SwarnSBhangu7ਨਸ਼ਿਆਂਹਉਮੈ, ਲੱਚਰ ਗੀਤ ਸੰਗੀਤ ਅਤੇ ਪਰਦੇ ਦੀ ਅਸ਼ਲੀਲਤਾ ਆਦਿ ਨੇ ਜਿੱਥੇ ਜਵਾਨੀ ...
(19 ਅਪਰੈਲ 2018)

 

Asifa Cartoon2

 

ਅਧਵਾਟੇ ਟੁੱਟੀਆਂ ਕਲੀਆਂ ਦੇ ਨਾਂ

ਹਾਲ ਹੀ ਵਿੱਚ ਸਾਡੇ ਦੇਸ਼ ਦੀਆਂ ਮਾਸੂਮ ਬਾਲੜੀਆਂ ਨਾਲ ਵਾਪਰੀਆਂ ਸਮੂਹਿਕ ਦੁਸ਼ਕ੍ਰਮ ਦੀਆਂ ਘਟਨਾਵਾਂ, ਉਪਰੰਤ ਉਨ੍ਹਾਂ ਦੀਆਂ ਕੀਤੀਆਂ ਗਈਆਂ ਦਰਦਨਾਕ ਹੱਤਿਆਵਾਂ, ਸੰਵੇਦਨਸ਼ੀਲ ਲੋਕਾਂ ਨੂੰ ਪ੍ਰੇਸ਼ਾਨੀ ਦੀ ਹੱਦ ਤੱਕ ਸ਼ਰਮਸ਼ਾਰ ਕਰ ਰਹੀਆਂ ਹਨ ਇਹ ਘਟਨਾਵਾਂ ਬੇਵੱਸ ਲੋਕਾਂ ਦੀ ਸਤਾਉਂਦੀ ਪੀੜ ਬਣ ਰਹੀਆਂ ਹਨਭਾਵੇਂ ਕਿਤੇ ਕਿਤੇ ਲੋਕ ਇਨਸਾਫ ਲਈ ਆਵਾਜ਼ਾਂ ਉਠਾਉਂਦੇ ਵੇਖੇ/ਸੁਣੇ ਜਾ ਰਹੇ ਹਨ ਪਰ ਇਸ ਤੋਂ ਵੀ ਵਧੇਰੇ ਗਿਣਤੀ ਵਿੱਚ ਇਕੱਲੇ/ਇਕਹਿਰੇ ਲੋਕ ਸ਼ੋਸ਼ਲ ਮੀਡੀਆ ’ਤੇ ਛਟਪਟਾਉਂਦੇ ਦਿਸ ਰਹੇ ਹਨਆਦਮਖੋਰਾਂ ਵੱਲੋਂ ਪਿੰਜੀਆਂ ਬਾਲੜੀਆਂ ਦੀ ਪ੍ਰਤੀਕ ਵਜੋਂ, ਕਠੂਆ (ਜੰਮੂ-ਕਸ਼ਮੀਰ) ਦੀ ‘ਆਸਿਫਾ’ ਕਿਸੇ ਨੂੰ ਆਪਣੀ ਬੱਚੀ/ਭੈਣ ਲੱਗ ਰਹੀ ਹੈਕੋਈ ਕੋਈ ਤਾਂ ਆਪਣੀ ਅੰਤਰਆਤਮਾ ਨੂੰ, ਇਸ ਹੱਤਿਆ ਲਈ ਖੁਦ ਨੂੰ ਜ਼ਿੰਮੇਵਾਰ ਦੱਸਣ ਤੱਕ ਲੈ ਗਿਆ ਹੈਕਠੂਆ ਅਤੇ ਉਨਾਓ ਦੀਆਂ ਇਨ੍ਹਾਂ ਘਿਨਾਉਣੀਆਂ ਘਟਨਾਵਾਂ ਉਪਰੰਤ ਦੋਸ਼ੀਆਂ ਦੀ ਪੁਸ਼ਤ-ਪਨਾਹੀ ਕਰਨ ਕਰਕੇ, ਹੁਕਮਰਾਨ ਪਾਰਟੀ ਕਟਹਿਰੇ ਵਿੱਚ ਖੜ੍ਹ ਚੁੱਕੀ ਹੈਸ਼ੋਸ਼ਲ ਮੀਡੀਆ ’ਤੇ ਕਾਰਟੂਨਾਂ ਦੇ ਰੂਪ ਵਿੱਚ, ਹੁਕਮਰਾਨਾਂ ਅਤੇ ਵਿਵਸਥਾ ਲਈ ਸਵਾਲਾਂ ਦੀਆਂ ਝੜੀਆਂ ਹਨ ਕਿ ‘ਬੇਟੀ ਬਚਾਓ’ ਦਾ ਨਾਹਰਾ ਦੇਣ ਵਾਲੀਆਂ ਸਰਕਾਰਾਂ ਖ਼ੁਦ ਹੀ ਬੇਟੀਆਂ ਦੀਆਂ ਕਿਉਂ ਦੁਸ਼ਮਣ ਬਣੀਆਂ ਹੋਈਆਂ ਹਨ? ਹੁਕਮਰਾਨ ਧਿਰ ਦੇ ਲੋਕ, ਕਾਨੂੰਨ ਨੂੰ ਠੈਂਗਾ ਦਿਖਾ ਕੇ, ਉਨਾਓ (ਉੱਤਰ ਪ੍ਰਦੇਸ਼) ਵਿੱਚ ਪੀੜਤਾ ਦੇ ਪਿਤਾ ਨੂੰ ਤਸੀਹੇ ਦੇ ਦੇ ਕੇ ਮਾਰ ਦਿੰਦੇ ਹਨਇਸੇ ਤਰ੍ਹਾਂ ਕਠੂਆ ਵਿੱਚ ਵਾਪਰਿਆ ਅਤੇ ਹੁਕਮਰਾਨ ਧਿਰ ਵੱਲੋਂ, ਗੁਨਾਹਗਾਰਾਂ ਨੂੰ ਬਚਾਉਣ ਲਈ ਜਿਵੇਂ ਕੌਮੀ ਸਵੈਮਾਣ ਨੂੰ ਦਾਅ ’ਤੇ ਲਾਇਆ ਗਿਆ, ਜਿਹੀਆਂ ਘਟਨਾਵਾਂ ਨੇ ਵਹਿਸ਼ੀਪੁਣੇ ਲਈ ਵਰਤੇ ਜਾਂਦੇ ਲਕਬ ‘ਜੰਗਲ ਰਾਜ’ ਨੂੰ ਵੀ ਮਾਤ ਪਾ ਦਿੱਤਾ ਹੈਤੇਜ਼ੀ ਨਾਲ ਨਿੱਘਰਦੀ ਭਾਰਤੀ ਵਿਵਸਥਾ ਨੂੰ ਰੂਪਮਾਨ ਕਰਦਾ ਇੱਕ ਕਾਰਟੂਨ ਤਾਂ ਸੰਵੇਦਨਾ ਦਾ ਤਰਾਹ ਕੱਢ ਕੇ ਰੱਖ ਦਿੰਦਾ ਹੈ ਜਿਸ ਵਿੱਚ ਮਰਹੂਮ ਪੀੜਤਾ ‘ਨਿਰਭੈਆ’ ਨੂੰ, ਮਾਸੂਮ ਪੀੜਤਾ ‘ਆਸਿਫਾ’ ਪੁੱਛਣ/ਦੱਸਣ ਦੇ ਅੰਦਾਜ਼ ਵਿੱਚ ਮਿਲ ਰਹੀਆਂ ਹਨਨਿਰਭੈਆ ਦੇ ਸਵਾਲ ਦੇ ਜਵਾਬ ਵਿੱਚ ਆਸਿਫਾ ਦੇ ਮਾਸੂਮ ਬੋਲ ਹਨ “ਦੀਦੀ ਬਹੁਤ ਕੁੱਝ ਬਦਲ ਗਿਆ ਹੈ, ਤੇਰੀ ਵਾਰੀ ਨੂੰ ਲੋਕ ਨਿਆਂ ਲਈ ਤਿਰੰਗਾ ਲੈ ਕੇ ਨਿੱਕਲੇ ਸਨ ਅਤੇ ਮੇਰੀ ਵਾਰੀ ਨੂੰ ਬਲਾਤਕਾਰੀਆਂ ਨੂੰ ਬਚਾਉਣ ਲਈ ਸੜਕਾਂ ’ਤੇ ਤਿਰੰਗਾ ਲੈ ਕੇ ਨਿੱਕਲੇ ਹਨ।”

ਭਾਵੇਂ ਹੀ ਇਨਸਾਫਪਸੰਦ ਲੋਕ, ਜਿਹੜੇ ਕਿਸੇ ਸਮੂਹ ਵਿੱਚ ਸੰਗਠਿਤ ਨਹੀਂ ਹਨ ਪਰ ਜਾਤ, ਧਰਮ, ਫਿਰਕੇ ਤੋਂ ਉੱਪਰ ਉੱਠਕੇ, ਜਿਸ ਤਰ੍ਹਾਂ 8 ਸਾਲਾ ਬਾਲੜੀ ਦੀ ਦਰਿੰਦਗੀ ਭਰੀ ਮੌਤ ਉਪਰੰਤ, ਉਨ੍ਹਾਂ ਅੰਦਰਲੀ ਮਾਨਵਤਾ ਉੱਭਰੀ ਅਤੇ ਉੱਭਰ ਰਹੀ ਹੈ, ਦੀ ਇਸ ਮਾਨਵੀ ਪਹੁੰਚ ਨੂੰ ਇਸ ਧਰਤੀ ਲਈ ਸ਼ੁਭ-ਸ਼ਗਨ ਮੰਨਿਆ ਜਾਣਾ ਚਾਹੀਦਾ ਹੈ ਕਿਉਂਕਿ ਅਸੀਂ ਲੋਕ, ਉਸ ਪਿਛੋਕੜ ਦੀ ਵਾਰਸ ਪੀੜ੍ਹੀ ਹਾਂ ਜਿਨ੍ਹਾਂ ਦੇ ਪੁਰਖਿਆਂ ਨੇ 1947 ਦੀ ਵੰਡ ਸਮੇਂ, ਵਿਰੋਧੀ ਧਰਮ ਦੀਆਂ ਧੀਆਂ, ਭੈਣਾਂ, ਪਤਨੀਆਂ, ਮਾਵਾਂ ਦੀ ਅਜਮਤ ਲੁੱਟ ਕੇ, ਉਨ੍ਹਾਂ ਨੂੰ ਮਾਰ ਕੇ ‘ਪੁੰਨ ਦਾ/ਧਰਮ ਦਾ’ ਕੰਮ ਕੀਤਾ ਸੀਆਸਿਫਾ ਲਈ ਉੱਭਰੀ ਇਸ ਮਾਨਵੀ ਲਹਿਰ ਨੂੰ ਸਿੱਜਦਾ ਕਰਨਾ ਬਣਦਾ ਹੈਬਿਨ੍ਹਾਂ ਸ਼ੱਕ ਇਹ ਲਹਿਰ ਭਵਿੱਖ ਦੀਆਂ ਆਸਿਫਾਵਾਂ ਲਈ ਖੈਰ-ਖੁਆਹ ਬਣੇਗੀ

