Narbhinder7ਇਨ੍ਹਾਂ ਹਿੰਸਕ ਘਟਨਾਵਾਂ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਫ਼ਰਜ਼ੀ ਖ਼ਬਰਾਂ, ਐਲਾਨਾਂ ਦੀ ਵੀ ਭਰਮਾਰ ...
(10 ਅਗਸਤ 2023)

 

ਕੀ ਭਾਜਪਾ ਅਤੇ ਆਰ ਐੱਸ ਐੱਸ ਦੇਸ਼ ਨੂੰ ਖਾਨਾਜੰਗੀ ਵੱਲ ਧੱਕ ਚੁੱਕੇ ਹਨ? ਲੜੀਵਾਰ ਵਾਪਰ ਰਹੀਆਂ ਘਟਨਾਵਾਂ ਕੁਝ ਅਜਿਹਾ ਹੀ ਸੰਕੇਤ ਦੇ ਰਹੀਆਂ ਹਨਪਹਿਲੀ, ਮੇਵਾਤ ਦੇ ਇਲਾਕੇ ਵਿੱਚ ਪਿਉਂਦੀ ਗਈ ਹਿੰਸਾ, ਜਿਸ ਵਿੱਚ ਪੰਜ ਜਾਨਾਂ ਗਈਆਂ। ਦੂਸਰੀ, ਰੇਲ ਦੇ ਡੱਬੇ ਵਿੱਚ ਫਾਇਰਿੰਗ ਕਰਕੇ ਤਿੰਨ ਘੱਟ-ਗਿਣਤੀ ਦੇ ਲੋਕਾਂ ਅਤੇ ਇੱਕ ਰੇਲਵੇ ਪੁਲਿਸ ਦੇ ਮੁਲਾਜ਼ਮ ਦਾ ਕਤਲ। ਤੀਸਰੀ, ਬਰੇਲੀ ਵਿੱਚ ਜਿੱਥੇ ਕਾਂਵੜ ਯਾਤਰਾ ਦੇ ਬਹਾਨੇ ਦੰਗਾ ਕਰਾਉਣ ਦੀ ਸਾਜ਼ਿਸ਼ ਅਤੇ ਮੌਕੇ ਉੱਤੇ ਕਾਰਵਾਈ ਕਰਕੇ ਰੋਕਣ ਵਾਲੇ ਐੱਸ ਐੱਸ ਪੀ ਪ੍ਰਭਾਕਰ ਚੌਧਰੀ ਦਾ ਮਹਿਜ਼ ਚਾਰ ਘੰਟੇ ਵਿੱਚ ਤਬਾਦਲਾ। ਹਰ ਕਿਤੇ ਸੰਘੀਆਂ ਵੱਲੋਂ ‘ਇਸ ਦੇਸ਼ ਮੇਂ ਰਹਿਨਾ ਹੋਗਾ - ਮੋਦੀ ਯੋਗੀ ਕਹਿਨਾ ਹੋਗਾ’ ਦੇ ਜ਼ਹਿਰੀ ਨਾਅਰੇ

ਮੇਵਾਤ ਦੇ ਇਲਾਕੇ ਦੇ ਕਸਬੇ ਨੂਹ ਵਿੱਚ ਜਿਹੜੀਆਂ ਹਿੰਸਕ ਝਪਟਾਂ ਹੋਈਆਂ, ਉਨ੍ਹਾਂ ਨੇ ਸਾਫ਼ ਕਰ ਦਿੱਤਾ ਹੈ ਕਿ ਇਹ ਅਚਨਚੇਤੀ ਦੋ ਫਿਰਕਿਆਂ ਵਿੱਚ ਤਣਾਉ ਨਹੀਂ ਸੀ, ਸਗੋਂ ਕੁਝ ਦਿਨ ਪਹਿਲਾਂ ਤੋਂ ਪੂਰੀ ਐਲਾਨੀ ਯੋਜਨਾ ਦਾ ਹਿੱਸਾ ਸੀ, ਜਿਸਨੂੰ ਸੋਸ਼ਲ ਮੀਡੀਆ ਰਾਹੀਂ ਪ੍ਰਚਾਰਿਆ-ਪ੍ਰਸਾਰਿਆ ਵੀ ਗਿਆ ਤੇ ਇਸਦੇ ਬਾਵਜੂਦ ਹਰਿਆਣਾ ਹਕੂਮਤ ਅਤੇ ਪ੍ਰਸ਼ਾਸਨ ਖਾਮੋਸ਼ ਰਿਹਾਜਿਹੜੀਆਂ ਵੀਡੀਓ ਸਾਹਮਣੇ ਆਈਆਂ ਹਨ, ਉਨ੍ਹਾਂ ਵਿੱਚ ਬਿੱਟੂ ਬਜਰੰਗੀ ਦੀ ਉਹ ਸ਼ਬਦਾਵਲੀ ਅਤੇ ਮੋਨੂੰ ਮਾਨੇਸਰ ਵੱਲੋਂ ਪੂਰੇ ਹਰਿਆਣੇ ਵਿੱਚੋਂ ਕੱਟੜਵਾਦੀ ਹਿੰਦੂਆਂ ਨੂੰ ਸ਼ੋਭਾ ਯਾਤਰਾ ਵਿੱਚ ਪਹੁੰਚਣ ਦਾ ਭੜਕਾਊ ਸੱਦਾ ਦੇਣਾ ਇਸ ਸਾਜ਼ਿਸ਼ ਨੂੰ ਬੇਨਕਾਬ ਕਰਨ ਲਈ ਬਹੁਤ ਹੈਦੋਹਾਂ ਦਾ ਸੰਬੰਧ ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਨਾਲ ਹੈ

