GianSinghDr7ਜ਼ਿੰਦਗੀਵਿੱਚਕਦੇਵੀਦਰਬਾਰੀਰਾਗਨਾਸਿੱਖਣਾਅਤੇਨਾਹੀਗਾਉਣਾ ...
(14 ਸਤੰਬਰ 2019)

 

ਮੈਂਨੂੰ 1975 ਵਿੱਚ ਅਰਥ-ਵਿਗਿਆਨ ਵਿਸ਼ੇ ਵਿੱਚ ਐੱਮ.. ਕਰਦੇ ਸਾਰ ਹੀ ਜੂਨੀਅਰ ਆਡਿਟਰ ਦੀ ਨੌਕਰੀ ਮਿਲ ਗਈਮੇਰਾ ਨੌਕਰੀ ਵਿੱਚ ਪੂਰੀ ਗਲਨ ਅਤੇ ਇਮਾਨਦਾਰੀ ਨਾਲ ਕੰਮ ਕਰਨ ਦੇ ਬਾਵਜੂਦ ਦਿਲ ਨਹੀਂ ਲੱਗ ਰਿਹਾ ਸੀ ਕਿਉਂਕਿ ਮਨ ਤਾਂ ਪੜ੍ਹਨ ਅਤੇ ਪੜ੍ਹਾਉਣ ਵਿੱਚ ਸੀਮੈਂ 1976 ਵਿੱਚ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਤਦ-ਅਰਥ ਆਧਾਰ ਉੱਪਰ ਲੈਕਚਰਾਰ ਦੀਆਂ ਅਸਾਮੀਆਂ ਲਈ ਡੀ.ਪੀ.ਆਈ. ਕਾਲਜਾਂ ਦੇ ਦਫਤਰ ਵਿੱਚ ਇੰਟਰਵਿਊ ਦਿੱਤੀਇਸ ਇੰਟਰਵਿਊ ਤੋਂ ਬਣਾਈ ਹੋਈ ਮੈਰਿਟ ਲਿਸਟ ਵਿੱਚ ਮੇਰਾ ਨਾਮ ਆਇਆ, ਜਿਸ ਦੀ ਮੈਂਨੂੰ ਬਹੁਤ ਖੁਸ਼ੀ ਹੋਈਮੈਂ ਇਸ ਮੈਰਿਟ ਲਿਸਟ ਦੇ ਆਧਾਰ ਉੱਤੇ 1977 ਦੇ ਸ਼ੁਰੂ ਵਿੱਚ ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਅਤੇ 1977-78 ਦੇ ਅਕਾਦਮਿਕ ਸੈਸ਼ਨ ਲਈ ਸਰਕਾਰੀ ਕਾਲਜ, ਹੁਸ਼ਿਆਰਪੁਰ ਵਿਖੇ ਲੈਕਚਰਾਰ ਦੀ ਅਸਾਮੀ ਉੱਪਰ ਪੜ੍ਹਾਉਣ ਦਾ ਕੰਮ ਕੀਤਾਇਸ ਤੋਂ ਬਾਅਦ ਮੈਂ ਫੈਸਲਾ ਕਰ ਲਿਆ ਕਿ ਹੋਰ ਉੱਚ ਵਿੱਦਿਆ ਲੈ ਕੇ ਪੜ੍ਹਨ ਅਤੇ ਪੜ੍ਹਾਉਣ ਦਾ ਕੰਮ ਕਰਾਂਗਾ1978 ਵਿੱਚ ਪੰਜਾਬੀ ਯੂਨੀਵਰਸਿਟੀ ਦੇ ਅਰਥ-ਵਿਗਿਆਨ ਵਿਭਾਗ ਵਿੱਚ ਐੱਮ.ਫਿਲ. ਦੀ ਡਿਗਰੀ ਦੀ ਪੜ੍ਹਾਈ ਲਈ ਇੰਟਰਵਿਊ ਦਿੱਤੀ, ਜਿਸ ਵਿੱਚ ਮੈਂਨੂੰ ਦਾਖ਼ਲਾ ਮਿਲ ਗਿਆਘਰ ਦੀ ਗ਼ਰੀਬੀ ਅਤੇ ਉਸ ਦੇ ਨਤੀਜੇ ਵਜੋਂ ਹਰ ਰੋਜ਼ ਹੰਢਾਈਆਂ ਜਾਂਦੀਆਂ ਤੰਗੀਆਂ-ਤੁਰਸ਼ੀਆਂ ਕਾਰਨ ਮੈਂ ਜਲਦੀ ਤੋਂ ਜਲਦੀ ਆਪਣੀ ਇਹ ਡਿਗਰੀ ਪੂਰੀ ਕਰਕੇ ਕਿਸੇ ਕਾਲਜ ਵਿੱਚ ਨੌਕਰੀ ਕਰਨ ਦਾ ਮਨ ਬਣਾਇਆ ਹੋਇਆ ਸੀ

