NarinderKSohal7ਇਹ ਕਦਮ ਚੁੱਕਣ ਤੋਂ ਵੀ ਬੱਚਿਆਂ ਦੇ ਮੂੰਹ ਵੱਲ ਤੱਕਣ ਕਾਰਨ ਰੁਕਿਆ ਹੋਇਆਂ ...
(4 ਜੁਲਾਈ 2020)

 

ਕੁਦਰਤੀ ਆਫ਼ਤ ‘ਕੋਰੋਨਾ’ ਕਾਰਨ ਲਗਭਗ ਤਿੰਨ ਮਹੀਨੇ ਤੋਂ ਤਾਲਾਬੰਦੀ ਚੱਲ ਰਹੀ ਹੈ, ਜਿਸ ਨੇ ਹਰ ਇੱਕ ਨੂੰ ਚਿੰਤਾ ਵਿੱਚ ਡੁਬਾ ਦਿੱਤਾ ਹੈਇਸ ਦੌਰਾਨ ਜਿੱਥੇ ਮਜ਼ਦੂਰਾਂ ਦੀ ਹੋਈ ਦੁਰਦਸ਼ਾ ਨੇ ਹਰ ਇੱਕ ਝੰਜੋੜਿਆ. ਉੱਥੇ ਹੀ ਪ੍ਰਾਈਵੇਟ ਅਦਾਰਿਆਂ ਵਿੱਚੋਂ ਮੁਲਾਜ਼ਮਾਂ ਦੀ ਵੱਡੇ ਪੱਧਰ ’ਤੇ ਛਾਂਟੀ ਨੇ ਵੀ ਚਿੰਤਾ ਵਿੱਚ ਪਾ ਦਿੱਤਾਇੱਕ ਪਾਸੇ ਸਾਰੇ ਕਾਰੋਬਾਰ ਬੰਦ ਹੋ ਗਏ ਤੇ ਦੂਜੇ ਪਾਸੇ ਮਹਿੰਗਾਈ ਛਾਲਾਂ ਮਾਰ ਕੇ ਵਧਦੀ ਜਾ ਰਹੀ ਹੈਪੈਟਰੋਲ ਡੀਜ਼ਲ ਦੀਆਂ ਹਰ ਰੋਜ਼ ਵਧ ਰਹੀਆਂ ਕੀਮਤਾਂ ਨੇ ਲੋਕਾਂ ਦਾ ਜੀਣਾ ਦੁੱਭਰ ਕਰ ਦਿੱਤਾ ਹੈਹਰ ਧਿਰ ਸਰਕਾਰਾਂ ਦਾ ਪਿੱਟ ਸਿਆਪਾ ਕਰਨ ਲਈ ਮਜਬੂਰ ਹੈਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਲਗਾਤਾਰ ਸੰਘਰਸ਼ ਕਰ ਰਹੇ ਹਨਇੱਕ ਪਾਸੇ ਪ੍ਰਾਈਵੇਟ ਸਕੂਲ ਪ੍ਰਬੰਧਕ ਫੀਸਾਂ ਭਰਨ ਲਈ ਰੌਲਾ ਪਾ ਰਹੇ ਹਨ (ਹੁਣ ਹਾਈਕੋਰਟ ਨੇ ਸਕੂਲਾਂ ਦੇ ਪੱਖ ਵਿੱਚ ਫੈਸਲਾ ਸੁਣਾ ਦਿੱਤਾ ਹੈ), ਦੂਜੇ ਪਾਸੇ ਉਹਨਾਂ ਨਾਲ ਜੁੜੇ ਅਧਿਆਪਕ ਤਨਖਾਹਾਂ ਲਈ ਤਰਸ ਰਹੇ ਹਨ ਉੱਧਰ ਮਾਪੇ ਫੀਸਾਂ ਭਰਨ ਦੇ ਫੁਰਮਾਨਾਂ ਤੋਂ ਦੁਖੀ ਸੰਘਰਸ਼ ਲਈ ਸੜਕਾਂ ’ਤੇ ਉੱਤਰੇ ਹੋਏ ਹਨਮਤਲਬ ਹਰ ਕੋਈ ਆਪਣਾ ਆਪਣਾ ਦਰਦ ਬਿਆਨ ਕਰ ਰਿਹਾ ਹੈ ਪਰ ਇਸ ਸਭ ਦੌਰਾਨ ਇੱਕ ਅਜਿਹੀ ਧਿਰ ਵੀ ਹੈ, ਜਿਸ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈਉਹ ਹਨ ਪ੍ਰਾਈਵੇਟ ਸਕੂਲਾਂ ਨਾਲ ਜੁੜੇ ਹਜ਼ਾਰਾਂ ਵੈਨ ਡਰਾਈਵਰਸੰਬੰਧਿਤ ਸਕੂਲ ਪ੍ਰਬੰਧਕਾਂ ਨੇ ਇਹਨਾਂ ਦੀ ਸਾਰ ਤਾਂ ਕੀ ਲੈਣੀ ਸੀ, ਸਰਕਾਰ ਨੇ ਵੀ ਸਾਰ ਨਹੀਂ ਲਈਵੈਨ ਡਰਾਈਵਰਾਂ ਨਾਲ ਹੋਈ ਗੱਲਬਾਤ ਵਿੱਚੋਂ ਉਹਨਾਂ ਦਾ ਦਰਦ ਸਾਫ ਝਲਕਦਾ ਹੈਤਾਲਾਬੰਦੀ ਦੌਰਾਨ ਕਈ ਬੱਚਿਆਂ ਦੇ ਮਾਪਿਆਂ ਨਾਲ ਫੀਸਾਂ ਭਰਨ ਤੇ ਵੈਨ ਡਰਾਈਵਰਾਂ ਨੂੰ ਪੈਸੇ ਦੇਣ ਸਬੰਧੀ ਗੱਲਬਾਤ ਹੁੰਦੀ ਰਹੀ ਹੈਉਹਨਾਂ ਮਾਪਿਆਂ ਵਿੱਚੋਂ ਕੁਝ ਦਾ ਕਹਿਣਾ ਸੀ ਕਿ ਸਕੂਲਾਂ ਵੱਲੋਂ ਵਾਰ-ਵਾਰ ਮੈਸਿਜ ਆਉਣ ਕਾਰਨ ਔਖੇ ਹੋ ਕੇ ਫੀਸਾਂ ਭਰ ਰਹੇ ਹਾਂਪਰ ਵੈਨ ਡਰਾਈਵਰਾਂ ਨੂੰ ਪੈਸੇ ਦੇਣ ਸਬੰਧੀ ਇਹ ਵਿਚਾਰ ਸੀ ਕਿ ਹੁਣ ਕਿਹੜਾ ਬੱਚੇ ਸਕੂਲ ਜਾਂਦੇ ਨੇ, ਨਾਲੇ ਡਰਾਈਵਰਾਂ ਦੀਆਂ ਕਈ ਕਈ ਵੈਨਾਂ ਚੱਲਦੀਆਂ, ਵਾਧੂ ਪੈਸੇ ਨੇ ਉਹਨਾਂ ਕੋਲ

ਸਾਡਾ ਵੱਡਾ ਬੇਟਾ ਸਵੈਮਾਨ ਵੈਨ ’ਤੇ ਹੀ ਸਕੂਲ ਜਾਂਦਾ ਸੀਮਾਰਚ ਵਿੱਚ ਅਚਾਨਕ ਸਭ ਬੰਦ ਹੋ ਗਿਆ ਤਾਂ ਉਸਦਾ ਵੈਨ ਡਰਾਈਵਰ ਅਪ੍ਰੈਲ ਮਹੀਨੇ ਵਿੱਚ ਆ ਕੇ ਆਪਣੇ ਬਣਦੇ ਪੈਸੇ ਲੈ ਗਿਆਫਿਰ ਨਾ ਉਹ ਆਪ ਆਇਆ ਤੇ ਨਾ ਹੀ ਕੋਈ ਫੋਨਸਾਡੀ ਆਪਣੀ ਨੌਕਰੀ ਵੀ ਪ੍ਰਾਈਵੇਟ ਕੰਪਨੀ ਵਿੱਚ ਹੋਣ ਕਾਰਨ ਦੋ ਮਹੀਨੇ ਤੋਂ ਕੋਈ ਤਨਖਾਹ ਨਹੀਂ ਮਿਲੀ ਸੀਇਸ ਦੌਰਾਨ ਆਪਣਾ ਘਰ ਚਲਾਉਣਾ ਵੀ ਔਖਾ ਨਜ਼ਰ ਆਇਆਪਰ ਵੈਨ ਡਰਾਈਵਰ ਦੀ ਚਿੰਤਾ ਵੀ ਸੀ ਕਿ ਉਹ ਪੈਸੇ ਲੈਣ ਨਹੀਂ ਆਇਆਇੱਕ ਦਿਨ ਉਸ ਨੂੰ ਫੋਨ ਕੀਤਾ ਕਿ ਤੁਸੀਂ ਪੈਸੇ ਲੈਣ ਨਹੀਂ ਆਏਉਸਦਾ ਕਹਿਣਾ ਸੀ, “ਦੀਦੀ ਤੁਹਾਡੀ ਆਰਥਿਕ ਹਾਲਤ ਅਸੀਂ ਜਾਣਦੇ ਹਾਂ, ਇਸ ਕਰਕੇ ਤੁਹਾਨੂੰ ਕੀ ਕਹਿਣਾ ਸੀਪਰ ਜਿਨ੍ਹਾਂ ਮਾਪਿਆਂ ਦੀਆਂ ਸਰਕਾਰੀ ਨੌਕਰੀਆਂ ਅਤੇ ਵੱਡੇ ਵੱਡੇ ਬਿਜ਼ਨਸ ਹਨ, ਉਹਨਾਂ ਵੀ ਸਾਡੀ ਬਾਂਹ ਨਹੀਂ ਫੜੀਅਸੀਂ ਕਿਹਾ ਸੀ ਕਿ ਹੁਣ ਔਖਾ ਸਮਾਂ ਹੈ, ਸਾਡੀ ਥੋੜ੍ਹੀ ਬਹੁਤ ਮਦਦ ਕਰ ਦਿਓਪਰ ਉਹਨਾਂ ਦਾ ਜਵਾਬ ਸੀ -ਸਾਡੇ ਬੱਚੇ ਕਿਹੜਾ ਸਕੂਲ ਜਾਂਦੇ ਐ।”

ਇਸ ਗੱਲਬਾਤ ਤੋਂ ਬਾਅਦ ਜਦੋਂ ਮੈਂ ਘਰ ਚਲਾਉਣ ਬਾਰੇ ਪੁੱਛਿਆ ਕਿ ਕਿਵੇਂ ਚੱਲਦਾ ਤਾਂ ਉਹ ਫਿੱਸ ਪਿਆ, ਕਹਿੰਦਾ, “ਬੱਸ ਗੱਲ ਵਿੱਚ ਫਾਹ ਪਾਉਣਾ ਬਾਕੀ ਏ, ਹੋਰ ਤਾਂ ਕੋਈ ਹੱਲ ਨਜ਼ਰ ਨਹੀਂ ਆਉਂਦਾਇਹ ਕਦਮ ਚੁੱਕਣ ਤੋਂ ਵੀ ਬੱਚਿਆਂ ਦੇ ਮੂੰਹ ਵੱਲ ਤੱਕਣ ਕਾਰਨ ਰੁਕਿਆ ਹੋਇਆਂ ਕਿ ਬੱਚੇ ਰੁਲ ਜਾਣਗੇਪਰ ਕਿੰਨਾ ਕੁ ਚਿਰ ਇੰਜ ਨਿਕਲੂ, ਪਤਾ ਨਹੀਂ, ਕਿੰਨੇ ਹੀ ਮੇਰੇ ਵਰਗੇ ਇਹ ਕਦਮ ਪੁੱਟਣ ਬਾਰੇ ਸੋਚੀ ਬੈਠੇ ਐ।” ਉਸਦੀ ਇਹ ਗੱਲ ਸੁਣ ਕੇ ਦਿਲ ਡਰ ਗਿਆ ਆਪਣੇ ਆਪ ਤੇ ਕਾਬੂ ਪਾਇਆ ਤੇ ਗੱਲਬਾਤ ਜਾਰੀ ਰੱਖੀਉਸਨੇ ਵਧੇਰੇ ਜਾਣਕਾਰੀ ਲਈ ਮੈਂਨੂੰ ਜ਼ਿਲ੍ਹੇ ਦੇ ਪ੍ਰਧਾਨ ਦਾ ਨੰਬਰ ਦੇ ਦਿੱਤਾਜਦੋਂ ਪ੍ਰਧਾਨ ਨਾਲ ਗੱਲ ਕੀਤੀ ਤਾਂ ਹਾਲਾਤ ਬਹੁਤ ਹੀ ਚਿੰਤਾਜਨਕ ਸਾਹਮਣੇ ਆਏਉਹਨਾਂ ਅਨੁਸਾਰ “ਪ੍ਰਾਈਵੇਟ ਟਰਾਂਸਪੋਰਟ ਹੋਣ ਕਾਰਨ ਸਕੂਲ ਪ੍ਰਬੰਧਕ ਵੀ ਕੋਈ ਮਦਦ ਨਹੀਂ ਦੇ ਰਹੇਜਦੋਂ ਸਕੂਲ ਪ੍ਰਬੰਧਕਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਹੀ ਦੇਣ ਦੀ ਗੱਲ ਕਹੀ ਤਾਂ ਉਹਨਾਂ ਕੋਈ ਵੀ ਹੁੰਗਾਰਾ ਨਹੀਂ ਭਰਿਆਜੇ ਮਾਪਿਆਂ ਦੀ ਗੱਲ ਕਰੀਏ ਤਾਂ ਇੱਕ ਚੰਗੇ ਤਕੜੇ ਪਰਿਵਾਰ ਦੇ ਦੋ ਬੱਚੇ ਵੈਨ ਵਿੱਚ ਜਾਂਦੇ ਸਨ, ਹੁਣ ਜਦੋਂ ਉਹਨਾਂ ਕੋਲ ਪੈਸੇ ਲੈਣ ਗਏ ਤਾਂ ਸਿਰਫ 200 ਰੁਪਏ ਹੱਥ ਉੱਤੇ ਰੱਖ ਦਿੱਤੇ ਗਏਕਈ ਮਾਪਿਆਂ ਤਾਂ ਇੱਥੋਂ ਤਕ ਕਹਿ ਦਿੱਤਾ ਕਿ ‘ਤੁਹਾਨੂੰ ਸ਼ਰਮ ਨਹੀਂ ਆਉਂਦੀ ਜੋ ਪੈਸੇ ਲੈਣ ਆ ਗਏ।’ ਇੱਥੇ ਹੀ ਬੱਸ ਨਹੀਂ, ਸਰਕਾਰ ਵੱਲੋਂ ਜੋ ਰਾਸ਼ਨ ਵੰਡਿਆ ਗਿਆ, ਉਹ ਵੀ ਸਾਡੇ ਘਰਾਂ ਵਿੱਚ ਗੱਡੀਆਂ ਖੜ੍ਹੀਆਂ ਵੇਖ ਕੇ ਨਹੀਂ ਦਿੱਤਾ ਗਿਆਇਸ ਬਾਰੇ ਜੇ ਐੱਮ ਐੱਲ ਏ ਨਾਲ ਗੱਲ ਕੀਤੀ ਤਾਂ ਉਸਨੇ ਵੀ ਕੋਈ ਜਵਾਬ ਨਹੀਂ ਦਿੱਤਾਇਹਨਾਂ ਹਾਲਾਤ ਵਿੱਚ ਦਿਹਾੜੀ ਕਰਨ ਲਈ ਮਜਬੂਰ ਹਾਂ, ਜਿਸ ਕਰਕੇ ਹੱਥਾਂ ਦੀਆਂ ਉਂਗਲੀਆਂ ਵੀ ਵੱਢੀਆਂ ਗਈਆਂ ਹਨਜਿਨ੍ਹਾਂ ਕਦੇ ਖੇਤ ਵਿੱਚ ਵੜਕੇ ਨਹੀਂ ਵੇਖਿਆ ਸੀ, ਅੱਜ ਉਹਨਾਂ ਨੂੰ ਝੋਨਾ ਲਗਾਉਣਾ ਪੈ ਰਿਹਾ ਹੈ।”

