Narbhinder7ਗਾਜ਼ਾ ਪੱਟੀ ਇੱਕ ਛੋਟਾ ਜਿਹਾ ਫਲਸਤੀਨੀ ਇਲਾਕਾ ਹੈ। ਇਜ਼ਰਾਈਲ ਨੇ ਇਸਦੀ ਤਿੰਨਾਂ ਪਾਸਿਆਂ ਤੋਂ ਨਾਕੇਬੰਦੀ ...
(10 ਦਸੰਬਰ 2023)
ਇਸ ਸਮੇਂ ਪਾਠਕ: 645.


ਗਾਜ਼ਾ ਦੇ ਉੱਤਰੀ ਹਿੱਸੇ ਨੂੰ ਇਜ਼ਰਾਈਲ ਵੱਲੋਂ ਕੀਤੀ ਗਈ ਅੰਧਾਧੰਦ ਬੰਬਾਰੀ ਨੇ ਤਹਿਸ-ਨਹਿਸ ਕਰ ਦਿੱਤਾ ਹੈ
ਬਹੁ-ਮੰਜ਼ਲੀਆਂ ਇਮਾਰਤਾਂ ਹੀ ਨਹੀਂ, ਚਰਚ, ਮਸਜਿਦ ਤੇ ਹਸਪਤਾਲ ਤਕ ਨੂੰ ਨਹੀਂ ਬਖਸ਼ਿਆਢਹਿ-ਢੇਰੀ ਹੋਏ ਸ਼ਹਿਰ ਵਿੱਚ ਲਗਭਗ 11180 ਲੋਕ ਮਾਰੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ 5 ਹਜ਼ਾਰ ਬੱਚੇ ਵੀ ਹਨ ਇੱਕ ਸਾਲ ਤੋਂ 7 ਸਾਲ ਦਰਮਿਆਨ ਦੇ, 2500 ਔਰਤਾਂ ਹਨ, 22 ਹਜ਼ਾਰ ਤੋਂ ਵੱਧ ਜ਼ਖ਼ਮੀ ਹਨਇਜ਼ਰਾਈਲ ਨੇ ਹਸਪਤਾਲਾਂ ਨੂੰ ਵਿਸ਼ੇਸ਼ ਨਿਸ਼ਾਨਾ ਬਣਾਇਆ ਹੈਇਹ ਕੌਮਾਂਤਰੀ ਮਨੁੱਖੀ ਅਹਿਦਨਾਮਿਆਂ ਦੀ ਸਿੱਧੀ ਤੇ ਨੰਗੀ-ਚਿੱਟੀ ਉਲੰਘਣਾ ਹੈਹੁਣ ਤਕ 222 ਹਜ਼ਾਰ ਘਰ ਨੁਕਸਾਨੇ ਗਏ ਹਨ ਤੇ 40 ਹਜ਼ਾਰ ਬਿਲਕੁਲ ਤਬਾਹ ਹੋ ਗਏ ਹਨਇਹ ਨਰਸੰਹਾਰ ਪਿਛਲੇ 7 ਅਕਤੂਬਰ ਪਿੱਛੋਂ ਸ਼ੁਰੂ ਹੋਇਆ ਹੈ, ਜਦੋਂ ਫਲਸਤੀਨੀਆਂ ਦੀ ਇੱਕ ਖਾੜਕੂ ਜਥੇਬੰਦੀ ਹਮਾਸ ਨੇ ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ਦੀ ਕੀਤੀ ਘੇਰਾਬੰਦੀ ਨੂੰ ਨਿਸ਼ਾਨਾ ਬਣਾਇਆਜ਼ਮੀਨ, ਅਸਮਾਨੋਂ ਤੇ ਸਮੁੰਦਰੀ ਰਾਹਾਂ ਰਾਹੀਂ ਕੀਤਾ ਗਿਆ ਹਮਾਸ ਦਾ ਹਮਲਾ ਅਚਾਨਕ ਸੀਸਾਲਾਂਬੱਧੀ ਫਲਸਤੀਨੀਆਂ ਦੀ ਕੀਤੀ ਗਈ ਨਾਕੇਬੰਦੀ ਅਤੇ ਨਸਲਕੁਸ਼ੀ ਦੇ ਸਿੱਟੇ ਵਜੋਂ ਇੱਕ ਰੋਸ ਵਜੋਂ ਸੀ, ਪਰ ਇਜ਼ਰਾਈਲ ਬੌਖਲਾ ਗਿਆਬੈਂਜ਼ਾਮਿਨ ਨੇਤਨਯਾਹੂ ਦੀ ਹਕੂਮਤ ਨੇ ਗਾਜ਼ਾ ਪੱਟੀ ਵਿੱਚ ਰਹਿੰਦੀ ਫਲਸਤੀਨੀ ਅਬਾਦੀ ਵਿਰੁੱਧ ਯੁੱਧ ਦਾ ਐਲਾਨ ਕਰ ਦਿੱਤਾ ਤੇ ਇਹ ਭਿਆਨਕ ਬੰਬਾਰੀ ਜਾਰੀ ਹੈਮਿਜ਼ਾਈਲਾਂ ਨਾਲ ਕੀਤੇ ਜਾ ਰਹੇ ਹਮਲਿਆਂ ਨੇ ਕੁਝ ਨਹੀਂ ਵੇਖਿਆਬੈਂਜ਼ਾਮਿਨ ਕਹਿ ਰਿਹਾ ਹੈ ਕਿ ਫਲਸਤੀਨ ਨੂੰ ਮਿੱਟੀ ਵਿੱਚ ਮਿਲਾ ਦੇਵੇਗਾ

