TarlochanSBhatti7ਸਿਆਸੀ ਪਾਰਟੀਆਂ ਨੇ ਦਲਿਤ ਵੋਟ ਬੈਂਕ ਦੀ ਦ੍ਰਿਸ਼ਟੀ ਤੋਂ ਇਨ੍ਹਾਂ ਡੇਰਿਆਂ ਦੀ ਸਰਪ੍ਰਸਤੀ ਕੀਤੀ ਹੈ। ਚੋਣਾਂ ਵਿੱਚ ਡੇਰਿਆਂ ਦਾ ...
(29 ਮਾਰਚ 2024)
ਇਸ ਸਮੇਂ ਪਾਠਕ: 140.


ਪੰਜਾਬ ਅਤੇ ਪੰਜਾਬੀਅਤ ਦਾ ਵਰਤਾਰਾ ਧਾਰਮਿਕ ਅਤੇ ਸਮਾਜਿਕ ਪਰੰਪਰਾਵਾਂ ਅਤੇ ਸੰਪਰਦਾਵਾਂ ਉੱਤੇ ਅਧਾਰਿਤ ਹੈ
ਇਸ ਵਰਤਾਰੇ ਵਿੱਚ ਡੇਰਿਆਂ ਦਾ ਬੜਾ ਮਹੱਤਵ ਹੈਇੱਕ ਸੰਸਥਾ ਵਜੋਂ ਡੇਰਾ, ਮੱਠ, ਨਿਵਾਸ, ਦਾ ਵਰਤਾਰਾ ਸਿੱਖ ਧਰਮ ਅਤੇ ਪੰਥ ਨਾਲੋਂ ਬਹੁਤ ਪੁਰਾਣਾ ਹੈ ਜੋ ਪੰਜਾਬ ਵਿੱਚ ਸਿੱਖ ਧਰਮ ਦੇ ਧਾਰਮਿਕ ਸਥਾਨਾਂ (ਗੁਰਦੁਆਰਿਆਂ) ਦੇ ਪ੍ਰਚਲਣ ਤੋਂ ਪਹਿਲਾਂ ਸੂਫੀ ਪੀਰਾਂ, ਨਾਥ ਜੋਗੀਆਂ ਅਤੇ ਭਗਤੀ ਲਹਿਰ ਦੇ ਸੰਤਾਂ ਨਾਲ ਜੁੜਦਾ ਹੈਸੂਫੀ ਸੰਤਾਂ, ਪੀਰਾਂ ਦੇ ਸਥਾਪਤ ਪ੍ਰਸਿੱਧ ਹਿੰਦੂ, ਸਿੱਖ, ਮੁਸਲਮਾਨ ਭਾਈਚਾਰਿਆਂ ਵਿੱਚ ਡੇਰਿਆਂ ਦਾ ਪ੍ਰਚਲਣ ਵੇਖਿਆ ਜਾ ਸਕਦਾ ਹੈ, ਜਿੱਥੇ ਭਾਈਚਾਰਿਆਂ ਵੱਲੋਂ ਵਿਸ਼ੇਸ਼ ਤੌਰ ’ਤੇ ਸਧਾਰਨ ਤੇ ਗਰੀਬ ਤਬਕੇ ਨੂੰ ਰਾਹਤ ਦਿੱਤੀ ਜਾਂਦੀ ਹੈਮਾਮੂਲੀ ਆਓ ਭਗਤ ਅਤੇ ਉਦਾਰਤ ਵਿਹਾਰ ਤੋਂ ਇਲਾਵਾ ਅਧਿਆਤਮ ਮਾਰਗ ਦਰਸ਼ਨ, ਮਨੋਵਿਗਿਆਨ ਅਤੇ ਸਿਹਤ ਸਹੂਲਤਾਂ ਤੇ ਸਲਾਹ ਮੁਫ਼ਤ ਦਿੱਤੀ ਜਾਂਦੀ ਸੀਸਖ਼ੀ ਸਰਵਰ ਸੁਲਤਾਨ ਸ਼ੇਖ ਫਰੀਦ, ਬੁੱਲੇ ਸ਼ਾਹ, ਸ਼ੇਖ ਫੱਤਾ, ਖਵਾਜਾ ਖਿਜਰ ਅਤੇ ਪੰਜ ਪੀਰਾਂ ਦੇ ਸੂਫ਼ੀ ਅਸਥਾਨ ਪੰਜਾਬੀਆਂ ਦੀ ਸਾਂਝੀ ਵਾਰਤਾ ਦਾ ਪ੍ਰਗਟਾਵਾ ਬਣ ਗਏਸਿੱਖ ਗੁਰੂਆਂ ਦੇ ਜੀਵਨ ਕਾਲ ਦੌਰਾਨ ਕਈ ਡੇਰਿਆ ਦੀ ਸਥਾਪਨਾ ਹੋਈ ਜਿਨ੍ਹਾਂ ਵਿੱਚ ਉਦਾਸੀਆਂ, ਮੀਆਂ ਮੀਰ ਅਲੀ, ਰਾਮਰਾਇ, ਹੰਡਾਲੀਆਂ ਅਤੇ ਮਸੰਦੀਆਂ ਦੇ ਡੇਰੇ ਸ਼ਾਮਲ ਹਨ ਜੋ ਗੁਰੂ ਪ੍ਰੰਪਰਾਵਾਂ ਦੇ ਵਿਰੋਧੀ ਸਨਕਈ ਹੋਰ ਡੇਰੇ (ਬੰਦਈ ਖਾਲਸਾ/ਬੰਦਪੰਥੀ) ਨਾਨਕ ਪੋਥੀ ਸੇਵਾ ਪੰਥੀ, ਭਗਤ ਪੰਥੀ, ਸੂਤਰਾਧਾਰੀ, ਗੁਲਾਬਾਂ ਦਾਸੀ, ਨਿਰਮਲੇ ਅਤੇ ਨਿਹੰਗਾਂ ਦੇ ਡੇਰੇ ਸ਼ਾਮਲ ਸਨ19ਵੀਂ ਸਦੀ ਤੋਂ ਬਾਦ ਕਈ ਹੋਰ ਡੇਰੇ ਵੀ ਹੋਂਦ ਵਿੱਚ ਆਏਨਵੇਂ ਡੇਰਿਆਂ ਦੀ ਵਿਸ਼ੇਸ਼ਤਾ ਇਹ ਸੀ ਕਿ ਇਹ ਦਲਿਤ ਭਾਈਚਾਰੇ ਨੂੰ ਲਾਮਬੰਦ ਕਰਨ ਦੇ ਕੇਂਦਰ ਬਣ ਗਏ ਜਿੱਥੇ ਹਿੰਦੂਜਾਤੀ ਤੋਂ ਅਲੱਗ ਹੋ ਕੇ ਸਿੱਖ ਧਰਮ ਨੂੰ ਅਪਣਾਉਣ ਲੱਗੇ

