GianSinghDr7ਕੇਂਦਰ ਵਿੱਚ ਹਕੂਮਤ ਕਰਦੀਆਂ ਵੱਖ ਵੱਖ ਰਾਜਸੀ ਪਾਰਟੀਆਂ ਦੀ ਸਿਆਸਤ ਦੀ ਅਮਰਵੇਲ ਨੇ ...
(23 ਜੁਲਾਈ 2019)

 

ਅਮਰਵੇਲ (Cuscuca/Amarbail) ਅਤੇ ਪੰਜਾਬ ਵਿਚਕਾਰ ਲੰਬੇ ਸਮੇਂ ਲਈ ਜੰਗ ਚੱਲੀ ਅਤੇ ਆਖ਼ੀਰ ਵਿੱਚ ਪੰਜਾਬ ਦੀ ਜਿੱਤ ਅਤੇ ਅਮਰਵੇਲ ਦੀ ਹਾਰ ਹੋਈਅਮਰਵੇਲ ਇੱਕ ਪਰਜੀਵੀ ਪੌਦਾ ਹੈ ਜੋ ਦੂਜਿਆਂ ਪੌਦਿਆਂ ਅਤੇ ਦਰਖਤਾਂ ਦਾ ਰਸ ਚੂਸ ਕੇ ਜਿਉਂਦਾ ਅਤੇ ਵਧਦਾ ਫੁੱਲਦਾ ਰਹਿੰਦਾ ਹੈਕਾਫ਼ੀ ਲੰਬੇ ਸਮੇਂ ਦੌਰਾਨ ਪੰਜਾਬ ਦੇ ਪੌਦਿਆਂ ਅਤੇ ਦਰਖਤਾਂ ਉੱਪਰ ਅਮਰਵੇਲ ਦੀ ਮਾਰ ਪੈਂਦੀ ਰਹੀਅਮਰਵੇਲ ਇੱਕ ਵਾਰ ਜਿਹੜੇ ਪੌਦੇ ਜਾਂ ਦਰਖਤ ਉੱਪਰ ਆ ਜਾਂਦੀ ਤਾਂ ਆਪਣੇ ਵਾਧੇ ਲਈ ਉਨ੍ਹਾਂ ਦਾ ਇੰਨਾ ਰਸ ਚੂਸਦੀ ਚਲੀ ਜਾਂਦੀ ਕਿ ਜਾਂ ਤਾਂ ਉਨ੍ਹਾਂ ਦਾ ਵਾਧਾ ਰੁਕ ਜਾਂਦਾ ਜਾਂ ਉਹ ਸੁੱਕਣ ਕਿਨਾਰੇ ਪਹੁੰਚ ਜਾਂਦੇ ਹਨਪੰਜਾਬ ਦੇ ਹਿੰਮਤੀ ਲੋਕਾਂ ਨੇ ਆਪਣੇ ਪੌਦਿਆਂ ਅਤੇ ਦਰਖਤਾਂ ਨੂੰ ਬਚਾਉਣ ਅਤੇ ਉਨ੍ਹਾਂ ਦੇ ਵਾਧੇ ਲਈ ਉਨ੍ਹਾਂ ਨੂੰ ਛਾਂਗ ਕੇ ਇਸ ਪਰਜੀਵੀ ਰਸ ਚੂਸਣ ਵਾਲੇ ਪੌਦੇ ਤੋਂ ਖਹਿੜਾ ਛੁਡਵਾਇਆਪੰਜਾਬ ਦੇ ਪੌਦਿਆਂ ਅਤੇ ਦਰਖਤਾਂ ਨੂੰ ਜੰਗ ਜਿੱਤਣ ਲਈ ਆਪਣੀਆਂ ਟਾਹਣੀਆਂ ਦੀ ਕੁਰਬਾਨੀ ਦੇਣੀ ਪਈ

