ਦਰਅਸਲ ਉਹ ਚਾਹੁੰਦੇ ਹਨ ਕਿ ਭਾਰਤ ਦੇ ਇਤਿਹਾਸ ਨੂੰ ਇਵੇਂ ਪੇਸ਼ ਕੀਤਾ ਜਾਵੇ ਜਿਸ ਨਾਲ ਉਹਨਾਂ ਦੇ ਫਿਰਕੂ ਰਾਜਸੀ ਮੰਤਵ ...
(16 ਜੁਲਾਈ 2023)

ਜਿਨ੍ਹਾਂ ਦਾ ਆਪਣਾ ਇਤਿਹਾਸ ਨਹੀਂ ਹੁੰਦਾ ਉਹ ਇਤਿਹਾਸ ਨੂੰ ਬਰਦਾਸ਼ਤ ਹੀ ਨਹੀਂ ਕਰਦੇਇਤਿਹਾਸਕਾਰ ਈ.ਐਚ ਕਾਰ ਤਾਂ ਕਹਿੰਦੇ ਹਨ, “ਇਤਿਹਾਸ ਦਾ ਸਭ ਤੋਂ ਵੱਡਾ ਸਬਕ ਇਹ ਹੈ ਕਿ ਕੋਈ ਇਤਿਹਾਸ ਤੋਂ ਸਬਕ ਹੀ ਨਹੀਂ ਸਿੱਖਦਾ।” ਇਹੀ ਕਾਰਨ ਕਿ ਭਾਜਪਾ ਸਰਕਾਰ ਜਾਂ ਉਹਦੇ ਪਿੱਛੇ ਖੜ੍ਹਾ ਰਾਸ਼ਟਰ ਸੋਇਮ ਸੇਵਕ ਸੰਘ ਪਿਛਲੇ 9 ਸਾਲਾਂ ਤੋਂ ਚੇਤੰਨ ਤੇ ਸੁਚੇਤ ਰੂਪ ਵਿੱਚ ਵਿੱਦਿਅਕ ਨੀਤੀ ਤੇ ਬੱਚਿਆਂ ਦੀਆਂ ਪਾਠ ਪੁਸਤਕਾਂ ਵਿੱਚ ਲਗਾਤਾਰ ਤਬਦੀਲੀਆਂ ਕਰਦਾ ਆ ਰਿਹਾ ਹੈਦਰਅਸਲ ਅਖੌਤੀ ਕਾਰਪੋਰੇਟੀ ਪੂੰਜੀ (ਅਜਾਰੇਦਾਰੀ) ਲਈ ਵੀ ਮੌਜੂਦਾ ਜਾਗਰੂਕ ਤੇ ਚੇਤੰਨ ਸਮਾਜ ਸਭ ਤੋਂ ਖਤਰਨਾਕ ਵਿਵਸਥਾ ਹੈਦੋਹਾਂ ਦੀ ਸਾਂਝੀ ਲੋੜ ਹੈ ਲੋਕਾਈ ਨੂੰ ਗਿਆਨ ਤੇ ਇਤਿਹਾਸ ਵਿਹੂਣਾ ਕਰ ਦਿਉ ਤਾਂ ਕਿ ਨਵ-ਗੁਲਾਮ ਵਿਵਸਥਾ ਦੀ ਉਮਰ ਲੰਬੀ ਕੀਤੀ ਜਾਵੇ

5 ਅਪਰੈਲ 2023 ਦੇ ਇੱਕ ਅੰਗਰੇਜ਼ੀ ਅਖਬਾਰ ਇੰਡੀਆ ਐਕਸਪ੍ਰੈੱਸ ਵਿੱਚ ਰਿਤਿਕ ਚੋਪੜਾ ਨੇ ਇੱਕ ਲੰਮੀ ਚੌੜੀ ਰਿਪੋਰਟ ਲੋਕਾਂ ਦੇ ਸਾਹਮਣੇ ਰੱਖੀ, ਜਿਸ ਵਿੱਚ ਉਸਨੇ ਦੱਸਿਆ ਕਿ ਇਤਿਹਾਸ, ਰਾਜਨੀਤਿਕ ਵਿਗਿਆਨ ਤੇ ਸਮਾਜਿਕ ਵਿਗਿਆਨ ਵਿੱਚ ਵੱਡੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨਵੈਸੇ ਇਹ ਸਿਲਸਿਲਾ ਪਿਛਲੇ 9 ਸਾਲਾਂ ਤੋਂ ਲਗਾਤਾਰ ਚੱਲ ਰਿਹਾ ਹੈਪਹਿਲਾਂ ਇਹ ਵਿਦਿਆਰਥੀਆਂ ਉੱਤੇ ਵਿਸ਼ਿਆਂ ਦੇ ਬੋਝ ਨੂੰ ਹਲਕਾ ਕਰਨ ਦੇ ਨਾਂ ਹੇਠ ਆ ਰਿਹਾ ਸੀ, ਪਿਛਲੇ ਸਾਲ ਵੀ ਐੱਨ.ਸੀ.ਈ.ਆਰ.ਟੀ (NCERT) ਨੇ ਮੁਗਲ ਇਤਿਹਾਸ ਤੇ ਸ਼ੀਤਯੁੱਧ ਵਰਗੇ ਪਾਠ ਹਟਾ ਦਿੱਤੇ ਸਨ। ਇਸ ਵਾਰ ਯੂ.