NarinderKSohal71947 ਦੀ ਵੰਡ ਦੀਆਂ ਕਹਾਣੀਆਂ ਸੁਣੀਆਂ ਜ਼ਰੂਰ ਸਨ ਪਰ ਉਹਨਾਂ ਵਿਚਲਾ ਦਰਦ ...
(1 ਮਈ 2020)

 

ਜ਼ਿੰਦਗੀ ਰੋਜ਼ਾਨਾ ਦੀ ਤਰ੍ਹਾਂ ਆਪਣੀ ਤੋਰੇ ਤੁਰਦੀ ਜਾ ਰਹੀ ਸੀਇੱਕ ਦਿਨ ਚੀਨ ਦੇ ‘ਵੁਹਾਨ’ ਸ਼ਹਿਰ ਵਿਖੇ ਕਿਸੇ ‘ਵਾਇਰਸ’ ਨਾਲ ਮੌਤਾਂ ਹੋਣ ਦੀ ਖ਼ਬਰ ਪੜ੍ਹੀ ਪਰ ਇਸਨੂੰ ਬਹੁਤਾ ਗੰਭੀਰਤਾ ਨਾਲ ਨਹੀਂ ਲਿਆਭਾਰਤ ਵਿੱਚ ਰੋਜ਼ ਉਹੀ ਧਰਨੇ, ਮੁਜ਼ਾਹਰੇ, ਐੱਨ ਆਰ ਸੀ, ਸੀ ਏ ਏ ਦਾ ਵਿਰੋਧ ਕੀਤਾ ਜਾ ਰਿਹਾ ਸੀਅਚਾਨਕ ‘ਕੋਰੋਨਾ ਵਾਇਰਸ’ ਨੇ ਸਾਰੀ ਦੁਨੀਆਂ ਨੂੰ ਆਪਣੇ ਕਲਾਵੇ ਵਿੱਚ ਲੈ ਲਿਆਲਗਭਗ 197 ਦੇਸ਼ ਇਸਦੀ ਲਪੇਟ ਵਿੱਚ ਆ ਗਏਭਾਰਤ ਵੀ ਇਸ ਲਾਗ ਤੋਂ ਬਚ ਨਾ ਸਕਿਆ ਅਤੇ ਕੇਰਲਾ ਵਿੱਚ ਸਭ ਤੋਂ ਪਹਿਲਾਂ ਕੋਰੋਨਾ ਪੌਜ਼ੇਟਿਵ ਕੇਸ ਮਿਲਿਆਵਾਇਰਸ ਦੀ ਵਧੇਰੇ ਲਾਗ ਤੋਂ ਬਚਣ ਲਈ ਪ੍ਰਧਾਨਮੰਤਰੀ ਨੇ ਤੁਰੰਤ ਫੁਰਮਾਨ ਜਾਰੀ ਕਰ ਦਿੱਤਾਪਹਿਲਾਂ ਇੱਕ ਦਿਨ ਦਾ ‘ਜਨਤਾ ਕਰਫਿਊ’ ਦਾ ਐਲਾਨ ਹੋਇਆ, ਇਸਦੇ ਬਾਵਜੂਦ ਲੋਕਾਂ ਵੱਲੋਂ ਸਥਿਤੀ ਨੂੰ ਬਹੁਤਾ ਗੰਭੀਰਤਾ ਨਾਲ ਨਹੀਂ ਲਿਆ ਗਿਆ ਸੀਫਿਰ ਇੱਕ ਦਿਨ ਪ੍ਰਧਾਨ ਮੰਤਰੀ ਜੀ ਟੀ ਵੀ ’ਤੇ ਪ੍ਰਗਟ ਹੋਏ ਤੇ ਬਿਨਾਂ ਕਿਸੇ ਵਿਉਂਤਬੰਦੀ ਦੇ 21 ਦਿਨਾਂ ਦਾ ਲਾਕਡਾਊਨ ਲਗਾਉਣ ਦਾ ਕਹਿ ਦਿੱਤਾ ਗਿਆਰਾਤ 8 ਵਜੇ ਫੁਰਮਾਨ ਜਾਰੀ ਕਰਨ ਦੇ ਠੀਕ ਚਾਰ ਘੰਟੇ ਬਾਅਦ ਇਸ ਨੂੰ ਲਾਗੂ ਕਰਨ ਦਾ ਫੈਸਲਾ ਵੀ ਸੁਣਾ ਦਿੱਤਾ ਗਿਆਲੋਕਾਂ ਵਿੱਚ ਹਾਹਾਕਾਰ ਮੱਚ ਗਈ ਉਹਨਾਂ ਨੂੰ ਕੁਝ ਸਮਝ ਨਹੀਂ ਆਇਆਆਪਣੇ ਘਰਾਂ ਤੋਂ ਦੂਰ ਕੰਮਾਂ ਕਾਰਾਂ ਲਈ ਗਏ ਲੋਕ ਜਿੱਥੇ ਸਨ ਉੱਥੇ ਹੀ ਫਸ ਗਏਇਸ ਫੁਰਮਾਨ ਦੀ ਸਭ ਤੋਂ ਵੱਧ ਮਾਰ ਮਜ਼ਦੂਰਾਂ ’ਤੇ ਪਈਜੋ ਰੋਜ਼ੀ ਰੋਟੀ ਕਮਾਉਣ ਲਈ ਹਰ ਸਾਲ ਆਪਣੇ ਘਰਾਂ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਜਾਣ ਲਈ ਮਜਬੂਰ ਹਨਇਹਨਾਂ ਤਾਂ ‘ਲਾਕਡਾਊਨ’ ਦਾ ਨਾਮ ਹੀ ਪਹਿਲੀ ਵਾਰ ਸੁਣਿਆ ਸੀ, ਇਹਨਾਂ ਨੂੰ ਕੀ ਪਤਾ ਸੀ ਕਿ ਇਹ ਕੀ ਬਲਾ ਹੈਟੀ ਵੀ ਜਾਂ ਫੋਨ ਵਿੱਚ ਜਿਸ ਤਰ੍ਹਾਂ ਦਾ ਪ੍ਰਚਾਰ ਹੋ ਰਿਹਾ ਸੀ, ਇਸ ਨੇ ਮਜ਼ਦੂਰਾਂ ਨੂੰ ਅੰਦਰ ਤਕ ਹਿਲਾ ਦਿੱਤਾ

ਪ੍ਰਧਾਨ ਮੰਤਰੀ ਵੱਲੋਂ ‘ਸਮਾਜਿਕ ਦੂਰੀ’ ਬਣਾ ਕੇ ਰੱਖਣ ਲਈ ਕਿਹਾ ਜਾ ਰਿਹਾ ਸੀਸਮਾਜਿਕ ਦੂਰੀ ਦਾ ਅਹਿਸਾਸ ਤਾਂ ਮਜ਼ਦੂਰ ਜੰਮਣ ਤੋਂ ਵੀ ਪਹਿਲਾਂ ਹੰਢਾਉਂਦੇ ਆ ਰਹੇ ਹਨਹੁਣ ਵੀ ਉਹ ਇਸੇ ਸਮਾਜਿਕ ਦੂਰੀ ਦਾ ਸ਼ਿਕਾਰ ਹੋ ਰਹੇ ਹਨਬਿਮਾਰੀ ਦੀ ਲਾਗ ਤੋਂ ਬਚਣ ਲਈ ਅਮੀਰਾਂ ਨੇ ਤਾਂ ਆਪਣੇ ਆਪ ਨੂੰ ਘਰਾਂ ਵਿੱਚ ਬੰਦ ਕਰ ਲਿਆ, ਪਰ ਗਰੀਬ ਮਜ਼ਦੂਰ, ਜਿਨ੍ਹਾਂ ਦੀ ਮਿਹਨਤ ਤੋਂ ਬਗੈਰ ਨਾ ‘ਘਰ’ ਹੋਂਦ ਵਿੱਚ ਆ ਸਕਦੇ ਤੇ ਨਾ ਹੀ ਹੋਰ ਜ਼ਰੂਰਤਾਂ ਪੂਰੀਆਂ ਹੋ ਸਕਦੀਆ, ਨੂੰ ਘਰਾਂ, ਸ਼ਹਿਰਾਂ ਵਿੱਚੋਂ ਬੇਦਖਲ ਕਰ ਦਿੱਤਾ ਗਿਆਕੰਮ ਬੰਦ ਹੋਣ ਦਾ ਕਹਿ ਕੇ ਮਾਲਕਾਂ ਨੇ ਕੰਮ ਤੋਂ ਜਵਾਬ ਦੇ ਦਿੱਤਾਕੰਮ ਕੀ ਗਿਆ, ਸਿਰ ਤੋਂ ਛੱਤ ਵੀ ਖੁੱਸ ਗਈ, ਕਿਉਂਕਿ ਵੱਡੀ ਗਿਣਤੀ ਮਜ਼ਦੂਰਾਂ ਦਾ ਰਹਿਣ ਬਸੇਰਾ ਕੰਮ ਵਾਲੀਆਂ ਥਾਵਾਂ ਹੀ ਸੀ ਕੁਝ ਕਰਾਏ ’ਤੇ ਕਮਰੇ ਲੈਕੇ ਰਹਿੰਦੇ ਸੀ ਉਹਨਾਂ ਨੂੰ ਮਕਾਨ ਮਾਲਕਾਂ ਨੇ ਘਰਾਂ ਵਿੱਚੋਂ ਕੱਢ ਦਿੱਤਾਇਸ ਪਿੱਛੇ ਦੋ ਕਾਰਨ ਸਨ, ਇੱਕ ਕਰਾਇਆ ਨਾ ਮਿਲਣ ਦਾ ਡਰ ਤੇ ਦੂਜਾ ਬਿਮਾਰੀ ਫੈਲਣ ਦਾ

ਮਜ਼ਦੂਰਾਂ ਵਿੱਚ ਹਫੜਾ ਦਫੜੀ ਮੱਚ ਗਈ, ਉਹ ਸਿਰਾਂ ’ਤੇ ਸਮਾਨ ਚੁੱਕ ਬੱਸ ਸਟੈਂਡਾਂ ਅਤੇ ਰੇਲਵੇ ਸਟੇਸ਼ਨਾਂ ਵੱਲ ਦੌੜ ਪਏਪਰ ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਾ ਕਿ ਨਾ ਕੋਈ ਬੱਸ ਚੱਲਦੀ ਹੈ, ਨਾ ਟਰੇਨਉਹ ਕਿਸੇ ਵੀ ਤਰ੍ਹਾਂ ਆਪਣੇ ਘਰਾਂ, ਪਰਿਵਾਰਾਂ ਕੋਲ ਪਹੁੰਚਣਾ ਚਾਹੁੰਦੇ ਸਨਕਈ ਛੋਟੇ ਛੋਟੇ ਬੱਚਿਆਂ ਸਮੇਤ ਪੈਦਲ ਹੀ ਨਿਕਲ ਤੁਰੇ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੇ ਨਾ ਜੇਬ ਵਿੱਚ ਪੈਸੇ, ਨਾ ਕੁਝ ਖਾਣ ਪੀਣ ਨੂੰ ਕੋਲ ਸੀਉਹਨਾਂ ਵਿੱਚੋਂ ਕਈ ਰਸਤੇ ਵਿੱਚ ਹੀ ਐਕਸੀਡੈਂਟ ਨਾਲ ਮਰ ਗਏ ਅਤੇ ਕਈਆਂ ਭੁੱਖ ਤੋਂ ਬਿਹਾਲ ਹੋ ਕੇ ਰਸਤੇ ਵਿੱਚ ਹੀ ਪਰਿਵਾਰਾਂ ਸਮੇਤ ਖੁਦਕੁਸ਼ੀ ਕਰ ਲਈਭੁੱਖ ਨਾਲ ਮਰਨ ਵਾਲਿਆਂ ਦੀ ਤਾਂ ਹਾਲੇ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ

ਜਿਹੜੇ ਇਹਨਾਂ ਸਭ ਹਾਲਾਤ ਤੋਂ ਬਚਕੇ ਆਪਣੇ ਸੂਬਿਆਂ ਦੀ ਹੱਦ ਤਕ ਪਹੁੰਚੇ, ਉਹਨਾਂ ਲਈ ਨਵਾਂ ਫ਼ਰਮਾਨ ਜਾਰੀ ਹੋ ਚੁੱਕਾ ਸੀ ਕਿ ਸਰਹੱਦਾਂ ਸੀਲ ਕਰ ਦਿੱਤੀਆਂ ਜਾਣ ਤੇ ਮਜ਼ਦੂਰਾਂ ਨੂੰ ਅੰਦਰ ਨਾ ਆਉਣ ਦਿੱਤਾ ਜਾਵੇ ਕਿਉਂਕਿ ਉਹ ਬਿਮਾਰੀ ਲੈ ਕੇ ਆ ਸਕਦੇ ਹਨ ਉੱਧਰ ਬਿਮਾਰੀ ਦਾ ਡਰ ਹੀ ਬਹੁਤ ਵੱਡਾ ਬਣਾ ਦਿੱਤਾ ਗਿਆ ਕਿ ਆਪਣੇ ਹੀ ਬੇਗਾਨੇ ਨਜ਼ਰ ਆਉਣ ਲੱਗੇਸੂਬਿਆਂ, ਪਿੰਡਾਂ ਨੂੰ ਹੀ ਬੰਦ ਨਹੀਂ ਕੀਤਾ ਗਿਆ ਸਗੋਂ ਕਈਆਂ ਨੇ ਤਾਂ ਆਪਣੇ ਰਿਸ਼ਤੇਦਾਰਾਂ ਦੇ ਆਉਣ ’ਤੇ ਘਰਾਂ ਦੇ ਦਰਵਾਜ਼ੇ ਵੀ ਨਾ ਖੋਲ੍ਹੇ1947 ਦੀ ਵੰਡ ਦੀਆਂ ਕਹਾਣੀਆਂ ਸੁਣੀਆਂ ਜ਼ਰੂਰ ਸਨ ਪਰ ਉਹਨਾਂ ਵਿਚਲਾ ਦਰਦ ਮਹਿਸੂਸ ਹੁਣ ਹੋ ਰਿਹਾ ਸੀਉਦੋਂ ਵੀ ਲੋਕ ਆਪਣੇ ਹੀ ਦੇਸ਼ ਤੇ ਘਰਾਂ ਵਿੱਚ ਬੇਗਾਨੇ ਹੋ ਗਏ ਸਨਉਹ ਆਪਣੇ ਸਿਰਾਂ ’ਤੇ ਸਮਾਨ ਚੁੱਕ ਕੇ ਨਿਕਲ ਤੁਰੇ ਸੀਫਰਕ ਸਿਰਫ ਇਹ ਸੀ ਕਿ ਉਹਨਾਂ ਨੂੰ ਪਤਾ ਨਹੀਂ ਸੀ ਕਿ ਕਿੱਥੇ ਜਾਣਾ ਹੈ, ਕਿੱਥੇ ਟਿਕਾਣਾ ਮਿਲਣਾ ਹੈ, ਪਰ ਇਹ ਮਜ਼ਦੂਰ ਤਾਂ ਆਪਣੇ ਹੀ ‘ਘਰਾਂ’ ਨੂੰ, ਆਪਣੇ ਹੀ ਪਰਿਵਾਰਾਂ ਕੋਲ ਜਾ ਰਹੇ ਸੀਪਰ ਜਿੱਥੇ ਵੀ ਪਹੁੰਚੇ, ਉੱਥੇ ਹੀ ਕੈਦੀ ਬਣਾ ਲਏ ਗਏਉਹਨਾਂ ਕੋਲ ਆਪਣਾ ਦੁੱਖ ਦੱਸਣ ਦਾ ਕੋਈ ਰਾਸਤਾ ਵੀ ਨਹੀਂ ਬਚਿਆ ਕਿਉਂਕਿ ਇੱਕ ਪਾਸੇ ਵਿਕਾਉ ਮੀਡੀਆ ਉਹਨਾਂ ਦੀ ਅਸਲੀਅਤ ਸਾਹਮਣੇ ਨਹੀਂ ਲਿਆਉਣਾ ਚਾਹੁੰਦਾ ਤੇ ਦੂਜੇ ਪਾਸੇ ਉਹਨਾਂ ਕੋਲ ਜੋ ਸੰਚਾਰ ਦਾ ਮਾਧਿਅਮ ਸੀ, ਮੁਬਾਇਲ ਫੋਨ ਉਹ ਵੀ ਚਾਰਜ ਦੀ ਸਹੂਲਤ ਨਾ ਹੋਣ ਕਾਰਨ ਬੰਦ ਹੋ ਗਏਕਈਆਂ ਕੋਲ ਫੋਨ ਰੀਚਾਰਜ਼ ਕਰਾਉਣ ਲਈ ਜੇਬ ਵਿੱਚ ਪੈਸੇ ਵੀ ਨਹੀਂ ਸਨਉਹਨਾਂ ਲਈ ਤਾਂ ਫੋਨ ਵੀ ਇੱਕ ਫਾਲਤੂ ਡੱਬੇ ਦੀ ਤਰ੍ਹਾਂ ਹੀ ਹੋ ਕੇ ਰਹਿ ਗਏ ਹਨਆਪਣੇ ਘਰਾਂ ਤੇ ਪਰਿਵਾਰ ਕੋਲ ਜਾਣ ਲਈ ਉਹ ਕਿੰਨੇ ਉਤਾਵਲੇ ਹਨ, ਇਸਦਾ ਅਹਿਸਾਸ ਅਸੀਂ ਗੁਜਰਾਤ ਅਤੇ ਮੁੰਬਈ ਵਿੱਚ ਵਾਪਰੀਆਂ ਘਟਨਾਵਾਂ ਤੋਂ ਸਹਿਜੇ ਕਰ ਸਕਦੇ ਹਾਂ