ਮੈਂ ਐੱਮ.ਫਿਲ. ਦਾ ਕੋਰਸ ਵਰਕ ਪੂਰਾ ਕਰਨ ਤੋਂ ਬਾਅਦ ਕੋਈ ਅਜਿਹਾ ਸੁਪਰਵਾਈਜ਼ਰ ਲੈਣਾ ਚਾਹੁੰਦਾ ਸੀ ਜਿਹੜਾ ਮੇਰੇ ਥੀਸਿਸ ਦੇ ਕੰਮ ਨੂੰ ਜਲਦੀ ਕਰਵਾ ਦੇਵੇ ਤਾਂ ਕਿ ਕਿਸੇ ਕਾਲਜ ਦੀ ਨੌਕਰੀ ਲਈ ਇੰਟਰਵਿਊ ਦੇ ਸਕਾਂਵਿਭਾਗ ਦੇ ਨਿਯਮਾਂ ਅਨੁਸਾਰ ਅਜਿਹਾ ਨਹੀਂ ਹੋ ਸਕਦਾ ਸੀ ਕਿਉਂਕਿ ਸਾਰੇ ਖੋਜਾਰਥੀਆਂ ਨੂੰ ਸੁਪਰਵਾਈਜ਼ਰ ਵਿਭਾਗ (ਅਤੇ ਉਹ ਵੀ ਮੁਖੀ) ਨੇ ਹੀ ਅਲਾਟ ਕਰਨੇ ਹੁੰਦੇ ਸਨਮੇਰੀ ਇੱਛਾ ਦੇ ਉਲਟ ਮੈਂਨੂੰ ਸੁਪਰਵਾਈਜਰ ਡਾ. ਸੁਰਿੰਦਰ ਸਿੰਘ ਮਿਲੇ ਜਿਹੜੇ ਵਿਭਾਗ ਵਿੱਚ ਬਹੁਤ ਘੱਟ ਗਿਣਤੀ ਪੀਐੱਚ.ਡੀ. ਡਿਗਰੀ ਕੀਤੇ ਅਧਿਆਪਕਾਂ ਵਿੱਚੋਂ ਸਨ ਅਤੇ ਜਿਹਨਾਂ ਨੂੰ ਖੋਜ ਕਾਰਜਾਂ ਵਿੱਚ ਇੱਕ ਸਖ਼ਤ ਅਧਿਆਪਕ ਦੇ ਤੌਰ ਉੱਤੇ ਜਾਣਿਆ ਜਾਂਦਾ ਸੀਮੈਂ ਆਪਣਾ ਖੋਜ ਕਾਰਜ ਉਹਨਾਂ ਨਾਲ ਸ਼ੁਰੂ ਕਰਨ ਮੌਕੇ ਉਹਨਾਂ ਨੂੰ ਆਪਣੀਆਂ ਮਜਬੂਰੀਆਂ ਦੱਸਦੇ ਹੋਏ ਇਸ ਨੂੰ ਜਲਦੀ ਨੇਪਰੇ ਚਾੜ੍ਹਨ ਲਈ ਮਦਦ ਕਰਨ ਲਈ ਬੇਨਤੀ ਕੀਤੀਉਹਨਾਂ ਦਾ ਸਪਸ਼ਟ ਜਵਾਬ ਸੀ ਕਿ ਇਹ ਤਾਂ ਤੁਹਾਡੀ ਮਿਹਨਤ ਉੱਤੇ ਨਿਰਭਰ ਕਰੇਗਾਉਹਨਾਂ ਦੀ ਦੇਖ-ਰੇਖ ਵਿੱਚ ਮੇਰਾ ਖੋਜ ਕਾਰਜ ਪੂਰਾ ਹੋ ਗਿਆ ਜਿਸ ਉਪਰੰਤ ਮੈਂ ਉਹਨਾਂ ਨੂੰ ਕਿਸੇ ਕਾਲਜ ਵਿੱਚ ਨੌਕਰੀ ਲਈ ਅਰਜੀ ਦੇਣ ਬਾਰੇ ਦੱਸਿਆ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਤੁਹਾਡਾ ਐੱਮ.ਫਿਲ. ਦਾ ਖੋਜ ਕਾਰਜ ਕਾਫੀ ਵਧੀਆ ਹੈ ਅਤੇ ਇਸ ਲਈ ਪਹਿਲਾਂ ਆਪਣੀ ਪੀਐੱਚ.ਡੀ. ਦੀ ਡਿਗਰੀ ਪੂਰੀ ਕਰੋਘਰ ਦੀ ਗ਼ਰੀਬੀ ਇਸਦੀ ਇਜਾਜ਼ਤ ਨਹੀਂ ਦਿੰਦੀ ਸੀ, ਪਰ ਉਸ ਸਮੇਂ ਦੌਰਾਨ ਹੀ ਮੈਂਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦਾ ਪੀਐੱਚ.ਡੀ. ਕਰਨ ਲਈ ਫੈਲੋਸ਼ਿੱਪ ਮਿਲ ਗਿਆ

