JagwinderJodha7ਇਸ ਕਾਰਵਾਈ ਵਿੱਚ ਕਿਉਂਕਿ ਮੈਂ ਸ਼ਾਮਿਲ ਨਹੀਂ ਹੋਣਾ ਹੁੰਦਾ ਸੀਇਸ ਲਈ ਮੈਂ ਆਪਣੀ ਬਾਈਕ ਚੁੱਕਦਾ ਤੇ ...
(7 ਅਪ੍ਰੈਲ 2023)
ਇਸ ਸਮੇਂ ਪਾਠਕ: 216.


ਬੀਤੇ ਦਿਨੀਂ ਮੈਨੂੰ ਜਲੰਧਰ ਜਾਣ ਦਾ ਮੌਕਾ ਮਿਲਿਆ
ਹੁਣ ਇਸ ਨੂੰ ਮੌਕਾ ਹੀ ਕਿਹਾ ਜਾਏਗਾਕੋਈ ਸਮਾਂ ਸੀ ਮੈਂ ਰੋਜ਼ ਜਲੰਧਰ ਜਾਂਦਾ ਸਾਂਪਹਿਲਾਂ ਖਾਲਸਾ ਕਾਲਜ ਤੋਂ ਐੱਮ ਏ ਦੀ ਪੜ੍ਹਾਈ ਲਈ ਤੇ ਫਿਰ ਡੀ ਏ ਵੀ ਕਾਲਜ ਨੌਕਰੀ ਦੇ ਸਿਲਸਿਲੇ ਵਿੱਚਮੇਰੀ ਜਵਾਨੀ ਇਸੇ ਸ਼ਹਿਰ ਦੀ ਫ਼ਿਜ਼ਾ ਵਿੱਚ ਉਰੂਜ (ਬੁਲੰਦੀ) ਵੱਲ ਗਈ ਇੱਕ ਸਤਰ ਵਿੱਚ ਕਹਿਣਾ ਹੋਵੇ ਤਾਂ ਮੇਰੀ ਜਜ਼ਬਾਤੀ ਹੋਂਦ ਇਸ ਸ਼ਹਿਰ ਦੀ ਦੇਣਦਾਰ ਹੈਲੁਧਿਆਣੇ ਜਾਂਦੇ ਨੂੰ ਮੈਨੂੰ ਪੰਜ ਸਾਲ ਹੋਣ ਵਾਲੇ ਹਨਅੱਜ ਵੀ ਲੁਧਿਆਣੇ ਦੇ ਜਲੰਧਰ ਬਾਈਪਾਸ, ਭਾਰਤ ਨਗਰ ਚੌਕ, ਪੰਜਾਬੀ ਭਵਨ, ਪੀ ਏ ਯੂ, ਹੰਬੜਾਂ ਰੋਡ ਤੋਂ ਬਿਨਾਂ ਇਹ ਸ਼ਹਿਰ ਮੇਰੇ ਲਈ ਅਨਜਾਣ ਹੀ ਹੈਇਸ ਤੋਂ ਉਲਟ ਜਲੰਧਰ ਨੂੰ ਮੈਂ ਅੱਖਾਂ ਮੀਟ ਕੇ ਵੀ ਪਛਾਨਣ ਦੀ ਕੋਸ਼ਿਸ਼ ਕਰ ਸਕਦਾ ਹਾਂ

