SukhdevSShant7“ਭਗਤ ਨਾਮਦੇਵ ਜੀ ਆਪਣੀ ਬਾਣੀ ਵਿੱਚ ਉਦਾਹਰਣਾਂ, ਦ੍ਰਿਸ਼ਟਾਂਤਾਂ ਅਤੇ ਅਲੰਕਾਰਾਂ ਦੀ ਭਰਪੂਰ ਵਰਤੋਂ ...”
(16 ਨਵੰਬਰ 2021)

 

ਭਗਤ ਨਾਮਦੇਵ ਜੀ ਦੇ ਉਚਾਰੇ ਇਕਾਹਟ ਸ਼ਬਦ ਅਠਾਰਾਂ ਰਾਗਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਸ਼ੋਭਿਤ ਹੋਏ ਹਨ ਇਉਂ ਇਹ ਸਾਰੀ ਬਾਣੀ ਰਾਗ-ਬੱਧ ਹੈ ਆਪ ਜੀ ਦੀ ਬਾਣੀ ਦੀ ਭਾਸ਼ਾ ਮੁੱਖ ਤੌਰ ’ਤੇ ਸਾਧ-ਭਾਸ਼ਾ ਹੀ ਕਹੀ ਜਾ ਸਕਦੀ ਹੈ ਭਾਵੇਂ ਇਸ ਵਿੱਚ ਸੰਸਕ੍ਰਿਤ, ਪ੍ਰਾਕ੍ਰਿਤ, ਮਰਾਠੀ, ਅਰਬੀ ਅਤੇ ਫ਼ਾਰਸੀ ਭਾਸ਼ਾਵਾਂ ਦੀ ਸ਼ਬਦਾਵਲੀ ਥਾਂ-ਥਾਂ ਵਰਤੀ ਗਈ ਹੈ ਇਸ ਪੱਖੋਂ ਆਪ ਜੀ ਦੀ ਬਾਣੀ ਵੱਖ-ਵੱਖ ਭਾਸ਼ਾਵਾਂ ਅਤੇ ਮੱਤਾਂ ਨਾਲ ਸੰਬੰਧਿਤ ਸ਼ਬਦਾਵਲੀ ਨਾਲ ਭਰਪੂਰ ਹੈ ਅਤੇ ਸਮੁੱਚੀ ਮਾਨਵਤਾ ਨੂੰ ਅਧਿਆਤਮਕ ਮਾਨਵਵਾਦ ਦਾ ਸੁਨੇਹਾ ਦੇਣ ਵਾਲੀ ਬਾਣੀ ਹੈ

ਪਰਮਾਤਮਾ ਦਾ ਜ਼ਿਕਰ ਕਰਦਿਆਂ ਜਾਂ ਪਰਮਾਤਮਾ ਨੂੰ ਸੰਬੋਧਨ ਹੁੰਦਿਆਂ ਭਗਤ ਨਾਮਦੇਵ ਜੀ ਨੇ ਆਪਣੀ ਬਾਣੀ ਵਿੱਚ ਸੰਸਕ੍ਰਿਤ ਅਤੇ ਪ੍ਰਾਕ੍ਰਿਤ ਭਾਸ਼ਾਵਾਂ ਵਿੱਚੋਂ ਕਈ ਪ੍ਰਚਲਿਤ ਨਾਮ ਅਤੇ ਵਿਸ਼ੇਸ਼ਣ ਵਰਤੇ ਹਨ ਜਿਵੇਂ ਦੇਵਾ, ਰਾਮ, ਗੋਬਿੰਦ, ਪਾਰਬ੍ਰਹਮ, ਹਰਿ, ਮੁਰਾਰੀ, ਠਾਕੁਰ, ਰਾਮਈਆ, ਮਾਧਉ, ਸਿਆਮ, ਮੁਕੰਦ, ਅਸਪਤਿ, ਗਜਪਤਿ, ਨਰਹਿ ਨਰਿੰਦ, ਜਗਜੀਵਨ, ਨਾਰਾਇਨ, ਬ੍ਰਹਮ, ਕਵਲਾਪਤੀ, ਕੇਸਵ, ਪ੍ਰਭ, ਨਰਹਰੀ, ਸ੍ਰੀ ਰੰਗ, ਰਾਜਾ ਰਾਮ, ਪੀਤਾਂਬਰ, ਤ੍ਰਿਭਵਣ ਧਣੀ, ਭਗਵਾਨ, ਨਿਰੰਜਨ, ਰਾਮ ਰਾਇ, ਗੋਸਾਈ, ਪੁਰਖੋਤਮ, ਸੁਆਮੀ ਅਤੇ ਧਨੀ ਸਥਾਨਕ ਪੱਧਰ ’ਤੇ ਪ੍ਰਚਲਿਤ ਸ਼ਬਦਬੀਠਲਨੂੰ ਵੀ ਆਪ ਜੀ ਨੇ ਪਰਮਾਤਮਾ ਲਈ ਪ੍ਰਮੁੱਖਤਾ ਨਾਲ ਵਰਤਿਆ ਹੈ ਇਸ ਤੋਂ ਇਲਾਵਾ ਆਪ ਜੀ ਨੇ ਆਪਣੇ ਜੀਵਨ ਵਿੱਚ ਛੰਨ ਬਣਾਉਣ ਦੀ ਘਟਨਾ ਨਾਲ ਜੋੜ ਕੇ ਪਰਮਾਤਮਾ ਲਈਬੇਢੀਨਾਮ ਵੀ ਵਰਤਿਆ ਹੈ ਇਹ ਸਾਰੇ ਨਾਮ ਭਾਰਤੀ ਸੰਸਕ੍ਰਿਤੀ ਜਾਂ ਹਿੰਦੂਮਤ ਦੀ ਸ਼ਬਦਾਵਲੀ ਦਾ ਹਿੱਸਾ ਹਨ