ਅਕਾਲ ਤਖਤ ਅਤੇ ਸ਼੍ਰੋਮਣੀ ਕਮੇਟੀ, ਜੋ ਸਿੱਖ ਧਰਮ ਅਤੇ ਇਸ ਨਾਲ ਸਬੰਧਤ ਗੁਰਦੁਆਰਿਆਂ ਅਤੇ ਹੋਰ ਸੰਸਥਾਵਾਂ ਨੂੰ ਕੰਟਰੋਲ ਕਰਦੀ ਸੀ, ਵਿੱਚ ਜੱਟ ਸਿੱਖਾਂ ਦੇ ਵਧ ਰਹੇ ਦਬਦਬੇ ਕਾਰਨ ਲੋਕ ਗੈਰ ਸਿੱਖ ਡੇਰਿਆਂ ਵੱਲ ਖਿੱਚੇ ਗਏਅਮੀਰ ਦਲਿਤਾਂ ਨੇ ਵੀ ਡੇਰਿਆਂ ਵਿੱਚ ਵਾਧਾ ਕੀਤਾ2006-07 ਦੇ ਇੱਕ ਅਧਿਐਨ ਅਨੁਸਾਰ ਪੰਜਾਬ ਦੇ ਪਿੰਡਾਂ ਵਿੱਚ 9 ਹਜ਼ਾਰ ਤੋਂ ਵੱਧ ਸਿੱਖ ਅਤੇ ਗੈਰ-ਸਿੱਖ ਡੇਰੇ ਸਨਗਵਾਂਢੀ ਰਾਜ ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਵੀ ਬਹੁਤ ਸਾਰੇ ਡੇਰੇ ਸਥਾਪਤ ਹੋਏਸਿੱਖ ਡੇਰਿਆਂ ਵਿੱਚ ਰਹਿਤ ਮਰਯਾਦਾ ਦਾ ਸਖਤੀ ਨਾਲ ਪ੍ਰਚਲਣ ਹੁੰਦਾ ਹੈ। ਅਜਿਹੇ ਡੇਰਿਆਂ ਦੇ ਮੁਖੀਆਂ ਵਿੱਚ ਬਹੁਗਿਣਤੀ ਜੱਟ ਜਾਂ ਸਵਰਨ ਜਾਤਾਂ ਦੇ ਹਨਬਹੁਤ ਸਾਰੇ ਡੇਰੇ ਅਜਿਹੇ ਹਨ, ਜਿੱਥੇ ਸਿੱਖ ਰਹਿਤ ਮਰਯਾਦਾ ਦੀ ਪਾਲਣਾ ਨਹੀਂ ਹੁੰਦੀ, ਗੁਰਬਾਣੀ ਦੇ ਨਾਲ ਨਾਲ ਗੈਰ ਸਿੱਖ ਗ੍ਰੰਥਾਂ ਦਾ ਵੀ ਪਾਠ ਹੁੰਦਾ ਹੈ, ਮੂਰਤੀ ਪੂਜਾ ਵੀ ਹੁੰਦੀ ਹੈ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਜੀਵਤ ਸੰਤ ਨੂੰ ਗੁਰੂ ਮੰਨਿਆ ਜਾਂਦਾ ਹੈ ਅਤੇ ਇੱਕ ਸਮਕਾਲੀ ਮਨੁੱਖੀ ਗੁਰੂ ਪ੍ਰਤੀ ਸ਼ਰਧਾ ਦਾ ਅਹਿਸਾਸ ਕਰਦੇ ਹਨਮਸ਼ਹੂਰ ਡੇਰਿਆਂ ਵਿੱਚ ਰਾਧਾ ਸੁਆਮੀ, ਸਤਿਸੰਗ ਬਿਆਸ, ਡੇਰਾ ਸੱਚਾ ਸੌਦਾ, ਰਵੀਦਾਸ ਡੇਰਾ (ਸੱਚਖੰਡ ਬੱਲਾਂ) ਨਾਮਧਾਰੀ, ਸੰਤ ਨਿਰੰਕਾਰੀ, ਦਿਵਿਆ ਜੋਤੀ ਜਾਗਰਿਤੀ ਸੰਗਠਨ, ਭਨਿਆਰਾ ਵਾਲੇ, ਡੇਰਾ ਬਾਬਾ ਭੂਮਣ ਸ਼ਾਹ ਆਦਿਇਹਨਾਂ ਡੇਰਿਆਂ ਦੇ ਪੈਰੋਕਾਰਾਂ ਦੀ ਬਹੁਤੀ ਗਿਣਤੀ ਦਲਿਤ, ਪਛੜੀਆਂ ਜਾਤੀਆਂ ਅਤੇ ਗਰੀਬ ਜੱਟਾਂ ਦੀ ਹੈਇਨ੍ਹਾਂ ਡੇਰਿਆਂ ਦੀ ਅਗਵਾਈ ਉੱਚ ਜਾਤੀ ਦੇ ਲੋਕ ਹੀ ਕਰਦੇ ਹਨਦਲਿਤ ਪ੍ਰਧਾਨ ਡੇਰੇ ਵਿਰੋਧੀ ਸਭਿਅਤਾ ਦੇ ਪ੍ਰਮੁੱਖ ਕੇਂਦਰਾਂ ਵਜੋਂ ਉੱਭਰੇ ਹਨਡੇਰਿਆਂ ਨੂੰ ਸਿੱਖ ਧਰਮ ਲਈ ਇੱਕ ਚੁਨੌਤੀ ਵਜੋਂ ਵੇਖਿਆ ਜਾ ਸਕਦਾ ਹੈ

ਸਿਆਸੀ ਪਾਰਟੀਆਂ ਨੇ ਦਲਿਤ ਵੋਟ ਬੈਂਕ ਦੀ ਦ੍ਰਿਸ਼ਟੀ ਤੋਂ ਇਨ੍ਹਾਂ ਡੇਰਿਆਂ ਦੀ ਸਰਪ੍ਰਸਤੀ ਕੀਤੀ ਹੈਚੋਣਾਂ ਵਿੱਚ ਡੇਰਿਆਂ ਦਾ ਯੋਗਦਾਨ ਪਹਿਲੀ ਵਾਰ 1997 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਦੇਖਿਆ ਗਿਆਆਸ਼ਤੋਸ਼ ਕੁਮਾਰ, ਰੌਣਕੀ ਰਾਮ, ਸੁਰਿੰਦਰ ਸਿੰਘ, ਜਸਬੀਰ ਸਿੰਘ ਆਦਿ ਖੋਜਕਾਰਾਂ ਨੇ ਪੰਜਾਬ ਵਿੱਚ ਚੱਲ ਰਹੇ ਡੇਰਿਆਂ ਅਤੇ ਇਨ੍ਹਾਂ ਦੀ ਭੂਮਿਕਾ ਬਾਰੇ ਅਧਿਐਨ ਕੀਤੇ ਹਨ

