KrishanPartap7ਮੈਂ ਇਹ ਸਿੱਟਾ ਕੱਢਿਆ ਹੈ ਕਿ ਜੇਕਰ ਤੁਹਾਡੇ ਘਰ ਵਿੱਚ ਤਰਕਸ਼ੀਲ ਮਾਹੌਲ ਹੈ ਤਾਂ ਤੁਹਾਡਾ ...
(7 ਜੂਨ 2023)
ਇਸ ਸਮੇਂ ਪਾਠਕ: 294.


ਉਹ ਰਿਸ਼ਤੇ ਵਿੱਚੋਂ ਮੇਰਾ ਚਾਚਾ ਲੱਗਦਾ ਸੀ
, ਮੇਰੇ ਪਿਤਾ ਜੀ ਦੇ ਮਾਮਾ ਜੀ ਦਾ ਲੜਕਾਸਾਰੇ ਉਸ ਨੂੰ ਬਬਲੀ ਹੀ ਆਖਦੇ ਹੁੰਦੇ ਸਨਮੈਂ ਉਸ ਨੂੰ ਬਬਲੀ ਚਾਚਾ ਆਖ ਕੇ ਬੁਲਾਉਂਦਾ ਸਾਂਉਹ ਮੈਨੂੰ ਤੇ ਮੇਰੇ ਭਰਾਵਾਂ ਨੂੰ ਵੇਖ ਕੇ ਬੜਾ ਖੁਸ਼ ਹੁੰਦਾ ਤੇ ਸਾਡੇ ਨਾਲ ਖੇਡਦਾ ਰਹਿੰਦਾ ਸੀ

ਜਿਵੇਂ-ਜਿਵੇਂ ਮੈਂ ਵੱਡਾ ਹੁੰਦਾ ਗਿਆ, ਮੈਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਕਿ ਬਬਲੀ ਚਾਚਾ ਮਾਨਸਿਕ ਤੌਰ ’ਤੇ ਦਿਵਿਆਂਗ ਬੱਚਾ ਹੈ ਮੈਨੂੰ ਇਸ ਗੱਲ ਦੀ ਬਹੁਤ ਘੱਟ ਸਮਝ ਸੀ, ਇਸ ਲਈ ਮੇਰਾ ਉਸ ਪ੍ਰਤੀ ਸਤਿਕਾਰ ਭੋਰਾ ਵੀ ਘੱਟ ਨਾ ਹੋਇਆਅਸੀਂ ਉਵੇਂ ਹੀ ਮਿਲਦੇ-ਵਰਤਦੇ ਰਹੇ