ਗਾਜ਼ਾ ਪੱਟੀ ਇੱਕ ਛੋਟਾ ਜਿਹਾ ਫਲਸਤੀਨੀ ਇਲਾਕਾ ਹੈਇਜ਼ਰਾਈਲ ਨੇ ਇਸਦੀ ਤਿੰਨਾਂ ਪਾਸਿਆਂ ਤੋਂ ਨਾਕੇਬੰਦੀ ਕੀਤੀ ਹੋਈ ਹੈ ਤੇ ਇਹ ਵੀ 2007 ਤੋਂਇਸੇ ਦੌਰਾਨ ਹਮਾਸ ਨਾਂਅ ਦਾ ਇਸਲਾਮੀ ਸੰਗਠਨ ਉੱਥੇ ਹਕੂਮਤ ਕਰ ਰਿਹਾ ਹੈਇਜ਼ਰਾਈਲ ਨੇ ਫਲਸਤੀਨੀ ਖੇਤਰ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਹੋਇਆ ਹੈਗਾਜ਼ਾ ਪੱਟੀ, ਪੱਛਮੀ ਕਿਨਾਰਾ ਅਤੇ ਤੀਸਰਾ ਪੂਰਬੀ ਯੇਰੂਸ਼ਲਮ ਇੱਕ-ਦੂਸਰੇ ਨਾਲੋਂ ਕੱਟੇ ਹੋਏ ਹਨਪੂਰਬੀ ਯੇਰੂਸ਼ਲਮ ਵਿੱਚ ਅਲ ਅਕਸਾ ਮਸਜਿਦ ਹੈਇਸ ਤੋਂ ਵੱਧ ਫਲਸਤੀਨੀ ਅਬਾਦੀ ਇਜ਼ਰਾਈਲ ਦੇ ਅੰਦਰ ਹੀ ਰਹਿੰਦੀ ਹੈਹਮਾਸ ਸੰਗਠਨ ਇਜ਼ਰਾਈਲ ਵੱਲੋਂ ਕਬਜ਼ੇ ਵਿਚ ਕੀਤੇ ਗਏ ਫਲਸਤੀਨੀ ਇਲਾਕਿਆਂ ਦੀ ਮੁਕਤੀ ਲਈ ਲੜ ਰਿਹਾ ਹੈ ਅਤੇ ਇਹ ਇਜ਼ਰਾਈਲ ਦੀ ਕਬਜ਼ਾਧਾਰੀ ਹਕੂਮਤ ਦੇ ਵਿਰੁੱਧ ਹਥਿਆਰਬੰਦ ਕਾਰਵਾਈਆਂ ਕਰਦਾ ਰਿਹਾ ਹੈ

ਪੱਛਮੀ ਕਿਨਾਰੇ ਵਾਲੇ ਪਾਸੇ ਅਲ ਫਤਿਹ ਨਾਂਅ ਦੀ ਇੱਕ ਜਥੇਬੰਦੀ ਹੈ, ਜਿਸਦਾ ਆਗੂ ਮੁਹੰਮਦ ਅੱਬਾਸ ਹੈਮੁਹੰਮਦ ਅੱਬਾਸ ਦੀ ਸੱਤਾ ਇਜ਼ਰਾਈਲ ਨਾਲ ਤਾਲਮੇਲ ਬਣਾ ਕੇ ਕੰਮ ਕਰਦੀ ਹੈ, ਪਰ ਪੱਛਮੀ ਕਿਨਾਰੇ ਵਿੱਚ ਵੀ ਇਜ਼ਰਾਈਲ ਆਪਣੀਆਂ ਯਹੂਦੀ ਬਸਤੀਆਂ ਲਗਾਤਾਰ ਵਧਾ ਰਿਹਾ ਹੈਇੱਥੇ ਇਜ਼ਰਾਈਲ ਫਲਸਤੀਨੀ ਲੋਕਾਂ ਦੇ ਪਿੰਡਾਂ, ਕਸਬਿਆਂ ਅਤੇ ਆਬਾਦੀ ਨੂੰ ਉਜਾੜ ਕੇ ਉਨ੍ਹਾਂ ਦੇ ਖੇਤਾਂ ਵਿੱਚ ਜਬਰੀ ਕਬਜ਼ਾ ਕਰਕੇ ਅਤੇ ਜੈਤੂਨ ਦੇ ਬਾਗਾਂ ਨੂੰ ਨਸ਼ਟ ਕਰਕੇ ਯਹੂਦੀ ਲੋਕਾਂ ਦੀਆਂ ਬਸਤੀਆਂ ਨੂੰ ਵਧਾਉਣ ਵਿੱਚ ਲੱਗਾ ਹੋਇਆ ਹੈ ਲਗਭਗ ਪਿਛਲੇ 70 ਸਾਲਾਂ ਦੇ ਇਤਿਹਾਸ ਵਿੱਚ ਇਜ਼ਰਾਈਲ ਨੇ ਫਲਸਤੀਨੀ ਇਲਾਕੇ ਉੱਤੇ ਕਬਜ਼ਾ ਕਰਨ ਦੀ ਇਹੋ ਨੀਤੀ ਅਪਣਾਈ ਹੋਈ ਹੈਜਦੋਂ ਫਲਸਤੀਨੀ ਲੋਕ ਇਹਦਾ ਵਿਰੋਧ ਕਰਦੇ ਹਨ ਤਾਂ ਇਜ਼ਰਾਈਲ ਦੀਆਂ ਹਥਿਆਰਬੰਦ ਫੌਜਾਂ ਦੇ ਦਸਤਿਆਂ ਦੀ ਹਿਮਾਇਤ ਨਾਲ ਯਹੂਦੀ ਹਥਿਆਰਬੰਦ ਦਸਤੇ ਹਮਲਾ ਕਰਦੇ ਰਹਿੰਦੇ ਹਨ, ਉਨ੍ਹਾਂ ਨੂੰ ਉਜਾੜਦੇ ਤੇ ਮਾਰਦੇ ਹਨ ਅਤੇ ਕਈਆਂ ਨੂੰ ਫਰਜ਼ੀ ਕੇਸਾਂ ਹੇਠ ਜੇਲ੍ਹਾਂ ਵਿੱਚ ਸੁੱਟ ਦਿੰਦੇ ਹਨ

