JaswantZirakh7ਕਾਮੇ ਮਨੁੱਖ ਤੋਂ ਵੱਧ ਤੋਂ ਵੱਧ ਕੰਮ ਕਰਵਾਉਣ ਦੇ ਬਦਲ ਵਿੱਚ ਘੱਟ ਤੋਂ ਘੱਟ ਮਿਹਨਤਾਨਾ ਦੇ ਕੇਹਰ ਕੰਮ ਵੱਧ ਤੋਂ ਵੱਧ ਮੁਨਾਫ਼ਾ ...
(5 ਜੁਲਾਈ 2023)


ਪਿਛਲੇ ਦਿਨੀਂ ਯੋਗਾ ਦਿਵਸ ਨੂੰ ਸਰਕਾਰੀ ਤੌਰ ’ਤੇ ਮਨਾਇਆ ਗਿਆ, ਜਿਸਦਾ ਵੱਡੀ ਪੱਧਰ ’ਤੇ ਹੋਇਆ ਪ੍ਰਚਾਰ ਸਭ ਨੇ ਵੇਖਿਆ
ਸਾਡੇ ਦੇਸ਼ ਵਿੱਚ ਯੋਗਾ ਕਰਨ ਦੇ ਫ਼ਾਇਦੇ ਦੱਸਣ ਵਾਲੇ ਅਨੇਕਾਂ ਨਰ-ਨਾਰੀ ਟੀ ਵੀ ਚੈਨਲਾਂ ਤੋਂ ਬਾਅਦ ਅੱਜ ਕੱਲ੍ਹ ਮਹੱਲਿਆਂ ਦੀਆਂ ਪਾਰਕਾਂ ਵਿੱਚ ਅਕਸਰ ਹੀ ਵੇਖਣ ਨੂੰ ਮਿਲਦੇ ਹਨਸਵੇਰੇ ਸਵੇਰੇ ਹਰ ਰੋਜ਼ ਔਰਤਾਂ ਅਤੇ ਮਰਦ, ਨੌਜਵਾਨ ਇਹਨਾਂ ਪਾਰਕਾਂ ਵਿੱਚ ਯੋਗਾ ਦੇ ਤਰ੍ਹਾਂ ਤਰ੍ਹਾਂ ਦੇ ਆਸਣਾਂ ਦਾ ਅਭਿਆਸ ਕਰਕੇ ਆਪਣੇ ਸਰੀਰ ਨੂੰ ਰੋਗ ਮੁਕਤ ਰੱਖਣ ਲਈ ਯਤਨਸੀਲ ਹਨਪਰ ਜਦੋਂ ਸਰੀਰਕ ਤੰਦਰੁਸਤੀ ਤੋਂ ਅੱਗੇ, ਯੋਗਾ ਨੂੰ ਮਾਨਸਿਕ ਤੌਰ ’ਤੇ ਮਜ਼ਬੂਤ ਹੋਣ ਦਾ ਵਸੀਲਾ ਕਹਿਕੇ ਚਿੰਤਾ ਮੁਕਤ ਹੋਣ ਦਾ ਜੋ ਦਾਅਵਾ ਕੀਤਾ ਜਾ ਰਿਹਾ ਹੈ, ਉਹ ਸਰਾਸਰ ਲੋਕਾਂ ਨਾਲ ਧੋਖਾ ਕਰਨ ਅਤੇ ਅੰਧਵਿਸ਼ਵਾਸ ਫੈਲਾਉਣ ਦੇ ਬਰਾਬਰ ਹੈਟੀ ਵੀ ਚੈਨਲਾਂ ਰਾਹੀਂ ਯੋਗਾ ਦਾ ਪ੍ਰਚਾਰ ਕਰਨ ਵਾਲੇ ਬਾਬਾ ਰਾਮ ਦੇਵ ਨੇ ਜਦੋਂ ਯੋਗਾ ਦੇ ਨਾਂ ’ਤੇ ਵਿਉਪਾਰ ਸ਼ੁਰੂ ਕੀਤਾ ਤਾਂ ਉਸ ਵੇਲੇ ਯੋਗਾ ਦੇ ਵੱਖ ਵੱਖ ਆਸਣਾਂ ਰਾਹੀਂ ਸਰੀਰਕ ਤੰਦਰੁਸਤੀ ਸਮੇਤ ਮਾਨਸਿਕ ਚਿੰਤਾਵਾਂ ਨੂੰ ਖਤਮ ਕਰਨ ਦੇ ਉਪਦੇਸ਼ ਵੀ ਦਿੱਤੇ ਜਾਂਦੇ ਰਹੇਸਟੇਜ ਤੋਂ ਉਹਨਾਂ ਵੱਲੋਂ ਦ੍ਰਸ਼ਕਾਂ ਨੂੰ ਯੋਗ ਦੇ ਆਸਣ ਕਰਨ ਦੀ ਜਾਂਚ ਸਿਖਾਉਣ ਵੇਲੇ, ਕਦੀ ਸਾਹ ਅੰਦਰ ਖਿੱਚਣਾ, ਕਦੀ ਰੋਕਣਾ ਤੇ ਬਾਹਰ ਕੱਢਣਾ ਸਮੇਤ ਸਰੀਰ ਦੇ ਵੱਖ ਅੰਗਾਂ ਰਾਹੀਂ ਜ਼ੀਰੋ (0) ਬਣਾਉਣਾ, ਕਦੀ ਖੱਬੀ ਲੱਤ ਘੁਮਾਉਣੀ ਤੇ ਕਦੀ ਸੱਜੀ ਜਾਂ ਕਦੀ ਲੱਕ ਘਮਾਉਣਾ ਤੇ ਪੇਟ ਅੰਦਰ ਬਾਹਰ ਕਰਨਾ ਆਦਿ ਦੇ ਫ਼ਾਇਦੇ ਵੀ ਗਿਣਾਏ ਜਾਂਦੇਇੱਥੋਂ ਤਕ ਤਾਂ ਸਮਝ ਪੈਂਦੀ ਹੈ ਕਿ ਵੱਖ ਵੱਖ ਸਰੀਰਕ ਅੰਗਾਂ ਨੂੰ ਠੀਕ ਚੱਲਦਾ ਰੱਖਣ ਲਈ ਇਹ ਸਹਾਈ ਹੋ ਸਕਦੇ ਹਨਪਰ ਇਸ ਤੋਂ ਪਹਿਲਾਂ ਲੋਕਾਂ ਨੂੰ ਸੰਤੁਲਿਤ ਖ਼ੁਰਾਕ ਮਿਲਣੀ ਵੀ ਬੇਹੱਦ ਜ਼ਰੂਰੀ ਹੈ ਅਤੇ ਇਸਦੀ ਪੂਰਤੀ ਲਈ ਉਹਨਾਂ ਦੀ ਆਮਦਨ ਇਸ ਸੰਤੁਲਿਤ ਖ਼ੁਰਾਕ ਖਰੀਦ ਸਕਣ ਯੋਗ ਹੋਣੀ ਉਸ ਤੋਂ ਵੀ ਜ਼ਰੂਰੀ ਹੈਪਰ ਇਸ ਬਾਰੇ ਕੋਈ ਗੱਲ ਹੀ ਨਹੀਂ ਕੀਤੀ ਜਾ ਰਹੀਜੇਕਰ ਖ਼ੁਰਾਕ ਹੀ ਸਰੀਰਕ ਲੋੜ ਅਨੁਸਾਰ ਨਾ ਮਿਲੇਗੀਤਾਂ ਕੀ ਯੋਗਾ ਰਾਹੀਂ ਇਹ ਲੋੜ ਪੂਰੀ ਹੋ ਸਕਦੀ ਹੈ? ਇਸ ਸਵਾਲ ਦਾ ਜਵਾਬ ਨਾ ਕੋਈ ਯੋਗ ਦਾ ਪ੍ਰਚਾਰਕ ਦੇਵੇਗਾ ਤੇ ਨਾ ਹੀ ਕਰੋੜਾਂ ਰੁਪਏ ਇਸਦੀ ਇਸ਼ਤਿਹਾਰਬਾਜ਼ੀ ਕਰਨ ਵਾਲੀ ਸਰਕਾਰ

ਜਦੋਂ ਯੋਗਾ ਰਾਹੀਂ ਮਾਨਸਿਕ ਪ੍ਰੇਸ਼ਾਨੀ ਜਾਂ ਚਿੰਤਾ ਰੋਗ ਨੂੰ ਘਟਾਉਣ ਜਾਂ ਖਤਮ ਕਰਨ ਲਈ ਵਰਤਣ ਦੀ ਗੱਲ ਕੀਤੀ ਜਾਂਦੀ ਹੈ, ਤਾਂ ਕੀ ਮਾਨਸਿਕ ਪ੍ਰੇਸ਼ਾਨੀਆਂ ਦਾ ਹੱਲ ਉਹਨਾਂ ਦੇ ਕਾਰਣ ਦੂਰ ਕਰਨ ਤੋਂ ਬਗੈਰ ਹੀ ਯੋਗਾ ਰਾਹੀਂ ਸੰਭਵ ਹੈ? ਕਿਉਂਕਿ ਸਾਡੇ ਸਮਾਜ ਵਿੱਚ ਵੱਡੀ ਗਿਣਤੀ ਲੋਕਾਂ ਨੂੰ ਵੱਖ ਵੱਖ ਘਰੇਲੂ, ਆਰਥਿਕ, ਸਮਾਜਿਕ ਸਮੱਸਿਆਵਾਂ ਨੇ ਘੇਰਿਆ ਹੋਇਆ ਹੈਕਿਸੇ ਨੂੰ ਆਪਣੀ ਬੇਰੋਜ਼ਗਾਰੀ ਦੀ ਮਾਨਸਿਕ ਚਿੰਤਾ, ਕਿਸੇ ਨੂੰ ਜਵਾਨ ਧੀ ਦੇ ਵਿਆਹ ਦੀ ਚਿੰਤਾ, ਕਿਸੇ ਨੂੰ ਲਿਆ ਕਰਜ਼ਾ ਮੋੜਨ ਦੀ ਚਿੰਤਾ, ਕਿਸੇ ਨੂੰ ਆਪਣੀ ਔਲਾਦ ਦੇ ਨਸ਼ਿਆਂ ਵਿੱਚ ਪੈ ਜਾਣ ਦੀ ਚਿੰਤਾ, ਕਿਸੇ ਨੂੰ ਬਿਮਾਰੀ ਦਾ ਇਲਾਜ ਨਾ ਕਰਵਾਏ ਜਾਣ ਪੱਖੋਂ ਅਸਮਰਥ ਹੋਣ ਦੀ ਮਾਨਸਿਕ ਚਿੰਤਾ ਆਦਿਅਜਿਹੀਆਂ ਅਨੇਕਾਂ ਮਾਨਸਿਕ ਚਿੰਤਾਵਾਂ ਹਨ ਜੋ ਮਨੁੱਖ ਨੂੰ ਦਿਨ-ਰਾਤ ਪ੍ਰੇਸ਼ਾਨ ਕਰ ਰਹੀਆਂ ਹਨ, ਜਿਹਨਾਂ ਵਿੱਚੋਂ ਕੋਈ ਇੱਕ ਵੀ ਅਜਿਹੀ ਨਹੀਂ ਜੋ ਯੋਗਾ ਕਰਨ ਨਾਲ ਹੱਲ ਹੋ ਸਕਦੀ ਹੋਵੇਪਰ ਪ੍ਰਚਾਰਿਆ ਇਹ ਜਾ ਰਿਹਾ ਹੈ ਕਿ ਯੋਗਾ ਰਾਹੀਂ ਮਾਨਸਿਕ ਅਵਸਥਾ ਨੂੰ ਤਾਕਤ ਮਿਲਦੀ ਹੈ, ਜਿਸ ਕਰਕੇ ਚਿੰਤਾਵਾਂ ਨੂੰ ਘਟਾਇਆ ਜਾਂ ਮੁਕਤ ਹੋਇਆ ਜਾ ਸਕਦਾ ਹੈ, ਜਦੋਂ ਕਿ ਇਹ ਸਾਰੀਆਂ ਹੀ ਸਾਡੇ ਦੇਸ਼ ਦੇ ਗਲਤ ਰਾਜ ਪ੍ਰਬੰਧ ਅਤੇ ਬੇਲੋੜੇ ਰੀਤੀ ਰਿਵਾਜਾਂ ਨਾਲ ਸਬੰਧਤ ਹਨ, ਜਿਹਨਾਂ ਨੂੰ ਬਦਲੇ ਬਿਨਾ ਇਹਨਾਂ ਦੇ ਠੀਕ ਹੋਣ ਦਾ ਕੋਈ ਦੂਜਾ ਬਦਲ ਹੈ ਹੀ ਨਹੀਂਇਹ ਬਦਲ ਯੋਗਾ ਨਾਲ ਨਹੀਂ, ਲੋਕਾਂ ਨੂੰ ਸਮਝਦਾਰ ਬਣਨ ਨਾਲ ਆਉਣਾ ਹੈਪਰ ਸਰਕਾਰਾਂ ਇਹ ਸਮਝਦਾਰੀ ਕਿਉਂ ਦੇਣਗੀਆਂ? ਉਹਨਾਂ ਦਾ ਰਾਜ ਤਾਂ ਗ਼ੈਰ ਸਮਝਦਾਰੀ ਨਾਲ ਚਲਾਏ ਜਾ ਰਹੇ ਰਾਜ ਪ੍ਰਬੰਧ ਵਿੱਚ ਹੀ ਸੁਰੱਖਿਅਤ ਹੈਇਸੇ ਲਈ ਉਹ ਉਪਰੋਕਤ ਮਨੁੱਖੀ ਪ੍ਰੇਸ਼ਾਨੀਆਂ ਦੇ ਹੱਲ ਕਰਨ ਵਿੱਚ ਨਾਕਾਮ ਰਹਿਣ ਕਰਕੇ ਯੋਗਾ ਵਰਗੇ ਹਥਿਆਰ ਨੂੰ ਆਪਣੇ ਰਾਜ ਦੀ ਉਮਰ ਲੰਮੀ ਕਰਨ ਲਈ ਵਰਤ ਰਹੀਆਂ ਹਨਪ੍ਰਧਾਨ ਮੰਤਰੀ, ਮੁੱਖ ਮੰਤਰੀਆਂ, ਮੰਤਰੀਆਂ ਸਮੇਤ ਸਕੂਲ, ਕਾਲਜ, ਸਰਕਾਰੀ ਅਦਾਰਿਆਂ ਅੰਦਰ ਇਸ ਯੋਗਾ ਨੂੰ ਹੀ ਹਰ ਮਰਜ਼ ਦਾ ਇਲਾਜ ਹੋਣ ਦਾ ਭਰਮ ਪੈਦਾ ਕੀਤਾ ਜਾ ਰਿਹਾ ਹੈਇਸ ਤਰ੍ਹਾਂ ਸਰਕਾਰੀ ਤੌਰ ’ਤੇ ਵੀ ਹੁਣ ਯੋਗਾ ਦਾ ਇਸਤੇਮਾਲ ਸਰੀਰਿਕ ਤੰਦਰੁਸਤੀ ਬਣਾਈ ਰੱਖਣ ਦੇ ਨਾਲ ਨਾਲ ਮਾਨਸਿਕ ਚਿੰਤਾਵਾਂ ਤੋਂ ਮੁਕਤ ਹੋਣ ਦੇ ਸਾਧਨ ਵਜੋਂ ਵੀ ਪ੍ਰਚਾਰਿਆ ਜਾਣਾ ਆਮ ਹੋ ਗਿਆ ਹੈਨੌਜਵਾਨਾਂ ਨੂੰ ਯੋਗਾ ਦੇ ਨਾਂ ਹੇਠ ਇਕੱਠੇ ਕਰਕੇ ਇਸ ਨੂੰ ਮਾਨਸਿਕ ਚਿੰਤਾ ਤੋਂ ਮੁਕਤੀ ਦਾ ਮਾਰਗ ਕਿਹਾ ਜਾਣਾ ਗੰਭੀਰਤਾ ਨਾਲ ਸੋਚਣ ਦਾ ਵਿਸ਼ਾ ਹੈਚਾਹੀਦਾ ਤਾਂ ਇਹ ਹੈ ਕਿ ਮਨੁੱਖ ਨੂੰ ਇਹਨਾਂ ਚਿੰਤਾਵਾਂ ਤੋਂ ਮੁਕਤ ਕਰਨ ਲਈ ਨੌਜਵਾਨਾਂ ਨੂੰ ਰੋਜ਼ਗਾਰ, ਕਿਸਾਨਾਂ ਮਜ਼ਦੂਰਾਂ ਦੀ ਗੁਜ਼ਾਰੇ ਯੋਗ ਆਮਦਨ, ਨਸ਼ੇ ਦੇ ਵੱਡੇ ਕਾਰੋਬਾਰੀਆਂ ਨੂੰ ਨੱਥ ਪਾਉਣ, ਗੰਭੀਰ ਬਿਮਾਰੀਆਂ ਦੇ ਮੁਫਤ ਇਲਾਜ ਆਦਿ ਵਰਗੇ ਪ੍ਰਬੰਧ ਕੀਤੇ ਜਾਣ, ਨਾ ਕਿ ਦੋਮ ਦਰਜੇ ਦੀਆਂ ਗੱਲਾਂ ਨਾਲ ਲੋਕਾਂ ਦੀ ਅਗਿਆਨਤਾ ਦਾ ਮਜ਼ਾਕ ਉਡਾਇਆ ਜਾਵੇਪਰ ਸਰਕਾਰੀ ਤੌਰ ’ਤੇ ਲੋਕਾਂ ਦੀਆਂ ਅਸਲ ਸਮੱਸਿਆਵਾਂ ਦੇ ਮੁੱਦਿਆਂ ਦੀ ਗੱਲ ਕਰਨ ਤੋਂ ਪਾਸਾ ਵੱਟਕੇ, ਉਹਨਾਂ ਦਾ ਧਿਆਨ ਗ਼ੈਰ ਉਤਪਾਦਿਤ ਕੰਮਾਂ ਵੱਲ ਲਗਾਕੇ ਬੁੱਤਾ ਸਾਰਿਆ ਜਾ ਰਿਹਾ ਹੈਜੇਕਰ ਇੱਕ ਕਾਮੇ ਮਨੁੱਖ ਨੂੰ ਲੋੜੀਂਦੀ ਖ਼ੁਰਾਕ ਹੀ ਨਹੀਂ ਮਿਲੇਗੀ, ਤਾਂ ਉਸ ਨੂੰ ਲੱਗਣ ਵਾਲੇ ਰੋਗਾਂ ਦਾ ਇਲਾਜ ਕੋਈ ਯੋਗਾ ਨਹੀਂ ਕਰ ਸਕੇਗਾ, ਸਗੋਂ ਚੰਗੀ ਖੁਰਾਕ ਦੀ ਪੂਰਤੀ ਲਈ ਕਦਮ ਚੁੱਕਣੇ ਪੈਣਗੇ, ਜੋ ਸਰਕਾਰ ਦੀ ਮੁਢਲੀ ਜ਼ਿੰਮੇਵਾਰੀ ਹੈਪਰ ਇਸ ਪਾਸੇ ਕੋਈ ਉਸਾਰੂ ਕੰਮ ਨਾ ਕਰਨ ਦੀ ਬਜਾਏ ਭੁੱਖੇ ਢਿੱਡ ਯੋਗਾ ਕਰਨ ਦੇ ਉਪਦੇਸ਼ ਦੇ ਕੇ ਡੰਗ ਟਪਾਈ ਕੀਤੀ ਜਾ ਰਹੀ ਹੈ

ਇਸ ਸਰਮਾਏਦਾਰੀ ਰਾਜ ਪ੍ਰਬੰਧ ਵਿੱਚ ਮਨੁੱਖ ਤੋਂ ਵੱਧ ਮਹੱਤਤਾ ਪੈਸਾ ਕਮਾਉਣ ਨੂੰ ਦਿੱਤੀ ਜਾਂਦੀ ਹੈਕਾਮੇ ਮਨੁੱਖ ਤੋਂ ਵੱਧ ਤੋਂ ਵੱਧ ਕੰਮ ਕਰਵਾਉਣ ਦੇ ਬਦਲ ਵਿੱਚ ਘੱਟ ਤੋਂ ਘੱਟ ਮਿਹਨਤਾਨਾ ਦੇ ਕੇ, ਹਰ ਕੰਮ ਵੱਧ ਤੋਂ ਵੱਧ ਮੁਨਾਫ਼ਾ ਕਮਾਉਣ ਲਈ ਕੀਤਾ ਜਾਂਦਾ ਹੈਦੂਜੇ ਪਾਸੇ ਹਰ ਉਹ ਵਸਤੂ ਜੋ ਕਮਾਊ ਲੋਕਾਂ ਨੇ ਖ਼ਰੀਦਣੀ ਹੁੰਦੀ ਹੈ, ਉਸ ਦੀ ਕੀਮਤ ਇੰਨੀ ਵਧਾ ਦਿੱਤੀ ਜਾਂਦੀ ਹੈ ਕਿ ਮਨੁੱਖ ਕੋਲ ਪ੍ਰੇਸ਼ਾਨੀ ਤੋਂ ਬਿਨਾ ਹੋਰ ਕੁਝ ਬਚਦਾ ਹੀ ਨਹੀਂਅਜਿਹੇ ਪ੍ਰਬੰਧ ਅੰਦਰ ਯੋਗਾ ਨੂੰ ਪ੍ਰੇਸ਼ਾਨੀ ਘਟਾਉਣ ਲਈ ਪ੍ਰਚਾਰਕੇ ਸਰਕਾਰਾਂ ਆਪਣੀਆਂ ਨਾਕਾਮੀਆਂ ਛਿਪਾਉਣ ਲਈ ਵਰਤਕੇ, ਆਪਣੀ ਪ੍ਰੇਸ਼ਾਨੀ ਜ਼ਰੂਰ ਘੱਟ ਕਰ ਰਹੀਆਂ ਹਨਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕਮਾਊ ਲੋਕਾਂ ਨੂੰ ਆਰਥਿਕ ਤੌਰ ’ਤੇ ਉੱਪਰ ਚੁੱਕਣ ਲਈ ਉਹਨਾਂ ਦੀਆਂ ਜੇਬਾਂ ਤੇ ਹੋਰ ਕੈਂਚੀ ਚਲਾਉਣ ਤੋਂ ਗੁਰੇਜ਼ ਕਰੇਵੱਡੇ ਵੱਡੇ ਪੂੰਜੀਪਤੀਆਂ/ਕਾਰਪੋਰੇਟਾਂ ਨੂੰ ਟੈਕਸਾਂ ਤੋਂ ਛੋਟ ਦੇਣ ਅਤੇ ਉਹਨਾਂ ਦੇ ਕਰੋੜਾਂ ਦੇ ਕਰਜ਼ੇ ਮੁਆਫ ਕਰਨ ਵਾਲੇ ਫ਼ੈਸਲੇ ਵਾਪਸ ਲੈ ਕੇ ਉਹਨਾਂ ਦੀ ਸਮੇਤ ਬਿਆਜ ਵਸੂਲੀ ਕਰੇਕਿਉਂਕਿ ਇਹ ਸਾਰਾ ਸਰਮਾਇਆ ਲੋਕਾਂ ਦੀ ਕਮਾਈ ਵਿੱਚੋਂ ਗਿਆ ਹੈ ਜਿਸ ਉੱਪਰ ਲੋਕਾਂ ਹੀ ਹੱਕ ਹੈਇਸ ਕਰਕੇ ਇਸ ਨੂੰ ਵਾਪਸ ਲੈ ਕੇ ਕਮਾਊ ਲੋਕਾਂ ਦੀ ਬਿਹਤਰੀ ਲਈ ਖਰਚਿਆ ਜਾਣਾ ਚਾਹੀਦਾ ਹੈਲੋਕਾਂ ਨੂੰ ਯੋਗਾ ਦਾ ਪਾਠ ਪੜ੍ਹਾਕੇ ਪ੍ਰੇਸ਼ਾਨੀਆਂ ਤੋਂ ਮੁਕਤ ਹੋਣ ਲਈ ਕੀਤੇ ਜਾ ਰਿਹੇ ਭੰਡੀ ਪ੍ਰਚਾਰ ਦੀ ਬਜਾਏ ਸਹੀ ਪਹੁੰਚ ਅਪਣਾਉਣ ਦੀ ਲੋੜ ਹੈਪਰ ਸਰਕਾਰੀ ਤੌਰ ’ਤੇ ਯੋਗਾ ਦਾ ਪ੍ਰਚਾਰ ਕਰਨ ’ਤੇ ਕਰੋੜਾਂ ਰੁਪਏ ਇਸ਼ਤਿਹਾਰਬਾਜ਼ੀ ’ਤੇ ਖਰਚ ਕਰਕੇ, ਮਹੱਲਿਆਂ ਵਿੱਚ ਮੁਫਤ ਯੋਗਾ ਅਧਿਆਪਕ ਦੇਣ ਦੇ ਬੇਲੋੜੇ ਵਾਅਦੇ ਕੀਤੇ ਜਾ ਰਹੇ ਹਨ, ਜਿਹਨਾਂ ਦਾ ਮੋੜਵਾਂ ਬੋਝ ਅਕਸਰ ਲੋਕਾਂ ਉੱਤੇ ਹੀ ਪੈਣਾ ਹੈਦੂਜੇ ਪਾਸੇ ਜੋ ਕਰੋੜਾਂ ਨੌਜਵਾਨ ਰੋਜ਼ਗਾਰ ਪ੍ਰਾਪਤ ਕਰਨ ਲਈ ਤਰਲੇ ਲੈ ਰਹੇ ਹਨ, ਉਹਨਾਂ ਨੂੰ ਰੋਜ਼ਗਾਰ ਦੇਣ ਦਾ ਏਜੰਡਾ ਕਿਧਰੇ ਨਜ਼ਰ ਨਹੀਂ ਆ ਰਿਹਾ

ਇਸੇ ਲੜੀ ਵਿੱਚ ਬਾਬਾ ਰਾਮ ਦੇਵ ਵਰਗਿਆਂ ਵੱਲੋਂ ਯੋਗਾ ਦੇ ਨਾਂ ਹੇਠ ਸਰਕਾਰੀ ਸਰਪ੍ਰਸਤੀ ਹੇਠ ਪ੍ਰਸਿੱਧੀ ਹਾਸਲ ਕਰਕੇ, ਹੁਣ ਦਵਾਈਆਂ, ਖਾਧ ਪਦਾਰਥ, ਦੰਦ ਮੰਜਨ, ਗੰਜਿਆਂ ਲਈ ਤੇਲ ਤੇ ਕਰੀਮਾਂ ਆਦਿ ਅਨੇਕਾਂ ਵਸਤਾਂ ਤਿਆਰ ਕਰਕੇ ਵੇਚਣ ਦਾ ਵਿਉਪਾਰ ਸ਼ੁਰੂ ਕਰਕੇ ਮਾਲੋਮਾਲ ਹੋਇਆ ਜਾ ਰਿਹਾ ਹੈਜਿਹੜਾ ਬਾਬਾ ਕਿਸੇ ਵੇਲੇ ਦਵਾਈਆਂ ਦਾ ਵਿਰੋਧ ਕਰਕੇ ਯੋਗਾ ਕਰਨ ਨੂੰ ਰਾਮ ਬਾਣ ਦੱਸ ਰਿਹਾ ਸੀ, ਉਹ ਅੱਜ ਖੁਦ ਆਪਣੀਆਂ ਦਵਾਈਆਂ ਵੇਚਣ ਦੇ ਧੰਦੇ ਵਿੱਚ ਮਸਤ ਹੈਕਿਸੇ ਵੇਲੇ ਉਸਨੇ 60-65 ਰੁਪਏ ਲੀਟਰ ਵਾਲਾ ਪੈਟਰੋਲ 30-35 ਰੁਪਏ ਲੀਟਰ ਵਿੱਚ ਦੇਣ ਵਾਲੀ ਸਰਕਾਰ ਬਣਾਉਣ ਦਾ ਢੰਡੋਰਾ ਪਿੱਟਕੇਲੋਕਾਂ ਨੂੰ ਗੁਮਰਾਹ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀਪਰ ਜਦੋਂ ਉਸ ਵੱਲੋਂ ਕੀਤੇ ਗੁਮਰਾਹਕੁਨ ਪ੍ਰਚਾਰ ਦਾ ਸ਼ਿਕਾਰ ਹੋਏ ਲੋਕਾਂ ਦੀ ਬਣਾਈ ਸਰਕਾਰ ਪੈਟਰੋਲ 100 ਰੁਪਏ ਤੋਂ ਵੀ ਉੱਪਰ ਵੇਚ ਰਹੀ ਸੀ, ਤਾਂ ਉਦੋਂ ਉਸਨੇ ਆਪਣੀ ਜ਼ਬਾਨ ਬੰਦ ਕਰੀ ਰੱਖੀਜਦੋਂ ਲੋਕਾਂ ਨੇ ਉਸ ਨੂੰ ਜਵਾਬ ਦੇਣ ਲਈ ਸਵਾਲ ਕੀਤੇ ਤਾਂ ਕਹਿ ਰਿਹਾ ਸੀ ਕਿ “ਮੇਰੀ ਜੋ ਪੂਛ ਪੁੱਟਣੀ ਹੈ ਪੁੱਟ ਲਓ”ਇਹ ਹੈ ਯੋਗਾ ਦੇ ਨਾਂ ਹੇਠ ਮੂਰਖ ਬਣਾਉਣ ਦੀ ਵਿਧੀ ਦਾ ਇਸਤੇਮਾਲ

ਪਿਛਲੇ ਕਰੋਨਾ ਦੇ ਦੌਰ ਵਿੱਚ ਇਸ ਯੋਗਾ ਦੇ ਮਾਹਰ ਅਖਵਾਉਣ ਵਾਲੇ (ਬਾਬਾ ਰਾਮ ਦੇਵ) ਵੱਲੋਂ ਕਰੋਨਾ ਸਬੰਧੀ ਦਵਾਈ ਤਿਆਰ ਕਰਨ ਦਾ ਦਾਅਵਾ ਵੀ ਸਾਡੇ ਦੇਸ਼ ਦੇ ਮੰਤਰੀ ਅਤੇ ਉੱਚ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਕੀਤਾ ਗਿਆਭਾਵੇਂ ਇਸ ਦਾਅਵੇ ਨੂੰ ਕਾਨੂੰਨ ਅਨੁਸਾਰ ਦਿੱਤੀ ਚੁਣੌਤੀ ਰਾਹੀਂ ਵਿਰੋਧ ਦਾ ਸਾਹਮਣਾ ਕਰਨ ਕਾਰਣ ਸ਼ਰਮਸਾਰ ਹੋ ਕੇ ਵਾਪਸ ਲੈਣਾ ਪਿਆ, ਪਰ ਸਰਕਾਰ ਵੱਲੋਂ ਇਸਦੇ ਝੂਠੇ ਪ੍ਰਾਪੇਗੰਡੇ ਖਿਲਾਫ ਕੋਈ ਕਾਰਵਾਈ ਨਹੀਂ ਹੋਈਇਸ ਤੋਂ ਇਲਾਵਾ ਵੀ ਉਹਨਾਂ ਵੱਲੋਂ ਬਣਾਏ ਜਾਂਦੇ ਕਈ ਵਸਤਾਂ ਦੇ ਸੈਂਪਲ ਗ਼ੈਰ ਮਿਆਰੀ ਹੋਣ ਕਾਰਣ ਫੇਲ ਹੋ ਜਾਣ ਦੇ ਚਰਚੇ ਵੀ ਚੱਲੇ, ਪਰ ਇਸਦੇ ਬਾਵਜੂਦ ਵੀ ਸਭ ਜਿਉਂ ਦਾ ਤਿਉਂ ਚੱਲ ਰਿਹਾ ਹੈ ਜੋ ਸਰਕਾਰੀ ਪੁਸ਼ਤਪਨਾਹੀ ਤੋਂ ਬਿਨਾ ਚੱਲਣਾ ਮੁਸ਼ਕਲ ਹੈਇਸ ਕਰਕੇ ਅਜਿਹੇ ਲੋਕਾਂ ਵੱਲੋਂ ਕੀਤੇ ਜਾਂਦੇ ਗੁਮਰਾਹਕੁਨ ਪ੍ਰਚਾਰ ਦੇ ਝਾਂਸੇ ਵਿੱਚ ਅ ਕੇ ਯਕੀਨ ਕਰਨਾ ਲੋਕਾਂ ਨੂੰ ਸਹੀ ਰਸਤਾ ਅਪਣਾਉਣ ਤੋਂ ਭਟਕਾਉਣ ਦੇ ਸਾਧਨ ਤੋਂ ਬਿਨਾ ਕੁਝ ਨਹੀਂਸਰਕਾਰਾਂ ਉਸ ਵੱਲੋਂ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਉਸ ਨੂੰ ਮਾਨਤਾ ਦੇ ਰਹੀ ਹੈਲੋਕਾਂ ਦੇ ਦੁੱਖਾਂ ਦਾ ਸਹੀ ਹੱਲ ਯੋਗਾ ਦੁਆਰਾ ਕਰਨ ਦੇ ‘ਕ੍ਰਿਸ਼ਮੇ’ ਦਾ ਪ੍ਰਚਾਰ ਕਰਨ ਨਾਲ ਨਹੀਂ ਸਗੋਂ ਰਾਜ ਪ੍ਰਬੰਧ ਵਿੱਚ ਇਨਕਲਾਬੀ ਤਬਦੀਲੀਆਂ ਨਾਲ ਹੋਣਾ ਹੈਸਰਕਾਰਾਂ ਜੋ ਕਮਾਊ ਲੋਕਾਂ ਤੋਂ ਖੋਹ ਕੇ ਪੂਜੀਪਤੀਆਂ/ਕਾਰਪੋਰੇਟਾਂ ਨੂੰ ਹੋਰ ਧਨਾਢ ਬਣਾਉਣ ਦੇ ਰਾਹ ਪਈਆਂ ਹੋਈਆਂ ਹਨ, ਇਸ ਬਾਰੇ ਲੋਕਾਂ ਨੂੰ ਸਮਝਣ ਦੀ ਲੋੜ ਹੈ ਅਤੇ ਉਸ ਸਮਝ ਨੂੰ ਆਪਣੀਆਂ ਹਰ ਤਰ੍ਹਾਂ ਦੀਆਂ ਸਰੀਰਕ ਤੇ ਮਾਨਸਿਕ ਪ੍ਰੇਸ਼ਾਨੀਆਂ ਖਤਮ ਕਰਨ ਲਈ ਯੋਗਾ ਦੇ ਭਰਮਾਂ-ਭੁਲੇਖਿਆਂ ਵਿੱਚ ਪੈਣ ਦੀ ਬਜਾਏ ਬਹੁ ਗਿਣਤੀ ਲੋਕਾਂ ਦੇ ਪੱਖੀ ਰਾਜ ਪ੍ਰਬੰਧ ਵਾਲਾ ਬਦਲ ਉਸਾਰਨ ਦੇ ਰਸਤੇ ਪੈਣ ਦੀ ਲੋੜ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4069)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜਸਵੰਤ ਜ਼ੀਰਖ

ਜਸਵੰਤ ਜ਼ੀਰਖ

Phone: (91 - 98151 - 69825)
Email: (jaswantzirakh@gmail.com)