PavanKKaushal7ਇਹ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਆਰਥਿਕ ਨਾ-ਬਰਾਬਰੀ ਪਹਿਲਾਂ ਹੀ ...
(26 ਮਾਰਚ 2023)
ਇਸ ਸਮੇਂ ਪਾਠਕ: 623.


ਅੱਜ ਭਾਰਤ ਸਮੇਤ ਸਾਰਾ ਵਿਸ਼ਵ ਆਰਥਿਕ ਮੰਦੀ ਦੇ ਦੌਰ ਵਿੱਚੋਂ ਦੀ ਗੁਜ਼ਰ ਰਿਹਾ ਹੈ
ਵਿਕਸਤ ਦੇਸ਼ ਸਭ ਤੋਂ ਵੱਧ ਇਸਦੀ ਮਾਰ ਹੇਠ ਹਨਕਨੇਡਾ, ਅਮਰੀਕਾ ਅਤੇ ਇੰਗਲੈਂਡ ਅੰਦਰ ਮਹਿੰਗਾਈ ਪਿਛਲੇ ਸਾਰੇ ਰੀਕਾਰਡ ਤੋੜ ਰਹੀ ਹੈ ਆਰਥਿਕ ਮੰਦੀ ਦੀ ਮਾਰ ਸਭ ਤੋਂ ਵੱਧ ਦਰਮਿਆਨਾ ਤਬਕੇ ਅਤੇ ਮਿਹਨਤਕਸ਼ ਲੋਕਾਂ ਉੱਪਰ ਪੈਂਦੀ ਹੈਸਰਮਾਏਦਾਰ, ਪੂੰਜੀਪਤੀ ਜਮਾਤ ਹਮੇਸ਼ਾ ਆਰਥਿਕ ਮੰਦੀ ਦੀ ਮਾਰ ਵਿੱਚੋਂ ਉਭੱਰਦੀ ਰਹੀ ਹੈ ਅਤੇ ਇਸਦੀ ਪੂੰਜੀ ਵਿੱਚ ਵਾਧਾ ਹੁੰਦਾ ਰਿਹਾ ਹੈਪੂੰਜੀਪਤੀ ਜਮਾਤ ਪਹਿਲਾਂ ਲੋਕਾਂ ਨੂੰ ਜ਼ਖ਼ਮ ਦਿੰਦੀ ਹੈ ਅਤੇ ਫਿਰ ਕਮਾਈ ਕਰਨ ਲਈ ਮੱਲ੍ਹਮ ਤਿਆਰ ਕਰਦੀ ਹੈਅਸੀਂ ਕੋਰੋਨਾ ਮਹਾਂਮਾਰੀ ਦੇ ਦੌਰ ਵਿੱਚ ਦੇਖਿਆ ਹੈ ਕਿ ਪੂੰਜੀਵਾਦੀ ਇਜਾਰੇਦਾਰ ਕਾਰਪੋਰੇਟ ਘਰਾਣਿਆਂ ਨੇ ਕੋਵਿਡ-19 ਦੇ ਫੈਲਾਅ ਲਈ ਸਾਜ਼ਗਾਰ ਵਾਤਾਵਰਣ ਪੈਦਾ ਕੀਤਾ ਜਿਸਦੇ ਕਾਰਨ ਕਰੋੜਾਂ ਲੋਕਾਂ ਨੂੰ ਬੇਰੁਜ਼ਗਾਰੀ ਤੇ ਭੁੱਖਮਰੀ ਦਾ ਸ਼ਿਕਾਰ ਬਣਾਇਆ ਅਤੇ ਲੱਖਾਂ ਦੀ ਗਿਣਤੀ ਵਿੱਚ ਮੌਤ ਦੇ ਮੂੰਹ ਪੈ ਗਏਦੁਨੀਆ ਦੇ ਕੋਈ 7.5 ਕਰੋੜ ਲੋਕ ਕਰੋਨਾ ਤੋਂ ਬਾਅਦ ਗਰੀਬੀ ਰੇਖਾ ਤੋਂ ਹੇਠਾਂ ਵੱਲ ਧੱਕੇ ਗਏਕਰੋਨਾ ਮਹਾਂਮਾਰੀ ਕਾਰਨ ਵੱਡੇ ਪੱਧਰ ’ਤੇ ਲੋਕਾਂ ਅੰਦਰ ਦਿਵਾਲੀਆਪਣ, ਬੇਰੁਜ਼ਗਾਰੀ, ਭੁੱਖਮਰੀ ਅਤੇ ਭੋਜਨ ਦੀ ਅਸੁਰਖਿਆ ਪੈਦਾ ਹੋਈਯੂਨੀਸਫ ਦੇ ਇੱਕ ਅਨੁਮਾਨ ਮੁਤਾਬਕ ਕੋਈ 1.6 ਅਰਬ ਬੱਚੇ ਸਕੂਲਾਂ ਦੇ ਬੰਦ ਹੋਣ ਤੋਂ ਪ੍ਰਭਾਵਤ ਹੋਏਦਜੇ ਪਾਸੇ ਇਸ ਮਹਾਂਮਾਰੀ ਦੌਰਾਨ ਵਿਸ਼ਵ ਪੱਧਰ ’ਤੇ ਸਭ ਤੋਂ ਅਮੀਰ 10 ਇਜਾਰੇਦਾਰ ਕਾਰਪੋਰੇਟ ਘਰਾਣਿਆਂ ਦੀ ਦੌਲਤ ਵਿੱਚ ਕੋਈ 44% ਦਾ ਵਾਧਾ ਹੋਇਆ ਅਤੇ ਭਾਰਤ ਦੇ ਇਜਾਰੇਦਾਰਾਂ ਦੀ ਦੌਲਤ ਵਿੱਚ 34% ਦੇ ਕਰੀਬ ਵਾਧਾ ਹੋਇਆ ਜਦੋਂ ਕਿ ਲੋਕ ਆਰਥਿਕ ਤੌਰ ’ਤੇ ਅਜੇ ਵੀ ਸੰਭਲ ਨਹੀਂ ਪਾ ਰਹੇ

ਵਿਸ਼ਵ ਦੀ 45% ਪੂੰਜੀ ਉੱਪਰ 1.1 ਪ੍ਰਤੀਸ਼ਤ ਲੋਕਾਂ ਦਾ ਕਬਜ਼ਾ ਹੈ ਜਦੋਂ ਕਿ 55 ਪ੍ਰਤੀਸ਼ਤ ਅਬਾਦੀ 1.3 ਪ੍ਰਤੀਸ਼ਤ ਸੰਪਤੀ ਉੱਪਰ ਗੁਜ਼ਾਰਾ ਕਰ ਰਹੀ ਹੈਪੂੰਜੀਪਤੀ ਕਦੇ ਵੀ ਅਜਿਹੇ ਕਾਰੋਬਾਰ ਵਿੱਚ ਨਿਵੇਸ਼ ਨਹੀਂ ਕਰੇਗਾ, ਜਿੱਥੋਂ ਉਸ ਨੂੰ ਕੋਈ ਮੁਨਾਫਾ ਨਾ ਹੁੰਦਾ ਹੋਵੇ। ਪੂੰਜੀਪਤੀ ਸਾਮਰਾਜਵਾਦੀ ਮੁਲਕ ਆਰਥਿਕ ਸੰਕਟਾਂ ਵਿੱਚੋਂ ਉੱਭਰਨ ਲਈ ਯੁੱਧ ਦਾ ਸਹਾਰਾ ਲੈਂਦੇ ਹਨਇਹ ਦੇਖਣ ਵਿੱਚ ਆਇਆ ਹੈ ਕਿ ਹੁਣ ਤਕ ਜਿੰਨੇ ਵੀ ਯੁੱਧ ਹੋਏ ਹਨ, ਪੂੰਜੀ ਨੂੰ ਮੁੱਖ ਰੱਖ ਕੇ ਵਿਸ਼ਵ ਮੰਡੀਆਂ ਦੀ ਵੰਡ ਨੂੰ ਲੈ ਕੇ ਹੋਏ ਹਨਜਿੰਨੇ ਵੀ ਫਿਰਕੂ, ਨਸਲੀ, ਖੇਤਰਵਾਦ ਨੂੰ ਲੈ ਕੇ ਜਾਂ ਜਾਤਪਾਤ ਨੂੰ ਲੈ ਕੇ ਫਸਾਦ, ਦੰਗੇ ਹੋਏ ਹਨ ਸਭ ਵਿੱਚ ਆਮ ਲੋਕਾਂ ਦਾ ਹੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਇੱਕ ਵੀ ਅਜਿਹੀ ਉਦਾਹਰਣ ਨਹੀਂ ਮਿਲਦੀ ਜਿਸ ਵਿੱਚ ਪੂੰਜੀਪਤੀ ਮਾਰਿਆ ਗਿਆ ਹੋਵੇ, ਜਿਨ੍ਹਾਂ ਦਾ ਇਨ੍ਹਾਂ ਫਸਾਦਾਂ ਅਤੇ ਜੰਗਾਂ ਪਿੱਛੇ ਹੱਥ ਹੁੰਦਾ ਹੈ

