HazaraSingh7ਪੰਜਾਬ ਦੀ ਤਾਸੀਰ ਵਿੱਚ ਹਥਿਆਰਬੰਦ ਯੁੱਧ ਦਾ ਵਲਵਲਾ ਰਿਹਾ ਹੋਣ ਕਾਰਨ ਪੰਜਾਬੀਆਂ ਨੂੰ ਹਰ ਉਹ ਲਹਿਰ ...
(10 ਮਾਰਚ 2023)
ਇਸ ਸਮੇਂ ਪਾਠਕ: 302.


ਪੰਜਾਬ ਟਾਈਮਜ਼ (ਯੂ ਐੱਸ ਏ) ਵਿੱਚ ਸ੍ਰ. ਹਰਚਰਨ ਸਿੰਘ ਪਰਹਾਰ ਹੁਰਾਂ ਦੀ ਪੰਜਾਬ ਦੇ ਕਮਿਊਨਿਸਟਾਂ ਅਤੇ ਸਿੱਖ ਵਿਦਵਾਨਾਂ ਦੀ ਪਹੁੰਚ ਬਾਰੇ ਵਿਸਥਾਰਿਤ ਲਿਖਤ ਪੜ੍ਹੀ
ਇਹ ਲਿਖਤ ਪਿਛਲੇ 40 ਸਾਲਾਂ ਦੀਆਂ ਘਟਨਾਵਾਂ ’ਤੇ ਪੰਛੀ ਝਾਤ ਪੁਆਉਂਦੀ ਹੈ, ਘਟਨਾਵਾਂ ਨਾਲ ਜੁੜੇ ਪਾਤਰਾਂ ਦੀ ਨੀਤ ਅਤੇ ਨੀਤੀ ਬਾਰੇ ਕਈ ਗੁੱਝੇ ਪੱਖਾਂ ’ਤੇ ਰੌਸ਼ਨੀ ਪਾਉਂਦੀ ਹੈਇਨ੍ਹਾਂ ਘਟਨਾਵਾਂ ਨਾਲ ਵਾਬਸਤਾ ਰਹੇ ਆਗੂਆਂ ਅਤੇ ਵਿਦਵਾਨਾਂ ਦੀ ਦੂਰਦਰਸ਼ਤਾ ਅਤੇ ਕਾਬਲੀਅਤ ’ਤੇ ਵਾਜਿਬ ਸਵਾਲ ਖੜ੍ਹੇ ਕਰਦੀ ਹੈਲਿਖਤ ਇਹ ਸਾਬਿਤ ਕਰਦੀ ਹੈ ਕਿ ਕੇਂਦਰੀ ਸਰਕਾਰ ਸਮੇਤ ਸਭ ਧਿਰਾਂ ਆਪੋ ਆਪਣੇ ਸਵਾਰਥ ਨੂੰ ਹੀ ਮੁੱਖ ਰੱਖ ਰਹੀਆਂ ਸਨਕੋਈ ਧਿਰ ਵੀ ਸੁਹਿਰਦ ਨਹੀਂ ਸੀਕਮਿਊਨਿਸਟ ਅਤੇ ਸਿੱਖ ਵਿਦਵਾਨ ਵੀ ਸਵਾਲਾਂ ਦੇ ਘੇਰੇ ਵਿੱਚ ਹਨਸਭ ਵਾਸਤੇ ਵੱਡਾ ਸਵਾਲ ਇਹ ਹੈ ਕਿ ਸਭ ਧਿਰਾਂ ਪੰਜਾਬ ਦੇ ਲੋਕਾਂ ਦੇ ਬੁਨਿਆਦੀ ਮਸਲਿਆਂ ’ਤੇ ਕੋਈ ਚਿੰਤਨ ਅਤੇ ਹੱਲ ਪੇਸ਼ ਕਿਉਂ ਨਹੀਂ ਕਰ ਸਕੀਆਂ।