ਵਕਤ ਬੀਤਦਾ ਗਿਆਥੋੜ੍ਹੀ ਜਿਹੀ ਦੂਰ ਦੀ ਰਿਸ਼ਤੇਦਾਰੀ ਹੋਣ ਕਾਰਨ ਹੁਣ ਸਾਡੇ ਟੱਬਰ ਦਾ ਮੇਰੇ ਪਿਤਾ ਜੀ ਦੇ ਨਾਨਕੇ ਪਰਿਵਾਰ ਨਾਲ ਮੇਲ-ਮਿਲਾਪ ਕੁਝ ਕੁ ਘਟ ਗਿਆ ਸੀਉਂਝ ਸਾਂਝੇ ਪਰਿਵਾਰਿਕ ਸਮਾਗਮਾਂ ਵਿੱਚ ਅਸੀਂ ਇਕੱਠੇ ਹੁੰਦੇ ਰਹਿੰਦੇ ਸਾਂਹਰ ਕੋਈ ਸਭ ਤੋਂ ਪਹਿਲਾਂ ਬਬਲੀ ਚਾਚੇ ਦਾ ਹਾਲ-ਚਾਲ ਜ਼ਰੂਰ ਪੁੱਛਦਾ ਸੀਜੇ ਕਿਸੇ ਕਾਰਨ ਉਹ ਉਸ ਸਮਾਗਮ ਵਿੱਚ ਸ਼ਾਮਲ ਨਾ ਹੋਇਆ ਹੁੰਦਾ ਤਾਂ ਸਭ ਨੂੰ ਉਸ ਦਾ ਫਿਕਰ ਵੀ ਹੋ ਜਾਂਦਾ ਸੀਸਭ ਤੋਂ ਵੱਧ ਚਿੰਤਾ ਉਸ ਦੇ ਛੋਟੇ ਭਰਾ ਸੰਜੀਵ ਨੂੰ ਹੋ ਜਾਂਦੀ ਸੀਉਹ ਉਸ ਨੂੰ ਘਰ ਛੱਡ ਕੇ ਵੀ ਮਗਰੋਂ ਚਿੰਤਤ ਹੀ ਰਹਿੰਦਾ ਸੀਉਸ ਨੇ ਤਾਂ ਉਸ ਲਈ ਘਰ ਵਿੱਚ ਕੈਮਰੇ ਲਗਾ ਕੇ ਰੱਖੇ ਹੋਏ ਸਨਇਹ ਕੈਮਰੇ ਇੰਨੀ ਵਧੀਆ ਤਕਨੀਕ ਦੇ ਸਨ ਕਿ ਉਹ ਸਾਡੀ ਗੱਲਬਾਤ ਵੀ ਉਸ ਨਾਲ ਕਰਵਾ ਦਿੰਦਾ ਹੁੰਦਾ ਸੀ, ਜਿਸ ਨਾਲ ਸਭ ਨੂੰ ਇੱਕ ਵੱਖਰਾ ਹੀ ਧਰਵਾਸਾ ਮਿਲ ਜਾਂਦਾ ਸੀ

ਕੁਝ ਦਿਨ ਪਹਿਲਾਂ, ਬੜੀ ਦੇਰ ਬਾਅਦ ਸਵੇਰੇ-ਸਵੇਰੇ ਮੈਨੂੰ ਸੰਜੀਵ ਚਾਚੇ ਦਾ ਫੋਨ ਆਇਆ ਮੋਬਾਇਲ ਦੀ ਸਕਰੀਨ ’ਤੇ ਉਸ ਦਾ ਨਾਂ ਪੜ੍ਹ ਕੇ ਮੈਨੂੰ ਕਿਸੇ ਅਣਹੋਣੀ ਦਾ ਅੰਦਾਜ਼ਾ ਲੱਗ ਗਿਆਉਹੀ ਗੱਲ ਹੋਈਉਸ ਨੇ ਬਬਲੀ ਚਾਚੇ ਦੀ ਮੌਤ ਦੀ ਖ਼ਬਰ ਮੈਨੂੰ ਸੁਣਾ ਦਿੱਤੀਨਾਲ ਹੀ ਉਸ ਨੇ ਆਖ ਦਿੱਤਾ ਕਿ ਜੇ ਤੁਸੀਂ ਸਸਕਾਰ ’ਤੇ ਨਹੀਂ ਆ ਸਕਦੇ ਹੋ ਤਾਂ ਮੈਨੂੰ ਕੋਈ ਵੀ ਗੁੱਸਾ ਨਹੀਂ ਲੱਗੇਗਾ, ਭੋਗ ਵੇਲੇ ਆ ਜਾਇਓ

ਪਤਾ ਨਹੀਂ ਉਹ ਕਿਹੜੀ ਤਾਕਤ ਸੀ ਕਿ ਮੈਂ ਸੰਜੀਵ ਚਾਚੇ ਨੂੰ ਫੋਨ ਕਰ ਦਿੱਤਾ ਕਿ ਅਸੀਂ ਆ ਰਹੇ ਹਾਂਸਾਡੇ ਆਉਣ ਤਕ ਸਸਕਾਰ ਰੋਕ ਲਿਓ

ਮੈਂ, ਆਪਣੀ ਮਾਤਾ ਤੇ ਚਾਚਾ ਜੀ ਨੂੰ ਨਾਲ ਲੈ ਕੇ ‘ਬਬਲੀ ਚਾਚੇ’ ਦੇ ਸਸਕਾਰ ਵਿੱਚ ਸ਼ਾਮਿਲ ਹੋਣ ਲਈ ਪੁੱਜ ਗਿਆਅੰਤਿਮ ਰਸਮਾਂ ਬੜੇ ਹੀ ਦੁਖਦਾਈ ਮਾਹੌਲ ਵਿੱਚ ਕੀਤੀਆਂ ਗਈਆਂ