ਰਿਪੋਰਟ ਮੁਤਾਬਕ ਭਾਰਤ ਦੇ 10 ਸਭ ਤੋਂ ਅਮੀਰ ਲੋਕਾਂ ’ਤੇ 5 ਫ਼ੀਸਦ ਟੈਕਸ ਲਗਾਉਣ ਨਾਲ ਬੱਚਿਆਂ ਨੂੰ ਸਕੂਲ ਵਾਪਸ ਲਿਆਉਣ ਲਈ ਪੂਰੀ ਪੂੰਜੀ ਹਾਸਲ ਕੀਤੀ ਜਾ ਸਕਦੀ ਹੈਅਤੇ ਜੇਕਰ ਅਰਬਪਤੀ ਗੌਤਮ ਅਡਾਨੀ ਦੀ 2017 ਤੋਂ 2021 ਤਕ ਮਿਲੇ ਗੈਰ-ਵਾਜਬ ਲਾਭ ਉੱਪਰ ਟੈਕਸ ਦੇ ਰੂਪ ਵਿੱਚ 1.79 ਲੱਖ ਕਰੋੜ ਰੁਪਏ ਆ ਸਕਦੇ ਹਨ ਜਿਸ ਨਾਲ 50 ਲੱਖ ਤੋਂ ਉੱਪਰ ਪਰਾਈਮਰੀ ਸਕੂਲ ਅਧਿੱਆਪਕਾਂ ਨੂੰ ਇੱਕ ਸਾਲ ਲਈ ਰੁਜ਼ਗਾਰ ਦਿੱਤਾ ਜਾ ਸਕਦਾਭਾਰਤ ਦੇ ਅਰਬਪਤੀਆਂ ਦੀ ਕੁੱਲ ਕਮਾਈ ਉੱਪਰ ਇੱਕ ਮੁਸ਼ਤ 2 ਫੀਸਦ ਟੈਕਸ ਲਗਾਉਣ ਨਾਲ ਦੇਸ਼ ਵਿੱਚ ਅਗਲੇ ਤਿੰਨ ਸਾਲਾਂ ਲਈ ਕੁਪੋਸ਼ਿਤ ਲੋਕਾਂ ਦਾ ਕੁਪੋਸ਼ਨ ਦੂਰ ਕਰਨ ਲਈ 40, 423 ਕਰੋੜ ਰੁਪਏ ਦੀ ਲੋੜ ਨੂੰ ਪੂਰਾ ਕੀਤਾ ਜਾ ਸਕਦਾ ਹੈ

ਇਹ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਆਰਥਿਕ ਨਾ-ਬਰਾਬਰੀ ਪਹਿਲਾਂ ਹੀ ਜਾਤਪਾਤ, ਧਰਮਾਂ, ਖੇਤਰਾਂ ਅਤੇ ਲਿੰਗ ਭੇਦ ਵਿੱਚ ਵੰਡੇ ਭਾਰਤੀ ਸਮਾਜ ਅੰਦਰ ਵਧ ਰਹੀ ਹੈਸਮਾਜ ਦਾ ਹਰ ਵਰਗ ਪਛੜ ਦਾ ਜਾ ਰਿਹਾ ਹੈਦੇਸ਼ ਦੀ ਆਰਥਿਕ ਸਥਿਤੀ ਡਾਂਵਾਂਡੋਲ ਬਣੀ ਹੋਈ ਹੈ। ਬਰਾਮਦ ਘਟਦੀ ਜਾ ਰਹੀ ਹੈ ਅਤੇ ਦਰਆਮਦ ਕਈ ਗੁਣਾ ਵਧ ਗਈ ਹੈ

ਆਰਥਿਕ ਮੰਦੀ ਵਿੱਚੋਂ ਨਿਕਲਣ ਲਈ ਪੂੰਜੀਵਾਦੀ ਦੇਸ਼ ਵਿਸ਼ਵ ਵਪਾਰ ਸੰਸਥਾ, ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾਕੋਸ਼ ਆਦਿ ਦੀਆਂ ਹਦਾਇਤਾਂ ਉੱਪਰ ਚਲਦੇ ਹੋਏ ਆਮ ਲੋਕਾਂ ਅਤੇ ਕਿਰਤੀਆਂ ਨੂੰ ਦਿੱਤੀਆਂ ਨਾਂ ਮਾਤਰ ਸਹੂਲਤਾਂ ਵਾਪਸ ਲੈਣ, ਕੰਮ ਘੰਟੇ ਵਧਾਉਣਾ, ਉਜਰਤਾਂ ਵਿੱਚ ਕਮੀ, ਸਬਸਿਡੀਆਂ ਬੰਦ ਕਰਨ ਅਤੇ ਪੈਨਸ਼ਨਾਂ ਆਦਿ ਵਿੱਚ ਕਟੌਤੀਆਂ ਕਰ ਰਹੇ ਹਨਵਿਸ਼ਵ ਅੰਦਰ ਇਨ੍ਹਾਂ ਕਟੌਤੀਆਂ ਵਿਰੁੱਧ ਪ੍ਰਦਰਸ਼ਨ ਹੋ ਰਹੇ ਹਨ

ਫਰਾਂਸ ਅੰਦਰ ਪੈਨਸ਼ਨ ਨੇਮਾਂ ਵਿੱਚ ਬਦਲਾਅ ਦੀ ਤਜਵੀਜ਼ ਦੇ ਵਿਰੋਧ ਨੂੰ ਲੈ ਕੇ ਕਾਮਿਆਂ ਵੱਲੋਂ ਮੁਲਕ ਭਰ ਵਿੱਚ ਜ਼ੋਰਦਾਰ ਪ੍ਰਦਰਸ਼ਨ, ਹੜਤਾਲ ਕਾਰਨ ਰੇਲ ਸੇਵਾਵਾਂ ਅਤੇ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਹੈਨਵੇਂ ਨਿਯਮਾਂ ਮੁਤਬਕ ਲੰਬੇ ਸਮੇਂ ਤਕ ਕੰਮ ਕਰਨਾ ਪਵੇਗਾ, ਸੇਵਾਮੁਕਤੀ ਦੀ ਉਮਰ 64 ਤੋਂ ਵਧਾਕੇ 67 ਹੋਵੇਗੀ, ਕਾਮਿਆਂ ਨੂੰ ਪੂਰੀ ਪੈਨਸ਼ਨ ਲੈਣ ਲਈ ਘੱਟੋ ਘੱਟ 43 ਸਾਲ ਦੀ ਸੇਵਾ ਕਰਨੀ ਪਵੇਗੀਭਾਰਤ ਵਿੱਚ ਵੀ ਆਉਣ ਵਾਲੇ ਸਮੇਂ ਅੰਦਰ ਇਹੋ ਕੁਝ ਹੋਣ ਜਾ ਰਿਹਾ ਹੈ

ਭਾਰਤ ਦੀ ਬਰਾਮਦ ਦਿਨ-ਬ-ਦਿਨ ਘਟਦੀ ਜਾ ਰਹੀ ਹੈ ਅਤੇ ਦਰਾਮਦ ਵਧਦੀ ਜਾ ਰਹੀ ਹੈ ਜਿਸ ਕਾਰਨ ਭਾਰਤ ਦੀ ਆਰਥਕਤਾ ਢਾਂਵਾਂਡੋਲ ਹੋ ਰਹੀ ਹੈ ਅਪਰੈਲ-ਦਸੰਬਰ 2022 ਵਿੱਚ ਚੀਨ ਭਾਰਤ ਦਾ ਸਭ ਤੋਂ ਵੱਡਾ ਦਰਾਮਦ ਸਰੋਤ ਸੀ, ਜਿਸ ਵਿੱਚ 11.9 ਫੀਸਦ (ਸਾਲ-ਦਰ-ਸਾਲ) ਦੇ ਵਾਧੇ ਨਾਲ 75.87 ਬਿਲੀਅਨ ਡਾਲਰ ਹੋ ਗਿਆ, ਜਦੋਂ ਕਿ ਇਸ ਸਮੇਂ ਦੌਰਾਨ ਦੇਸ਼ ਨੂੰ ਬਰਾਮਦ 35.58 ਫੀਸਦ ਘਟ ਕੇ 11.03 ਅਰਬ ਡਾਲਰ ਹੋ ਗਈ, ਜਿਸ ਨਾਲ ਵਪਾਰ ਘਾਟਾ ਵਧ ਗਿਆਵਿੱਤੀ ਸਾਲ ਦੇ ਪਹਿਲੇ ਨੌਂ ਮਹੀਨਿਆਂ ਵਿੱਚ $64.84 ਬਿਲੀਅਨ ਹੋ ਗਿਆ ਇਸਦਾ ਦੇਸ਼ ਦੀਆਂ ਸਿਹਤ ਸਹੂਲਤਾਂ, ਸਮਾਜਿਕ ਸੁਰੱਖਿਆ ਰੁਜ਼ਗਾਰ, ਲੋਕਾਂ ਦੀ ਆਰਥਿਕ ਸਥਿਤੀ ਆਦਿ ਉੱਪਰ ਮਾੜਾ ਪ੍ਰਭਾਵ ਪੈ ਰਿਹਾ ਹੈਸਰਕਾਰੀ ਸਿਹਤ ਕੇਂਦਰਾਂ ਨੂੰ ਡਾਕਟਰਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ2021 ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਦੇਸ਼ ਦੀ ਲਗਭਗ ਦੋ ਤਿਹਾਈ ਆਬਾਦੀ ਪੇਂਡੂ ਖੇਤਰਾਂ ਵਿੱਚ ਰਹਿੰਦੀ ਹੈ ਅਤੇ ਫਿਰ ਵੀ ਕੁੱਲ ਸਿਹਤ ਕਰਮਚਾਰੀਆਂ ਵਿੱਚੋਂ ਸਿਰਫ਼ 33 ਪ੍ਰਤੀਸ਼ਤ ਅਤੇ 27 ਪ੍ਰਤੀਸ਼ਤ ਡਾਕਟਰ ਉਪਲਬਧ ਹਨ

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਗ੍ਰਾਮੀਣ ਸਿਹਤ ਅੰਕੜੇ 2020-21 ਨੇ ਦਿਖਾਇਆ ਹੈ ਕਿ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ, ਪ੍ਰਾਇਮਰੀ ਹੈਲਥ ਸੈਂਟਰਾਂ (ਪੀਐੱਚਸੀ) ਵਿੱਚ ਡਾਕਟਰਾਂ ਦੀ 7 ਪ੍ਰਤੀਸ਼ਤ ਅਤੇ ਕਮਿਊਨਿਟੀ ਸਿਹਤ ਕੇਂਦਰਾਂ ਵਿੱਚ ਡਾਕਟਰਾਂ ਦੀ 57 ਪ੍ਰਤੀਸ਼ਤ ਦੀ ਘਾਟ ਹੈ