ਪੀ. ਬੋਰਡ ਨੇ ਵੀ ਇਹ ਖਾਰਿਜ ਕਰ ਦਿੱਤੇ ਹਨ12ਵੀਂ ਜਮਾਤ ਦੀ ਰਾਜਨੀਤਿਕ ਵਿਗਿਆਨ ਦੀ ਕਿਤਾਬ ਵਿੱਚੋਂ ਮਹਾਤਮਾ ਗਾਂਧੀ ਦੀ ਹੱਤਿਆ ਨਾਲ ਸਬੰਧਤ ਜਾਣਕਾਰੀ ਹਟਾ ਦਿੱਤੀ ਹੈ ਅਤੇ ਇਸ ਵਿੱਚ ਇੱਕ ਲਾਈਨ ਜੋੜ ਦਿੱਤੀ ਗਈ ਹੈ ਕਿ “ਗਾਂਧੀ ਜੀ ਦੇ ਕੰਮਾਂ ਨੂੰ ਸਾਰੇ ਲੋਕ ਪਸੰਦ ਨਹੀਂ ਕਰਦੇ ਸਨਦੋਹਾਂ ਫਿਰਕਿਆਂ ਦੇ ਗਰਮਦਲੀਏ ਆਪਣੀ ਹੋਣੀ ਲਈ (ਗਾਂਧੀ ਨੂੰ) ਉਹਨਾਂ ਨੂੰ ਜ਼ਿੰਮੇਵਾਰ ਮੰਨਦੇ ਸਨ।” ਹਕੀਕਤ ਇਹ ਹੈ ਕਿ ਹਿੰਦੂ ਮੁਸਲਮ ਏਕਤਾ ਦੀ ਗੱਲ ਕਰਨ ਵਾਲੇ ਗਾਂਧੀ ਨੂੰ ਵਿਸ਼ੇਸ਼ ਕਰਕੇ ਉਹ ਲੋਕ ਨਾ-ਪਸੰਦ ਕਰਦੇ ਸਨ ਜਿਹੜੇ ਇਹ ਚਾਹੁੰਦੇ ਸਨ ਕਿ ਹਿੰਦੂ ਵੀ ਬਦਲੇ ਲੈਣ (ਭਾਵ ਮੁਸਲਮਾਨਾਂ) ਦਾ ਕਤਲੇਆਮ ਕਰਨ ਅਤੇ ਭਾਰਤ ਵੀ ਹਿੰਦੂਆਂ ਦਾ ਰਾਸ਼ਟਰ ਬਣੇ, ਜਿਵੇਂ ਪਾਕਿਸਤਾਨ ਮੁਸਲਮਾਨਾਂ ਦਾ ਦੇਸ਼ ਬਣਿਆ ਹੈਇਸੇ ਹੀ ਪਾਠ ਵਿੱਚ ਇਹ ਅੰਸ਼ ਵੀ ਖਾਰਿਜ ਕਰ ਦਿੱਤਾ ਹੈ ਕਿ “ਗਾਂਧੀ ਜੀ ਦੀ ਮੌਤ ਨੇ ਦੇਸ਼ ਦੇ ਫਿਰਕਾਪ੍ਰਸਤ ਮਾਹੌਲ ਉੱਤੇ ਜਾਦੂਮਈ ਅਸਰ ਪਾਇਆ ਅਤੇ ਵੰਡ ਨਾਲ ਸਬੰਧਤ ਕਰੋਧ ਤੇ ਹਿੰਸਾ ਸ਼ਾਂਤ ਹੋ ਗਈਫਿਰਕਾਪ੍ਰਸਤੀ ਦੀ ਜ਼ਹਿਰ ਫੈਲਾਉਣ ਵਾਲੇ ਕੱਟੜਵਾਦੀ ਸੰਗਠਨ ਆਰ.ਐੱਸ.ਐੱਸ. ਉੱਤੇ ਪਾਬੰਦੀ ਲਾ ਦਿੱਤੀ ਗਈ।” ਇਹ ਸਾਰੀਆਂ ਲਾਈਨਾਂ ਹਟਾ ਦਿੱਤੀਆਂ ਗਈਆਂ ਹਨ, ਜੋ ਪਿਛਲੇ 15 ਸਾਲਾਂ ਤੋਂ ਵੱਧ ਸਮੇਂ ਤੋਂ ਸਲੇਬਸ ਦਾ ਹਿੱਸਾ ਸਨ

12ਵੀਂ ਦੀ ਇਤਿਹਾਸ ਦੀ ਕਿਤਾਬ ਵਿੱਚ ਗਾਂਧੀ ਦੇ ਕਾਤਿਲ ਨੱਥੂ ਰਾਮ ਗੋਡਸੇ ਦੀ ਜਾਣਕਾਰੀ ਦਿੰਦਿਆਂ ਲਿਖ ਦਿੱਤਾ ਹੈ ਕਿ “ਉਹ ਪੂਨਾ ਦਾ ਇੱਕ ਬ੍ਰਾਹਮਣ ਸੀ ਅਤੇ ਇੱਕ ਗਰਮਖਿਆਲੀ ਹਿੰਦੂ ਅਖਬਾਰ ਦਾ ਸੰਪਾਦਕ ਸੀ, ਜਿਹੜਾ ਗਾਂਧੀ ਦੀ ਮੁਸਲਮਾਨਾਂ ਪ੍ਰਤੀ ਲਚਕੀਲੀ ਪਹੁੰਚ ਦੀ ਨਿੰਦਾ ਕਰਦਾ ਸੀ।” ਇੱਥੇ ਨਵੀਂ ਜਾਣਕਾਰੀ ਦੀ ਪੇਸ਼ਕਾਰੀ ਦਾ ਅੰਦਾਜ਼ ਵੀ ਵਾਚਣ ਵਾਲਾ ਹੈ, “30 ਜਨਵਰੀ ਦੀ ਸ਼ਾਮ ਨੂੰ ਪ੍ਰਾਰਥਨਾ ਸਭਾ ਵਿੱਚ ਇੱਕ ਨੌਜਵਾਨ ਨੇ ਗੋਲੀ ਮਾਰ ਦਿੱਤੀਤੇ ਪਿੱਛੋਂ ਉਹਨੇ ਆਤਮ ਸਮਰਪਨ ਕਰ ਦਿੱਤਾਇਹ ਆਤਮ ਸਮਰਪਨ ਕਰਨ ਵਾਲਾ ਨੱਥੂ ਰਾਮ ਗੋਡਸੇ ਸੀਗਾਂਧੀ ਦੇ ਹੀ ਕਥਨ ਮੁਤਾਬਿਕ, “ਜੇ ਭਾਰਤ ਨੂੰ ਸਿਰਫ ਹਿੰਦੂਆਂ ਦਾ ਦੇਸ਼ ਬਣਾ ਦਿੱਤਾ ਜਾਂਦਾ ਹੈ ਤਾਂ ਭਾਰਤ ਨਸ਼ਟ ਹੋ ਜਾਵੇਗਾ।”

