SwarnSBhangu7ਪੁਲਿਸ ਦੀ ਸਾਖ਼ ਨੂੰ ਖੋਰਾ ਲੱਗੇਗਾਜਿਸ ਕਾਰਨ ਹੁਣ ਕਹਾਣੀ ਨੂੰ ਪਿਛਲ-ਮੋੜਾ ...
(25 ਨਵੰਬਰ 2020)

 

ਇਸ ਮੌਕੇ ਵਿਰਲਾਪ ਕਰਦਿਆਂ ਕਵਾਮੇ ਅਵਾਮੋ ਨੇ ਕਿਹਾ ਸੀ, “ਪੈਸਾਸਮੇਂ ਦਾ ਬਦਲ ਹੋ ਹੀ ਨਹੀਂ ਸਕਦਾਤੁਸੀਂ ਅਜਿਹਾ ਪ੍ਰਬੰਧ ਕਰੋ ਕਿ ਕਦੇ ਵੀ ਕਿਸੇ ਬੇਗੁਨਾਹ ਨੂੰ ਸੀਖਾਂ ਪਿੱਛੇ ਨਾ ਰਹਿਣਾ ਪਏ।”

***

Three Innocentsਮਨੁੱਖੀ-ਇਤਿਹਾਸ ਵਿੱਚ ਅਜਿਹੀਆਂ ਮਿਸਾਲਾਂ ਵੀ ਮਿਲਦੀਆਂ ਹਨ ਜਦੋਂ ਅਦਾਲਤੀ-ਅਨਿਆਂ ਦਾ ਸ਼ਿਕਾਰ ਹੋਏ ਪੀੜਤ, ਫਾਹੇ ਤਕ ਲਟਕ ਚੁੱਕੇ ਹਨ ਅਤੇ ਬਹੁਤਿਆਂ ਨੂੰ ਦਹਾਕਿਆਂ ਬੱਧੀ ਜੇਲਾਂ ਵਿੱਚ ਰਹਿਣਾ ਪਿਆ ਹੈਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਇਹ ਵਰਤਾਰਾ ਜਾਰੀ ਹੈਅਜਿਹੇ ਹੀ ਇੱਕ ਕੇਸ ਦਾ ਅੰਤ, ਅਮਰੀਕਾ ਦੇ ਸੂਬੇ ਓਹਾਇਓ ਦੇ ਕਲੀਵਲੈਂਡ ਸ਼ਹਿਰ ਵਿੱਚ ਮਈ 2020 ਵਿੱਚ ਉਦੋਂ ਹੋਇਆ ਜਦੋਂ ਲਗਭਗ 40 ਸਾਲ ਜੇਲ ਵਿੱਚ ਬਿਤਾਉਣ ਉਪਰੰਤ ਤਿੰਨ ਪੀੜਤਾਂ ਨੂੰ ਜ਼ਿਲ੍ਹਾ ਜੱਜ ‘ਡਾਨ ਪੋਸਟਰ’ ਦੀ ਅਦਾਲਤ ਨੇ 18 ਮਿਲੀਅਨ ਡਾਲਰ ਮੁਆਵਜੇ ਵਜੋਂ ਦੇਣ ਦਾ ਆਰਡਰ ਕੀਤਾ

ਨਿਰਦੋਸ਼ ਸਾਬਤ ਹੋਣ ਉਪਰੰਤ ਜੱਜ ‘ਰਿਚਰਡ ਮੈਕਮੌਂਗਲੇ’ ਦੀ ਅਦਾਲਤ ਨੇ ਇਨ੍ਹਾਂ ਵਿੱਚੋਂ ਰਿੱਕੀ ਜੈਕਸਨ ਅਤੇ ਵਿਲੇ ਬਰਿਜਮੈਨ ਨਾਂ ਦੇ ਦੋਂਹ ਪੀੜਤਾਂ ਨੂੰ ਨਵੰਬਰ 2014 ਵਿੱਚ ਰਿਹਾਅ ਕਰ ਦਿੱਤਾ ਸੀਇਨ੍ਹਾਂ ਵਿੱਚੋਂ ‘ਕਵਾਮੇ ਅਜਾਮੋ’ ਨਾਂ ਦਾ ਇੱਕ ਪੀੜਤ ਜੋ ਜੇਲ ਦੇ ਅਣਮਨੁੱਖੀ ਭੀੜੇ ਕਮਰੇ ਕਾਰਨ (ਜਿਸ ਵਿੱਚ ਉਹ ਬਾਹਾਂ ਵੀ ਨਹੀਂ ਸੀ ਫੈਲਾ ਸਕਦਾ) ਬੇਢਬਾ ਹੋ ਗਿਆ ਸੀ, ਜਿਸ ਕਾਰਨ ਉਸ ਨੂੰ 2003 ਵਿੱਚ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਸੀਜਦੋਂ 9 ਦਸੰਬਰ 2014 ਨੂੰ ਬਕਾਇਦਾ ਅਦਾਲਤ ਵਿੱਚ ਬੁਲਾ ਕੇ ਜੱਜ ਨੇ ਉਸ ਨੂੰ ਨਿਰਦੋਸ਼ ਕਿਹਾ ਤਾਂ ਉਹ ਫੁੱਟ ਫੁੱਟ ਕੇ ਰੋ ਪਿਆਇਸ ਮੌਕੇ ’ਤੇ ਜੱਜ ਉਸਦੇ ਕੋਲ ਜਾ ਬੈਠਿਆ ਅਤੇ ਮੋਢੇ ’ਤੇ ਹੱਥ ਧਰਕੇ ਉਸ ਨੂੰ ਸਹਿਜ ਕਰਦਿਆਂ, ਉਸਦੇ ਮੂਹਰੇ ਖਾਲੀ ਕਾਗਜ਼ ਰੱਖ ਦਿੱਤਾ ਕਿ ਉਹ ਜੇਲ ਦੇ ਸਮੇਂ ਬਦਲੇ, ਜਿੰਨੀ ਮਰਜ਼ੀ ਰਕਮ ਭਰ ਲਵੇ, ਅਦਾਲਤ ਇਹ ਰਕਮ ਮੁਆਵਜੇ ਵਜੋਂ ਉਸ ਨੂੰ ਦਿਵਾਏਗੀਇਸ ਮੌਕੇ ਵਿਰਲਾਪ ਕਰਦਿਆਂ ਕਵਾਮੇ ਅਵਾਮੋ ਨੇ ਕਿਹਾ ਸੀ, “ਪੈਸਾ ਸਮੇਂ ਦਾ ਬਦਲ ਹੋ ਹੀ ਨਹੀਂ ਸਕਦਾ ਤੁਸੀਂ ਅਜਿਹਾ ਪ੍ਰਬੰਧ ਕਰੋ ਕਿ ਕਦੇ ਵੀ ਕਿਸੇ ਬੇਗੁਨਾਹ ਨੂੰ ਸੀਖਾਂ ਪਿੱਛੇ ਨਾ ਰਹਿਣਾ ਪਏ।”

ਹੋਇਆ ਇਹ ਸੀ ਕਿ 1975 ਵਿੱਚ ਇਨ੍ਹਾਂ ਤਿੰਨ ਸਿਆਹਫਾਮ ਨੌਜਵਾਨਾਂ ਨੂੰ ਪੁਲਿਸ ਨੇ ਇੱਕ ਵਪਾਰੀ ਨੂੰ ਕਤਲ ਕਰਨ ਦੇ ਦੋਸ਼ ਵਿੱਚ ਫੜ ਲਿਆ ਸੀਪੁਲਿਸ ਨੇ ਬਾਰ੍ਹਾਂ ਸਾਲਾਂ ਦਾ ਇੱਕ ਲੜਕਾ ‘ਈਦੀ ਵਰਨਨ’ ਮੌਕੇ ਦੇ ਗਵਾਹ ਵਜੋਂ ਪੇਸ਼ ਕੀਤਾਇਸ ਲੜਕੇ ਦੀ ਗਵਾਹੀ ਨੂੰ ਅਧਾਰ ਬਣਾ ਕੇ ਅਦਾਲਤ ਨੇ ਇਨ੍ਹਾਂ ਤਿੰਨਾਂ ਨੂੰ ਸਜ਼ਾਏ-ਮੌਤ ਦਾ ਦਾ ਹੁਕਮ ਸੁਣਾ ਦਿੱਤਾਵਰਨਣਯੋਗ ਹੈ ਕਿ ਉਸ ਸਮੇਂ ਅਦਾਲਤ ਨੇ ਬਚਾਅ ਪੱਖ ਦਾ ਕੋਈ ਵੀ ਗਵਾਹ ਨਾ ਲਿਆ, ਨਾ ਹੀ ਇਨ੍ਹਾਂ ‘ਹਤਿਆਰਿਆਂ’ ਨੂੰ ਨਿਰਦੋਸ਼ ਹੋਣ ਦੇ ਸਬੂਤ ਜੁਟਾਉਣ ਦਾ ਮੌਕਾ ਦਿੱਤਾ ਅਤੇ ਨਾ ਹੀ ਉਨ੍ਹਾਂ ਦਾ ਕੋਈ ਪਿਛੋਕੜ ਵੇਖਣਾ ਜ਼ਰੂਰੀ ਸਮਝਿਆ ਗਿਆ

