਾਂ ਹੀ ਸਿੱਧੇ ਤੌਰ ’ਤੇ ਇਹ ਉਪੱਦਰ ਕਰਨ ਲੱਗ ਪੈਂਦੀਆਂ ਹਨਆਪਣੇ ਨਾਲ ਲਗਦੇ ਅਫਗਾਨਿਸਤਾਨ ਅਤੇ ਇਰਾਨ ਵਰਗੇ ਦੇਸ਼ਾਂ ਦੇ ਅਜੋਕੇ ਹਾਲਾਤ ਆਪਣੇ ਵਿੱਚੋਂ ਬਹੁਤਿਆਂ ਨੇ ਬਦਲਦੇ ਵੇਖੇ ਜਾਂ ਸੁਣੇ ਹੋਣਗੇਇਨ੍ਹਾਂ ਨੇ ਆਪਣੇ ਹੱਸਦੇ-ਵਸਦੇ ਸਮਾਜਾਂ ਦਾ ਘਾਣ ਆਪਣੇ ਹੱਥੀਂ ਕੀਤਾਇਹ ਦੋਨੋ ਅੱਜ ਅਜਿਹੇ ਮੁਕਾਮ ’ਤੇ ਖੜ੍ਹੇ ਹਨ, ਜਿੱਥੋਂ ਉਹ ਚਾਹੁੰਦਿਆਂ ਹੋਇਆਂ ਵੀ ਵਾਪਸ ਨਹੀਂ ਮੁੜ ਸਕਦੇ

ਕਿਸੇ ਵਿਦਵਾਨ ਦਾ ਕਥਨ ਹੈ, “ਜਦੋਂ ਕਿਧਰੇ ਸਮਾਜ ਦਾ ਇੱਕ ਛੋਟਾ ਜਿਹਾ ਹਿੱਸਾ ਵੀ ਕੱਟੜ ਆਤੰਕੀ ਜਾਂ ਜਿਹਾਦੀ ਬਣ ਜਾਵੇ ਤਾਂ ਬਾਕੀ ਅਮਨ ਪਸੰਦ ਸਮਾਜ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ ਉਹ ਸਾਰੇ ਹੀ ਅਪਾਹਜ ਹੋ ਕੇ ਰਹਿ ਜਾਂਦੇ ਹਨ।”

ਲਿਬਨਾਨ, ਸੀਰੀਆ, ਅਫਗਾਨਿਸਤਾਨ ਅਤੇ ਇਰਾਨ ਵਰਗੇ ਮੁਲਕਾਂ ਤੋਂ ਅੱਜ ਦੁਨੀਆਂ ਅਗਰ ਚਾਹੇ ਤਾਂ ਬੜੇ ਸਬਕ ਸਿੱਖ ਸਕਦੀ ਹੈਕੋਈ ਹੋਰ ਇਸ ਤੋਂ ਸਿੱਖੇ ਨਾ ਸਿੱਖੇ, ਪਰ ਸਮਾਂ ਰਹਿੰਦੇ ਹਿੰਦੁਸਤਾਨ ਅਤੇ ਖਾਸ ਤੌਰ ’ਤੇ ਆਪਾਂ ਪੰਜਾਬੀਆਂ ਨੂੰ ਤਾਂ ਜ਼ਰੂਰ ਇਨ੍ਹਾਂ ਕਾਰਿਆਂ-ਵਰਤਾਰਿਆਂ ਤੋਂ ਸਬਕ ਲੈ ਲੈਣੇ ਚਾਹੀਦੇ ਹਨ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5091)
ਸਰੋਕਾਰ ਨਾਲ ਸੰਪਰਕ ਲਈ: 
(This email address is being protected from spambots. You need JavaScript enabled to view it.)

About the Author

ਮਲਕੀਅਤ ਸਿੰਘ ਧਾਮੀ

ਮਲਕੀਅਤ ਸਿੰਘ ਧਾਮੀ

Whatsapp: (91 - 98140 - 28614)
Email: (voltexglobal@gmail.com)