ਮੈਂ ਲੰਮੇ ਸਮੇਂ ਤੋਂ ਜਲੰਧਰ ਨਹੀਂ ਜਾ ਸਕਿਆ ਸਾਂਸ਼ਾਇਦ ਗ਼ਦਰੀ ਬਾਬਿਆਂ ਦੇ ਮੇਲੇ ਤੋਂ ਬਾਅਦ ਹੀਇਸ ਵਾਰ ਰਾਮਾ ਮੰਡੀ, ਪੀ ਏ ਪੀ, ਬੀ ਐੱਸ ਐੱਫ ਚੌਕ ਵੱਲੋਂ ਹੋ ਕੇ ਖਾਲਸਾ ਕਾਲਜ, ਬੱਸ ਅੱਡੇ ਤੋਂ ਹੁੰਦਾ ਮੈਂ ਬੀ ਐੱਮ ਸੀ ਚੌਕ ਵੱਲ ਦੀ ਗੁਜ਼ਰਿਆਇਸ ਰਸਤਾ ਮੇਰੀਆਂ ਸਿਮਰਤੀਆਂ ਵਿੱਚ ਵਸਿਆ ਪਿਆ ਹੈਵੈਸੇ ਮੈਂ ਅਰਬਨ ਅਸਟੇਟ ਫੇਜ਼ ਦੋ ਵੱਲ ਦੀ ਜਾਂਦਾ ਹੁੰਦਾ ਸਾਂਜਮਸ਼ੇਰ, ਧੀਣਾ ਫੇਰ ਕੂਲ੍ਹ ਰੋਡ, ਗੁਰੂ ਗੋਬਿੰਦ ਸਿੰਘ ਸਟੇਡੀਅਮ, ਮਿਸ਼ਨ ਚੌਕ ਤੋਂ ਕਦੇ ਫੁੱਟਬਾਲ ਚੌਕ ਤੇ ਕਪੂਰਥਲਾ ਚੌਕ ਵੱਲ ਦੀ ਹੋ ਕੇ ਐੱਚ ਐੱਮ ਵੀ ਕਾਲਜ ਅੱਗੋਂ ਡੀ ਏ ਵੀ ਪੁੱਜਦਾਕਦੇ ਮਿਸ਼ਨ ਚੌਕ ਤੋਂ ਸਿੱਧਾ ਜੋਤੀ ਚੌਕ ਤੇ ਫਿਰ ਪਟੇਲ ਚੌਕ ਰਾਹੀਂ ਜਾਂਦਾਦੂਸਰਾ ਮੇਰਾ ਪਸੰਦੀਦਾ ਰਾਹ ਸੀ

ਪਟੇਲ ਚੌਕ ਤੋਂ ਸੱਜੇ ਪਾਸੇ ਵੇਖਿਆਂ ਪੁਰਾਣਾ ਜਲੰਧਰ ਘੁੱਗ ਵਸਦਾ ਤੇ ਸ਼ੋਰ ਸ਼ਰਾਬੇ, ਭੀੜ ਭੜੱਕੇ ਵਿੱਚ ਜਿਊਂਦਾ ਹੈਇਸੇ ਸੱਜੇ ਰਾਹ ਤੋਂ ਅੱਗੇ ਮਹੱਲਾ ਕਰਾਰ ਖਾਂ, ਮਾਈ ਹੀਰਾਂ ਗੇਟ, ਢੰਨ ਮਹੱਲਾ, ਰੈਣਕ ਬਜ਼ਾਰ, ਰੇਲਵੇ ਸਟੇਸ਼ਨ ਤੇ ਸ਼ਾਸਤਰੀ ਮਾਰਕੀਟ ਆਉਂਦੀ ਹੈ