ਮੁਲਕ ਲੰਬੇ ਸਮੇਂ ਲਈ ਅੰਗਰੇਜ਼ਾਂ ਦੀ ਗੁਲਾਮੀ ਅਧੀਨ ਰਿਹਾ ਜਿਸ ਦੀ ਹਰ ਤਰ੍ਹਾਂ ਦੀ ਕੀਮਤ ਮੁਲਕ ਨਿਵਾਸੀਆਂ ਨੂੰ ਦੇਣੀ ਪਈਜਦੋਂ ਮੁਲਕ ਦੀ ਆਜ਼ਾਦੀ ਲਈ ਸੰਘਰਸ਼ ਕੀਤੇ ਗਏ ਤਾਂ ਸਭ ਤੋਂ ਵਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂਇਨ੍ਹਾਂ ਕੁਰਬਾਨੀਆਂ ਸਦਕਾ ਮੁਲਕ ਆਜ਼ਾਦ ਹੋਇਆ, ਪਰ ਅਮਰਵੇਲ (ਮੁਲਕ ਦੇ ਸਵਾਰਥੀ ਰਾਜਸੀ ਆਗੂਆਂ) ਨੇ ਆਪਣੇ ਰਾਜਸੀ ਹਿਤਾਂ ਦੀ ਪੂਰਤੀ ਲਈ ਮੁਲਕ ਨੂੰ ਦੋ ਮੁਲਕਾਂ ਭਾਰਤ ਅਤੇ ਪਾਕਿਸਤਾਨ ਵਿੱਚ ਵੰਡ ਦਿੱਤਾਇਸ ਵੰਡ ਦੌਰਾਨ ਭਾਰਤ ਅਤੇ ਪਾਕਿਸਤਾਨ ਵਿੱਚ ਕਤਲੇਆਮ ਹੋਇਆ ਜਿਸ ਦੀ ਸਭ ਤੋਂ ਵੱਡੀ ਮਾਰ ਪੰਜਾਬੀਆਂ ਉੱਤੇ ਪਈਦੋਨੋਂ ਮੁਲਕਾਂ ਦੇ ਵੱਡੀ ਉਮਰ ਦੇ ਬੰਦਿਆਂ ਕੋਲੋਂ ਮਨੁੱਖਤਾ ਨੂੰ ਮਾਰੇ ਜਾਣ ਵਾਲੇ ਅੱਤਿਆਚਾਰਾਂ ਦੀ ਕਹਾਣੀਆਂ ਸੁਣ ਕੇ, ਉਸ ਸਮੇਂ ਦੇ ਕਤਲੇਆਮ ਬਾਰੇ ਛਪੇ ਸਾਹਿਤ ਨੂੰ ਪੜ੍ਹ ਕੇ ਜਾਂ ਉਸ ਉੱਪਰ ਅਧਾਰਿਤ ਫਿਲਮਾਂ ਦੇਖ ਕੇ ਅੱਜ ਵੀ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨਇਨ੍ਹਾਂ ਅਤਿਆਚਾਰਾਂ ਵਿੱਚ ਆਪਣੇ ਨਜ਼ਦੀਕੀਆਂ ਵੱਲੋਂ ਹੀ ਸੰਪਤੀ ਉੱਪਰ ਕਬਜ਼ਾ, ਧੋਖਾ, ਔਰਤਾਂ ਨਾਲ ਹਰ ਤਰ੍ਹਾਂ ਦੇ ਜੁਰਮ ਇਸ ਤਰ੍ਹਾਂ ਸਾਹਮਣੇ ਆਏ, ਜਿਸ ਤੋਂ ਪਤਾ ਲੱਗਦਾ ਹੈ ਕਿ ਜਦੋਂ ਬੰਦੇ ਅਮਰਵੇਲ ਦਾ ਰੂਪ ਧਾਰਦੇ ਹਨ ਤਾਂ ਉਹ ਉਨ੍ਹਾਂ ਦਾ ਵਾਧਾ ਹੀ ਨਹੀਂ ਰੋਕਦੇ ਸਗੋਂ ਉਨ੍ਹਾਂ ਦਾ ਵਜੂਦ ਖ਼ਤਮ ਕਰਦੇ ਹੋਏ ਇਨਸਾਨੀਅਤ ਨੂੰ ਵੀ ਸ਼ਰਮਸਾਰ ਕਰ ਦਿੰਦੇ ਹਨ