ਸੰਘ ਬਾਰ ਬਾਰ ਕਹਿੰਦਾ ਆ ਰਿਹਾ ਹੈ ਕਿ, “ਭਾਰਤੀ ਇਤਿਹਾਸ ਨੂੰ ਠੀਕ ਢੰਗ ਨਾਲ ਨਹੀਂ ਲਿਖਿਆ ਗਿਆ, ਇਹ ਦੁਬਾਰਾ ਲਿਖਣ ਵਾਲਾ ਹੈਇਹ ਕੰਮ ਉਹ ਕਈ ਪੱਖਾਂ ਤੋਂ ਕਈ ਰੂਪਾਂ ਵਿੱਚ ਕਰ ਰਹੇ ਹਨਸਲੇਬਸਾਂ ਵਿੱਚ ਤਬਦੀਲੀਆਂ ਉਹਦਾ ਇੱਕ ਹਿੱਸਾ ਹੈਯਾਦ ਕਰੋ 2014 ਵਿੱਚ ਮੋਹਨ ਭਾਗਵਤ ਕਹਿ ਰਿਹਾ ਸੀ, “ਤਕਰੀਬਨ 1000 ਸਾਲ ਪਿੱਛੋਂ ਦਿੱਲੀ ਵਿੱਚ ਹਿੰਦੂ ਰਾਸ਼ਟਰ ਦੀ ਸਥਾਪਨਾ ਹੋਈ ਹੈ।” 3ਜੂਨ 2014 ਵਿੱਚ ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ, “ਬਾਰਾਂ ਸੌ ਸਾਲਾਂ ਦੀ ਗੁਲਾਮੀ ਦੀ ਮਾਨਸਿਕਤਾ ਪ੍ਰੇਸ਼ਾਨ ਕਰ ਰਹੀ ਹੈ।” ਇਹ 1200 ਸਾਲ ਦੀ ਗੁਲਾਮੀ ਵਿੱਚ ਹੀ ਮੁਗਲ ਕਾਲ ਦਾ ਦੌਰ ਹੈ। ਜੇ 1757 ਤੋਂ 1947 ਭਾਵ 190 ਸਾਲ ਬਰਤਾਨਵੀ ਬਸਤੀਵਾਦੀਆਂ ਦਾ ਦੌਰ ਗਿਣ ਲਿਆ ਜਾਵੇ ਤਾਂ ਬਾਕੀ 1000 ਸਾਲ ਮੁਗਲਾਂ ਦੇ ਕਾਲ ਵਿੱਚ ਗਿਣੇ ਜਾ ਰਹੇ ਹਨ। ਭਾਵ ਸੰਨ 712 ਭਾਵ ਅੱਠਵੀਂ ਸਦੀ ਵਿੱਚ ਸਿੰਧ ਦੇ ਹਿੰਦੂ ਰਾਜੇ ਉੱਤੇ ਮੀਰ ਕਾਸਿਮ ਦੇ ਹਮਲੇ ਤੋਂ ਲੈ ਕੇ ਬਹਾਦਰ ਸ਼ਾਹ ਜਫਰ ਦੀ ਬਾਦਸ਼ਾਹੀ ਦੇ ਅੰਤ ਤਕ ਦੇ ਸਮੇਂ ਨੂੰ ਹੁਣ ਬੱਚਿਆਂ ਦੀਆਂ ਇਤਿਹਾਸ ਦੀਆਂ ਕਿਤਾਬਾਂ ਵਿੱਚੋਂ ਇਹੋ ਮੁਗਲ ਕਾਲ ਖਤਮ ਕੀਤਾ ਜਾ ਰਿਹਾ ਹੈ12ਵੀਂ ਜਮਾਤ ਵਿੱਚ ਮੁਗਲ ਹਾਕਮਾਂ ਦੇ ਦਰਬਾਰ ਵਾਲਾ ਹਿੱਸਾ ਕੱਢ ਦਿੱਤਾ ਗਿਆ ਹੈਅਜਿਹੀਆਂ ਕਈ ਮਿਸਾਲਾਂ ਹਨ ਤੇ ਸਭ ਤੋਂ ਵੱਧ ਇਹ ਹੈ ਕਿ ਜੋ ਚੀਜ਼ਾਂ ਜੋੜੀਆਂ ਜਾ ਰਹੀਆਂ ਹਨ, ਉਹਨਾਂ ਦੀ ਸ਼ਬਦਾਵਲੀ ਬਦਲ ਦਿੱਤੀ ਗਈ ਹੈ

ਅਫਗਾਨਿਸਤਾਨ ਵੱਲੋਂ ਮਹਿਮੂਦ ਗਜ਼ਨਵੀ ਦੇ ਹਮਲੇ ਜੋ ਸੋਮਨਾਥ ਮੰਦਿਰ ਉੱਤੇ ਸਨ, ਜਿਨ੍ਹਾਂ ਬਾਰੇ ਪਹਿਲਾਂ ਦਰਜ਼ ਸੀ ਕਿ ਇਹ ਲੁੱਟ ਦੇ ਮੰਤਵ ਨਾਲ ਸੀ, ਹੁਣ ਬਦਲ ਦਿੱਤਾ ਗਿਆ ਹੈ ਕਿ 1000 ਤੋਂ 1025 ਈਸਵੀ ਦੇ ਦਰਮਿਆਨ ਧਾਰਮਿਕ ਇਰਾਦਿਆਂ ਨਾਲ 17 ਹਮਲੇ ਕੀਤੇਨਫ਼ਰਤ ਬੀਜਣ ਦੀ ਕਲਾਤਮਕ ਪੇਸ਼ਕਾਰੀ, 2017 ਵਿੱਚ 182 ਸਕੂਲੀ ਕਿਤਾਬਾਂ ਵਿੱਚ 1334 ਸਲੇਬਸ ਤਬਦੀਲੀਆਂ ਕੀਤੀਆਂ ਗਈਆਂ ਸਨਫਿਰ 2019 ਵਿੱਚ ਤਬਦੀਲੀਆਂ ਹੋਈਆਂ ਤੇ ਹੁਣ ਤੀਸਰੀ ਕੋਸ਼ਿਸ਼ 2022 ਤੋਂ ਸ਼ੁਰੂ ਹੈ, ਜੋ ਸਾਲ 2023 ਵਿੱਚ ਵੀ ਜਾਰੀ ਹੈ2023 ਵਿੱਚ ਸਲੇਬਸ ਵਿੱਚ ਜੋ ਤਬਦੀਲੀਆਂ ਕੀਤੀਆਂ ਗਈਆਂ ਉਹਨਾਂ ਵਿੱਚੋਂ ਜਿਹੜੇ ਪਾਠ ਹਟਾਏ ਗਏ ਉਹਨਾਂ ਵਿੱਚ ਗੁਜਰਾਤ ਦੰਗੇ, ਮੁਗਲਈ ਦਰਬਾਰ, ਐਮਰਜੈਂਸੀ, ਸ਼ੀਤਯੁੱਧ, ਨਕਸਬਾੜੀ ਅੰਦੋਲਨ, ਖੇਤੀ ਤੇ ਵਾਤਾਵਰਣ ਸਬੰਧੀ ਪਾਠ, ਡਾਰਵਨ ਦਾ ਵਿਕਾਸਵਾਦ, ਵਰਣ ਤੇ ਜਾਤੀ ਸੰਘਰਸ਼, ਦਲਿਤ ਲੇਖਕਾਂ ਦਾ ਕੀਤਾ ਜ਼ਿਕਰ ਆਦਿ ਸ਼ਾਮਿਲ ਹੈਹਿਸਾਬ ਦੇ ਅਲਜਬਰੇ ਦੇ ਸਲੇਬਸਾਂ ਵਿੱਚ ਵੀ ਕੁਝ ਤਬਦੀਲੀਆਂ ਕੀਤੀਆਂ ਗਈਆਂ ਹਨ

ਸਭ ਤੋਂ ਵੱਧ ਤਬਦੀਲੀਆਂ ਇਤਿਹਾਸ ਵਿੱਚ ਹੀ ਹੋਈਆਂ ਹਨਦਰਅਸਲ ਉਹ ਚਾਹੁੰਦੇ ਹਨ ਕਿ ਭਾਰਤ ਦੇ ਇਤਿਹਾਸ ਨੂੰ ਇਵੇਂ ਪੇਸ਼ ਕੀਤਾ ਜਾਵੇ ਜਿਸ ਨਾਲ ਉਹਨਾਂ ਦੇ ਫਿਰਕੂ ਰਾਜਸੀ ਮੰਤਵ ਪੂਰੇ ਹੁੰਦੇ ਹੋਣਬਰਤਾਨਵੀ ਹਾਕਮਾਂ ਵਾਂਗ ਉਹ ਭਾਰਤੀ ਇਤਿਹਾਸ ਨੂੰ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਵੰਡਕੇ ਦੇਖਦੇ ਹਨ ਅਤੇ ਉਹਨਾਂ ਦੀ ਨਜ਼ਰ ਵਿੱਚ ਇਹ ਦੇਸ਼ ਸਿਰਫ ਹਿੰਦੂਆਂ ਦਾ ਹੀ ਹੈ, ਮੁਸਲਮਾਨ ਸਿਰਫ ਹਮਲਾਵਰ ਹੀ ਹਨਉਨ੍ਹਾਂ ਹਿੰਦੂ ਆਬਾਦੀ ’ਤੇ ਜਬਰ ਕੀਤਾ ਅਤੇ ਲੁੱਟਿਆ, ਧਾਰਮਿਕ ਅਸਥਾਨ ਤੋੜੇ, ਔਰਤਾਂ ਨੂੰ ਬੇਪੱਤ ਕੀਤਾ ਅਜਿਹਾ ਇਤਿਹਾਸ ਜਦੋਂ ਪੜ੍ਹਾਇਆ ਜਾਵੇਗਾ ਤਾਂ ਲਾਜ਼ਮੀ ਮੁਸਲਮਾਨਾਂ ਦੇ ਪ੍ਰਤੀ ਨਫਰਤ ਦੀ ਫਸਲ ਬੀਜੀ ਜਾਵੇਗੀ, ਜਿਸ ਨੂੰ ਸੰਘਅ ਤੇ ਭਾਜਪਾ ਲਗਾਤਾਰ ਕੱਟਦੀ ਰਹੇਗੀ12ਵੀਂ ਦੇ ਇਤਿਹਾਸ ਦੀ ਕਿਤਾਬ ਵਿੱਚੋਂ 16ਵੀਂ 17ਵੀਂ ਸਦੀ ਨਾਲ ਸਬੰਧਤ ਮੁਗਲ ਦਰਬਾਰ ਨੂੰ ਹੀ ਨਹੀਂ, ਜੋ ਪਹਿਲੀ ਕਿਤਾਬ ਵਿੱਚੋਂ ਕੱਢਿਆ ਗਿਆ ਹੈ ਦੂਸਰੇ ਭਾਗ ਥੀਮਜ਼ ਆਫ ਇੰਡੀਅਨ ਹਿਸਟਰੀ-2 ਨੂੰ ਵੀ ਕੱਢ ਦਿੱਤਾ ਗਿਆ ਹੈ10ਵੀਂ ਤੇ 11ਵੀਂ ਦੀ ਕਿਤਾਬ ਵਿੱਚੋਂ, 6 ਸੈਂਟਰਲ ਇਸਲਾਮਿਕ ਲੈਡਜ਼, ਸੱਭਿਆਚਾਰਾਵਾਂ ਦਾ ਟਕਰਾਅ ਤੇ ਉਦਯੋਗਿਕ ਕਰਾਂਤੀ ਆਦਿ ਪਾਠ ਕੱਢ ਦਿੱਤੇ ਗਏ ਹਨ