ਮੰਡੀ ਅਹਿਮਦਗੜ੍ਹ ਵਿੱਚ ਮੇਰੇ ਕਈ ਪੱਕੇ ਆੜੀ ਰਹਿੰਦੇ ਹਨਉਹਨਾਂ ਦੀ ਇਸ ਪਰਿਵਾਰ ਨਾਲ ਕੋਈ ਸਾਂਝ ਨਹੀਂ ਹੈਮੈਂ ਉਨ੍ਹਾਂ ਨੂੰ ਮਿਲ ਸਕਦਾ ਸਾਂ ਪਰ ਮੇਰਾ ਮਨ ਹੀ ਨਹੀਂ ਮੰਨਿਆਮੈਂ ਉਹਨਾਂ ਨੂੰ ਫੋਨ ਤਕ ਨਹੀਂ ਕੀਤਾਭਰੇ ਮਨ ਨਾਲ ਅਸੀਂ ਉਸ ਸ਼ਹਿਰ ਵਿੱਚੋਂ ਵਾਪਸ ਆ ਗਏ

ਬਬਲੀ ਚਾਚੇ ਦੇ ਭੋਗ ਵਾਲੇ ਦਿਨ ਅਸੀਂ ਫਿਰ ਗਏਉਸ ਸਮਾਗਮ ਦੌਰਾਨ ਪਤਾ ਲੱਗਿਆ ਕਿ ਉਹ ਆਪਣੀਆਂ ਅੱਖਾਂ ਦਾਨ ਕਰ ਕੇ ਗਿਆ ਸੀਇੱਕ ਅੱਖਾਂ ਦਾਨ ਕਰਨ ਵਾਲੀ ਸੰਸਥਾ ਨੇ ਉਸ ਦੇ ਸਨਮਾਨ ਵਿੱਚ ਇੱਕ ਮਾਣ-ਪੱਤਰ ਪਰਿਵਾਰ ਨੂੰ ਸੌਂਪਿਆ ਤਾਂ ਮੇਰਾ ਬਬਲੀ ਚਾਚੇ ਪ੍ਰਤੀ ਸਤਿਕਾਰ ਹੋਰ ਵੀ ਵਧ ਗਿਆ

ਭੋਗ ਸਮਾਗਮ ਤੋਂ ਬਾਅਦ ਮੈਂ ਸੰਜੀਵ ਚਾਚੇ ਨਾਲ ਇਸ ਬਾਬਤ ਗੱਲ ਕੀਤੀ ਤਾਂ ਸਾਡੇ ਸਾਰੇ ਟੱਬਰ ਨੂੰ ਬਹੁਤ ਜ਼ਿਆਦਾ ਹੈਰਾਨੀ ਹੋਈਸੰਜੀਵ ਚਾਚੇ ਨੇ ਦੱਸਿਆ ਕਿ ਜਦੋਂ ਉਹਨਾਂ ਦੋਵਾਂ ਜੀਆਂ ਨੇ ਅੱਖਾਂ ਦਾਨ ਕਰਨ ਦੇ ਫਾਰਮ ਭਰੇ ਸਨ ਤਾਂ ਉਹਨਾਂ ਨੇ ਬਬਲੀ ਚਾਚੇ ਦਾ ਫਾਰਮ ਨਹੀਂ ਭਰਿਆ ਸੀਬਬਲੀ ਚਾਚੇ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਸਾਰੇ ਪਰਿਵਾਰ ਨਾਲ ਰੁੱਸ ਗਿਆਉਸ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਬੇਕਾਰ ਗਈਆਪਣਾ ਫਾਰਮ ਭਰਵਾਉਣ ਲਈ ਉਸ ਨੇ ਮਹਾਤਮਾ ਗਾਂਧੀ ਵਾਲਾ ਰਸਤਾ ਅਪਣਾ ਲਿਆਉਸ ਨੇ ਰੋਟੀ ਪਾਣੀ ਛੱਡ ਦਿੱਤਾਉਸ ਦੀ ਜ਼ਿਦ ਅੱਗੇ ਪੂਰਾ ਪਰਿਵਾਰ ਇੱਕ ਦਿਨ ਵਿੱਚ ਹੀ ਹਾਰ ਮੰਨ ਗਿਆ ਉਸ ਰਾਤ, ਉਸ ਨੂੰ ਪੱਕਾ ਭਰੋਸਾ ਦੇ ਕੇ ਰੋਟੀ ਖੁਆਈ ਗਈ ਕਿ ਅਗਲੇ ਦਿਨ ਉਸ ਦੀਆਂ ਅੱਖਾਂ ਦਾਨ ਕਰਨ ਵਾਲਾ ਫਾਰਮ ਜ਼ਰੂਰ ਭਰ ਦਿੱਤਾ ਜਾਵੇਗਾਉਸ ਨੇ ਪਰਿਵਾਰ ਨੂੰ ਚਿਤਾਵਣੀ ਵੀ ਦੇ ਦਿੱਤੀ ਸੀ ਕਿ ਜੇ ਉਸ ਨਾਲ ਕੋਈ ਵੀ ਧੋਖਾ ਕੀਤਾ ਗਿਆ ਤਾਂ ਉਹ ਸਦਾ ਲਈ ਰੋਟੀ-ਪਾਣੀ ਛੱਡ ਦੇਵੇਗਾਉਸ ਦੀ ਹਰ ਇੱਕ ਮੰਗ ਮੰਨੀ ਜਾ ਚੁੱਕੀ ਸੀਅਗਲੇ ਦਿਨ ਜਦੋਂ ਉਸ ਦਾ ਇਹ ਫਾਰਮ ਭਰਿਆ ਗਿਆ ਤਾਂ ਉਸ ਨੇ ਆਪਣੇ ਕਈ ਨੇੜਲੇ ਰਿਸ਼ਤੇਦਾਰਾਂ ਨੂੰ ਇਹ ਖ਼ਬਰ ਫੋਨ ’ਤੇ ਦਿੰਦਿਆਂ ਉਹਨਾਂ ਨੂੰ ਪੱਕਾ ਕੀਤਾ ਸੀ ਕਿ ਉਹ ਉਸ ਦੇ ਭਰੇ ਫਾਰਮ ਨੂੰ ਅਜਾਈਂ ਨਾ ਜਾਣ ਦੇਣ

ਬਬਲੀ ਚਾਚੇ ਬਾਰੇ ਇੰਨਾ ਕੁਝ ਜਾਣ ਕੇ ਮੇਰਾ ਉਸ ਪ੍ਰਤੀ ਸਤਿਕਾਰ ਹੋਰ ਵੀ ਵਧ ਗਿਆਕਈ ਤਰ੍ਹਾਂ ਦੀਆਂ ਸੋਚਾਂ ਨੇ ਮੈਨੂੰ ਘੇਰ ਲਿਆਸਾਡੇ ਆਪਣੇ ਪੂਰੇ ਪਰਿਵਾਰ ਨੇ ਅੱਖਾਂ ਦਾਨ ਕਰਨ ਦੇ ਫਾਰਮ ਭਰੇ ਹੋਏ ਹਨਕੁਦਰਤੀ ਸਾਰੇ ਜਣੇ ਤੰਦਰੁਸਤ ਹੋਣ ਕਾਰਨ ਤੇ ਜਿਉਂਦੇ ਹੋਣ ਕਾਰਨ ਅਸੀਂ ਸਮਾਜ ਦੀ ਇਹ ਸੇਵਾ ਨਹੀਂ ਕਰ ਸਕੇ ਹਾਂ ਜਦੋਂ ਅਸੀਂ ਸਾਰੇ ਟੱਬਰ ਨੇ ਪ੍ਰਣ ਲਿਆ ਸੀ, ਸਾਡੇ ਕਈ ਰਿਸ਼ਤੇਦਾਰਾਂ ਨੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਅਜਿਹਾ ਨਾ ਕੀਤਾ ਜਾਵੇ ਕਿਉਂਕਿ ਮਰਨ ਤੋਂ ਬਾਅਦ ਪੂਰਾ ਸਰੀਰ ਹੀ ਪ੍ਰਮਾਤਮਾ ਕੋਲ ਪਹੁੰਚਣਾ ਚਾਹੀਦਾ ਹੈਜੇਕਰ ਅਜਿਹਾ ਨਹੀਂ ਹੁੰਦਾ ਤਾਂ ਸਬੰਧਤ ਬੰਦੇ ਦੀ ਗਤੀ ਨਹੀਂ ਹੁੰਦੀ ਹੈਸਾਡਾ ਸਾਰਾ ਪਰਿਵਾਰ ਪੜ੍ਹਿਆ-ਲਿਖਿਆ ਹੋਣ ਕਾਰਨ ਇਹਨਾਂ ਸਭ ਗੱਲਾਂ ’ਤੇ ਹੱਸ ਛੱਡਦਾ ਸੀਕਿਸੇ ਨੇ ਵੀ ਇਹਨਾਂ ਗੱਲਾਂ ਦੀ ਪ੍ਰਵਾਹ ਨਹੀਂ ਕੀਤੀ ਸੀਸਗੋਂ ਅਗਲੇ ਨੂੰ ਆਪਣੀ ਸੋਚ ਬਦਲਣ ਬਾਰੇ ਜ਼ਰੂਰ ਆਖਿਆ ਸੀ

