SurjitSingh7ਉਹਨਾਂ ਮਾਪਿਆਂ ਨੂੰ ਪੁੱਛੋ, ਜਿਹਨਾਂ ਦੇ ਲਾਡਲੇ ਜਵਾਨੀ ਦੀ ਦਹਿਲੀਜ਼ ’ਤੇ ਪੈਰ ਧਰਦਿਆਂ ਹੀ ....
(20 ਮਾਰਚ 2023)
ਇਸ ਸਮੇਂ ਪਾਠਕ: 348.


ਕਹਿੰਦੇ ਹਨ ਕਿ ਜਦੋਂ ਕਿਸੇ ਕੌਮ ਨੂੰ ਤਬਾਹ ਨੂੰ ਕਰਨਾ ਹੋਵੇ ਤਾਂ ਉਸ ਤੋਂ ਉਸ ਦਾ ਸੱਭਿਆਚਾਰ ਅਤੇ ਸਾਹਿਤ ਖੋਹ ਕੇ ਉਸ ਨੂੰ ਨਸ਼ੇ ਦੇ ਦਿਓ ਤਾਂ ਕੌਮਾਂ ਨਸ਼ਿਆਂ ਵਿੱਚ ਗਰਕ ਹੋ ਕੇ ਖੁਦ ਹੀ ਤਬਾਹ ਹੋ ਜਾਣਗੀਆਂ
ਇਹ ਕਥਨ ਕਿੱਥੇ ਤਕ ਸਹੀ ਹੈ, ਇਸਦਾ ਲੇਖਾ-ਜੋਖਾ ਤਾਂ ਉਹ ਲੋਕ ਹੀ ਬਿਹਤਰ ਕਰ ਸਕਦੇ ਹਨ ਜੋ ਪੰਜਾਬ ਵਿੱਚ ਅਫੀਮ ਦੀ ਖੇਤੀ ਦੀ ਵਕਾਲਤ ਬਹੁਤ ਜ਼ੋਰਾਂ ਨਾਲ ਕਰ ਰਹੇ ਹਨਇਹਨਾਂ ਵਿੱਚ ਸਭ ਤੋਂ ਜ਼ਿਆਦਾ ਵਕਾਲਤ ਪਟਿਆਲਾ ਦੇ ਸਾਬਕਾ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਕੀਤੀ ਹੈਇਸ ਤੋਂ ਇਲਾਵਾ ਕਿਸਾਨ ਯੂਨੀਅਨਾਂ ਕਿਸਾਨਾਂ ਨੂੰ ਅਫੀਮ ਦੀ ਖੇਤੀ ਤੋਂ ਮੁਨਾਫੇ ਦਾ ਬਹਾਨਾ ਬਣਾ ਕੇ ਵੀ ਤਕੜੀ ਵਕਾਲਤ ਕਰਦੇ ਰਹੇ ਹਨ

ਅਫੀਮ ਇੱਕ ਔਸ਼ਧੀ ਬੂਟਾ ਹੈ ਜਿਸਦਾ ਇਸਤੇਮਾਲ ਕਈ ਤਰ੍ਹਾਂ ਦੀਆਂ ਦਵਾਈਆਂ ਤਿਆਰ ਕਰਨ ਲਈ ਕੀਤਾ ਜਾਂਦਾ ਹੈਇਸ ਤੋਂ ਇਲਾਵਾ ਹੋਰਨਾਂ ਨਸ਼ਿਆਂ, ਜਿਹਨਾਂ ਵਿੱਚ ਚਰਸ, ਗਾਂਜਾ ਅਤੇ ਕੋਕੀਨ ਵੀ ਸ਼ਾਮਲ ਹਨ, ਇਹ ਪਦਾਰਥ ਸਮੇਤ ਅਫੀਮ ਨਸ਼ਿਆਂ ਦੀ ਸ਼੍ਰੇਣੀ ਵਿੱਚ ਸ਼ਾਮਲ ਹਨਜੇ ਅਫੀਮ ਨੂੰ ਦਵਾਈਆਂ ਲਈ ਵਰਤਿਆ ਜਾਂਦਾ ਹੈ ਤਾਂ ਇਹ ਚੋਰੀ ਛਿਪੇ ਨਸ਼ਿਆਂ ਲਈ ਵੀ ਵਰਤੀ ਜਾਂਦੀ ਹੈ। ਚੂਰਾ, ਪੋਸਤ, ਭੁੱਕੀ ਅਤੇ ਡੋਡੇ ਨਸ਼ੇ ਦੀ ਸ਼੍ਰੇਣੀ ਵਿੱਚ ਹੀ ਸ਼ਾਮਲ ਹਨਇਹਨਾਂ ਨਸ਼ਿਆਂ ਨੂੰ ਸਰੀਰਕ ਕੰਮ ਕਰਨ ਵਾਲਿਆਂ ਤੋਂ ਇਲਾਵਾ ਹੋਰ ਲੋਕ ਵੀ ਇਸਤੇਮਾਲ ਕਰਦੇ ਹਨਕਹਿੰਦੇ ਹਨ ਕਿ ਜਿਸ ਨੂੰ ਇਹ ਨਸ਼ੇ ਲੱਗ ਜਾਂਦੇ ਹਨ, ਉਹ ਇਸ ਤੋਂ ਸਹਿਜੇ ਹੀ ਛੁਟਕਾਰਾ ਨਹੀਂ ਪਾ ਸਕਦਾਪੰਜਾਬ ਦਾ ਨੌਜਵਾਨ ਨਸ਼ਿਆਂ ਲਈ ਬਦਨਾਮ ਹੋ ਚੁੱਕਿਆ ਹੈਇਨ੍ਹਾਂ ਨਸ਼ਿਆਂ ਵਿੱਚ ਹੋਰਨਾਂ ਨਸ਼ਿਆਂ ਤੋਂ ਇਲਾਵਾ ‘ਚਿੱਟਾ’ ਜ਼ਿਆਦਾ ਪ੍ਰਚਲਿਤ ਹੈਕਹਿੰਦੇ ਹਨ ਕਿ ਜਿਸਦੇ ਮੂੰਹ ਨੂੰ ਇੱਕ ਵਾਰੀ ‘ਚਿੱਟਾ’ ਲੱਗ ਗਿਆ, ਉਸ ਦੀ ਜੀਵਨ ਯਾਤਰਾ ਸਿਵਿਆਂ ਵਿੱਚ ਜਾ ਕੇ ਸਮਾਪਤ ਹੁੰਦੀ ਹੈ

ਪਹਿਲਾਂ ਪੰਜਾਬ ਵਿੱਚ ਚਿੱਟੇ ਨੂੰ ਕੋਈ ਨਹੀਂ ਸੀ ਜਾਣਦਾਇੱਥੇ ਥੋੜ੍ਹੀ ਬਹੁਤ ਅਫੀਮ ਦੀ ਸਮਗਲਿੰਗ ਹੁੰਦੀ ਸੀ ਕੁਝ ਕੁ ਸਾਲ ਪਹਿਲਾਂ ਇੱਕ-ਅੱਧ ਅਕਾਲੀ ਆਗੂ ਦਾ ਨਾਂ ਅਫੀਮ ਦੀ ਸਮਗਲਿੰਗ ਵਿੱਚ ਜੁੜਿਆ ਸੀਸਾਲ 2007 ਵਿੱਚ ਅਕਾਲੀਆਂ ਦੇ ਸੱਤਾ ਵਿੱਚ ਆਉਣ ਨਾਲ ਪੰਜਾਬ ਵਿੱਚ ਨਸ਼ਿਆਂ ਦਾ ਅਜਿਹਾ ਹੜ੍ਹ ਆਇਆ ਕਿ ਨਸ਼ਾ ਬੇਲਗਾਮ ਹੋ ਗਿਆਪੰਜਾਬ ਦੇ ਹਰ ਗਲੀ-ਨੁੱਕੜ, ਸਕੂਲਾਂ, ਕਾਲਜਾਂ, ਚਾਹ ਦੀਆਂ ਦੁਕਾਨਾਂ ਅਤੇ ਬੱਸ ਅੱਡਿਆਂ ’ਤੇ ਇਹ ਨਸ਼ਾ ਸ਼ਰੇਆਮ ਮਿਲਣ ਲੱਗ ਪਿਆਇਸ ਭੈੜੇ ਕਾਰੋਬਾਰ ਵਿੱਚ ਸੁਖਬੀਰ ਬਾਦਲ ਦੇ ਸਾਲੇ ਅਤੇ ਹਰਸਿਮਰਤ ਕੌਰ ਦੇ ਭਰਾ ਬਿਕਰਮਜੀਤ ਸਿੰਘ ਮਜੀਠੀਆ ਅਤੇ ਉਸ ਦੀ ਜੁੰਡਲੀ ਦਾ ਨਾਂ ਜੁੜਨ ਲੱਗਾਹਾਲਾਂਕਿ ਉਹਨਾਂ ਨੇ ਅਜਿਹੇ ਵਪਾਰ ਵਿੱਚ ਕਿਸੇ ਤਰ੍ਹਾਂ ਦੀ ਲਿਪਤਤਾ ਤੋਂ ਸਮੇਂ ਸਮੇਂ ’ਤੇ ਇਨਕਾਰ ਕੀਤਾ ਹੈ, ਪਰ ਫੇਰ ਵੀ ਅਦਾਲਤਾਂ ਵਿੱਚ ਕੇਸ ਤਾਂ ਚੱਲ ਹੀ ਰਿਹਾ ਹੈਅਕਾਲੀਆਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸੌਂਹ ਖਾ ਕੇ ਇਹ ਅਹਿਦ ਕੀਤਾ ਸੀ ਕਿ ਉਹ ਪੰਜਾਬ ਵਿੱਚੋਂ ਇੱਕ ਮਹੀਨੇ ਦੇ ਅੰਦਰ ਨਸ਼ੇ ਨੂੰ ਖਤਮ ਕਰ ਦੇਣਗੇ। ਪਰ ਕੈਪਟਨ ਦਾ ਇਹ ਵਾਅਦਾ ਸ਼ੋਸ਼ਾ ਹੀ ਸਾਬਤ ਹੋਇਆਉਸ ਨੇ ਨਸ਼ੇ ਖਤਮ ਕਰਨ ਦੀ ਬਜਾਏ ‘ਨਸ਼ਿਆਂ ਦੀ ਰੀੜ੍ਹ’ ਤੋੜਨ ਦੀ ਗੱਲ ਕਹਿ ਕੇ ਆਪਣੇ ਆਪ ਵਿੱਚ ਸੁਰਖਰੂ ਹੋਣ ਦੀ ਕੋਸ਼ਿਸ਼ ਕੀਤੀਕੈਪਟਨ ਦੇ ਰਾਜ ਸਮੇਂ ਵੀ ਪੰਜਾਬ ਵਿੱਚ ਨਸ਼ਾ ਆਮ ਵਾਂਗ ਮਿਲਦਾ ਰਿਹਾਇੱਥੋਂ ਤਕ ਕਿ ਲੋੜਵੰਦ ਨੂੰ ਅਸਾਨੀ ਨਾਲ ਹੋਮ ਡਿਲੀਵਰੀ ਹੋ ਜਾਂਦੀ ਰਹੀ ਹੈ

ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸ਼ਾਸਨ ਕਾਲ ਵਿੱਚ ਵੀ ਉਹੋ ਹਾਲ ਹੈ ਜੋ ਰਵਾਇਤੀ ਪਾਰਟੀਆਂ ਦੇ ਸਮਿਆਂ ਵਿੱਚ ਰਿਹਾ ਹੈਜਦੋਂ ਪੰਜਾਬ ਵਿੱਚ ਨਸ਼ਿਆਂ ਦੀ ਭਰਮਾਰ ਹੈ ਤਾਂ ਅਫੀਮ ਦੀ ਖੇਤੀ ਦੀ ਵਕਾਲਤ ਕਰਨ ਵਾਲੇ ਕੀ ਸੋਚ ਕੇ ਇਹ ਤਰਕ ਦੇ ਰਹੇ ਹਨ ਕਿ ਅਫੀਮ ਦੀ ਖੇਤੀ ਨਾਲ ਕਿਸਾਨਾਂ ਨੂੰ ਆਰਥਿਕ ਫਾਇਦਾ ਹੋਵੇਗਾ? ਜਦੋਂ ਪਹਿਲਾਂ ਹੀ ਪੰਜਾਬ ਵਿੱਚ ਨਸ਼ਿਆਂ ਦੀ ਕੋਈ ਘਾਟ ਨਹੀਂ ਅਤੇ ਨਸ਼ੇ ਰੋਕਿਆਂ ਵੀ ਨਹੀਂ ਰੁਕ ਰਹੇ, ਫੇਰ ਇੱਕ ਹੋਰ ਅਫੀਮ ਵਰਗੇ ਕੋਹੜ ਨਸ਼ੇ ਨੂੰ ਸ਼ਰੇਆਮ ਜਨਤਕ ਕਰਕੇ ਲੋਕਾਂ ਦਾ ਕੀ ਹਾਲ ਹੋਵੇਗਾ, ਇਹ ਸੋਚ ਕੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ

ਅਫੀਮ ਦੀ ਖੁੱਲ੍ਹੀ ਖੇਤੀ ਦੀ ਵਕਾਲਤ ਕਰਨ ਵਾਲਿਆਂ ਦਾ ਤਰਕ ਹੈ ਕਿ ਜਦੋਂ ਕੋਈ ਨਸ਼ਾ ਆਮ ਮਿਲਣ ਲੱਗ ਜਾਂਦਾ ਹੈ ਤਾਂ ਉਹ ਆਪਣੇ ਆਪ ਘੱਟ ਹੋ ਜਾਂਦਾ ਹੈਪਰ ਇਹ ਉਹਨਾਂ ਦੀ ਖਾਮ-ਖਿਆਲੀ ਹੈਹੋਰਨਾਂ ਨਸ਼ਿਆਂ ਵਾਂਗ ਅਫੀਮ ਦੇ ਨਸ਼ੇ ਦੇ ਵੀ ਮਨੁੱਖੀ ਸਰੀਰ ’ਤੇ ਬਹੁਤ ਸਾਰੇ ਦੁਸ਼ ਪ੍ਰਭਾਵ ਪੈਂਦੇ ਹਨਅਫੀਮ ਦਾ ਸੇਵਨ ਕਰਨ ਵਾਲੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਰੀਰਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਹਨਾਂ ਵਿੱਚ ਅੱਖਾਂ ਦਾ ਧੁੰਧਲਾਪਣ, ਬੁੱਲ੍ਹ ਅਤੇ ਨਾਖੂਨਾਂ ਦਾ ਪੀਲੇ ਪੈ ਜਾਣਾ, ਸੀਨੇ ਵਿੱਚ ਦਰਦ ਅਤੇ ਬੇਚੈਨੀ ਮਹਿਸੂਸ ਹੋਣਾ, ਠੰਢ ਲੱਗਣਾ, ਠੰਢ ਦੇ ਨਾਲ ਨਾਲ ਪਸੀਨਾ ਆਉਣਾ, ਉਲਝਣ ਅਤੇ ਬੇਹੋਸ਼ੀ ਮਹਿਸੂਸ ਹੋਣਾ, ਚਮੜੀ ਉੱਤੇ ਚਿਪਚਿਪਾਪਣ ਮਹਿਸੂਸ ਕਰਨਾ ਅਤੇ ਖੰਘ ਦੇ ਨਾਲ ਗੁਲਾਬੀ ਝੱਗਦਾਰ ਥੁੱਕ ਨਿਕਲਣਾ ਆਦਿ

ਅਫੀਮ ਦੀ ਖੇਤੀ ਲਈ ਅਕਤੂਬਰ ਅਤੇ ਨਵੰਬਰ ਦਾ ਮਹੀਨਾ ਜਦੋਂ ਦਿਨ ਅਤੇ ਰਾਤ ਦਾ ਤਾਪਮਾਨ ਕਰੀਬ ਬਰਾਬਰ ਹੁੰਦਾ ਹੈ, ਸਹੀ ਮੰਨਿਆ ਜਾਂਦਾ ਹੈਬਰਸਾਤ ਅਤੇ ਬੱਦਲਵਾਈ ਨਾ ਸਿਰਫ ਇਸਦੀ ਉਪਜ ’ਤੇ ਬੁਰਾ ਅਸਰ ਪਾਉਂਦੇ ਹਨ ਬਲਕਿ ਅਫੀਮ ਦੀ ਗੁਣਵੱਤਾ ’ਤੇ ਵੀ ਅਸਰ ਪਾਉਂਦੇ ਹਨਯੂ.