ਪਰਹਾਰ ਸਾਹਿਬ ਦੇ ਅਕਾਲੀ ਲੀਡਰਾਂ, ਸਿੱਖ ਵਿਦਵਾਨਾਂ, ਕਮਿਉਨਿਸਟ ਚਿੰਤਕਾਂ ਅਤੇ ਕਮਿਊਨਿਸਟਾਂ ਤੋਂ ਬਣੇ ਸਿੱਖ ਵਿਦਵਾਨਾਂ ਬਾਰੇ ਸਵਾਲ ਵਾਜਿਬ ਹਨ ਪਰ ਇਨ੍ਹਾਂ ਦਾ ਜਵਾਬ ਕਿਸੇ ਨੇ ਨਹੀਂ ਦੇਣਾਭਲਾ ਅਕਾਲੀ ਦਲ ਵੱਲੋਂ ਮੋਰਚਾ ਦਰਬਾਰ ਸਾਹਿਬ ਅੰਦਰ ਲਿਜਾ ਕੇ ਪੰਜਾਬ ਦੀਆਂ ਮੰਗਾਂ ਨੂੰ ਸਿੱਖ ਮੰਗਾਂ ਦਾ ਰੂਪ ਕਿਉਂ ਦਿੱਤਾ ਗਿਆ? ਇਸ ਸਵਾਲ ਦਾ ਜਵਾਬ ਕਿਹੜੀ ਧਿਰ ਦੇਵੇਗੀ? ਦਰਬਾਰ ਸਾਹਿਬ ਅੰਦਰ ਹਥਿਆਰ ਕਿਸ ਸਾਜ਼ਿਸ਼ ਤਾਹਿਤ ਭੇਜੇ ਗਏ ਅਤੇ ਹਥਿਆਰ ਪ੍ਰਾਪਤ ਕਰਨ ਵਾਲੇ ਉਸ ਸਾਜ਼ਿਸ਼ ਨੂੰ ਕਿਉਂ ਨਾ ਸਮਝ ਸਕੇ? ਇਸਦਾ ਜਵਾਬ ਵੀ ਕਿਸੇ ਵਿਦਵਾਨ ਨੇ ਨਹੀਂ ਦੇਣਾਟੋਰਾਂਟੋ ਆਏ ਸ੍ਰ. ਗੁਰਚਰਨ ਸਿੰਘ ਟੌਹੜੇ ਨੂੰ ਕਿਸੇ ਨੇ ਪੁੱਛਿਆ ਸੀ ਕਿ ਸੰਤਾਂ ਨੂੰ ਅਕਾਲ ਤਖਤ ’ਤੇ ਮੋਰਚਾਬੰਦੀ ਦੀ ਆਗਿਆ ਦੇਣਾ ਤੁਹਾਡੀ ਕਮਜ਼ੋਰੀ ਸੀ ਜਾਂ ਨਲਾਇਕੀ? ਟੌਹੜਾ ਜੀ ਮੋਰਚਾਬੰਦੀ ਤੋਂ ਹੀ ਮੁਨਕਰ ਹੋ ਗਏਬਹੁਤ ਵਰ੍ਹੇ ਪੰਥਕ ਧਿਰਾਂ ਇਸ ਗੱਲ ਤੋਂ ਮੁਨਕਰ ਰਹੀਆਂ ਕਿ ਦਰਬਾਰ ਸਾਹਿਬ ਅੰਦਰ ਮਿਥ ਕੇ ਲੜਾਈ ਲੜਨ ਦੇ ਇਰਾਦੇ ਨਾਲ ਕੋਈ ਹਥਿਆਰ ਇਕੱਠੇ ਕੀਤੇ ਗਏ ਸਨਬੜੇ ਬੜੇ ਮਹਾਂਪੁਰਖਾਂ ਸਮੇਤ ਜਿਹੜੀਆਂ ਧਿਰਾਂ ਸੰਤ ਜਰਨੈਲ ਸਿੰਘ ਦੇ ਮਾਰੇ ਜਾਣ ਨੂੰ ਮੰਨਣ ਤੋਂ ਹੀ ਵੀਹ ਸਾਲ ਇਨਕਾਰੀ ਰਹੀਆਂ, ਉਹ ਪਰਹਾਰ ਸਾਹਿਬ ਦੀ ਲਿਖਤ ਵਿਚਲੇ ਸਵਾਲਾਂ ਦਾ ਕੀ ਜਵਾਬ ਦੇਣਗੀਆਂ

ਵੈਸੇ, ਅਸਿੱਧੇ ਤੌਰ ’ਤੇ ਸਮੇਂ ਨੇ ਬਹੁਤ ਸਾਰੇ ਸਵਾਲਾਂ ਦਾ ਜਵਾਬ ਦੇ ਦਿੱਤਾ ਹੈਕਾਂਗਰਸ ਅਤੇ ਭਾਰਤੀ ਸਟੇਟ ਦਰਬਾਰ ਸਾਹਿਬ ’ਤੇ ਕੀਤੇ ਹਮਲੇ ਨੂੰ ਗਲਤੀ ਸਮਝ ਰਹੀਆਂ ਹਨ ਅਤੇ ਅਸਿੱਧੇ ਤੌਰ ’ਤੇ ਪਸ਼ਤਾਚਾਪ ਕਰ ਰਹੀਆਂ ਹਨਅਕਾਲੀ ਦਲ ਸਿਆਸੀ ਮੰਗਾਂ ਲਈ ਮੋਰਚਾ ਸਿਆਸਤ ਤੋਂ ਤੋਬਾ ਕਰ ਚੁੱਕਾ ਹੈਸਿੱਖਾਂ ਦੇ ਮਨਾਂ ਅੰਦਰੋਂ ਵੀ ਹਥਿਆਰਬੰਦ ਟੱਕਰ ਰਾਹੀਂ ਰਾਜ ਉਲਟਾਉਣ ਵਾਲਾ ਵਿਚਾਰ ਮੱਧਮ ਪੈ ਚੁੱਕਾ ਹੈ