ਮੌਜੂਦਾ ਬੁਨਿਆਦੀ ਢਾਂਚੇ ਦੀ ਲੋੜ ਦੇ ਉਲਟ 83.2 ਪ੍ਰਤੀਸ਼ਤ ਸਰਜਨਾਂ, 74.2 ਪ੍ਰਤੀਸ਼ਤ ਪ੍ਰਸੂਤੀ ਅਤੇ ਗਾਇਨੀਕੋਲੋਜਿਸਟ, 79.1 ਪ੍ਰਤੀਸ਼ਤ ਡਾਕਟਰ ਅਤੇ 81.6 ਪ੍ਰਤੀਸ਼ਤ ਬਾਲ ਰੋਗ ਮਾਹਿਰਾਂ ਦੀ ਘਾਟ ਹੈਕੁਲ ਮਿਲਾ ਕੇ ਸੀਐੱਚਸੀ ਵਿੱਚ ਲੋੜ ਦੇ ਮੁਕਾਬਲੇ 79.5 ਫੀਸਦ ਮਾਹਿਰਾਂ ਦੀ ਘਾਟ ਹੈਸਿੱਧੇ ਸ਼ਬਦਾਂ ਵਿੱਚ, ਇਸਦਾ ਮਤਲਬ ਹੈ ਕਿ ਪਿੰਡਾਂ ਵਿੱਚ ਹਰੇਕ ਸੀਐੱਚਸੀ ਲਈ 10 ਮਾਹਿਰਾਂ ਦੀ ਲੋੜ ਹੈ, ਪਰ ਕੇਵਲ ਦੋ ਹੀ ਉਪਲਬਧ ਹਨ

ਭਾਰਤ ਸਰਕਾਰ ਆਰਥਿਕ ਮੰਦੀ ਦਾ ਸਾਹਮਣਾ ਕਰਨ ਲਈ ਦੇਸ਼ ਦੇ ਅਰਬ ਪਤੀਆਂ ਉੱਪਰ ਟੈਕਸ ਲਗਾਉਣ ਦੀ ਬਜਾਏ ਉਨ੍ਹਾਂ ਨੂੰ ਹੋਰ ਰਿਆਇਤਾਂ ਦੇ ਰਹੀ ਹੈ ਅਤੇ ਉਨ੍ਹਾਂ ਦੇ ਕਰਜ਼ੇ ਮੁਆਫ ਕੀਤੇ ਜਾ ਰਹੇ ਹਨ ਦੂਸਰੇ ਪਾਸੇ ਆਮ ਲੋਕਾਂ ਨੂੰ ਮਿਲੀਆਂ ਤੁੱਛ ਸਹੂਲਤਾਂ ਖੋਹੀਆਂ ਜਾ ਰਹੀਆਂ ਹਨਸਿਹਤ ਸਹੂਲਤਾਂ, ਸਮਾਜਕ ਸੁਰੱਖਿਆ, ਉਜਰਤਾਂ ਅਤੇ ਰੋਜ਼ਗਾਰ ਦੇ ਸਾਧਨ ਘਟਾਏ ਜਾ ਰਹੇ ਹਨ