ਪੀ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਅਫੀਮ ਦੀ ਖੇਤੀ ਕੀਤੀ ਜਾਂਦੀ ਹੈਰਾਜਸਥਾਨ ਦੇ ਝਾਲਾਵਾੜ, ਭੀਲਵਾੜਾ, ਉਦੈਪੁਰ, ਕੋਟਾ, ਚਿਤੌੜਗੜ੍ਹ ਅਤੇ ਪ੍ਰਤਾਪਗੜ੍ਹ ਵਰਗੀਆਂ ਥਾਂਵਾਂ ’ਤੇ ਇਸਦੀ ਖੇਤੀ ਹੁੰਦੀ ਹੈਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਬਾਰਾਬੰਕੀ, ਮੱਧ ਪ੍ਰਦੇਸ਼ ਦੇ ਨੀਮਚ, ਮੰਦਸੌਰ ਵਿੱਚ ਵੀ ਅਫੀਮ ਦੀ ਖੇਤੀ ਕੀਤੀ ਜਾਂਦੀ ਹੈਅਫੀਮ ਦਾ ਸਭ ਤੋਂ ਵੱਡਾ ਉਤਪਾਦਕ ਦੇਸ਼ ਅਫਗਾਨਿਸਤਾਨ ਹੈ, ਜਿੱਥੇ ਕੁੱਲ ਦੁਨੀਆਂ ਦੀ 85 ਫੀ ਸਦੀ ਅਫੀਮ ਹੋਰਨਾਂ ਦੇਸ਼ਾਂ ਨੂੰ ਨਿਰਯਾਤ ਕੀਤੀ ਜਾਂਦੀ ਹੈ ਕਿਉਂਕਿ ਅਫੀਮ ਨਸ਼ੇ ਦੀ ਸ਼੍ਰੇਣੀ ਅਧੀਨ ਆਉਂਦਾ ਹੈ, ਇਸ ਲਈ ਭਾਰਤ ਵਿੱਚ ਅਫੀਮ ਦੀ ਖੇਤੀ ਲਈ ਕਾਫੀ ਸਖਤ ਕਾਨੂੰਨ ਅਤੇ ਸ਼ਰਤਾਂ ਹਨਇਹਨਾਂ ਸ਼ਰਤਾਂ ਦੀ ਉਲੰਘਣਾ ਕਰਕੇ ਅਫੀਮ ਦੀ ਖੇਤੀ ਕਰਨ ਵਾਲੇ ਨੂੰ ਜੇਲ੍ਹ ਦੀ ਹਵਾ ਵੀ ਖਾਣੀ ਪੈ ਸਕਦੀ ਹੈਅਫੀਮ ਦੀ ਖੇਤੀ ਕਾਨੂੰਨੀ ਪ੍ਰਕ੍ਰਿਆ ਦੇ ਅਧੀਨ ਹੈਦੇਸ਼ ਵਿੱਚ ਅਫੀਮ ਦੀ ਖੇਤੀ ਕਰਨ ਲਈ ਸਭ ਤੋਂ ਪਹਿਲਾਂ ਸਰਕਾਰ ਤੋਂ ਲਾਈਸੈਂਸ ਲੈਣਾ ਪੈਂਦਾ ਹੈਅਜਿਹਾ ਵੀ ਨਹੀਂ ਕਿ ਅਫੀਮ ਹਰ ਥਾਂ ’ਤੇ ਬੀਜ ਲਈ ਜਾਵੇ ਕੁਝ ਵਿਸ਼ੇਸ਼ ਥਾਂਵਾਂ ’ਤੇ ਹੀ ਅਫੀਮ ਦੀ ਖੇਤੀ ਲਈ ਇਜਾਜ਼ਤ ਦਿੱਤੀ ਜਾਂਦੀ ਹੈਕਿੰਨੇ ਰਕਬੇ ਵਿੱਚ ਅਫੀਮ ਦੀ ਖੇਤੀ ਕੀਤੀ ਜਾ ਸਕਦੀ ਹੈ, ਇਸਦਾ ਨਿਰਧਾਰਣ ਪ੍ਰਵਾਨਗੀ ਦੇਣ ਵਾਲੀ ਅਥਾਰਟੀ ਕਰਦੀ ਹੈ ਇਸਦਾ ਲਾਈਸੈਂਸ ਵਿੱਤ ਮੰਤਰਾਲੇ ਵੱਲੋਂ ਜਾਰੀ ਹੁੰਦਾ ਹੈਜੇਕਰ ਇੱਕ ਬੀਜ ਵੀ ਸਰਕਾਰ ਦੀ ਪ੍ਰਵਾਨਗੀ ਤੋਂ ਬਿਨਾਂ ਬੀਜਿਆ ਜਾਵੇਗਾ ਤਾਂ ਉਸ ਦੇ ਕਸੂਰਵਾਰ ਨੂੰ ਕਾਨੂਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾਅਫੀਮ ਦੀ ਇੱਕ ਹੈਕਟੇਅਰ ਦੀ ਪੈਦਾਵਾਰ 50 ਤੋਂ 60 ਕਿਲੋਗ੍ਰਾਮ ਤਕ ਹੁੰਦੀ ਦੱਸੀ ਜਾਂਦੀ ਹੈਸਰਕਾਰ ਇਸ ਨੂੰ 1800 ਰੁਪਏ ਪ੍ਰਤੀ ਕਿਲੋਗ੍ਰਾਮ ਤਕ ਖਰੀਦਦੀ ਹੈਜਦਕਿ ਬਲੈਕ ਵਿੱਚ ਇਸਦੀ ਕੀਮਤ ਇੱਕ ਲੱਖ ਤੋਂ ਵੀ ਵੱਧ ਦੱਸੀ ਜਾਂਦੀ ਹੈਅਜਿਹੇ ਹਾਲਾਤ ਵਿੱਚ ਅਫੀਮ ਪੈਦਾ ਕਰਨ ਵਾਲਾ ਕਿਸਾਨ ਇਸਦੀ ਕਾਲਾ ਬਜ਼ਾਰੀ ਵੱਲ ਰੁਚਿਤ ਹੋਵੇਗਾਕਾਲਾ ਬਜ਼ਾਰੀ ਕਰਨ ਵਾਲੇ ਨੂੰ ਫੜੇ ਜਾਣ ’ਤੇ ਉਸ ਦਾ ਖਾਮਿਆਜ਼ਾ ਭੁਗਤਣਾ ਪਵੇਗਾ

ਦੱਸਿਆ ਜਾਂਦਾ ਹੈ ਕਿ ਅਫੀਮ ਦਾ ਨਸ਼ਾ 36 ਘੰਟੇ ਤਕ ਰਹਿੰਦਾ ਹੈਚਰਸ, ਗਾਂਜਾ ਅਤੇ ਅਫੀਮ ਦੇ ਨਸ਼ੇ ਦੀ ਲੜੀ ਵਿੱਚ ਕੁਝ ਹੋਰ ਨਸ਼ੇ ਵੀ ਜੁੜ ਗਏ ਹਨ, ਜਿਹਨਾਂ ਦੀ ਮੰਗ ਵਧਦੀ ਹੀ ਜਾਂਦੀ ਹੈਜੋ ਜ਼ਿਆਦਾ ਨਸ਼ੀਲੇ ਅਤੇ ਟਿਕਾਊ ਦੱਸੇ ਜਾਂਦੇ ਹਨ, ਉਹ ਹਨ ਕੋਕੀਨ, ਐਕਸਟੈਸੀ ਅਤੇ ਐੱਲ ਐੱਸ ਡੀਇਹ ਕੋਈ ਸਾਧਾਰਣ ਨਸ਼ੇ ਨਹੀਂ ਹਨ ਬਲਕਿ ਸਿਹਤ ਲਈ ਘਾਤਕ ਤਾਂ ਹਨ ਹੀ, ਮਹਿੰਗੇ ਹੋਣ ਕਾਰਣ ਪੈਸੇ ਦਾ ਘਾਣ ਵੀ ਹਨਜੋ ਲੋਕ ਇਹ ਨਸ਼ੇ ਕਰਦੇ ਹਨ, ਉਹਨਾਂ ਕੋਲ ਜਦੋਂ ਨਸ਼ਾ ਖਰੀਦਣ ਲਈ ਪੈਸਾ ਨਹੀਂ ਹੁੰਦਾ ਤਾਂ ਉਹ ਚੋਰੀਆਂ ਅਤੇ ਡਾਕਿਆਂ ਵੱਲ ਤੁਰ ਪੈਂਦੇ ਹਨ ਇਸਦੇ ਨਾਲ ਉਹ ਜੁਰਮ ਦੀ ਦੁਨੀਆਂ ਵਿੱਚ ਵੀ ਪ੍ਰਵੇਸ਼ ਕਰ ਜਾਂਦੇ ਹਨਕੋਕੀਨ ਇੱਕ ਅਜਿਹਾ ਨਸ਼ਾ ਹੈ ਕਿ ਜੋ ਵੀ ਇੱਕ ਵਾਰੀ ਇਸਦੀ ਗ੍ਰਿਫਤ ਵਿੱਚ ਆ ਗਿਆ ਉਸ ਦਾ ਰਾਹ ਸਿੱਧਾ ਸਿਵਿਆਂ ਵੱਲ ਨੂੰ ਜਾਂਦਾ ਹੈਅਫੀਮ ਜਦੋਂ ਨਸ਼ਿਆਂ ਦੀ ਸ਼ੇਣੀ ਵਿੱਚ ਆਉਂਦਾ ਹੈ ਤਾਂ ਇਸਦੀ ਵਕਾਲਤ ਕਰਨ ਵਾਲੇ ਲੋਕਾਂ ਨੂੰ ਨਹੀਂ ਚਾਹੀਦਾ ਕਿ ਉਹ ਸਰਕਾਰ ਨੂੰ ਕਹਿਣ ਕਿ ਕਿਸਾਨਾਂ ਨੂੰ ਮਹਿਜ਼ ਮਾਮੂਲੀ ਲਾਭ ਲਈ ਅਫੀਮ ਦੀ ਖੇਤੀ ਕਰਨ ਦੀ ਇਜਾਜ਼ਤ ਦੇਵੇਪੰਜਾਬ ਪਹਿਲਾਂ ਹੀ ਨਸ਼ਿਆਂ ਦਾ ਮਾਰਿਆ ਹੋਇਆ ਹੈ, ਇਸ ਲਈ ਪੰਜਾਬ ਅਤੇ ਉਸ ਦਾ ਨੌਜਵਾਨ ਹੋਰ ਨਸ਼ਿਆਂ ਵਿੱਚ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾਉਹਨਾਂ ਮਾਪਿਆਂ ਨੂੰ ਪੁੱਛੋ, ਜਿਹਨਾਂ ਦੇ ਲਾਡਲੇ ਜਵਾਨੀ ਦੀ ਦਹਿਲੀਜ਼ ’ਤੇ ਪੈਰ ਧਰਦਿਆਂ ਹੀ ਨਸ਼ਿਆਂ ਵਿੱਚ ਫਸ ਕੇ ਮੌਤ ਦੇ ਮੂੰਹ ਵਿੱਚ ਜਾ ਪਏਅਫੀਮ ਦੀ ਵਕਾਲਤ ਕਰਨ ਵਾਲਿਆਂ ਲਈ ਤਾਂ ਇਹ ਮਹਿਜ਼ ਮਨੋਰੰਜਕ ਨਸ਼ਾ ਹੈ ਅਤੇ ਖੇਤੀ ਲਈ ਫਾਇਦੇ ਦਾ ਸੌਦਾ ਹੈ ਲਿਹਾਜ਼ਾ ਸਰਕਾਰ ਅਫੀਮ ਦੀ ਖੇਤੀ ਦੀ ਵਕਾਲਤ ਕਰਨ ਵਾਲਿਆਂ ਵੱਲ ਕੋਈ ਤਵੱਜੋ ਨਾ ਦੇਵੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3861)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਸੁਰਜੀਤ ਸਿੰਘ

ਸੁਰਜੀਤ ਸਿੰਘ

Samrala, Ludhiana, Punjab, India.
Phone: (91 - 98154 61301)
Email: (vishadsurjit@gmail.com)