ਸਾਡੇ ਦੇਸ਼ ਵਿੱਚ ਕਾਤਲਾਂ ਨੂੰ ਫਾਹੇ ਲਾਉਣ ਜਿਹਾ ਕਾਨੂੰਨ ਪਹਿਲਾਂ ਹੀ ਹੈਇਸ ਵਾਰ ਵੀ ਜਬਰਜਿਨਾਹ/ਹੱਤਿਆਵਾਂ ਦੇ ਦੋਸ਼ੀਆਂ ਨੂੰ ਫਾਹੇ ਲਾਉਣ ਦੀ ਮੰਗ ਉੱਭਰੀ ਹੈਇਸ ਤੋਂ ਇਲਾਵਾ ਸਤਾ ਤੋਂ ਬਾਹਰਲੀਆਂ ਰਾਜਸੀ ਪਾਰਟੀਆਂ, ਵਧ ਰਹੇ ਇਸ ਵਹਿਸ਼ੀਪੁਣੇ ਲਈ, ਮੌਜੂਦਾ ਸਤਾਧਾਰੀਆਂ ਨੂੰ ਦੋਸ਼ੀ ਠਹਿਰਾ ਰਹੀਆਂ ਹਨਸਤਾ ਤੋਂ ਬਾਹਰਲੀਆਂ ਧਿਰਾਂ ਦੇ ਇਹ ਅੱਥਰੂ, ਮਗਰਮੱਛ ਦੇ ਅੱਥਰੂਆਂ ਜਿਹੇ ਹਨ ਕਿਉਂਕਿ ਉਨ੍ਹਾਂ ਦਾ ਖ਼ੁਦ ਦਾ ਦਾਮਨ, ਅਜਿਹੀਆਂ ਘਟਨਾਵਾਂ ਨਾਲ ਪਹਿਲਾਂ ਹੀ ਪਲੀਤ ਹੋਇਆ ਪਿਆ ਹੈਇੱਥੇ ਇਹ ਗੱਲ ਵੀ ਨੋਟ ਕਰਨੀ ਬਣਦੀ ਹੈ ਕਿ ਫਾਂਸੀ ਜਿਹੀ ਸਜ਼ਾ ਵੀ ਅਜਿਹੀਆਂ ਘਟਨਾਵਾਂ ਵਿਰੁੱਧ ਰੋਕ ਨਹੀਂ ਬਣ ਰਹੀਇੱਕ ਘਟਨਾ ਸਾਡੇ ਚੇਤਿਆਂ ਵਿੱਚੋਂ ਥੋੜ੍ਹਾ ਪਾਸੇ ਹੁੰਦੀ ਹੈ ਤਾਂ ਦੇਸ਼ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਵਧਵੇਂ ਰੂਪ ਵਿੱਚ ਕੋਈ ਹੋਰ ਘਟਨਾ ਵਾਪਰ ਜਾਂਦੀ ਹੈ

ਅੰਕੜੇ ਗਵਾਹ ਹਨ ਕਿ ਸਾਡੇ ਦੇਸ਼ ਵਿੱਚ, ਔਰਤ ਵਰਗ ਵਿਰੁੱਧ ਹਿੰਸਾ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈਹਰ ਉਮਰ ਦਾ ਇਹ ਵਰਗ, ਦਿਨ ਵਿੱਚ ਵੀ ਸੁਰੱਖਿਅਤ ਨਹੀਂਇਨ੍ਹਾਂ ਇਕੱਲੀਆਂ ਲਈ ਦਿਨ ਦਿਹਾੜੇ ਗਲੀਆਂ, ਬਾਜ਼ਾਰਾਂ ਵਿੱਚ ਨਿੱਕਲਣਾ ਅਤੇ ਦਫਤਰਾਂ ਵਿੱਚ ਕੰਮ ਕਰਨਾ ਜੋਖਮ ਬਣ ਚੁੱਕਾ ਹੈ ਇਨ੍ਹਾਂ ਨੂੰ ਮੰਦੇ ਬੋਲ/ਕੁਬੋਲਾਂ, ਇਸ਼ਾਰਿਆਂ ਅਤੇ ਜਿਣਸੀ ਛੇੜਛਾੜ ਦਾ ਸਾਹਮਣਾ ਕਰਨਾ ਪੈਂਦਾ ਹੈਇਸ ਵਰਗ ਦਾ ਵੱਡਾ ਹਿੱਸਾ ਘਰੇਲੂ-ਹਿੰਸਾ ਦਾ ਸ਼ਿਕਾਰ ਹੈਉਹ ਘਟਨਾਵਾਂ ਬਹੁਤ ਘੱਟ ਹੁੰਦੀਆਂ ਹਨ ਜਿਹੜੀਆਂ ਸਾਡੇ ਤੱਕ ਖ਼ਬਰ ਬਣਕੇ ਪਹੁੰਚਦੀਆਂ ਹਨਸਾਨੂੰ ਇਹ ਪਤਾ ਵੀ ਨਹੀਂ ਚੱਲਦਾ ਕਿ ਦਰਿੰਦਿਆਂ ਦੇ ਜ਼ੁਲਮ ਦਾ ਸ਼ਿਕਾਰ, ਕਿੰਨੀਆਂ ਹੀ ਹਰ ਉਮਰ ਵਰਗ ਦੀਆਂ ਔਰਤਾਂ, ਗੁੰਮਨਾਮੀ ਵਿੱਚ ਮਰ ਜਾਂਦੀਆਂ ਹਨ