ਇੱਥੇ ਹੀ ਬੱਸ ਨਹੀਂ ਆਜ਼ਾਦੀ ਦੀ ਲੜਾਈ ਨਾਲ ਸਬੰਧਤ ਜੇ ਮਹਾਤਮਾ ਗਾਂਧੀ ਦੇ ਸਬੰਧ ਵਿੱਚ ਤੱਥਾਂ ਨੂੰ ਤੋੜ ਮਰੋੜ ਕੇ ਸ਼ਾਤਰਾਨਾ ਢੰਗ ਨਾਲ ਪੇਸ਼ ਕੀਤਾ ਗਿਆ ਹੈ ਕਈ ਹੋਰ ਪ੍ਰਮੁੱਖ ਘਟਨਾਵਾਂ, ਪ੍ਰਸੰਗਾਂ, ਤੇ ਨਾਇਕਾਂ ਦੇ ਨਾਂ ਵੀ ਹਟਾ ਦਿੱਤੇ ਗਏ ਹਨਇੱਥੋਂ ਤਕ ਕਿ ਸੰਵਿਧਾਨ ਸਭਾ ਵਿੱਚ ਮੌਲਾਨਾ ਅਬਦੁਲ ਕਲਾਮ ਆਜ਼ਾਦ ਜਿਹੜੇ ਪਹਿਲੇ ਸਿੱਖਿਆ ਮੰਤਰੀ ਵੀ ਸਨ ਦਾ ਨਾਂ ਹੀ ਉਡਾ ਦਿੱਤਾ ਹੈਆਜ਼ਾਦ ਭਾਰਤ ਵਿੱਚ ਰਾਜਨੀਤੀ ਨਾਲ ਸਬੰਧਤ ਕਿਤਾਬਾਂ ਵਿੱਚੋਂ ਲੋਕ ਸੰਘਰਸ਼ਾਂ ਦੀ ਉਠਾਣ, ਇੱਕ ਦਲ ਦੀ ਪ੍ਰਮੁੱਖਤਾ ਦਾ ਦੌਰ, ਵੀ ਹਟਾ ਦਿੱਤੇ ਗਏ ਹਨਸਮਾਜ ਸ਼ਾਸਤਰ (11ਵੀਂ ਜਮਾਤ) ਦੀ ਕਿਤਾਬ ਵਿੱਚੋਂ ਅੰਡਰਸਟੈਂਡਿੰਗ ਸੁਸਾਇਟੀ ਵਿੱਚੋਂ ਗੁਜਰਾਤ ਦੰਗਿਆਂ ਨਾਲ ਸਬੰਧਿਤ ਸਾਰੀ ਜਾਣਕਾਰੀ ਤੇ ਹਵਾਲੇ ਤਾਂ ਹਟਾ ਦਿੱਤੇ ਗਏ ਹਨ ਪਰ 1984 ਵਾਲੇ ਹਵਾਲੇ ਨੂੰ ਨਹੀਂ ਹਟਾਇਆ ਗਿਆ। ਵਾਤਾਵਾਰਨ ਦੀਆਂ ਸਮੱਸਿਆਵਾਂ, ਵਾਤਾਵਰਣ ਤੇ ਸਮਾਜ, ਖੇਤੀ ਸੰਕਟ ਨਾਲ ਸਬੰਧਤ ਕੇਸ ਸਟੱਡੀਜ਼ ਨੂੰ ਵੀ ਹਟਾ ਦਿੱਤਾ ਗਿਆ ਹੈਇਹ ਕੇਸ ਸਟਡੀ ਦੇ ਲੇਖਕ ਪੀ. ਸਾਈ ਨਾਥ ਹਨ ਅਤੇ ਇਹਨੇ ਪਾਣੀ ਦੀ ਥੁੜ ਨਾਲ ਜੂਝਦੇ ਕਿਸਾਨਾਂ ਅਤੇ ਵੱਡੇ ਸ਼ਹਿਰਾਂ ਵਿੱਚ ਹੋ ਰਹੀ ਪਾਣੀ ਦੀ ਬਰਬਾਦੀ, ਇੱਕ ਹੋਰ ਕੇਸ ਸਟਡੀ ਵਿੱਚ ਦਿੱਲੀ ਵਰਗੇ ਵੱਡੇ ਸ਼ਹਿਰਾਂ ਵਿੱਚ ਅਮੀਰਾਂ ਤੇ ਗਰੀਬਾਂ ਵਿੱਚ ਵਧ ਰਹੀ ਗੈਰਬਰਾਬਰੀ ਵਾਲੇ ਹਿੱਸੇ ਕੱਢ ਦਿੱਤੇ ਗਏ ਹਨਇਹ ਤੱਥ ਹੀ ਹਨ ਜਿਹੜੇ ਅਮੀਰੀ ਗਰੀਬੀ ਦੇ ਦਰਮਿਆਨ ਵਧ ਰਹੀ ਗੈਰਬਰਾਬਰੀ ਤੇ ਇਸ ਵਿੱਚੋਂ ਜਨਮ ਲੈ ਰਹੇ ਸਮਾਜਕ ਤਣਾਵਾਂ ਤੇ ਸੰਘਰਸ਼ਾਂ ਦੀ ਜਾਣਕਾਰੀ ਦਿੰਦੇ ਹਨਹਿੰਦੂ ਸਮਾਜ ਦੀ ਸਭ ਤੋਂ ਖਤਰਨਾਕ ਬਣਤਰ ਦੀ ਜਾਣਕਾਰੀ ਦੇਣ ਵਾਲੀ ਵਰਣ ਤੇ ਜਾਤੀ ਸਬੰਧੀ ਪਾਠ ਨੂੰ ਵੀ ਸਲੇਬਸ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ

ਡਾਰਵਿਨ ਦਾ ਭੂਤ ਤਾਂ ਪਿਛਾਂਹ ਖਿੱਚੂ ਹਾਕਮਾਂ ਨੂੰ ਲਗਾਤਾਰ ਡਰਾਉਂਦਾ ਰਿਹਾ ਹੈ, ਜਿਹੜਾ ਉਹਨਾਂ ਦੇ ਧਾਰਮਿਕ ਪਰਪੰਚਾਂ ਨੂੰ ਤਹਿਸ ਨਹਿਸ ਕਰਦਾ ਹੈ, ਫਿਰ ਹਿੰਦੂ ਧਾਰਮਿਕ ਕੱਟੜਵਾਦੀਏ ਇੱਕ ਹਿੰਦੂ ਰਾਸ਼ਟਰ ਵਿੱਚ ਇਹਨੂੰ ਕਿਉਂ ਪੜ੍ਹਾਉਣਉਨ੍ਹਾਂ ਲਈ ਸਮਾਜ ਵਿੱਚ ਤਰਕਸ਼ੀਲਤਾ ਪੈਦਾ ਕਰਨ ਵਾਲੀ ਸਾਰੀ ਸਮੱਗਰੀ ਹੀ ਖਤਰਨਾਕ ਹੈਮੋਦੀ ਦੀ ਸਰਕਾਰ ਦੇ ਇੱਕ ਮੰਤਰੀ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਡਾਰਵਿਨ ਦਾ ਵਿਕਾਸਵਾਦ ਗਲਤ ਹੈ, ਕਿਸੇ ਨੇ ਬਾਂਦਰ ਤੋਂ ਮਨੁੱਖ ਬਣਦਿਆਂ ਨਹੀਂ ਦੇਖਿਆ। ਯਾਦ ਹੋਵੇਗਾ ਖੁਦ ਪ੍ਰਧਾਨ ਮੰਤਰੀ ਮੋਦੀ ਨੇ ਬੰਬਈ ਵਿੱਚ ਡਾਕਟਰਾਂ ਦੇ ਇਕੱਠ ਵਿੱਚ ਕਿਹਾ ਸੀ ਕਿ ਮਨੁੱਖ ਦੇ ਸਿਰ ਉੱਤੇ ਹਾਥੀ ਦਾ ਸਿਰ ਲਾਉਣ ਵਾਲਾ ਵਿਗਿਆਨ ਸਾਡੇ ਪੁਰਖਿਆਂ ਕੋਲ ਪਹਿਲਾਂ ਹੀ ਸੀਮਿੱਥਕ ਕਥਾਵਾਂ ਉੱਤੇ ਯਕੀਨ ਰੱਖਦੇ ਹੋਏ ਉਹ ਵਿਗਿਆਨ ਦੇ ਸਿਧਾਤਾਂ ਨੂੰ ਕਿਵੇਂ ਹਜ਼ਮ ਕਰਨਗੇਦੇਸ਼ ਦੇ 1800 ਤੋਂ ਵੱਧ ਵਿਗਿਆਨਕਾਂ ਅਤੇ ਸਿੱਖਿਆ ਸ਼ਾਸਤਰੀਆਂ ਨੇ ਇੱਕ ਖੁੱਲ੍ਹੀ ਚਿੱਠੀ ਲਿਖ ਕੇ ਇਸ ਜੈਵਿਕ ਵਿਕਾਸ ਦੇ ਸਿਧਾਂਤ ਨੂੰ ਸਲੇਬਸ ਵਿੱਚੋਂ ਕੱਢਣ ਉੱਤੇ ਚਿੰਤਾ ਪ੍ਰਗਟ ਕੀਤੀ ਹੈਡਾਰਵਨ ਦੇ ਵਿਕਾਸਵਾਦ ਤੋਂ ਬਿਨਾਂ ਚਾਰਲਸ ਰਾਬਰਟ ਤੇ ਮਨੁੱਖੀ ਵਿਕਾਸ ਦੇ ਇਨ੍ਹਾਂ ਚੈਪਟਰਾਂ ਨੂੰ ਹਟਾਉਣ ਉੱਤੇ ਰੋਮਿਲਾ ਥਾਪਰ, ਇਰਫਾਨ ਹਬੀਬ, ਮੁੱਦਰਲਾ ਮੁਕਰਜੀ, ਉਪੇਂਦਰ ਸਿੰਘ, ਅਪੂਰਵਾਨੰਦ ਆਦਿ ਨੇ ਵੀ ਇਸ ਨੂੰ ਮੰਦਭਾਗਾ ਕਿਹਾ ਹੈ

ਉਪਰੋਕਤ ਸਾਰੀਆਂ ਤਬਦੀਲੀਆਂ ਸੰਘ ਇੱਕ ਖਾਸ ਆਪਣੇ ਰਾਜਸੀ ਸਮਾਜੀ ਮੰਤਵਾਂ ਤਹਿਤ ਕਰ ਰਿਹਾ ਹੈਹਿੰਦੂ ਰਾਸ਼ਟਰ ਦੀ ਸਿਰਜਣਾ ਲਈ ਆਵਾਮ ਨੂੰ ਬੌਧਿਕ ਵਿਹੂਣਾ ਕਰਨਾ ਜ਼ਰੂਰੀ ਹੈਉਨ੍ਹਾਂ ਸਾਹਮਣੇ ਇੱਕ ਦੁਸ਼ਮਣ-ਮੁਗਲਕਾਲ ਭਾਵ ਮੁਸਲਮਾਨ ਵੀ ਖੜ੍ਹਾ ਕੀਤਾ ਜਾ ਰਿਹਾ ਹੈਕੀ ਇਤਿਹਾਸ ਵਿੱਚੋਂ ਮੁਗਲਾਂ ਕਾਲ ਜਾਂ ਮੁਸਲਮਾਨ ਖਾਰਿਜ ਕੀਤੇ ਜਾ ਸਕਦੇ ਹਨ? ਕੇਂਦਰ ਸਰਕਾਰ ਨੇ 2020 ਵਿੱਚ ਐੱਨ.