ਪੰਜਾਬ ਦੀ ਤਾਸੀਰ ਵਿੱਚ ਹਥਿਆਰਬੰਦ ਯੁੱਧ ਦਾ ਵਲਵਲਾ ਰਿਹਾ ਹੋਣ ਕਾਰਨ ਪੰਜਾਬੀਆਂ ਨੂੰ ਹਰ ਉਹ ਲਹਿਰ ਚੰਗੀ ਲਗਦੀ ਰਹੀ ਹੈ ਜਿਸ ਵਿੱਚ ਹਥਿਆਰਬੰਦ ਅੰਸ਼ ਸ਼ਾਮਿਲ ਹੁੰਦਾ ਸੀਮਿਸਾਲ ਵਜੋਂ ਗਦਰ ਲਹਿਰ, ਬੱਬਰ ਅਕਾਲੀ ਲਹਿਰ, ਭਗਤ ਸਿੰਘ, ਊਧਮ ਸਿੰਘ, ਕਰਤਾਰ ਸਿੰਘ ਆਦਿ ਦੇ ਸੂਰਮਤਾਈ ਵਾਲੇ ਕਾਰਨਾਮੇ ਪੰਜਾਬੀਆਂ ਦੇ ਮਨਾਂ ’ਤੇ ਛਾਏ ਹੋਏ ਹਨਹੋਰ ਤਾਂ ਹੋਰ ਸੁੱਚਾ ਸੂਰਮਾ ਅਤੇ ਜਿਊਣਾ ਮੌੜ ਵੀ ਪੰਜਾਬੀਆਂ ਦੇ ਮਨਾਂ ਵਿੱਚ ਅਣਖ ਲਈ ਲੜਨ ਵਾਲੇ ਸਤਿਕਾਰਤ ਸੂਰਮੇ ਹਨਬੱਸ ਇਨ੍ਹਾਂ ਭਾਵਨਾਵਾਂ ਕਾਰਨ ਹੀ ਜਦੋਂ ਕਿਤੇ ਲੜਾਈ ਦਾ ਆਦਰਸ਼ ਵੱਡਾ ਜਾਪਦਾ ਹੋਏ ਤਾਂ ਪੰਜਾਬੀ ਲੋਕ ਹਥਿਆਰਬੰਦ ਲੜਾਈ ਲਈ ਕਾਹਲੇ ਪੈ ਜਾਂਦੇ ਹਨਗੱਲ, “ਸ਼ਾਹ ਮੁਹੰਮਦਾ ਵਰਜ਼ ਨਾ ਜਾਂਦਿਆਂ ਨੂੰ, ਫੌਜਾਂ ਹੋਇ ਮੁਹਾਣੀਆਂ ਕਦੋਂ ਮੁੜੀਆਂ।”, ਵਾਲੀ ਹੋ ਜਾਂਦੀ ਹੈਜਜ਼ਬਾਤ ਦੀ ਹਨੇਰੀ ਅੱਗੇ ਲੀਡਰ ਬੇਵੱਸ ਹੋ ਜਾਂਦੇ ਹਨ, ਫੌਜਾਂ ਬੇਕਾਬੂ ਹੋ ਕੇ ਹੰਨੇ ਹੰਨੇ ਮੀਰੀ ਵਰਤਾਉਣ ਲਈ ਉਤਾਵਲੀਆਂ ਹੋ ਜਾਂਦੀਆਂ ਹਨਜਥੇਬੰਦੀਆਂ ਦੇ ਕੁੰਡੇ ਟੁੱਟ ਜਾਂਦੇ ਹਨ ਤੇ ਆਪ ਮੁਹਾਰਤਾ ਦੇ ਮਾਹੌਲ ਵਿੱਚ ਆਗੂਆਂ ਨੂੰ ਪੁੱਛਣ ਦੀ ਥਾਂ ਕਿਹਾ ਜਾਂਦਾ ਹੈ, “ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ, ਜਿਹੜੀ ਕਰੇਗਾ ਖਾਲਸਾ ਪੰਥ ਮੀਆਂ।” ਕਿਸਾਨ ਮੋਰਚੇ ਦੌਰਾਨ ਵੀ ਇਹੋ ਵਰਤਾਰਾ ਵਰਤਾਉਣ ਦੀ ਕੋਸ਼ਿਸ਼ ਸੀਪਰ ਕਿਸਾਨ ਜਥੇਬੰਦੀਆਂ ਦੀ ਸੂਝਬੂਝ ਅਤੇ ਆਪਣੇ ਬਿਰਤਾਂਤ ’ਤੇ ਪੱਕੇ ਪੈਰੀਂ ਖੜ੍ਹੇ ਰਹਿਣ ਦੀ ਮਜ਼ਬੂਤੀ ਨੇ ਪੰਜਾਬੀਆਂ ਦੇ ਇਸ ਆਪਮੁਹਾਰਤਾ ਵਾਲੇ ਵਤੀਰੇ ਵਿੱਚ ਇਤਿਹਾਸਕ ਸਿਫਤੀ ਤਬਦੀਲੀ ਦਾ ਕਾਰਜ ਕੀਤਾ ਹੈਇਸੇ ਕਰਕੇ ਹੁਣ “ਪੱਕੇ” ਮੋਰਚੇ ਲਾਉਣ ਵਾਲੇ ਹਥਿਆਰ ਉਠਾਉਣ ਦੀਆਂ ਗੱਲਾਂ ਕਰਨ ਦੀ ਥਾਂ ਕਿਸਾਨ ਮੋਰਚੇ ਤੋਂ ਸਿੱਖੇ ਸਬਕਾਂ ਨੂੰ ਅਪਣਾਉਣ ਦੀਆਂ ਗੱਲਾਂ ਕਰਦੇ ਹਨਪਰ ਦਰਬਾਰ ਸਾਹਿਬ ’ਤੇ ਹਮਲਾ ਕਰਨ ਵਾਲਿਆਂ ਅਤੇ ਅੰਦਰੋਂ ਮੋਰਚਾ ਬਣਾ ਕੇ ਲੜਨ ਵਾਲਿਆਂ ਵਾਂਗ 26 ਜਨਵਰੀ ਨੂੰ ਲਾਲ ਕਿਲੇ ’ਤੇ ਝੰਡਾ ਝੁਲਾਉਣ ਵਾਲੇ ਵੀ ਸਮੁੱਚੇ ਕਿਸਾਨ ਮੋਰਚੇ ਨੂੰ ਲੀਹੋਂ ਲਾਹੁਣ ਦੀ ਗਲਤੀ ਨੂੰ ਖੁੱਲ੍ਹ ਕੇ ਸਵੀਕਾਰਨ ਲਈ ਤਿਆਰ ਨਹੀਂ

ਪਰਹਾਰ ਸਾਹਿਬ ਕਮਿਊਨਸਿਟ ਅਤੇ ਸਿੱਖ ਵਿਦਵਾਨਾਂ ਬਾਰੇ ਸਵਾਲ ਉਠਾ ਰਹੇ ਹਨਸਵਾਲ ਵਾਜਿਬ ਹਨ ਪਰ ਇਨ੍ਹਾਂ ਵਿਦਵਾਨਾਂ ਦੇ ਵੱਸ ਤੋਂ ਬਾਹਰ ਹਨਢਿੱਲਵਾਂ ਬੱਸ ਕਾਂਡ ਦੀ ਸਿੱਖ ਵਿਦਵਾਨ ਅਤੇ ਨਕਸਲੀਆਂ ਵੱਲੋਂ ਬਿਨਾਂ ਕਿਸੇ ਠੋਸ ਤਿਆਰੀ ਦੇ ਭਿੱਖੀ, ਸਮਾਓਂ ਅਤੇ ਕਿਲੀ ਹਕੀਮਾਂ ਵਿੱਚ ਜ਼ਮੀਨਾਂ ਤੇ ਜਬਰੀ ਕਬਜ਼ੇ ਕਰਨ ਦੀ ਛੇੜ ਅਤੇ ਜਨਰਲ ਬਲਵੰਤ ਸਿੰਘ ਦੇ ਕਤਲ ਦੀ ਕਮਿਊਨਿਸਟਾਂ ਕੋਲ ਕੀ ਵਾਜਿਬ ਵਿਆਖਿਆ ਹੋ ਸਕਦੀ ਹੈ? ਰਾਜ ਉਲਟਾਉਣ ਲਈ ਦਰਬਾਰ ਸਾਹਿਬ ਅੰਦਰ ਹਥਿਆਰ ਇਕੱਠੇ ਕਰਨੇ ਜਾਂ ਨਕਸਲੀਆਂ ਵੱਲੋਂ ਚਮਕੌਰ ਸਾਹਿਬ ਪੁਲੀਸ ਚੌਂਕੀ ’ਤੇ ਹਮਲਾ ਕਰਨਾ ਸਿਆਸੀ ਸੂਝ ਤੋਂ ਵਿਰਵੀ ਇੱਕੋ ਜਿਹੀ ਭਾਵੁਕ ਮਾਅਰਕੇਬਾਜ਼ੀ ਸੀਦੋਨਾਂ ਧਿਰਾਂ ਦੇ ਆਦਰਸ਼ ਵੱਖਰੇ ਸਨਆਪੋ ਆਪਣੀ ਥਾਂ ’ਤੇ ਦੋਨੋਂ ਧਿਰਾਂ ਦੇ ਆਦਰਸ਼ ਬਹੁਤ ਉੱਚੇ ਸਨ ਅਤੇ ਉਹ ਇਸ ਲਈ ਕੁਰਬਾਨੀ ਕਰਨ ਵਾਸਤੇ ਉਤਾਵਲੇ ਵੀ ਸਨ