ਔਰਤ, ਮਰਦ ਵਾਂਗ ਹੀ, ਕਰੋੜਾਂ ਵਰ੍ਹਿਆਂ ਦੇ ਸਹਿਜ-ਵਿਕਾਸ ਉਪਰੰਤ ਕੁਦਰਤ ਵੱਲੋਂ ਵਰੋਸਾਇਆ ਹੋਇਆ ਜੀਅ ਹੈ ਜਿਸ ਵਿੱਚ ਵਿਦਮਾਨ ਸਿਰਜਣ-ਸ਼ਕਤੀ ਨਾਲ ਹੀ, ਇਸ ਦੁਨੀਆਂ ਵਿੱਚ, ਸਾਡੇ ਸਮੇਤ ਦੁਆਲੇ ਦਾ ਕੁੱਲ ਮਨੁੱਖੀ ਸਮਾਜ ਹੈਇਸ ਵਰਗ ਨੂੰ ਜੇਕਰ ਅਸੀ ਮਾਦਾ-ਮਰਦ ਕਹਿ ਲਈਏ ਤਾਂ ਕੋਈ ਅਤਿ ਕਥਨੀ ਨਹੀਂਸਮੁੱਚੇ ਵਿਕਾਸ ਦੇ ਨਾਲ ਨਾਲ ਔਰਤ-ਵਰਗ, ਮਰਦ-ਵਰਗ ਦੇ ਨਾਲ ਨਾਲ ਰਿਹਾ ਹੈਅੱਜ ਦੇ ਅਧੁਨਿਕ ਯੁੱਗ ਵਿੱਚ ਇਹ ਵਰਗ, ਸਿਹਤ ਅਤੇ ਇੰਜਨੀਅਰਿੰਗ ਖੇਤਰ ਵਿੱਚ ਬਰਾਬਰ ਦੀ ਧਿਰ ਹੈਇਹ ਵਰਗ ਪਰਿਵਾਰਕ ਜ਼ਿੰਮੇਵਾਰੀਆਂ ਦੇ ਨਾਲ ਨਾਲ ਦਫਤਰਾਂ ਵਿੱਚ ਕੰਮ ਕਰਦਾ ਹੈ, ਵਿਤੀ ਅਦਾਰਿਆਂ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ, ਪ੍ਰਸ਼ਾਸਕੀ ਆਹੁਦਿਆਂ ’ਤੇ ਹੈ, ਬ੍ਰਹਿਮੰਡ ਦੀਆਂ ਪਰਤਾਂ ਫਰੋਲਦਾ ਹੈ, ਵਿਗਿਆਨੀ, ਪਾਇਲਟ ਆਦਿ ਹੈਬੌਧਿਕ ਪੱਧਰ ’ਤੇ ਤਾਂ ਇਹ ਵਰਗ ਬਹੁਤੇ ਥਾਈਂ ਮਰਦ-ਵਰਗ ਨੂੰ ਵੀ ਪਿੱਛੇ ਛੱਡਦਾ ਜਾ ਰਿਹਾ ਹੈਇਹ ਵੀ ਨੋਟ ਕਰਨਾ ਬਣਦਾ ਹੈ ਕਿ ਔਰਤ ਅਤੇ ਮਰਦ ਦੀ ਸਰੀਰਕ ਬਣਤਰ ਵਿੱਚ ਕੁਦਰਤੀ ਫਰਕ ਹੁੰਦਾ ਹੈਇਨ੍ਹਾਂ ਆਧੁਨਿਕ ਸਮਿਆਂ ਵਿੱਚ ਇਸ ਸਰੀਰਕ ਫਰਕ ਦਾ ਮਤਲਬ ਇਹ ਨਹੀਂ ਰਹਿ ਜਾਂਦਾ ਕਿ ਕੋਈ ਮਰਦ, ਔਰਤ ਦੇ ਸਵੈਮਾਣ ਨੂੰ ਠੇਸ ਪਹੁੰਚਾਵੇ? ਅੱਜ ਵਿਗਿਆਨ ਦਾ ਯੁੱਗ ਹੈਜਿੱਥੇ ਵਿਗਿਆਨ ਹਰ ਖੇਤਰ ਵਿੱਚ ਨਿੱਤ ਨਵੇਂ ਕ੍ਰਿਸ਼ਮੇ ਕਰ ਰਹੀ ਹੈ, ਉੱਥੇ ਇਹ ਵੀ ਜ਼ਰੂਰੀ ਹੈ ਇਸ ਧਰਤੀ ’ਤੇ ਰਹਿ ਰਹੇ ਔਰਤ-ਵਰਗ ਦੇ ਸਵੈਮਾਣ ਦੀ ਜਾਮਨੀ ਬਣੇ ਇਹ ਵਰਗ ਭੈਅ-ਮੁਕਤ ਹੋ ਕੇ ਜੀਅ ਸਕੇਇਸ ਜਾਮਨੀ ਲਈ ਜ਼ਰੂਰੀ ਹੈ ਕਿ ਇਸ ਧਰਤੀ ਦਾ ਹਰ ਮਰਦ ਸਿਆਣਾ ਹੋਵੇ ਉਹ ਔਰਤ-ਵਰਗ ਦੇ ਸਵੈਮਾਣ ਦਾ ਰਾਖਾ ਹੋਵੇ ਅਤੇ ਨਾਲ ਦੀ ਨਾਲ, ਸਰਕਾਰੀ ਪੱਧਰ ’ਤੇ ਸਖਤ ਕਾਨੂੰਨ ਵੀ ਹਰ ਥਾਂ ’ਤੇ ਔਰਤ-ਵਰਗ ਦੇ ਸਵੈਮਾਣ ਲਈ ਪਹਿਰੇਦਾਰੀ ਯਕੀਨੀ ਬਣਾ ਰਿਹਾ ਹੋਵੇ

