SurinderMachaki7ਕੱਚੇ ਅਧਿਆਪਕਾਂ ਤੇ ਮੁਲਾਜ਼ਮਾਂ ਦੇ ਸੰਘਰਸ਼ ਨਾਲ ਜੁੜਕੇ ਸਾਹਮਣੇ ਆਏ ...

(2 ਜਨਵਰੀ 2019)

ਇਹ ਪੰਜਾਬ ਲਈ ਡਾਢੀ ਚਿੰਤਾ ਦਾ ਵਿਸ਼ਾ ਹੈ

ਸ਼੍ਰੋਮਣੀ ਅਕਾਲੀ ਦਲ ਤੇ ਵਿਸ਼ੇਸ਼ ਕਰਕੇ ਇਸ ਦੀ ਅਗਵਾਈ ਕਰ ਰਿਹਾ ਬਾਦਲ ਪਰਿਵਾਰ ਪੰਥਕ ਰਾਜਨੀਤਕ ਆਧਾਰ ਨਿਰੰਤਰ ਖਿਸਕਣ ਕਰਕੇ ਆਪਣੇ ਇਤਿਹਾਸ ਦੇ ਸਭ ਤੋਂ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈਇਸ ਵਿੱਚੋਂ ਨਿਕਲਣ ਲਈ ਉਸ ਨੇ ਕਈ ਪੈਂਤੜੇ ਅਜਮਾਏ ਜਿਹੜੇ ਇਕ ਇਕ ਕਰਕੇ ਪੁੱਠੇ ਪੈਂਦੇ ਗਏ ਤੇ ਸੰਕਟ ਨੂੰ ਵੀ ਹੋਰ ਡੂੰਘਾ ਕਰਦੇ ਗਏ'ਅਣਪਛਾਤੀਆਂ ਭੁੱਲਾਂ' ਬਖਸ਼ਾਉਣ ਲਈ ਬਾਦਲ ਪਰਿਵਾਰ ਵਲੋਂ ਅਕਾਲੀਆਂ ਦਲ ਦੇ ਆਗੂਆਂ ਤੇ ਵਰਕਰਾਂ ਦੇ ਵੱਡੇ ਇਕੱਠ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਮੂਹਰੇ ਪੇਸ਼ ਹੋ ਕੇ ਆਪਣੇ ਆਪ ਹੀ ਲਾਈ ਤਨਖਾਹ/ਸੇਵਾ, ਭਾਂਡੇ ਮਾਂਜਣ ਤੇ ਜੁੱਤੀਆਂ ਸਾਫ਼ ਪੂਰੀ ਕਰਨ ਦਾ ਪੈਂਤੜਾ ਵੀ ਕੁਝ ਇਸ ਤਰ੍ਹਾਂ ਦਾ ਹੀ ਹੈਇਸ ਨੇ ਬਾਦਲ ਪਰਿਵਾਰ ਵਿਰੋਧੀ ਵਿਰੋਧ ਕੁਝ ਕੁ ਮੱਠਾ ਤਾਂ ਪਾ ਦਿੱਤਾ ਹੈ ਪਰ ਇਹ ਅਕਾਲੀ ਦਲ ਦੀ ਅੰਦਰੂਨੀ ਫੁੱਟ ਨੂੰ ਰੋਕਣ ਵਿੱਚ ਕਾਮਯਾਬ ਨਹੀਂ ਹੋ ਸਕਿਆਨਤੀਜਨ ਮਾਝੇ ਦੇ ਬਾਗੀ ਟਕਸਾਲੀ ਅਕਾਲੀ ਆਗੂਆਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਜਥੇਦਾਰ ਰਤਨ ਸਿੰਘ ਅਜਨਾਲਾ ਅਤੇ ਜਥੇਦਾਰ ਸੇਵਾ ਸਿੰਘ ਸੇਖਵਾਂ ਵਲੋਂ ਕੀਤੇ ਐਲਾਨ ਮੁਤਾਬਕ 16 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਬਣਾਉਣ ਨਾਲ ਬਾਦਲ ਪਰਿਵਾਰ/ਅਕਾਲੀ ਦਲ ਤੇ ਇਸ ਦੇ ਸੰਕਟ ਨੂੰ ਇਕ ਹੋਰ ਚੁਣੌਤੀਜਨਕ ਮੋੜ ‘ਤੇ ਲਿਆ ਖੜ੍ਹਾ ਕੀਤਾ ਹੈ