ਸਰਕਾਰੀ ਕਰਮਚਾਰੀਆਂ ਲਈ ਸ੍ਰੀ ਅਟੱਲ ਬਿਹਾਰੀ ਬਾਜਪਾਈ ਦੀ ਅਗਵਾਈ ਹੇਠ ਬੀ ਜੇ ਪੀ ਸਰਕਾਰ ਨੇ 2004 ਤੋਂ ਮਿਲਦੀ ਪੁਰਾਣੀ ਪੈਨਸ਼ਨ ਸਕੀਮ ਬੰਦ ਕਰਕੇ ਨਵੀਂ ਪੈਨਸ਼ਨ ਸਕੀਮ ਲਾਗੂ ਕਰ ਦਿੱਤੀ ਗਈਕਰਮਚਾਰੀ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਲਗਾਤਾਰ ਸੰਘਰਸ਼ਸ਼ੀਲ ਹਨਹੁਣ ਜਦੋਂ ਕੁਝ ਰਾਜ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਲੱਗੇ ਹਨ ਤਾਂ ਨੀਤੀ ਅਯੋਗ ਸਮੇਤ ਭਾਰਤੀ ਰਿਜ਼ਰਵ ਬੈਂਕ ਅਤੇ ਕੇਂਦਰ ਸਰਕਾਰ ਇਸ ਕਾਰਵਾਈ ਦਾ ਵਿਰੋਧ ਕਰ ਰਹੀਆਂ ਹਨ ਅਤੇ ਇਸ ਨੂੰ ਲੋਕਾਂ ਅਤੇ ਦੇਸ਼ ਦੀ ਆਰਥਕਤਾ ਉੱਪਰ ਬੇਲੋੜਾ ਬੋਝ ਦਸ ਰਹੇ ਹਨ

ਭਾਰਤੀ ਰਿਜ਼ਰਵ ਬੈਂਕ ਨੇ ਰਾਜਾਂ ਨੂੰ ਮਹਿੰਗਾਈ ਭੱਤੇ ਨਾਲ ਜੁੜੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੇ ਜਾਣ ਬਾਰੇ ਸਾਵਧਾਨ ਕਰਦਿਆਂ ਕਿਹਾ ਕਿ ਇਸ ਨਾਲ ਵਿੱਤੀ ਹਾਲਤ ਉੱਤੇ ਭੈੜਾ ਅਸਰ ਪਵੇਗਾ

ਆਰਥਿਕ ਮੰਦੀ ਦੀ ਮਾਰ ਤੋਂ ਬਚਣ ਲਈ ਪੂੰਜੀਵਾਦੀ ਸਰਕਾਰਾਂ ਜਿੱਥੇ ਸਨਅਤੀ ਅਦਾਰਿਆਂ ਵਿੱਚ ਤਾਲਾਬੰਦੀ ਅਤੇ ਛਾਂਟੀ ਨੂੰ ਉਤਸ਼ਾਹਿਤ ਕਰਦੀਆਂ ਹਨ, ਉੱਥੇ ਆਮ ਲੋਕਾਂ ਅਤੇ ਕਰਮਚਾਰੀਆਂ ਦੀਆਂ ਨਾ-ਮਾਤਰ ਸਹੂਲਤਾਂ ਅੰਦਰ ਵੀ ਕਟੌਤੀ ਕਰ ਰਹੀਆਂ ਹਨ ਪਿੱਛੇ ਜਿਹੇ ਮਾਈਕ੍ਰੋਸਾਫਟ ਨੇ ਆਪਣੇ 5% ਕਰਮਚਾਰੀਆਂ ਦੀ ਕਟੌਤੀ ਕਰਨ ਦਾ ਫੈਸਲਾ ਕੀਤਾਕੰਪਨੀ ਨਿੱਜੀ ਕੰਪਿਊਟਰ ਮਾਰਕੀਟ ਵਿੱਚ ਮੰਦੀ ਨਾਲ ਜੂਝ ਰਹੀ ਹੈ

ਇਨ੍ਹਾਂ ਲੋਕ ਮਾਰੂ ਅਤੇ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਤੋਂ ਛੁਟਕਾਰਾ ਕੇਵਲ ਪੂੰਜੀਵਾਦ ਅਰਥਾਤ ਕਾਰਪੋਰੇਟ ਘਰਾਣਿਆਂ ਦੀ ਇਜਾਰੇਦਾਰੀ ਨੂੰ ਖਾਤਮ ਕਰਨ ਨਾਲ ਹੀ ਸੰਭਵ ਹੈ
*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3873)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਪਵਨ ਕੁਮਾਰ ਕੌਸ਼ਲ

ਪਵਨ ਕੁਮਾਰ ਕੌਸ਼ਲ

Doraha, Ludhiana, Punjab, India.
Phone: (91 - 98550 - 04500)
Email: (pkkaushaldoraha@gmail.com)

More articles from this author