31 ਜੁਲਾਈ ਨੂੰ ਨੂਹ ਵਿੱਚ ਕੱਢੀ ਗਈ ਜਲ ਅਭਿਸ਼ੇਕ ਯਾਤਰਾ ਕੋਈ ਪ੍ਰੰਪਰਾਗਤ ਪੁਰਾਣੀ ਧਾਰਮਿਕ ਯਾਤਰਾ ਨਹੀਂਇਹ ਪਿਛਲੇਰੇ ਦੋ-ਤਿੰਨ ਸਾਲਾਂ ਤੋਂ ਹੀ ਆਯੋਜਤ ਕੀਤੀ ਜਾਣ ਲੱਗੀ ਹੈਦਰਅਸਲ ਪੂਰਾ ਮੇਵਾਤ, ਜਿਸਦਾ ਕੁਝ ਹਿੱਸਾ ਹਰਿਆਣੇ , ਕੁਝ ਰਾਜਸਥਾਨ ਅਤੇ ਕੁਝ ਹਿੱਸਾ ਯੂ ਪੀ ਦੇ ਖੇਤਰ ਵਿੱਚ ਹੈ, ਮੁਸਲਮ ਬਹੁ-ਗਿਣਤੀ ਵਾਲਾ ਖੇਤਰ ਹੈ80 ਫ਼ੀਸਦੀ ਮੁਸਲਿਮ ਆਬਾਦੀ ਹੈਮੇਵਾਤ ਦੇ 503 ਪਿੰਡਾਂ ਵਿੱਚੋਂ 400 ਪਿੰਡ ਮੁਸਲਿਮ ਬਹੁ-ਗਿਣਤੀ ਅਤੇ ਬਾਕੀ 103 ਪਿੰਡਾਂ ਵਿੱਚ ਵੀ ਮੁਸਲਮ ਹਿੰਦੂ ਆਬਾਦੀ ਦੇ ਬਰਾਬਰ ਹੀ ਹਨਇਹ ਉਹ ਖੇਤਰ ਹੈ ਜਿੱਥੇ ਅੱਜ ਤਕ ਵੀ ਦੋਵੇਂ ਭਾਈਚਾਰਿਆਂ ਦੇ ਲੋਕ ਭਰਾਵਾਂ ਵਾਂਗ ਸਾਂਝੇ ਭਾਈਚਾਰੇ ਦੇ ਤੌਰ ’ਤੇ ਰਹਿੰਦੇ ਆ ਰਹੇ ਸਨ ਅਤੇ ਹਨ ਇਸਦੀ ਮਿਸਾਲ ਮੇਵਾਤ ਦੇ ਉਸ ਇਮਾਮ ਦੀ ਉਹ ਵੀਡੀਓ ਵੀ ਦਿੰਦੀ ਹੈ, ਜਿਹਨੂੰ ਬਜਰੰਗੀ ਭੀੜ ਨੇ ਕਤਲ ਕਰ ਦਿੱਤਾ ਹੈ, ਜਿਸ ਵਿੱਚ ਉਹ ਇੱਕ ਗੀਤ ਗਾਉਂਦਾ ਕਹਿ ਰਿਹਾ ਹੈ ‘ਅੱਲਾ ਅਜਿਹਾ ਸਮਾਂ ਬਣਾ ਕਿ ਹਿੰਦੂ-ਮੁਸਲਿਮ ਇੱਕ ਥਾਲੀ ਵਿੱਚ ਬੈਠ ਕੇ ਖਾਣਾ’ ਮ੍ਰਿਤਕ ਨੌਜਵਾਨ ਮੁਸਲਮ ਧਾਰਮਿਕ ਆਗੂ ਦੇ ਵਿਚਾਰਾਂ ਦੀ ਇਹ ਵੀਡੀਓ ਅਗਾਂਹਵਧੂ ਮੁਸਲਮ ਭਾਈਚਾਰੇ ਦੇ ਵਿਚਾਰਾਂ ਦੇ ਦਰਸ਼ਨ ਕਰਵਾਉਂਦੀ ਹੈ ਅਤੇ ਹਿੰਸਕ ਘਟਨਾਵਾਂ ਪਿੱਛੋਂ ਇਸੇ ਪੇਂਡੂ ਖੇਤਰ ਦੇ ਹਿੰਦੂ ਲੋਕਾਂ ਦੀਆਂ ਸੋਸ਼ਲ ਮੀਡੀਆ ਉੱਤੇ ਆਈਆਂ ਵੀਡੀਓ ਵਿੱਚ ਹਿੰਦੂ ਆਦਮੀ, ਔਰਤਾਂ, ਬੱਚੇ ਵੀ ਇਹ ਕਹਿੰਦੇ ਨਜ਼ਰ ਆਉਂਦੇ ਹਨ ਕਿ ਅਸੀਂ ਇਸ ਖੇਤਰ ਵਿੱਚ ਇਕੱਠੇ ਰਹਿੰਦੇ ਹਾਂ, ਸਾਨੂੰ ਕਦੀ ਕੋਈ ਅਜਿਹੀ ਦਿੱਕਤ ਨਹੀਂ ਆਈ, ਇਹ ਹਿੰਸਕ ਲੋਕ ਬਾਹਰੋਂ ਆਏ ਹਨ