ਸਮੁੱਚੀ ਲੀਡਰਸ਼ਿੱਪ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਰ ’ਤੇ ਜਾ ਕੇ ਜਾਣੇ ਅਣਜਾਣੇ ਹੋਈਆਂ ਭੁੱਲਾਂ ਬਖਸ਼ਾਉਣ ਦੇ ਉਸਦੇ ਪੈਂਤੜੇ ਨਾਲ ਜਿਹੜੇ ਸਵਾਲ ਉਦੋਂ ਖੜ੍ਹੇ ਹੋਏ ਸੀ ਉਹ ਅੱਜ ਵੀ ਉਵੇਂ ਹੀ ਖੜ੍ਹੇ ਹਨਕੀ ਉਸ ਨੂੰ ਸੱਚਮੁੱਚ ਹੀ ਅੰਦਰੂਨੀ ਅਹਿਸਾਸ ਹੋ ਗਿਆ ਸੀ (ਹੈ) ਕਿ ਉਸ ਨੇ ਕੁਝ ਭੁੱਲਾਂ (ਇੱਥੇ ਭੁੱਲਾਂ ਸ਼ਬਦ ’ਤੇ ਜ਼ੋਰ ਦੇਣਾ ਬਣਦਾ ਹੈ ਕਿਉਕਿ ਉਹ ਗਲਤੀਆਂ ਨੂੰ ਭੁੱਲਾਂ ਦੇ ਲਫਾਜ਼ੀ ਗਲੇਫ਼ ਵਿੱਚ ਵਲੇਟ ਕੇ ਪੇਸ਼ ਕਰ ਰਹੇ ਹਨ ਉਹ ਵੀ 'ਜਾਣੇ ਅਣਜਾਣੇ' ਵਿੱਚ ਹੋਈਆਂ ਕਹਿ ਕੇ ਕੀਤੀਆਂ ਕਹਿ ਕੇ ਨਹੀਂ) ਕੀਤੀਆਂ ਹਨ? ਉਸਦੀ ਅੰਤਰ ਆਤਮਾ ਹੁਣ ਉਸ ਨੂੰ ਝੰਜੋੜ ਕੇ ਇਨ੍ਹਾਂ ਨੂੰ ਬਖਸ਼ਾਉਣ ਲਈ ਹੁੱਝਾਂ ਮਾਰ ਰਹੀ ਸੀ (ਹੈ) ਤੇ ਉਹ ਸਾਫ਼ ਮਨ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਮੂਹਰੇ ਨਤਮਸਤਕ ਹੋ ਕੇ ਬਖਸ਼ਾਉਣ ਲਈ ਅਰਜੋਈ ਕਰ ਰਹੇ ਸਨ (ਹਨ)ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੰਥ/ਸੰਗਤ ਦੀ ਸਰਵ ਉੱਚਤਾ ਨੂੰ ਮੁੜ ਸਮਰਪਿਤ ਹੋ ਕੇ ਸਿੱਖ ਵੀਚਾਰਧਾਰਾ ਤੇ ਸਿੱਖ ਰਹੁ ਰੀਤਾਂ ਨੂੰ ਆਪਣਾ ਆਪਾ ਸੌਂਪਦੇ ਹਨਜਾਂ ਫਿਰ ਮੌਜੂਦਾ ਸੰਕਟ ਵਿੱਚੋ ਨਿਕਲਣ ਲਈ ਪੰਥਕ ਸੰਸਥਾਵਾਂ ਤੇ ਰਵਾਇਤਾਂ ਨੂੰ ਇਕ ਵਾਰ ਮੁੜ ਵਰਤਣ ਦਾ ਰਾਜਨੀਤਕ/ਰਣਨੀਤਕ ਪੈਂਤੜਾ?

ਇਸ ਨਾਲ ਅਕਾਲੀ ਦਲ ਦੀ (ਅਸਲ ਬਾਦਲ ਪਰਿਵਾਰ ਦੀ) ਬੇੜੀ ਧਾਰਮਕ ਆਸਥਾ ਦੇ ਜਜ਼ਬਾਤੀ ਚੱਪੂਆਂ ਦੀ ਵਰਤੋਂ ਕਰਕੇ ਸੰਕਟ ਦੇ ਡੂੰਘੇ ਮੰਝਧਾਰ ਦੇ ਪਾਣੀਆਂ 'ਚੋ ਨਿਕਲ ਸਕੇਗੀ? ਨਿਕਲੇਗੀ ਤਾਂ ਪੰਜਾਬ ਦੇ ਰਾਜਨੀਤਕ ਤੇ ਧਾਰਮਿਕ ਮੰਚ ’ਤੇ ਇਸ ਨਾਲ ਕੀ ਤਬਦੀਲੀਆਂ ਹੋਣਗੀਆਂ? ਦਰਅਸਲ ਇਹ ਤੇ ਇਸ ਤਰ੍ਹਾਂ ਦੇ ਉੱਠ ਰਹੇ ਹੋਰ ਕਈ ਸਵਾਲ ਇਸ ਲਈ ਅਹਿਮ ਹਨ ਕਿ ਅਕਾਲੀ ਦਲ ਦੇ ਬਾਗੀ ਟਕਸਾਲੀ ਆਗੂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਬਣਾ ਕੇ ਉਨ੍ਹਾਂ ਨੂੰ ਸਿਆਸੀ ਚੁਣੌਤੀ ਦੇ ਰਹੇ ਹਨਆਮ ਆਦਮੀ ਪਾਰਟੀ ਦੇ ਬਾਗੀ ਆਗੂ ਸੁਖਪਾਲ ਸਿੰਘ ਖਹਿਰਾ ਧੜਾ ਲੋਕ ਇਨਸਾਫ ਪਾਰਟੀ ਅਤੇ ਡਾਕਟਰ ਧਰਮਵੀਰ ਗਾਂਧੀ ਦੇ ਪੰਜਾਬ ਮੰਚ ਵਲੋਂ ਪੰਜਾਬ ਡੈਮੋਕ੍ਰੈਟਿਕ ਐਲਾਇੰਸ ਗਠਿਤ ਕਰਕੇ ਆਪਣੀ ਰਾਜਨੀਤਕ ਜ਼ਮੀਨ ਟੋਹ ਰਿਹਾ ਹੈਦੋਵੈਂ ਹੀ ਆਪਣੀ ਮੁੱਖ ਟੇਕ ਪੰਥਕ ਮੁੱਦਿਆਂ ’ਤੇ ਹੀ ਰੱਖ ਰਹੇ ਹਨ

ਬਰਗਾੜੀ ਧਰਨੇ ਵਿੱਚ ਆ ਕੇ ਪੰਜਾਬ ਸਰਕਾਰ ਦੇ ਨੁਮਾਇੰਦੇ ਵਜ਼ੀਰਾਂ ਵਲੋਂ ਬੇਅਦਬੀ ਦੇ ਦੋਸ਼ੀਆਂ ਨੂੰ ਸ਼ਜਾ ਦੇਣ ਅਤੇ ਸ਼ਜਾ ਭੁਗਤ ਚੁੱਕੇ ਧਰਮੀਆਂ ਦੀ ਰਿਹਾਈ ਲਈ ਸਰਕਾਰ ਵਲੋਂ ਕੀਤੀ ਕਾਰਵਾਈ ਦੀ ਦਿੱਤੀ ਜਾਣਕਾਰੀ ’ਤੇ ਇਤਬਾਰ ਕਰਕੇ ਬਰਗਾੜੀ ਇਨਸਾਫ ਮੋਰਚੇ ਨੇ ਧਰਨਾ ਖਤਮ ਪਰ ਸੰਘਰਸ਼ ਜਾਰੀ ਰਹੇਗਾ ਦਾ ਐਲਾਨ ਕਰਕੇ ਧਰਨਾ ਚੁੱਕ ਦਿੱਤਾ ਸੀਹੁਣ ਧਰਨਾ ਸੰਚਾਲਕਾਂ ਵਿੱਚ ਇਸ ਬਾਰੇ ਗੰਭੀਰ ਮਤਭੇਦ ਖੜ੍ਹੇ ਹੋ ਗਏ ਹਨਦੋਸ਼ ਪ੍ਰਤੀ ਦੋਸ਼ ਲਾਉਣ ਤੋ ਬਾਅਦ ਇਨਸਾਫ ਮੋਰਚੇ ਦੇ ਪ੍ਰਬੰਧਕਾਂ ਵਿੱਚੋ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਜਿਹੜੇ ਧਰਨਾ ਸਮਾਪਤੀ ਦੇ ਤਰੀਕਾਕਾਰ ਜਥੇਦਾਰ ਧਿਆਨ ਸਿੰਘ ਮੰਡ ਨਾਲ ਸਖਤ ਨਰਾਜ਼ ਹਨ, ਵਲੋਂ ਮੁੜ ਧਰਨਾ ਲਾਉਣ ਦਾ ਐਲਾਨ ਕਰ ਦਿੱਤਾ ਹੈਇਨ੍ਹਾਂ ਰਾਜਨੀਤਕ ਘਟਨਾਵਾਂ ਦਾ ਅਕਾਲੀ ਦਲ ਤੇ ਬਾਦਲ ਪਰਿਵਾਰ ਦੀ ਖੁਰ ਰਹੀ ਪੰਥਕ ਜਮੀਨ ’ਤੇ ਕੀ ਅਸਰ ਹੋਵੇਗਾ, ਇਹ ਖੋਰਾ ਹੋਰ ਵਧੇਗਾ ਜਾਂ ਨਹੀਂ, ਅਤੇ ਇਸ ਨੂੰ ਅਕਾਲੀ ਦਲ ਤੇ ਬਾਦਲ ਪਰਿਵਾਰ ਕਿਵੇਂ ਰੋਕੇਗਾ? ਰਾਜਭਾਗ ਵਿੱਚ ਭਾਈਵਾਲ ਰਹੀ ਭਾਰਤੀ ਜਨਤਾ ਪਾਰਟੀ ਦੀ ਭੂਮਿਕਾ ਬਾਰੇ ਵੀ ਕਿਆਫੇਬਾਜੀ ਜ਼ੋਰਾਂ ’ਤੇ ਹੈਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਇਸ ਵਿੱਚੋ ਕਾਂਗਰਸ ਪਾਰਟੀ ਨੂੰ ਕਿੰਨਾ ਕੁ ਰਾਜਸੀ ਲਾਹਾ ਹੋਵੇਗਾ ਤੇ ਇਹ ਅਗਲੇ ਵਰ੍ਹੇ ਹੋ ਰਹੀ ਲੋਕ ਸਭਾ ਚੋਣ ਦੇ ਨਤੀਜਿਆਂ ’ਤੇ ਕਿੰਨਾ ਕੁ ਅਸਰ ਪਵੇਗਾ?

ਇਨ੍ਹਾਂ ਸਵਾਲਾਂ ਦੇ ਜੁਆਬ ਲਈ ਰਾਜਨੀਤਕ ਵਿਸ਼ਲੇਸ਼ਕ ਤੇ ਧਾਰਮਿਕ ਚਿੰਤਕ ਮੱਥਾ ਪਚੀ ਕਰ ਰਹੇ ਹਨਆਪਣੇ ਆਪਣੇ ਤਰਕ ਦੇ ਆਧਾਰਤ ਜੁਆਬ ਦੇਣ ਦਾ ਯਤਨ ਕਰਦੇ ਹਨਇਸ ਸਭ ਵਿੱਚ ਇਹ ਸਵਾਲ ਵੀ ਪ੍ਰਮੁੱਖਤਾ ਨਾਲ ਉਠਾਇਆ ਜਾ ਰਿਹਾ ਹੈ ਕਿ ਅਕਾਲੀ ਦਲ ਦੇ ਰਣਨੀਤੀ ਘਾੜਿਆਂ ਤੇ ਵਿਸ਼ੇਸ਼ ਕਰਕੇ ਸਾਬਕਾ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਇਹ ਕਦਮ ਕਿਉਂ ਚੁੱਕਿਆ ਹੈ ਤੇ ਇਸ ਦੀ ਪਿੱਠ ਭੂਮੀ ਵਿੱਚ ਕਿਹੜੀ ਰਣਨੀਤਕ ਸੋਚ ਕਰਮਸ਼ੀਲ ਹੈ?