ਪੰਜਾਬ ਦੇ ਉਜਾੜਿਆਂ ਤੇ ਵਸੇਬਿਆਂ ਵਿੱਚ ਲਗਾਤਾਰ ਬਦਲਦਾ ਤੇ ਅਡੋਲ ਰਿਹਾ ਇਹ ਸ਼ਹਿਰ ਪੂਰਬੀ ਪੰਜਾਬ ਦਾ ਸਭ ਤੋਂ ਪੁਰਾਣਾ ਆਬਾਦੀ ਗੜ੍ਹ ਹੈਜਲੰਧਰ ਤੇ ਕਾਂਗੜਾ ਪੰਜਾਬ ਦੇ ਬਦਲਦੇ ਇਤਿਹਾਸ ਵਿੱਚ ਕਈ ਵਾਰ ਰਾਜਧਾਨੀਆਂ ਬਣੇਜਲੰਧਰ ਬਾਰੇ ਕਿਹਾ ਜਾਂਦਾ ਕਿ ਇਹ ਰਾਮ ਦੇ ਪੁੱਤਰ ਲਵ ਦੀ ਰਾਜਧਾਨੀ ਸੀਇਸਦਾ ਨਾਮ ਜਲੰਧਰ ਨਾਥ ਜੋਗੀ ਨਾਲ ਜੋੜਿਆ ਜਾਂਦਾ ਤੇ ਜ਼ਿਆਦਾ ਮੰਨਣ ਯੋਗ ਗੱਲ ਇਹ ਕਿ ਇਹ ਬਿਸਤ ਦੁਆਬ ਦੇ ਉਸ ਹਿੱਸੇ ਵਿੱਚ ਵਸਿਆ ਹੋਇਆ ਹੈ ਜਿੱਥੇ ਬਿਆਸ ਤੋਂ ਸਤਲੁਜ ਤਕ ਹਰ ਚਾਰ ਮੀਲ ’ਤੇ ਇੱਕ ਬਰਸਾਤੀ ਨਾਲਾ ਵਗਦਾ ਸੀਇਸੇ ਲਈ ਜਲ ਅੰਦਰ ਤੋਂ ਜਲੰਧਰ ਬਣਿਆ ਹੋਣਾ ਹੈਕਨਿਸ਼ਕ ਦੇ ਸਮਕਾਲ ਵਿੱਚ ਈਸਾ ਦੀ ਪਹਿਲੀ ਸਦੀ ਵਿੱਚ ਇਹ ਸ਼ਹਿਰ ਬੁੱਧ ਮੱਤ ਦਾ ਵੱਡਾ ਪ੍ਰਚਾਰ ਕੇਂਦਰ ਸੀਇਸਦੇ ਬਾਰਾਂ ਦਰਵਾਜ਼ੇ ਤੇ ਬਾਰਾਂ ਮੱਠ ਦੱਸੀਦੇ ਹਨਸਮਾਂ ਪਾ ਕੇ ਇਸਲਾਮ ਦੀ ਆਮਦ ਨਾਲ ਬਾਰਾਂ ਬਸਤੀਆਂ ਵਿੱਚ ਇਹ ਸ਼ਹਿਰ ਵਿਗਸਿਆ1857 ਦੇ ਗ਼ਦਰ ਤੋਂ ਬਾਅਦ ਬਾਰਾਂ ਬਸਤੀਆਂ ਹੋਰ ਪੱਕੀਆਂ ਹੋ ਗਈਆਂਇਹ ਬਸਤੀਆਂ ਸਨ: ਬਸਤੀ ਨੌ, ਬਸਤੀ ਬਾਵਾ ਖੇਲ, ਬਸਤੀ ਸ਼ਾਹ ਕੁਲੀ, ਬਸਤੀ ਮਿੱਠੂ, ਬਸਤੀ ਪੀਰਦਾਦ, ਬਸਤੀ ਸ਼ਾਹ ਇਬਰਾਹਿਮ, ਬਸਤੀ ਪਠਾਣਾ, ਬਸਤੀ ਭੂਰੇ ਖਾਂ, ਬਸਤੀ ਵਾਨ ਵੱਟਾਂ, ਬਸਤੀ ਗੁਜ਼ਾਂ, ਬਸਤੀ ਸ਼ੇਖ, ਬਸਤੀ ਦਾਨਿਸ਼ਮੰਦਾਂ … … …।

ਜਲੰਧਰ ਪੰਜਾਬ ਦੀ ਸੱਭਿਆਚਾਰਕ ਰਾਜਧਾਨੀ ਕਿਹਾ ਜਾਂਦਾ ਹੈਵੰਡ ਤੋਂ ਬਾਅਦ ਕੁਝ ਸਮਾਂ ਇੱਥੋਂ ਰਾਜਧਾਨੀ ਵਾਲਾ ਕਾਰ ਵਿਹਾਰ ਚਲਦਾ ਵੀ ਰਿਹਾਡੀ ਏ ਵੀ ਕਾਲਜ ਤੋਂ ਅੱਗੇ ਜਾ ਕੇ ਸਬਜ਼ੀ ਮੰਡੀ ਦੇ ਉਲਟ ਹੱਥ ਨਹਿਰੀ ਡਾਕ ਬੰਗਲੇ ਵਿੱਚ ਤਾਂ ਭਾਰਤ ਵੰਡ ਨੂੰ ਆਖਰੀ ਛੋਹਾਂ ਦੇਣ ਦੀ ਕਹਾਣੀ ਵੀ ਪ੍ਰਚਲਿਤ ਰਹੀ

