NarinderKSohal7ਮਜ਼ਦੂਰਾਂ ਦੇ ਕੰਮ ਕਰਨ ਦੀ ਅਜਿਹੀ ਸਥਿਤੀ ਦੇ ਵਿਰੁੱਧ ਤੇ ਜ਼ਿਆਦਾ ਤਨਖਾਹ ...
(8 ਮਾਰਚ 2020)

 

8 ਮਾਰਚ “ਕੌਮਾਂਤਰੀ ਮਹਿਲਾ ਦਿਵਸ” ਸਾਰੇ ਸੰਸਾਰ ਵਿੱਚ ਔਰਤਾਂ ਦੇ ਹੱਕਾਂ ਲਈ ਅਵਾਜ਼ ਬੁਲੰਦ ਕਰਨ ਵਜੋਂ ਮਨਾਇਆ ਜਾਂਦਾ ਹੈਪਰ ਇਹ ਸ਼ੁਰੂ ਕਿਵੇਂ ਤੇ ਕਿਉਂ ਹੋਇਆ? ਬਹੁਤ ਘੱਟ ਲੋਕ ਜਾਣਦੇ ਹਨਅਸਲ ਵਿੱਚ ਮਹਿਲਾ ਦਿਵਸ ਇੱਕ ਮਜ਼ਦੂਰ ਅੰਦੋਲਨ ਦੀ ਉਪਜ ਹੈਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਇਸਦੀ ਸ਼ੁਰੂਆਤ ਸਾਲ 1908 ਵਿੱਚ ਹੋਈ ਜਦੋਂ 15 ਹਜ਼ਾਰ ਔਰਤਾਂ ਨੇ ਨਿਊਯਾਰਕ ਸ਼ਹਿਰ ਵਿੱਚ ਮਾਰਚ ਕੱਢਿਆ ਤੇ ਕੰਮ ਦੇ ਘੰਟੇ ਘਟਾਉਣ ਦੀ ਮੰਗ ਕੀਤੀਇਸਦੇ ਨਾਲ ਹੀ ਉਨ੍ਹਾਂ ਦੀ ਇੱਕ ਮੰਗ ਇਹ ਸੀ ਕਿ ਉਨ੍ਹਾਂ ਦੀ ਤਨਖਾਹ ਵਧਾਉਣ ਦੇ ਨਾਲ-ਨਾਲ ਵੋਟ ਪਾਉਣ ਦਾ ਹੱਕ ਵੀ ਦਿੱਤਾ ਜਾਵੇਇਸ ਤੋਂ ਠੀਕ ਇੱਕ ਸਾਲ ਬਾਅਦ ਅਮਰੀਕਾ ਦੀ ‘ਸੋਸ਼ਲਿਸਟ ਪਾਰਟੀ’ ਨੇ ਇਸ ਦਿਨ ਨੂੰ ‘ਕੌਮੀ ਮਹਿਲਾ ਦਿਵਸ’ ਐਲਾਨ ਦਿੱਤਾ1910 ਵਿੱਚ ਜਰਮਨ ਦੀ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਦੀ ਕਲਾਰਾ ਜੇਟਕਿਨ ਨੇ ‘ਕੋਪਨਹੇਗਨ’ ਵਿੱਚ ਕੰਮਕਾਜੀ ਔਰਤਾਂ ਦੀ ਇੱਕ ‘ਕੌਮਾਂਤਰੀ ਕਾਨਫਰੰਸ’ ਦੌਰਾਨ ਇਸ ਦਿਨ ਨੂੰ ਵਿਸ਼ਵ ਪੱਧਰ ਉੱਤੇ ਮਨਾਉਣ ਦਾ ਸੁਝਾਅ ਦਿੱਤਾਉਸ ਸਮੇਂ ਉੱਥੇ 17 ਦੇਸਾਂ ਦੀਆਂ ਲਗਭਗ 100 ਔਰਤਾਂ ਹਾਜ਼ਰ ਸਨ ਅਤੇ ਉਹਨਾਂ ਨੇ ਇਸ ਮਤੇ ਦੀ ਪੂਰਨ ਹਮਾਇਤ ਕੀਤੀ

ਸਭ ਤੋਂ ਪਹਿਲਾਂ 1911 ਵਿੱਚ ਆਸਟਰੀਆ, ਡੈਨਮਾਰਕ, ਜਰਮਨੀ ਅਤੇ ਸਵਿਟਜ਼ਰਲੈਂਡ ਵਿੱਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆਪਹਿਲਾਂ ਇਸ ਨੂੰ ‘ਕੌਮਾਂਤਰੀ ਕੰਮਕਾਜੀ ਔਰਤ ਦਿਵਸ’ ਵਜੋਂ ਹੀ ਜਾਣਿਆ ਜਾਂਦਾ ਸੀ25 ਮਾਰਚ 1911 ਨੂੰ ਨਿਊਯਾਰਕ ਦੀ ਟਰਾਇੰਗਲ ਕੱਪੜਾ ਫੈਕਟਰੀ ਵਿੱਚ ਅੱਗ ਲੱਗ ਗਈ ਤੇ ਫੈਕਟਰੀ ਵਿੱਚ ਸੁਰੱਖਿਆ ਦੀ ਘਾਟ ਕਾਰਨ 140 ਤੋਂ ਜ਼ਿਆਦਾ ਔਰਤ ਮਜਦੂਰਾਂ ਦੀ ਸੜ ਕੇ ਮੌਤ ਹੋ ਗਈ ਕਿਉਂਕਿ ਕੰਮ ਦੌਰਾਨ ਪ੍ਰਬੰਧਕ ਸਾਰੇ ਦਰਵਾਜ਼ੇ ਬੰਦ ਰੱਖਦੇ ਸਨ, ਜਿਸ ਕਾਰਨ ਅੱਗ ਲੱਗਣ ਉੱਤੇ ਔਰਤਾਂ ਬਾਹਰ ਨਾ ਨਿਕਲ ਸਕੀਆਮਜ਼ਦੂਰਾਂ ਦੇ ਕੰਮ ਕਰਨ ਦੀ ਅਜਿਹੀ ਸਥਿਤੀ ਦੇ ਵਿਰੁੱਧ ਤੇ ਜ਼ਿਆਦਾ ਤਨਖਾਹ ਦੇ ਕਾਨੂੰਨ ਦੀ ਮੰਗ, ਹੁਣ ਔਰਤਾਂ ਦੇ ਅੰਦੋਲਨ ਦਾ ਮੁੱਖ ਮੁੱਦਾ ਬਣ ਗਈਇਸ ਨਾਲ ਔਰਤਾਂ ਵਿੱਚ ਆਪਣੇ ਕੰਮਕਾਜੀ ਹਾਲਤਾਂ ਨੂੰ ਲੈ ਕੇ ਬਗਾਵਤ ਹੋਰ ਤੇਜ਼ ਹੋਈ ਤੇ ਔਰਤਾਂ ਲਈ ਵੋਟ ਦੇ ਅਧਿਕਾਰ ਦੀ ਮੰਗ ਵੀ ਤੇਜ਼ੀ ਨਾਲ ਉੱਠੀ