ਕੁਝ ਰਾਜਨੀਤਕ ਵਿਸ਼ਲੇਸ਼ਕਾਂ ਦਾ ਮੁਤਾਬਕ ਇਸ ਰਣਨੀਤਕ ਪੈਂਤੜੇ ਦੇ ਪਿਛੋਕੜ ਵਿੱਚ ਪਹਿਲਾ ਕਾਰਨ ਤਾਂ ਇਹ ਹੈ ਕਿ ਭਾਜਪਾ ਦੀ ਸਿਖਰਲੀ ਲੀਡਰਸ਼ਿੱਪ ਬੜੀ ਸ਼ਿੱਦਤ ਨਾਲ ਮਹਿਸੂਸ ਕਰ ਰਹੀ ਹੈ ਕਿ ਅਕਾਲੀ ਦਲ ਜਿਵੇਂ ਆਪਣਾ ਪੰਥਕ ਤੇ ਸਿੱਖ ਆਧਾਰ ਤੇਜ਼ੀ ਨਾਲ ਗੁਆ ਰਿਹਾ ਹੈ, ਇਸ ਹਾਲਤ ਵਿੱਚ ਅਕਾਲੀ ਦਲ ਨਾਲ ਸਾਂਝ ਰੱਖਣੀ ਘਾਟੇਵੰਦੀ ਹੈਇਹ ਤਾਂ ਹੀ ਸਾਵੀਂ ਹੋ ਸਕਦੀ ਹੈ ਜੇ ਅਕਾਲੀ ਦਲ ਦੀ ਲੀਡਰਸ਼ਿੱਪ ਖੁਰ ਰਹੇ ਆਧਾਰ ਨੂੰ ਬਚਾਉਣ ਲਈ ਪਛਤਾਵਾ ਮੁਖੀ ਤੌਰ ਤਰੀਕਾ ਅਪਣਾਏ

ਦੂਜਾ ਬਾਗੀ ਟਕਸਾਲੀ ਅਕਾਲੀ ਆਗੂਆਂ ਵਲੋਂ ਅਕਾਲੀ ਦਲ ਦੀ ਲੀਡਰਸ਼ਿੱਪ ਤੇ ਖਾਸ ਕਰਕੇ ਪ੍ਰਕਾਸ਼ ਸਿੰਘ ਬਾਦਲ ਦੀ ਸਮਝੌਤਾ ਮੁਖੀ ਪਹੁੰਚ ਨੂੰ ਰੱਦ ਕਰਕੇ ਆਪਣੀ ਨਵੀਂ ਪਾਰਟੀ ਬਣਾਉਣ ਦੀ ਸਖਤ ਲਾਈਨ ਅਖਤਿਆਰ ਕਰ ਸਕਦੇ ਹਨਐਲਾਨ ਮੁਤਾਬਕ ਇਹ ਪਾਰਟੀ ਹੁਣ ਖੜ੍ਹੀ ਵੀ ਹੋ ਗਈ ਹੈ ਤਾਂ ਅਕਾਲੀ ਦਲ ਵਿੱਚ ਦੜ ਵੱਟ ਦਿਨ ਕਟੀ ਕਰਕੇ ਅਸੰਤੁਸ਼ਟ, ਨਰਾਜ਼ ਤੇ ਨਿਰਾਸ਼ ਆਗੂਆਂ/ਵਰਕਰਾਂ ਵਲੋਂ ਇਸ ਪਾਰਟੀ ਵਿੱਚ ਸ਼ਾਮਲ ਹੋਣ ਲਈ ਆਪਣੇ ਖੰਭ ਤੋਲਣ ਦੀਆਂ ਕੰਨਸੋਆਂ ਹਨ) ਜਿਸ ਨਾਲ ਅਕਾਲੀ ਭਾਜਪਾ ਗੱਠਜੋੜ ਤੇ ਖਾਸ ਕਰਕੇ ਅਕਾਲੀ ਦਲ ਲਈ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ

ਤੀਜਾ ਬਰਗਾੜੀ ਇਨਸਾਫ ਮੋਰਚੇ ਵਿੱਚ ਸ਼ਾਮਲ ਗਰਮਦਲੀਏ ਅਕਾਲੀ ਦਲ ਦੇ ਵੱਖ ਵੱਖ ਧੜਿਆਂ ਵਲੋਂ ਕੋਈ ਸਾਂਝਾ ਰਾਜਨੀਤਕ ਮੰਚ ਜਾਂ ਪਾਰਟੀ ਕਾਇਮ ਕਰਨ ਦੀ ਚਰਚਾ ਸਾਕਾਰ ਹੁੰਦੀ ਹੈ ਤਾਂ ਅਕਾਲੀ ਦਲ ਦੇ ਲੋਕਾਂ ਵਿੱਚ ਵਿਚਰਨ ਸਬੰਧੀ ਸਮੱਸਿਆਵਾਂ ਹੋਰ ਵਧ ਸਕਦੀਆਂ ਹਨ(ਚਰਚਾ ਅਨੁਸਾਰ ਇਹ ਮੰਚ ਜਾਂ ਪਾਰਟੀ ਗਠਿਤ ਨਹੀਂ ਕੀਤੀ ਗਈ)

ਇਸ ਸਭ ਦਾ ਜਮ੍ਹਾਂ ਜੋੜ ਲੋਕ ਸਭਾ ਚੋਣਾਂ ਵਿੱਚ ਵੀ ਅਕਾਲੀ ਦਲ ਬਾਰੇ ਨਾਂਹਪੱਖੀ ਸੰਭਾਵਨਾਵਾਂ ਵਧਾਏਗਾ ਹੀ ਵਧਾਏਗਾ ਦਰਅਸਲ ਲੰਘੀਆਂ ਪੰਜਾਬ ਵਿਧਾਨ ਸਭਾ ਚੋਣਾਂ ਜਿਵੇਂ ਦਸ ਵਰ੍ਹਿਆਂ ਤੋਂ ਰਾਜਭਾਗ ਭੋਗ ਰਹੇ ਅਕਾਲੀ ਭਾਜਪਾ ਗਠਜੋੜ ਤੇ ਖਾਸ ਕਰਕੇ ਅਕਾਲੀ ਦਲ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਮੁੱਖ ਵਿਰੋਧੀ ਪਾਰਟੀ ਦਾ ਵੀ ਰਤਬਾ ਹੈਸੀਅਤ ਵੀ ਗੁਆਣੀ ਪਈ, ਇਸ ਪਿੱਛੇ ਜਿੱਥੇ ਵੱਖ ਵੱਖ ਵਰਗਾਂ ਵਿੱਚ ਆਰਥਿਕ ਤੇ ਹੋਰ ਮੁੱਦਿਆਂ ਬਾਰੇ ਅਕਾਲੀ ਭਾਜਪਾ ਵਿਰੋਧੀ ਨਰਾਜ਼ਗੀ ਲਹਿਰ ਤਾਂ ਹੀ ਸੀ ਉੱਥੇ ਇਸ ਦੇ ਰਾਜਕਾਲ ਵਿੱਚ ਹੋਈਆਂ ਬੇਅਦਬੀ ਘਟਨਾਵਾਂ ਤੇ ਇਨ੍ਹਾਂ ਦੇ ਦੋਸ਼ੀਆਂ ਦੀ ਸ਼ਨਾਖਤ, ਸ਼ਜਾ ਦੇਣ ਵਿੱਚ ਨਾਕਾਮੀ ਵਿਰੁੱਧ ਸਿੱਖ ਮਾਨਸਿਕਤਾ ਵਿੱਚ ਅਕਾਲੀ ਦਲ ਪ੍ਰਤੀ ਸਖਤ ਨਰਾਜ਼ਗੀ ਵੀ ਸੀਸੇਵਾ ਮੁਕਤ ਜੱਜ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਕੋਈ ਕਾਰਵਾਈ ਨਾ ਕਰਨਾ ਤੇ ਕਾਇਮ ਕੀਤੇ ਵਿਸ਼ੇਸ਼ ਜਾਂਚ ਏਜੰਸੀ ਸਿਟ ਵਲੋਂ ਵੀ ਕੋਈ ਅਸਰ ਦਾਇਕ ਕਾਰਵਾਈ ਨਾ ਕਰ ਸਕਣਾ ਵੀ ਇਸ ਨਾਲ ਜੁੜਦੇ ਕਾਰਨ ਸਨਮੌਜੂਦਾ ਸਰਕਾਰ ਵਲੋਂ ਕਾਇਮ ਸੇਵਾ ਮੁਕਤ ਜੱਜ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਉਸ ਵਕਤ ਦੇ ਪੁਲਸ ਮੁਖੀ ਸਮੇਤ ਕੁਝ ਪੁਲਿਸ ਵਾਲਿਆਂ ’ਤੇ ਦੋਸ਼ੀਆਂ ਵਜੋਂ ਉਂਗਲ ਰੱਖੀ, ਉੱਥੇ ਮੁੱਖ ਮੰਤਰੀ ਵਜੋਂ ਪ੍ਰਕਾਸ਼ ਸਿੰਘ ਬਾਦਲ ਤੇ ਗ੍ਰਹਿ ਮੰਤਰੀ ਵਜੋਂ ਸੁਖਬੀਰ ਸਿੰਘ ਬਾਦਲ ਦੀ ਇਸ ਮਸਲੇ ਬਾਰੇ ਖਾਸ ਕਰਕੇ ਬਹਿਬਲ ਕਲਾਂ ਤੇ ਕੋਟਕਪੂਰੇ ਪੁਲੀਸ ਵਲੋਂ ਚਲਾਈ ਗੋਲੀ ਤੇ ਇਸ ਨਾਲ ਹੋਈਆਂ ਦੋ ਮੌਤਾਂ ਬਾਰੇ ਭੂਮਿਕਾ ’ਤੇ ਗੰਭੀਰ ਸਵਾਲ ਖੜ੍ਹੇ ਕੀਤੇਇਸ ਰਿਪੋਰਟ ਨੂੰ ਪੰਜਾਬ ਵਿਧਾਨ ਸਭਾ ਵਿੱਚ ਅਕਾਲੀ ਵਿਧਾਇਕਾਂ ਵਲੋਂ ਗੈਰ ਹਾਜ਼ਰ ਹੋਣ ਕਾਰਨ ਖਾਲੀ ਅਕਾਲੀ ਭਾਜਪਾ ਦੇ ਬੈਚਾਂ ਦੀ ਹਾਜ਼ਰੀ ਵਿੱਚ ਕਾਂਗਰਸ ਤੇ ਮੁੱਖ ਵਿਰੋਧੀ ਪਾਰਟੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਲੋਂ ਕੀਤੀ ਬਹਿਸ ਦੌਰਾਨ ਸਰਬ ਸੰਮਤੀ ਨਾਲ ਰਿਪੋਰਟ ਸਵੀਕਾਰ ਕਰਨ ਤੇ ਵਿਸ਼ੇਸ਼ ਜਾਂਚ ਏਜੰਸੀ ਸਿਟ ਕਾਇਮ ਦੇ ਵਿਧਾਨ ਸਭਾ ਦੇ ਫੈਸਲੇ ਨੇ ਅਕਾਲੀ ਦਲ ਤੇ ਬਾਦਲਾਂ ਦੇ ਵਿਰੋਧ ਵਿੱਚ ਹੋਰ ਵਾਧਾ ਕਰ ਦਿੱਤਾਇਸ ਵਿਰੁੱਧ ਅਕਾਲੀ ਦਲ ਵਲੋਂ ਪੰਜਾਬ ਵਿੱਚ ਜਬਰ ਵਿਰੋਧੀ ਰੈਲੀਆਂ ਵੀ ਕੀਤੀਆਂਇਸ ਦਰਮਿਆਨ ਵੀ ਅਕਾਲੀ ਦਲ ਦੀ ਲੀਡਰਸ਼ਿੱਪ ਵਿੱਚ ਵਿਚਾਰਧਾਰਕ ਤਰੇੜਾਂ ਵੀ ਉੱਭਰੀਆਂਟਕਸਾਲੀ ਅਕਾਲੀ ਆਗੂਆਂ ਦੀ ਨਰਾਜ਼ਗੀ ਵੀ ਖੁੱਲ੍ਹ ਕੇ ਸਾਹਮਣੇ ਆਈਉਸ ਸਮੇਂ ਇਹ ਵੀ ਕਣਸੋਆਂ ਸਨ ਕਿ ਇਕ ਵੇਲੇ ਤਾਂ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਆਪਣੇ ਰਾਜ ਕਾਲ ਵਿੱਚ ਹੋਈਆਂ ਬੇਅਦਬੀਆਂ ਦੇ ਮਾਮਲੇ ਵਿੱਚ ਇਕੱਲਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣ ਦਾ ਮਨ ਵੀ ਬਣਾ ਲਿਆ ਸੀਇੰਝ ਹੋ ਜਾਂਦਾ ਤਾਂ ਪੰਜਾਬ ਵਿਧਾਨ ਸਭਾ ਵਿੱਚ ਰਿਟਾਇਰਡ ਜਸਟਿਸ ਰਣਜੀਤ ਸਿੰਘ ਕਮੀਸ਼ਨ ਦੀ ਰਿਪੋਰਟ ਬਹਿਸ ਦੀ ਸੁਰ ਇੰਨੀ ਅਕਾਲੀ ਦਲ ਵਿਰੁੱਧ ਨਹੀਂ ਸੀ ਹੋਣੀ ਤੇ ਅਕਾਲੀ ਦਲ ਤੇ ਵਿਸ਼ੇਸ਼ ਕਰਕੇ ਬਾਦਲ ਪਰਿਵਾਰ ਇੰਨਾ ਨਾ ਜ਼ੋਰਦਾਰ ਵਿਰੋਧੀ ਮਾਹੌਲ ਨਹੀਂ ਸੀ ਹੋਣਾਪਰ ਉਸ ਵੇਲੇ ਅਕਾਲੀ ਦਲ ਦੇ ਰਣਨੀਤਕਾਂ ਵਲੋਂ ਅਸਹਿਮਤ ਹੋਣ ਕਾਰਨ ਇੰਝ ਨਹੀਂ ਹੋ ਸਕਿਆਅੱਜ ਜਬਰ ਵਿਰੋਧੀ ਰੈਲੀਆਂ ਤੇ ਪ੍ਰਦਰਸ਼ਨਾਂ ਰਣਨੀਤਕ ਪੈਂਤੜੇ ਤੋਂ ਮੋੜਾ ਕੱਟ ਕੇ ਬਾਦਲ ਪਰਿਵਾਰ ਵਲੋਂ ਅਕਾਲੀ ਦਲ ਦੀ ਲੀਡਰਸ਼ਿੱਪ ਨਾਲ ਲੈ ਕੇ ਦੇਰ ਨਾਲ ਚੁੱਕੇ ਇਸ ਕਦਮ ਨੇ ਹੁਣ ਪੰਜਾਬ ਦੀ ਰਾਜਨੀਤੀ ਵਿੱਚ ਉਤੇਜਨਾ ਤਾਂ ਵਧਾਈ ਹੈ ਅਤੇ ਸਿੱਖ ਰਹੁ ਰੀਤਾਂ ਮਾਨਤਾਵਾਂ ਮਰਿਆਦਾ ਤੇ ਸਿੱਖ ਧਰਮ ਦੀਆਂ ਸਰਬ ਉੱਚ ਤੇ ਸਰਬ ਪ੍ਰਵਾਨਤ ਤੇ ਸਰਬੱਤ ਸਤਿਕਾਰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸੰਸਥਾਵਾਂ ਦੀ ਰਾਜਨੀਤਕ ਮੰਤਵਾਂ ਲਈ ