SurjitSingh7ਹੁਣ ਇਹ ਦੇਸ਼ ਦੇ ਲੋਕਾਂ ਉੱਤੇ ਨਿਰਭਰ ਕਰਦਾ ਹੈ ਕਿ ਉਹ ਭਾਜਪਾ ਦੇ ਜਨੂੰਨੀ ਅਜੰਡੇ ਦਾ ਸ਼ਿਕਾਰ ਹੁੰਦੇ ਹਨ ਜਾਂ ਆਪਣਾ ...
(26 ਜਨਵਰੀ 2024)
ਇਸ ਸਮੇਂ ਪਾਠਕ: 605.


ਜਮਹੂਰੀਅਤ ਪਸੰਦ ਸਾਡਾ ਦੇਸ਼ ਭਾਰਤ ਵੱਖ ਵੱਖ ਧਰਮਾਂ
, ਕੌਮਾਂ, ਮਜ਼ਹਬਾਂ ਅਤੇ ਜਾਤਾਂ ਦਾ ਬਹੁਤ ਵੱਡਾ ਦੇਸ਼ ਹੈਜਦੋਂ ਦੇਸ਼ ਵਿੱਚ ਜਮਹੂਰੀਅਤ ਲਾਗੂ ਹੋਈ ਤਾਂ ਦੇਸ਼ ਦੇ ਦਾਨਿਸ਼ਵਰ ਸਿਆਸਤਦਾਨਾਂ ਨੇ ਇਹ ਵਿਚਾਰ ਮੁੱਖ ਤੌਰ ’ਤੇ ਉਸਾਰੂ ਰੱਖਿਆ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਇਸਦੇ ਜਾਤੀਗਤ ਅਤੇ ਮਜਹਬੀ ਮਿਲਵਰਤਨ ਅਤੇ ਆਪਸੀ ਭਾਈਚਾਰਕ ਸਾਂਝ ਵਿੱਚ ਨਿਹਿਤ ਹੈਜੇਕਰ ਦੇਸ਼ ਦੀ ਭਾਈਚਾਰਕ ਸਾਂਝ ਨੂੰ ਕਿਸੇ ਤਰ੍ਹਾਂ ਦਾ ਖਤਰਾ ਪੈਦਾ ਹੁੰਦਾ ਹੈ ਤਾਂ ਇਸ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਸਿਹਤਮੰਦ ਨਹੀਂ ਹੈਖੇਤਰਵਾਦ ਅਤੇ ਫਿਰਕਾਪ੍ਰਸਤੀ ਦੇ ਸੁਰ ਦੇਸ਼ ਨੂੰ ਤੋੜਨ ਦਾ ਕੰਮ ਕਰ ਸਕਦੇ ਹਨਇਹੋ ਕਾਰਣ ਹੈ ਕਿ ਦੇਸ਼ ਦੇ ਮੁਢਲੇ ਸਿਆਸਤਦਾਨਾਂ ਨੇ ਇਹ ਸਾਰੀਆਂ ਖਾਮੀਆਂ ਨੂੰ ਮੱਦੇਨਜ਼ਰ ਰੱਖਦਿਆਂ ਦੇਸ਼ ਨੂੰ ਚਲਾਉਣ ਲਈ ਇੱਕ ਧਰਮ ਨਿਰਪੇਖ ਢਾਂਚੇ ਦੀ ਸਥਾਪਨਾ ਕੀਤੀ, ਜਿੱਥੇ ਦੇਸ਼ ਦਾ ਕੋਈ ਕੌਮੀ ਧਰਮ ਨਹੀਂ ਹੋਵੇਗਾ ਬਲਕਿ ਸਾਰੇ ਧਰਮਾਂ ਦਾ ਸਮਾਨ ਰੂਪ ਵਿੱਚ ਸਤਿਕਾਰ ਕੀਤਾ ਜਾਵੇਗਾ ਅਤੇ ਕਾਨੂੰਨ ਦੇਸ਼ ਦੇ ਹਰ ਧਰਮ, ਫਿਰਕੇ, ਅਮੀਰ ਅਤੇ ਗਰੀਬ ਲਈ ਨਿਆਂ ਦੇਣ ਵਾਲਾ ਹੋਵੇਗਾਸ਼ੁਰੂਆਤੀ ਸਮਿਆਂ ਵਿੱਚ ਇਹ ਸਿਲਸਿਲਾ ਕੁਝ ਹੱਦ ਤਕ ਠੀਕ-ਠਾਕ ਚਲਦਾ ਰਿਹਾ, ਪਰ ਜਦੋਂ ਦੇਸ਼ ਦੇ ਰਾਜਨੀਤਕ ਢਾਂਚੇ ਵਿੱਚ ਗਿਰਾਵਟ ਆਉਣੀ ਸ਼ੁਰੂ ਹੋਈ ਅਤੇ ਸਿਆਸੀ ਨੇਤਾਵਾਂ ਨੇ ਕਦਰਾਂ-ਕੀਮਤਾਂ ਛਿੱਕੇ ਟੰਗ ਕੇ ਰਾਸ਼ਟਰਵਾਦੀ ਸੋਚ ਤੋਂ ਲਾਂਭੇ ਹੋ ਕੇ ਆਪਣੀ ਨਿੱਜਤਾ ਨੂੰ ਪਹਿਲ ਦੇਣੀ ਸ਼ੁਰੂ ਕਰ ਦਿੱਤੀ ਤਾਂ ਦੇਸ਼ ਦੀਆਂ ਰਾਜਨੀਤਕ ਪਾਰਟੀਆਂ ਨੇ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਲਈ ਧਾਰਮਿਕ ਕੱਟੜਤਾ ਅਤੇ ਖੇਤਰਵਾਦ ਨੂੰ ਹੱਲਾਸ਼ੇਰੀ ਦੇਣੀ ਸ਼ੁਰੂ ਕਰ ਦਿੱਤੀਹਿੰਦੂ, ਇਸਲਾਮ, ਸਿੱਖ, ਇਸਾਈ, ਜੈਨ ਅਤੇ ਹੋਰ ਧਰਮ ਅਤੇ ਜਾਤਾਂ ਅਪ੍ਰਤੱਖ ਰੂਪ ਵਿੱਚ ਸਿਆਸੀ ਲੀਡਰਾਂ ਅਤੇ ਪਾਰਟੀਆਂ ਦੇ ਅੇਜੰਡੇ ’ਤੇ ਆ ਗਈਆਂਨਸਲਵਾਦ, ਖੇਤਰਵਾਦ ਅਤੇ ਧਾਰਮਿਕ ਕੱਟੜਤਾ ਨੂੰ ਤਾਕਤ ਮਿਲਣੀ ਸ਼ੁਰੂ ਹੋ ਗਈਧਾਰਮਿਕ ਅਤੇ ਫਿਰਕਾਪ੍ਰਸਤ ਆਗੂ ਹੋਰ ਮਜ਼ਬੂਤ ਹੋ ਕੇ ਦੇਸ਼ ਅਤੇ ਸਮਾਜ ਵਿੱਚ ਵਿਚਰਨ ਲੱਗ ਪਏਸਮੇਂ-ਸਮੇਂ ਇਹਨਾਂ ਆਗੂਆਂ ਨੇ ਦੇਸ਼ ਵਿੱਚ ਭਾਈਚਾਰਕ ਸਾਂਝ ਨੂੰ ਲਾਂਬੂ ਲਾਏ ਅਤੇ ਆਪ ‘ਡੱਬੂ ਕੰਧ’ ’ਤੇ ਬੈਠ ਫਿਰਕਾਪ੍ਰਸਤੀ ਦੀ ਅੱਗ ਵਿੱਚ ਝੁਲਸਦੇ ਮਜਲੁਮਾਂ ਦਾ ਤਮਾਸ਼ਾ ਦੇਖਦੇ ਰਹੇਨਿਰਦੋਸ਼ ਲੋਕਾਂ ਨੂੰ ਫਿਰਕਾਪ੍ਰਸਤੀ ਦੀ ਅੱਗ ਵਿੱਚ ਸੜਦਿਆਂ ਦੇਖ ਕੇ ਉਨ੍ਹਾਂ ਨੂੰ ਰਤਾ ਵੀ ਰਹਿਮ ਨਹੀਂ ਆਇਆ ਬਲਕਿ ਉਹਨਾਂ ਆਪਣੇ ਵੋਟ ਬੈਂਕ ਨੂੰ ਸੁਰੱਖਿਅਤ ਰੱਖਣ ਦੀ ਜ਼ਿਆਦਾ ਚਿੰਤਾ ਸੀ