ਇਜ਼ਰਾਈਲ ਦੇ ਬਣਨ ਤੋਂ ਇਹ ਸਿਲਸਿਲਾ ਲਗਾਤਾਰ ਚਲਦਾ ਆ ਰਿਹਾ ਹੈਫਲਸਤੀਨੀਆਂ ਨੂੰ ਉਜਾੜ ਕੇ ਉਨ੍ਹਾਂ ਦੀ ਜ਼ਮੀਨ ’ਤੇ ਇਜ਼ਰਾਈਲ ਰਾਜ ਦੀ ਸਥਾਪਨਾ 1948 ਵਿੱਚ ਕੀਤੀ ਗਈ ਸੀਉਸ ਸਮੇਂ ਲਗਭਗ 7 ਲੱਖ ਫਲਸਤੀਨੀ ਸ਼ਰਨਾਰਥੀ ਬਣ ਕੇ ਅਲੱਗ-ਅਲੱਗ ਖੇਤਰਾਂ ਵਿੱਚ ਮਜਬੂਰਨ ਵਸੇ ਸਨਇਹ ਨੂੰ ਫਲਸਤੀਨੀ ਲੋਕ ਨਕਬਾ (ਮਹਾਂ ਵਿਨਾਸ਼) ਦੇ ਤੌਰ ’ਤੇ ਪੁਕਾਰਦੇ ਹਨ ਜਾਂ ਨਾਂਅ ਦਿੰਦੇ ਹਨ। (ਜਦੋਂ ਇਸ ਸਮੱਸਿਆ ਬਾਰੇ ਹੋਰ ਵਿਸਥਾਰ ਦੇਵਾਂਗੇ ਤਾਂ ਨਕਬਾ ਸ਼ਬਦ ਆਵੇਗਾ) ਉਦੋਂ ਤੋਂ ਹੀ ਫਲਸਤੀਨੀ ਲੋਕ ਆਪਣੇ ਲਈ ਇੱਕ ਆਜ਼ਾਦ ਦੇਸ਼ ਦੀ ਹੈਸੀਅਤ ਬਣਾਉਣ ਦੀ ਲੜਾਈ ਲੜ ਰਹੇ ਹਨਪਹਿਲਾਂ ਫਲਸਤੀਨੀ ਲੋਕਾਂ ਦੇ ਮੁਕਤੀ ਸੰਘਰਸ਼ ਨੂੰ ਅਰਬ ਦੇਸ਼ਾਂ ਦੀ ਹਿਮਾਇਤ ਹਾਸਲ ਸੀਇਸੇ ਦੇ ਚੱਲਦਿਆਂ ਕਈ ਅਰਬ-ਇਜ਼ਰਾਈਲ ਯੁੱਧ ਹੋਏ ਹਨਇਨ੍ਹਾਂ ਜੰਗਾਂ ਵਿੱਚ ਅਮਰੀਕੀ ਸਾਮਰਾਜਵਾਦ ਇਜ਼ਰਾਈਲ ਦੀ ਪਿੱਠ ਉੱਤੇ ਖਲੋਤਾ ਹੁੰਦਾ ਹੈਇਨ੍ਹਾਂ ਜੰਗਾਂ ਪਿੱਛੋਂ ਇਜ਼ਰਾਈਲ ਨੇ ਨਾ ਸਿਰਫ਼ ਫਲਸਤੀਨੀ ਹੋਰ ਇਲਾਕਿਆਂ ਉੱਤੇ ਕਬਜ਼ਾ ਕੀਤਾ, ਸਗੋਂ ਮਿਸਰ, ਸੀਰੀਆ ਅਤੇ ਲਿਬਨਾਨ ਦੇ ਕੁਝ ਇਲਾਕਿਆਂ ਉੱਤੇ ਵੀ ਕਬਜ਼ਾ ਕਰ ਲਿਆਇਸ ਤੋਂ ਪਿੱਛੋਂ ਅਰਬ ਦੇਸ਼ਾਂ ਦੇ ਹਾਕਮ ਫਲਸਤੀਨੀ ਲੋਕਾਂ ਦੇ ਮੁਕਤੀ ਸੰਘਰਸ਼ ਦੀ ਸਿੱਧੀ ਹਿਮਾਇਤ ਕਰਨ ਤੋਂ ਪਿੱਛੇ ਹਟਦੇ ਗਏਦਰਅਸਲ ਅਮਰੀਕਾ ਨੇ ਇਸ ਖੇਤਰ ਵਿੱਚ ਇਜ਼ਰਾਈਲ ਹਕੂਮਤ ਨੂੰ ਇੱਕ ਵਿਗੜੇ ਹੋਏ ਜਾਬਰ ਥਾਣੇਦਾਰ ਵਾਂਗ ਪਾਲਿਆ ਹੋਇਆ ਹੈ ਇਸਦੇ ਬਾਵਜੂਦ ਜਬਰ ਆਪਣੀ ਇੰਤਹਾ ਤਕ ਪਹੁੰਚਦਾ ਰਿਹਾਫਲਸਤੀਨੀ ਲੋਕ ਆਪਣੇ ਮੁਕਤੀ ਸੰਘਰਸ਼ ਤੋਂ ਪਿੱਛੇ ਨਹੀਂ ਹਟੇਇਨ੍ਹਾਂ ਸੰਘਰਸ਼ਾਂ ਦਾ ਸਿੱਟਾ ਹੀ ਸੀ ਕਿ 1993 ਵਿੱਚ ਓਸਲੋ ਸਮਝੌਤਾ ਹੋਇਆ, ਜਿਸ ਤਹਿਤ ਫਲਸਤੀਨੀਆਂ ਨੂੰ ਕੁਝ ਅਧਿਕਾਰ ਹਾਸਲ ਹੋਏਪਹਿਲੀ ਵਾਰ ਇਜ਼ਰਾਈਲ ਨੇ ਫਲਸਤੀਨੀਆਂ ਨੂੰ ਇੱਕ ਪ੍ਰਤੀਨਿਧ ਦੇ ਰੂਪ ਵਿੱਚ ਸਵੀਕਾਰ ਕੀਤਾਫਲਸਤੀਨੀ ਲਿਬਰੇਸ਼ਨ ਆਰਗੇਨਾਈਜ਼ੇਸ਼ਨ ਨੇ ਹਥਿਆਰਬੰਦ ਗਤੀਵਿਧੀਆਂ ਬੰਦ ਕੀਤੀਆਂਦੋਹਾਂ ਵਿੱਚ ਇਹ ਸਹਿਮਤੀ ਬਣੀ ਕਿ ਇੱਕ ਫਲਸਤੀਨੀ ਰਾਜ ਦੀ ਸਥਾਪਨਾ ਹੋਵੇਗੀ ਅਤੇ ਪੰਜ ਸਾਲਾਂ ਦੇ ਦੌਰਾਨ ਵੈੱਸਟ ਬੈਂਕ ਅਤੇ ਗਾਜ਼ਾ ਪੱਟੀ ਵਿੱਚ ਹਕੂਮਤ ਦੀਆਂ ਜ਼ਿੰਮੇਵਾਰੀਆਂ ਫਲਸਤੀਨੀ ਖੁਦ ਸੰਭਾਲਣਗੇ, ਪਰ ਇਹ ਰਾਜ ਦੀ ਹੋਂਦ ਵੀ ਪੂਰੀ ਤਰ੍ਹਾਂ ਇਜ਼ਰਾਈਲ ਦੇ ਰਹਿਮੋ-ਕਰਮ ਉੱਤੇ ਹੀ ਟਿਕੀ ਹੋਈ ਸੀਇਸ ਓਸਲੋ ਸਮਝੌਤੇ ਨੂੰ ਹਮਾਸ ਨੇ ਕਦੇ ਵੀ ਸਵੀਕਾਰ ਨਹੀਂ ਕੀਤਾਫਲਸਤੀਨੀ ਲੋਕਾਂ ਦੇ ਵੱਡੇ ਹਿੱਸੇ ਨੂੰ ਇਹਦੇ ਲਾਗੂ ਹੋਣ ਉੱਤੇ ਸ਼ੱਕ ਸੀ