ਪਬਲਿਕ ਡੋਮੈਨ ਵਿੱਚ ਉਪਲਬਧ ਅਧਿਐਨਾਂ ਅਤੇ ਅੰਕੜਿਆਂ ਅਨੁਸਾਰ ਪੰਜਾਬ ਦੀ ਅੰਦਾਜ਼ਨ ਅਬਾਦੀ 3.81 ਕਰੋੜ ਹੈ ਜਿਸ ਵਿੱਚੋਂ 62.52% ਪੇਂਡੂ ਖੇਤਰ ਨਾਲ ਸਬੰਧਤ ਹੈਪੰਜਾਬ ਦੀ ਸਾਖਰਤਾ ਦਰ 75.8 % ਹੈ ਜਦੋਂ ਭਾਰਤ ਦੀ ਸਾਖਰਤਾ ਦਰ 73% ਹੈ50,365 ਵਰਗ ਕਿਲੋਮੀਟਰ ਵਿੱਚ ਵਸੇ ਪੰਜਾਬ ਵਿੱਚ 29 ਯੂਨੀਵਰਸਿਟੀਆਂ ਹਨ, ਜਿਨ੍ਹਾਂ ਵਿੱਚੋਂ 16 ਪ੍ਰਾਈਵੇਟ ਖੇਤਰ ਵਿੱਚ ਹਨ। 31 ਵਿੱਦਿਅਕ ਸੰਸਥਾਵਾਂ ਯੂਨੀਵਰਸਿਟੀ ਦੇ ਬਰਾਬਰ ਦੀਆਂ ਮੰਨੀਆਂ ਜਾਂਦੀਆਂ ਹਨਪੰਜਾਬ ਵਿੱਚ 276 ਡਿਗਰੀ ਕਾਲਜ, 9559 ਹਾਈ/ਹਾਇਰ ਸੈਕੰਡਰੀ ਸਕੂਲ, 5097 ਮਿਡਲ ਸਕੂਲ ਅਤੇ 13801 ਪ੍ਰਾਇਮਰੀ ਸਕੂਲ ਹਨਸਿੱਖਿਆ ਪੱਖੋਂ ਪੰਜਾਬ ਪਛੜਿਆ ਹੋਇਆ ਨਹੀਂ ਹੈਪੰਜਾਬ ਵਿੱਚ 58.09% ਸਿੱਖ, 38.49% ਹਿੰਦੂ, 1.93% ਮੁਸਲਮ ਅਤੇ 1.25% ਇਸਾਈ ਹਨਜੇਕਰ ਪੰਜਾਬ ਦੇ ਡੇਰਿਆਂ ਦੀ ਗੱਲ ਕੀਤੀ ਜਾਵੇ ਤਾਂ ਸਾਰੇ ਵਰਗਾਂ ਦੇ 12 ਹਜ਼ਾਰ ਤੋਂ ਵੱਧ ਡੇਰੇ ਹਨ, ਜਿਨ੍ਹਾਂ ਵਿੱਚੋਂ 9 ਹਜ਼ਾਰ ਸਿੱਖ ਧਰਮ ਨਾਲ ਸਬੰਧਤ ਹਨ। ਇਨ੍ਹਾਂ ਵਿੱਚੋਂ 300 ਕਾਰਜਸ਼ੀਲ ਹਨ। 12 ਅਜਿਹੇ ਡੇਰੇ ਹਨ ਜਿਨ੍ਹਾਂ ਦੇ ਪੈਰੋਕਾਰਾਂ ਦੀ ਗਿਣਤੀ ਇੱਕ ਲੱਖ ਤੋਂ ਵਧੇਰੇ ਹੈਡੇਰਿਆਂ ਦੀਆਂ ਸ਼ਾਖਾਂ ਪੰਜਾਬ ਦੇ ਸਾਰੇ 12581 ਪਿੰਡਾਂ ਵਿੱਚ ਹਨ