ਆਜ਼ਾਦੀ ਤੋਂ ਪਹਿਲਾਂ ਪੰਜਾਬ ਮੁਲਕ ਦਾ ਬਹੁਤ ਖੁਸ਼ਹਾਲ ਸੂਬਾ ਹੁੰਦਾ ਸੀਇੱਥੋਂ ਦੇ ਕੁਦਰਤੀ ਸਾਧਨ ਬਹੁਤ ਅਮੀਰ ਸਨਪੰਜਾਬ ਪੰਜ ਦਰਿਆਵਾਂ ਸਤਲੁਜ, ਬਿਆਸ, ਰਾਵੀ, ਜੇਹਲਮ ਅਤੇ ਚਨਾਬ ਦੀ ਧਰਤੀ ਸੀਇੱਥੋਂ ਦੀ ਮਿੱਟੀ ਨੂੰ ਜਰਖੇਜ਼ ਬਣਾਉਣ ਵਿੱਚ ਇਨ੍ਹਾਂ ਪੰਜਾਬ ਦੇ ਦਰਿਆਵਾਂ ਦਾ ਬਹੁਤ ਯੋਗਦਾਨ ਰਿਹਾਮੁਲਕ ਦੀ ਆਜ਼ਾਦੀ ਸਮੇਂ ਪੰਜਾਬ ਦੀ ਵੰਡ ਨੇ ਸਾਡੇ ਤੋਂ ਦਰਿਆ ਖੋਹ ਕੇ ਸਿਰਫ਼ ਸਤਲੁਜ ਅਤੇ ਬਿਆਸ ਅਤੇ ਭਾਰਤ-ਪਾਕਿਸਤਾਨ ਬਾਰਡਰ ਦੇ ਨਾਲ ਰਾਵੀ ਦਾ ਥੋੜ੍ਹਾ ਜਿਹਾ ਹਿੱਸਾ ਹੀ ਭਾਰਤੀ ਪੰਜਾਬ ਵਿੱਚ ਛੱਡਿਆ ਹੈਸਿਆਸਤ ਦੀ ਅਮਰਵੇਲ ਨੇ ਪੰਜਾਬ ਨੂੰ ਬਹੁਤ ਹੀ ਛੋਟਾ ਕਰ ਦਿੱਤਾ। ਇੱਥੋਂ ਦਾ ਦਰਿਆਵੀ ਪਾਣੀ ਰਾਜਸਥਾਨ ਅਤੇ ਹਰਿਆਣਾ ਨੂੰ ਦਿੱਤਾ ਗਿਆ ਅਤੇ ਹੋਰ ਦਿੱਤੇ ਜਾਣ ਦੀ ਸਿਆਸਤ ਗਰਮ ਹੈਜਦੋਂ ਦਰਿਆਵਾਂ ਵਿੱਚ ਹੜ੍ਹ ਆਉਂਦੇ ਹਨ ਤਾਂ ਉਨ੍ਹਾਂ ਦੀ ਪੰਜਾਬ ਦੇ ਦਰਿਆਵਾਂ ਦੇ ਕੰਢਿਆਂ ਉੱਪਰ ਰਹਿਣ ਵਾਲੇ ਲੋਕਾਂ ਨੂੰ ਝੱਲਣੀ ਪੈਂਦੀ ਹੈ। ਸਿਆਸਤ ਦੀ ਅਮਰਵੇਲ ਪੰਜਾਬ ਨੂੰ ਇਸਦੇ ਦਰਿਆਵਾਂ ਦੇ ਪਾਣੀ ਤੋਂ ਸੱਖਣਾ ਕਰ ਰਹੀ ਹੈ ਅਤੇ ਉਹ ਵੀ ਇਹ ਨਾ ਦੇਖਦੇ ਹੋਏ ਕਿ ਅੱਜ ਦੇ ਪੰਜਾਬ ਨੂੰ ਦਰਿਆਈ ਪਾਣੀ ਦੀ ਕਿੰਨੀ ਲੋੜ ਹੈ, ਅਤੇ ਅਜਿਹਾ ਕਰਨ ਨਾਲ ਪੰਜਾਬ ਸਮੇਤ ਪੂਰੇ ਮੁਲਕ ਨੂੰ ਕਿੰਨਾ ਨੁਕਸਾਨ ਹੋਵੇਗਾ

15 ਅਗਸਤ, 1947 ਦੇ ਦਿਨ ਅਖ਼ਬਾਰਾਂ ਵਿੱਚ ਦੋ ਖ਼ਬਰਾਂ ਪ੍ਰਮੁੱਖ ਸਨਸੁਭਾਵਿਕ ਤੌਰ ਉੱਤੇ ਮੁਲਕ ਦੀ ਆਜ਼ਾਦੀ ਦੀ ਖ਼ਬਰ ਪਹਿਲੀ ਸੀ, ਪਰ ਦੂਜੀ ਪ੍ਰਮੁੱਖ ਖ਼ਬਰ ਮੁਲਕ ਵਿੱਚ ਭੁੱਖਮਰੀ ਦੀ ਸੀਜਦੋਂ ਦੂਜੀ ਪੰਜ ਸਾਲਾ ਯੋਜਨਾ (1956-61) ਦੌਰਾਨ ਮੁੱਖ ਤਰਜੀਹ ਖੇਤੀਬਾੜੀ ਖੇਤਰ ਦੇ ਵਿਕਾਸ ਤੋਂ ਹਟਾ ਕੇ ਉਦਯੋਗਿਕ ਵਿਕਾਸ ਨੂੰ ਦਿੱਤੀ ਗਈ ਤਾਂ ਮੁਲਕ ਨੂੰ ਭੁੱਖਮਰੀ ਦਾ ਸਾਹਮਣਾ ਕਰਨਾ ਪਿਆ1964-66 ਦੌਰਾਨ ਮੁਲਕ ਵਿੱਚ ਪਏ ਸੋਕੇ ਨੇ ਭੁੱਖਮਰੀ ਨੂੰ ਇਸ ਹੱਦ ਤੱਕ ਵਧਾ ਦਿੱਤਾ ਕਿ ਮੁਲਕ ਦੇ ਲੋਕਾਂ ਨੂੰ ਅਨਾਜ ਦੇਣ ਲਈ ਕੇਂਦਰ ਸਰਕਾਰ ਨੂੰ ਠੂਠਾ ਫੜਨ ਵਰਗੀ ਨੌਬਤ ਦਾ ਸਾਹਮਣਾ ਕਰਨਾ ਪਿਆ ਅਤੇ ਆਖ਼ੀਰ ਵਿੱਚ ਪੀ.ਐੱਲ. 480 ਅਧੀਨ ਅਮਰੀਕਾ ਤੋਂ ਅਨਾਜ ਮੰਗਵਾਉਣਾ ਪਿਆ ਜਿਸ ਦੀ ਮੁਲਕ ਨੂੰ ਵੱਡੀ ਕੀਮਤ ਤਾਰਨੀ ਪਈ

ਭਾਰਤ ਵਿੱਚ ਅਨਾਜ ਪਦਾਰਥਾਂ ਦੀ ਭਾਰੀ ਥੁੜ ਉੱਤੇ ਕਾਬੂ ਪਾਉਣ ਲਈ ਕੇਂਦਰ ਸਰਕਾਰ ਨੇ ਖੇਤੀਬਾੜੀ ਦੀ ਨਵੀਂ ਜੁਗਤਨੂੰ ਅਪਨਾਉਣ ਦਾ ਫੈਸਲਾ ਕੀਤਾਇਹ ਜੁਗਤ ਵੱਧ ਝਾੜ ਦੇਣ ਵਾਲੇ ਬੀਜਾਂ, ਯਕੀਨੀ ਸਿੰਚਾਈ, ਰਸਾਇਣਿਕ ਖਾਦਾਂ, ਕੀਟਨਾਸ਼ਕਾਂ, ਉੱਲੀਨਾਸ਼ਕਾਂ, ਨਦੀਨਨਾਸ਼ਕਾਂ, ਮਸ਼ੀਨਰੀ ਅਤੇ ਖੇਤੀਬਾੜੀ ਕਰਨ ਦੇ ਆਧੁਨਿਕ ਢੰਗਾਂ ਦਾ ਇੱਕ ਪੁਲੰਦਾ ਸੀਕੇਂਦਰ ਸਰਕਾਰ ਨੇ ਮੁਲਕ ਦੇ ਵੱਖ-ਵੱਖ ਖੇਤਰਾਂ ਦਾ ਅਧਿਐਨ ਕਰਕੇ ਇਸ ਜੁਗਤ ਨੂੰ ਪੰਜਾਬ ਦੇ ਹਿੰਮਤੀ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਪੇਂਡੂ ਛੋਟੇ ਕਾਰੀਗਰਾਂ ਅਤੇ ਅਮੀਰ ਕੁਦਰਤੀ ਸਾਧਨਾਂ ਕਰਕੇ ਇਸ ਸੂਬੇ ਵਿੱਚ ਤਰਜੀਹੀ ਤੌਰ ਉੱਤੇ ਸ਼ੁਰੂ ਕਰਨ ਦਾ ਫ਼ੈਸਲਾ ਲਿਆਪੰਜਾਬ ਵਿੱਚ ਇਸ ਜੁਗਤ ਅਧੀਨ ਸਭ ਤੋਂ ਪਹਿਲਾਂ ਕਣਕ ਦੀ ਫਸਲ ਨੂੰ ਲਿਆ ਗਿਆ ਜਿਸਦੇ ਸੰਬੰਧ ਵਿੱਚ ਮਿਲੀ ਕਾਮਯਾਬੀ ਨੇ ਕੇਂਦਰ ਸਰਕਾਰ ਦਾ ਬਾਹਰਲੇ ਮੁਲਕਾਂ ਤੋਂ ਅਨਾਜ ਮੰਗਵਾਉਣ ਲਈ ਠੂਠਾ ਫੜਨ ਵਰਗੀ ਨੌਬਤ ਤੋਂ ਖਹਿੜਾ ਛੁਡਵਾ ਦਿੱਤਾਕੇਂਦਰ ਸਰਕਾਰ ਨੇ ਇਸ ਕਾਮਯਾਬੀ ਨੂੰ ਦੇਖਦੇ ਹੋਏ ਅਨਾਜ ਦੇ ਭੜੋਲੇ ਨੂੰ ਭਰਿਆ ਰੱਖਣ ਲਈ ਘੱਟੋ-ਘੱਟ ਸਮਰਥਨ ਕੀਮਤਾਂ ਦੀ ਨੀਤੀ ਤਹਿਤ ਝੋਨੇ ਦੀ ਫਸਲ ਪੰਜਾਬ ਦੇ ਸਿਰ ਮੜ੍ਹ ਦਿੱਤੀਝੋਨਾ ਪੰਜਾਬ ਦੀਆਂ ਖੇਤੀਬਾੜੀ-ਜਲਵਾਯੂ ਹਾਲਤਾਂ ਅਨੁਸਾਰ ਢੁੱਕਵੀਂ ਫਸਲ ਨਹੀਂ ਹੈ ਜਿਸ ਦੀ ਵੱਡੀ ਕੀਮਤ ਪੰਜਾਬ ਵਾਸੀਆਂ ਨੂੰ ਦੇਣੀ ਪੈ ਰਹੀ ਹੈਪੰਜਾਬ ਦੇ ਤਿੰਨ-ਚੌਥਾਈ ਤੋਂ ਵੱਧ ਵਿਕਾਸ ਖੰਡਾਂ ਵਿੱਚ ਧਰਤੀ ਹੇਠਲਾ ਪਾਣੀ ਖ਼ਤਰੇ ਦੇ ਪੱਧਰ ਤੱਕ ਨੀਵਾਂ ਚਲਿਆ ਗਿਆ ਹੈ ਜਿਸਦਾ ਮੁੱਖ ਕਾਰਨ ਝੋਨੇ ਦੀ ਫਸਲ ਹੈਇਸ ਤੋਂ ਬਿਨਾਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਕਾਰਨ ਪੈਦਾ ਹੋਏ ਪ੍ਰਦੂਸ਼ਣ ਲਈ ਪੰਜਾਬੀ ਕਿਸਾਨਾਂ ਨੂੰ ਮਾੜਾ ਗਰਦਾਨਿਆ ਜਾ ਰਿਹਾ ਹੈਝੋਨੇ ਦੀ ਫਸਲ ਲਈ ਛੱਪੜ ਸਿੰਚਾਈ ਦੀ ਜ਼ਰੂਰਤ ਹੋਣ ਕਾਰਨ ਖੜ੍ਹੇ ਪਾਣੀ ਵਿੱਚੋਂ ਪੈਦਾ ਹੋਈ ਮੀਥੇਨ ਗੈਸ ਮਨੁੱਖੀ ਜ਼ਿੰਦਗੀ ਲਈ ਮਾੜੀ ਹੈਸਿਆਸਤ ਦੀ ਅਮਰਵੇਲ ਅੱਜ ਵੀ ਇਸ ਸੰਬੰਧ ਵਿੱਚ ਪੰਜਾਬ ਨੂੰ ਕੋਈ ਵੀ ਰਾਹਤ ਦੇਣ ਲਈ ਤਿਆਰ ਨਹੀਂ