1917 ਵਿੱਚ ਵਿਸ਼ਵ ਜੰਗ ਦੌਰਾਨ ਰੂਸ ਦੀਆਂ ਔਰਤਾਂ ਨੇ “ਬ੍ਰੈੱਡ ਐਂਡ ਪੀਸ” (ਖਾਣਾ ਤੇ ਸ਼ਾਂਤੀ) ਦੀ ਮੰਗ ਕੀਤੀਉਸ ਸਮੇਂ ਰੂਸ ਵਿੱਚ ‘ਜੂਲੀਅਨ ਕੈਲੰਡਰ’ ਵਰਤਿਆ ਜਾਂਦਾ ਸੀ, ਜਿਸ ਅਨੁਸਾਰ ਹੜਤਾਲ ਵਾਲੇ ਦਿਨ 23 ਫਰਵਰੀ ਸੀ ਪਰ ਗ੍ਰੇਗੋਰੀਅਨ ਕੈਲੰਡਰ ਵਿੱਚ ਇਹ ਦਿਨ 8 ਮਾਰਚ ਸੀ1975 ਵਿੱਚ ‘ਸੰਯੁਕਤ ਰਾਸ਼ਟਰ ਮਹਾਂਸੰਘ’ ਨੇ 8 ਮਾਰਚ ਨੂੰ “ਅੰਤਰਰਾਸ਼ਟਰੀ ਮਹਿਲਾ ਦਿਵਸ” ਘੋਸ਼ਿਤ ਕਰ ਦਿੱਤਾਉਸ ਮਗਰੋਂ ਪੂਰੀ ਦੁਨੀਆ ਵਿੱਚ ਇਹ ਦਿਨ ਮਨਾਇਆ ਜਾਣ ਲੱਗਿਆ ਹੈ

ਕਈ ਦੇਸਾਂ ਵਿੱਚ ਤਾਂ ਇਸ ਦਿਨ ਕੌਮੀ ਛੁੱਟੀ ਦਾ ਐਲਾਨ ਕੀਤਾ ਜਾਂਦਾ ਹੈਰੂਸ ਅਤੇ ਕਈ ਹੋਰ ਦੇਸਾਂ ਵਿੱਚ ਇਸ ਦਿਨ ਫੁੱਲਾਂ ਦੀ ਕੀਮਤ ਵਧ ਜਾਂਦੀ ਹੈ ਕਿਉਂਕਿ ਔਰਤਾਂ ਤੇ ਮਰਦ ਇੱਕ ਦੂਜੇ ਨੂੰ ਫੁੱਲ ਦਿੰਦੇ ਹਨਚੀਨ ਦੇ ਵਧੇਰੇ ਦਫਤਰਾਂ ਵਿੱਚ ਅੱਧੇ ਦਿਨ ਦੀ ਛੁੱਟੀ ਕੀਤੀ ਜਾਂਦੀ ਹੈਅਮਰੀਕਾ ਵਿੱਚ ਮਾਰਚ ਦਾ ਪੂਰਾ ਮਹੀਨਾ ਹੀ “ਵਿਮੇਨ ਹਿਸਟਰੀ ਮੰਥ” ਵਜੋਂ ਮਨਾਇਆ ਜਾਂਦਾ ਹੈ