ਇਹ ਸਿਲਸਿਲਾ ਹੁਣ ਤੋਂ ਪਹਿਲੀਆਂ ਸਰਕਾਰਾਂ ਵਿੱਚ ਮੁਸਲਸਲ ਚਲਦਾ ਰਿਹਾ ਅਤੇ ਹੁਣ ਵਾਲੀ ਸਰਕਾਰ ਵਿੱਚ ਵੀ ਬਾਦਸਤੂਰ ਜਾਰੀ ਹੈ, ਬਲਕਿ ਇਸ ਨੂੰ ਸਿਆਸੀ ਅਤੇ ਰਾਜਸੀ ਸਰਪ੍ਰਸਤੀ ਹਾਸਲ ਹੈਦੇਸ਼ ਦੇ ਲੋਕ-ਪ੍ਰਤੀਨਿਧ ਐਕਟ-1951 ਮੁਤਾਬਿਕ ਦੇਸ਼ ਦੀ ਕੋਈ ਵੀ ਰਾਜਨੀਤਕ ਪਾਰਟੀ ਜਾਂ ਦਲ ਧਰਮ ਅਤੇ ਜਾਤ ਅਧਾਰਿਤ ਨਹੀਂ ਹੋ ਸਕਦਾਮਹਾਤਮਾ ਗਾਂਧੀ ਜੀ ਦਾ ਵਿਚਾਰ ਸੀ ਕਿ ਧਰਮ ਨੂੰ ਕਦੇ ਵੀ ਰਾਜਨੀਤੀ ਤੋਂ ਵੱਖ ਨਹੀਂ ਕੀਤਾ ਜਾ ਸਕਦਾਉਹਨਾਂ ਦਾ ਮਤਲਬ ਹਿੰਦੂ ਜਾਂ ਇਸਲਾਮ ਤੋਂ ਨਾ ਹੋ ਕੇ ਨੈਤਿਕ ਕਦਰਾਂ-ਕੀਮਤਾਂ ਦੁਆਰਾ ਨਿਰਦੇਸ਼ਿਤ ਰਾਜਨੀਤੀ ਤੋਂ ਸੀਧਰਮ ਅਤੇ ਜਾਤੀਗਤ ਪਛਾਣ ਵਾਲੀ ਰਾਜਨੀਤੀ ਗਰੀਬੀ, ਵਿਕਾਸ ਅਤੇ ਭ੍ਰਿਸ਼ਟਾਚਾਰ ਵਰਗੇ ਅਹਿਮ ਮੁੱਦਿਆਂ ਤੋਂ ਆਮ ਲੋਕਾਂ ਦਾ ਧਿਆਨ ਭਟਕਾਉਂਦੀ ਹੈਮੌਜੂਦਾ ਰਾਜਨੀਤਕ ਪਾਰਟੀ ਭਾਜਪਾ ਜਦੋਂ 2014 ਤੋਂ ਸੱਤਾ ਵਿੱਚ ਆਈ ਹੈ, ਇਸ ਨੇ ਭਾਰਤ ਦੇ ਲੋਕਾਂ ਦਾ ਧਿਆਨ ਸਿੱਖਿਆ, ਸਿਹਤ, ਵਿਕਾਸ, ਗਰੀਬੀ ਅਤੇ ਭ੍ਰਿਸ਼ਟਾਚਾਰ ਤੋਂ ਹਟਾ ਕੇ ਭਗਵਾਂਕਰਣ ਵੱਲ ਨੂੰ ਮੋੜਿਆ ਹੈਲੋਕਾਂ ਨੂੰ ਸਿਰਫ ਧਰਮ ਦੀ ਰੱਖਿਆ ਕਰਨਾ ਹੀ ਚੇਤੇ ਹੈ ਜਦਕਿ ਸਿੱਖਿਆ ਅਤੇ ਸਿਹਤ ਵਰਗੇ ਮੁੱਦੇ ਗਾਇਬ ਹੋ ਗਏ ਹਨਇਹੋ ਕਾਰਣ ਹੈ ਕਿ ਹੁਣ ਦੇਸ਼ ਵਿੱਚ ਗਰੀਬੀ ਅਤੇ ਬੇਰੋਜ਼ਗਾਰੀ ਸਿਖਰਾਂ ’ਤੇ ਹੈ