ਮੈਂ ਆਪਣੇ ਸੁਪਰਵਾਈਜਰ ਡਾ. ਸੁਰਿੰਦਰ ਸਿੰਘ ਤੋਂ ਪੀਐੈੱਚ.ਡੀ. ਕਰਨ ਲਈ ਵਿਸ਼ਾ ਚੁਣਨ ਲਈ ਸਲਾਹ ਲਈ ਅਤੇ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ ਖੋਜ ਦਾ ਕੰਮ ਸ਼ੁਰੂ ਕਰ ਦਿੱਤਾਖੋਜ ਕਾਰਜ ਪੂਰਾ ਹੋਣ ਤੱਕ ਡਾ. ਸੁਰਿੰਦਰ ਸਿੰਘ ਹੋਰਾਂ ਨੇ ਮੇਰੀ ਬਹੁਤ ਮਦਦ ਕੀਤੀ ਅਤੇ ਮੈਂਨੂੰ ਉਹਨਾਂ ਨਾਲ ਕੰਮ ਕਰਦੇ ਹੋਏ ਕਦੇ ਇੱਕ ਪਲ ਲਈ ਵੀ ਕੋਈ ਸਮੱਸਿਆ ਨਾ ਆਈ ਪਰ ਜਿਸ ਦਿਨ ਮੈਂ ਆਪਣੇ ਥੀਸਿਸ ਦੀਆਂ ਕਾਪੀਆਂ ਉੱਪਰ ਉਹਨਾਂ ਦੇ ਦਸਤਖ਼ਤ ਕਰਾਉਣ ਗਿਆ ਤਾਂ ਉਹਨਾਂ ਨੇ ਕਿਹਾ, ਮੈਂ ਦਸਤਖ਼ਤ ਇੱਕ ਸ਼ਰਤ ਉੱਪਰ ਕਰਾਂਗਾਮੈਂ ਆਪਣੀ ਥੋੜ੍ਹੀ ਸਮਝ ਕਾਰਨ ਉਹਨਾਂ ਨੂੰ ਕਿਹਾ ਕਿ ਮੈਂਨੂੰ ਮੇਰਾ ਥੀਸਿਜ ਵਾਪਸ ਦੇ ਦੇਵੋਉਹਨਾਂ ਨੇ ਪੁੱਛਿਆ ਫਿਰ ਕੀ ਕਰੋਗੇ? ਮੈਂ ਜਵਾਬ ਦਿੱਤਾ ਕਿ ਆਪਣੇ ਪਿੰਡ ਈਸੜੂ ਜਾ ਕੇ ਖੇਤੀਬਾੜੀ ਕਰੂੰਗਾਉਹ ਉੱਠੇ ਅਤੇ ਮੈਂਨੂੰ ਬੈਠਣ ਲਈ ਕਹਿ ਕੇ ਬਾਹਰੋਂ ਦੋ ਗਲਾਸ ਪਾਣੀ ਦੇ ਲਿਆਏਉਹਨਾਂ ਨੇ ਪਾਣੀ ਦਾ ਇੱਕ ਗਲਾਸ ਮੈਂਨੂੰ ਪੀਣ ਲਈ ਦਿੱਤਾ ਅਤੇ ਦੂਜਾ ਆਪ ਪੀ ਲਿਆ ਅਤੇ ਉਸ ਤੋਂ ਬਾਅਦ ਕਿਹਾ ਕਿ ਮੈਂ ਸ਼ਾਂ ਮਨ ਨਾਲ ਉਹਨਾਂ ਦੀ ਸ਼ਰਤ ਨੂੰ ਸੁਣ ਲਵਾਂਉਹਨਾਂ ਨੇ ਕਿਹਾ ਕਿ ਹੁਣ ਤੱਕ ਮੈਂ ਤੁਹਾਡਾ ਸੁਪਰਵਾਈਜ਼ਰ ਹਾਂ, ਜਦੋਂ ਮੈਂ ਦਸਤਖ਼ਤ ਕਰ ਦਿੱਤੇ ਤਾਂ ਉਸੇ ਸਮੇਂ ਮੇਰਾ ਕੰਮ ਪੂਰਾ ਹੋ ਜਾਵੇਗਾ।