JaswantZirakh7ਆਮ ਮਨੁੱਖ ਅਜਿਹੇ ‘ਮਹਾਰਾਜਾਂ’ ਦੇ ਡੇਰਿਆਂ ਵਿੱਚ ਚੜ੍ਹਾਵੇ ਚੜ੍ਹਾ ਕੇ ...
(15 ਦਸੰਬਰ 2019)

 

ਸਾਡੇ ਸਮਾਜ ਵਿੱਚ ਦੋ ਤਰ੍ਹਾਂ ਦੇ ਲੋਕਾਂ ਨਾਲ ਅਕਸਰ ਹਰ ਇੱਕ ਦਾ ਵਾਹ ਪੈਂਦਾ ਹੈ ਇੱਕ ਉਹ ਜੋ ਸਮਾਜ ਵਿੱਚ ਵਾਪਰੀ ਹਰ ਚੰਗੀ ਮੰਦੀ ਘਟਨਾ ਨੂੰ ਧੁਰੋਂ ਲਿਖੀ ਤਕਦੀਰ ਨਾਲ ਜੋੜਕੇ ਗੱਲ ਕਰਦੇ ਹਨ ਅਤੇ ਬਿਨਾਂ ਸੋਚੇ ਸਮਝੇ ਹਰ ਘਟਨਾ ਦੇ ਕਾਰਣ ਜਾਨਣ ਵੱਲ ਵਧਣ ਦੀ ਬਜਾਏ, ਭਾਣਾ ਮੰਨਣ ਦੇ ਉਪਦੇਸ਼ ਦਿੰਦੇ ਹੋਏ ਕਈ ਮਨ-ਘੜਤ ਕਹਾਣੀਆਂ ਰਾਹੀਂ ਆਪਣੇ ਕਹੇ ਦੀ ਪ੍ਰੋੜ੍ਹਤਾ ਵੀ ਕਰਦੇ ਹਨਗਿਣਤੀ ਪੱਖੋਂ ਸਮਾਜ ਵਿੱਚ ਇਹਨਾਂ ਦਾ ਭਰਪੂਰ ਬੋਲਬਾਲਾ ਹੈਦੂਜੇ ਉਹ ਲੋਕ ਵੀ ਹਨ ਜੋ ਹਰ ਘਟਨਾ ਵਾਪਰਨ ਨੂੰ ਧੁਰੋਂ ਲਿਖੀ ਨਾ ਮੰਨਕੇ, ਉਸਦੇ ਕਾਰਣਾਂ ਸਬੰਧੀ ਜਾਣਕਾਰੀ ਪ੍ਰਾਪਤ ਕਰਕੇ, ਉਸ ਬਾਰੇ ਸਹੀ ਵਿਆਖਿਆ ਕਰਕੇ ਠੀਕ ਸਿੱਟੇ ਕੱਢਣ ਵੱਲ ਅੱਗੇ ਵਧਦੇ ਹਨ ਇਹਨਾਂ ਦੀ ਸਮਾਜ ਵਿੱਚ ਗਿਣਤੀ ਪੱਖੋਂ ਮਾਤਰਾ ਆਟੇ ਵਿੱਚ ਲੂਣ ਤੋਂ ਵੀ ਘੱਟ ਹੈਜੇਕਰ ਕਿਸੇ ਬਿਮਾਰੀ, ਗਲਤ ਦਵਾਈ ਖਾਣ ਜਾਂ ਕਿਸੇ ਦੁਰਘਟਨਾ ਕਾਰਨ ਕੋਈ ਬੇਵਕਤੀ ਮੌਤ ਦਾ ਸ਼ਿਕਾਰ ਹੋ ਜਾਂਦਾ ਹੈ, ਤਾਂ ਪਹਿਲੇ ਨੰਬਰ ਵਾਲੇ ਇੱਕੋ ਗੱਲ ਬਾਰ ਬਾਰ ਕਹਿਣਗੇ ਕਿ ਉਸ ਦੀ ਤਾਂ ਲਿਖੀ ਹੀ ਇਸੇ ਤਰ੍ਹਾਂ ਸੀ, ਜਿੰਨੇ ਸਵਾਸਾਂ ਦੀ ਪੂੰਜੀ ਲਿਖੀ ਹੋਈ ਸੀ, ਉਸ ਤੋਂ ਇੱਕ ਵੀ ਵੱਧ ਜਾਂ ਘੱਟ ਲਿਆ ਹੀ ਨਹੀਂ ਜਾ ਸਕਦਾਫਿਰ ਇਹ ਵੀ ਕਹਿਣਗੇ ਕਿ ਹਰ ਇੱਕ ਮਨੁੱਖ ਦੇ ਜਨਮ ਅਤੇ ਮੌਤ ਦਾ ਸਥਾਨ ਵੀ ਧੁਰੋਂ ਹੀ ਲਿਖਕੇ ਆਉਂਦਾ ਹੈਜੇਕਰ ਕੋਈ ਕਿਸੇ ਬਿਮਾਰੀ ਦੇ ਇਲਾਜ ਲਈ ਹਸਪਤਾਲ ਜਾਕੇ ਇਲਾਜ ਕਰਵਾਉਣ ਕਾਰਣ ਬਚ ਜਾਏ ਤਾਂ ਕਹਿਣਗੇ, ਵਧੀ ਹੋਈ ਸੀ, ਤਾਂ ਹੀ ਬਚ ਗਿਆਜੇ ਹਸਪਤਾਲ ਜਾ ਕੇ ਵੀ ਨਾ ਬਚੇ ਤਾਂ ਝੱਟ ਕਹਿ ਦੇਣਗੇ, ਜਿਸ ਜਿਸ ਦਾ ਵੀ ਦੇਣਾ ਲੈਣਾ ਸੀ, ਉਸ ਵਿੱਚ ਡਾਕਟਰਾਂ ਦਾ ਦੇਣਾ ਵੀ ਲਿਖਿਆ ਹੋਇਆ ਸੀ, ਜੋ ਪੂਰਾ ਹੋ ਗਿਆਮਸਲਾ ਕੀ ਕਿ ਹਰ ਗੱਲ ਪਹਿਲਾਂ ਹੀ ਲਿਖੀ ਹੋਈ ਨਾਲ ਜੋੜ ਕੇ ਭਾਵੇਂ ਆਪ ਤਾਂ ਸੁਰਖ਼ਰੂ ਹੋ ਜਾਂਦੇ ਹਨ, ਪਰ ਸਮਾਜ ਨੂੰ ਵਿਚਾਰਧਾਰਕ ਪੱਖੋਂ ਇੱਕੋ ਥਾਂ ਖੜ੍ਹੇ ਰਹਿਣ ਦਾ ਰੋਲ ਬਾਖੂਬੀ ਨਿਭਾ ਰਹੇ ਹਨਵਿਗਿਆਨ ਦੀਆਂ ਉਪਲੱਭਤਾਂ ਨੂੰ ਮਾਣਦੇ ਹੋਏ ਵੀ ਉਸ ਦੀ ਵਿਰੋਧਤਾ ਕਰਨ ਲੱਗੇ ਇਹ ਰਤਾ ਭਰ ਵੀ ਦਿਮਾਗ ਨਹੀਂ ਵਰਤਦੇਸੁਣੀਆਂ ਸੁਣਾਈਆਂ ਗੱਲਾਂ ਕਰਕੇ ਇਸ ਤਰ੍ਹਾਂ ਜਚਾਉਣ ਦੀ ਕੋਸ਼ਿਸ਼ ਕਰਨਗੇ ਜਿਵੇਂ ਵਿਗਿਆਨ ਦੀਆਂ ਪ੍ਰਾਪਤੀਆਂ ਉਹਨਾਂ ਦੀ ਨਜ਼ਰ ਵਿੱਚ ਧੁਰੋਂ ਲਿਖੀ ਤਕਦੀਰ ਅੱਗੇ ਕੋਈ ਮਾਅਨਾ ਨਹੀਂ ਰੱਖਦੀਆਂ