ਇਸ ਭਗਵਾਂਕਰਣ ਦੀ ਰਾਜਨੀਤੀ ਨੇ ਦੇਸ਼ ਵਿੱਚ ਫਿਰਕਾਪ੍ਰਸਤੀ ਦੀਆਂ ਜੜ੍ਹਾਂ ਮਜ਼ਬੂਤ ਕਰ ਦਿੱਤੀਆਂ ਹਨਇਸਲਾਮ ਧਰਮ ਨੂੰ ਮੰਨਣ ਵਾਲਿਆਂ ਉੱਤੇ ਹਮਲੇ ਅਤੇ ਫਿਰਕੂ ਫਸਾਦਾਂ ਕਾਰਣ ਦੇਸ਼ ਦਾ ਮੁਸਲਮਾਨ ਆਪਣੇ ਆਪ ਨੂੰ ਆਪਣੇ ਹੀ ਦੇਸ਼ ਵਿੱਚ ਅਸੁਰੱਖਿਅਤ ਮਹਿਸੂਸ ਕਰਨ ਲੱਗ ਪਿਆ ਹੈਇਸੇ ਤਰ੍ਹਾਂ ਮਸੀਹ ਭਾਈਚਾਰੇ ਅਤੇ ਸਿੱਖ ਧਰਮ ਵਿੱਚ ਬੈਠੀਆਂ ਕੱਟੜਪੰਥੀ ਤਾਕਤਾਂ ਵਿਦੇਸ਼ਾਂ ਵਿੱਚ ਬੈਠੇ ਅੱਤਵਾਦੀ ਅਨਸਰ ਦੇਸ਼ ਦੇ ਸਿੱਖਾਂ ਨੂੰ ਗੁਮਰਾਹ ਕਰਨ ਲੱਗ ਪਏ ਹਨਉਹ ਦੇਸ਼ ਵਿੱਚ ਸਿੱਖ ਧਰਮ ਨੂੰ ਖਤਰਾ ਦੱਸ ਕੇ ਖਾਲਿਸਤਾਨ ਦਾ ਰਾਗ ਅਲਾਪਣ ਲੱਗ ਪਏ ਹਨ ਜਦਕਿ ਸਿੱਖਾਂ ਦਾ ਬਹੁਮਤ ਇਸ ਖਾਲਿਸਤਾਨੀ ਧਾਰਣਾ ਦਾ ਵਿਰੋਧ ਕਰ ਰਿਹਾ ਹੈ

ਭਾਜਪਾ ਦੇਸ਼ ਦੀਆਂ ਬਾਕੀ ਰਾਜਨੀਤਕ ਪਾਰਟੀਆਂ ਨਾਲੋਂ ਧਾਰਮਿਕ ਮੁੱਦਿਆਂ ਤੇ ਜ਼ਿਆਦਾ ਦੂਰਅੰਦੇਸ਼ੀ ਪਾਰਟੀ ਲਗਦੀ ਹੈਉਹ ਲੰਮੀ ਯੋਜਨਾ ਤਹਿਤ ਇਹ ਪਲਾਨ ਕਰਦੀ ਹੈ ਕਿ ਚੋਣਾਂ ਨੇੜੇ ਕਿਹੜਾ ਧਾਰਮਿਕ ਪੱਤਾ ਖੇਡਣਾ ਹੈ2024 ਦੀਆਂ ਲੋਕ ਸਭਾ ਚੋਣ ਤੋਂ ਐਨ ਪਹਿਲਾਂ ਰਾਮ ਮੰਦਰ ਵਿੱਚ ‘ਪ੍ਰਾਣ ਪ੍ਰਤਿਸ਼ਠਾ’ ਉਹਨਾਂ ਦੀ ਸੋਚੀ ਸਮਝੀ ਵਿਉਂਤਬੰਦ ਚਾਲ ਸੀ, ਜਿਸਦੇ ਤਹਿਤ ਦੇਸ਼ ਵਿੱਚ ਇੱਕ ਅਜਿਹਾ ਮਾਹੌਲ ਤਿਆਰ ਕੀਤਾ ਜਾਵੇ ਕਿ ਜਿਸ ਤੋਂ ਆਮ ਜਨਤਾ ਨੂੰ ਲੱਗੇ ਕਿ ਮਹਿਜ਼ ਭਾਜਪਾ ਹੀ ਹਿੰਦੂ ਧਰਮ ਦੀ ਪ੍ਰਾਣ ਦਾਇਨੀ ਸ਼ਕਤੀ ਹੈਭਾਜਪਾ ਇਸ ਸਾਰੇ ਐਪੀਸੋਡ ਤੋਂ ਲੋਕ ਸਭਾ ਚੋਣਾਂ ਵਿੱਚ ਪੂਰਾ ਲਾਹਾ ਲੈਣ ਦੀ ਫਿਰਾਕ ਵਿੱਚ ਹੈਇਸੇ ਕਾਰਨ ਦੇਸ਼ ਦਾ ਪ੍ਰਧਾਨ ਮੰਤਰੀ ਅਤੇ ਹੋਰ ਕੈਬਿਨਟ ਮੰਤਰੀਆਂ ਨੇ ਆਪਣੀ ਸਰਕਾਰੀ ਹੈਸੀਅਤ ਵਿੱਚ ਇਸ ਸਾਰੇ ਧਾਰਮਿਕ ਅਨੁਸ਼ਠਾਨ ਵਿੱਚ ਹਿੱਸਾ ਲਿਆ, ਜਦਕਿ ਕਿਸੇ ਵੀ ਸਰਕਾਰੀ ਅਹੁਦੇ ’ਤੇ ਬੈਠਾ ਵਿਅਕਤੀ ਅਜਿਹਾ ਕੁਝ ਨਹੀਂ ਕਰ ਸਕਦਾ ਕਿਉਂਕਿ ਉਹ ਕਿਸੇ ਇੱਕ ਫਿਰਕੇ ਦਾ ਪ੍ਰਧਾਨ ਮੰਤਰੀ ਜਾਂ ਮਨਿਸਟਰ ਨਹੀਂ, ਬਲਕਿ ਉਹ ਪੂਰੇ ਦੇਸ਼ ਦੇ ਲੋਕਾਂ ਦਾ ਪ੍ਰਤੀਨਿਧੀ ਹੈ