ਜੇਕਰ ਗੁਰਦੁਆਰਿਆਂ ਦੀ ਗੱਲ ਕੀਤੀ ਜਾਵੇ ਤਾਂ ਲਗਭਗ 30 ਹਜ਼ਾਰ ਗੁਰਦੁਵਾਰੇ ਹਨ, ਹਰੇਕ ਪਿੰਡ ਵਿੱਚ ਇੱਕ ਤੋਂ ਲੈ ਕੇ ਛੇ ਤਕ। ਇਸੇ ਤਰ੍ਹਾਂ ਹਰੇਕ ਪਿੰਡ ਅਤੇ ਕਸਬੇ ਵਿੱਚ ਡੇਰੇ ਵੀ ਮੌਜੂਦ ਹਨ, ਜਿਨ੍ਹਾਂ ਦੇ ਮੁਖੀ ਡੇਰਿਆਂ ਨੂੰ ਨਿੱਜੀ ਹਿਤਾਂ ਦੀ ਪੂਰਤੀ ਲਈ ਵਰਤਦੇ ਹਨ

ਭਾਈ ਕਾਹਨ ਸਿੰਘ ਨਾਭਾ ਜੀ ਵੱਲੋਂ ਆਪਣੇ ਮਹਾਨ ਕੋਸ਼ ਵਿੱਚ ਗੁਦਵਾਰਿਆਂ ਦੀ ਪਰਿਭਾਸ਼ਾ ਦਿੱਤੀ ਗਈ ਹੈ ਜਿਸ ਅਨੁਸਾਰ ਸਿੱਖਾਂ ਦਾ ਗੁਰਦਵਾਰਾ ਵਿਦਿਆਰਥੀਆਂ ਲਈ ਸਕੂਲ, ਆਤਮ ਕਲਿਆਣ ਲਈ ਉਪਦੇਸ਼ ਆਸ਼ਰਮ, ਰੋਗੀਆਂ ਲਈ ਸ਼ਫਾਖਾਨਾ, ਭੁੱਖਿਆ ਲਈ ਅੰਨਪੂਰਨਾ, ਇਸਤਰੀ ਜਾਤੀ ਦੀ ਪੱਤ ਰੱਖਣ ਲਈ ਲੋਹਮਈ ਦੁਰਗ ਅਤੇ ਮੁਸਾਫਰਾਂ ਲਈ ਵਿਸ਼ਰਾਮ ਦਾ ਅਸਥਾਨ ਹੈਇਸ ਪਰਿਭਾਸ਼ਾ ਦੇ ਸੰਬੰਧ ਵਿੱਚ ਵੇਖਣਾ ਹੋਵੇਗਾ ਕਿ ਪੰਜਾਬ ਵਿੱਚ ਜਾਂ ਪੰਜਾਬ ਤੋਂ ਬਾਹਰ ਕਿੰਨੇ ਕੁ ਗੁਰਦੁਆਰੇ, ਡੇਰੇ ਅਤੇ ਹੋਰ ਧਾਰਮਿਕ ਸਥਾਨ ਇਸ ਪਰਿਭਾਸ਼ਾ ਉੱਤੇ ਪੂਰੇ ਉੱਤਰਦੇ ਹਨ

*  *  *  *  *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4846)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਤਰਲੋਚਨ ਸਿੰਘ ਭੱਟੀ

ਤਰਲੋਚਨ ਸਿੰਘ ਭੱਟੀ

Retired P.C.S.
Phone: (91 - 98765 - 02607)
Email: (tsbhattiasr@gmail.com)