ਮੈਂ ਅਕਸਰ ਕਾਲਜ ਤੋਂ ਵਿਹਲਾ ਹੋ ਕੇ ਦੇਸ਼ ਭਗਤ ਹਾਲ ਆ ਜਾਂਦਾਦੇਸ ਰਾਜ ਕਾਲੀ ਅਖਬਾਰ ਤੋਂ ਫਰਲੋ ਮਾਰ ਕੇ ਇੱਥੇ ਆਉਂਦਾਤਸਕੀਨ ਕਪੂਰਥਲੇ ਤੋਂ, ਹਰਵਿੰਦਰ ਭੰਡਾਲ ਸਨਿੱਚਰਵਾਰ ਨੂੰ ਹਾਲ ਵਿੱਚ ਹੀ ਹੁੰਦਾ ਸੀਕੇਸਰ ਆਪਣੀ ਕੰਪਿਊਟਰਵਾਲੀ ਦੁਕਾਨ ਤੋਂ ਹੇਠਾਂ ਉੱਤਰ ਆਉਂਦਾਸ਼ੈਲੇਸ਼ ਤੇ ਭਗਵੰਤ ਰਸੂਲਪੁਰੀ ਵੀ ਆ ਜਾਂਦੇਅਸੀਂ ਹਾਲ ਦੇ ਲਾਅਨ ਦੀ ਸਟੇਜ ’ਤੇ ਮਹਿਫ਼ਿਲ ਜਮਾ ਲੈਂਦੇਨੇੜੇ ਤੋਂ ਬਿੱਲੇ ਦੀ ਚਾਹ ਆਈ ਜਾਂਦੀਕਿਸੇ ਦਾ ਤਵਾ ਲਾਉਣ ਤੋਂ ਲੈ ਕੇ ਸਾਹਿਤ, ਇਤਿਹਾਸ, ਰਾਜਨੀਤੀ ਦੇ ਗੰਭੀਰ ਮੁੱਦੇ ਵਿਚਾਰੇ ਜਾਂਦੇਫਿਰ ਕਾਫ਼ਿਲਾ ਸ਼ਾਮ ਦੇ ਇੰਤਜ਼ਾਰ ਵਿੱਚ ਨਿਕਲ ਪੈਂਦਾਕਦੇ ਨਵੇਂ ਜ਼ਮਾਨੇ ਬਲਬੀਰ ਪਰਵਾਨਾ ਕੋਲ ਜਾਂਦੇ ਉੱਥੇ ਰਜਨੀਸ਼ ਬਹਾਦਰ ਸਭ ਨੂੰ ਦੇਖ ਕੇ ਵਿਸ ਜਿਹੀ ਘੋਲਦਾਮੇਰੇ ਵਿਭਾਗ ਦਾ ਮੁਖੀ ਹੋਣ ਕਰਕੇ ਉਹ ਮੈਨੂੰ ਇਸ ਮੰਡਲੀ ਤੋਂ ਪਰੇ ਰਹਿਣ ਲਈ ਆਗਾਹ ਕਰਦਾਕਦੇ ਕਦੇ ਬਾਬਾ ਪ੍ਰੇਮ ਪ੍ਰਕਾਸ਼ ਦੇ ਘਰ ਜਾਂਦੇਬਾਬਾ ਸਾਹਿਤ, ਦਰਸ਼ਨ ਤੇ ਮਿਥਿਹਾਸ ਦਾ ਜਿਊਂਦਾ ਜਾਗਦਾ ਕੋਸ਼ ਹੈਜਗਤਾਰ ਜਿਊਂਦਾ ਸੀ ਤਾਂ ਉਸ ਕੋਲ ਜਾਂਦੇ ਜਾਂ ਦੂਰਦਰਸ਼ਨ ਦੀਦ ਕੋਲਸ਼ਾਮ ਹੁੰਦੀ ਤਾਂ ਸਾਰੇ ਬੱਸ ਅੱਡੇ ਕੋਲ ਬਿੱਲੀਆਂ ਵਾਲੇ ਅਹਾਤੇ ਪੁੱਜ ਜਾਂਦੇਕਦੇ ਕੋਈ ਬੋਤਲ ਲੈਂਦਾ, ਕਦੇ ਕੋਈ ਅਹਾਤੇ ਦਾ ਭੁਗਤਾਨ ਕਰਦਾਇਹ ਸਭ ਕੁਝ ਤੈਅਸ਼ੁਦਾ ਨਹੀਂ ਸੀਕਈ ਮੁਫ਼ਤਖੋਰੇ ਵੀ ਆ ਜਾਂਦੇ ਜੋ ਪੀ ਪੂ ਕੇ ’ਗਾਂਹ ਜਾਂਦੇ