ਰਾਮ ਮੰਦਰ ਵਿੱਚ ‘ਪ੍ਰਾਣ ਪ੍ਰਤਿਸ਼ਠਾ’ ਨੂੰ ਲੈ ਕੇ ਸਾਰੇ ਦੇਸ਼ ਦੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਨਗਰ ਕੀਰਤਨ ਅਤੇ ਸ਼ੋਭਾ ਯਾਤਰਾਵਾਂ ਕੱਢੀਆਂ ਗਈਆਂਇਸ ਵਿੱਚ ਧਰਮ ਨਿਰਪੇਖ ਰਾਜਨੀਤਕ ਪਾਰਟੀਆਂ ਵੀ ਪਿੱਛੇ ਨਹੀਂਉਹਨਾਂ ਨੂੰ ਡਰ ਹੈ ਕਿ ਕਿਤੇ ਭਾਜਪਾ ਵੱਲੋਂ ਚਲਾਈ ਧਰਮ ਦੀ ਹਨੇਰੀ ਵਿੱਚ ਉਹ ਲੋਕਾਂ ਤੋਂ ਪਛੜ ਨਾ ਜਾਣਲਿਹਾਜ਼ਾ ਉਹ ਵੀ ਆਪਣਾ ਪੂਰਾ ਤਾਣ ਲਾ ਕੇ ਮੰਦਰ ਪ੍ਰਚਾਰ ਵਿੱਚ ਜੁਟੇ ਹੋਏ ਸਨ

ਇੱਥੇ ਇਹ ਕਹਿਣਾ ਗੈਰ ਵਾਜਿਬ ਨਹੀਂ ਹੋਵੇਗਾ ਕਿ ਭਾਜਪਾ ਨੇ ਦੇਸ਼ ਵਿੱਚ ਪ੍ਰਿੰਟ ਅਤੇ ਵਿਜੁਅਲ ਮੀਡੀਆ ਨੂੰ ਗ੍ਰਹਿਣ ਲਾ ਦਿੱਤਾ ਹੈਉਹ ਭਾਵੇਂ ਲਾਲਚ ਵੱਸ ਹੋਵੇ ਜਾਂ ਡਰ ਕਾਰਣ, ਮੀਡੀਆ ਭਾਜਪਾ ਵੱਲੋਂ ਨਿਰਧਾਰਤ ਨਿਰਦੇਸ਼ਾਂ ’ਤੇ ਹੀ ਕੰਮ ਕਰ ਰਿਹਾ ਹੈਇਸ ਕਾਰਜ ਵਿੱਚ ਸੁਤੰਤਰ ਪੱਤਰਕਾਰੀ ਨੂੰ ਪ੍ਰਣਾਏ ਪੱਤਰਕਾਰਾਂ ਨੂੰ ਆਪਣੀਆਂ ਨੌਕਰੀਆਂ ਗੁਆ ਕੇ ਭਾਰੀ ਨੁਕਸਾਨ ਉਠਾਉਣਾ ਪਿਆ ਜਦਕਿ ਆਪਣੇ ‘ਆਕਾ’ ਦਾ ਹੁਕਮ ਮੰਨਣ ਵਾਲੇ ਪੱਤਰਕਾਰ ਬੇਸ਼ਕ ਵਕਤੀ ਤੌਰ ’ਤੇ ਖੱਟ ਗਏ ਪਰ ਉਹ ਲੋਕਾਂ ਦੀਆਂ ਨਜ਼ਰਾਂ ਵਿੱਚ ਬੁਰੀ ਤਰ੍ਹਾਂ ਗਿਰ ਗਏ