ਮੇਰੀ ਆਪਣੀ ਪਛਾਣ ਹੈ, ਤੁਸੀਂ ਆਪਣੀ ਪਛਾਣ ਆਪ ਬਣਾਉਣੀ ਹੈ ਅਤੇ ਕਿਸੇ ਵੀ ਸਮੇਂ ਮੇਰਾ ਪਰਛਾਵਾਂ ਨਾ ਬਣਨਾਅਜਿਹਾ ਕਰਨ ਲਈ ਸਖ਼ਤ ਮਿਹਨਤ ਅਤੇ ਔਖੇ ਫੈਸਲੇ ਲੈਣ ਦੀ ਨਸੀਹਤ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਕੰਮਕਾਜ ਵਾਲੀ ਜ਼ਿੰਦਗੀ ਵਿੱਚ ਕਦੇ ਵੀ ਦਰਬਾਰੀ ਰਾਗ ਨਾ ਸਿੱਖਣਾ ਅਤੇ ਨਾ ਹੀ ਗਾਉਣਾ ਅਜਿਹਾ ਕਰਨ ਲਈ ਅਖੌਤੀ ਅਗਾਂਹਵਧੂ ਅਤੇ ਆਠਾ-ਪੱਟੀ ਵਿਦਵਾਨਾਂ ਤੋਂ ਦੂਰ ਰਹਿਣਾ ਕਿਉਂਕਿ ਉਹ ਤਾਂ ਵਿਅਰਥ ਛੋਟੇ ਛੋਟੇ ਹਿਤਾਂ ਲਈ ਆਪਣੀ ਜ਼ਮੀਰ ਵੇਚਦੇ ਰਹਿੰਦੇ ਹਨਆਖ਼ੀਰ ਵਿੱਚ ਉਹਨਾਂ ਨੇ ਕਿਹਾ ਕਿ ਆਪਣੀ ਸਮਰੱਥਾ ਅਨੁਸਾਰ ਲੋਕ-ਪੱਖੀ ਕੰਮਾਂ ਵੱਲ ਸਮਾਂ ਦੇਣਾਉਸੇ ਦਿਨ ਮੈਂ ਡਾ. ਸੁਰਿੰਦਰ ਸਿੰਘ ਨੂੰ ਆਪਣੇ ਸੁਪਰਵਾਈਜ਼ਰ ਤੋਂ ਆਪਣਾ ਅਕਾਦਮਿਕ ਗੁਰੂ ਮੰਨ ਲਿਆਮੈਂਨੂੰ ਮਾਣ ਹੈ ਕਿ ਮੈਂ ਉਹਨਾਂ ਦਾ ਵਿਦਿਆਰਥੀ, ਖੋਜਾਰਥੀ ਅਤੇ ਸਹਿ-ਕਰਮੀ ਰਿਹਾਉਹਨਾਂ ਦੀ ਸ਼ਰਤ/ਨਸੀਹਤ ਮੇਰੇ ਬਹੁਤ ਕੰਮ ਆਈ ਅਤੇ ਜ਼ਿੰਦਗੀ ਦੇ ਆਖ਼ਰੀ ਪਲ ਤੱਕ ਮੈਂ ਉਸ ਉੱਪਰ ਪੂਰਾ ਉੱਤਰਨ ਦੀ ਕੋਸ਼ਿਸ਼ ਕਰਦਾ ਰਹਾਂਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1735)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਡਾ. ਗਿਆਨ ਸਿੰਘ

ਡਾ. ਗਿਆਨ ਸਿੰਘ

(Retired Professor. Dept. Of Economics. Punjabi University, Patiala. Punjab, India.)
Phone: (91 - 99156 - 82196)

Email: (giansingh88@yahoo.com)