ਇਹ ਮਾਨਸਿਕਤਾ ਆਮ ਮਨੁੱਖ ਵਿੱਚ ਜਮਾਂਦਰੂ ਨਹੀਂ ਹੁੰਦੀ, ਸਗੋਂ ਪਿਉਂਦੀ ਜਾਂਦੀ ਹੈ ...
(3 ਸਤੰਬਰ 2023)


ਆਰ ਐੱਸ ਐੱਸ ਅਤੇ ਗੋਦੀ ਮੀਡੀਆ ਸਮਾਜ ਵਿੱਚ ਕਿਹੋ ਜਿਹੀ ਮਾਨਸਿਕਤਾ ਪਰੋਸ ਰਹੇ ਹਨ
, ਇਸਦੀ ਸਪਸ਼ਟ ਮਿਸਾਲ ਚੇਤਨ ਸਿੰਘ ਚੌਧਰੀ ਹੈਬੰਬਈ ਤੋਂ ਚੱਲੀ ਰੇਲ ਗੱਡੀ ਵਿੱਚ ਸਰਕਾਰੀ ਹਥਿਆਰ ਨਾਲ ਚੁਣ-ਚੁਣ ਕੇ ਮੁਸਲਮਾਨਾਂ ਨੂੰ ਕਤਲ ਕਰਨ ਵਾਲਾ ਚੇਤਨ ਸਿੰਘ ਚੌਧਰੀ ਨਫ਼ਰਤੀ ਅੱਗ ਵਿੱਚ ਐਨਾ ਅੰਨ੍ਹਾ ਹੋਇਆ ਕਿ ਆਪਣੇ ਹੀ ਅਧਿਕਾਰੀ ਟੀਕਾ ਰਾਮ ਮੀਨਾ ਨੂੰ ਵੀ ਨਿਸ਼ਾਨਾ ਬਣਾਉਣ ਤੋਂ ਨਹੀਂ ਖੁੰਝਿਆਤਿੰਨ ਮੁਸਲਮ ਯਾਤਰੀਆਂ ਨੂੰ ਕਤਲ ਕਰਨ ਵਾਲਾ ਚੇਤਨ ਸਿੰਘ ਕੀ ਮਾਨਸਿਕ ਰੋਗੀ ਹੈ, ਜਿਵੇਂ ਕਿ ਸੰਘੀ ਤੇ ਭਾਜਪਾਈ ਲਾਣਾ ਉਸ ਦੇ ਬਚਾ ਵਿੱਚ ਕਹਿੰਦੇ ਹਨ? ਪਰ ਉਹ ਇਹ ਨਹੀਂ ਦੱਸਣਗੇ ਕਿ ਅਜਿਹੀ ਮਾਨਸਿਕਤਾ ਸਿਰਜਣ ਪਿੱਛੇ ਆਰ ਐੱਸ ਐੱਸ ਅਤੇ ਉਸ ਦੇ ਮੀਡੀਆ ਦੀ ਕੀ ਭੂਮਿਕਾ ਹੈਇੱਕ ਚੇਤਨ ਸਿੰਘ ਨਹੀਂ ਹੈ, ਦੇਸ਼ ਦੇ ਹਰ ਹਿੱਸੇ ਵਿੱਚ ਅਜਿਹੇ ਰੋਗੀਆਂ ਦੀ ਵੱਡੀ ਤਾਦਾਦ ਮਿਲੇਗੀ, ਜਿਹੜੇ ਮੁਸਲਮਾਨਾਂ ਨੂੰ ਨਾ ਸਿਰਫ਼ ਨਫ਼ਰਤ ਕਰਦੇ ਹਨ, ਸਗੋਂ ਉਨ੍ਹਾਂ ਉੱਤੇ ਹਮਲੇ ਵੀ ਕਰ ਰਹੇ ਹਨ ਪਿਛਲੇ ਕੁਝ ਸਾਲਾਂ ਵਿੱਚ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਮੁਸਲਮ ਭਾਈਚਾਰੇ ਨੂੰ ਹੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈਜਿਹੜੇ ਚੇਤਨ ਸਿੰਘ ਨੂੰ ਮਾਨਸਿਕ ਰੋਗੀ ਕਹਿ ਰਹੇ ਹਨ, ਉਨ੍ਹਾਂ ਉਹ ਵੀ ਦ੍ਰਿਸ਼ ਵੇਖਿਆ ਹੋਵੇਗਾ ਕਿ ਕਿਵੇਂ ਲਾਸ਼ ਦੇ ਸਿਰਹਾਣੇ ਖਲੋ ਕੇ ਉਹ ਲੋਕਾਂ ਨੂੰ ਮੋਦੀ, ਯੋਗੀ ਤੇ ਠਾਕਰੇ ਨੂੰ ਵੋਟ ਦੇਣ ਦੀ ਭਾਸ਼ਣਬਾਜ਼ੀ ਵੀ ਕਰ ਰਿਹਾ ਹੈਜੇ ਚੇਤਨ ਸਿੰਘ ਚੌਧਰੀ ਸੱਚੀਉਂ ਹੀ ਮਾਨਸਿਕ ਰੋਗੀ ਹੁੰਦਾ ਤਾਂ ਫਿਰ ਬੇਤਰਤੀਬੇ ਢੰਗ ਨਾਲ ਗੋਲੀਆਂ ਚਲਾ ਕੇ ਆਮ ਲੋਕਾਂ ਦਾ ਕਤਲ ਕਰਦਾ, ਪਰ ਉਹ ਤਾਂ ਹਰ ਡੱਬੇ ਵਿੱਚ ਜਾ ਕੇ ਸਿਰਫ਼ ਮੁਸਲਮਾਨ ਯਾਤਰੀਆਂ ਨੂੰ ਹੀ ਨਿਸ਼ਾਨਾ ਬਣਾ ਰਿਹਾ ਹੈਗਿਆਰ੍ਹਾਂ ਡੱਬਿਆਂ ਵਾਲੀ ਟਰੇਨ ਵਿੱਚ ਉਹ 40 ਮਿੰਟ ਤਕ ਘੁੰਮਦਾ ਰਿਹਾ

ਅਸੀਂ ਘਟਨਾਵਾਂ ਨੂੰ ਇੱਕ ਲੜੀ ਵਿੱਚ ਵੇਖੀਏ2002 ਵਿੱਚ ਵਾਪਰੇ ਚਰਚਿਤ ਬਿਲਕਿਸ ਬਾਨੋ ਕੇਸ ਬਾਰੇ ਫ਼ੈਸਲਾ ਪਿਛਲੇ ਸਾਲ ਹੀ ਆਇਆ ਅਤੇ ਉਹਦੇ ਦੋਸ਼ੀਆਂ ਦੀ ਰਿਹਾਈ ਕਰ ਦਿੱਤੀ ਗਈਯਾਦ ਹੋਵੇਗਾ ਕਿ ਗੁਜਰਾਤ ਵਿੱਚ 2002 ਵਿੱਚ ਬਿਲਕਿਸ ਬਾਨੋ ਦੇ ਪਰਿਵਾਰ ਨੂੰ ਉਹਦੇ ਗਵਾਂਢੀਆਂ ਨੇ ਹੀ ਬਹੁਤ ਬੁਰੀ ਤਰ੍ਹਾਂ ਕਤਲ ਕਰ ਦਿੱਤਾ ਸੀਉਹਦੀ ਮਾਂ ਤੇ ਭੈਣ ਦਾ ਵੀ ਕਤਲ ਕਰ ਦਿੱਤਾਉਹਦੀ ਤਿੰਨ ਸਾਲਾ ਬੱਚੀ ਨੂੰ ਪੱਥਰਾਂ ਉੱਤੇ ਪਟਕਾ-ਪਟਕਾ ਕੇ ਮਾਰ ਦਿੱਤਾਖੁਦ ਬਿਲਕਿਸ ਬਾਨੋ 5 ਮਹੀਨੇ ਦੀ ਗਰਭਵਤੀ ਸੀ, ਜਿਸ ਨਾਲ ਉਹਦੇ ਗਵਾਂਢੀਆਂ ਅਤੇ ਪਿੰਡ ਵਾਲਿਆਂ ਨੇ ਸਮੂਹਿਕ ਬਲਾਤਕਾਰ ਕੀਤਾਬਲਾਤਕਾਰੀ ਇੱਕ ਦੋ ਨਹੀਂ, ਦਰਜਨ ਤੋਂ ਵੱਧ ਸਨਲੰਮਾ ਕੇਸ ਚੱਲਿਆਉਨ੍ਹਾਂ ਦੋਸ਼ੀਆਂ ਨੂੰ ਸਜ਼ਾ ਹੋਈ, ਪਰ ਪਿਛਲੇ ਸਾਲ 15 ਅਗਸਤ ਨੂੰ ਰਿਹਾਅ ਕਰ ਦਿੱਤਾ ਗਿਆ15 ਅਗਸਤ, ਜਿਸ ਦਿਨ ਪ੍ਰਧਾਨ ਮੰਤਰੀ ਔਰਤਾਂ ਦੀ ਸੁਰੱਖਿਆ ਲਈ ਲਾਲ ਕਿਲੇ ਦੇ ਮੰਚ ਤੋਂ ਸੋਹਲੇ ਗਾ ਰਿਹਾ ਸੀਗੱਲ ਇੰਨੀ ਹੀ ਨਹੀਂ, ਉਨ੍ਹਾਂ ਬਲਾਤਕਾਰੀਆਂ ਦੀ ਰਿਹਾਈ ਪਿੱਛੋਂ ਭਾਜਪਾਈਆਂ ਅਤੇ ਸੰਘ ਨੇ ਉਨ੍ਹਾਂ ਬਲਾਤਕਾਰੀਆਂ ਦਾ ਭਰਪੂਰ ਸਵਾਗਤ ਕੀਤਾ, ਫੁੱਲਾਂ ਦੇ ਹਾਰ ਪਾਏ ਅਤੇ ਉਨ੍ਹਾਂ ਨੂੰ ਸੰਸਕਾਰੀ ਬ੍ਰਾਹਮਣ ਕਿਹਾਦੇਸ਼ ਵਿੱਚ ਅਜਿਹੀਆਂ ਕਈ ਹੋਰ ਮਿਸਾਲਾਂ ਵੀ ਹਨ, ਜਿੱਥੇ ਭਾਜਪਾਈ ਜਾਂ ਸੰਘੀ ਬਲਾਤਕਾਰੀਆਂ ਨੂੰ ਹੀਰੋਆਂ ਵਰਗਾ ਸਨਮਾਨ ਦਿੱਤਾ ਗਿਆ ਹੋਵੇਉਹੀ ਸਮਾਜ, ਜਿੱਥੇ ਅਜਿਹੇ ਘਿਣਾਉਣੇ ਅਪਰਾਧਾਂ ਦੇ ਲਈ ਮੌਤ ਦੀ ਸਜ਼ਾ ਦੀ ਮੰਗ ਉੱਠਦੀ ਰਹੀ ਹੋਵੇ, ਉਸੇ ਸਮਾਜ ਵਿੱਚ ਬਲਾਤਕਾਰੀਆਂ ਦਾ ਸਨਮਾਨ ਤੇ ‘ਸੰਸਕਾਰੀ ਬ੍ਰਾਹਮਣਾਂ’ ਦੇ ਖਿਤਾਬ ਨਾਲ ਨਿਵਾਜਣਾ ਕੀ ਦਰਸਾਉਂਦਾ ਹੈ?