ਜਦੋਂ ਕਮਿਊਨਸਿਟ ਅਤੇ ਸਿੱਖ ਧਾਰਾਵਾਂ ਦੀ ਗੱਲ ਚੱਲਦੀ ਹੈ ਤਾਂ ਨੇੜਲੇ ਇਤਿਹਾਸ ਵਿੱਚ ਪੰਜਾਬ ਦੇ ਲੋਕਾਂ ਨੂੰ ਉੱਪਰੋਥਲੀ ਦੋ ਰਾਜਸੀ ਨਿਸ਼ਾਨਿਆਂ ਨੇ ਧੁਰ ਅੰਦਰ ਤਕ ਪ੍ਰਭਾਵਿਤ ਕੀਤਾ, ਕਮਿਊਨਿਸਟਾਂ ਦੇ ‘ਇਨਕਲਾਬ’ ਅਤੇ ਸਿੱਖ ਧਾਰਾ ਦੇ ‘ਖਾਲਸਾ ਰਾਜ’ ਨੇਇਹ ਦੋਨੋਂ ਧਾਰਾਵਾਂ ਲੜਨ ਲਈ ਜੋਸ਼ ਅਤੇ ਕੁਰਬਾਨੀ ਦਾ ਜਜ਼ਬਾ ਤਾਂ ਪੰਜਾਬ ਦੀ ਤਾਸੀਰ ਵਿੱਚੋਂ ਲੈਂਦੀਆਂ ਸਨ ਪਰ ਰਾਜਨੀਤਕ ਤੌਰ ’ਤੇ ਨਾ ਸਪਸ਼ਟ ਸਨ ਅਤੇ ਨਾ ਹੀ ਲੜਾਈ ਲਈ ਤਿਆਰਕਮਿਊਨਿਸਟਾਂ ਨੂੰ ਜਿਸ ਤਰ੍ਹਾਂ ਦਾ ਕਾਹਲੀ ਕਾਹਲੀ ਜੋ ਸਮਝ ਆਇਆ, ਉਨ੍ਹਾਂ ਲਾਗੂ ਕਰਨਾ ਸ਼ੁਰੂ ਕਰ ਦਿੱਤਾਸਿੱਖ ਧਾਰਾ ਦੀ ਰਾਜਸੀ ਚੌਖਟੇ ਬਾਰੇ ਪਹੁੰਚ ਇਹ ਰਹੀ ਹੈ ਕਿ ਜਦੋਂ ਰਾਜ ਆ ਗਿਆ ਤਾਂ ਚੌਖਟਾ ਵੀ ਆਪੇ ਬਣ ਜਾਊਕੋਈ ਪੁੱਛ ਬੈਠਾ ਕਿ ਖਾਲਿਸਤਾਨ ਨਾਲ ਤਾਂ ਸਮੁੰਦਰ ਨਹੀਂ ਲੱਗੇਗਾਇੱਕ ਜਵਾਬ ਸੀ ਕਿ ਤੂੰ ਡੁੱਬਣਾ! ਦੂਸਰਾ ਜਵਾਬ ਸੀ ਕਿ ਤੁਸੀਂ ਲੱਤਾਂ ਨਾ ਖਿੱਚੋ, ਸਮੁੰਦਰ ਅਸੀਂ ਆਪੇ ਪੁੱਟ ਲਵਾਂਗੇਐਸੇ ਮਾਹੌਲ ਵਿੱਚ ਕਿਹੜਾ ਵਿਦਵਾਨ ਕੀ ਜਵਾਬ ਦੇਵੇਗਾ ਅਤੇ ਕੀ ਸਵਾਲ ਕਰੇਗਾ?

ਦੋਨੋਂ ਧਾਰਾਵਾਂ ਦੇ ਨਿਸ਼ਾਨਿਆਂ, ‘ਇਨਕਲਾਬ’ ਅਤੇ ‘ਖਾਲਸਾ ਰਾਜ’ ਦੀ ਪਰਾਪਤੀ ਲਈ ਦੋਨੋਂ ਧਿਰਾਂ ਪੰਜਾਬ ਦੀ ਧਰਤੀ ’ਤੇ ਵੱਖ ਵੱਖ ਸਮੇਂ ਲੜੀਆਂਦੋਨਾਂ ਦੀ ਸ਼ਕਤੀ ਪੰਜਾਬ ਦੇ ਲੋਕ ਅਤੇ ਪੰਜਾਬੀ ਤਾਸੀਰ ਸੀਦੋਨੋਂ ਕਾਹਲ ਅਤੇ ਜਜ਼ਬਾਤ ਦੇ ਘੋੜੇ ਉੱਤੇ ਸਵਾਰ ਸਨਦੋਨਾਂ ਵਿੱਚ ਵਿਦਵਾਨ ਅਤੇ ਵਿਦਵਤਾ ਕਿਤੇ ਪਿੱਛੇ ਰਹਿ ਗਏ ਸਨਦੋਨਾਂ ਦੀ ਅਗਵਾਈ ਕਰਨ ਲਈ ਦੋ ਆਗੂ ਆਏ ਜੋ ਆਪੋ ਆਪਣੀ ਧਾਰਾ ਵਿੱਚ ਸਿਤਾਰਿਆਂ ਵਾਂਗ ਚਮਕਦੇ ਨਾਇਕ ਹੋ ਨਿੱਬੜੇਬਾਕੀ ਦੁਨੀਆਂ ਵਿੱਚ ਦੋਨਾਂ ਨੂੰ ਅਨਪੜ੍ਹਾਂ ਦੇ ਅਨਪੜ੍ਹ ਲੀਡਰ ਕਿਹਾ ਜਾਂਦਾ ਸੀ ਪਰ ਇਹ ਦੋਨੋਂ ਆਪੋ ਆਪਣੇ ਸਮਰਥਕਾਂ ਨੂੰ ਕੀਲਣ ਦੀ ਵਿਸ਼ੇਸ਼ ਯੋਗਤਾ ਦੇ ਮਾਲਿਕ ਸਨਦੋਨੋਂ ਦੁਨਿਆਵੀ ਲਾਲਚਾਂ ਤੋਂ ਨਿਰਲੇਪ ਅਤੇ ਕੁਰਬਾਨੀ ਲਈ ਆਪਣੇ ਆਪ ਨੂੰ ਤਿਆਰ ਕਰੀ ਬੈਠੇ ਸਨਦੋਨਾਂ ਲਈ ਸੈਂਕੜੇ ਲੋਕ ਮਰ ਮਿਟਣ ਲਈ ਤਿਆਰ ਸਨਇਹ ਦੋ ਵਿਅਕਤੀ ਸਨ ਕਾਮਰੇਡ ਬਾਬਾ ਬੂਝਾ ਸਿੰਘ ਅਤੇ ਸੰਤ ਜਰਨੈਲ ਸਿੰਘਦੋਨਾਂ ਵਿੱਚ ਬਹੁਤ ਕੁਝ ਸਾਂਝਾ ਸੀ ਅਤੇ ਦੋ ਧਰੁਵਾਂ ਜਿੰਨੀ ਦੂਰੀ ਵੀਬਾਬਾ ਬੂਝਾ ਸਿੰਘ ਨੇ ਮਾਸਕੋ ਤਕ ਜਾ ਕੇ ਕਮਿਊਨਿਜ਼ਮ ਦੀ ਮੋਟੀ ਠੁੱਲ੍ਹੀ ਪੜ੍ਹਾਈ ਕੀਤੀ, ਬਹੁਤ ਸਾਰੇ ਨੌਜੁਆਨਾਂ ਨੂੰ ਸਟੱਡੀ ਸਰਕਲ ਦਿੱਤੇ, ਨੌਜੁਆਨ ਇਨਕਲਾਬੀ ਬਣਾਏ, ਸਭਾਵਾਂ ਬਣਾਈਆਂ ਅਤੇ ਇਨਕਲਾਬ ਦੇ ਰਾਹ ਤੋਰਿਆਪਰ ਭਾਰਤ ਦੇ ਵੱਡੇ ਕਾਮਰੇਡ ਬਾਬੇ ਨੂੰ ਅਨਪੜ੍ਹ ਹੀ ਜਾਣਦੇ ਸਨਦੂਸਰੇ ਪਾਸੇ, ਸੰਤ ਜਰਨੈਲ ਸਿੰਘ ਨੇ ਧਾਰਮਿਕ ਗ੍ਰੰਥ ਪੜ੍ਹੇ, ਅਮ੍ਰਿਤ ਛਕਾਉਣ ਦੀ ਲਹਿਰ ਚਲਾਈ, ਨੌਜੁਆਨਾਂ ਨੂੰ ਨਸ਼ੇ ਛੁਡਾ ਕੇ ਅਮ੍ਰਿਤਧਾਰੀ ਬਣਾਇਆ ਅਤੇ ਖਾਲਸਾ ਰਾਜ ਦੇ ਵਿਚਾਰ ਨੂੰ ਮੁੜ ਸੁਰਜੀਤ ਕੀਤਾ