ਭਗਤ ਨਾਮਦੇਵ ਜੀ ਨੇ ਅਰਬੀ ਭਾਸ਼ਾ ਦੀ ਸ਼ਬਦਾਵਲੀ ਵਿੱਚੋਂ ਵੀ ਕੁਝ ਨਾਮ ਜਾਂ ਵਿਸ਼ੇਸ਼ਣ ਆਪਣੀ ਬਾਣੀ ਵਿੱਚ ਪਰਮਾਤਮਾ ਦਾ ਵਰਣਨ ਕਰਨ ਲਈ ਵਰਤੇ ਹਨ ਜਿਵੇਂ ਕਰੀਮਾ, ਰਹੀਮਾ, ਅਲਹ, ਗਨੀ, ਮਨੀ ਅਤੇ ਹਾਜਰਾ-ਹਜੂਰ ਇਸੇ ਤਰ੍ਹਾਂ ਫ਼ਾਰਸੀ ਭਾਸ਼ਾ ਦੀ ਸ਼ਬਦਾਵਲੀ ਵਿੱਚੋਂ ਪਰਮਾਤਮਾ ਲਈ ਵਰਤੇ ਗਏ ਨਾਮ ਜਾਂ ਵਿਸ਼ੇਸ਼ਣ ਜਿਵੇਂ ਪਾਤਿਸ਼ਾਹ, ਮੀਰ, ਕਲੰਦਰ, ਦਾਨਾ, ਬੀਨਾ, ਬਖਸੰਦ, ਦਿਹੰਦ, ਬਿਸੀਆਰ, ਦਰੀਆਓ, ਧਨੀ ਅਤੇ ਖੁੰਦਕਾਰਾ ਵੀ ਆਪ ਜੀ ਨੇ ਆਪਣੀ ਬਾਣੀ ਵਿੱਚ ਵਰਤੇ ਹਨ

ਵੱਖ-ਵੱਖ ਮੱਤਾਂ ਦੇ ਧਰਮ-ਗ੍ਰੰਥਾਂ ਭਾਵ ਵੇਦਾਂ-ਕਤੇਬਾਂ ਅਤੇ ਸੰਸਕ੍ਰਿਤ, ਅਰਬੀ ਅਤੇ ਫ਼ਾਰਸੀ ਭਾਸ਼ਾਵਾਂ ਦੀ ਸ਼ਬਦਾਵਲੀ ਦਾ ਸੁੰਦਰ ਸੰਗਮ ਦੇਖਣ ਲਈ ਭਗਤ ਨਾਮਦੇਵ ਜੀ ਦੇ ਹੇਠ ਲਿਖੇ ਪਵਿੱਤਰ ਫ਼ਰਮਾਨ ਪ੍ਰਤੱਖ ਉਦਾਹਰਣ ਹਨ:

ਆਉ ਕਲੰਦਰ ਕੇਸਵਾ ਕਰਿ ਅਬਦਾਲੀ ਭੇਸਵਾਰਹਾਉ
ਜਿਨਿ ਆਕਾਸ ਕੁਲਹ ਸਿਰਿ ਕੀਨੀ ਕਉਸੈ ਸਪਤ ਪਯਾਲਾ
ਚਮਰ ਪੋਸ ਕਾ ਮੰਦਰੁ ਤੇਰਾ ਇਹ ਬਿਧਿ ਬਨੇ ਗੁਪਾਲਾ (ਭੈਰਉ, ਨਾਮਦੇਵ ਜੀ, ਪੰਨਾ ੧੧੬੭)

ਕਰੀਮਾ ਰਹੀਮਾ ਅਲਾਹ ਤੂ ਗਨੀ
ਹਾਜਰਾ ਹਜੂਰਿ ਦਰਿ ਪੇਸਿ ਤੂੰ ਮਨੀ

ਅਤੇ

ਤੂੰ ਦਾਨਾ ਤੂੰ ਬੀਨਾ ਮੈਂ ਬੀਚਾਰੁ ਕਿਆ ਕਰੀ
ਨਾਮੇ ਚੇ ਸੁਆਮੀ ਬਖਸੰਦ ਤੂੰ ਹਰੀ   (ਤਿਲੰਗ, ਨਾਮਦੇਵ ਜੀ, ਪੰਨਾ ੭੨੭)

ਖੂਬੁ ਤੇਰੀ ਪਗਰੀ ਮੀਠੇ ਤੇਰੇ ਬੋਲ
ਦ੍ਵਾਰਿਕਾ ਨਗਰੀ ਕਾਹੇ ਕੇ ਮਗੋਲ

ਚੰਦੀ ਹਜਾਰ ਆਲਮ ਏਕਲ ਖਾਨਾਂ
ਹਮ ਚਿਨੀ ਪਾਤਿਸਾਹ ਸਾਂਵਲੇ ਬਰਨਾਂ

ਅਸਪਤ ਰਾਜਪਤਿ ਨਰਹ ਨਰਿੰਦ
ਨਾਮੇ ਕੇ ਸ੍ਵਾਮੀ ਮੀਰ ਮੁਕੰਦ   (ਤਿਲੰਗ, ਨਾਮਦੇਵ ਜੀ, ਪੰਨਾ ੭੨੭)

ਭਗਤ ਨਾਮਦੇਵ ਜੀ ਨੇਪਾਤਿਸਾਹ ਸਾਂਵਲੇ ਬਰਨਾਂ ਅਤੇਮੀਰ ਮੁਕੰਦਇੱਕੋ ਥਾਂ ਕਹਿ ਕੇ ਹਿੰਦੂਮਤ ਅਤੇ ਇਸਲਾਮ ਧਰਮ ਦੀ ਸ਼ਬਦਾਵਲੀ ਦਾ ਸੁੰਦਰ ਸੁਮੇਲ ਕਰ ਦਿੱਤਾ ਹੈ