ਪਰ ਇੱਕ ਦਿੱਕਤ ਸੀ ਤੇ ਹੈ, ਉਹ ਹੈ ਰਾਜਸੀ ਗਿਣਤੀਆਂ-ਮਿਣਤੀਆਂ ਵਿੱਚ ਰੁੱਝੇ ਰਾਜਨੀਤੀ ਤੇ ਧਰਮ ਦੇ ਸੌਦਾਗਰਾਂ ਨੂੰ, ਉਨ੍ਹਾਂ ਨੂੰ ਵਸਦਾ-ਰਸਦਾ ਸਮਾਜ ਨਹੀਂ ਚਾਹੀਦਾਉਹ ਭਰਾ ਮਾਰ ਲੜਾਈਆਂ ਵਿੱਚ ਉਲਝਿਆ ਸਮਾਜ ਵੇਖਣ ਦੇ ਆਦੀ ਹਨਧਰਤੀ ਜਿੰਨੀ ਖ਼ੂਨ ਨਾਲ ਲਥਪਥ ਹੋਵੇਗੀ, ਕੁਰਸੀ ਓਨੀ ਹੀ ਮਜ਼ਬੂਤ ਹੋਵੇਗੀਸੋ ਹਿੰਦੂ ਵਿਸ਼ਵ ਪ੍ਰੀਸ਼ਦ ਤੇ ਬਜਰੰਗ ਦਲ ਦੀ ਇਸ ਖਿੱਤੇ ਦੀ ਸ਼ਾਂਤੀ ਉੱਤੇ ਅੱਖ ਸੀਪਿਛਲੇਰੇ ਕਈ ਸਾਲਾਂ ਤੋਂ ਕੁਝ ਘਟਨਾਵਾਂ ਨੂੰ ਵਾਚਣਾ ਜ਼ਰੂਰੀ ਹੈਪਹਿਲਾ ਕੇਸ ਪਹਿਲੂ ਖਾਨ ਵਾਲਾ ਹੈ, ਜਿਸ ਵਿੱਚ ਇੱਕ ਪਸ਼ੂਆਂ ਦੇ ਵਪਾਰੀ ਨੂੰ ਗਾਂ ਤਸਕਰ ਕਹਿ ਕੇ ਗਊ ਰੱਖਿਅਕਾਂ ਦੇ ਹਜੂਮ ਨੇ ਮਾਰ ਦਿੱਤਾ ਸੀਹਾਲਾਂਕਿ ਇਸ ਖੇਤਰ ਦੀ ਸਮੁੱਚੀ ਆਬਾਦੀ ਚੰਗੀ ਤਰ੍ਹਾਂ ਜਾਣਦੀ ਹੈ ਕਿ ਮੁਸਲਿਮ, ਜੋ ਪਸ਼ੂ ਪਾਲਕ ਤੇ ਪਸ਼ੂ ਵਪਾਰੀ ਵੀ ਹਨ, ਪਸ਼ੂਆਂ ਨਾਲ ਪ੍ਰੇਮ ਗਊ ਰੱਖਿਅਕਾਂ ਨਾਲੋਂ ਸੌ ਗੁਣਾ ਵੱਧ ਕਰਦੇ ਹਨਅਜਿਹੀਆਂ ਕਈ ਹੋਰ ਘਟਨਾਵਾਂ ਵੀ ਵਾਪਰੀਆਂ ਅਤੇ ਪਿਛਲੇਰੀ ਫਰਵਰੀ ਵਿੱਚ ਹੀ ਦੋ ਮੁਸਲਮਾਨਾਂ ਜਨੈਬ ਤੇ ਨਾਸਿਰ ਨੂੰ ਅਗਵਾ ਕਰਕੇ, ਕਤਲ ਕਰਕੇ ਸਾੜ ਦੇਣ ਦੀ ਹਿਰਦੇਵੇਦਕ ਘਟਨਾ ਵੀ ਮੇਵਾਤ ਵਿੱਚ ਹੀ ਵਾਪਰੀ, ਜਿਸਦੇ ਬਾਰੇ ਸਾਫ਼ ਹੈ ਕਿ ਇਨ੍ਹਾਂ ਕਤਲਾਂ ਨੂੰ ਅੰਜਾਮ ਦੇਣ ਵਾਲਾ ਮੋਨੂੰ ਮਾਨੇਸਰ ਹੈਮੋਨੂੰ ਮਾਨੇਸਰ ’ਤੇ ਕਈ ਮੁਕੱਦਮੇ ਦਰਜ ਹਨ ਅਤੇ ਜਨੈਬ ਤੇ ਨਾਸਿਰ ਦੇ ਕਤਲਾਂ ਵਾਲੇ ਮੁਕੱਦਮੇ ਵਿੱਚ ਉਹ ਭਗੌੜਾ ਵੀ ਹੈਮੋਨੂੰ ਮਾਨੇਸਰ ਰਾਜਸਥਾਨ ਅਤੇ ਹਰਿਆਣੇ, ਦੋਹਾਂ ਖੇਤਰਾਂ ਵਿੱਚ ਸਰਗਰਮ ਹੈ ਅਤੇ ਹਿੰਸਕ ਪ੍ਰਵਿਰਤੀ ਦਾ ਮਾਲਕ ਕੱਟੜਵਾਦੀ ਹਿੰਦੂਤਵੀ ਮੁਸਲਮਾਨਾਂ ਪ੍ਰਤੀ ਹਮੇਸ਼ਾ ਅੱਗ ਉਗਲਦਾ ਰਹਿੰਦਾ ਹੈਕੇਂਦਰ ਦੀ ਭਾਜਪਾਅ ਤੇ ਹਰਿਆਣਾ ਦੀ ਖੱਟੜ ਸਰਕਾਰ ਉਸ ਦੀ ਪਿੱਠ ਪਿੱਛੇ ਹੈ