ਦੂਜੇ ਨੰਬਰ ਵਾਲੇ ਲੋਕਾਂ ਦੇ ਵਿਚਾਰ ਭਾਵੇਂ ਹਰ ਘਟਨਾ ਦੇ ਕਾਰਣਾਂ ਦੀ ਵਿਆਖਿਆ ਕਰਨ ਦੇ ਸਮਰੱਥ ਹੁੰਦੇ ਹਨ, ਪਰ ਸਮਾਜ ਵਿੱਚ ਧੁਰੋਂ ਲਿਖੀ ਤਕਦੀਰ ਨੂੰ ਮੰਨਣ ਵਲਿਆਂ ਦੀ ਬਹੁ ਗਿਣਤੀ ਦੇ ਰਾਮ ਰੌਲੇ ਵਿੱਚ ਉਹਨਾਂ ਦੀ ਸਹੀ ਆਵਾਗ਼ ਵੀ ਦੱਬਕੇ ਰਹਿ ਜਾਂਦੀ ਹੈ, ਜੋ ਕਿ ਸਮੁੱਚੇ ਸਮਾਜ ਲਈ ਬਹੁਤ ਘਾਤਕ ਸਿੱਧ ਹੋ ਰਿਹਾ ਹੈਧਰਮਾਂ ਦੀਆਂ ਵਲਗਣਾਂ ਵਿੱਚ ਫਸਿਆ ਮਨੁੱਖ, ਪੁਜਾਰੀ ਵਰਗ ਵੱਲੋਂ ਪ੍ਰਚਾਰੇ ਜਾ ਰਹੇ ਸਵਰਗਾਂ/ ਨਰਕਾਂ ਦੇ ਝੂਠੇ ਅਡੰਬਰਾਂ ਵਿੱਚ ਫਸਕੇ, ਉਹਨਾਂ ਦੀਆਂ ਪਰੀ ਕਹਾਣੀਆਂ ਵਿੱਚ ਅਜਿਹਾ ਉਲਝ ਗਿਆ ਹੈ ਕਿ ਆਪਣਾ ਸਾਰਾ ਜੀਵਨ ਬੇਕਾਰ ਹੀ ਗੁਆ ਕੇ, ਰਾਮ ਨਾਮ ਸੱਤ ਹੈ, ਵਿੱਚ ਲੀਨ ਹੋ ਜਾਂਦਾ ਹੈ

ਧੁਰੋਂ ਲਿਖੀ ਨੂੰ ਮੰਨਣ ਵਾਲੇ ਹਰ ਧਰਮ ਦੇ ਪੈਰੋਕਾਰਾਂ ਵਿੱਚ ਇੱਕ ਗੱਲ ਸਾਂਝੀ ਹੈ ਕਿ ਉਹ ਸਭ, ਮਰਨ ਉਪਰੰਤ ਸਵਰਗ ਵਿੱਚ ਵਾਸਾ ਕਰਨ ਦੇ ਇੱਛਕ ਜ਼ਰੂਰ ਬਣੇ ਹੋਏ ਹਨਮਰਨ ਵਾਲੇ ਦੀ ਅੰਤਮ ਰਸਮ ਸਮੇਂ ਪੂਜਾ ਪਾਠ ਕਰਨ ਵੇਲੇ ਬਿਸਤਰਾ, ਕੱਪੜੇ, ਜੁੱਤੀ ਆਦਿ ਇਹ ਸਮਝਕੇ ਦਾਨ ਕੀਤੇ ਜਾਂਦੇ ਹਨ ਕਿ ਇਹ ਸਭ ਵਸਤਾਂ ਮਰਨ ਵਾਲੇ ਨੂੰ ਸਵਰਗ ਵਿੱਚ ਪ੍ਰਾਪਤ ਹੋ ਜਾਣੀਆਂ ਹਨਹਰ ਧਰਮ ਦਾ ਪੁਜਾਰੀ ਵਰਗ ਇਨ੍ਹਾਂ ਰਸਮਾਂ ਨੂੰ ਬਰਕਰਾਰ ਰੱਖਣ ਲਈ ਬਹੁਤ ਤਰ੍ਹਾਂ ਦੀਆਂ ਝੂਠੀਆਂ ਮਨ-ਘੜਤ ਕਹਾਣੀਆਂ ਲੋਕਾਂ ਨੂੰ ਸੁਣਾਕੇ ਇਹ ਜਚਾਉਂਦਾ ਹੈ ਕਿ ਵਾਕਿਆ ਹੀ ਇਹ ਸਾਰਾ ਦਾਨ ਕੀਤਾ ਸਮਾਨ, ਮਰਨ ਵਾਲੇ ਨੂੰ ਪਹੁੰਚ ਜਾਂਦਾ ਹੈਪਰ ਇਸ ਗੱਲ ਦਾ ਅੱਜ ਤੱਕ ਕੋਈ ਸਬੂਤ, ਕੋਈ ਵੀ ਧਰਮ ਨਹੀਂ ਦੇ ਸਕਿਆ, ਜੋ ਇਹ ਸਿੱਧ ਕਰਦਾ ਹੋਵੇ ਕਿ ਵਾਕਿਆ ਹੀ ਦਾਨ ਕੀਤਾ ਸਭ ਕੁਝ ਮਰਨ ਵਾਲੇ ਤੱਕ ਪਹੁੰਚ ਗਿਆ ਹੈਲੋਕ ਬਿਨਾ ਕਿਸੇ ਅਧਾਰ ਤੋਂ ਇਹ ਰਸਮਾਂ ਇੱਕ ਦੂਜੇ ਦੇ ਪਿੱਛੇ ਲੱਗ, ਵੇਖੋ ਵੇਖੀ ਕਰੀ ਜਾ ਰਹੇ ਹਨ, ਜੋ ਕਿ ਆਪਣੇ ਆਪ ਨੂੰ ਬੜੇ ਸੱਭਿਅਕ ਹੋਣ ਦਾ ਭਰਮ ਪਾਲਣ ਤੋਂ ਬਿਨਾ ਕੁਝ ਵੀ ਨਹੀਂਇਹਨਾਂ ਹੀ ਪੁਜਾਰੀਆਂ ਵੱਲੋਂ ਇਹ ਵੀ ਬੜੇ ਜ਼ੋਰ ਨਾਲ ਪ੍ਰਚਾਰਿਆ ਜਾ ਰਿਹਾ ਹੈ ਕਿ ਇਹ ਜ਼ਿੰਦਗੀ ਇੱਕ ਮਾਇਆ ਹੈ, ਝੂਠ ਹੈ ਅਤੇ ਮਰਨਾ ਸੱਚ ਹੈਜਿਹੜਾ ਵੀ ਇਸ ਗੱਲ ਨੂੰ ਮੰਨਦਾ ਹੈ ਅਤੇ ਇਸਦਾ ਪ੍ਰਚਾਰ ਕਰਦਾ ਹੈ, ਉਸ ਮਨੁੱਖ ਨੂੰ ਸਮਾਜ ਵਿੱਚ ਇੱਕ ਚੰਗਾ ਧਾਰਮਿਕ ਮਨੁੱਖ ਮੰਨਿਆ ਜਾਂਦਾ ਹੈਪਰ ਇਹ ਵੀ ਇੱਕ ਮਿੱਥ ਹੈ, ਜੋ ਮਨੁੱਖ ਨੂੰ ਨਿਮਾਣਾ ਤੇ ਨਿਗੁਣਾ ਬਣਾਉਂਦੀ ਹੈ ਜਿਸ ਨੂੰ ਪ੍ਰਚਾਰਿਆ ਵੀ ਇਸੇ ਮੰਤਵ ਨਾਲ ਜਾਂਦਾ ਹੈ, ਜਦੋਂ ਕਿ ਜ਼ਿੰਦਗੀ ਵੀ ਮੌਤ ਵਾਂਗ ਇੱਕ ਅਟੱਲ ਸਚਾਈ ਹੈਪਰ ਜ਼ਿੰਦਗੀ ਨੂੰ ਹਮੇਸ਼ਾ ਇੱਕ ਪਾਣੀ ਦਾ ਬੁਲਬੁਲਾ ਕਹਿ ਕੇ ਨੀਵਾਂ ਅਤੇ ਮੌਤ ਨੂੰ ਉੱਚੀ ਤੇ ਸੱਚੀ ਕਹਿਕੇ ਵਡਿਆਇਆ ਜਾਂਦਾ ਹੈ