ਅੱਜ ਜਦੋਂ ਮੈਂ ਸਭ ਪਰਿਵਾਰਾਂ ਦੀ ਸੋਚ ਬਾਰੇ ਸੋਚਦਾ, ਵਿਚਾਰਦਾ ਹਾਂ ਤਾਂ ਮੈਨੂੰ ਆਪਣੇ ਪਿਤਾ ਜੀ ਦਾ ਨਾਨਕਾ ਪਰਿਵਾਰ ਅਤੇ ਖਾਸਕਰ ਬਬਲੀ ਚਾਚਾ ਬਹੁਤ ਹੀ ਨੇਕ ਦਿਲ ਪ੍ਰਤੀਤ ਜਾਪਦੇ ਹਨਉਹਨਾਂ ਦੀ ਅਗਾਂਹ-ਵਧੂ ਸੋਚ ਸਦਕਾ ਹੀ ਦੋ ਵਿਅਕਤੀਆਂ ਨੂੰ ਅੱਖਾਂ ਦੀ ਰੌਸ਼ਨੀ ਮਿਲ ਗਈ ਸੀਉਸ ਦੇ ਘਰ ਵਿੱਚ ਵਧੀਆ ਮਾਹੌਲ ਹੋਣ ਕਾਰਨ ਹੀ ਇੱਕ ਸਧਾਰਨ ਬੁੱਧੀ ਤੋਂ ਘੱਟ ਮਨੁੱਖ ਵੀ ਮਾਨਵਤਾ ਲਈ ਆਪਣੀਆਂ ਅੱਖਾਂ ਦੇਣ ਲਈ ਤਿਆਰ ਹੋ ਗਿਆ ਸੀਇਹ ਉਸ ਦੇ ਘਰ ਦੇ ਅਗਾਂਹਵਧੂ ਮਾਹੌਲ ਦੀ ਦੇਣ ਸੀ

ਮੈਂ ਇਹ ਸਿੱਟਾ ਕੱਢਿਆ ਹੈ ਕਿ ਜੇਕਰ ਤੁਹਾਡੇ ਘਰ ਵਿੱਚ ਤਰਕਸ਼ੀਲ ਮਾਹੌਲ ਹੈ ਤਾਂ ਤੁਹਾਡਾ ਮਾੜੇ ਤੋਂ ਮਾੜਾ ਅਖਵਾਉਣ ਵਾਲਾ ਬੱਚਾ ਵੀ ਦੁਨੀਆ ਅੱਗੇ ਮਿਸਾਲ ਬਣ ਸਕਦਾ ਹੈਭਾਵੇਂ ਤੁਸੀਂ ਜਿੰਨੇ ਮਰਜ਼ੀ ਵੱਡੇ ਅਹੁਦੇ ’ਤੇ ਹੋਵੋਂ ਪਰ ਪੁਰਾਤਨ ਸੋਚ ਨਾਲ ਬੱਝੇ ਹੋਏ ਹੋਵੋਂ ਤਾਂ ਤੁਹਾਨੂੰ ਮਰਨ ਤੋਂ ਬਾਅਦ ਤਾਂ ਕੀ ਜਿਊਂਦੇ ਜੀਅ ਵੀ ਕੋਈ ਨਹੀਂ ਪੁੱਛੇਗਾ