25 ਜੁਲਾਈ ਦੀ ਇੱਕ ਵੀਡਿੀਓ ਵਿੱਚ ਉਹ ਉਸ ਪਲੈਨਿੰਗ ਨੂੰ ਐਲਾਨ ਵੀ ਰਿਹਾ ਹੈ ਕਿ ਸ਼ੋਭਾ ਯਾਤਰਾ ਕਿੱਥੋਂ ਦੀ ਲੰਘੇਗੀ ਤੇ ਕਿਹੜੀ ਮਸਜਿਦ ਨੂੰ ਅੱਗ ਦੀ ਭੇਂਟ ਚਾੜ੍ਹਨਾ ਹੈ ਉੱਧਰ ਬਿੱਟੂ ਬਜਰੰਗੀ ਵੀ ਆਪਣੇ ਵੀਡੀਓ ਵਿੱਚ ਇਹ ਕਹਿੰਦਾ ਸੁਣਾਈ ਦੇ ਰਿਹਾ ਹੈ ਕਿ ‘ਮੁਸਲਮਾਨੋ ਤੁਹਾਡੇ ਜਵਾਈ 31 ਜੁਲਾਈ ਨੂੰ ਆ ਰਹੇ, ਫੁੱਲਮਾਲਾ ਤਿਆਰ ਰੱਖਣਾ’। ਦੋਵਾਂ ਦੀ ਉਤੇਜਿਤ ਕਰਨ ’ਤੇ ਉਕਸਾਉਣ ਵਾਲੀ ਸ਼ਬਦਾਵਲੀ ਮੇਵਾਤ ਦੇ ਖੇਤਰ ਦੇ ਲੋਕਾਂ ਦੇ ਧਿਆਨ ਵਿੱਚ ਸੀ ਅਤੇ ਪੁਲਿਸ ਪ੍ਰਸ਼ਾਸਨ ਦੇ ਵੀ ਨੋਟਿਸ ਵਿੱਚ ਸੀ ਇਸਦੇ ਬਾਵਜੂਦ ਇਹ ਯਾਤਰਾ, ਜਿਸਨੂੰ ਗੁਰੂਗ੍ਰਾਮ ਤੋਂ ਭਾਜਪਾ ਪ੍ਰਧਾਨ ਨੇ ਸਿਵਲ ਲਾਈਨਜ਼ ਤੋਂ ਜਦੋਂ ਸ਼ੁਰੂ ਕੀਤਾ ਤਾਂ ਆਹਲਾ ਪੁਲਿਸ ਅਧਿਕਾਰੀ ਵੀ ਹਾਜ਼ਰ ਸਨਨਲੱਹੜ ਸ਼ਿਵ ਮੰਦਰ ਤੋਂ ਫਿਰੋਜ਼ਪੁਰ ਝਿਰਕਾ ਤਕ ਜਾਣ ਵਾਲੀ ਇਸ ਜਲ ਅਭਿਸ਼ੇਕ ਯਾਤਰਾ ਦੀ ਭੜਕਾਊ ਦਿੱਖ ਪਹਿਲਾਂ ਹੀ ਸਾਹਮਣੇ ਆ ਗਈ ਸੀਇਹੀ ਕਾਰਨ ਕਿ ਇਸ ਖੇਤਰ ਦੇ ਹੰਢੇ ਹੋਏ ਰਾਜਸੀ ਆਗੂ ਤੇ ਕੇਂਦਰੀ ਮੰਤਰੀ ਰਾਓ ਬਰੇਂਦਰ ਸਿੰਘ ਕਹਿੰਦੇ ਹਨ ਕਿ “ਧਾਰਮਿਕ ਜਲੂਸਾਂ ਵਿੱਚ ਹਥਿਆਰ ਲੈ ਕੇ ਜਾਣਾ ਕਿੱਥੋਂ ਤਕ ਸਹੀ ਹੈ?ਯਾਤਰਾ ਵਿੱਚ ਸ਼ਾਮਲ ਅਤੇ ਹਾਜ਼ਰ ਚਸ਼ਮਦੀਦਾਂ ਨੇ ਵੀ ਇਹ ਪੁਸ਼ਟੀ ਕੀਤੀ ਹੈ ਕਿ ਇਨ੍ਹਾਂ ਧਾਰਮਿਕ ਯਾਤਰੀਆਂ ਕੋਲ ਤ੍ਰਿਸ਼ੂਲ, ਨੰਗੀਆਂ ਕਿਰਪਾਨਾਂ, ਲਾਠੀਆਂ, ਕਿਰਚਾਂ, ਚਾਕੂ ਆਦਿ ਸਨਇੱਕ ਵੀਡੀਓ ਵਿੱਚ ਕੁਝ ਗੱਡੀਆਂ ਵਿੱਚ ਪੱਥਰ, ਇੱਟਾਂ-ਰੋੜੇ ਭਰੇ ਜਾ ਰਹੇ ਦਿਖਾਈ ਦਿੰਦੇ ਹਨ ਅਤੇ ਅਨਾਉਂਸਮੈਂਟ ਵੀ ਆ ਰਹੀ ਹੈ ਕਿ ਗੱਡੀਆਂ ਵਿੱਚ ਪੱਥਰ ਰੱਖ ਲਵੋਸੁਭਾਵਕ ਹੈ ਕਿ ਅਜਿਹਾ ਉਤੇਜਿਤ ਮਾਹੌਲ ਵਿਰੋਧੀ ਧਿਰ ਨੂੰ ਵੀ ਹਿੰਸਾ ਲਈ ਉਕਸਾਉਂਦਾ ਹੈ