ਸਾਡੇ ਦੇਸ਼ ਵਿੱਚ ਔਰਤਾਂ ’ਤੇ ਵਧ ਰਹੇ ਅੱਤਿਆਚਾਰਾਂ ਦਾ ਵੱਡਾ ਕਾਰਨ, ਸਾਡੀ ਦੋਖੀ ਵਿਵਸਥਾ ਵਿੱਚ ਪਿਆ ਹੈਸਾਡੇ ਦੇਸ਼ ਭਗਤ ਸੂਰਬੀਰਾਂ ਨੇ ਦੇਸ਼ ਦੇ ਆਜ਼ਾਦ ਹੋਣ ਦਾ ਕੋਈ ਛੋਟਾ ਮੁੱਲ ਨਹੀਂ ਸੀ ਤਾਰਿਆ? ਦੁੱਖ ਦੀ ਗੱਲ ਇਹ ਹੈ ਕਿ ਅਖੌਤੀ ਆਜ਼ਾਦੀ ਤੋਂ ਬਾਅਦ ਸਾਡੇ ਦੇਸ਼ ਨੂੰ ਮਿਲੀਆਂ ਸਰਕਾਰਾਂ ਦੀ ਛਤਰਛਾਇਆ ਹੇਠ ਅਮੀਰ, ਅਮੀਰ ਹੋਰ ਹੁੰਦੇ ਗਏ ਅਤੇ ਗਰੀਬ, ਹੋਰ ਗਰੀਬਇਹ ਵਰਤਾਰਾ ਲਗਾਤਾਰ ਜਾਰੀ ਹੈਵਧਦੀ ਜਾ ਰਹੀ ਇਸ ਦਰਾੜ ਨੂੰ ਅਸੀਂ ਇਸ ਰੂਪ ਵਿੱਚ ਵੀ ਵੇਖ ਸਕਦੇ ਹਾਂ ਕਿ ਸਾਡੇ ਦੇਸ਼ ਵਿੱਚ ਕਰੋੜਾਂ, ਅਰਬਾਂ, ਖਰਬਾਂਪਤੀ ਵਧਦੇ ਜਾ ਰਹੇ ਹਨ ਅਤੇ ਥੁੜਾਂ ਦਾ ਸ਼ਿਕਾਰ, ਵੱਡੀ ਗਿਣਤੀ ਵਿੱਚ ਗਰੀਬ, ਜ਼ਿੰਦਗੀ ਦੀ ਧਾਰਾ ਵਿੱਚੋਂ ਹੀ ਲੁਪਤ ਹੋ ਰਹੇ ਹਨਜ਼ਿੰਦਗੀ ਦੇ ਹੋਰ ਅਨੇਕਾਂ ਪੱਖਾਂ ਨੂੰ ਨਜ਼ਰਅੰਦਾਜ਼ ਕਰਨ ਦੇ ਨਾਲ ਨਾਲ ਭਾਰਤੀ ਹੁਕਮਰਾਨਾਂ ਨੇ, ਸਿੱਖਿਆ ਜਿਹੀ ਬੁਨਿਆਦੀ ਸਹੂਲਤ ਹੀ ਲੋਕਾਂ ਤੋਂ ਖੋਹ ਲਈ ਹੈਹੇਠਲੇ ਪੱਧਰ ’ਤੇ ਵਿੱਦਿਅਕ ਢਾਚਾ ਹੀ ਲੜਖੜਾ ਕੇ ਰਹਿ ਗਿਆ ਹੈਸਰਕਾਰੀ ਪ੍ਰਬੰਧ ਦੇ ਸਕੂਲ, ਸਹੂਲਤਾਂ ਤੋਂ ਸੱਖਣੇ ਹਨ ਜਦੋਂ ਕਿ ਪ੍ਰਾਈਵੇਟ ਪ੍ਰਬੰਧ ਦੇ ਸਕੂਲਾਂ ਤੱਕ, ਗਰੀਬ ਲੋਕਾਂ ਦੀ ਪਹੁੰਚ ਹੀ ਨਹੀਂ ਹੈਵੋਟ ਸਿਆਸਤ ਹੋਣ ਕਰਕੇ ਹਕੂਮਤਾਂ ਨੇ ਪੜ੍ਹੇ-ਲਿਖੇ ਲੋਕ ਘੱਟ ਪਰ ਅਨਪੜ੍ਹ ਅਤੇ ਅੱਧਪੜ੍ਹਾਂ ਦੇ ਪੂਰ ਤਿਆਰ ਕਰਨ ਵੱਲ ਵਧੇਰੇ ਧਿਆਨ ਦਿੱਤਾ ਹੈਇਸ ਤੋਂ ਵੀ ਵਧਕੇ ਸਿੱਖਿਆ ਨੂੰ ਸਮਝ ਨਾਲ ਨਹੀਂ ਜੋੜਿਆ ਗਿਆਜੇਕਰ ਸਿੱਖਿਆ ਨੇ ਡਿਗਰੀਆਂ ਦਿੱਤੀਆਂ ਹਨ ਤਾਂ ਇਹ ਵੀ ਬਹੁਤਿਆਂ ਲਈ ਉਪਜੀਵਿਕਾ ਅਤੇ ਸਵਾਰਥ ਤੱਕ ਸੁੰਗੜਕੇ ਰਹਿ ਗਈਆਂ ਹਨਸਿੱਖਿਆ ਸੰਸਥਾਵਾਂ ਦਾ ‘ਸਿੱਖਣ ਲਈ ਆਓ - ਸੇਵਾ ਲਈ ਜਾਓ’ ਦਾ ਨਾਹਰਾ ਆਪਣੇ ਅਰਥ ਗੁਆ ਚੁੱਕਾ ਹੈ ਕਿਉਂਕਿ ਦੇਸ਼ ਦੀ ਮੌਜੂਦਾ ਸਿੱਖਿਆ ਪ੍ਰਣਾਲੀ, ਮਾਨਵੀ ਮੁੱਲਾਂ ਨੂੰ, ਸਬੰਧਤ ਦੇ ਦਿਮਾਗ ਦਾ ਹਿੱਸਾ ਹੀ ਨਹੀਂ ਬਣਾ ਸਕੀਇੱਥੇ ਹੀ ਬੱਸ ਨਹੀਂ, ਆਮ ਬੰਦੇ ਨੂੰ ਰਾਜਨੀਤੀ, ਧਰਮ, ਪ੍ਰਸ਼ਾਸਨ ਆਦਿ ਵਿੱਚ ਆਦਰਸ਼-ਨੁਮਾ ਵਿਅਕਤੀ ਨਜ਼ਰ ਨਹੀਂ ਆ ਰਹੇਇਸ ਖਲਾਅ ਕਾਰਨ ਲੋਕਾਂ ਦਾ ਵੱਡਾ ਹਿੱਸਾ ਆਪਣੀ ਜ਼ਿੰਦਗੀ ਵਿੱਚ ਚਕਾਚੌਂਧ ਸ਼ਾਮਲ ਕਰਨ ਲਈ ਹਰ ਗਲਤ ਢੰਗ ਅਪਣਾ ਰਿਹਾ ਹੈਮਾਨਵੀ ਰਿਸ਼ਤੇ ਪੇਤਲੇ ਨਜ਼ਰ ਆ ਰਹੇ ਹਨ ਪੈਸਾ ਪ੍ਰਧਾਨ ਬਣ ਚੁੱਕਾ ਹੈ ਅਤੇ ਬਣ ਰਿਹਾ ਹੈਇਸ ਤੋਂ ਇਲਾਵਾ ਨਸ਼ਿਆਂ, ਹਉਮੈ, ਲੱਚਰ ਗੀਤ ਸੰਗੀਤ ਅਤੇ ਪਰਦੇ ਦੀ ਅਸ਼ਲੀਲਤਾ ਆਦਿ ਨੇ ਜਿੱਥੇ ਜਵਾਨੀ ਅਤੇ ਪ੍ਰੌਢਾਂ ਦੀ ਮੱਤ ਮਾਰ ਰੱਖੀ ਹੈ, ਉੱਥੇ ਰਾਜਸੀ ਆਗੂਆਂ ਨੇ ਗੁੰਡੇ ਪਾਲ਼ ਰੱਖੇ ਹਨਹੁਕਮਰਾਨਾਂ ਦੀਆਂ ਗਲਤ ਨੀਤੀਆਂ ਕਾਰਨ ਭਾਰਤੀ ਜਨਸਮੂਹ ਦਾ ਇੱਕ ਹਿੱਸਾ ਜਾਹਲ ਬਣ ਚੁੱਕਾ ਹੈਅਪਰਾਧਬੋਧ ਤੋਂ ਸੱਖਣੀ ਜਹਾਲਤ, ਪੂਰਬਲੇ ਵਹਿਸ਼ੀ ਰਿਕਾਰਡਾਂ ਨੂੰ ਤੋੜਦੀ ਜਾ ਰਹੀ ਹੈਪਤਾ ਹੀ ਨਹੀਂ ਆਉਣ ਵਾਲੇ ਸਮੇਂ ਵਿੱਚ ਇਹ ਜਹਾਲਤ ਕਦੋਂ, ਕਿਸ ਨੂੰ ਆਪਣਾ ਖਾਜਾ ਬਣਾ ਲਵੇ?