ਇਸ ਤੋਂ ਬਾਅਦ 1978 ਵਿੱਚ ਉੱਚ ਅਦਾਲਤ ਨੇ ਇਨ੍ਹਾਂ ਦੀ ਸਜ਼ਾਏ-ਮੌਤ ਨੂੰ ਉਮਰ-ਕੈਦ ਵਿੱਚ ਤਬਦੀਲ ਕਰ ਦਿੱਤਾ ਕਿਉਂਕਿ ਉੱਪਰ ਜ਼ਿਕਰ ਕੀਤੀਆਂ ਅਣਮਨੁੱਖੀ ਜੇਲ ਹਾਲਤਾਂ ਕਾਰਨ ਜਦੋਂ ਤਿੰਨਾਂ ਵਿੱਚੋਂ ਇੱਕ ‘ਕਵਾਮੇ ਅਜਾਮੋ’ ਨੂੰ 2003 ਵਿੱਚ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਸੀ ਤਾਂ ਉਹ ਬਾਹਰ ਜਾ ਕੇ ਵਾਰ ਵਾਰ ਕਹਿੰਦਾ ਰਿਹਾ ਕਿ ਉਹ ਸਾਰੇ ਬੇਗੁਨਾਹ ਹਨਜਦੋਂ ਉਸਦੀ ਵੇਦਨਾ, ‘ਕਲੀਵਲੈਂਡ-ਸੀਨ’ ਮੈਗਜ਼ੀਨ ਦੇ ਇੱਕ ਸੰਵੇਦਨਸ਼ੀਲ ਰਿਪੋਰਟਰ ‘ਕਾਇਲ ਸਵੈਨਸਨ’ ਦੇ ਕੰਨੀ ਪਈ ਤਾਂ ਉਸਨੇ ਇਸ ਕੇਸ ਦੀ ਪੜਤਾਲ ਅਰੰਭ ਦਿੱਤੀਪੜਤਾਲ ਦੌਰਾਨ ਹੀ ਉਹ ‘ਈਦੀ ਵਰਨਨ’ ਨਾਂ ਦੇ ਉਸ ਗਵਾਹ ਨੂੰ ਮਿਲਿਆ, ਜਿਸਦੀ ਗਵਾਹੀ ਨੇ ਬੇਗੁਨਾਹਾਂ ਨੂੰ ਦੋਸ਼ੀ ਸਾਬਤ ਕਰ ਦਿੱਤਾ ਸੀਇਹ ਗਵਾਹ, ਜੋ ਇਸ ਸਮੇਂ ਤਕ ਬਾਲਗ ਬਣ ਚੁੱਕਾ ਸੀ, ਨੇ ਕਾਇਲ ਸਵੈਨਸਨ ਕੋਲ ਪਸਚਾਤਾਪ ਕੀਤਾ ਕਿ ਉਸਦੀ ਗਵਾਹੀ ਨਾਲ ਬੇਗੁਨਾਹ ਜੇਲ ਵਿੱਚ ਸੜ ਰਹੇ ਹਨਈਦੀ ਨੇ ਉਸ ਹਲਫਨਾਮੇ ਦੀ ਕਾਪੀ ਵੀ ਕਾਇਲ ਸਵੈਨਸਨ ਨੂੰ ਵਿਖਾਈ, ਜਿਹੜਾ ਉਸਨੇ ਪੁਲਿਸ ਨੂੰ ਦਿੱਤਾ ਸੀ ਕਿ ਮੇਰੀ ਝੂਠੀ ਗਵਾਹੀ ਦੇ ਅਧਾਰ ’ਤੇ ਜਿਹੜੇ ਵਿਅਕਤੀ ਜੇਲ ਵਿੱਚ ਸੜ ਰਹੇ ਹਨ, ਉਨ੍ਹਾਂ ਨੂੰ ਰਿਹਾਅ ਕਰਾਇਆ ਜਾਵੇਉਸ ਅਨੁਸਾਰ ਪੁਲਿਸ ਇਹ ਕਹਿੰਦੀ ਆ ਰਹੀ ਸੀ ਕਿ ਅਜਿਹਾ ਹੋਣ ਨਾਲ ਪੁਲਿਸ ਦੀ ਸਾਖ਼ ਨੂੰ ਖੋਰਾ ਲੱਗੇਗਾ, ਜਿਸ ਕਾਰਨ ਹੁਣ ਕਹਾਣੀ ਨੂੰ ਪਿਛਲ-ਮੋੜਾ ਨਹੀਂ ਦਿੱਤਾ ਜਾ ਸਕਦਾ

ਇਸ ਤੋਂ ਬਾਅਦ ਕਾਇਲ ਸਵੈਨਸਨ ਵੱਲੋਂ ਮੈਗਜ਼ੀਨ ਵਿੱਚ ਛਪਵਾਈ ਖੋਜੀ-ਰਿਪੋਰਟ ਨੂੰ ਅਧਾਰ ਬਣਾ ਕੇ ਪ੍ਰਸਿੱਧ ਵਕੀਲਾਂ ‘ਟੈਰੀ ਗਿਲਬਰਟਸ ਅਤੇ ਜੈਕਲੀਨ ਗਰੀਨ’ ਨੇ ਅਦਾਲਤ ਵਿੱਚ, ਸਜ਼ਾ ਭੁਗਤ ਰਹੇ ਇਨ੍ਹਾਂ ਤਿੰਨਾਂ ਬੇਗੁਨਾਹਾਂ ਨੂੰ ਇਨਸਾਫ ਦੇਣ ਲਈ ਕੇਸ ਪਾਇਆਸੁਣਵਾਈ ਉਪਰੰਤ ਅਦਾਲਤ ਨੇ ਕੇਸ ਦੀ ਮੁੜ ਪੜਤਾਲ ਲਈ ਮਾਹਿਰ-ਪੜਤਾਲੀਆਂ ਦੀ ਟੀਮ ’ਤੇ ਅਧਾਰਤ ‘ਓਹਾਇਓ ਇੰਨੋਸੈਂਟ ਪ੍ਰੋਜੈਕਟ’ ਦਾ ਗਠਨ ਕੀਤਾਕੇਸ ਦੌਰਾਨ ਪੁਲਿਸ ਅਤੇ ਬਚਾਅ ਪੱਖ ਦਰਮਿਆਨ ਕਸ਼ਮਕਸ਼ ਵੀ ਚੱਲਦੀ ਰਹੀ ਕਿਉਂਕਿ ਤਿੰਨਾਂ ਦਾ ਦੋਸ਼ ਮੁਕਤ ਹੋਣਾ ਪੁਲਿਸ ਦੀ ਇਖਲਾਕੀ ਹਾਰ ਸੀ