ਪੰਜਾਬ ਲੰਬੇ ਸਮੇਂ ਤੋਂ ਕੇਂਦਰੀ ਅਨਾਜ ਭੰਡਾਰ ਵਿੱਚ ਖੇਤੀਬਾੜੀ ਦੀਆਂ ਦੋ ਪ੍ਰਮੁੱਖ ਜਿਣਸਾਂ ਕਣਕ ਅਤੇ ਝੋਨੇ ਦੇ ਸੰਬੰਧ 50 ਫ਼ੀਸਦ ਦੇ ਕਰੀਬ ਔਸਤਨ ਯੋਗਦਾਨ ਪਾਉਂਦਾ ਰਿਹਾ, ਜਦੋਂ ਕਿ ਇਸਦਾ ਭੂਗੋਲਿਕ ਇਲਾਕਾ ਸਿਰਫ਼ 1.53 ਫ਼ੀਸਦ ਹੈਕੇਂਦਰ ਸਰਕਾਰ ਵੱਲੋਂ ਦੂਜਿਆਂ ਸੂਬਿਆਂ ਦੇ ਖੇਤੀਬਾੜੀ ਵਿਕਾਸ ਨੂੰ ਵਿਸ਼ੇਸ਼ ਤਰਜੀਹ ਦਿੱਤੇ ਜਾਣ ਕਾਰਨ ਪੰਜਾਬ ਦੇ ਯੋਗਦਾਨ ਵਿੱਚ ਕਮੀ ਆਈ ਹੈ, ਪਰ ਅਜੇ ਵੀ ਪੰਜਾਬ ਇਸ ਸੰਬੰਧ ਵਿੱਚ 36 ਫ਼ੀਸਦ ਦੇ ਕਰੀਬ ਯੋਗਦਾਨ ਪਾ ਰਿਹਾ ਜਿਹੜਾ ਕੁਦਰਤੀ ਆਫ਼ਤਾਂ ਜਿਵੇਂ ਹੜ੍ਹ, ਸੋਕੇ ਆਦਿ ਦੌਰਾਨ ਮੁਕਾਬਲਤਨ ਵਧ ਜਾਂਦਾ ਹੈਸੋਕੇ ਦੌਰਾਨ ਤਾਂ ਆਪਣਾ ਯੋਗਦਾਨ ਵਧਾਉਣ ਲਈ ਪੰਜਾਬ ਦੇ ਕਿਸਾਨ ਵਧੀ ਹੋਈ ਉਤਪਾਦਨ ਲਾਗਤ ਵੀ ਝੱਲਦੇ ਹਨ