ਭਗਤ ਨਾਮਦੇਵ ਜੀ ਕਿਉਂਕਿ ਮਹਾਰਾਸ਼ਟਰ ਨਾਲ ਸੰਬੰਧ ਰੱਖਦੇ ਹਨ ਇਸ ਲਈ ਆਪ ਜੀ ਦੀ ਬਾਣੀ ਉੱਤੇ ਮਰਾਠੀ ਭਾਸ਼ਾ ਦਾ ਵੀ ਪ੍ਰਤੱਖ ਪ੍ਰਭਾਵ ਨਜ਼ਰ ਆਉਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸ਼ਬਦਾਂ ਤੋਂ ਇਲਾਵਾ ਆਪ ਜੀ ਦੇ ਲਿਖੇ ਮਰਾਠੀ ਅਭੰਗ ਵੀ ਮਿਲਦੇ ਹਨ ਜੋ ਕਿ ਮਹਾਰਾਸ਼ਟਰ ਵਿੱਚ ਗਾਏ ਜਾਂਦੇ ਹਨ ਆਪ ਜੀ ਦੀ ਬਾਣੀ ਵਿੱਚਜਾਂਚੈ’, ‘ਚੇ’, ‘ਚਾ’, ‘ਚੀਸ਼ਬਦਾਂ ਦੀ ਵਰਤੋਂ ਮਰਾਠੀ ਭਾਸ਼ਾ ਨੂੰ ਹੀ ਪ੍ਰਗਟ ਕਰਦੀ ਹੈ ਪਵਿੱਤਰ ਫ਼ਰਮਾਨ ਹੈ:

ਜਾਂ ਚੈ ਘਰਿ ਦਿਗ ਦਿਸੈ ਸਰਾਇਚਾ ਬੈਕੁੰਠ ਭਵਨ ਚਿਤ੍ਰਸਾਲਾ ਸਪਤ ਲੋਕ ਸਾਮਾਨਿ ਪੂਰੀਅਲੇ   (ਮਲਾਰ, ਨਾਮਦੇਵ ਜੀ, ਪੰਨਾ ੧੮੯੨)

ਆਪ ਜੀ ਦੀ ਬਾਣੀ ਵਿੱਚਜਾਂਚੈ’, ‘ਸਰਾਇਚਾ’, ‘ਪੂਰੀਅਲੇ’, ਸੇਵੀਲੇ, ਰਾਚੀਲੇ, ਭਾਖੀਲੇ, ਬੇਧੀਅਲੇ, ਭੇਟੁਲਾ, ਲਾਗਿਲਾ, ਭੈਇਲਾ, ਉਬਾਰੀਅਲੇ, ਤਾਰੀਅਲੇ, ਅਪਾਰਲਾ, ਪਿਛਵਾਰਲਾ, ਉਧਾਰੀਅਲੇ, ਆਨੀਲੇ, ਕਾਟੀਲੇ, ਭਰਮੀਅਲੇ, ਰਾਖੀਅਲੇ, ਭਰਾਈਲੇ, ਪੁਰੰਦਰੀਏ ਅਤੇ ਪਉਢੀਅਲੇ ਸ਼ਬਦਾਂ ਦੇ ਮਰਾਠੀ ਰੂਪ ਹਨ ਮਰਾਠੀ ਭਾਸ਼ਾ ਵਿੱਚ ਕਿਰਿਆਵਾਂ ਵਾਲੇ ਸ਼ਬਦਾਂ ਦੇ ਅੰਤ ’ਤੇ ਲਾ ਅਤੇ ਲੇ ਲਗਾ ਕੇ ਇਨ੍ਹਾਂ ਦਾ ਕਾਲ (Tense) ਬਦਲਦਾ ਹੈ

ਚੇ, ਚਾ ਅਤੇ ਚੀ ਸ਼ਬਦਾਂ ਦੀ ਵਰਤੋਂ ਦੀਆਂ ਉਦਾਹਰਣਾਂ ਦੇਖੋ:

ਭ੍ਰਮਿ ਭ੍ਰਮਿ ਆਏ ਤੁਮ ਚੇ ਦੁਆਰਾ (ਧਨਾਸਰੀ, ਨਾਮਦੇਵ ਜੀ, ਪੰਨਾ ੬੯੪)

ਤਰਕੁ ਚਾ ਭ੍ਰਮੀਆ ਚਾ (ਧਨਾਸਰੀ, ਨਾਮਦੇਵ ਜੀ, ਪੰਨਾ ੬੯੩)

ਪ੍ਰਣਵੈ ਨਾਮਦੇਉ ਤਾਂ ਚੀ ਆਣਿ ਸਗਲ ਭਗਤ ਜਾ ਚੈ ਨੀਸਾਣਿ (ਮਲਾਰ, ਨਾਮਦੇਵ ਜੀ, ਪੰਨਾ ੧੨੯੨)

ਕੁਨਸ਼ਬਦ ਮਰਾਠੀ ਭਾਸ਼ਾ ਵਿੱਚਕੌਣਸ਼ਬਦ ਦਾ ਅਰਥ ਰੱਖਦਾ ਹੈ ਇਸ ਸ਼ਬਦ ਦੀ ਵਰਤੋਂ ਵੀ ਭਗਤ ਨਾਮਦੇਵ ਜੀ ਨੇ ਆਪਣੀ ਬਾਣੀ ਵਿੱਚ ਕੀਤੀ ਹੈ:

ਤੂ ਕੁਨੁ ਰੇ ਮੈ ਜੀ ਨਾਮਾ ਹੋ ਜੀ (ਧਨਾਸਰੀ, ਨਾਮਦੇਵ ਜੀ, ਪੰਨਾ ੬੯੪)