ਜਿਵੇਂ ਬਾਬਾ ਬੂਝਾ ਸਿੰਘ ਦੇ ਨਕਸਲੀਏ ਸੋਚਦੇ ਸਨ ਕਿ ਇਨਕਲਾਬ ਬੰਦੂਕ ਦੀ ਨਾਲੀ ਵਿੱਚੋਂ ਨਿਕਲਦਾ ਹੈ, ਉਵੇਂ ਹੀ ਸਿੱਖ ਧਾਰਾ ਵਿੱਚ ‘ਸ਼ਸ਼ਤਰਨ ਕੇ ਆਧੀਨ ਹੈ ਰਾਜ’ ਦਾ ਵਿਚਾਰ ਪ੍ਰਬਲ ਸੀਪੰਜਾਬ ਵਿਚਲੇ ਨਕਸਲੀਏ ਹਥਿਆਰਬੰਦ ਇਨਕਲਾਬ ਦੇ ਰੋਮਾਂਚਿਕ ਪੱਖ ਦੀ ਕੀਲ ਵਿੱਚ ਸਨਉਹ ਸੋਚਦੇ ਸਨ ਕਿ ਬਹੁਤਾ ਸੋਚਣ ਵਿਚਾਰਨ ਦਾ ਸਮਾਂ ਨਹੀਂ, ਬੱਸ ਮੱਕੀਆਂ ਵੱਡੀਆਂ ਹੋਣ ਦੀ ਦੇਰ ਆ, ਪਿੰਡਾਂ ਵਿੱਚੋਂ ਬਗਾਵਤ ਕਰਕੇ ਸ਼ਹਿਰ ਕਬਜ਼ੇ ਵਿੱਚ ਲੈ ਲੈਣੇ ਹਨਇਹ ਇਨਕਲਾਬ ਦਾ ਜਟਕਾ ਤਾਰੀਕਾ ਸੀ

ਦੂਸਰੇ ਪਾਸੇ, ਸਿੱਖ ਧਾਰਾ ਵੀ ਸਭਰਾਵਾਂ ਦੀ ਹਾਰ ਤੋਂ ਬਾਅਦ ਬਾਜ਼ੀ ਜਿੱਤਣ ਲਈ ਇੱਕ ਵਾਰ ਹਥਿਆਰਬੰਦ ਯੁੱਧ ਲੜਕੇ ਵੇਖਣਾ ਚਾਹੁੰਦੀ ਸੀਨਕਸਲੀਆਂ ਦੇ ਜਟਕੇ ਇਨਕਲਾਬੀ ਤਰੀਕੇ ਵਾਂਗ ਹੀ ਸੰਤ ਜਰਨੈਲ ਸਿੰਘ ਨੇ, ‘ਇਹ ਵੀ ਜਟਕਾ ਫੰਧ ਲਗਾ ਲਈਏ’ ਅਨੁਸਾਰ ਇੱਕੋ ਹੱਲੇ ਖਾਲਸਾ ਰਾਜ ਸਿਰਜ ਦੇਣ ਦਾ ਜਟਕਾ ਫੰਧ ਲਗਾਇਆ ਸੀਫੰਧ ਇਹ ਸੀ ਕਿ ਇੰਦਰਾ ਤਾਂ ਭਾਵੇਂ ਆਪਣੇ ਰਾਜਸੀ ਲਾਭ ਲਈ ਹਾਲਾਤ ਵਿਗੜੀ ਜਾਣ ਦੇਈ ਜਾ ਰਹੀ ਸੀ ਪਰ ਸੰਤ ਇਸ ਦਾਅ ’ਤੇ ਸੀ ਕਿ ਜਦੋਂ ਵਿਗੜੇ ਹਾਲਾਤ ਨੂੰ ਕਾਬੂ ਕਰਨ ਲਈ ਫੌਜ ਆਏਗੀ ਤਾਂ ਦੋ ਤਿੰਨ ਦਿਨ ਮੁਕਾਬਲਾ ਕਰਕੇ ਰੋਕਾਂਗੇ, ਇੰਨੇ ਚਿਰ ਨੂੰ ਪੰਜਾਬ ਵਿੱਚ ਅਫਰਾ ਤਫਰੀ ਫੈਲ ਜਾਏਗੀਵੱਡੇ ਪੱਧਰ ’ਤੇ ਫੈਲੀ ਗੜਬੜ ਕਾਰਨ ਹਾਲਾਤ ਕਾਬੂ ਤੋਂ ਬਾਹਰ ਹੋ ਜਾਣਗੇ, ਜਿਸ ਵਿੱਚੋਂ ਇੱਕ ਨਵੇਂ ਦੇਸ਼ ਦਾ ਜਨਮ ਹੋ ਜਾਏਗਾ ਇਸਦੀ ਤਿਆਰੀ ਲਈ ਉਹ ਸਪੀਚਾਂ ਵਿੱਚ ਆਮ ਕਿਹਾ ਕਰਦਾ ਸੀ ਕਿ ਜਿਸ ਦਿਨ ਪਤਾ ਲੱਗ ਜਾਏ ਕਿ ਫੌਜ ਨੇ ਹਮਲਾ ਕਰ ਦਿੱਤਾ, ਉਸ ਦਿਨ ਪੰਥ ਦੋਖੀ ਚੁਣ ਚੁਣ ਗੱਡੀ ਚਾੜ੍ਹ ਦਿਓ ਇੱਥੇ ਆਇਆਂ ਨੂੰ ਐਵੇਂ ਨਹੀਂ ਜਾਣ ਦਿੰਦੇ, ਢੇਰੀਆਂ ਲਾ ਦਿਆਂਗੇ, ਟੋਪੀਆਂ ਵਾਲਿਆਂ ਦੀਆਂਕਹਿਣ ਦਾ ਭਾਵ ਕਿ ਨਕਸਲੀਆਂ ਦੇ ਮੋਟੇ ਠੁੱਲ੍ਹੇ ਇਨਕਲਾਬੀ ਖਾਕੇ ਵਾਂਗ ਸੰਤ ਵੀ ਆਪਣੇ ਮਨ ਅੰਦਰ ਖਾਲਸਾ ਰਾਜ ਦੀ ਮੁੜ ਬਹਾਲੀ ਲਈ ਹਥਿਆਰਬੰਦ ਰਾਹ ਨੂੰ ਅਜ਼ਮਾਉਣ ਦਾ ਖਾਕਾ ਉਲੀਕੀ ਬੈਠਾ ਸੀ

ਦੋਨਾਂ ਧਿਰਾਂ ਦੀਆਂ ਗਿਣਤੀਆਂ ਮਿਣਤੀਆਂ ਹਕੀਕਤਾਂ ਦੇ ਸਨਮੁਖ ਸਹੀ ਨਾ ਹੋਣ ਕਾਰਨ ਨਾ ਇਨਕਲਾਬ ਹੋ ਸਕਿਆ, ਨਾ ਖਾਲਸਾ ਰਾਜ ਬਹਾਲ ਹੋ ਸਕਿਆਬਾਬਾ ਬੂਝਾ ਸਿੰਘ ਦੀ ਲਾਸ਼ ਖੋਹਣ ਵਾਲੇ ਆਮ ਕਿਰਤੀ ਤਾਂ ਅੱਗੇ ਆਏ ਪਰ ਜਿਨ੍ਹਾਂ ਕਿਸਾਨਾਂ ਦੀ ਬੰਦ ਖਲਾਸੀ ਲਈ ਉਹ ਸਾਰੀ ਉਮਰ ਜੂਝਿਆ, ਉਹ ਆਪਣੇ ਖੇਤਾਂ ਵਿੱਚ ਰੁੱਝੇ ਰਹੇਸੰਤ ਜਰਨੈਲ ਸਿੰਘ ਵੀ ਕੁਰਬਾਨ ਹੋ ਗਿਆ, ਕਰਫਿਊ ਕਾਰਨ ਲੋਕ ਉਸ ਤਕ ਪਹੁੰਚ ਨਾ ਸਕੇਅਫਜ਼ਲ ਅਹਿਸਨ ਰੰਧਾਵੇ ਦੇ ਲਫਜ਼ਾਂ ਵਿੱਚ ਮੰਜ਼ਰ ਇਹ ਬਣਿਆ, ‘ਉੱਥੇ ਕੋਈ ਨਾ ਬਹੁੜਿਆ, ਉਸ ਨੂੰ ਵੈਰੀਆਂ ਮਾਰਿਆ ਘੇਰਉਂਝ ਡੱਕੇ ਰਹਿ ਗਏ ਘਰਾਂ ਵਿੱਚ, ਮੇਰੇ ਲੱਖਾਂ ਪੁੱਤਰ ਸ਼ੇਰ