ਯਾਦ ਰੱਖੋ ਕਿ ਇਨ੍ਹਾਂ ਫਾਸ਼ੀਵਾਦੀਆਂ ਦੇ ਸਭ ਤੋਂ ਪਹਿਲੇ ਗੁਰੂ ਵਿਨਾਇਕ ਦਮੋਦਰ ਸਾਵਰਕਰ ਨੇ ਮੁਸਲਮਾਨ ਔਰਤਾਂ ਦੇ ਨਾਲ ਬਲਾਤਕਾਰ ਨੂੰ ਜਾਇਜ਼ ਠਹਿਰਾਇਆ ਸੀਇਹ ਉਹੀ ਸਾਵਰਕਰ ਸਨ, ਜਿਹੜੇ ਹਿੰਦੂ ਸੱਭਿਅਤਾ ਤੇ ਸੰਸਕ੍ਰਿਤੀ ਨੂੰ ਦੁਨੀਆ ਦੀ ਸਰਵਸ੍ਰੇਸ਼ਟ ਐਲਾਨਦੇ ਸਨਇਹੋ ਸਰਵਸ੍ਰੇਸ਼ਟ ਜਿਹੜੇ ਅੱਜ-ਕੱਲ੍ਹ ਵਿਸ਼ਵ ਗੁਰੂ ਬਣਨ ਦਾ ਦਾਅਵਾ ਕਰਦੇ ਹਨ ਤੇ ਸਭ ਤੋਂ ਪੁਰਾਣੀ ਤੇ ਉੱਚੀ ਸੰਸਕ੍ਰਿਤੀ ਦੇ ਦਾਅਵੇਦਾਰ ਹਨ ਇਹ ‘ਹਿੰਦੂ ਰਾਸ਼ਟਰ’ ਦੀ ਪ੍ਰਾਪਤੀ ਲਈ ਮੁਸਲਮਾਨ ਜਾਂ ਕੁਕੀ ਔਰਤਾਂ ਨਾਲ ਬਲਾਤਕਾਰ ਅਤੇ ਉਨ੍ਹਾਂ ਦੀ ਹੱਤਿਆ ਨੂੰ ਆਪਣੇ ਟੀਚੇ ਦੀ ਪ੍ਰਾਪਤੀ ਸਮਝਦੇ ਹਨਬਿਲਕਿਸ ਬਾਨੋ ਦੇ ਗੁਨਾਹਗਾਰਾਂ ਨੇ ਉਹੀ ਕੀਤਾ, ਜਿਹਨੂੰ ਫਾਸ਼ਿਸ਼ਟ ਜਾਇਜ਼ ਸਮਝਦੇ ਹਨਹੁਣ ਕੁਕੀ ਔਰਤਾਂ ਨਾਲ ਜੋ ਕੁਝ ਮਨੀਪੁਰ ਵਿੱਚ ਕੀਤਾ, ਉਸ ’ਤੇ ਸ਼ਰਮਸਾਰ ਹੋਣ ਦੀ ਥਾਂ ਪ੍ਰਾਪਤੀ ਸਮਝਦੇ ਹਨਬਲਾਤਕਾਰੀਆਂ ਦੇ ਅਜਿਹੇ ਸਨਮਾਨ ਕਠੂਆ ਅਤੇ ਉੱਤਰ ਪ੍ਰਦੇਸ਼ ਵਿੱਚ ਵੀ ਦੇਖੇ ਜਾ ਸਕਦੇ ਹਨ