ਜਦੋਂ ਇਹ ਸਾਰਾ ਕੁੱਝ ਹੈ ਤਾਂ ਸਾਡੇ ਦੇਸ਼ ਵਿੱਚ ਸਮੇਂ ਸਮੇਂ ’ਤੇ ਸ਼ਰੇਆਮ ਔਰਤ-ਵਰਗ ਨੂੰ ਜ਼ਲੀਲ ਕੀਤੇ ਜਾਣਾ, ਉਨ੍ਹਾਂ ਨਾਲ ਹੈਵਾਨੀਅਤ ਕਰਨੀ ਅਤੇ ਜਿਊਣ ਦਾ ਹੱਕ ਤੱਕ ਖੋਹ ਲੈਣਾ, ਆਮ ਵਰਤਾਰਾ ਬਣ ਚੁੱਕਾ ਹੈਅਸੀਂ ਅਜਿਹੀ ਹਰ ਘਟਨਾ ਨੂੰ, ਆਖਰੀ ਘਟਨਾ ਹੋਣ ਜਿਹੀ ਖੁਸ਼ਫਹਿਮੀ ਪਾਲ਼ ਲੈਂਦੇ ਹਾਂ ਪਰ ਅਗਲੀਆਂ ਘਟਨਾਵਾਂ ਵਧਵੇਂ ਰੂਪ ਵਿੱਚ ਵਾਪਰ ਜਾਂਦੀਆਂ ਹਨ ਅਤੇ ਅਸੀਂ ਮੁੜ ਝੂਰਨ, ਛਟਪਟਾਉਣ, ਟੁੱਟਣ ਲਈ ਬੇਵਸ ਹੋ ਜਾਂਦੇ ਹਾਂ