ਕੇਂਦਰ ਵਿੱਚ ਹਕੂਮਤ ਕਰਦੀਆਂ ਵੱਖ ਵੱਖ ਰਾਜਸੀ ਪਾਰਟੀਆਂ ਦੀ ਸਿਆਸਤ ਦੀ ਅਮਰਵੇਲ ਨੇ ਪੰਜਾਬ ਦੇ ਇਤਿਹਾਸਕ ਸ਼ਾਨਦਾਰ ਯੋਗਦਾਨ ਨੂੰ ਅਣਗੌਲਿਆਂ ਕਰਦਿਆਂ ਹਿਆਂ ਆਪਣੀਆਂ ਖੇਤੀਬਾੜੀ ਨੀਤੀਆਂ ਰਾਹੀਂ ਪੰਜਾਬ ਦੇ ਖੇਤੀਬਾੜੀ ਨਾਲ ਸੰਬੰਧਿਤ ਕਿਰਤੀ ਵਰਗਾਂ ਦੀ ਘੋਰ ਅਣਦੇਖੀ ਕੀਤੀ ਹੈਲੇਖਕ ਅਤੇ ਉਸ ਦੇ ਸਹਿਯੋਗੀਆਂ ਦੁਆਰਾ ਇੰਡੀਅਨ ਕੌਂਸਲ ਆਫ਼ ਸੋਸ਼ਲ ਸਾਇੰਸ ਰਿਸਰਚ ਵੱਲੋਂ ਸਪਾਂਸਰ ਕੀਤੇ ਗਏ ਇੱਕ ਖੋਜ ਪ੍ਰੋਜੈਕਟ ਲਈ ਕੀਤੇ ਗਏ ਸਰਵੇ ਤੋਂ ਇਹ ਸਾਹਮਣੇ ਆਇਆ ਹੈ ਕਿ 15 ਏਕੜ ਤੋਂ ਵੱਧ ਭੂਮੀ ਵਾਲੇ ਕਿਸਾਨਾਂ ਨੂੰ ਛੱਡਕੇ ਬਾਕੀ ਦੇ ਬਹੁਤੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਸਿਰ ਇੰਨਾ ਕਰਜ਼ਾ ਹੈ ਕਿ ਉਨ੍ਹਾਂ ਦੁਆਰਾ ਕਰਜ਼ਾ ਵਾਪਸ ਕਰਨਾ ਤਾਂ ਦੂਰ ਰਿਹਾ, ਉਹ ਤਾਂ ਆਪਣੀ ਵਰਤਮਾਨ ਆਮਦਨ ਵਿੱਚੋਂ ਕਰਜ਼ੇ ਉੱਪਰਲਾ ਵਿਆਜ ਦੇਣ ਦੀ ਸਥਿਤੀ ਵਿੱਚ ਵੀ ਨਹੀਂ ਹਨ2000-15 ਤੱਕ ਪੰਜਾਬ ਦੇ ਕਿਸਾਨਾਂ ਅਤੇ ਖੇਤ-ਮਜ਼ਦੂਰਾਂ ਦੀ ਰਿਪੋਰਟ ਹੋਈਆਂ ਖ਼ੁਦਕੁਸ਼ੀਆਂ ਦੀ ਗਿਣਤੀ 16606 ਹੈਅੱਜਕੱਲ੍ਹ ਵੀ ਹਰ ਰੋਜ਼ 1 ਤੋਂ 3 ਕਿਸਾਨ ਅਤੇ ਖੇਤ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਦੀਆਂ ਖ਼ਬਰਾਂ ਆ ਰਹੀਆਂ ਹਨਇਸ ਸੰਬੰਧ ਵਿੱਚ ਵੱਡੀ ਚਿੰਤਾ ਵਾਲੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਵਰਗਾਂ ਦੀਆਂ ਔਰਤਾਂ ਅਤੇ ਬੱਚੇ ਵੀ ਖ਼ੁਦਕੁਸ਼ੀਆਂ ਕਰ ਰਹੇ ਹਨ ਅਤੇ ਇੱਕ ਤੋਂ ਵੱਧ ਖ਼ੁਦਕੁਸ਼ੀਆਂ ਵਲੇ ਪਰਿਵਾਰਾਂ ਦੀ ਗਿਣਤੀ ਵਧ ਰਹੀ ਹੈਇਸ ਬਿਨਾਂ ਨਸ਼ੇ ਦੀ ਅਮਰਵੇਲ ਅਨੇਕਾਂ ਨੌਜਵਾਨਾਂ ਨੂੰ ਖਾ ਰਹੀ ਹੈ ਜਿਸ ਵੱਲ ਸਰਕਾਰਾਂ ਧਿਆਨ ਘੱਟ ਹੀ ਦਿੰਦੀਆਂ ਹਨ