ਜਦੋਂ ਕਾਵਿ-ਰਚਨਾ ਵਿੱਚ ਸ਼ਬਦਾਂ ਜਾਂ ਪਦਾਂ ਦਾ ਦੁਹਰਾਅ ਕੀਤਾ ਜਾਂਦਾ ਹੈ ਤਾਂ ਅਨੋਖੀ ਤਰ੍ਹਾਂ ਦਾ ਸੰਗੀਤਕ ਅਰਥਾਤ ਸਰੋਦੀ ਰਸ ਪ੍ਰਾਪਤ ਹੁੰਦਾ ਹੈ ਮਲਾਰ ਰਾਗ ਦੇ ਸ਼ਬਦ ਵਿੱਚ ਪਰਮਾਤਮਾ ਦੇ ਘਰ ਵਿੱਚ ਬੇਅੰਤ ਵਸਤੂਆਂ ਅਤੇ ਸ਼ਕਤੀਆਂ ਦਰਸਾਉਣ ਲਈ ਬਾਰ-ਬਾਰ ਪੰਕਤੀਆਂ ਦਾ ਆਰੰਭ ਭਗਤ ਨਾਮਦੇਵ ਜੀਜਾਂਚੈ ਘਰਿਸ਼ਬਦਾਂ ਨਾਲ ਕਰਦੇ ਹਨ ਇਸੇ ਤਰ੍ਹਾਂ ਭੈਰਉ ਰਾਗ ਵਿੱਚ ਸਤਿਗੁਰ ਦੀ ਮਹਿਮਾ ਦਰਸਾਉਣ ਵਾਲੇ ਇੱਕ ਸ਼ਬਦ ਦੀਆਂ ਬਹੁਤ ਸਾਰੀਆਂ ਪੰਕਤੀਆਂ ਦਾ ਆਰੰਭਜਉ ਗੁਰਦੇਉ ਸ਼ਬਦਾਂ ਨਾਲ ਕੀਤਾ ਗਿਆ ਹੈ ਇਸ ਸ਼ਬਦ ਦਾ ਰਸ ਦੇਖਣ-ਹਿਤ ਪਹਿਲਾ ਪਦਾ ਇੱਥੇ ਪੇਸ਼ ਕੀਤਾ ਜਾਂਦਾ ਹੈ:

ਜਉ ਗੁਰਦੇਉ ਮਿਲੈ ਮੁਰਾਰਿ ਜਉ ਗੁਰਦੇਉ ਉਤਰੈ ਪਾਰਿ
ਜਉ ਗੁਰਦੇਉ ਬੈਕੁੰਠ ਤਰੈ ਜਉ ਗੁਰਦੇਉ ਜੀਵਤ ਮਰੈ   (ਭੈਰਉ, ਨਾਮਦੇਵ ਜੀ, ਪੰਨਾ ੧੧੬੬)

ਇਸੇ ਤਰ੍ਹਾਂ ਗੋਂਡ ਰਾਗ ਦੇ ਇੱਕ ਸ਼ਬਦ ਵਿੱਚ ਚਾਰ ਵਾਰਹਰਿ ਹਰਿ ਕਰਤਸ਼ਬਦਾਂ ਦਾ ਦੁਹਰਾਅ ਅਨੋਖਾ ਰੰਗ ਬੰਨ੍ਹਦਾ ਹੈ ਰਾਮਕਲੀ ਰਾਗ ਦੇ ਇੱਕ ਸ਼ਬਦ ਵਿੱਚ ਕਰਮ-ਕਾਂਡਾਂ ਦੇ ਮੁਕਾਬਲੇ ਰਾਮ-ਨਾਮ ਦੀ ਮਹਿਮਾ ਬਿਆਨ ਕਰਦੇ ਹੋਏ ਭਗਤ ਨਾਮਦੇਵ ਜੀ ਨਿਰਣਾ ਦਿੰਦੇ ਹੋਏ ਦੁਹਰਾਉਂਦੇ ਹਨਰਾਮ ਨਾਮ ਸਰ ਤਊ ਪੂਜੈਭਾਵ ਵੱਡੇ ਤੋਂ ਵੱਡਾ ਕਰਮ-ਕਾਂਡ ਵੀ ਰਾਮ-ਨਾਮ ਦੇ ਮੁਕਾਬਲੇ ਤੁੱਛ ਹੈ ਅਤੇ ਰਾਮ-ਨਾਮ ਹੀ ਸਰਵੋਤਮ ਹੈ

ਭਗਤ ਨਾਮਦੇਵ ਜੀ ਸ਼ਬਦ-ਅਲੰਕਾਰ ਦੀ ਵਰਤੋਂ ਆਪਣੀ ਬਾਣੀ ਵਿੱਚ ਬੜੀ ਖ਼ੂਬਸੂਰਤੀ ਨਾਲ ਕਰਦੇ ਹਨ ਸ਼ਬਦ-ਅਲੰਕਾਰ ਦੀਆਂ ਉਦਾਹਰਣਾਂ ਇਸ ਤਰ੍ਹਾਂ ਦੇਖੀਆਂ ਜਾ ਸਕਦੀਆਂ ਹਨ:

ਸਤਿ ਸਤਿ ਸਤਿ ਸਤਿ ਸਤਿ ਗੁਰਦੇਵ ਝੂਠ ਝੂਠ ਝੂਠ ਝੂਠ ਆਨ ਸਭ ਸੇਵ   (ਭੈਰਉ, ਨਾਮਦੇਵ ਜੀ, ਪੰਨਾ ੧੧੬੬)

ਬਾਵਨ ਬੀਖੂ ਬਾਨੈ ਬੀਖੇ ਬਾਸੁ ਤੇ ਸੁਖ ਲਾਗਿਲਾ   (ਪ੍ਰਭਾਤੀ, ਨਾਮਦੇਵ ਜੀ, ਪੰਨਾ ੧੩੫੧)

ਭਗਤ ਨਾਮਦੇਵ ਜੀ ਆਪਣੀ ਬਾਣੀ ਵਿੱਚ ਪ੍ਰਤੀਕਾਤਮਕ ਸ਼ੈਲੀ ਦੀ ਵਰਤੋਂ ਬਾਖ਼ੂਬੀ ਕਰਦੇ ਹਨ ਇਸ ਸ਼ੈਲੀ ਵਿੱਚ ਨਾਮ-ਸਿਮਰਨ ਦਾ ਢੰਗ ਅਤੇ ਇਸ ਸਿਮਰਨ ਦਾ ਮਹੱਤਵ ਇਸ ਤਰ੍ਹਾਂ ਦੱਸਦੇ ਹਨ:

ਮਨੁ ਮੇਰੋ ਗਜੁ ਜਿਹਬਾ ਮੇਰੀ ਕਾਤੀ ਮਪਿ ਮਪਿ ਕਾਟਉ ਜਮ ਕੀ ਫਾਸੀ

ਅਤੇ

ਸੁਇਨੇ ਕੀ ਸੂਈ ਰੁਪੇ ਕਾ ਧਾਗਾ ਨਾਮੇ ਕਾ ਚਿਤੁ ਹਰਿ ਸਿਉ ਲਾਗਾ   (ਆਸਾ, ਨਾਮਦੇਵ ਜੀ, ਪੰਨਾ ੪੮੫)

ਭਗਤ ਜੀ ਆਪਣੇ ਕਿੱਤੇ ਨਾਲ ਸੰਬੰਧਿਤ ਸ਼ਬਦਾਵਲੀ ਵਿੱਚੋਂ ਪ੍ਰਤੀਕਾਂ ਦੀ ਵਰਤੋਂ ਕਰਦੇ ਹਨ ਮਨ ਰੂਪੀ ਗਜ ਨਾਲ ਜਮਾਂ ਦੀ ਫਾਹੀ ਦੇ ਡਰ ਰੂਪੀ ਕੱਪੜੇ ਨੂੰ ਮਿਣ-ਮਿਣ ਕੇ ਆਪ ਜੀ ਜੀਭ ਰੂਪੀ ਕੈਂਚੀ ਨਾਲ ਨਾਮ ਜਪ-ਜਪ ਕੇ ਕੱਟਦੇ ਹਨ ਗੁਰ ਉਪਦੇਸ਼ ਰੂਪੀ ਸੋਨੇ ਦੀ ਸੂਈ ਨਾਲ ਸੁਰਤ ਰੂਪੀ ਚਾਂਦੀ ਦੇ ਧਾਗੇ ਨਾਲ ਮਨ ਨੂੰ ਪਰਮਾਤਮਾ ਦੇ ਨਾਮ ਨਾਲ ਸਿਉਣ ਦੀ ਕਿਰਿਆ ਕਰਦੇ ਹਨ ਇਸੇ ਤਰ੍ਹਾਂ ਹੀ ਆਪ ਜੀ ਨਮਾਜ਼ ਅਦਾ ਕਰਨ ਦਾ ਸਹੀ ਢੰਗ ਪ੍ਰਤੀਕਾਂ ਰਾਹੀਂ ਬਿਆਨ ਕਰਦੇ ਹਨ:

ਦੇਹੀ ਮਹਜਿਦਿ ਮਨੁ ਮਉਲਾਨਾ ਸਹਜ ਨਿਵਾਜ ਗੁਜਾਰੈ    (ਭੈਰਉ, ਨਾਮਦੇਵ ਜੀ, ਪੰਨਾ ੧੧੬੭)

ਦੇਹੀ ਭਾਵ ਸਰੀਰ ਰੂਪੀ ਮਸਜਿਦ ਵਿੱਚ ਮਨ-ਰੂਪੀ ਮੁੱਲਾਂ ਨੂੰ ਸਹਿਜ-ਢੰਗ ਨਾਲ ਨਮਾਜ ਅਦਾ ਕਰਨੀ ਚਾਹੀਦੀ ਹੈ ਇਸ ਦਾ ਭਾਵ ਇਹੀ ਹੈ ਕਿ ਅੱਲਾ ਦੇ ਨਾਮ ਵਿੱਚ ਮਨ ਨੂੰ ਜੋੜ ਕੇ ਸਹਿਜ ਢੰਗ ਨਾਲ ਜੇਕਰ ਸਰੀਰ ਨਮਾਜ ਅਦਾ ਕਰੇ ਤਾਂ ਹੀ ਨਮਾਜ ਅਦਾ ਕਰਨ ਦਾ ਕੋਈ ਲਾਭ ਹੋ ਸਕਦਾ ਹੈ

ਮਾਇਆ ਦੇ ਮੋਹ ਤੋਂ ਮੁਕਤ ਹੋ ਜਾਣ ਦੀ ਅਵਸਥਾ ਵੀ ਭਗਤ ਨਾਮਦੇਵ ਜੀ ਨੇ ਪ੍ਰਤੀਕ ਵਰਤ ਕੇ ਬਿਆਨ ਕੀਤੀ ਹੈ:

ਦਸ ਬੈਰਾਗਨਿ ਮੋਹਿ ਬਸਿ ਕੀਨੀ ਪੰਚਹੁ ਕਾ ਮਿਟ ਨਾਵਉ
ਸਤਰਿ ਦੋਇ ਭਰੇ ਅੰਮ੍ਰਿਤ ਸਰਿ ਬਿਖ ਕਉ ਮਾਰਿ ਕਢਾਵਉ   (ਧਨਾਸਰੀ, ਨਾਮਦੇਵ ਜੀ, ਪੰਨਾ ੬੯੩)

ਬੈਰਾਗਨ ਰੂਪੀ ਜੀਵਾਤਮਾ ਨੇ ਦਸ ਇੰਦਰੇ (ਪੰਜ ਕਰਮ ਇੰਦਰੇ ਹੱਥ, ਪੈਰ, ਮੂੰਹ, ਗੁਦਾ ਅਤੇ ਲਿੰਗ, ਪੰਜ ਗਿਆਨ ਇੰਦਰੇ ਨੇਤਰ, ਨੱਕ, ਕੰਨ, ਰਸਨਾ ਅਤੇ ਚਮੜੀ) ਆਪਣੇ ਵੱਸ ਵਿੱਚ ਕਰ ਲਏ ਹਨ ਅਤੇ ਇਨ੍ਹਾਂ ਨਾਲ ਸੰਬੰਧ ਰੱਖਦੇ ਪੰਜ ਵਿਕਾਰਾਂ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਨੂੰ ਮਿਟਾ ਦਿੱਤਾ ਹੈ ਇਸ ਢੰਗ ਨਾਲ ਸਰੀਰ ਦੀਆਂ ਬਹੱਤਰ ਹਜ਼ਾਰ ਨਾੜੀਆਂ ਵਿੱਚੋਂ ਮਾਇਆ ਦੇ ਮੋਹ ਰੂਪੀ ਅਤੇ ਵਿਕਾਰਾਂ ਰੂਪੀ ਜ਼ਹਿਰ ਨੂੰ ਬਾਹਰ ਕੱਢ ਕੇ ਇਨ੍ਹਾਂ ਨਾੜੀਆਂ ਵਿੱਚ ਨਾਮ ਰੂਪੀ ਅੰਮ੍ਰਿਤ ਦਾ ਜਲ ਭਰ ਲਿਆ ਹੈ

ਇੱਕ ਹੋਰ ਥਾਂ ਭਗਤ ਨਾਮਦੇਵ ਜੀ ਨੇ ਪਰਮਾਤਮਾ ਦੇ ਨਾਮ ਦੀ ਉਪਮਾ ਪਾਰਸ ਨਾਲ ਕੀਤੀ ਹੈ ਅਤੇ ਆਪਣੇ-ਆਪ ਦੀ ਤੁਲਨਾ ਲੋਹੇ ਨਾਲ ਕੀਤੀ ਹੈ ਪਰ ਇਹ ਵੀ ਦੱਸਿਆ ਹੈ ਕਿ ਲੋਹਾ ਪਾਰਸ ਦਾ ਸੰਗ ਪਾ ਕੇ ਸੋਨਾ ਬਣ ਗਿਆ ਹੈ:

ਤੁਮ- ਚੇ ਪਾਰਸੁ ਹਮ ਚੇ ਲੋਹਾ ਸੰਗੇ ਕੰਚਨੁ ਭੈਇਲਾ (ਪ੍ਰਭਾਤੀ, ਨਾਮਦੇਵ ਜੀ, ਪੰਨਾ ੧੩੫੧)

ਯੋਗ-ਮਤ ਦੀ ਸ਼ਬਦਾਵਲੀ ਵਰਤ ਕੇ ਭਗਤ ਨਾਮਦੇਵ ਜੀ ਨੇ ਪ੍ਰਭੂ-ਨਾਮ ਦੀ ਪ੍ਰਾਪਤੀ ਦਾ ਢੰਗ ਪ੍ਰਭੂ-ਪ੍ਰੀਤ ਰਾਹੀਂ ਦੱਸਿਆ ਹੈ ਯੋਗ-ਮਤ ਵੱਲੋਂ ਅਪਨਾਇਆ ਜਾਣ ਵਾਲਾ ਢੰਗ ਦੱਸਦੇ ਹਨ:

ਇੜਾ ਪਿੰਗੁਲਾ ਅਉਰੁ ਸੁਖਮਨਾ ਪਉਨੈ ਬੰਧਿ ਰਹਾਉਗੋ
ਚੰਦੁ ਸੂਰਜੁ ਦੁਇ ਸਮ ਕਰਿ ਰਾਖਉ ਬ੍ਰਹਮ ਜੋਤਿ ਮਿਲਿ ਜਾਉਗੋ   (ਰਾਮਕਲੀ, ਨਾਮਦੇਵ ਜੀ, ਪੰਨਾ ੯੭੩)

ਪਰ ਇਸੇ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਵਿੱਚ ਬ੍ਰਹਮ ਜੋਤਿ ਨਾਲ ਮਿਲਣ ਦਾ ਢੰਗ ਰਾਮ-ਨਾਮ ਦੇ ਸਿਮਰਨ ਨੂੰ ਦੱਸਦੇ ਹਨ:

ਬੈਰਾਗੀ ਰਾਮਹਿ ਗਾਵਉਗੋ ਸਬਦਿ ਅਤੀਤ ਅਨਾਹਦਿ ਰਾਤਾ ਆਕੁਲ ਕੈ ਘਰਿ ਜਾਉਗੋਰਹਾਉ   (ਰਾਮਕਲੀ, ਨਾਮਦੇਵ ਜੀ, ਪੰਨਾ ੯੭੩)

ਇਸ ਸ਼ਬਦ ਵਿੱਚ ਗਾਵਉਗੋ, ਬਜਾਵਉਗੋ, ਜਾਉਗੋ, ਰਹਾਉਗੋ, ਸਤਾਵਉਗੇ, ਨਾਉਗੋ, ਕਹਾਉਗੇ ਅਤੇ ਸਮਾਉਗੋ ਤੁਕਾਂਤ ਵਜੋਂ ਵਰਤੇ ਗਏ ਸ਼ਬਦ ਬੜਾ ਅਨੰਦਮਈ ਸੰਗੀਤਕ ਰਸ ਪੈਦਾ ਕਰਦੇ ਹਨ ਇੱਕ ਬਹੁਤ ਹੀ ਵੈਰਾਗਮਈ ਅਤੇ ਬਿਰਹਾ ਦੀ ਤੀਬਰ ਅਵਸਥਾ ਨੂੰ ਪ੍ਰਗਟਾਉਂਦਾ ਸ਼ਬਦ ਸ਼ਬਦ-ਅਲੰਕਾਰ ਦਾ ਵੀ ਇੱਕ ਸੁੰਦਰ ਰੂਪ ਹੈ ਇਸ ਸ਼ਬਦ ਦੀਆਂ ਆਰੰਭ ਦੀਆਂ ਪੰਕਤੀਆਂ ਹਨ:

ਮੋ ਕਉ ਤੂੰ ਬਿਸਾਰਿ ਤੂ ਬਿਸਾਰਿ ਤੂ ਬਿਸਾਰੇ ਰਾਮਈਆਰਹਾਉ   (ਮਲਾਰ, ਨਾਮਦੇਵ ਜੀ, ਪੰਨਾ ੧੨੯੨)

