BarjinderKBisrao 7ਮੁੰਡੇ ਆਪ ਆਈਲੈਟਸ ਕਿਉਂ ਨਹੀਂ ਕਰ ਸਕਦੇਕੀ ਉਹਨਾਂ ਨੂੰ ਆਪਣੇ ਆਪ ਉੱਤੇ ਐਨਾ ਭਰੋਸਾ ਨਹੀਂ ਹੈ ਕਿ ਉਹ ...
(11 ਫਰਵਰੀ 2024)
ਇਸ ਸਮੇਂ ਪਾਠਕ: 660.


ਸਮੇਂ ਦੇ ਨਾਲ ਨਾਲ ਪੰਜਾਬ ਦੇ ਵਿਆਹਾਂ ਦਾ ਇਤਿਹਾਸ ਵੀ ਬਦਲਦਾ ਜਾ ਰਿਹਾ ਹੈ
ਕਿੱਥੇ ਪਹਿਲਾਂ ਮੁੰਡੇ ਦੇ ਮਾਂ ਪਿਓ ਆਪਣੇ ਮੁੰਡੇ ਦੀ ਪੜ੍ਹਾਈ, ਜ਼ਮੀਨ ਜਾਇਦਾਦ, ਖਾਨਦਾਨ ਜਾਂ ਨੌਕਰੀ ਨੂੰ ਮੁੱਖ ਰੱਖ ਕੇ ਆਪਣੇ ਮੁੰਡੇ ਲਈ ‘ਯੋਗਰਿਸ਼ਤਾ ਲੱਭਦੇ ਸਨ ਭਾਵ ਇਹ ਕਿ ਜਾਂ ਤਾਂ ਬਰਾਬਰ ਦੀ ਪੜ੍ਹੀ ਲਿਖੀ ਕੁੜੀ, ਜਾਂ ਨੌਕਰੀ ਕਰਦੀ ਕੁੜੀ ਜਾਂ ਫਿਰ ਉੱਚੇ ਖ਼ਾਨਦਾਨ ਦੀ ਲੜਕੀ ਲੱਭੀ ਜਾਂਦੀ ਸੀਦਾਜ ਦਹੇਜ ਵੀ ਖੂਬ ਮੰਗਿਆ ਜਾਂਦਾ ਸੀ ਜਾਂ ਫਿਰ ਦਿੱਤਾ ਜਾਂਦਾ ਸੀਦਹੇਜ ਵਰਗੀ ਸਮਾਜਿਕ ਬੁਰਾਈ ਨੇ ਇਹਨਾਂ ਗੱਲਾਂ ਕਰਕੇ ਹੀ ਇੱਕ ਕੋਹੜ ਦਾ ਰੂਪ ਧਾਰਨ ਕਰ ਲਿਆ ਸੀ। ਦਹੇਜ ਦੀ ਸਮੱਸਿਆ ਨਾਲ ਨਜਿੱਠਣ ਲਈ ਕਾਨੂੰਨ ਵੀ ਬਣੇ, ਜਿਨ੍ਹਾਂ ਦੀ ਲੋਕ ਵਰਤੋਂ ਜਾਂ ਦੁਰਵਰਤੋਂ ਆਪਣੇ ਆਪਣੇ ਹਿਸਾਬ ਨਾਲ ਕਰਨ ਲੱਗੇਹੌਲ਼ੀ ਹੌਲ਼ੀ ਸੁਨੱਖੀਆਂ ਕੁੜੀਆਂ ਨਾਲ ਵਡੇਰੀ ਉਮਰ ਦੇ ਵਿਦੇਸ਼ੀ ਲਾੜਿਆਂ ਵੱਲੋਂ ਵਿਆਹ ਕਰਵਾ ਕੇ ਬਾਹਰ ਲਿਜਾਣ ਦਾ ਰਿਵਾਜ ਚੱਲ ਪਿਆਕਈ ਵਾਰ ਤਾਂ ਪਿਓ ਦੀ ਉਮਰ ਦੇ ਲਾੜਿਆਂ ਨਾਲ ਕੁੜੀਆਂ ਦੇ ਵਿਆਹ ਕਰ ਦਿੱਤੇ ਜਾਣ ਲੱਗੇਇਸ ਪਿੱਛੇ ਮਕਸਦ ਸਿਰਫ਼ ਵਿਦੇਸ਼ ਜਾ ਕੇ ਵਸਣਾ ਹੀ ਹੁੰਦਾ ਸੀਵਿਦੇਸ਼ੀ ਚਮਕ ਦਮਕ ਅਤੇ ਚੰਗੀ ਕਮਾਈ ਕਰਕੇ ਵਿਦੇਸ਼ ਵਿੱਚ ਵਸਣ ਦੀ ਚਾਹਤ ਨੇ ਪੰਜਾਬੀਆਂ ਉੱਤੇ ਐਸਾ ਪ੍ਰਭਾਵ ਪਾਇਆ ਕਿ ਸਾਡੇ ਸਮਾਜ ਵਿੱਚ ਵਿਆਹਾਂ ਦੇ ਮਾਇਨੇ ਹੀ ਬਦਲ ਗਏਵਿਦੇਸ਼ ਜਾਣ ਲਈ ਜਿੰਨਾ ਕਾਹਲਾ ਸਾਡਾ ਪੰਜਾਬੀ ਨੌਜਵਾਨ ਹੈ, ਉਸ ਤੋਂ ਵੀ ਵੱਧ ਉਸ ਦੇ ਮਾਂ ਬਾਪ ਉਸ ਨੂੰ ਵਿਦੇਸ਼ ਭੇਜਣ ਲਈ ਕਾਹਲ਼ੇ ਦਿਸਦੇ ਹਨ

ਪੰਜਾਬ ਵਿੱਚ ਜੇ ਕਿਤੇ ਪਿੰਡਾਂ ਵਿੱਚ ਜਾ ਕੇ ਕਿਸੇ ਦੇ ਨੌਜਵਾਨ ਪੁੱਤ ਦੇ ਵਿਆਹ ਦੀ ਗੱਲ ਕੀਤੀ ਜਾਵੇ ਤਾਂ ਮੁੰਡੇ ਦੇ ਮਾਪਿਆਂ ਵੱਲੋਂ ‘ਆਈਲੈਟਸਵਾਲੀ ਕੁੜੀ ਲੱਭਣ ਬਾਰੇ ਆਖਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਲਈ ਇਹ ਵਿਦੇਸ਼ ਪਹੁੰਚਣ ਦਾ ਸਭ ਤੋਂ ਸੌਖਾ ਤਰੀਕਾ ਹੈਜਾਂ ਫਿਰ ਦੂਜੇ ਪਾਸੇ ਅੱਜ ਕੱਲ੍ਹ ਗਰੀਬ ਜਾਂ ਸਰਦੇ ਪੁੱਜਦੇ ਘਰਾਂ ਵਿੱਚ ਕੁੜੀਆਂ ਨੂੰ ਬਾਰ੍ਹਵੀਂ ਪਾਸ ਕਰਵਾ ਕੇ ਆਈਲੈਟਸ ਕਰਵਾ ਦਿੱਤੀ ਜਾਂਦੀ ਹੈ ਤੇ ਉਸ ਉੱਤੇ ਪੱਚੀ ਤੀਹ ਲੱਖ ਰੁਪਏ ਖ਼ਰਚ ਕਰਕੇ ਕੁੜੀ ਨੂੰ ਬਾਹਰ ਭੇਜਣ ਅਤੇ ਵਿਦੇਸ਼ ਵਿੱਚ ਉਸ ਦੀ ਪੜ੍ਹਾਈ ਉੱਤੇ ਖ਼ਰਚ ਕਰਨ ਵਾਲਾ ਮੁੰਡਾ ਲੱਭ ਕੇ ਸਿੱਧਾ ਸਿੱਧਾ ਸੌਦਾ ਕੀਤਾ ਜਾਂਦਾ ਹੈਵਿਆਹ ਕਰਵਾ ਕੇ ਸਹੁਰਿਆਂ ਵੱਲੋਂ ਆਪਣੀ ਆਈਲੈਟਸ ਵਾਲੀ ਨੂੰਹ ਨੂੰ ਵਿਦੇਸ਼ ਵਿੱਚ ਪੜ੍ਹਾਈ ਕਰਨ ਲਈ ਤੋਰ ਦਿੱਤਾ ਜਾਂਦਾ ਹੈ। ਉਸ ਦੇ ਡਾਲਰਾਂ-ਪੌਂਡਾਂ ਵਿੱਚ ਹੋਣ ਵਾਲੇ ਵਿਦੇਸ਼ੀ ਖ਼ਰਚੇ ਉਸ ਦੇ ਸਹੁਰਿਆਂ ਵੱਲੋਂ ਜ਼ਮੀਨਾਂ ਵੇਚ ਕੇ ਜਾਂ ਫਿਰ ਕਰਜ਼ਾ ਚੁੱਕ ਕੇ ਪੂਰੇ ਕੀਤੇ ਜਾਂਦੇ ਹਨਪੜ੍ਹਾਈ ਕਰਦੇ ਕਰਦੇ ਬਹੁਤ ਸਾਰੀਆਂ ਕੁੜੀਆਂ ਉੱਥੇ ਹੋਰ ਵਿਆਹ ਕਰਵਾ ਕੇ ਇੱਥੇ ਵਾਲੇ ਸਹੁਰਿਆਂ ਨੂੰ ਠੇਂਗਾ ਦਿਖਾ ਦਿੰਦੀਆਂ ਹਨਆਏ ਦਿਨ ਇਸ ਤਰ੍ਹਾਂ ਦੇ ਧੋਖਿਆਂ ਦੇ ਕੇਸ ਸਾਹਮਣੇ ਆਉਂਦੇ ਰਹਿੰਦੇ ਹਨ

ਆਈਲੈਟਸ ਵਾਲੇ ਵਿਆਹ ਦੀ ਜੋ ਲਾਗ ਸਾਡੇ ਸਮਾਜ ਨੂੰ ਲੱਗ ਗਈ ਹੈ ਇਸ ਨਾਲ ਸਿੱਧੇ ਤੌਰ ’ਤੇ ਸਾਡੇ ਪੰਜਾਬੀ ਸੱਭਿਆਚਾਰ ਦਾ ਘਾਣ ਹੋ ਰਿਹਾ ਹੈਵਿਆਹਾਂ ਦੇ ਰੀਤੀ ਰਿਵਾਜਾਂ ਨਾਲ ਰਿਸ਼ਤਿਆਂ ਵਿੱਚ ਆਪਸੀ ਪਿਆਰ, ਤਾਲਮੇਲ ਅਤੇ ਸਾਂਝ ਵਾਲੀ ਗੱਲ ਖ਼ਤਮ ਹੁੰਦੀ ਜਾ ਰਹੀ ਹੈਵਿਆਹ ਦਾ ਸਾਰਾ ਖ਼ਰਚਾ, ਪੈਲੇਸਾਂ ਦਾ ਖ਼ਰਚਾ ਕਰਕੇ ਮੁੰਡੇ ਵਾਲਿਆਂ ਵੱਲੋਂ ਕੁਝ ਦਿਨਾਂ ਬਾਅਦ ਹੀ ਕੁੜੀ ਦੀਆਂ ਫੀਸਾਂ ਭਰ ਕੇ ਕੁੜੀ ਨੂੰ ਵਿਦੇਸ਼ ਤੋਰ ਦਿੱਤਾ ਜਾਂਦਾ ਹੈਵੇਖਣ ਵਾਲੇ ਰਿਸ਼ਤੇਦਾਰ ਅਤੇ ਸਾਕ ਸੰਬੰਧੀ ਵੀ ਮਨ ਹੀ ਮਨ ਵਿੱਚ ਉਸ ਵਿਆਹ ਨੂੰ ਇੱਕ ਵਿਆਹ ਦੀ ਤਰ੍ਹਾਂ ਮਾਣਨ ਦੀ ਬਜਾਏ ਇੱਕ ਵਪਾਰ ਦੀ ਨਜ਼ਰ ਨਾਲ ਹੀ ਵੇਖਦੇ ਹਨ ਕਿਉਂਕਿ ਹਰ ਕੋਈ ਕੁੜੀਆਂ ਵੱਲੋਂ ਕੀਤੀ ਜਾਣ ਵਾਲੇ ਧੋਖਾਧੜੀ ਦੀਆਂ ਖਬਰਾਂ ਤੋਂ ਜਾਣੂ ਹੁੰਦਾ ਹੈਸਮਾਜ ਵੀ ਇਹੋ ਜਿਹੇ ਵਿਆਹ ਨੂੰ ਉਦੋਂ ਹੀ ਪ੍ਰਵਾਨ ਸਮਝਦਾ ਹੈ ਜਦੋਂ ਲੜਕਾ ਆਪਣੀ ਪਤਨੀ ਕੋਲ ਵਿਦੇਸ਼ ਪਹੁੰਚ ਜਾਂਦਾ ਹੈਮੁੰਡੇ ਵਾਲਿਆਂ ਵੱਲੋਂ ਜ਼ਿਆਦਾ ਦਹੇਜ ਲੈਣ ਵਾਲੇ ਵਿਆਹ ਅਤੇ ਕੁੜੀ ਵਾਲਿਆਂ ਵੱਲੋਂ ਆਈਲੈਟਸ ਦੇ ਬਦਲੇ ਖਰਚਾ ਕਰਵਾਉਣ ਵਾਲੇ ਵਿਆਹਾਂ ਵਿੱਚ ਕੋਈ ਬਹੁਤਾ ਫ਼ਰਕ ਨਹੀਂ ਲਗਦਾ, ਸਿਰਫ਼ ਪਾਸਾ ਹੀ ਪਲਟਿਆ ਹੈਇਹਨਾਂ ਵਿਆਹਾਂ ਵਿੱਚ ਆਈਲੈਟਸ ਕੁੜੀ ਵਾਲੇ ਮੁੰਡੇ ਵਾਲਿਆਂ ਨਾਲ ਗੱਲਬਾਤ ਠੋਕ ਕੇ ਕਰਦੇ ਦੇਖੇ ਜਾਂਦੇ ਹਨ ਤੇ ਮੁੰਡੇ ਵਾਲਿਆਂ ਨੂੰ ਸਾਫ਼ ਸ਼ਬਦਾਂ ਵਿੱਚ ਦੱਸਦੇ ਹਨ ਕਿ ਕਿਹੜੇ ਕਿਹੜੇ ਖ਼ਰਚੇ ਉਹਨਾਂ ਨੇ ਕਰਨੇ ਹਨ ਅਤੇ ਕੁੱਲ ਕਿੰਨਾ ਖ਼ਰਚਾ ਕਰਨਾ ਹੈਇਸ ਸੌਦੇ ਨੂੰ ਬੜੀ ਬੇਬਾਕੀ ਨਾਲ ਪੇਸ਼ ਕੀਤਾ ਜਾਂਦਾ ਹੈ

ਸਭ ਤੋਂ ਵੱਡੀ ਸੋਚਣ ਦੀ ਗੱਲ ਇਹ ਹੈ ਕਿ ਮੁੰਡੇ ਵਾਲਿਆਂ ਵੱਲੋਂ ਆਈਲੈਟਸ ਵਾਲੀਆਂ ਕੁੜੀਆਂ ਕਿਉਂ ਲੱਭੀਆਂ ਜਾਂਦੀਆਂ ਹਨ? ਮੁੰਡੇ ਵਾਲਿਆਂ ਵੱਲੋਂ ਐਨੇ ਲੱਖਾਂ ਰੁਪਏ ਕਿਉਂ ਖ਼ਰਚੇ ਜਾਂਦੇ ਹਨਮੁੰਡੇ ਆਪ ਆਈਲੈਟਸ ਕਿਉਂ ਨਹੀਂ ਕਰ ਸਕਦੇ? ਕੀ ਉਹਨਾਂ ਨੂੰ ਆਪਣੇ ਆਪ ਉੱਤੇ ਐਨਾ ਭਰੋਸਾ ਨਹੀਂ ਹੈ ਕਿ ਉਹ ਆਈਲੈਟਸ ਵਰਗੀ ਕੁਛ ਮਹੀਨਿਆਂ ਦੀ ਪੜ੍ਹਾਈ ਬਦਲੇ ਮਾਪਿਆਂ ਦੇ ਲੱਖਾਂ ਰੁਪਏ ਖਰਚਾਉਂਦੇ ਹਨਜਾਂ ‌ਫਿਰ ਇਸਦਾ ਦੂਜਾ ਕਾਰਨ ਇਹ ਹੈ ਕਿ ਨਸ਼ਿਆਂ ਦੀ ਲਤ ਕਾਰਨ ਜਾਂ ਵਿਹਲੜ ਰਹਿਣ ਦੀ ਆਦਤ ਕਾਰਨ ਆਈਲੈਟਸ ਵਾਲੀਆਂ ਕੁੜੀਆਂ ਨੂੰ ਸਹਾਰਾ ਬਣਾ ਕੇ ਵਿਦੇਸ਼ਾਂ ਵਿੱਚ ਜਾ ਕੇ ਵਸਣਾ ਚਾਹੁੰਦੇ ਹਨਆਈਲੈਟਸ ਵਾਲੇ ਵਿਆਹ ਸਾਡੀ ਸੰਸਕ੍ਰਿਤੀ ਦਾ ਹਿੱਸਾ ਨਹੀਂ ਹੋ ਸਕਦੇ ਸਗੋਂ ਇਹ ਤਾਂ ਸਿੱਧੇ ਤੌਰ ’ਤੇ ਇੱਕ ਵਪਾਰ ਬਣ ਚੁੱਕਿਆ ਹੈਜਿਵੇਂ ਦਹੇਜ ਪ੍ਰਥਾ ਨੂੰ ਰੋਕਣ ਲਈ ਕਾਨੂੰਨ ਬਣੇ ਹੋਏ ਹਨ ਇਸੇ ਤਰ੍ਹਾਂ ਆਈਲੈਟਸ ਦੇ ਵਿਆਹਾਂ ’ਤੇ ਹੋਣ ਵਾਲੀ ਸੌਦੇਬਾਜ਼ੀ ਦੇ ਖ਼ਿਲਾਫ਼ ਵੀ ਸਰਕਾਰਾਂ ਵੱਲੋਂ ਕੋਈ ਠੋਸ ਕਦਮ ਚੁੱਕਣ ਦੀ ਲੋੜ ਹੈ ਕਿਉਂਕਿ ਇਹਨਾਂ ਵਿਆਹਾਂ ਦਾ ਪ੍ਰਭਾਵ ਸਿੱਧੇ ਤੌਰ ’ਤੇ ਸਾਡੀ ਉੱਠ ਰਹੀ ਨੌਜਵਾਨੀ ’ਤੇ ਪੈ ਰਿਹਾ ਹੈਇਹ ਰੀਤ ਉਹਨਾਂ ਵਿੱਚ ਦੇਖਾ ਦੇਖੀ ਸੌਖੇ ਤਰੀਕੇ ਨਾਲ ਵਿਦੇਸ਼ ਪਹੁੰਚਣ ਦੀ ਕਾਹਲ਼ ਅਤੇ ਨਿਕੰਮਾਪਨ ਪੈਦਾ ਕਰਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4716)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਬਰਜਿੰਦਰ ਕੌਰ ਬਿਸਰਾਓ

ਬਰਜਿੰਦਰ ਕੌਰ ਬਿਸਰਾਓ

Phone: (91 - 99889 - 01324)
Email: (ppreet327@gmail.com)