ਇਨ੍ਹਾਂ ਹਿੰਸਕ ਘਟਨਾਵਾਂ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਫ਼ਰਜ਼ੀ ਖ਼ਬਰਾਂ, ਐਲਾਨਾਂ ਦੀ ਵੀ ਭਰਮਾਰ ਰਹੀ, ਜਿਨ੍ਹਾਂ ਨੇ ਮਾਹੌਲ ਨੂੰ ਹੋਰ ਪੇਚੀਦਾ ਕਰਨ ਵਿੱਚ ਭੂਮਿਕਾ ਨਿਭਾਈਇੱਕ ਵੀਡੀਓ ਵਿੱਚ ਇਹ ਦਰਸਾਇਆ ਗਿਆ ਕਿ ਇੱਕ ਮੰਦਰ ਵਿੱਚ 3500 ਹਿੰਦੂ ਘੇਰ ਲਏ ਗਏ ਹਨਹਾਲਾਂਕਿ ਪਿੱਛੋਂ ਮੰਦਰ ਦੇ ਪੁਜਾਰੀ ਨੇ ਇਸ ਨੂੰ ਗਲਤ ਦੱਸਿਆਉਹਨੇ ਕਿਹਾ ਕਿ ਮੰਦਰ ਵਿੱਚ ਲੋਕਾਂ ਸ਼ਰਨ ਜ਼ਰੂਰ ਲਈ ਸੀ, ਪਰ ਮੰਦਰ ਕਿਸੇ ਵਿਰੋਧੀ ਸਮੁਦਾਏ ਨੇ ਘੇਰਿਆ ਨਹੀਂ ਸੀਮੁਸਲਮਾਨਾਂ ਪ੍ਰਤੀ ਵਰਤੀ ਭੱਦੀ ਸ਼ਬਦਾਵਲੀ ਵਾਲੇ ਵੀਡੀਓ ਅਜੇ ਵੀ ਚੱਲ ਰਹੇ ਹਨਹਕੂਮਤ ਨੇ ਮੇਵਾਤ ਇਲਾਕੇ ਵਿੱਚ ਬੇਸ਼ਕ ਇੰਟਨਰਨੈੱਟ ਬੰਦ ਕੀਤੇ, ਪਰ ਬਹੁਤ ਪਿੱਛੋਂ ਪੂਰੇ ਹਰਿਆਣੇ ਵਿੱਚ ਨਫ਼ਰਤ ਦਾ ਪ੍ਰਚਾਰ ਅਜੇ ਵੀ ਜਾਰੀ ਹੈਰਾਜ ਦਾ ਮੁੱਖ ਮੰਤਰੀ ਕਹਿ ਰਿਹਾ ਹੈ, “ਸਰਕਾਰ ਹਰ ਨਾਗਰਿਕ ਦੀ ਸੁਰੱਖਿਆ ਦੀ ਗਾਰੰਟੀ ਨਹੀਂ ਲੈ ਸਕੀ।” ਇਹ ਬਹੁਤ ਹੀ ਗੈਰਜ਼ਿੰਮੇਦਾਰਾਨਾ ਬਿਆਨ ਤਾਂ ਹੈ ਹੀ, ਇਹ ਵੀ ਜ਼ਾਹਿਰ ਕਰਦਾ ਹੈ ਕਿ ਰਾਜ ਹੁਣ ਨਾਗਰਿਕ ਨੂੰ ਸੁਰੱਖਿਆ ਦੇਣ ਤੋਂ ਅਸਮਰੱਥ ਹੋ ਚੁੱਕਾ ਹੈ ਗ੍ਰਹਿ ਮੰਤਰੀ ਕਹਿੰਦਾ ਹੈ ਕਿ, “ਇਹ ਹਿੰਸਕ ਵਾਰਦਾਤ ਇੱਕ ਦਿਨ ਦਾ ਮਾਮਲਾ ਨਹੀਂ, ਸਾਜ਼ਿਸ਼ ਹੈ।” ਕੀ ਹਰਿਆਣਾ ਦੀਆਂ ਖੁਫ਼ੀਆ ਏਜੰਸੀਆਂ ਅਤੇ ਪ੍ਰਸ਼ਾਸਨ ਸੁੱਤਾ ਪਿਆ ਸੀ, ਉਨ੍ਹਾਂ ਦੇ ਧਿਆਨ ਵਿੱਚ ਨਹੀਂ ਸੀ ਕਿ ਇਹ ਕੁਝ ਵਾਪਰ ਸਕਦਾ ਹੈ?

ਮੇਵਾਤ ਦੇ ਇਸ ਸ਼ਾਂਤ ਇਲਾਕੇ ਵਿੱਚ ਨੂਹ ਤੋਂ ਗੁਰੂਗ੍ਰਾਮ ਤਕ ਜੋ ਤਾਂਡਵ ਵਾਪਰਿਆ, ਇਹ ਅਤਿ ਭਿਆਨਕ ਹੈਸੈਂਕੜੇ ਵਾਹਨ ਅੱਗ ਦੀ ਭੇਟ ਚਾੜ੍ਹ ਦਿੱਤੇ, ਕਈ ਮਸਜਿਦਾਂ ਨੂੰ ਨੁਕਸਾਨ ਪਹੁੰਚਾਇਆਮੁਸਲਿਮ ਦੁਕਾਨਦਾਰਾਂ ਦੀਆਂ ਦੁਕਾਨਾਂ ਸਾੜ ਦਿੱਤੀਆਂ ਗਈਆਂ ਤੇ ਲੁੱਟੀਆਂ ਗਈਆਂਇੱਕ ਸੜਕ ਉੱਤੇ ਫੜ੍ਹੀ ਲਾ ਕੇ 70-75 ਸਾਲ ਦੀ ਉਮਰ ਦੇ ਬਜ਼ੁਰਗ ਮੁਸਲਮਾਨ ਦੇ ਕੰਬਲਾਂ ਦੇ ਸਟਾਕ ਨੂੰ ਅੱਗ ਲਾ ਦਿੱਤੀਸੈਂਕੜੇ ਘਰਾਂ ਉੱਤੇ ਹਮਲੇ ਹੋਏ ਅਤੇ ਇਹ ਅੱਗ ਪੂਰੇ ਹਰਿਆਣੇ ਵਿੱਚ ਫੈਲ ਚੁੱਕੀ ਹੈਕੇਂਦਰੀ ਮੰਤਰੀ ਰਾਓ ਬਰਿੰਦਰ ਸਿੰਘ ਕਹਿੰਦੇ ਹਨ, “ਇਹ ਕਿਸੇ ਇੱਕ ਵਰਗ ਵੱਲੋਂ ਨਹੀਂ ਉਕਸਾਇਆ ਗਿਆ, ਦੋਹਾਂ ਧਿਰਾਂ ਵੱਲੋਂ ਹੈ।” ਨਾਲ ਹੀ ਉਨ੍ਹਾਂ ਦਾ ਇਹ ਕਹਿਣਾ ਕਿ ਧਾਰਮਿਕ ਯਾਤਰਾ ਵਿੱਚ ਹਥਿਆਰ ਲੈ ਕੇ ਜਾਣਾ ਕਿੱਥੋਂ ਤਕ ਸਹੀ ਹੈ? ਬਹੁਤ ਮਹੱਤਵਪੂਰਨ ਹੈ

ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਧਾਰਮਿਕ ਜਲੂਸਾਂ, ਯਾਤਰਾਵਾਂ, ਤਿਉਹਾਰਾਂ ਨੂੰ ਹਿੰਸਕ ਸ਼ਕਲ ਦੇ ਦਿੱਤੀ ਹੈਇਹ ਹਰਿਆਣਾ ਹੀ ਨਹੀਂ, ਦੇਸ਼ ਦੇ ਹਰ ਹਿੱਸੇ ਵਿੱਚ ਵੇਖਿਆ ਜਾ ਸਕਦਾ ਹੈਇਹ ਸੰਗਠਨ ਜਦੋਂ ਵੀ ਧਾਰਮਿਕ ਯਾਤਰਾ ਕੱਢਦੇ ਹਨ ਤਾਂ ਉਹ ਮੁਸਲਿਮ ਇਲਾਕੇ ਵਿੱਚੋਂ ਦੀ ਜ਼ਰੂਰ ਲੰਘਣਾ ਹੁੰਦਾ ਹੈਬਰੇਲੀ ਵਾਲੀ ਘਟਨਾ ਵੀ ਇਵੇਂ ਹੀ ਹੈਕਾਂਵੜ ਯਾਤਰਾ ਬਰੇਲੀ ਦੇ ਉਸ ਇਲਾਕੇ ਵਿੱਚੋਂ ਗੁਜ਼ਰੀ, ਜਿੱਥੇ ਮੁਸਲਿਮ ਬਹੁਗਿਣਤੀ ਸੀ ਤੇ ਰਾਹ ਵਿੱਚ ਮਸਜਿਦ ਵੀ ਆਉਣੀ ਸੀ ਉੱਥੇ ਵੀ ਤਣਾਉ ਪੈਦਾ ਕਰਨ ਵਿੱਚ ਬਜਰੰਗ ਦਲ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਭੂਮਿਕਾ ਸੀ ਕਿ ਤੇਜ਼ ਪੱਖਿਆਂ ਦੀਆਂ ਹਵਾਵਾਂ ਰੰਗੀਨ ਧੂੜ ਆਲੇ-ਦੁਆਲੇ ਇਲਾਕਿਆਂ ਵਿੱਚ ਖਿੰਡਾਈ ਜਾ ਰਹੀ ਸੀ ਤੇ ਜਦੋਂ ਅਜਿਹਾ ਮਸਜਿਦ ਦੇ ਨੇੜੇ ਵਾਪਰਿਆ ਤਾਂ ਇਹ ਯਾਤਰਾ ਰੋਕ ਦਿੱਤੀ ਗਈਕਾਂਵੜੀ ਜਦੋਂ ਹੋ-ਹੱਲਾ ਕਰਨ ਲੱਗੇ ਤਾਂ ਸਥਾਨਕ ਐੱਸ ਐੱਸ ਪੀ ਨੇ ਚੌਕਸੀ ਨਾਲ ਨਾ ਸਿਰਫ਼ ਇਨ੍ਹਾਂ ਹਿੰਸਕ ਨੌਜਵਾਨਾਂ ਉੱਤੇ ਕਾਬੂ ਪਾਇਆ, ਸਗੋਂ ਸਥਿਤੀ ਕੰਟਰੋਲ ਕਰਨ ਲਈ ਹਲਕਾ ਲਾਠੀਚਾਰਜ ਵੀ ਕੀਤਾਬਰੇਲੀ ਵਿੱਚ ਦੰਗਾ ਤਾਂ ਨਹੀਂ ਭੜਕਿਆ, ਪਰ ਐੱਸ ਐੱਸ ਪੀ ਬਲੀ ਦਾ ਬੱਕਰਾ ਬਣ ਗਿਆ ਤੇ 5-6 ਘੰਟੇ ਵਿੱਚ ਹੀ ਉਹਦੀ ਬਦਲੀ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਗਿਆਦੇਸ਼ ਦੇ ਹਰ ਖੇਤਰ ਵਿੱਚ ਉਹ ਮਨੀਪੁਰ ਹੋਵੇ ਜਾਂ ਮੁੰਬਈ, ਉੱਤਰੀ ਭਾਰਤ ਹੋਵੇ ਜਾਂ ਦੱਖਣੀ, ਹਿੰਦੂ ਵਿਸ਼ਵ ਪ੍ਰੀਸ਼ਦ ਤੇ ਬਜਰੰਗ ਦਲ ਅਜਿਹੇ ਧਾਰਮਿਕ ਜਲੂਸਾਂ ਨੂੰ ਹਿੰਸਕ ਅਤੇ ਉਕਸਾਊ ਦਿੱਖ ਦੇਣ ਵਿੱਚ ਕਸਰ ਨਹੀਂ ਛੱਡ ਰਹੇਭਾਜਪਾ ਦੀ ਕੇਂਦਰ ਤੇ ਸਥਾਨਕ ਸਰਕਾਰਾਂ ਇਸਦੀ ਖੁੱਲ੍ਹ ਦੇ ਰਹੀਆਂ ਹਨ

ਮੇਵਾਤ ਵਿੱਚ ਇੱਕ ਨੌਜਵਾਨ ਛੁਰੀ ਲੈ ਕੇ ਨਮਾਜ਼ ਵਿਰੋਧੀ ਅਪ ਸ਼ਬਦ ਬੋਲਦਾ ਹਰ ਹਰ ਮਹਾਂਦੇਵ ਉਚਰ ਰਿਹਾ ਹੈਗੁਰੂਗ੍ਰਾਮ ਦੀ ਇੱਕ ਮਸਜਿਦ ਦਾ ਇਮਾਮ ਚਾਕੂਆਂ-ਛੁਰੀਆਂ ਨਾਲ ਕਤਲ ਕਰ ਦਿੱਤਾ ਜਾਂਦਾ ਹੈ, ਜਿਹੜਾ ਹਿੰਦੂ-ਮੁਸਲਿਮ ਭਾਈਚਾਰੇ ਨੂੰ ਇੱਕ ਹੀ ਥਾਲੀ ਵਿੱਚ ਖਾਣਾ ਖਾਣ ਦੀ ਉੱਚ ਮਾਨਵੀ ਲੋਚਾ ਰੱਖਦਾ ਹੈ