ਸਾਡੇ ਸਮੇਂ ਦੀ ਇਹ ਕਠੋਰ ਸਚਾਈ ਹੈਇਹ ਮਾਨਸਿਕਤਾ ਆਮ ਮਨੁੱਖ ਵਿੱਚ ਜਮਾਂਦਰੂ ਨਹੀਂ ਹੁੰਦੀ, ਸਗੋਂ ਪਿਉਂਦੀ ਜਾਂਦੀ ਹੈ ਤੇ ਪਾਲਿਆ-ਪੋਸਿਆ ਜਾਂਦਾ ਹੈਇਹ ਸਮਝਣਾ ਬੜਾ ਔਖਾ ਹੈ ਕਿ ਕਿਵੇਂ ਇੱਕ ਮਨੁੱਖ ਉਹ ਗਵਾਂਢੀ ਹੈ ਜਾਂ ਆਪਣੇ ਪੁੱਤਰ ਦਾ ਦੋਸਤ, ਕਦੋਂ ਵਹਿਸ਼ੀ ਬਣ ਜਾਂਦਾ ਹੈਇਹਨੂੰ ਸਮਝਣ ਲਈ ਇਤਿਹਾਸ ਉੱਤੇ ਝਾਤ ਮਾਰਨੀ ਜ਼ਰੂਰੀ ਹੈਕਿਸੇ ਸਮੇਂ ਜਰਮਨ ਇੱਕ ਸੱਭਿਅਕ ਕੌਮ ਸੀ, ਜਿਸਦੀ ਸਰਵਉੱਚ ਸੰਸਕ੍ਰਿਤੀ ਵੀ ਸੀਜਿਉਂ ਹੀ ਹਿਟਲਰ ਦੀ ਨਾਜ਼ੀ ਪਾਰਟੀ ਦਾ ਬੋਲਬਾਲਾ ਹੋਇਆ, ਇੱਕ ਵਹਿਸ਼ੀ ਤੇ ਵਿਨਾਸ਼ਕਾਰੀ ਸਥਿਤੀ ਵਿੱਚ ਪਹੁੰਚ ਗਿਆ ਜਿਸਦਾ ਸਿੱਟਾ ਇਹ ਨਿਕਲਿਆ ਕਿ ਯੂਰਪ ਵਿੱਚ 60 ਲੱਖ ਯਹੂਦੀਆਂ ਦਾ ਕਤਲੇਆਮ ਹੋਇਆਜਰਮਨ ਵਿੱਚ ਤਾਂ ਸਿਰਫ਼ 5 ਲੱਖ ਯਹੂਦੀ ਹੀ ਸਨ ਜਿਨ੍ਹਾਂ ਨਾਲ ਨਾਜ਼ੀਆਂ ਜਾਂ ਹਿਟਲਰ ਨੂੰ ਨਫ਼ਰਤ ਸੀ, ਫਿਰ ਬਾਕੀ ਯੂਰਪ ਵਿੱਚ ਉਨ੍ਹਾਂ ਯਹੂਦੀਆਂ ਨੂੰ ਨਿਸ਼ਾਨਾ ਕਿਉਂ ਬਣਾਇਆ? ਉਨ੍ਹਾਂ ਨੂੰ ਕਤਲ ਕਰਨ ਦੇ ਕਈ ਗੈਰ ਮਨੁੱਖੀ ਤੇ ਜਾਂਗਲੀ ਰਾਹ ਚੁਣੇ? ਤਸੀਹਾਂ ਕੇਂਦਰਾਂ ਦੀ ਭਿਆਨਕਤਾ ਦਿਲ ਚੀਰਵੀਂ ਹੈ ਇੱਥੇ ਹੀ ਬੱਸ ਨਹੀਂ, ਨਸਲ ਦੇ ਸੁਧਾਰ ਲਈ ਉਨ੍ਹਾਂ ਗੈਰ ਯਹੂਦੀ ਲੋਕਾਂ ਵਿੱਚ ਅਪਾਹਜਾਂ, ਸਮਲਿੰਗੀਆਂ, ਮਾਨਸਿਕ ਰੋਗੀਆਂ ਨੂੰ ਵੀ ਮਾਰ ਸੁਟਿਆ ਤੇ ਬੱਚਿਆਂ ਤਕ ਨੂੰ ਨਾ ਬਖਸ਼ਿਆਇਹਦਾ ਕਾਰਨ ਬੜਾ ਸਾਫ਼ ਸੀ ਕਿ ਨਾਜ਼ੀਆਂ ਨੇ ਮੁੱਢ ਤੋਂ ਹੀ ਯਹੂਦੀਆਂ ਦੇ ਪ੍ਰਤੀ ਜਿਸ ਨਫ਼ਰਤ ਦਾ ਪ੍ਰਚਾਰ ਕੀਤਾ, ਉਹ ਨਫ਼ਰਤ ਪਲਰਦੀ-ਪਸਰਦੀ ਮਨੁੱਖ ਨੂੰ ਵਹਿਸ਼ੀ ਤੇ ਰਾਖਸ਼ੀ ਪਸ਼ੂਪਨ ਵੱਲ ਲੈ ਗਈਅਜਿਹੀ ਨਫ਼ਰਤ ਦੀ ਗ੍ਰਿਫ਼ਤ ਵਿੱਚ ਨਾ ਸਿਰਫ਼ ਨਾਜ਼ੀ ਪਾਰਟੀ ਦੇ ਮੈਂਬਰ, ਸਗੋਂ ਆਮ ਲੋਕ ਵੀ ਆ ਗਏਸੱਤਾ ਹਾਸਲ ਕਰਨ ਪਿੱਛੋਂ ਪਹਿਲਾਂ ਯਹੂਦੀਆਂ ਨੂੰ ਸਰਕਾਰੀ ਨੌਕਰੀਆਂ, ਸਕੂਲਾਂ, ਕਾਲਜਾਂ ਤੇ ਹੋਰ ਉੱਚ ਅਦਾਰਿਆਂ ਵਿੱਚੋਂ ਬਾਹਰ ਕੱਢਿਆ, ਫਿਰ ਉਨ੍ਹਾਂ ਦਾ ਸਮਾਜਿਕ, ਆਰਥਿਕ ਤੌਰ ’ਤੇ ਬਾਈਕਾਟ ਕੀਤਾ ਅਤੇ ਤਬਾਹ ਕੀਤਾ1938 ਵਿੱਚ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਖੋਹਣ ਤੇ ਕਾਰੋਬਾਰ ਤਬਾਹ ਕਰਨ ਦੀਆਂ ਕਾਰਵਾਈਆਂ ਨੂੰ ਅੱਗੇ ਵਧਾਇਆਫਿਰ ਉਨ੍ਹਾਂ ਨੂੰ ਦੇਸ਼ ਛੱਡਣ ਲਈ ਕਿਹਾ ਤੇ ਅਖੀਰ ਵਿੱਚ ਤਸੀਹਾ ਕੇਂਦਰਾਂ ਵਿੱਚ ਕੈਦ ਕਰਕੇ ਉਨ੍ਹਾਂ ਦੇ ਸਮੂਹਿਕ ਕਤਲੇਆਮ ਦੀ ਕਾਰਵਾਈ ਸ਼ੁਰੂ ਹੋਈਉਸ ਸਮੇਂ ਤਕ ਹਿਟਲਰ ਨੇ ਸਾਰੇ ਮੱਧ ਅਤੇ ਪੱਛਮੀ ਯੂਰਪ ਵਿੱਚ ਕਬਜ਼ਾ ਕਰ ਲਿਆ ਸੀ ਤੇ ਫਿਰ ਨਾਜ਼ੀਆਂ ਨੇ ਯਹੂਦੀਆਂ ਦੇ ਨਰ-ਸੰਘਾਰ ਦਾ ਘੇਰਾ ਯੂਰਪ ਤਕ ਪਸਾਰ ਲਿਆ

ਇਸ ਪੂਰੇ ਅਮਲ ਵਿੱਚ ਜਰਮਨੀ ਦੀ ਆਮ ਲੋਕਾਈ ਦਾ ਵੱਡਾ ਹਿੱਸਾ ਯਹੂਦੀਆਂ ਦੇ ਪ੍ਰਤੀ ਨਾਜ਼ੀਆਂ ਦੇ ਇਸ ਵਿਉਹਾਰ ਨੂੰ ਜਾਂ ਤਾਂ ਜਾਇਜ਼ ਮੰਨ ਚੁੱਕਾ ਸੀ, ਜਾਂ ਫਿਰ ਇਹਦੇ ਪ੍ਰਤੀ ਮੂਕ ਦਰਸ਼ਕ ਤੇ ਬੇਵੱਸ ਤੇ ਬੇਲਾਗ ਹੋ ਗਿਆ ਸੀਭਾਵ ਅੱਖਾਂ ਬੰਦ ਕਰ ਲਈਆਂ ਸਨ ਤੇ ਨਾਜ਼ੀਆਂ ਦੀ ਗੈਰ ਮਨੁੱਖੀ ਦਰਿੰਦਗੀ ਦੀ ਦਹਿਸ਼ਤ ਦਾ ਪ੍ਰਛਾਵਾਂ ਉਨ੍ਹਾਂ ਦੇ ਮਨ ਮਸਤਕ ਉੱਤੇ ਭਾਰੂ ਹੋ ਚੁੱਕਾ ਸੀ

ਨਾਜ਼ੀਆਂ ਦਾ ਇੱਕ ਕਰੂਰ ਰੂਪ ਇਹ ਵੀ ਸੀ ਕਿ ਉਨ੍ਹਾਂ ਨੇ ਯਹੂਦੀਆਂ ਲਈ ਬਣਾਏ ਤਸੀਹਾ ਕੇਂਦਰਾਂ ਵਿੱਚ ਸਮੂਹਿਕ ਕਤਲੇਆਮ, ਗੈਰ ਮਨੁੱਖੀ ਵਿਗਿਆਨਕ ਤਜਰਬੇ ਭਾਵ ਬਿਜਲੀ ਦੀਆਂ ਭੱਠੀਆਂ ਵਿੱਚ ਸਾੜ ਦੇਣ ਦੀਆਂ ਕਾਰਵਾਈਆਂ ਨੂੰ ਜਰਮਨ ਦੇ ਆਮ ਲੋਕਾਂ ਕੋਲੋਂ ਲੁਕੋਇਆਸਿਰਫ਼ ਦੂਸਰੇ ਵਿਸ਼ਵ ਯੁੱਧ ਵਿੱਚ ਨਾਜ਼ੀਆਂ ਦੀ ਹਾਰ ਤੋਂ ਪਿੱਛੋਂ ਹੀ ਇਹ ਭਿਆਨਕਤਾ ਜਰਮਨ ਦੇ ਲੋਕਾਂ ਨੂੰ ਪਤਾ ਲੱਗੀਇਹਦੇ ਪਛਚਾਤਾਪ ਵਜੋਂ ਅੱਜ ਵੀ ਜਰਮਨੀ ਵਿੱਚ ਨਾਜ਼ੀਆਂ ਦੀ ਵਕਾਲਤ ਜਾਂ ਤਾਰੀਫ਼ ਕਰਨ ਉੱਤੇ ਪਾਬੰਦੀ ਹੈ

ਇੱਕ ਸਭਿਅਕ ਜਰਮਨ ਲੋਕਾਈ ਇੱਥੋਂ ਤਕ ਕਿਉਂ ਪਹੁੰਚੀ? ਉਹ ਯਹੂਦੀਆਂ ਪ੍ਰਤੀ ਨਫ਼ਰਤ ਵਿੱਚ ਇੰਨਾ ਕਿਵੇਂ ਡੁੱਬ ਗਈ ਕਿ ਆਮ ਇਨਸਾਨਅਤ ਨੂੰ ਵੀ ਭੁੱਲ ਗਈਕੀ ਇਹ ਨਾਜ਼ੀਆਂ ਦੀ ਦਰਿੰਦਗੀ ਨੂੰ ਸਵੀਕਾਰ ਕਰਨਾ ਸੀ? ਨਾਜ਼ੀ ਐਸੇ ਵਹਿਸ਼ੀ ਕਿਵੇਂ ਬਣ ਗਏ? ਉਨ੍ਹਾਂ ਅੰਦਰਲੀ ਇਨਸਾਨੀਅਤ ਕਿਵੇਂ ਮਰ ਗਈ ਤੇ ਉਹ ਹੈਵਾਨ ਬਣ ਗਏ? ਇਹਦਾ ਜਵਾਬ ਹੈ ਕਿ ਅਜਿਹਾ ਉਨ੍ਹਾਂ ਨੂੰ ਬਣਾਇਆ ਗਿਆਲੋਕਾਈ ਦੇ ਜਿਊਣ ਦੀਆਂ ਲੋੜਾਂ ਦੀ ਥੁੜ ਨੂੰ ਰੋਟੀ, ਰੁਜ਼ਗਾਰ ਤੇ ਚੰਗੇਰੀ ਜ਼ਿੰਦਗੀ ਦੇ ਸੁਪਨੇ ਨੂੰ ਪੂਰਾ ਕਰਨ ਲਈ ਯਹੂਦੀਆਂ ਨੂੰ ਰਾਹ ਦਾ ਰੋੜਾ ਬਣਾ ਕੇ ਪੇਸ਼ ਕੀਤਾ ਗਿਆ

ਨਾਜ਼ੀਆਂ ਨੇ ਯਹੂਦੀਆਂ ਪ੍ਰਤੀ ਨਫ਼ਰਤ ਪੈਦਾ ਕਰਨ ਲਈ ਬਹੁਤ ਬੇਹੂਦਾ ਕੂੜ-ਪ੍ਰਚਾਰ ਫੈਲਾਇਆਆਪਣੇ ਪ੍ਰਾਪੇਗੰਡੇ ਰਾਹੀਂ ਅੱਧਾ ਸੱਚ ਤੇ ਝੂਠ ਲਗਾਤਾਰ ਪਰੋਸਿਆਹਰ ਪਾਪ ਨੂੰ ਯਹੂਦੀਆਂ ਦੇ ਮੱਥੇ ਉੱਤੇ ਮੜ੍ਹਿਆ, ਜਿਵੇਂ ਯਹੂਦੀ ਲੁਟੇਰੇ ਹਨ, ਸੂਦਖੋਰ ਹਨ, ਯਹੂਦੀ ਕਮਿਊਨਿਸਟ ਹਨ, ਦੁਕਾਨਦਾਰ ਹਨ, ਸਮਾਜਵਾਦੀ ਹਨ, ਆਦਿ ਆਦਿਯਹੂਦੀਆਂ ਨੇ ਹੀ ਪਵਿੱਤਰ ਜਰਮਨ ਰਾਸ਼ਟਰ ਨੂੰ ਭ੍ਰਿਸ਼ਟ ਤੇ ਨਸ਼ਟ ਕੀਤਾ ਹੈਉਨ੍ਹਾਂ ਨੇ ਆਰੀਆਨ ਨਸਲ ਨੂੰ ਅਪਵਿੱਤਰ ਕੀਤਾ ਹੈਜੇ ਯਹੂਦੀ ਜਰਮਨ ਨਸਲ ਵਿੱਚੋਂ ਬਾਹਰ ਕੱਢ ਦਿੱਤੇ ਜਾਣ ਤਾਂ ਆਰੀਆ ਨਸਲ ਤੇ ਜਰਮਨ ਰਾਸ਼ਟਰ ਦਾ ਪੁਨਰ ਓਥਾਨ ਹੋ ਜਾਵੇਗਾ ਤੇ ਉਹ ਸਾਰੀ ਦੁਨੀਆ ’ਤੇ ਰਾਜ ਕਰੇਗਾ ਭਾਵ ਵਿਸ਼ਵ ਗੁਰੂ ਬਣ ਜਾਵੇਗਾ