ਈ.ਐੱਫ (ਨੈਸ਼ਨਲ ਐਜੂਕੇਸ਼ਨਲ ਫਰੇਮਵਰਕ) ਨਾਂ ਦੀ ਇੱਕ ਸੰਸਥਾ ਖੜ੍ਹੀ ਕੀਤੀ ਜਿਸਦਾ ਪ੍ਰਮੁੱਖ ਕੰਮ ਨਵੇਂ ਪਾਠਾਂ (ਸਲੇਬਸਾਂ) ਨੂੰ ਭਾਰਤੀਆਂ ਵਿਚਾਰਧਾਰਾ ਨਾਲ ਜੋੜਨਾ ਹੈਗੱਲ ਮੁਗਲਾਂ ਤਕ ਨਹੀਂ ਰੁਕਣੀ, ਭਾਰਤ ਦੀਆਂ ਖੇਤਰੀ ਪਹਿਚਾਣਾਂ, ਸੱਭਿਆਚਾਰਾਂ, ਇਤਿਹਾਸ, ਭਾਸ਼ਾਵਾਂ ਤੇ ਫਿਲਾਸਫੀਆਂ ਵੀ ਇਸਦੀ ਮਾਰ ਹੇਠ ਆਉਣਗੀਆਂ

ਇਤਿਹਾਸ ਭੂਤਕਾਲ ਦੀਆਂ ਘਟਨਾਵਾਂ ਦਾ ਵੇਰਵਿਆਂ ਤਕ ਹੀ ਨਹੀਂ ਹੁੰਦਾ ਅਤੇ ਇਹ ਸਿਰਫ ਭਾਰਤ ਵਿੱਚ ਹੀ ਨਹੀਂ ਘਟਿਆਵਿਲਿਅਮ ਸਮਿੱਥ ਦੀ ਹਿਡਨ ਪੇਪਰਜ਼ ਆਫ ਹਿਸਟਰੀ ਨੂੰ ਪੜ੍ਹ ਕੇ ਇਤਿਹਾਸ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈਸਿਰਫ ਜਹਾਂਗੀਰ ਜਾਂ ਸ਼ਾਹਜਹਾਂ ਨੇ ਹੀ ਰਾਜ ਸੱਤਾ ਤਕ ਪਹੁੰਚਣ ਲਈ ਆਪਣੇ ਭਰਾਵਾਂ ਨੂੰ ਨਹੀਂ ਸੀ ਮਾਰਿਆ ਇਸ ਤੋਂ ਪਹਿਲਾਂ ਵਿਜਯਨਗਰ ਦੇ ਦੇਵਰਾਏ ਦੂਸਰੇ ਨੂੰ ਸੱਤਾ ਤੋਂ ਲਾਹੁਣ ਲਈ ਉਹਦੇ ਭਰਾ ਤੇ ਭਤੀਜੇ ਨੇ ਸਾਜ਼ਿਸ਼ ਰਚੀ ਸੀਪਰ ਅਸਫਲ ਰਹੇ ਤੇ ਫਿਰ ਦੇਵਰਾਏ ਨੇ ਆਪਣੇ ਵਿਰੋਧੀਆਂ ਦੇ ਸਿਰ ਵੱਢ ਕੇ ਘੋੜੇ ’ਤੇ ਸਜਾਏ ਸੀ ਤੇ ਲੋਕਾਂ ਵਿੱਚ ਘੁਮਾਇਆ ਸੀ ਅਜਿਹੀਆਂ ਸੈਂਕੜਿਆਂ ਮਿਸਾਲਾਂ ਦੁਨੀਆਂ ਵਿੱਚ ਮਿਲਣਗੀਆਂ ਤੇ ਹਿੰਦੂ ਰਾਜਿਆਂ ਦੇ ਇਤਿਹਾਸ ਵਿੱਚ ਵੀ ਰਾਜ ਸੱਤਾ ਲਈ ਨਰਸੰਹਾਰ ਕਰਨ ਵਿੱਚ ਕੋਈ ਵੀ ਪਿੱਛੇ ਨਹੀਂ ਸੀ ਰਿਹਾ। ਨਾ ਹਿੰਦੂ ਰਾਜੇ ਨਾ ਮੁਸਲਮਾਨ, ਨਾ ਬ੍ਰਿਟਿਸ਼ ਤੇ ਨਾ ਹੀ ਹੁਣ ਵਾਲੇ ਗੱਦੀ ਨਾਸ਼ੀਨ ਹਾਕਮ

ਕੀ ਆਜ਼ਾਦੀ ਦੀ ਲੜਾਈ (ਬ੍ਰਿਟਿਸ਼ ਹਕੂਮਤ ਵਿਰੁੱਧ) ਦੇ ਦੌਰਾਨ ਜਿਹੜੀਆਂ ਕਦਰਾਂ ਕੀਮਤਾਂ, ਮੂਲ ਸਥਾਪਨਾਵਾਂ ਦੇ ਆਧਾਰ ਉੱਤੇ ਭਾਰਤੀ ਸਾਂਝੇ ਰਾਸ਼ਟਰਵਾਦ ਦਾ ਇੱਕ ਸਰੂਪ ਨਿੱਖਰ ਕੇ ਸਾਹਮਣੇ ਆਇਆ ਸੀ ਤੇ ਜਿਸ ਨੇ ਵਿਸ਼ਵ ਵਿੱਚ ਆਪਣੀ ਪਹਿਚਾਣ ਬਣਾਈ ਸੀ, ਕੀ ਨਵੇਂ ਇਤਿਹਾਸ ਲੇਖਣ ਦੇ ਰਾਹੀਂ ਉਹਨਾਂ ਕਦਰਾਂ ਕੀਮਤਾਂ, ਮੁੱਲਾਂ ਦੀ ਹੱਤਿਆ ਕਰਨਾ, ਭਾਰਤ ਦੇ ਵਰਤਮਾਨ ਤੇ ਭਵਿੱਖ ਲਈ ਚੰਗਾ ਰਹੇਗਾ? ਸਿਰਫ ਪਾਠ ਪੁਸਤਕਾਂ ਅਤੇ ਸਲੇਬਸਾਂ ਦੇ ਪੜ੍ਹਨ ਨਾਲ ਦੇਸ਼ ਭਗਤ ਪੈਦਾ ਨਹੀਂ ਹੁੰਦੇਜੇ ਅਜਿਹਾ ਹੁੰਦਾ ਤਾਂ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਲੜਨ ਵਾਲਾ ਇੱਕ ਵੀ ਦੇਸ਼ਭਗਤ ਪੈਦਾ ਹੀ ਨਾ ਹੁੰਦਾਕਿਉਂਕਿ ਜਿਨ੍ਹਾਂ ਇੱਥੇ ਬ੍ਰਿਟਿਸ਼ ਸਕੂਲਾਂ ਕਾਲਜਾਂ ਵਿੱਚ ਵਿੱਦਿਆ ਹਾਸਲ ਕੀਤੀ ਸੀ ਜਾਂ ਫਿਰ ਉਹ ਜਿਹੜੇ ਵਿਦੇਸ਼ਾਂ ਵਿੱਚ ਪੜ੍ਹ ਕੇ ਆਏ ਸਨ, ਉਹਨਾਂ ਤਾਂ ਹਾਕਮਾਂ ਦੇ ਸਲੇਬਸ ਅਤੇ ਪਾਠ ਪੁਸਤਕਾਂ ਉਹੀ ਪੜ੍ਹੀਆਂ ਸਨ, ਜਿਹੜੀਆਂ ਸੱਤਾਧਾਰੀਆਂ ਨੇ ਉਨ੍ਹਾਂ ਨੂੰ ਮੁਹਈਆ ਕਰਵਾਈਆਂ ਸਨਸੱਤਾਧਾਰੀ ਲੋਕ ਜੇ ਇਸ ਭੁਲੇਖੇ ਵਿੱਚ ਰਹਿਣ ਕਿ ਪਾਠ ਪੁਸਤਕਾਂ ਵਿੱਚੋਂ ਇਤਿਹਾਸਕਾਲ ਜਾਂ ਵਿਗਿਆਨਕ ਦ੍ਰਿਸ਼ਟੀਵਾਲੇ ਪਾਠ ਕੱਢਕੇ ਇੱਕ ਬੁੱਧੀ ਵਹੀਣੇ ਸਮਾਜ ਦੀ ਸਿਰਜਣਾ ਕਰ ਲੈਣਗੇ ’ਤੇ ਇੱਕ ਨਵੀਂ ਗੁਲਾਮੀ ਦੀ ਅਵਸਥਾ ਵੱਲ ਸਮਾਜ ਨੂੰ ਧੱਕ ਦੇਣਗੇ ਤਾਂ ਇਹ ਉਨ੍ਹਾਂ ਦਾ ਵਹਿਮ ਹੈਲੋਕ ਆਪਣਾ ਇਤਿਹਾਸ ਖੁਦ ਜਾਣਨ ਦੇ ਰਾਹ ਲੱਭ ਲੈਂਦੇ ਹਨ ਤੇ ਲੱਭਣਗੇ ਵੀ

ਉਹ ਫਿਰ ਗੋਰਖਪੁਰੀ ਕੱਢ ਦੇਣ, ਇਕਬਾਲ ਕੱਢ ਦੇਣ, ਹਿੰਦੀ ਦੇ ਕਵੀ ਨਿਰਾਲਾ ਕੱਢ ਦੇਣ, ਚਾਰਲੀ ਚੈਂਪੀਅਨ ਕੱਢ ਦੇਣ, ਪਾਸ਼ ਨੂੰ ਬਾਹਰ ਕਰ ਦੇਣ ਪਰ ਉਹਨਾਂ ਦਾ ਸਹਿਤ ਲੋਕਾਂ ਦੇ ਪੁਸਤਕ ਭੰਡਾਰਾਂ ਵਿੱਚੋਂ ਖਾਰਿਜ ਨਹੀਂ ਕਰ ਸਕਦੇਉਹ ਕਾਟਾ ਫੇਰ ਦੇਣ ਲੋਕ ਸੰਘਰਸ਼ਾਂ ਦੇ ਪਾਠਾਂ ਉੱਤੇ ਪਰ ਲੋਕ ਆਪਣੇ ਸੰਘਰਸ਼ਾਂ ਦਾ ਨਵਾਂ ਇਤਿਹਾਸ ਸਿਰਜ ਲੈਣਗੇਹਾਕਮ ਆਪਣੀ ਚਾਲ ਤੁਰ ਰਿਹਾ ਹੈਲੋਕਾਂ ਨੂੰ ਜਾਗਰੂਕ ਕਰਨ ਵਾਲੀਆਂ ਤਾਕਤਾਂ ਲਈ ਲੋਕਾਂ ਤਕ ਇਹ ਕੁਝ ਲਿਜਾਣ ਲਈ ਆਪਣਾ ਰਾਹ ਚੁਣਨਾ ਪਵੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4091)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਨਰਭਿੰਦਰ

ਨਰਭਿੰਦਰ

WhatsApp: (91 - 93544 - 30211)
Email: (narbhindersh@gmail.com)