ਸਾਡੇ ਹਿੱਸੇ ਪ੍ਰੇਸ਼ਾਨ ਹੋਣਾ ਆ ਰਿਹਾ ਹੈ ਅਸੀਂ ਇਸ ਲਈ ਵੀ ਬੇਵਸ ਹਾਂ ਕਿਉਂਕਿ ਚਰਮਸੀਮਾ ਵੱਲ ਵਧ ਰਹੇ ਇਨ੍ਹਾਂ ਅੱਤਿਆਚਾਰਾਂ ਦੀ ਜੜ੍ਹ ‘ਆਜ਼ਾਦੀ’ ਦੇ ਸਾਲਾਂ ਜਿੰਨੀ ਲੰਮੀ ਹੈਅਜਿਹੀਆਂ ਘਟਨਾਵਾਂ ਵਿਰੁੱਧ ਸਮਾਜਿਕ ਸੋਝੀ ਦਾ ਮਾਹੌਲ ਸਿਰਜਣਾ ਅਤੇ ਅਮਨ ਕਾਨੂੰਨ ਦਾ ਰਾਜ ਕਾਇਮ ਕਰਨਾ ਅਜੇ ਤਾਂ ਸਾਡੇ ਹਾਕਮਾਂ ਦੀ ਪਹਿਲ ਹੀ ਨਹੀਂ, ਜਿਸ ਕਾਰਨ ਭਾਰਤੀ ਹਾਕਮ ਪ੍ਰਤੀ ਦਿਨ ਘਿਰਣਤ ਹੁੰਦੇ ਜਾ ਰਹੇ ਹਨ

ਮਸਲੇ ਦਾ ਅਸਲ ਹੱਲ ਕਿਸੇ ਸਿਆਣੇ ਸਮੂਹ ਦੇ ਉਭਾਰ ਵਿੱਚ ਹੈਇਸ ਰਾਜ ਮਸ਼ੀਨਰੀ ਨੂੰ ਨਕਾਰ ਕੇ ਨਵੀਂ ਲੋਕਾਸ਼ਾਹੀ-ਨੁਮਾ ਰਾਜ ਮਸ਼ੀਨਰੀ ਸਿਰਜਣ ਵਿੱਚ ਹੈ, ਲੰਮੇ ਦਾਅ ਤੋਂ, ਸਮਝ ਨਾਲ ਓਤਪੋਤ ਸਿੱਖਿਆ ਦੇ ਸੰਚਾਰ ਵਿੱਚ ਹੈਜਵਾਨੀ ਅਤੇ ਪ੍ਰੌਢਾਂ ਨੂੰ ਰਚਨਾਤਮਿਕ ਕੰਮਾਂ ਵਿੱਚ ਲਾਉਣ ਵਿੱਚ ਹੈ ਅਤੇ ਸਖਤ ਕਾਨੂੰਨਾਂ ਨੂੰ ਫੌਰੀ ਅਮਲ ਵਿੱਚ ਲਿਆਉਣ ਵਿੱਚ ਹੈ

*****

(1118)

About the Author

ਸਵਰਨ ਸਿੰਘ ਭੰਗੂ

ਸਵਰਨ ਸਿੰਘ ਭੰਗੂ

Chamkaur Sahib, Rupnagar, Punjab, India.
Phone: (91 - 94174 - 69290)
Email: (dharti_meri@yahoo.com)