ਉਪਰੋਕਤ ਸਾਰਾ ਕੁਝ ਤੁਸੀਂ ਭਾਰਤ ਵਿੱਚ ਅੱਜ ਵੇਖ ਸਕਦੇ ਹੋ ਬੱਸ ਨਾਜ਼ੀਆਂ ਦੀ ਥਾਂ ਸੰਘੀ ਸ਼ਬਦ ਹੈ ਤੇ ਯਹੂਦੀ ਦੁਸ਼ਮਣ ਦੀ ਥਾਂ ਮੁਸਲਮਾਨ ਸ਼ਬਦ ਨੇ ਲੈ ਲਈ ਹੈਆਪਣੇ ਟੀਚੇ ਪੂਰੇ ਕਰਨ ਲਈ ਨਾਜ਼ੀਆਂ ਨੇ ਬਹੁਤ ਸੁਚੇਤ ਢੰਗ ਨਾਲ ਲੋਕਾਂ ਦੀਆਂ ਸਭ ਤੋਂ ਖਰਾਬ ਪ੍ਰਵਿਰਤੀਆਂ ਨੂੰ ਉਭਾਰਿਆਉਨ੍ਹਾਂ ਨੂੰ ਤਰਕ ਦੀ ਥਾਂ ਬਦਲੇ ਦੀ ਭਾਵਨਾ ਨਾਲ ਭੜਕਾਇਆਇਸ ਵਿੱਚ ਨਫ਼ਰਤ ਤੇ ਹਿੰਸਾ ਲੁਕੀ ਹੋਈ ਸੀਆਖਿਰ ਨਾਜ਼ੀ ਇਸ ਵਿੱਚ ਸਫ਼ਲ ਹੋ ਗਏਲੋਕਾਂ ਦਾ ਇੱਕ ਹਿੱਸਾ ਇਸ ਕੂੜ ਪ੍ਰਚਾਰ ਦੀ ਗ੍ਰਿਫ਼ਤ ਵਿੱਚ ਇੰਨਾ ਆ ਗਿਆ ਕਿ ਉਹ ਯਹੂਦੀਆਂ ਦੇ ਕਤਲੇਆਮ ਦੇ ਤਾਂਡਵੀ ਨਾਚ ਨੂੰ ਵੇਖ ਕੇ ਖੁਸ਼ ਹੋ ਰਹੇ ਸਨਤਸੀਹਾ ਕੇਂਦਰਾਂ ਵਿੱਚ ਨਾਜ਼ੀ ਬਹੁਤ ਸਹਿਜ ਢੰਗ ਨਾਲ ਬੁੱਚੜਾਂ ਵਾਲੇ ਢੰਗਾਂ-ਤਰੀਕਿਆਂ ਰਾਹੀਂ ਕਤਲੇਆਮ ਦੀ ਲੀਲ੍ਹਾ ਰਚ ਰਹੇ ਸਨ

ਇੱਕ ਸੱਭਿਅਕ ਸਮਾਜ ਨੂੰ ਜਾਂਗਲੀ ਤੇ ਵਹਿਸ਼ੀ ਸਮਾਜ ਵੱਲ ਧੱਕ ਦੇਣਾ ਨਾਜ਼ੀਵਾਦ/ਫਾਸ਼ੀਵਾਦ ਦਾ ਆਮ ਚਰਿੱਤਰ ਸੀ ਤੇ ਹੈਇਹ ਤਾਂ ਹੀ ਸੰਭਵ ਹੈ ਜਦੋਂ ਲੋਕਾਂ ਦੇ ਇੱਕ ਹਿੱਸੇ ਨੂੰ ਇੱਥੋਂ ਤਕ ਗੈਰ ਮਾਨਵੀ ਤੇ ਪਸ਼ੂ ਬਿਰਤੀ ਵਾਲਾ ਬਣਾ ਦਿੱਤਾ ਜਾਵੇ ਅਤੇ ਉਸ ਵਿੱਚੋਂ ਇੱਕ ਛੋਟੇ ਹਿੱਸੇ ਨੂੰ ਦਰਿੰਦਾ ਬਣਾ ਦਿੱਤਾ ਜਾਵੇਤੁਸੀਂ ਜੋ ਭਾਰਤ ਵਿੱਚ ਥਾਂ ਪੁਰ ਥਾਂ ਤ੍ਰਿਸ਼ੂਲਾਂ, ਤਲਵਾਰਾਂ, ਰਾਡਾਂ ਤੇ ਹੋਰ ਹਥਿਆਰਾਂ ਨਾਲ ਸਮੂਹਕ ਦਰਿੰਦਗੀ (ਮਾਬ ਲਿਚਿੰਗ) ਦੀਆਂ ਘਟਨਾਵਾਂ ਵੇਖ ਰਹੇ ਹੋ, ਇਹ ‘ਨਾਜ਼ੀ ਸਿੱਖਿਆ’ ਦੀ ਹੀ ਦੇਣ ਹੈਇਤਿਹਾਸ ਦੁਹਰਾਇਆ ਜਾ ਰਿਹਾ ਹੈਸਿਤਮ ਦੀ ਗੱਲ ਕਿ ਮਹਾਨ ਭਾਰਤੀ ਸੱਭਿਅਤਾ ਤੇ ਸੰਸਕ੍ਰਿਤੀ ਦੀ ਗੱਲ ਕਰਨ ਵਾਲੇ ਹਿੰਦੂਤਵੀ ਫਾਸ਼ੀਵਾਦੀ ਆਪਣੀ ਗੱਲਬਾਤ ਅਤੇ ਵਿਉਹਾਰ ਵਿੱਚ ਜੋ ਪ੍ਰਗਟ ਕਰ ਰਹੇ ਹਨ, ਉਹ ਸਭਿਅਕ ਸੰਸਕ੍ਰਿਤੀ ਵਾਲਾ ਨਹੀਂ, ਜਾਂਗਲੀ ਤੇ ਵਹਿਸ਼ੀਪੁਣੇ ਦਾ ਪ੍ਰਗਟਾਅ ਹੈਬੇਹੱਦ ਘਟੀਆ ਪੱਥਰ ਦੀ ਸ਼ਬਦਾਵਲੀ ਵਾਲੀਆਂ ਗਾਲ੍ਹਾਂ- ‘ਗੋਲੀ ਮਾਰੋ ਸਾਲੋਂ ਕੋ’ ਅਤੇ ਰਾਹ ਜਾਂਦੇ ਆਮ ਨਾਗਰਿਕ ਨਾਲ ਲੰਪਟਪੁਣੀ ਵਿਉਹਾਰ ਭਾਵ ਗੁੰਡਾਗਰਦੀ ਇੱਕ ਆਮ ਵਰਤਾਰਾ ਵੇਖਣ ਵਿੱਚ ਆ ਰਿਹਾ ਹੈ