ਇਹਨਾਂ ਮਜ਼ਦੂਰਾਂ ਦੀ ਹਾਲਤ ਅਤੇ ਭੁੱਖ ਨਾਲ ਹੋ ਰਹੀਆਂ ਮੌਤਾਂ ਬਾਰੇ ਅਖ਼ਬਾਰਾਂ, ਸੋਸ਼ਲ ਮੀਡੀਆ ਤੋਂ ਪ੍ਰਾਪਤ ਹੋ ਰਹੀ ਜਾਣਕਾਰੀ ਅਸਲ ਅੰਕੜਿਆਂ ਤੋਂ ਕਿਤੇ ਪਰੇ ਹੈਅਸਲ ਤਸਵੀਰ ਤਾਂ ਲੌਕਡਾਊਨ ਖੁੱਲਣ ’ਤੇ ਹੀ ਸਾਹਮਣੇ ਆਵੇਗੀਹੁਣ ਜਦੋਂ ਲਾਕਡਾਊਨ ਹੋਰ ਅੱਗੇ ਵਧਣ ਦੀਆਂ ਖਬਰਾਂ ਆ ਰਹੀਆਂ ਹਨ ਤਾਂ ਇਹਨਾਂ ਮਜ਼ਦੂਰਾਂ ਦੀਆਂ ਮੁਸੀਬਤਾਂ ਵਿੱਚ ਭਾਰੀ ਵਾਧਾ ਹੋ ਜਾਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾਇਸ ਲਈ ਜਿਸ ਤਰ੍ਹਾਂ ਕਈ ਸੂਬਿਆਂ ਨੇ ਵੱਖ-ਵੱਖ ਥਾਵਾਂ ’ਤੇ ਫਸੇ ਆਪਣੇ ਵਿਦਿਆਰਥੀਆਂ ਅਤੇ ਸ਼ਰਧਾਲੂਆਂ ਨੂੰ ਆਪੋ ਆਪਣੇ ਘਰਾਂ ਵਿੱਚ ਪਹੁੰਚਾਉਣ ਲਈ ਪ੍ਰਬੰਧ ਕੀਤੇ ਹਨ, ਉਵੇਂ ਹੀ ਮਜ਼ਦੂਰਾਂ ਨੂੰ ਵੀ ਉਹਨਾਂ ਦੇ ਘਰਾਂ ਤਕ ਪਹੁੰਚਾਉਣ ਲਈ ਪ੍ਰਬੰਧ ਕੀਤੇ ਜਾਣ ਤਾਂ ਕਿ ਉਹਨਾਂ ਨੂੰ ਆਪਣੇ ਹੀ ਦੇਸ਼ ਵਿੱਚ ਬੇਗਾਨਗੀ ਦਾ ਅਹਿਸਾਸ ਨਾ ਹੋਵੇ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2092)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਨਰਿੰਦਰ ਕੌਰ ਸੋਹਲ

ਨਰਿੰਦਰ ਕੌਰ ਸੋਹਲ

Phone: (91 - 94641 - 13255)
Email: (sohalnarinder35@gmail.com)