ਧੁਰੋਂ ਲਿਖੀ ਤਕਦੀਰ ਨੂੰ ਮਨ ਘੜਤ ਕਹਾਣੀਆਂ ਬਣਾਕੇ ਸੱਚ ਸਾਬਤ ਕਰਨ ਦੇ ਦਾਅਵੇਦਾਰ ਕਈ ‘ਮਹਾਰਾਜ’ ਅਖਵਾਉਣ ਵਾਲੇ ਆਪਣੇ ‘ਕਾਰਨਾਮਿਆਂ’ ਦੀ ਬਦੌਲਤ ਜੇਲਾਂ ਦੀ ਹਵਾ ਖਾ ਰਹੇ ਹਨਜੇਕਰ ਮਨੁੱਖ ਦੀ ਤਕਦੀਰ ਧੁਰੋਂ ਪਹਿਲਾਂ ਹੀ ਲਿਖੀ ਹੁੰਦੀ ਹੈ ਤਾਂ ਇਹ ਜੇਲ ਵਿੱਚੋਂ ਬਾਹਰ ਆਉਣ ਲਈ ਬਾਰ ਬਾਰ ਜ਼ਮਾਨਤਾਂ ਦੀਆਂ ਦਰਖ਼ਾਸਤਾਂ ਅਦਾਲਤਾਂ ਵਿੱਚ ਕਿਉਂ ਲਗਾ ਰਹੇ ਹਨ? ਖ਼ੁਦ ਆਪ ਧੁਰੋਂ ਲਿਖੀ ਉੱਤੇ ਵਿਸ਼ਵਾਸ ਕਿਉਂ ਨਹੀਂ ਕਰਦੇ? ਭਾਣਾ ਮੰਨਕੇ ਅੰਦਰ ਬੈਠਣ ਜੇਕਰ ਅੰਦਰ ਰਹਿਣਾ ਲਿਖਿਆ ਹੈ ਤਾਂ ਫਿਰ ਬਾਹਰ ਆਉਣ ਲਈ ਕਾਹਦੇ ਲਈ ਬਾਰ ਬਾਰ ਯਤਨ ਕਰ ਰਹੇ ਹਨ?

ਆਮ ਮਨੁੱਖ ਅਜਿਹੇ ‘ਮਹਾਰਾਜਾਂ’ ਦੇ ਡੇਰਿਆਂ ਵਿੱਚ ਚੜ੍ਹਾਵੇ ਚੜ੍ਹਾ ਕੇ, ਮੰਨਤਾਂ ਮੰਨਕੇ ਆਪਣੀ ਜ਼ਿੰਦਗੀ ਦੇ ਹਰ ਕੰਮ ਵਿੱਚ ਸਫਲ ਹੋਣਾ ਚਾਹੁੰਦਾ ਹੈਪਰ ਉਹ ਇਹ ਨਹੀਂ ਸੋਚ ਰਿਹਾ ਕਿ ਜਿਹੜਾ ਮਹਾਰਾਜ ਆਪਣੇ ਆਪ ਨੂੰ ਜੇਲੋਂ ਨਹੀਂ ਨਿਕਾਲ ਸਕਦਾ, ਉਹ ਤੇਰਾ ਪਾਰ ਉਤਾਰਾ ਕਿਵੇਂ ਕਰ ਦਿਊ? ਕਈ ਵੱਡੇ ਵੱਡੇ ਸਿਆਸਤਦਾਨਾਂ ਦੀ ਇਨ੍ਹਾਂ ਦੇ ਡੇਰਿਆਂ ਵਿੱਚ ਆਉਣੀ ਜਾਣੀ ਦਾ ਵੀ ਆਮ ਲੋਕ, ਖ਼ਾਸ ਕਰਕੇ ਇਹਨਾਂ ਡੇਰਿਆਂ ਦੇ ਸ਼ਰਧਾਲੂ ਇਹ ਵੇਖ ਬੜੇ ਪ੍ਰਭਾਵਤ ਹੁੰਦੇ ਹਨਉਹ ਸਮਝ ਬੈਠਦੇ ਹਨ ਕਿ ਇਹ ਸਿਆਸਤਦਾਨ ਆਪਣੀ ਧੁਰੋਂ ਲਿਖੀ ਵਿੱਚ ‘ਰੇਖ ਵਿੱਚ ਮੇਖ’ ਮਰਵਾਉਣ ਲਈ ਆਉਂਦੇ ਹਨਪਰ ਉਹ ਵਿਚਾਰੇ ਕੀ ਜਾਨਣ ਕਿ ਇਨ੍ਹਾਂ ਡੇਰੇਦਾਰਾਂ ਅਤੇ ਸਿਆਸਤਦਾਨਾਂ ਦੀ ਮਿਲੀ ਭੁਗਤ ਨੇ ਹੀ ਤੁਹਾਨੂੰ ਮੂਰਖ ਬਣਾਕੇ ਧੁਰੋਂ ਲਿਖੀ ਮੰਨਕੇ ਸਬਰ ਸੰਤੋਖ ਨਾਲ ਦਸਾਂ ਨੌਹਾਂ ਦੀ ਕਿਰਤ ਕਰਨ ਵਿੱਚ ਲਗਾਕੇ ਪਰਚਾ ਰੱਖਿਆ ਹੋਇਆ ਹੈਪਰ ਆਪ ਤੁਹਾਡੀ ਹੀ ਕਿਰਤ ਕਮਾਈ ਉੱਪਰ ਐਸ਼ ਕਰ ਰਹੇ ਹਨ ਜਿਸ ਦੀ ਤੁਹਾਨੂੰ ਕੰਨੋਂ-ਕੰਨੀ ਖ਼ਬਰ ਵੀ ਨਹੀਂ ਲਗਦੀਜਿਹੜੇ ਲੋਕ ਇਹ ਖ਼ਬਰ ਤੁਹਾਨੂੰ ਦੇਣਾ ਚਾਹੁੰਦੇ ਹਨ ਉਹਨਾਂ ਨੂੰ ਇਹੋ ਸਿਆਸਤਦਾਨ ਅਤੇ ਡੇਰੇਦਾਰ ਦੇਸ਼ ਵਿਰੋਧੀ ਕਹਿਕੇ ਆਪਣੀ ਸਾਂਝ ਭਿਆਲੀ ਬਾਖੂਬੀ ਨਿਭਾਉਂਦੇ ਹਨਸੋ ਜਦੋਂ ਤੱਕ ਮਨੁੱਖ ਧੁਰੋਂ ਲਿਖੀ ਤਕਦੀਰ ਦੀ ਮਿੱਥ ਵਿੱਚੋਂ ਬਾਹਰ ਆਕੇ, ਇਸਦੇ ਉਪਦੇਸ਼ ਦੇਣ ਵਾਲਿਆਂ ਦੇ ਅਸਲ ਮਨਸੂਬਿਆਂ ਬਾਰੇ ਨਹੀਂ ਜਾਣੇਗਾ, ਓਦੋਂ ਤੱਕ ਆਪਣੀਆਂ ਅਸਫਲਤਾਵਾਂ ਨੂੰ ਸਫਲਤਾਵਾਂ ਵਿੱਚ ਤਬਦੀਲ ਕਰਨ ਵੱਲ ਅੱਗੇ ਨਹੀਂ ਵਧ ਸਕੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1846)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om) 

About the Author

ਜਸਵੰਤ ਜ਼ੀਰਖ

ਜਸਵੰਤ ਜ਼ੀਰਖ

Phone: (91 - 98151 - 69825)
Email: (jaswantzirakh@gmail.com)