ਅੱਜਕਲ੍ਹ ਪੰਜਾਬ ਦੇ ਪਿੰਡਾਂ ਨੂੰ ਖੋਲ ਬਣਾ ਦਿੱਤਾ ਗਿਆ ਹੈਪੰਜਾਬ ਦੇ ਪਿੰਡਾਂ ਵਿੱਚ ਸਰਕਾਰੀ ਸਕੂਲਾਂ ਅਤੇ ਸਿਹਤ ਕੇਂਦਰਾਂ ਦੀ ਮਾੜੀ ਹਾਲਤ ਕਿਸੇ ਤੋਂ ਛੁਪੀ ਹੋਈ ਨਹੀਂਖੇਤੀਬਾੜੀ ਖੇਤਰ ਵਿੱਚ ਨਦੀਨਨਾਸ਼ਕਾਂ ਅਤੇ ਮਸ਼ੀਨਰੀ ਦੀ ਵਰਤੋਂ ਨੇ ਰੁਜ਼ਗਾਰ ਨੂੰ ਵੱਡੇ ਪੱਧਰ ਉੱਪਰ ਘਟਾ ਦਿੱਤਾ ਹੈ ਅਤੇ ਸਰਕਾਰਾਂ ਉਦਯੋਗਿਕ ਅਤੇ ਸੇਵਾਵਾਂ ਖੇਤਰਾਂ ਵਿੱਚ ਰੁਜ਼ਗਾਰ ਪੈਦਾ ਨਹੀਂ ਕਰ ਸਕੀਆਂਇਸਦੇ ਨਤੀਜੇ ਵਜੋਂ ਪੰਜਾਬ ਦੇ ਮੱਧ ਅਤੇ ਉੱਚ ਆਮਦਨ ਵਰਗ ਵਾਲੇ ਘਰਾਂ ਦੇ ਬੱਚੇ ਵੱਡੀ ਗਿਣਤੀ ਵਿੱਚ ਬਾਹਰਲੇ ਮੁਲਕਾਂ ਨੂੰ ਪਰਵਾਸ ਕਰ ਰਹੇ ਹਨਇਸ ਪਰਵਾਸ ਵਿੱਚ ਪੰਜਾਬ ਦੇ ਜ਼ਿਆਦਾ ਮੁੰਡੇ ਅਤੇ ਕੁੜੀਆਂ 10+2 ਤੋਂ ਬਾਅਦ ਦੀ ਪੜ੍ਹਾਈ ਲਈ ਵੀਜ਼ਾ ਲੈਂਦੇ ਹਨਬਾਹਰਲੇ ਮੁਲਕਾਂ ਲਈ ਇਹ ਬਹੁਤ ਹੀ ਫਾਇਦੇ ਵਾਲਾ ਸੋਦਾ ਹੈ ਕਿਉਂਕਿ ਇਹ ਮੁੰਡੇ ਅਤੇ ਕੁੜੀਆਂ ਆਪਣੀਆਂ ਫੀਸਾਂ ਅਤੇ ਰਹਿਣ ਦੇ ਖ਼ਰਚੇ ਲਈ ਪੂੰਜੀ ਇਥੋਂ ਲਿਜਾ ਰਹੇ ਹਨ

ਪੰਜਾਬ ਵਿੱਚ ਰੁਜ਼ਗਾਰ ਨਾ ਮਿਲਣ ਕਾਰਨ ਬਾਹਰਲੇ ਮੁਲਕਾਂ ਵਿੱਚ ਗਏ ਬੱਚਿਆਂ ਨੂੰ ਇੱਕ ਤਾਂ ਆਪਣੇ ਨਾਲ ਗਏ ਅਮੀਰ ਘਰਾਂ ਦੇ ਵਿਗੜੇ ਹੋਏ ਬੱਚਿਆਂ ਦੀ ਅਮਰਵੇਲ ਦੀ ਮਾਰ ਝੱਲਣੀ ਪੈਂਦੀ ਹੈ ਜੋ ਕਈ ਵਾਰੀ ਪੰਜਾਬੀ ਭਾਈਚਾਰੇ ਲਈ ਨਾਮੋਸ਼ੀ ਦਾ ਕਾਰਨ ਬਣਦੀ ਹੈ ਅਤੇ ਦੂਜੇ ਪੰਜਾਬੀ ਮਾਪਿਆਂ ਦੁਆਰਾ ਕਰਜ਼ਾ ਲੈ ਕੇ ਭੇਜੇ ਬੱਚੇ ਜਦੋਂ ਆਪਣਾ ਖਰਚਾ ਪੂਰਾ ਕਰਨ ਲਈ ਕੰਮ ਦੀ ਭਾਲ ਕਰਦੇ ਹਨ ਤਾਂ ਇੱਥੇ ਵੀ ਪੰਜਾਬ ਤੋਂ ਗਏ ਹੋਏ ਕੁਝ ਕੁ ਅਮੀਰ ਕਾਰੋਬਾਰੀਆਂ ਦੀ ਅਮਰਵੇਲ ਇਨ੍ਹਾਂ ਦਾ ਖੂਨ ਚੂਸ ਲੈਂਦੀ ਹੈਕੰਮ ਸਿਖਾਉਣ ਦੇ ਨਾਮ ਉੱਪਰ ਬਿਨਾਂ ਉਜਰਤ ਦਿੱਤੇ ਕੰਮ ਕਰਾਉਣਾ ਜਾਂ ਘੱਟ ਉਜਰਤ ਦੇ ਕੇ ਕੰਮ ਕਰਾਉਣਾ ਆਮ ਸਾਹਮਣੇ ਆਏ ਤੱਥ ਹਨਕੁਝ ਕੇਸ ਇਸ ਤਰ੍ਹਾਂ ਦੇ ਵੀ ਮਿਲਦੇ ਹਨ ਜਿੱਥੇ ਇਸ ਤੋਂ ਅੱਗੇ ਜਾਂਦੇ ਹੋਏ ਜਿਹੜੇ ਬੱਚੇ ਆਪਣੇ ਢਿੱਡ ਨੂੰ ਗੱਠ ਦੇ ਕੇ ਪੈਸੇ ਬਚਾਉਂਦੇ ਹਨ, ਉਨ੍ਹਾਂ ਦਾ ਪੈਸਾ ਪੰਜਾਬ ਤੋਂ ਗਏ ਕੁਝ ਕੁ ਅਮੀਰ ਐਨ.ਆਰ.ਆਈ. ਕਾਰੋਬਾਰੀਆਂ ਦੀ ਅਮਰਵੇਲ ਉਨ੍ਹਾਂ ਦਾ ਨਿਵੇਸ਼ ਕਰਨ ਦੇ ਬਹਾਨੇ ਲੈ ਲੈਂਦੀ ਹੈ ਅਤੇ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਆਪਣੇ ਹੀ ਉਨ੍ਹਾਂ ਨਾਲ ਧੋਖਾ ਕਰ ਗਏਜਿਸ ਤਰ੍ਹਾਂ ਇਤਿਹਾਸਕ ਤੌਰ ਉੱਤੇ ਪੰਜਾਬ ਨੇ ਅਮਰਵੇਲ ਨੂੰ ਖ਼ਤਮ ਕੀਤਾ ਸੀ, ਉਸੇ ਤਰ੍ਹਾਂ ਲੋਕਤੰਤਰਿਕ ਅਤੇ ਸਾਂਤਮਈ ਸੰਘਰਸ਼ ਕਰਦੇ ਹੋਏ ਪੰਜਾਬੀਆਂ ਨੂੰ ਵੱਖ ਵੱਖ ਤਰ੍ਹਾਂ ਦੀ ਅਮਰਵੇਲ ਵਿੱਚ ਛੁਪੀ ਹੋਈ ਬੁੱਚੜ ਸੋਚ/ਵਿਵਹਾਰ ਨੂੰ ਦਰੁਸਤ ਕਰਨਾ ਪਵੇਗਾ ਤਾਂ ਹੀ ਪੰਜਾਬ ਅਤੇ ਪੰਜਾਬੀ ਸੁਖੀ ਵਸ ਸਕਣਗੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1675)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

(ਮੋਬਾਇਲ ਇਸ ਸਮੇਂ  001-408-493-9776 ਕੈਲੇਫੋਰਨੀਆ)

About the Author

ਡਾ. ਗਿਆਨ ਸਿੰਘ

ਡਾ. ਗਿਆਨ ਸਿੰਘ

(Retired Professor. Dept. Of Economics. Punjabi University, Patiala. Punjab, India.)
Phone: (91 - 99156 - 82196)

Email: (giansingh88@yahoo.com)