ਸਵਾਲ ਇਹ ਵੀ ਹੈ ਕਿ ਇਸ ਸ਼ੋਭਾ ਯਾਤਰਾ ਦੀ ਮਨਜ਼ੂਰੀ ਕਿਸਨੇ ਅਤੇ ਕਦੋਂ ਦਿੱਤੀ? ਜਦੋਂ 150 ਗੱਡੀਆਂ ਦਾ ਹਥਿਆਰਬੰਦ ਹਜੂਮ ਚੱਲ ਰਿਹਾ ਹੋਵੇ ਤਾਂ ਪ੍ਰਸ਼ਾਸਨ ਮੂਕ ਕਿਉਂ? 27 ਜੁਲਾਈ ਨੂੰ ਸ਼ਾਂਤੀ ਕਮੇਟੀ ਦੀ ਮੀਟਿੰਗ ਵਿੱਚ ਵੀ ਇਹ ਮੁੱਦਾ ਉੱਠਿਆ ਸੀ ਅਤੇ ਜਿੰਨੀ ਕੁ ਜਾਣਕਾਰੀ ਬਾਹਰ ਆਈ ਹੈ, ਹਰਿਆਣਾ ਖ਼ੁਫ਼ੀਆ ਏਜੰਸੀ ਨੇ ਵੀ ਆਪਣੀ ਰਿਪੋਰਟ ਵਿੱਚ ਖ਼ਦਸ਼ਾ ਪ੍ਰਗਟ ਕੀਤਾ ਸੀਮੌਕੇ ਉੱਤੇ ਜਦੋਂ ਹਿੰਸਕ ਹਜੂਮ ਗੱਡੀਆਂ ਦੀ ਭੰਨ-ਤੋੜ ਅਤੇ ਸਾੜ-ਫੂਕ ਕਰ ਰਿਹਾ ਸੀ ਤਾਂ ਲੋਕਾਂ ਨੂੰ ਸੁਰੱਖਿਆ ਦੇਣ ਵਾਲੀ ਪੁਲਿਸ ਗਾਇਬ ਸੀਪਿੰਡ ਨਾਗੀਨਾ ਵਿੱਚ ਤਹਿਸੀਲਦਾਰ ਨੂੰ ਸੁਰੱਖਿਆ ਦੇਣ ਵਾਲੇ ਕੌਣ ਸਨ? ਕੀ ਮੁਸਲਮ ਭਾਈਚਾਰਾ ਨਹੀਂ ਸੀ?

ਹਰਿਆਣਾ ਸਰਕਾਰ ਹੁਣ ਕਹਿ ਰਹੀ ਹੈ ਕਿ ਉਨ੍ਹਾਂ 45 ਐੱਫ ਆਈ ਆਰ ਦਰਜ ਕਰ ਲਈਆਂ ਹਨ, 150 ਤੋਂ ਉੱਪਰ ਗ੍ਰਿਫ਼ਤਾਰੀਆਂ ਕਰ ਲਈਆਂ ਹਨ, ਪਰ ਮੋਨੂੰ ਮਾਨੇਸਰ ਬਾਰੇ ਚੁੱਪ ਹਨ? ਹਰਿਆਣਾ ਪੁਲਿਸ ਕਹਿੰਦੀ ਹੈ ਕਿ ਰਾਜਸਥਾਨ ਪੁਲਿਸ ਸਹਿਯੋਗ ਨਹੀਂ ਦੇ ਰਹੀ, ਜਦੋਂ ਕਿ ਰਾਜਸਥਾਨ ਪੁਲਿਸ ਕਹਿੰਦੀ ਹੈ ਕਿ ਉਹ ਹਰਿਆਣੇ ਵਿੱਚ ਗੱਡੀਆਂ ਵਿੱਚ ਖੁੱਲ੍ਹਾ ਘੁੰਮ ਰਿਹਾ ਹੈ‘ਆਜ ਤੱਕ’ ਚੈਨਲ ਦੇ ਕੈਮਰੇ ਨੇ ਜਦੋਂ ਬਜਰੰਗ ਦਲ ਤੇਅ ਹਿੰਦੂ ਪ੍ਰੀਸ਼ਦ ਦੇ ਮੈਂਬਰਾਂ ਨੂੰ ਇੱਟਾਂ-ਪੱਥਰ ਚਲਾਉਂਦਿਆਂ ਤੇ ਫਾਇਰਿੰਗ ਕਰਦਿਆਂ ਦੀ ਫੋਟੋ ਲਈ ਤਾਂ ਵਿੱਚੋਂ ਰੋਕ ਦਿੱਤਾ ਗਿਆਸਾਫ਼ ਹੈ ਕਿ ਇਹ ਸਾਜ਼ਿਸ਼ ਯੋਜਨਾਬੱਧ ਹੈ ਤੇ ਸੀਇਸ ਵਿੱਚ ਕੱਟੜਵਾਦੀ ਹਿੰਦੂ ਸੰਗਠਨ ਹੀ ਨਹੀਂ, ਭਾਜਪਾ ਅਤੇ ਹਰਿਆਣਾ ਸਰਕਾਰ ਵੀ ਸ਼ਾਮਲ ਹੈ

ਅਗਲੇ ਸਾਲ ਚੋਣਾਂ ਹਨ, ਵਿਧਾਨ ਸਭਾਵਾਂ ਦੀਆਂ ਵੀ ਤੇ ਲੋਕ ਸਭਾ ਦੀਆਂ ਵੀਮੇਵਾਤ ਦੇ ਖੇਤਰ ਵਿੱਚੋਂ ਕਾਂਗਰਸ ਮੁਸਲਮਾਨ ਭਾਈਚਾਰੇ ਦੇ 86 ਫ਼ੀਸਦੀ ਵੋਟ ਹਾਸਲ ਕਰਦੀ ਹੈ ਅਤੇ ਭਾਜਪਾ ਮਹਿਜ਼ 14 ਫੀਸਦੀਇਨ੍ਹਾਂ ਘਟਨਾਵਾਂ ਪਿੱਛੋਂ ਭਾਜਪਾ ਸਮੀਕਰਨ ਬਦਲਣ ਦਾ ਅਨੁਮਾਨ ਲਾ ਰਹੀ ਹੈਮੁਸਲਮਾਨ ਆਬਾਦੀ ਨੂੰ ਦਹਿਸ਼ਤਜ਼ਦਾ ਕਰਕੇ ਉਹ 2024 ਦੀਆਂ ਚੋਣਾਂ ਵਿੱਚ ਵੋਟ ਫੀਸਦੀ ਵਧਾਉਣਾ ਚਾਹੁੰਦੀ ਹੈਇਨ੍ਹਾਂ ਘਟਨਾਵਾਂ ਨੇ ਹਰਿਆਣਾ ਦੇ ਹੋਰ ਖੇਤਰਾਂ ਵਿੱਚ ਹਿੰਦੂ ਵੋਟ ਨੂੰ ਭਾਜਪਾ ਪਿੱਛੇ ਲਾਮਬੰਦ ਕਰਨ ਦੀ ਭੂਮਿਕਾ ਵੀ ਨਿਭਾਉਣੀ ਹੈ

ਇਨ੍ਹਾਂ ਹਿੰਸਕ ਘਟਨਾਵਾਂ ਪਿੱਛੋਂ ਇੱਕ ਚੰਗੇਰਾ ਪੱਖ ਵੀ ਸਾਹਮਣੇ ਆਇਆ ਹੈ। ਹਰਿਆਣੇ ਦੇ ਜਾਟਾਂ ਦੀਆਂ ਪੰਚਾਇਤਾਂ ਨੇ ਬਜਰੰਗ ਦਲ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਤੋਂ ਜਾਟ ਨੌਜਵਾਨਾਂ ਨੂੰ ਦੂਰ ਰਹਿਣ ਦਾ ਸੱਦਾ ਦਿੱਤਾ ਹੈ ਅਤੇ ਭਾਈਚਾਰਾ ਮਜ਼ਬੂਤ ਕਰਨ ਲਈ ਆਵਾਜ਼ ਉਠਾਈ ਹੈਅਜਿਹੇ ਹੋਰ ਸਮੂਹ ਵੀ ਖੁੱਲ੍ਹ ਕੇ ਸਾਹਮਣੇ ਆਏ ਹਨ, ਜੋ ਭਾਜਪਾ ਉੱਤੇ ਉਂਗਲ ਰੱਖਦੇ ਹਨਦਰਜ ਕੀਤੀਆਂ 45 ਐੱਫ ਆਈ ਆਰ ਵਿੱਚ ਕਿਸੇ ਬਜਰੰਗ ਦਲੀਏ ਜਾਂ ਵਿਸ਼ਵ ਹਿੰਦੂ ਪ੍ਰੀਸ਼ਦ ਨਾਲ ਸੰਬੰਧਤ ਲੋਕਾਂ ਦੇ ਨਾਂਅ ਨਹੀਂ ਹਨ, ਹਾਲਾਂਕਿ ਨੂਹ ਦੇ ਸ਼ਿਵ ਮੰਦਰ ਵਿੱਚ ਇੱਕ ਬਜਰੰਗ ਦਲੀਆ ਨੌਜਵਾਨ ਫਾਇਰਿੰਗ ਕਰਦਾ ਨਜ਼ਰ ਆ ਰਿਹਾ ਹੈਇਸੇ ਕੰਪਲੈਕਸ ਵਿੱਚ ਪਿੱਛੇ ਹਰਿਆਣਾ ਪੁਲਿਸ ਦੀ ਵਰਦੀ ਵਿੱਚ ਵੀ ਇੱਕ ਸ਼ਖ਼ਸ ਦਿਖਾਈ ਦੇ ਰਿਹਾ ਹੈਸਾਫ਼ ਹੈ ਹਿੰਸਕ ਮਾਹੌਲ ਨੂੰ ਉਤੇਜਿਤ ਕਰਨ ਵਾਲਿਆਂ ਵਿਰੁੱਧ ਸਖ਼ਤੀ ਨਹੀਂ ਵਰਤੀ ਜਾ ਰਹੀ, ਸਗੋਂ ਮੁਸਲਮਾਨ ਵਰਗ ਦੇ ਲੋਕਾਂ ਨੂੰ ਹੀ ਬਲੀ ਦੇ ਬੱਕਰੇ ਬਣਾਇਆ ਜਾ ਰਿਹਾ ਹੈਮੀਡੀਆ ਵਿੱਚ ਚਰਚਾ ਤਾਂ ਇਹ ਵੀ ਆਉਣੀ ਸ਼ੁਰੂ ਹੋ ਗਈ ਹੈ ਕਿ 2024 ਦੀਆਂ ਚੋਣਾਂ ਜਿੱਤਣ ਲਈ ਭਾਜਪਾ ਅਤੇ ਆਰ ਐੱਸ ਐੱਸ ਨੇ ਲਗਭਗ 3000 ਕਰੋੜ ਦੀ ਰਾਸ਼ੀ ਦੰਗਾ ਭੜਕਾਉਣ ਵਾਲਿਆਂ ਨੂੰ ਸੁਪਾਰੀ ਦੇਣ ਲਈ ਹੀ ਰੱਖੀ ਹੈਜੇ ਇਹ ਸੱਚ ਹੈ ਤਾਂ ਸਾਫ਼ ਹੈ ਭਾਰਤੀ ਸਮਾਜ ਨੂੰ ਇੱਕ ਨਵੀਂ ਖਾਨਾਜੰਗੀ ਵੱਲ ਧੱਕਿਆ ਜਾ ਰਿਹਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4144)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਨਰਭਿੰਦਰ

ਨਰਭਿੰਦਰ

WhatsApp: (91 - 93544 - 30211)
Email: (narbhindersh@gmail.com)

More articles from this author