ਧਰਮ ਅਧਾਰਿਤ ਸਿਆਸੀ ਪਾਰਟੀਆਂ ਧਾਰਮਿਕ ਅਸਥਾਨਾਂ ਦੀ ਦੁਰਵਰਤੋਂ ਸਿਆਸੀ ਮੰਤਵਾਂ ਲਈ ਤਾਂ ਕਰਦੀਆਂ ਹੀ ਹਨ, ਨਾਲ ਹੀ ਉਹਨਾਂ ਦੇ ਫੰਡਾਂ ਦੀ ਵੀ ਸਿਆਸੀ ਮੰਤਵਾਂ ਲਈ ਦੁਰਵਰਤੋਂ ਕਰਦੀਆਂ ਹਨਪੰਜਾਬ ਵਿੱਚ ਅਕਾਲੀ ਦਲ ਉੱਤੇ ਐੱਸਜੀਪੀਸੀ ਦੇ ਫੰਡਾਂ ਦੀ ਸਿਆਸਤ ਲਈ ਵਰਤੋਂ ਕਰਨ ਦੇ ਦੋਸ਼ ਲਗਦੇ ਰਹੇ ਹਨਹੋਰ ਵੀ ਧਰਮ ਅਧਾਰਤ ਪਾਰਟੀਆਂ ਅਜਿਹੇ ਕੰਮਾਂ ਵਿੱਚ ਪਿੱਛੇ ਨਹੀਂ ਹਨਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਜਿਸ ਢੰਗ ਨਾਲ ਭਾਜਪਾ ਦੇਸ਼ ਦੇ ਲੋਕਾਂ ਨੂੰ ਧਰਮ ਦੀ ਰਾਜਨੀਤੀ ਵਿੱਚ ਗਲਤਾਨ ਕਰ ਰਹੀ ਹੈ, ਉਸ ਤੋਂ ਦੇਸ਼ ਵਿੱਚ ਫਿਰਕੂ ਤਣਾਅ ਵਧਣ ਦੇ ਅਸਾਰ ਨਜ਼ਰ ਆ ਰਹੇ ਹਨ, ਜਿਸ ਨਾਲ ਵੱਖ ਵੱਖ ਫਿਰਕਿਆਂ ਵਿੱਚ ਆਪਸੀ ਬੇਵਸਾਹੀ ਵਧੇਗੀ ਅਤੇ ਖੇਤਰਵਾਦ ਦੀ ਮਨਸਿਕਤਾ ਨੂੰ ਤਾਕਤ ਮਿਲੇਗੀਹੁਣ ਇਹ ਦੇਸ਼ ਦੇ ਲੋਕਾਂ ਉੱਤੇ ਨਿਰਭਰ ਕਰਦਾ ਹੈ ਕਿ ਉਹ ਭਾਜਪਾ ਦੇ ਜਨੂੰਨੀ ਅਜੰਡੇ ਦਾ ਸ਼ਿਕਾਰ ਹੁੰਦੇ ਹਨ ਜਾਂ ਆਪਣਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਿਹਤ, ਸਿੱਖਿਆ ਅਤੇ ਰੋਜ਼ਗਾਰ ਨੂੰ ਪਹਿਲ ਦਿੰਦੇ ਹਨ

*****

 ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4671)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਸੁਰਜੀਤ ਸਿੰਘ

ਸੁਰਜੀਤ ਸਿੰਘ

Samrala, Ludhiana, Punjab, India.
Phone: (91 - 98154 61301)
Email: (vishadsurjit@gmail.com)