ਇਸ ਦੌਰਾਨ ਇਹ ਚਰਚਾ ਵੀ ਆਮ ਹੀ ਚੱਲ ਰਹੀ ਸੀ ਕਿ ਪੁਲਿਸ ਨੇ ਨਸਲੀ ਵਿਤਕਰੇ ਦੇ ਅਧਾਰ ’ਤੇ ਇਨ੍ਹਾਂ ਤਿੰਨਾਂ ਸਿਆਹਫਾਮ ਨੌਜਵਾਨਾਂ ਨੂੰ ਝੂਠਾ ਫਸਾਇਆ ਸੀਇਸ ਕੇਸ ਵਿੱਚ ਅਖੀਰ ਅਦਾਲਤ ਨੇ ਇਹ ਹੁਕਮ ਸੁਣਾਇਆ ਕਿ ਸਬੰਧਤ ਕੇਸ ਵਿੱਚ ਸਜ਼ਾ ਭੁਗਤਣ ਵਾਲੇ ਤਿੰਨੋਂ ਵਿਅਕਤੀ ਬੇਗੁਨਾਹ ਹਨਫੜੇ ਜਾਣ ਦੀ ਨੌਜਵਾਨ ਉਮਰ ਤੋਂ ਬਾਅਦ, ਛੱਡੇ ਜਾਣ ਸਮੇਂ ਇਹ ਤਿੰਨੋਂ ਸੱਠ ਸਾਲ ਤੋਂ ਵਧੇਰੇ, (ਅਦਬੀ ਬਜ਼ੁਰਗਾਂ ਵਾਲੀ) ਉਮਰ ਵਿੱਚ ਪਹੁੰਚ ਚੁੱਕੇ ਸਨਇਨ੍ਹਾਂ ਤਿੰਨਾਂ ਵਿੱਚੋਂ ਰਿੱਕੀ ਜੈਕਸਨ ਅਤੇ ਵਿਲੇ ਬਰਿਜਮੈਨ ਨੂੰ 39, 39 ਸਾਲ ਅਤੇ ਕਵਾਮੇ ਅਜਾਮੋ (ਜੋ ਵਿਲੇ ਬਰਿਜਮੈਨ ਦਾ ਸਕਾ ਭਰਾ ਹੀ ਸੀ) ਨੂੰ 28 ਸਾਲ ਜੇਲ ਵਿੱਚ ਰਹਿਣਾ ਪਿਆ ਸੀਇਸ ਕੇਸ ਨਾਲ ਸਬੰਧਤ ਰਹੇ ਪ੍ਰਤੀਬੱਧ-ਪੱਤਰਕਾਰ ਕਾਇਲ ਸਵੇਨਸਨ ਨੇ ਬਾਅਦ ਵਿੱਚ ਵਿਸ਼ਵ ਦੇ ਸੰਵੇਦਨ ਹਲਕਿਆਂ ਵਿੱਚ, ਚਰਚਾ ਦਾ ਵਿਸ਼ਾ ਬਣਦੀ ਆ ਰਹੀ ਪੁਸਤਕ ‘ਗੁੱਡ ਕਿਡਜ਼, ਬੈਡ ਸਿਟੀ’ ਲਿਖੀ, ਜਿਹੜੀ ਫਿਰਕਾਪ੍ਰਸਤੀ, ਝੂਠ, ਬੇਗੁਨਾਹੀ, ਜੇਲ-ਪੀੜਾਂ, ਪ੍ਰਤੀਬੱਧ ਪੱਤਰਕਾਰਤਾ ਅਤੇ ਵਕਾਲਤ, ਮਨੁੱਖੀ-ਮਨ ’ਤੇ ਲੱਗੇ ਅਨਿਆਂ ਦੇ ਫੱਟਾਂ ਵਿੱਚ ਉੱਭਰਿਆ ਵਿਰਲਾਪ, ਨਿਆਂ ਦੀ ਕੁਰਸੀ ’ਤੇ ਬੈਠਣ ਵਾਲੇ ਸੰਵੇਦਨਹੀਣ ਅਤੇ ਸੰਵੇਦਨਸ਼ੀਲ ਜੱਜਾਂ ਦੇ ਕਿਰਦਾਰ ਨੂੰ ਉਭਾਰਦੀ ਹੈ ਅਤੇ ਇਸ ਗੱਲ ’ਤੇ ਜ਼ੋਰ ਦਿੰਦੀ ਹੈ ਕਿ ਨਿਆਇਕ ਜ਼ਿੰਮੇਂਵਾਰੀ ਆਪਣੇ-ਆਪ ਵਿੱਚ ਬਹੁਤ ਅਹਿਮ ਹੁੰਦੀ ਹੈ ਜਿਸਨੇ ਕੇਵਲ ਗਵਾਹ ਹੀ ਨਹੀਂ ਸੁਣਨੇ ਹੁੰਦੇ ਸਗੋਂ ਸਜ਼ਾਵਾਂ ਸੁਣਾਉਣ ਤੋਂ ਪਹਿਲਾਂ ਬੇਗੁਨਾਹੀ ਦੇ ਹੋਰ ਵੀ ਪੱਖ ਵਿਚਾਰਨੇ ਹੁੰਦੇ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2430)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸਵਰਨ ਸਿੰਘ ਭੰਗੂ

ਸਵਰਨ ਸਿੰਘ ਭੰਗੂ

Chamkaur Sahib, Rupnagar, Punjab, India.
Phone: (91 - 94174 - 69290)
Email: (dharti_meri@yahoo.com)