ਪੰਜਾਬ ਦੇ ਇਤਿਹਾਸ ਵਿਚਲੇ ਇਨ੍ਹਾਂ ਦੋਹਾਂ ਦੌਰਾਂ ਦੇ ਦੋਨਾਂ “ਨਾਇਕਾਂ” ਤੋਂ ਬਾਅਦ ਵਿਦਵਾਨਾਂ ਜਾਂ ਕਵੀਆਂ ਵੱਲੋਂ ਜੋ ਹੋਇਆ, ਉਹ ਕੇਵਲ ਲੋਕਾਂ ਦੇ ਗਮਗੁੱਸੇ ਦੀ ਤਰਜ਼ਮਾਨੀ ਕਰਨ ਜਾਂ ਪੰਜਾਬੀ ਪਰੰਪਰਾ ਵਿਚਲੇ ਬਦਲੇ ਦੀ ਭਾਵਨਾ ਨੂੰ ਪ੍ਰਗਟ ਕਰਨ ਤੋਂ ਵੱਧ ਕੁਝ ਵੀ ਨਹੀਂ ਸੀਬਾਬਾ ਬੂਝਾ ਸਿੰਘ ਬਾਰੇ ਪਾਸ਼ ਸਿੱਧੇ ਤੌਰ ’ਤੇ ਬਦਲੇ ਦੀ ਗੱਲ ਕਰਦਾ ਹੈ, ‘ਅਸੀਂ ਬਦਲਾ ਲੈਣਾ ਹੈ, ਉਸ ਬੁੱਢੇ ਬਾਬੇ ਦਾਸਾਥੋਂ ਖੋਹ ਲਿਆ ਜਿਨ੍ਹਾਂ, ਸਾਡਾ ਮਾਣ ਦੁਆਬੇ ਦਾ’ ਸਹੀ ਸੀ ਜਾਂ ਗਲਤ ਪਰ ਨਕਸਲੀਆਂ ਨੇ ਸਰਪੰਚ ਜਸਮੇਲ ਸਿੰਘ ’ਤੇ ਬੂਝਾ ਸਿੰਘ ਦੀ ਮੁਖਬਰੀ ਦਾ ਦੋਸ਼ ਲਾ ਕੇ, ਉਸ ਨੂੰ ਮਾਰਕੇ, ਬੂਝਾ ਸਿੰਘ ਦੀ ਸ਼ਹੀਦੀ ਦਾ “ਬਦਲਾ” ਲੈ ਜ਼ਰੂਰ ਲਿਆ ਸੀਇਸੇ ਹੀ ਤਰ੍ਹਾਂ ਸੰਤ ਜਰਨੈਲ ਸਿੰਘ ਤੋਂ ਬਾਅਦ ਪੰਜਾਬ ਦੀ ਫਿਜ਼ਾ ਵਿੱਚ, “ਜਿਹੜਾ ਗਿਣ ਗਿਣ ਬਦਲੇ ਲੈਂਦਾ, ਉਹਨੂੰ ਪੰਜਾਬ ਕਹਿੰਦੇ ਆ।”, ਦੀ ਸੁਰ ਉੱਭਰੀ ਅਤੇ ਬੜੇ “ਬਦਲੇ” ਲਏ ਗਏ

ਪਰਹਾਰ ਸਾਹਿਬ, ਪੰਜਾਬ ਦੇ ਐਸੇ ‘ਵਿਚਾਰਕ’ ਧਰਾਤਲ ’ਤੇ ਕਿਹੜੇ ਵਿਦਵਾਨ ਨੇ ਕੀ ਜਵਾਬ ਦੇਣਾ ਸੀਜਿੱਥੇ ਆਪੋ ਆਪਣੀ ਵਿਚਾਰਧਾਰਾ ਵੀ ਸਪਸ਼ਟਤਾ ਨਾ ਹੋਵੇ ਉੱਥੇ ਵਿਚਾਰਧਾਰਾਵਾਂ ਦੇ ਸੁਮੇਲ ਦੀ ਗੱਲ ਕਿਵੇਂ ਚੱਲ ਸਕਦੀ ਹੈ? ਪੰਜਾਬੀਆਂ ਨੇ ਸਾਂਝੀ ਪੰਜਾਬੀ ਕੌਮ ਸਿਰਜਣ ਲਈ ਅਜੇ ਬੜਾ ਫਾਸਲਾ ਤੈਅ ਕਰਨਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3841)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਹਜ਼ਾਰਾ ਸਿੰਘ ਮਿਸੀਸਾਗਾ

ਹਜ਼ਾਰਾ ਸਿੰਘ ਮਿਸੀਸਾਗਾ

Mississauga, Ontario, Canada
Phone: (647 - 685 - 5997)

Email: (hazara.hsindhar@gmail.com)