ਆਪਣੇ ਬਬਲੀ ਚਾਚੇ ਅਤੇ ਉਸ ਦੇ ਪਰਿਵਾਰ ਦੀ ਸੋਚ ਬਾਰੇ ਸੋਚ ਕੇ ਮੈਨੂੰ ਆਪਣੇ ਸਮਾਜ ਦਾ ਬਹੁਤ ਵੱਡਾ ਹਿੱਸਾ ਮਾਨਸਿਕ ਤੌਰ ’ਤੇ ਬੀਮਾਰ ਲੱਗਣ ਲੱਗ ਪੈਂਦਾ ਹੈਬਬਲੀ ਚਾਚੇ ਨੂੰ ਕੋਈ ਨਾ ਕੋਈ ਸਮੱਸਿਆ ਤਾਂ ਜ਼ਰੂਰ ਸੀ ਪਰ ਅਸਲ ਵਿੱਚ ਮਾਨਸਿਕ ਤੌਰ ’ਤੇ ਬੀਮਾਰ ਨਹੀਂ ਸੀਉਸ ਨੇ ਸਾਡੇ ਸਮਾਜ ਦੀ ਇੱਕ ਬਹੁਤ ਵੱਡੀ ਸਮੱਸਿਆ ਨੂੰ ਹੱਲ ਕਰਨ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾ ਦਿੱਤਾ ਸੀਸ਼ਾਇਦ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੈ ਕਿ ਸਾਡੇ ਦੇਸ਼ ਵਿੱਚ ਬਹੁਤ ਸਾਰੇ ਲੋਕ ਜਮਾਂਦਰੂ ਜਾਂ ਫਿਰ ਕਿਸੇ ਦੁਰਘਟਨਾ ਕਾਰਨ ਅੱਖਾਂ ਦੀ ਰੌਸ਼ਨੀ ਲਈ ਤਰਸ ਰਹੇ ਹਨਅੱਖਾਂ ਦਾਨ ਕਰਨ ਵਾਲੇ ਬਹੁਤ ਘੱਟ ਹਨ ਪਰ ਇਹਨਾਂ ਦੀ ਮੰਗ ਬਹੁਤ ਜ਼ਿਆਦਾ ਹੈਇਹ ਵੀ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਜੇ ਕਿਸੇ ਨੇ ਸਬੰਧਤ ਫਾਰਮ ਨਹੀਂ ਵੀ ਭਰਿਆ ਹੈ ਤੇ ਉਸ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰਿਕ ਮੈਂਬਰ ਸਹਿਮਤੀ ਦੇ ਦਿੰਦੇ ਹਨ ਤਾਂ ਵੀ ਉਸ ਦੀਆਂ ਅੱਖਾਂ ਦਾਨ ਕਰ ਕੇ ਦੋ ਜਣਿਆਂ ਨੂੰ ਰੌਸ਼ਨੀ ਦਿੱਤੀ ਜਾ ਸਕਦੀ ਹੈਆਓ, ਆਪਾਂ ਵੀ ਬਬਲੀ ਚਾਚੇ ਵਰਗਾ ਬਣੀਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4017)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਕ੍ਰਿਸ਼ਨ ਪ੍ਰਤਾਪ

ਕ੍ਰਿਸ਼ਨ ਪ੍ਰਤਾਪ

Patiala, Punjab, India.
Phone: (91 - 94174 - 37682)
Email: (kpchugawan@gmail.com)