ਇਸ ਕਾਰਵਾਈ ਵਿੱਚ ਕਿਉਂਕਿ ਮੈਂ ਸ਼ਾਮਿਲ ਨਹੀਂ ਹੋਣਾ ਹੁੰਦਾ ਸੀ, ਇਸ ਲਈ ਮੈਂ ਆਪਣੀ ਬਾਈਕ ਚੁੱਕਦਾ ਤੇ ਨੂਰਮਹਿਲ ਰੋਡ ’ਤੇ ਪਾ ਦਿੰਦਾਘਰ ਪੁੱਜਦੇ ਤਕ ਭਰਿਆ ਭਕੁੰਨਿਆ ਮਹਿਸੂਸ ਕਰਦਾਨੰਗੇ ਫਰਿਸ਼ਤਿਆਂ ਦੀਆਂ ਇਹ ਮਹਿਫ਼ਿਲਾਂ ਪੜ੍ਹਨ ਲਿਖਣ ਲਈ ਉਤਸ਼ਾਹ ਦਿੰਦੀਆਂ

ਹੁਣ ਇਹ ਗੱਲਾਂ ਇਤਿਹਾਸ ਵਿੱਚ ਕਿਤੇ ਗੁੰਮ ਗਵਾਚ ਗਈਆਂ ਹਨਲੁਧਿਆਣੇ ਦੇ ਲੇਖਕਾਂ ਵਿੱਚ ਅਕੈਡਮੀ ਦੀਆਂ ਚੋਣਾਂ ਲਈ ਰਾਜਨੀਤੀ ਦੀ ਹਮਕ ਆਉਂਦੀ ਹੈਉਨ੍ਹਾਂ ਨਾਲ ਬੈਠਿਆ ਨਹੀਂ ਜਾ ਸਕਦਾ, ਨਾ ਕੁਝ ਸਿੱਖਿਆ ਜਾ ਸਕਦਾਕਦੇ ਕਦੇ ਗੁਲਜ਼ਾਰ ਪੰਧੇਰ ਜਾਂ ਜਨਮੇਜਾ ਜੌਹਲ ਯੂਨੀਵਰਸਿਟੀ ਆ ਜਾਂਦੇ ਹਨਕਦੇ ਕਦੇ ਮੈਂ ਪੰਜਾਬੀ ਭਵਨ ਚਲਿਆ ਜਾਂਦਾ ਹਾਂ

ਜਲੰਧਰ ਦੀਆਂ ਉਹ ਮਹਿਫ਼ਿਲਾਂ ਕਿਸੇ ਪਰੀ ਕਥਾ ਵਰਗੀਆਂ ਲੱਗਦੀਆਂ ਹਨ ਵਾਪਸ ਆਉਂਦਿਆਂ ਇੱਕ ਟਰੱਕ ਮਗਰ ਲਿਖਿਆ ਦੇਖਿਆ ‘ਯਾਰ ਜਲੰਧਰ ਤੋਂ’ … …

ਇੱਕ ਪਿਆਰੇ ਅਹਿਸਾਸ ਨਾਲ ਮੈਂ ਮੁਸਕਰਾ ਪਿਆ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3897)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਜਗਵਿੰਦਰ ਜੋਧਾ

ਜਗਵਿੰਦਰ ਜੋਧਾ

Phone: (91 - 94654 - 64502)
Emai;: (jodha.js@gmail.com)