ਭਾਰਤ ਵਿੱਚ ਸੰਘੀ ਲਾਣੇ ਦੇ ਵਿਉਹਾਰ ਤੇ ਅਮਲ ਨਾਜ਼ੀਆਂ ਦੀ ਤਰਜ਼ ਉੱਤੇ ਹੀ ਚੱਲ ਰਿਹਾ ਹੈਨਾਜ਼ੀਆਂ ਨਾਲੋਂ ਬਿਹਤਰ ਇਸ ਲਈ ਕਿ ਮੀਡੀਆ ਅਤੇ ਸੋਸ਼ਲ ਮੀਡੀਆ ਰਾਹੀਂ ਉਹ 100 ਫ਼ੀਸਦੀ ਝੂਠ ਨੂੰ ਸੱਚ ਬਣਾ ਕੇ ਪਰੋਸਦੇ ਹਨਤੁਸੀਂ ਕੋਰੋਨਾ ਕਾਲ ਵਿੱਚ ਵੇਖਿਆ ਹੋਵੇਗਾ ਕਿ ਕਿਵੇਂ ਕੋਰੋਨਾ ਦੀ ਵਾਹਕ ‘ਤਬਲੀਗੀ ਜਮਾਤ’ ਨੂੰ ਠਹਿਰਾਅ ਦਿੱਤਾ ਅਤੇ ਸਰਕਾਰ ਦੀਆਂ ਸਾਰੀਆਂ ਨਾਕਾਮੀਆ ਉੱਤੇ ਪਰਦਾ ਪਾ ਕੇ ਮੁਸਲਮਾਨ ਦੁਸ਼ਮਣਾਂ ਵੱਲ ਨਫ਼ਰਤ ਨੂੰ ਧੱਕ ਦਿੱਤਾਕੁਝ ਸਾਲ ਪਹਿਲਾਂ ਜੋ ਕੁਝ ਉਹ ਆਪਣੀਆਂ ਸ਼ਾਖਾਵਾਂ ਵਿੱਚ ਬੋਲਦੇ ਸਨ, ਅੱਜ ਖੁੱਲ੍ਹੇਆਮ ਥਾਂ ਪੁਰ ਥਾਂ ਬੇਧੜਕ ਹੋ ਕੇ ਬੋਲ ਰਹੇ ਹਨਜਿਹੜੇ ਸੰਘੀ ਲੋਕ ਸਮਾਜ ਵਿੱਚ ਪਰ੍ਹਾਂ ਧੱਕੇ ਹੋਏ ਸਨ, ਉਹ ਅੱਜ ਮੁੱਖ ਧਾਰਾ ਬਣੇ ਹੋਏ ਹਨ।

ਹਿੰਸਾ ਨੂੰ ਅੰਜਾਮ ਦੇਣ ਵਾਲੇ ਖੁੱਲ੍ਹੇ ਘੁੰਮ ਰਹੇ ਹਨ ਅਤੇ ਬੇਗੁਨਾਹਾਂ ਨੂੰ ਫ਼ਰਜ਼ੀ ਮੁਕੱਦਮਿਆਂ ਰਾਹੀਂ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ ਸਦੀਆਂ ਤੋਂ ਆਪਣੀਆਂ ਪਿਤਾ-ਪੁਰਖੀ ਜ਼ਮੀਨਾਂ ਉੱਤੇ ਰਹਿਣ ਵਾਲਿਆਂ ਦੇ ਘਰਾਂ ਨੂੰ ਬੁਲਡੋਜ਼ਰਾਂ ਦੇ ਨਾਲ ਢਹਿ-ਢੇਰੀ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਜਾਇਜ਼ ਠਹਿਰਾਉਣ ਵਾਲੇ ਅਤੇ ਇਸ ’ਤੇ ਚਿੜਗਿੱਲੀਆਂ ਪਾਉਣ ਵਾਲੇ ਨਫ਼ਰਤ ਦੇ ਇੱਥੋਂ ਤਕ ਸ਼ਿਕਾਰ ਹਨ ਕਿ ਹੱਤਿਆ ਤੇ ਬਲਾਤਕਾਰ ਉਨ੍ਹਾਂ ਨੂੰ ਕੋਈ ਸਮੱਸਿਆ ਹੀ ਨਹੀਂ ਲਗਦੀਸਾਹਮਣੇ ਉਨ੍ਹਾਂ ਦਾ ਦੁਸ਼ਮਣ (ਭਾਵ ਮੁਸਲਮਾਨ) ਜੇ ਉਹ ਆਪਣੀ ਸਵੈ ਸੁਰੱਖਿਆ ਲਈ ਕਦਮ ਚੁੱਕ ਲਵੇ ਤਾਂ ਫਿਰ ਦੇਸ਼ ਭਰ ਵਿੱਚ ਕੂੜ ਪ੍ਰਚਾਰ ਦਾ ਹੜ੍ਹ ਆ ਜਾਂਦਾ ਹੈਇਹ ਸਭ ਕੁਝ ਮਨੀਪੁਰ, ਹਰਿਆਣਾ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਆਦਿ ਰਾਜਾਂ ਵਿੱਚ ਵੇਖ ਸਕਦੇ ਹੋ