ਐਨਾ ਕੁਝ ਹਾਂ ਪੱਖੀ ਹੋਣ ਦੇ ਬਾਵਜੂਦ ਵੀ ਔਰਤਾਂ ਦੀ ਹਾਲਤ ਵਿੱਚ ਸੁਧਾਰ ਨਹੀਂ ਹੋਇਆਸਮਾਜ ਅੰਦਰ ਘਰ ਕਰੀ ਬੈਠੀ ਔਰਤ ਵਿਰੋਧੀ ਮਾਨਸਿਕਤਾ, ਪਿਤਰ ਸੱਤਾ ਅਤੇ ਕੁੱਟਮਾਰ ਕਾਰਨ ਉਸ ਨੂੰ ਗੁਲਾਮੀ ਸਹਿਣੀ ਪੈਂਦੀ ਹੈਅੱਜ ਵੀ ਉਹਨਾਂ ਦਾ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਹੁੰਦਾ ਹੈਉਹ ਘਰੇਲੂ ਹਿੰਸਾ, ਅਗਵਾ, ਤੇਜ਼ਾਬੀ ਹਮਲੇ, ਦਾਜ ਅਤੇ ਭਰੂਣ ਹੱਤਿਆ ਆਦਿ ਵਰਗੀਆਂ ਸਮੱਸਿਆਵਾਂ ਵਿੱਚ ਘਿਰੀ ਹੋਈ ਹੈਬੇਸ਼ੱਕ ਕੁਦਰਤ ਨੇ ਔਰਤ ਨੂੰ ਜ਼ਿੰਦਗੀ ਸਿਰਜਣ, ਪਾਲਣ ਅਤੇ ਤਰਾਸ਼ਣ ਦਾ ਬਲ ਬਖਸ਼ਿਆ ਹੈਪਰ ਸਮਾਜ ਵਿੱਚ ਔਰਤ ਨੂੰ ਦਬਾ ਕੇ ਰੱਖਣ ਦੀ ਸੋਚ ਹਮੇਸ਼ਾ ਹਾਵੀ ਰਹਿੰਦੀ ਹੈਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਔਰਤਾਂ ਪੱਖੀ ਬਹੁਤ ਸਾਰੇ ਕਾਨੂੰਨ ਹੋਂਦ ਵਿੱਚ ਆਏ ਹਨ ਪਰ ਉਹ ਕਨੂੰਨ ਵੀ ਸਿਰਫ ਡੱਬਿਆਂ ਦਾ ਸ਼ਿੰਗਾਰ ਬਣ ਕੇ ਰਹਿ ਗਏ ਹਨ ‘ਬਲਾਤਕਾਰੀਆਂ ਨੂੰ ਫਾਂਸੀ’ ਦੇਣ ਦਾ ਕਾਨੂੰਨ ਬਣਨ ਦੇ ਬਾਵਜੂਦ ਵੀ ਔਰਤਾਂ ਪ੍ਰਤੀ ਅਪਰਾਧਾਂ ਵਿੱਚ ਬੇਹਤਾਸ਼ਾ ਵਾਧਾ ਹੋਇਆ ਹੈਅਪਰਾਧੀਆਂ ਨੂੰ ਸਜ਼ਾਵਾਂ ਦੇਣ ਵਿੱਚ ਕੀਤੀ ਜਾਂਦੀ ਦੇਰੀ ਵੀ ਇਸਦਾ ਮੁੱਖ ਕਾਰਨ ਹੈਸਮਾਜ ਵਿੱਚ ਲੈਂਗਿਕ ਅਸਮਾਨਤਾ, ਘਰੇਲੂ ਹਿੰਸਾ ਅਤੇ ਯੌਨ ਸ਼ੋਸ਼ਣ ਦੇ ਅੰਕੜੇ ਡਰਾਉਣ ਵਾਲੇ ਹਨਦੇਸ਼ ਵਿੱਚ ਧੀਆਂ ਦੀ ਸੁਰੱਖਿਆ ਦੇ ਵਿਸ਼ੇ ਉੱਤੇ ਚਿੰਤਾ ਅਤੇ ਚਿੰਤਨ ਹੋ ਰਿਹਾ ਹੈ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਨਾਅਰਾ ਦਿੱਤਾ ਜਾ ਰਿਹਾ ਹੈ, ਪਰ ਹਕੀਕਤ ਬਹੁਤ ਡਰਾਉਣੀ ਹੈ

ਅਸਲ ਵਿੱਚ ਔਰਤ ਇਕੱਲੇ ‘ਪੁਰਸ਼ ਸਮਾਜ’ ਦੀ ਗੁਲਾਮ ਨਹੀਂ (ਜਿਵੇਂ ਕਿ ਭੁਲੇਖਾ ਪਾਇਆ ਜਾਂਦਾ ਹੈ) ਸਗੋਂ ਪੂੰਜੀਵਾਦ ਪ੍ਰਬੰਧ ਦੀ ਵੀ ਗੁਲਾਮ ਹੈਇਹ ਸ਼ੋਸ਼ਣ ਉੱਤੇ ਅਧਾਰਤ ਸਮਾਜ ਔਰਤਾਂ ਨੂੰ ਕਦੇ ਵੀ ਬਰਾਬਰਤਾ ਨਹੀਂ ਦੇ ਸਕਦਾਇਹ ਮਸਲਾ ਇਕੱਲੀ ਔਰਤ ਦੀ ਅਜ਼ਾਦੀ ਦਾ ਨਹੀਂ, ਸਗੋਂ ਮਨੁੱਖ ਦੀ ਅਜ਼ਾਦੀ ਦਾ ਹੈਇਸ ਲਈ ਇਸ ਪ੍ਰਬੰਧ ਨੂੰ ਬਦਲਣਾ ਬਹੁਤ ਜ਼ਰੂਰੀ ਹੈ