ਅੱਗੇ ਗੱਲ ਕਰਦਿਆਂ ਉਸਨੇ ਕਿਹਾ, “ਢਾਈ ਲੱਖ ਪਰਿਵਾਰਾਂ ਨੇ ਹਾਈਕੋਰਟ ਨੂੰ ਲਿਖਕੇ ਭੇਜ ਦਿੱਤਾ ਹੈ ਕਿ ਜਦੋਂ ਤਕ ‘ਕੋਵਿਡ 19’ ਦੀ ਦਵਾਈ ਨਹੀਂ ਆਉਂਦੀ, ਉਹਨਾਂ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜਣਾ ਹਾਲਾਤ ਨੂੰ ਵੇਖੀਏ ਤਾਂ ਇਸ ਸਾਲ ਸਕੂਲ ਖੁੱਲ੍ਹਣ ਦੇ ਆਸਾਰ ਨਜ਼ਰ ਨਹੀਂ ਆ ਰਹੇਲੰਮੇ ਸਮੇਂ ਤਕ ਖੜ੍ਹੀਆਂ ਰਹਿਣ ਕਾਰਨ ਗੱਡੀਆਂ ਕਬਾੜ ਬਣ ਰਹੀਆਂ ਹਨ, ਜਿਨ੍ਹਾਂ ਨੂੰ ਦੁਬਾਰਾ ਚਲਾਉਣ ਲਈ ਸਰਵਿਸ ’ਤੇ ਹੀ ਦਸ ਪੰਦਰਾਂ ਹਜ਼ਾਰ ਦਾ ਖਰਚਾ ਕਰਨਾ ਪਵੇਗਾ ਕਿਉਂਕਿ ਬੈਟਰੀਆਂ ਡੈੱਡ ਹੋਣ ਦੇ ਨਾਲ-ਨਾਲ, ਬੈਰਿੰਗ ਜਾਮ ਅਤੇ ਟਾਇਰ ਖਰਾਬ ਹੋਣ ਦਾ ਵੀ ਖਤਰਾ ਹੈਕਈ ਗੱਡੀਆਂ ਦੇ ਟਾਇਰ ਤਾਂ ਪਟਾਕੇ ਮਾਰ ਵੀ ਗਏ ਹਨ।”

ਵੈਨਾਂ ਰਾਹੀਂ ਦੇਸ਼ ਦਾ ਭਵਿੱਖ ਸਕੂਲਾਂ ਵਿੱਚ ਸੁਰੱਖਿਅਤ ਪਹੁੰਚਾਉਣ ਵਾਲਿਆਂ ਦਾ ਅੱਜ ਆਪਣਾ ਭਵਿੱਖ ਹਨੇਰੇ ਵਿੱਚ ਨਜ਼ਰ ਆ ਰਿਹਾ ਹੈਇਕੱਲੇ ਮੋਗੇ ਵਿੱਚ ਹੀ 2500 ਤੋਂ 3000 ਹਜ਼ਾਰ ਤਕ ਵੈਨਾਂ ਹਨ, ਜੋ ਅੱਧੀਆਂ ਤੋਂ ਵੱਧ ਲੋਨ ’ਤੇ ਹਨ ਬੇਸ਼ਕ ਸਰਕਾਰ ਨੇ ਕਿਸ਼ਤਾਂ ਛੇ ਮਹੀਨੇ ਅੱਗੇ ਕਰ ਦਿੱਤੀਆਂ ਹਨ ਪਰ ਬੈਂਕਾਂ ਵੱਲੋਂ ਫੋਨ ਤੇ ਮੈਸੇਜ ਲਗਾਤਾਰ ਆਉਣ ਲੱਗ ਪਏ ਹਨਬੈਂਕਾਂ ਵੱਲੋਂ ਬਿਆਜ ਵੀ ਬਹੁਤ ਜ਼ਿਆਦਾ ਲਗਾਇਆ ਜਾ ਰਿਹਾ ਹੈਤਿੰਨ ਕਿਸ਼ਤਾਂ ’ਤੇ ਹੀ ਲਗਭਗ 17000 ਹਜ਼ਾਰ ਬਿਆਜ ਪੈ ਗਿਆ ਹੈ ਤੇ ਅਗਲੀਆਂ ਤਿੰਨ ਕਿਸ਼ਤਾਂ ਫਿਰ ਅਸਟੈਂਡ ਹੋਣ ਕਾਰਨ 17000 ਹਜ਼ਾਰ ਬਿਆਜ ਫਿਰ ਪੈ ਜਾਣਾਕਿਸ਼ਤਾਂ ਨਾ ਭਰਨ ਦੇ ਹਾਲਾਤ ਵਿੱਚ ਹੁਣ ਅੱਗੇ ਬੈਂਕਾਂ ਨੇ ਵੀ ਕਿਸ਼ਤਾਂ ਅਕਸਟੈਂਡ ਨਹੀਂ ਕਰਨੀਆਂ ਸਗੋਂ ਗੱਡੀਆਂ ਹੀ ਫੜਕੇ ਲੈ ਜਾਣ ਦਾ ਡਰ ਹੈਤਾਲਾਬੰਦੀ ਦੌਰਾਨ ਸਭ ਡਰਾਈਵਰਾਂ ਦੇ ਬੀਮੇ, ਕਿਸ਼ਤਾਂ ਅਤੇ ਪਾਲਸੀਆਂ ਵੀ ਟੁੱਟ ਚੁੱਕੇ ਹਨ

ਸਰਕਾਰਾਂ 26 ਜਨਵਰੀ, 15 ਅਗਸਤ ਅਤੇ ਰੈਲੀਆਂ ਵਿੱਚ ਵੀ ਸਕੂਲ ਬੱਸਾਂ ਨੂੰ ਵਰਤਦੀਆਂ ਰਹੀਆਂ ਹਨ ਪਰ ਹੁਣ ਇਹਨਾਂ ਵੱਲ ਕੋਈ ਧਿਆਨ ਨਹੀਂ ਦੇ ਰਿਹਾਸਕੂਲ ਵੈਨਾਂ ਦੇ ਹੱਦੋਂ ਵੱਧ ਚਲਾਨ ਕੱਟੇ ਜਾਂਦੇ ਹਨਪਿਛਲੇ ਸਾਲ ਇਕੱਲੇ ਮੁਹਾਲੀ ਵਿੱਚ ਹੀ ਵੈਨਾਂ ਦੇ 85 ਲੱਖ ਦੇ ਕਰੀਬ ਚਲਾਨ ਕੱਟੇ ਗਏ ਸਨਸਕੂਲ ਵੈਨਾਂ, ਜੋ 25 ਕਿਲੋਮੀਟਰ ਤਕ ਹੀ ਚੱਲਣ ਵਾਲੀਆਂ ਹਨ, ਉਹਨਾਂ ਦਾ ਟੈਕਸ ਵੀ ਵੱਧ ਹੈ ਜਦਕਿ ਪੰਜਾਬ ਪਰਮਿਟ ਵਾਲੀਆਂ ਗੱਡੀਆਂ ਦੇ ਟੈਕਸ ਘੱਟ ਹਨਹਰ ਵਰਤੋਂ ਦੀ ਚੀਜ਼ ’ਤੇ ਟੈਕਸ ਦਿੱਤਾ ਜਾਂਦਾ, ਇੱਥੋਂ ਤਕ ਕਿ ਇੱਕ ਵੈਨ ਡਰਾਈਵਰ ਸਾਲ ਦਾ 18, 19 ਹਜ਼ਾਰ ਰੁਪਏ ਦਾ ਟੈਕਸ ਇਕੱਲੇ ਡੀਜ਼ਲ ਵਿੱਚੋਂ ਹੀ ਸਰਕਾਰ ਨੂੰ ਦਿੰਦਾ ਹੈਫਿਰ ਸਰਕਾਰ ਹੁਣ ਸਾਰ ਕਿਉਂ ਨਹੀਂ ਲੈ ਰਹੀ? ਉਸਦਾ ਅੱਗੇ ਕਹਿਣਾ, “ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਕਿਹੜੇ ਗੁਰਦੁਆਰੇ ਜਾਂ ਮਸੀਤ ਵਿੱਚ ਜਾ ਕੇ ਬੈਠ ਜਾਈਏਜੇ ਜਲਦੀ ਕੋਈ ਹੱਲ ਨਾ ਨਿਕਲਿਆ ਤਾਂ ਅਸੀਂ ਪੂਰੇ ਪਰਿਵਾਰ ਸਮੇਤ ਚੌਂਕ ਵਿੱਚ ਤੇਲ ਪਾ ਕੇ ਅੱਗ ਲਗਾ ਲੈਣੀ ਐਆਪੇ ਕੋਈ ਨਾ ਕੋਈ ਸਾਡੀ ਆਵਾਜ਼ ਬਣੂਗਾ ਤੇ ਸਰਕਾਰਾਂ ਨੂੰ ਸ਼ਰਮ ਕਰਨੀ ਪਊ।”

ਇਹ ਕਹਾਣੀ ਕਿਸੇ ਇੱਕ ਦੀ ਨਹੀਂ, ਸਗੋਂ ਹਜ਼ਾਰਾਂ ਡਰਾਈਵਰਾਂ ਦੀ ਇਹੋ ਕਹਾਣੀ ਹੈਸਕੂਲ ਖੁੱਲ੍ਹਣ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ, ਜਿਸ ਕਾਰਨ ਇਹ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈਸਕੂਲ ਵੈਨਾਂ ਦਾ ਹੋਰ ਕਿਸੇ ਪਾਸੇ ਵੀ ਇਸਤੇਮਾਲ ਨਹੀਂ ਕੀਤਾ ਜਾ ਸਕਦਾਜਦੋਂ ਹਾਲਾਤ ਠੀਕ ਸੀ ਤਾਂ ਵੱਡੇ-ਵੱਡੇ ਇਕੱਠਾਂ, ਰੈਲੀਆਂ, ਧਰਨਿਆਂ ਅਤੇ ਵਿਆਹ ਸ਼ਾਦੀਆਂ ਵਿੱਚ ਵੀ ਇਹਨਾਂ ਵੈਨਾਂ, ਬੱਸਾਂ ਦਾ ਇਸਤੇਮਾਲ ਹੋ ਜਾਂਦਾ ਸੀਪਰ ਹੁਣ ਤਾਂ ਇਹ ਇਕੱਠ ਹੋਣੇ ਵੀ ਬੰਦ ਹਨਇਸ ਲਈ ਸਰਕਾਰ ਨੂੰ ਇਸ ਪਾਸੇ ਫੌਰੀ ਧਿਆਨ ਦੇਣ ਦੀ ਲੋੜ ਹੈਇਹਨਾਂ ਦਾ ਟੈਕਸ ਮੁਆਫ਼ ਕਰਨ ਦੇ ਨਾਲ-ਨਾਲ, ਲੋਨ ਬਿਨਾਂ ਬਿਆਜ ਤੋਂ ਅੱਗੇ ਕੀਤੇ ਜਾਣਡਰਾਈਵਰਾਂ ਦੇ ਖਾਤਿਆਂ ਵਿੱਚ ਗੁਜ਼ਾਰਾ ਭੱਤਾ ਪਾਇਆ ਜਾਵੇ ਤਾਂ ਕਿ ਇਹ ਆਪਣੇ ਪਰਿਵਾਰਾਂ ਦਾ ਪੇਟ ਪਾਲ ਸਕਣ‌ਜਾਣਕਾਰੀ ਅਨੁਸਾਰ ਦਿੱਲੀ ਸਰਕਾਰ ਡਰਾਈਵਰਾਂ ਦੇ ਖਾਤਿਆਂ ਵਿੱਚ 5000 ਰੁਪਏ ਹਰ ਮਹੀਨੇ ਪਾ ਰਹੀ ਹੈ (ਪਰ ਸਰਕਾਰ ਨੇ ਉਹਨਾਂ ਡਰਾਈਵਰਾਂ ਦੇ ਖਾਤਿਆਂ ਵਿੱਚ ਹੀ 5-5 ਹਜ਼ਾਰ ਹਜ਼ਾਰ ਰੁਪਏ ਪਾਏ ਹਨ, ਜਿਨ੍ਹਾਂ ਕੋਲ ਇੱਕ ਵਿਸ਼ੇਸ਼ ਬੈਚ ਅਤੇ ਹੋਰ ਲੋੜੀਂਦੇ ਕਾਗਜ਼ ਸਨ ਉੱਥੇ ਵੈਨ ਡਰਾਈਵਰਾਂ ਨੂੰ ਲਾਈਸੈਂਸ ਲੈਣ ਤੋਂ ਛੇ ਮਹੀਨੇ ਬਾਅਦ ਇੱਕ ਬੈਚ ਲੈਣਾ ਪੈਂਦਾ ਹੈ ਪਰ ਇਹ ਬੈਚ ਲੈਣ ਲਈ ਵੀ ਪੈਸੇ ਭਰਨੇ ਪੈਂਦੇ ਹਨਸਾਰੇ ਡਰਾਈਵਰ ਇਹ ਪੈਸੇ ਨਹੀਂ ਭਰ ਪਾਉਂਦੇ, ਇਸ ਕਾਰਨ ਇਹ ਸਹੂਲਤ ਸਭ ਨੂੰ ਨਹੀਂ ਮਿਲ ਰਹੀ)ਪਰ ਅੱਜ ਹਰ ਪਰਿਵਾਰ ਲੋੜਵੰਦ ਹੈ, ਇਸ ਕਰਕੇ ਸਭ ਨੂੰ ਇਹ ਸਹੂਲਤ ਮਿਲਣੀ ਚਾਹੀਦੀ ਹੈ, ਜਦੋਂ ਤਕ ਹਾਲਾਤ ਸਾਜ਼ਗਾਰ ਨਜ਼ਰ ਨਹੀਂ ਹੁੰਦੇਜੇ ਇਸ ਪਾਸੇ ਧਿਆਨ ਨਾ ਦਿੱਤਾ ਗਿਆ ਤਾਂ ਖੁਦਕੁਸ਼ੀਆਂ ਵਿੱਚ ਭਾਰੀ ਵਾਧਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2234) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਨਰਿੰਦਰ ਕੌਰ ਸੋਹਲ

ਨਰਿੰਦਰ ਕੌਰ ਸੋਹਲ

Phone: (91 - 94641 - 13255)
Email: (sohalnarinder35@gmail.com)