ਫਲਸਤੀਨੀ ਲੋਕਾਂ ਦੇ ਮੁਕਤੀ ਸੰਘਰਸ਼ ਨੂੰ ਇਸਲਾਮਿਕ ਕੱਟੜਪੰਥ ਦੇ ਵੱਲ ਮੋੜਨ ਦਾ ਕੰਮ ਹਮਾਸ ਨੇ ਕੀਤਾ1987 ਵਿੱਚ ਪਹਿਲੇ ਇੰਤਫਾਦਾ ਦੇ ਸਮੇਂ ਪੈਦਾ ਹੋਏ ਇਸ ਸੰਗਠਨ ਦਾ ਉਸ ਸਮੇਂ ਲੋਕ ਆਧਾਰ ਨਾ-ਮਾਤਰ ਹੀ ਸੀ, ਪਰ ਫਲਸਤੀਨੀ ਮੁਕਤੀ ਸੰਗਠਨ ਵੱਲੋਂ ਸੰਘਰਸ਼ ਤੋਂ ਮੂੰਹ ਮੋੜਨ, ਫਲਸਤੀਨੀ ਅਥਾਰਟੀ ਵਿੱਚ ਭ੍ਰਿਸ਼ਟਾਚਾਰ ਆਦਿ ਨੇ ਹਮਾਸ ਦੇ ਲੋਕ ਆਧਾਰ ਨੂੰ ਵਧਾਉਣ ਵਿੱਚ ਭੂਮਿਕਾ ਨਿਭਾਈ, ਕਿਉਂਕਿ ਫਲਸਤੀਨੀ ਲੋਕਾਂ ਦੀ ਮੁਕਤੀ ਦੀਆਂ ਖਾਹਿਸ਼ਾਂ ਕਦੇ ਖ਼ਤਮ ਨਹੀਂ ਹੋਈਆਂਫਲਸਤੀਨੀ ਲੋਕਾਂ ਦੇ ਮੁਕਤੀ ਸੰਘਰਸ਼ ਨੂੰ ਭਟਕਾਉਣ ਦੇ ਇੱਕ ਹਥਿਆਰ ਦੇ ਵਜੋਂ ਹਮਾਸ ਨੂੰ ਅੱਗੇ ਵਧਾਉਣ ਵਿੱਚ ਇਜ਼ਾਰਾਈਲੀ ਅਮਰੀਕੀ ਹਾਕਮ ਵੀ ਪਰਦੇ ਦੇ ਪਿੱਛੇ ਸਰਗਰਮ ਰਹੇ2007 ਵਿੱਚ ਇਹ ਸੰਗਠਨ ਗਾਜ਼ਾ ਪੱਟੀ ਵਿੱਚ ਹੁਕਮਰਾਨ ਸੀਇਜ਼ਰਾਈਲੀ ਹਕੂਮਤ ਵੱਲੋਂ ਫਲਸਤੀਨੀ ਇਲਾਕੇ ਹੜੱਪਣ ਦੀਆਂ ਦਹਿਸ਼ਤਗਰਦ ਕਾਰਵਾਈਆਂ ਕੋਸ਼ਿਸ਼ਾਂ ਦੇ ਜਵਾਬ ਵਿੱਚ ਹਮਾਸ ਉਦੋਂ ਤਕ ਇਜ਼ਰਾਈਲ ਉੱਤੇ ਰਾਕੇਟ, ਮਿਜ਼ਾਈਲਾਂ ਦਾਗ਼ ਕੇ ਢੁਕਵੇਂ ਜਵਾਬ ਦਿੰਦਾ ਰਿਹਾ ਹੈ, ਜਿਸਦੀ ਵਰਤੋਂ ਕਰਕੇ ਇਜ਼ਰਾਈਲੀ ਹਾਕਮ ਗਾਜ਼ਾ ਪੱਟੀ ਉੱਤੇ ਹੋਰ ਵੱਡੇ ਹਮਲੇ ਕਰਦੇ ਰਹੇ ਹਨ ਅਤੇ ਆਪਣੇ ਇਨ੍ਹਾਂ ਹਮਲਿਆਂ ਨੂੰ ਆਤਮ ਰੱਖਿਆ ਕਰਨ ਦੇ ਪਾਖੰਡ ਹੇਠ ਛੁਪਾਉਂਦੇ ਰਹੇ ਹਨਹਰ ਗੁਲਾਮ ਕੌਮ ਜਾਂ ਜਬਰ ਦਾ ਸ਼ਿਕਾਰ ਕੌਮ ਜਾਂ ਲੋਕ, ਜਾਬਰ ਹਾਕਮ ਜਾਂ ਦਬਾਉਣ ਵਾਲੀ ਤਾਕਤ ਦੇ ਵਿਰੁੱਧ ਸੰਘਰਸ਼ ਕਰਨ ਦਾ ਸੁਭਾਵਕ ਹੱਕ ਰੱਖਦੇ ਹਨਇਹ ਸਿਰਫ਼ ਅਧਿਕਾਰ ਹੀ ਨਹੀਂ, ਸਗੋਂ ਇੱਕ ਫ਼ਰਜ਼ ਵੀ ਹੈਫਲਸਤੀਨ ਦੇ ਗਾਜ਼ਾ ਪੱਟੀ ਇਲਾਕੇ ਨੂੰ 2007 ਤੋਂ ਇਜ਼ਰਾਈਲ ਨੇ ਖੁੱਲ੍ਹੀ ਜੇਲ੍ਹ ਵਿੱਚ ਤਬਦੀਲ ਕੀਤਾ ਹੋਇਆ ਹੈਗਾਜ਼ਾ ਪੱਟੀ 41 ਕਿਲੋਮੀਟਰ ਲੰਮਾ ਅਤੇ 10 ਕਿਲੋਮੀਟਰ ਚੌੜਾ ਖੇਤਰ ਹੈਇੱਥੋਂ ਦੀ ਆਬਾਦੀ 23 ਲੱਖ ਹੈ ਇਸਦੇ ਆਲੇ-ਦੁਆਲੇ ਇਜ਼ਰਾਈਲੀ ਜਾਬਰਾਂ ਦਾ ਪਹਿਰਾ ਹੈਦੁਨੀਆ ਦੀ ਸਭ ਤੋਂ ਸੰਘਣੀ ਅਬਾਦੀ ਵਾਲਾ ਇਹੋ ਇਲਾਕਾ ਹੈਲੋਕ ਭਿਆਨਕ ਗਰੀਬੀ ਵਿੱਚ ਰਹਿੰਦੇ ਹਨ ਲਗਭਗ 60 ਫ਼ੀਸਦੀ ਨੌਜਵਾਨਾਂ ਕੋਲ ਕੋਈ ਰੋਜ਼ਗਾਰ ਨਹੀਂਤੇਲ, ਪਾਣੀ, ਬਿਜਲੀ, ਦਵਾਈਆਂ, ਅਨਾਜ ਤੇ ਹੋਰ ਮਨੁੱਖੀ ਲੋੜਾਂ ਲਈ ਇਨ੍ਹਾਂ ਨੂੰ ਇਜ਼ਰਾਈਲ ਦੇ ਰਹਿਮ ਉੱਤੇ ਹੀ ਨਿਰਭਰ ਰਹਿਣਾ ਪੈਂਦਾ ਹੈਇਸ ਖੇਤਰ ਨੂੰ ਕੋਈ ਰਾਹ ਨਹੀਂ23 ਲੱਖ ਫਲਸਤੀਨੀ ਲੋਕਾਂ ਦੇ ਚੁਫੇਰੇ ਇਜ਼ਰਾਈਲੀ ਬਘਿਆੜਾਂ ਦਾ ਪਹਿਰਾ ਹੈ