ਭਗਤ ਨਾਮਦੇਵ ਜੀ ਆਪਣੀ ਬਾਣੀ ਵਿੱਚ ਉਦਾਹਰਣਾਂ, ਦ੍ਰਿਸ਼ਟਾਂਤਾਂ ਅਤੇ ਅਲੰਕਾਰਾਂ ਦੀ ਭਰਪੂਰ ਵਰਤੋਂ ਕਰਦੇ ਹਨ ਆਪ ਜੀ ਨੇ ਬਹੁਤ ਸਾਰੇ ਦ੍ਰਿਸ਼ਟਾਂਤ ਮਿਥਿਹਾਸ ਵਿੱਚੋਂ ਲਏ ਹਨ ਇਸੇ ਤਰ੍ਹਾਂ ਆਪ ਜੀ ਨੇ ਆਮ ਜੀਵਨ ਵਿੱਚੋਂ ਅਤੇ ਕੁਦਰਤ ਵਿੱਚੋਂ ਵੀ ਦ੍ਰਿਸ਼ਟਾਂਤਾਂ ਦੀ ਖ਼ੂਬ ਵਰਤੋਂ ਕੀਤੀ ਹੈ ਇਹ ਢੰਗ ਦਿੱਤੇ ਜਾ ਰਹੇ ਭਗਤੀ ਦੇ ਉਪਦੇਸ਼ ਨੂੰ ਦ੍ਰਿੜ੍ਹ ਕਰਾਉਣ ਲਈ ਭਗਤ ਜੀ ਨੇ ਵਰਤਿਆ ਹੈ ਮਿਥਿਹਾਸ ਵਿੱਚੋਂ ਲਏ ਗਏ ਦ੍ਰਿਸ਼ਟਾਂਤਾਂ ਦੀ ਉਦਾਹਰਣ ਵਜੋਂ ਹੇਠ ਲਿਖੇ ਭਗਤ ਜੀ ਦੇ ਪਵਿੱਤਰ ਕਥਨ ਦੇਖੇ ਜਾ ਸਕਦੇ ਹਨ:

ਤਾਰੀਲੇ ਗਨਿਕਾ ਬਿਨੁ ਰੂਪ ਕੁਬਿਜਾ ਬਿਆਧਿ ਅਜਾਮਲੁ ਤਾਰੀਅਲੇ

ਅਤੇ

ਦਾਸੀ ਸੁਤ ਜਨੁ ਬਿਦਰੁ ਸੁਦਾਮਾ ਉਗ੍ਰਸੈਨ ਕਉ ਰਾਜ ਦੀਏ   (ਰਾਗ ਗਉੜੀ ਚੇਤੀ, ਨਾਮਦੇਵ ਜੀ, ਪੰਨਾ ੩੪੫)

ਸੰਡਾ ਮਰਕਾ ਜਾਇ ਪੁਕਾਰੇ ਪੜੈ ਨਹੀ ਹਮ ਹੀ ਪਚਿ ਹਾਰੇ

ਰਾਮੁ ਕਹੈ ਕਰ ਤਾਲ ਬਜਾਵੈ ਚਟੀਆ ਸਭੈ ਬਿਗਾਰੇ   (ਭੈਰਉ, ਨਾਮਦੇਵ ਜੀ, ਪੰਨਾ ੧੧੬੫)

ਭਗਤ ਨਾਮਦੇਵ ਜੀ ਮਿਥਿਹਾਸਿਕ ਉਦਾਹਰਣਾਂ ਦੇ ਕੇ ਸਾਨੂੰ ਸਮਝਾ ਰਹੇ ਹਨ ਕਿ ਪਰਮਾਤਮਾ ਏਨਾ ਬੇਅੰਤ ਅਤੇ ਦਇਆਲੂ ਹੈ ਕਿ ਉਹ ਗਨਿਕਾ, ਕੁਬਿਜਾ ਅਤੇ ਅਜਾਮਲ ਵਰਗੇ ਪਾਪੀਆਂ ਨੂੰ ਮੁਕਤ ਕਰ ਦਿੰਦਾ ਹੈ ਬਿਦਰ, ਸੁਦਾਮਾ ਅਤੇ ਉਗਰਸੈਨ ਜਿਹੇ ਨਿਤਾਣੇ ਵਿਅਕਤੀਆਂ ਦੇ ਵੀ ਸਾਰੇ ਦੁੱਖ ਦੂਰ ਕਰ ਦਿੰਦਾ ਹੈ ਸਾਨੂੰ ਪਰਮਾਤਮਾ ਪ੍ਰਤੀ ਭਗਤੀ ਵਿੱਚ ਦ੍ਰਿੜ੍ਹ ਰਹਿਣ ਦੀ ਉਦਾਹਰਣ ਪ੍ਰਹਲਾਦ ਭਗਤ ਦੇ ਜੀਵਨ ਵਿੱਚੋਂ ਦਿੱਤੀ ਹੈ ਕਿ ਸੰਡ ਅਤੇ ਮਰਕ ਵਰਗੇ ਅਧਿਆਪਕ ਆਪਣੀ ਚਤੁਰਾਈ ਅਤੇ ਸਿਆਣਪ ਨਾਲ ਵੀ ਭਗਤ ਪ੍ਰਹਲਾਦ ਨੂੰ ਰਾਮ-ਨਾਮ ਜਪਣ ਤੋਂ ਨਹੀਂ ਹਟਾ ਸਕੇ ਸਗੋਂ ਇਹ ਅਧਿਆਪਕ ਹਰਨਾਕਸ਼ ਕੋਲ ਜਾ ਕੇ ਗਿਲਾ ਪ੍ਰਗਟ ਕਰਦੇ ਹਨ ਕਿ ਪ੍ਰਹਲਾਦ ਨੇ ਤਾਂ ਹੋਰ ਵਿਦਿਆਰਥੀਆਂ ਨੂੰ ਵੀ ਰਾਮ-ਨਾਮ ਵਾਲੇ ਪਾਸੇ ਲਾ ਲਿਆ ਹੈ

ਭਗਤ ਨਾਮਦੇਵ ਜੀ ਪ੍ਰਭੂ ਨਾਲ ਤੀਬਰ ਪ੍ਰੀਤ ਕਰਨ ਲਈ ਸਾਨੂੰ ਪੇ੍ਰਨ ਵਾਸਤੇ ਉਦਾਹਰਣਾਂ ਦਿੰਦੇ ਹੋਏ ਫ਼ਰਮਾਉਂਦੇ ਹਨ:

ਜੈਸੀ ਭੂਖੇ ਪ੍ਰੀਤਿ ਅਨਾਜ ਤ੍ਰਿਖਾਵੰਤ ਜਲ ਸੇਤੀ ਕਾਜ

ਜੈਸੀ ਮੂੜ ਕੁਟੰਬ ਪਰਾਇਣ ਐਸੀ ਨਾਮੇ ਪ੍ਰੀਤਿ ਨਰਾਇਣ   (ਭੈਰਉ, ਨਾਮਦੇਵ ਜੀ, ਪੰਨਾ ੧੧੬੪)

ਜੈਸੇ ਬਿਖੈ ਹੇਤ ਪਰ ਨਾਰੀ ਐਸੇ ਨਾਮੇ ਪ੍ਰੀਤਿ ਮੁਰਾਰੀ   (ਗੋਂਡ, ਨਾਮਦੇਵ ਜੀ, ਪੰਨਾ ੮੭੪)

ਮੋਹਿ ਲਾਗਤੀ ਤਾਲਾ ਬੇਲੀ ਬਛਰੇ ਬਿਨੁ ਗਾਇ ਅਕੇਲੀ

ਪਾਨੀਆ ਬਿਨੁ ਮੀਨੁ ਤਲਫੈ ਐਸੇ ਰਾਮ ਨਾਮਾ ਬਿਨੁ ਬਾਪੁਰੋ ਨਾਮਾਰਹਾਉ   (ਗੋਂਡ, ਨਾਮਦੇਵ ਜੀ, ਪੰਨਾ ੮੭੪)

ਭੁੱਖੇ ਦੀ ਰੋਟੀ ਨਾਲ ਪ੍ਰੀਤ, ਪਿਆਸੇ ਦੀ ਪਾਣੀ ਨਾਲ ਪ੍ਰੀਤ, ਨਾਸਮਝ ਬੰਦੇ ਦੀ ਪਰਿਵਾਰ ਨਾਲ ਹੱਦੋਂ ਵੱਧ ਪ੍ਰੀਤ, ਵਿਸ਼ਈ ਅਥਵਾ ਕਾਮੀ ਪੁਰਸ਼ ਦੀ ਪਰ-ਨਾਰੀ ਪ੍ਰਤੀ ਤੀਬਰ ਪ੍ਰੀਤ, ਗਊ ਦੀ ਵੱਛੇ ਨਾਲ ਪ੍ਰੀਤ ਅਤੇ ਮੱਛੀ ਦੀ ਪਾਣੀ ਨਾਲ ਪ੍ਰੀਤ ਅਜਿਹੀਆਂ ਉਦਾਹਰਣਾਂ ਹਨ ਜਿਨ੍ਹਾਂ ਤੋਂ ਅਸੀਂ ਸਮਝ ਸਕਦੇ ਹਾਂ ਕਿ ਸਾਨੂੰ ਵੀ ਪਰਮਾਤਮਾ ਨਾਲ ਏਨੀ ਹੀ ਸ਼ਿੱਦਤ ਅਤੇ ਤੀਬਰਤਾ ਨਾਲ ਪ੍ਰੀਤ ਕਰਨੀ ਚਾਹੀਦੀ ਹੈ ਪਰਮਾਤਮਾ ਦੇ ਨਾਮ ਤੋਂ ਬਿਨਾਂ ਸਾਨੂੰ ਆਪਣਾ ਜੀਵਨ ਹੀ ਖ਼ਤਮ ਹੁੰਦਾ ਲੱਗਣਾ ਚਾਹੀਦਾ ਹੈ ਬੰਦਗੀ ਹੀ ਸਾਡੀ ਜ਼ਿੰਦਗੀ ਹੋ ਜਾਣੀ ਚਾਹੀਦੀ ਹੈ

ਭਗਤ ਨਾਮਦੇਵ ਜੀ ਦੀ ਬਾਣੀ ਦੀ ਕਾਵਿ-ਸ਼ੈਲੀ ਦੀ ਵਿਚਾਰ ਕਰਦਿਆਂ ਸਾਨੂੰ ਇਹ ਸਪਸ਼ਟ ਹੋ ਜਾਂਦਾ ਹੈ ਕਿ ਭਗਤ ਜੀ ਜਿੱਥੇ ਅਧਿਆਤਮਕ ਅਨੁਭਵ ਵਜੋਂ ਪਰਮਾਤਮਾ ਨਾਲ ਇਕਮਿਕ ਸਨ ਉੱਥੇ ਆਪ ਜੀ ਦਾ ਦੁਨਿਆਵੀ ਅਨੁਭਵ ਵੀ ਬੜਾ ਵਿਸ਼ਾਲ ਸੀ ਵੇਦ-ਕਤੇਬ, ਪੁਰਾਣ-ਸ਼ਾਸਤ੍ਰ ਤੱਤ-ਰੂਪ ਵਿੱਚ ਆਪ ਜੀ ਨੇ ਸਮਝੇ ਹੋਏ ਸਨ ਆਪ ਜੀ ਦਾ ਬੌਧਿਕ ਗਿਆਨ ਬਹੁਤ ਹੀ ਉੱਚੇ ਦਰਜੇ ਦਾ ਸੀ ਆਪ ਜੀ ਸੱਚਮੁੱਚ ਹੀ ਭਗਤੀ ਲਹਿਰ ਦੀ ਮਾਲਾ ਦੇ ਅਨਮੋਲ ਮੋਤੀ ਸਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3150)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸੁਖਦੇਵ ਸਿੰਘ ਸ਼ਾਂਤ

ਸੁਖਦੇਵ ਸਿੰਘ ਸ਼ਾਂਤ

Avon, Indiana, U.S.A.
Phone: (1-317-406-0002)
Email: (shant.sukhdev@gmail.com)