ਹੁਣ ਜਦੋਂ ਦੇਸ਼ ਵਿੱਚ ਸੀ ਏ ਏ ਵਰਗੇ ਕਾਨੂੰਨਾਂ ਕਾਰਨ ਨਾਗਰਿਕਤਾ ਸਾਬਿਤ ਕਰਨ ਦਾ ਸਵਾਲ ਉੱਠ ਖੜ੍ਹਾ ਹੋਇਆ ਹੈ ਤਾਂ ਔਰਤਾਂ ਨੇ ਸੰਗਠਤ ਹੋ ਕੇ ਇਸ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈਦਿੱਲੀ ਦਾ ‘ਸ਼ਾਹੀਨ ਬਾਗ਼’ ਇੱਕ ਮਿਸਾਲ ਬਣ ਕੇ ਸਾਹਮਣੇ ਆਇਆ ਹੈਹੁਣ ਪੂਰੇ ਦੇਸ਼ ਵਿੱਚ ਕਈ’ ਸ਼ਾਹੀਨ ਬਾਗ਼’ ਬਣ ਗਏ ਹਨ, ਜੋ ਇਸ ਪ੍ਰਬੰਧ ਲਈ ਇੱਕ ਚਣੌਤੀ ਬਣ ਰਹੇ ਹਨਔਰਤਾਂ ਵਲੋਂ ਨਵਾਂ ਇਤਿਹਾਸ ਸਿਰਜਿਆ ਜਾ ਰਿਹਾ ਹੈ8 ਮਾਰਚ ਸੰਘਰਸ਼ੀ ਔਰਤਾਂ ਦਾ ਤਿਉਹਾਰ ਹੈ, ਜਿਸਦੇ ਅਸਲੀ ਰੂਪ ਨੂੰ ਪਿਛਲੇ ਕੁਝ ਸਮੇਂ ਤੋਂ ਵਿਗਾੜਨ ਦਾ ਕੰਮ ਕੀਤਾ ਗਿਆ ਹੈਜਿਸ ਨੂੰ ਸਿਰਫ ਤੋਹਫੇ ਦੇਣ ਤੇ ਖਾਣ-ਪੀਣ ਤੱਕ ਸੀਮਤ ਕੀਤਾ ਜਾ ਰਿਹਾ ਹੈਪਰ ਇਸ ਵਾਰ 8 ਮਾਰਚ ਆਪਣਾ ਇਤਿਹਾਸਕ ਰੋਲ ਅਦਾ ਕਰ ਰਿਹਾ ਹੈ, ਜਦੋਂ ਦੇਸ਼ ਭਰ ਦੀਆਂ ਔਰਤਾਂ ਇੱਕਮੁੱਠ ਹੋ ਕੇ, ਨਿਊਯਾਰਕ ਦੀਆਂ ਔਰਤਾਂ ਵਾਂਗ ਆਪਣੇ ਹੱਕਾਂ ਲਈ ਸੜਕਾਂ ਉੱਤੇ ਉੱਤਰ ਰਹੀਆਂ ਹਨਇਤਿਹਾਸ ਫਿਰ ਦੁਹਰਾਇਆ ਜਾ ਰਿਹਾ ਹੈ ‘ਕੌਮਾਂਤਰੀ ਮਹਿਲਾ ਦਿਵਸ’ ਦੀਆਂ ਸਭ ਨੂੰ ਢੇਰ ਸਾਰੀਆਂ ਇਨਕਲਾਬੀ ਮੁਬਾਰਕਾਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1976)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਨਰਿੰਦਰ ਕੌਰ ਸੋਹਲ

ਨਰਿੰਦਰ ਕੌਰ ਸੋਹਲ

Phone: (91 - 94641 - 13255)
Email: (sohalnarinder35@gmail.com)

More articles from this author