ਇਹ ਸਮਾਜ ਅਜਿਹੀ ਬਰਬਰਤਾ ਅਤੇ ਵਹਿਸ਼ੀਪੁਣੇ ਵੱਲ ਵਧੇ, ਇਸ ਤੋਂ ਪਹਿਲਾਂ ਸਾਨੂੰ ਸੋਚਣਾ ਪਵੇਗਾਜੇ ਅਸੀਂ ਦੇਰ ਕਰ ਦਿੱਤੀ ਤਾਂ ਸਿੱਟੇ ਭਿਆਨਕ ਹੋਣਗੇਰਾਜਤੰਤਰ ਦੇ ਡੰਡੇ ’ਤੇ ਨਵੀਂ ਸੰਸਦ ਹੀ ਨਹੀਂ, ਨਵੇਂ ਸੰਵਿਧਾਨ ਦੀ ਚਰਚਾ ਭਾਰਤੀ ਸਮਾਜ ਨੂੰ ਵਹਿਸ਼ੀਪੁਣੇ ਵੱਲ ਧੱਕਣ ਦੇ ਹੀ ਇਸ਼ਾਰੇ ਹਨ ਜਿੰਨਾ ਜ਼ਹਿਰ ਪਰੋਸਿਆ ਜਾ ਰਿਹਾ ਹੈ, ਉਸ ਨੂੰ ਚੂਸਣ ਵਾਲੇ ਬਹੁਤ ਕਮਜ਼ੋਰ ਤੇ ਖਿੰਡੇ ਹੋਏ ਹਨਸਭ ਤੋਂ ਵੱਧ ਪ੍ਰਭਾਵਿਤ ਪੂੰਜੀਵਾਦੀ ਸਮਾਜ ਵਿੱਚ ਮਜ਼ਦੂਰ ਵਰਗ ਹੈ, ਜਿਸਦੇ ਲਈ ਕੰਮ ਨਹੀਂ ਅਤੇ ਉਹ ਰੋਟੀ-ਰੋਜ਼ੀ ਤੋਂ ਮੁਥਾਜ਼ ਹੋਣ ਵੱਲ ਵਧ ਰਿਹਾ ਹੈਸੰਘੀ ਲਾਣਾ ਇਨ੍ਹਾਂ ਦੇ ਦਿਮਾਗਾਂ ਵਿੱਚ ਨਫ਼ਰਤ ਦਾ ਜ਼ਹਿਰ ਭਰ ਕੇ ਖੰਜਰ ਫੜਾਉਣ ਦੇ ਆਹਰ ਵਿੱਚ ਹੈ, ਕਿਉਂਕਿ ਪੂੰਜੀਵਾਦ ਨੂੰ ਸਭ ਤੋਂ ਵੱਡਾ ਖ਼ਤਰਾ ਮਜ਼ਦੂਰ ਵਰਗ ਤੋਂ ਹੀ ਲੱਗਦਾ ਹੈਸਾਡੀ ਜ਼ਿੰਮੇਵਾਰੀ ਵਧ ਜਾਂਦੀ ਹੈਜਿਸ ਜਮਾਤ ਨੇ ਇੱਕ ਅਸਭਿਅਕ ਸਮਾਜ ਨੂੰ ਢਹਿ-ਢੇਰੀ ਕਰਕੇ ਇੱਕ ਨਵਾਂ ਸੱਭਿਅਕ ਤੇ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਦੀ ਜ਼ਿੰਮੇਵਾਰੀ ਨਿਭਾਉਣੀ ਸੀ, ਨੂੰ ਦੁਸ਼ਮਣ (ਸੰਘੀ/ ਪੂੰਜੀਪਤੀ) ਵਰਤਣ ਦੀ ਤਾਕ ਵਿੱਚ ਹੈਸਮਾਜ ਦੇ ਚੇਤੰਨ ਹਿੱਸਿਆਂ ਨੂੰ ਆਪਸੀ ਲਕੀਰਾਂ ਤੋਂ ਉੱਪਰ ਉੱਠ ਕਿ ਇਸ ਸਮਾਜ ਨੂੰ ਬਚਾਉਣ ਦੀ ਲੜਾਈ ਵਿੱਚ ਸਾਂਝੇ ਤੌਰ ’ਤੇ ਕੁੱਦਣਾ ਪਵੇਗਾਆਪਣੇ ਮੁਨਾਫ਼ੇ ਤੇ ਸਰੋਤਾਂ ਨੂੰ ਹਥਿਆਉਣ ਦੀ ਅੰਨ੍ਹੀ ਦੌੜ ਵਿੱਚ ਪੂੰਜੀਵਾਦੀ ਜਮਾਤ ਇੰਨੇ ਵਹਿਸ਼ੀਪੁਣੇ ਤਕ ਪਹੁੰਚ ਜਾਂਦੀ ਹੈ ਕਿ ਸਮਾਜ ਨੂੰ ਭਰਾ ਮਾਰ ਲੜਾਈ ਤੇ ਦੇਸ਼ ਨੂੰ ਘਰੇਲੂ ਜੰਗਾਂ ਵੱਲ ਧੱਕਣ ਤੋਂ ਗੁਰੇਜ਼ ਨਹੀਂ ਕਰਦੀਇਹਦੀ ਸ਼ਾਨਦਾਰ ਮਿਸਾਲ ਹਰਿਆਣਾ ਦੇ ਨੂਹ, ਭਾਵ ਮੇਵਾਤ ਇਲਾਕੇ ਵਿੱਚ ਸਾਹਮਣੇ ਆਈ ਹੈ, ਜਿੱਥੇ ਸੰਘੀ ਲਾਣੇ ਤੇ ਭਾਜਪਾ ਸਰਕਾਰ ਨੇ ਮੇਵਾਤੀ ਮੁਸਲਮਾਨਾਂ ਨੂੰ ਉਜਾੜਨ ਦੀ ਠਾਣੀ ਹੋਣੀ ਸੀ ਤੇ ਹੈ ਇਸਦੇ ਵਿਰੋਧ ਵਿੱਚ ਇਲਾਕੇ ਦੀਆਂ ਦਰਜਨਾਂ ਜਾਟ ਪੰਚਾਇਤਾਂ ਨਿੱਤਰ ਆਈਆਂ ਹਨ ਤੇ ਆਵਾਜ਼ ਦਿੱਤੀ ਹੈ ਕਿ ਬਜਰੰਗ ਦਲ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਨੂੰ ਮੂੰਹ ਨਾ ਲਾਓਇਸ ਆਵਾਜ਼ ਦਾ ਅਸਰ ਇਹ ਹੋਇਆ ਕਿ ਇਨ੍ਹਾਂ ਅੱਗ ਲਾਊ ਟੋਲਿਆਂ ਨੂੰ ਇੱਕ ਵਾਰ ਪਿੱਛੇ ਹਟਣਾ ਪਿਆ ਹੈਦੇਸ਼ ਦੇ ਅਗਾਂਹਵਧੂ ਹਲਕਿਆਂ ਨੂੰ ਇਸ ਤੋਂ ਸਿੱਖਣਾ ਚਾਹੀਦਾ ਹੈ ਅਤੇ ਮਿਲ ਕੇ ਆਪਣੀ ਬਣਦੀ ਇਤਿਹਾਸਕ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4194)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਨਰਭਿੰਦਰ

ਨਰਭਿੰਦਰ

WhatsApp: (91 - 93544 - 30211)
Email: (narbhindersh@gmail.com)