ਹਮਾਸ ਦੇ ਇਸ ਹਮਲੇ ਪਿੱਛੋਂ ਵੀ ਇਹੋ ਹੋਇਆ ਕਿ ਇਜ਼ਰਾਈਲ ਨੇ ਬਿਜਲੀ, ਪਾਣੀ, ਖੁਰਾਕ, ਦਵਾਈਆਂ ਆਦਿ ਦੀ ਸਪਲਾਈ ਮੁਕੰਮਲ ਤੌਰ ’ਤੇ ਬੰਦ ਕਰ ਦਿੱਤੀਹਾਲਾਤ ਪਹਿਲਾਂ ਹੀ ਬਦਤਰ ਸਨਹਸਪਤਾਲਾਂ ਵਿੱਚ ਦਵਾਈਆਂ ਨਹੀਂ ਸਨਇਜ਼ਰਾਈਲੀ ਹਾਕਮ ਦੀ ਦਰਿੰਦਗੀ ਇਹ ਕਿ 23 ਲੱਖ ਲੋਕਾਂ ਨੂੰ ਨਾ ਸਿਰਫ਼ ਬੰਬਾਂ, ਮਿਜ਼ਾਈਲਾਂ ਦਾ ਨਿਸ਼ਾਨਾ ਬਣਾਇਆ ਗਿਆ, ਸਗੋਂ ਜਿਊਂਦੇ, ਭੁੱਖੇ-ਤਿਹਾਏ ਮਾਰਨ ਦਾ ਵੀ ਐਲਾਨ ਕਰ ਦਿੱਤਾਇਜ਼ਰਾਈਲੀ ਬੰਬਾਰੀ ਨਾਲ ਜ਼ਖ਼ਮੀਆਂ ਦੇ ਇਲਾਜ ਤਕ ਮੁਸ਼ਕਲਾਂ ਪੈਦਾ ਹੋ ਗਈਆਂਇਹ ਦੋ ਅਸਾਵੀਆਂ ਤਾਕਤਾਂ ਵਿਚਕਾਰ ਯੁੱਧ ਹੈਇੱਕ ਪਾਸੇ ਦੈਂਤ ਰੂਪ ਅਮਰੀਕੀ ਸਾਮਰਾਜ ਦਾ ਪਾਲਿਆ-ਪੋਸਿਆ ਤੇ ਸ਼ਹਿ ਪ੍ਰਾਪਤ ਇਜ਼ਰਾਈਲ, ਜਿਸਦਾ ਜਾਬਰੀ ਚਿਹਰਾ ਦੁਨੀਆ ਭਰ ਵਿੱਚ ਬੇਪੜਦ ਹੈ, ਦੂਸਰੇ ਸਿਰਫ਼ 23 ਲੱਖ ਜਹਾਲਤ ਵਿੱਚ ਜਿਊਂਦੇ ਲੋਕਇੱਕ ਪਾਸੇ ਅਤਿ-ਆਧੁਨਿਕ ਫੌਜ ਤੇ ਦੂਸਰੇ ਪਾਸੇ ਮੁੱਠੀ ਭਰ ਲੋਕ ਮਲੀਸ਼ੀਆ। ਸਮੁੱਚੇ ਪੱਛਮੀ ਏਸ਼ੀਆ ਦੇ ਇਲਾਕੇ ਵਿੱਚ ਆਧੁਨਿਕ ਤੇ ਤਾਕਤਵਰ ਫੌਜ ਇਜ਼ਰਾਈਲ ਦੀ ਹੀ ਮੰਨੀ ਜਾਂਦੀ ਹੈਯਾਦ ਰਹੇ ਭਾਰਤੀ ਫੌਜ ਤੇ ਪੁਲਿਸ ਨੂੰ ਵੀ ਆਧੁਨਿਕ ਟਰੇਨਿੰਗ ਦੇਣ ਵਿੱਚ ਇਜ਼ਰਾਈਲੀ ਫ਼ੌਜੀ ਮਾਹਰ ਸਮੇਂ-ਸਮੇਂ ਸਿਰ ਭਾਰਤੀ ਹੁਕਮਰਾਨ ਸੱਦਦੇ ਰਹੇ ਹਨ ਤੇ ਉੱਥੇ ਵੀ ਭੇਜਦੇ ਰਹੇ ਹਨ

ਦੂਸਰੇ ਪਾਸੇ ਅਤਿ ਪਿਛਾਖੜੀ ਯਹੂਦੀ ਨਸਲਵਾਦੀ ਸੱਤਾ ਹੈ; ਜਿਹੜੀ ਫਲਸਤੀਨੀ ਲੋਕਾਂ ਨੂੰ ਦੋ ਲੱਤਾਂ ਵਾਲਾ ਜਾਨਵਰ ਹੀ ਸਮਝਦੀ ਹੈਜਿਹੜੀ ਲਗਾਤਾਰ ਉਨ੍ਹਾਂ ਦੇ ਨੌਜਵਾਨਾਂ ਦਾ ਕਤਲ ਕਰਦੀ ਆ ਰਹੀ ਹੈ, ਜੇਲ੍ਹਾਂ ਵਿੱਚ ਸੁੱਟ ਕੇ ਤਸੀਹੇ ਦਿੰਦੀ ਤੇ ਅਪਾਹਜ ਅਤੇ ਵਿਕਲਾਂਗ ਕਰਨ ਤੋਂ ਗੁਰੇਜ਼ ਨਹੀਂ ਕਰਦੀ, ਇਹ ਜਾਬਰ ਹੈ, ਬੇਕਿਰਕ ਹੈ ਅਤੇ ਮਾਨਵਤਾ ਵਿਰੋਧੀ ਪਸ਼ੂ ਬਿਰਤੀ ਵਾਲੀ ਹੈ, ਜਿਸਦੇ ਵਿਰੁੱਧ ਦੱਬੇ-ਕੁਚਲੇ ਫਲਸਤੀਨੀਆਂ ਦਾ ਸੰਘਰਸ਼ ਨਿਆਂਪੂਰਕ ਸੰਘਰਸ਼ ਹੈ

ਹਮਾਸ ਵੱਲੋਂ ਇਜ਼ਰਾਈਲ ਉੱਤੇ ਕੀਤਾ ਗਿਆ ਹਮਲਾ ਬੇਸ਼ਕ ਅੱਤਵਾਦੀ ਢੰਗ-ਤਰੀਕਿਆਂ ਨਾਲ ਲੈਸ ਸੀ ਅਤੇ ਜਿਸਦਾ ਸ਼ਿਕਾਰ ਨਿਰਦੋਸ਼ ਇਜ਼ਰਾਈਲੀ ਲੋਕ ਵੀ ਹੋਏ, (ਹਮਾਸ ਦੀ ਇਹ ਕਰਤੂਤ ਬਹੁਤ ਹੀ ਨਿੰਦਣਯੋਗ ਸੀ - -- ਸੰਪਾਦਕ) ਪਰ ਫੇਰ ਵੀ ਇਹ ਦਹਾਕਿਆਂ ਤੋਂ ਕੁਚਲੀ ਜਾ ਰਹੀ ਫਲਸਤੀਨੀ ਜਨਤਾ ਵੱਲੋਂ ਆਪਣੀ ਮੁਕਤੀ ਲਈ ਨਵੀਂ ਜੰਗ ਦਾ ਐਲਾਨ ਸੀ ਤੇ ਹੈਫਲਸਤੀਨੀ ਲੋਕਾਂ ਦੀ ਇਹ ਜੰਗ ਨਿਆਂ-ਪੂਰਵਕ ਜੰਗ ਹੈ ਉੱਧਰ ਜਦੋਂ ਹੀ ਹਮਾਸ ਨੇ 7 ਅਕਤੂਬਰ ਦਾ ਹਮਲਾ ਕੀਤਾ ਤਾਂ ਅਮਰੀਕੀ ਸਾਮਰਾਜਵਾਦੀਆਂ ਨੇ ਇਹਨੂੰ ‘ਅੱਤਵਾਦੀ’ ਕਾਰਵਾਈ ਕਿਹਾ ਅਤੇ ਐਲਾਨ ਕੀਤਾ ਕਿ ਇਜ਼ਰਾਈਲ ਨੂੰ ਆਪਣੀ ਸੁਰੱਖਿਆ ਕਰਨ ਦਾ ਅਧਿਕਾਰ ਹੈਅਮਰੀਕਾ ਨੇ ਤਾਂ ਇਜ਼ਰਾਈਲ ਦੀ ਹਮਲਾਵਰ ਫੌਜ ਦੀ ਮਦਦ ਲਈ ਹਥਿਆਰ, ਗੋਲਾ-ਬਾਰੂਦ ਆਪਣੇ ਸਭ ਤੋਂ ਆਧੁਨਿਕ ਐੱਫ-35 ਬੰਬ ਵਰ੍ਹਾਉਣ ਵਾਲੇ ਹਵਾਈ ਜਹਾਜ਼ ਭੇਜ ਦਿੱਤੇਅਮਰੀਕਾ ਦੀ ਸੁਰ ਨਾਲ ਸੁਰ ਮਿਲਾਉਂਦਿਆਂ ਯੂਰਪੀਨ ਸੰਘ ਨੇ ਵੀ ਹਮਾਸ ਦੇ ਹਮਲਿਆਂ ਦੀ ਇਨ੍ਹਾਂ ਸ਼ਬਦਾਂ ਵਿੱਚ ਹੀ ਨਿੰਦਾ ਕੀਤੀਪਿੱਛੇ ਭਾਰਤੀ ਹੁਕਮਰਾਨ ਵੀ ਨਾ ਰਹੇ

ਜਿਵੇਂ ਜ਼ਿਕਰ ਕੀਤਾ ਸੀ ਕਿ ਅਰਬ ਦੇਸ਼ਾਂ ਦੇ ਹਾਕਮਾਂ ਨੇ ਬੇਸ਼ਕ ਫਲਸਤੀਨੀ ਲੋਕਾਂ ਦੇ ਸੰਘਰਸ਼ ਤੋਂ ਮੂੰਹ ਮੋੜ ਲਿਆ ਸੀ ਅਤੇ ਕਈ ਹਾਕਮਾਂ ਨੇ ਇਜ਼ਰਾਈਲ ਨਾਲ ਸੰਬੰਧ ਵੀ ਬਣਾ ਲਏ ਸਨ, ਪਰ ਅਰਬ ਦੇਸ਼ਾਂ ਦੇ ਲੋਕ ਫਲਸਤੀਨੀ ਮੁਕਤੀ ਸੰਘਰਸ਼ ਦੇ ਪੱਖ ਵਿੱਚ ਹੀ ਰਹੇ ਹਨ ਅਤੇ ਅੱਜ ਵੀ ਹਨਅਰਬ ਦੇਸ਼ਾਂ ਦੇ ਲੋਕਾਂ ਦੇ ਦਬਾਅ ਹੇਠ ਹੀ ਅਰਬ ਦੇਸ਼ਾਂ ਦੇ ਹਾਕਮਾਂ ਨੂੰ ਫਲਸਤੀਨੀ ਆਜ਼ਾਦ ਰਾਜ ਦੇ ਹੱਕ ਵਿੱਚ ਸਮੇਂ-ਸਮੇਂ ਕਹਿਣਾ ਪੈਂਦਾ ਰਿਹਾ ਹੈ

ਹੁਣ ਜਦੋਂ ਇਜ਼ਰਾਈਲ ਸਮੁੱਚੀ ਗਾਜ਼ਾ ਪੱਟੀ ਨੂੰ ਤਹਿਸ-ਨਹਿਸ ਕਰਨ ਉੱਤੇ ਉਤਾਰੂ ਹੈ ਤਾਂ ਇਹਨੇ ਅਰਬ ਦੇਸ਼ਾਂ ਦੇ ਹਾਕਮਾਂ ਨੂੰ ਵੀ ਇਜ਼ਰਾਈਲ ਵਿਰੁੱਧ ਬੋਲਣਾ ਲਈ ਮਜਬੂਰ ਕਰ ਦਿੱਤਾ ਹੈ, ਕਿਉਂਕਿ ਇਨ੍ਹਾਂ ਦੇਸ਼ਾਂ ਦੇ ਅੰਦਰੋਂ ਲੋਕਾਂ ਦਾ ਫਲਸਤੀਨੀਆਂ ਦੇ ਹੱਕ ਵਿੱਚ ਦਬਾਅ ਬਣਿਆ ਹੋਇਆ ਹੈਮੰਗ ਤਾਂ ਇਹ ਉੱਠ ਰਹੀ ਹੈ ਕਿ 1967 ਅਤੇ 1973 ਦੇ ਯੁੱਧ ਸਮੇਂ ਇਜ਼ਰਾਈਲ ਵੱਲੋਂ ਕਬਜ਼ੇ ਵਿੱਚ ਲਈਆਂ ਜ਼ਮੀਨਾਂ ਨੂੰ ਖਾਲੀ ਕੀਤਾ ਜਾਵੇਇਸ ਖੇਤਰ ਦੇ ਦੋ ਦੇਸ਼ਾਂ ਕੁਵੈਤ ਅਤੇ ਸੰਯੁਕਤ ਅਰਬ ਅਮੀਰਾਤ ਨੂੰ ਛੱਡ ਕੇ ਜਿਨ੍ਹਾਂ ਹਮਾਸ ਦੇ ਹਮਲੇ ਦੀ ਨਿੰਦਾ ਕੀਤੀ ਹੈ, ਬਾਕੀ ਦੇਸ਼ ਫਲਸਤੀਨੀ ਆਜ਼ਾਦੀ ਦੇ ਹੱਕ ਵਿੱਚ ਇਜ਼ਰਾਈਲ ਨੂੰ ਯੁੱਧ ਦਾ ਜ਼ਿੰਮੇਵਾਰ ਠਹਿਰਾ ਰਹੇ ਹਨਇਹ ਅਰਬ ਦੇਸ਼ਾਂ ਦਾ ਵਿਰੋਧ ਹੀ ਹੈ ਕਿ ਇਜ਼ਰਾਈਲ ਨੇ ਗਾਜ਼ਾ ਪੱਟੀ ਉੱਤੇ ਅੰਨ੍ਹੀ ਬੰਬਾਰੀ ਤਾਂ ਕੀਤੀ ਹੈ, ਪਰ ਜ਼ਮੀਨੀ ਹਮਲਾ ਕਰਕੇ ਸਫਾਇਆ ਕਰਨ ਤੋਂ ਹਾਲੇ ਤਕ ਗੁਰੇਜ਼ ਹੀ ਕੀਤਾ ਹੈਦੁਨੀਆ ਭਰ ਦੇ ਦੇਸ਼ਾਂ ਵਿੱਚ ਲੱਖਾਂ ਕਰੋੜਾਂ ਦੀ ਤਾਦਾਤ ਵਿੱਚ ਲੋਕਾਂ ਨੇ ਫਲਸਤੀਨੀ ਨਰਸੰਹਾਰ ਨੂੰ ਬੰਦ ਕਰਨ ਦੇ ਹੱਕ ਵਿੱਚ ਤੇ ਇਜ਼ਰਾਈਲ ਦੀ ਗੁੰਡਾਗਰਦੀ ਦੇ ਵਿਰੋਧ ਵਿੱਚ ਨਾਅਰਾ ਮਾਰਿਆ ਹੈ

ਉੱਧਰ ਈਰਾਨੀ ਹਾਕਮ ਹਮਾਸ ਦੀਆਂ ਕਾਰਵਾਈਆਂ ਦੀ ਖੁੱਲ੍ਹੀ ਹਿਮਾਇਤ ਕਰਦੇ ਹਨਯਮਨ ਦੇ ਹੈਤੀ ਵਿਦਰੋਹੀ ਵੀ ਇਜ਼ਰਾਈਲ ਵਿਰੋਧੀ ਹਮਾਸ ਵੱਲੋਂ ਵਿੱਢੇ ਸੰਘਰਸ਼ ਦੀ ਹਿਮਾਇਤ ਕਰਦੇ ਹਨਅਫ਼ਗਾਨਿਸਤਾਨ ਦੇ ਤਾਲਿਬਾਨੀ ਵੀ ਹਮਾਸ ਹਿਮਾਇਤੀ ਹਨਇਹ ਜਿੰਨਾ ਲੰਮਾ ਹੁੰਦਾ ਅਰਬ ਦੇਸ਼ਾਂ ਦੀ ਹਿਮਾਇਤ ਫਲਸਤੀਨੀਆਂ ਦੇ ਪੱਖ ਵਿੱਚ ਮਜ਼ਬੂਤ ਹੁੰਦੀ ਜਾਵੇਗੀ

ਵਿਸ਼ਵ ਭਰ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨਅਮਰੀਕਾ ਵਿੱਚ ਵੀ ਇਜ਼ਰਾਈਲ ਤੇ ਅਮਰੀਕੀ ਹਕੂਮਤ ਦਾ ਤਿੱਖਾ ਵਿਰੋਧ ਹੋ ਰਿਹਾ ਹੈਅਮਰੀਕੀ ਹਕੂਮਤ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਵਾਲੇ ਮੁਲਾਜ਼ਮਾਂ/ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦੇਣ ਦੀਆਂ ਧਮਕੀਆਂ ਦੇ ਰਹੀ ਹੈਜੋ ਵਿਦਿਆਰਥੀ ਇਨ੍ਹਾਂ ਮੁਜ਼ਾਹਰਿਆਂ ਵਿੱਚ ਹਿੱਸਾ ਲੈ ਰਹੇ ਹਨ, ਨੂੰ ਯੂਨੀਵਰਸਿਟੀ ਦੇ ਅਧਿਕਾਰੀ ਚਿੰਨਤ ਕਰਕੇ ਵਿੱਦਿਆ ਲੈਣ ਤੇ ਵਿੱਦਿਆ ਲੈਣ ਤੋਂ ਪਿੱਛੋਂ ਨੌਕਰੀ ਦੇਣ ਤੋਂ ਵਾਂਝਿਆਂ ਕਰਨ ਦੀਆਂ ਧਮਕੀਆਂ ਮਿਲ ਰਹੀਆਂ ਹਨਬਰਤਾਨਵੀ ਹਕੂਮਤ ਨੇ ਵੀ ਅਜਿਹੇ ਪ੍ਰਦਰਸ਼ਨਾਂ ਨੂੰ ਅਪਰਾਧਿਕ ਐਲਾਨ ਦਿੱਤਾਪ੍ਰਦਰਸ਼ਨ ਵਿੱਚ ਫਲਸਤੀਨੀ ਝੰਡਾ ਤੇ ਉਪਰੋਕਤ ਤਖਤੀਆਂ ਦੇ ਨਾਲ ‘ਬੱਚਿਆਂ ਨੂੰ ਮਾਰਨਾ ਬੰਦ ਕਰੋ’ ਦੇ ਨਾਅਰੇ ਵੀ ਲੱਗ ਰਹੇ ਸਨਸੈਲਫੋਰਡ, ਲੀਡਜ਼ ਤੇ ਸ਼ੈਫੀਲਡ ਵਿੱਚ ਵੀ ਵਿਰੋਧ ਪ੍ਰਦਰਸ਼ਨ ਹੋਏਕੈਨੇਡਾ ਦੇ ਮਾਂਟਰੀਅਲ ਤੇ ਟੋਰਾਂਟੋ ਤੋਂ ਇਲਾਵਾ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਵੀ 15 ਹਜ਼ਾਰ ਤੋਂ ਵੱਧ ਲੋਕਾਂ ਨੇ ਪ੍ਰਦਰਸ਼ਨ ਕੀਤਾਪੱਛਮੀ ਏਸ਼ੀਆ, ਲਿਬਨਾਨ, ਤੁਰਕੀ, ਇਰਾਕ, ਜਾਰਡਨ, ਯਮਨ, ਦੱਖਣੀ ਪੂਰਬੀ ਏਸ਼ੀਆ ਦੇ ਮਲੇਸ਼ੀਆ ਤੇ ਇੰਡੋਨੇਸ਼ੀਆ ਵਿੱਚ ਲਗਾਤਾਰ ਪ੍ਰਦਰਸ਼ਨ ਹੋ ਰਹੇ ਹਨ। ਪਾਕਿਸਤਾਨ ਤੇ ਅਲਜੀਰੀਆ ਵਿੱਚ ਲੱਖਾਂ ਲੋਕਾਂ ਦਾ ਪ੍ਰਦਰਸ਼ਨ ’ਤੇ ਇੱਧਰ ਭਾਰਤ ਵਿੱਚ ਵੀ ਥਾਂ-ਪੁਰ-ਥਾਂ ਇਜ਼ਰਾਈਲ ਵਿਰੋਧੀ ਪ੍ਰਦਰਸ਼ਨ ਹੋਏ ਹਨ

ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਦਾ ਸਿੱਟਾ ਹੈ ਕਿ ਯੂਰਪੀ ਸੰਘ ਤਕ ਜਿਹਨੇ ਗਾਜ਼ਾ ਪੱਟੀ ਵਿੱਚ ਰਾਹਤ ਸਮੱਗਰੀ ਭੇਜਣ ਉੱਤੇ ਪਾਬੰਦੀ ਲਾਉਣ ਦੀ ਗੱਲ ਕਹੀ ਸੀ, ਹੁਣ ਰਾਹਤ ਸਮੱਗਰੀ ਭੇਜਣ ਲਈ ਸਹਿਮਤ ਹੋਰ ਗਿਆ ਹੈਸਾਮਰਾਜੀ ਦੇਸ਼ ਗੋਲਾ ਬਾਰੂਦ ਤਾਂ ਇਜ਼ਰਾਈਲ ਨੂੰ ਭੇਜ ਰਹੇ ਹਨ, ਫਲਸਤੀਨੀ ਲੋਕਾਂ ਲਈ ਕੁਝ ਟਰੱਕ ਅਨਾਜ ਤੇ ਦਵਾਈਆਂ, ਦਾਲ ਆਦਿ ਭੇਜ ਵੀ ਦਿੰਦੇ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4536)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਨਰਭਿੰਦਰ

ਨਰਭਿੰਦਰ

WhatsApp: (91 - 93544 - 30211)
Email: (narbhindersh@gmail.com)

More articles from this author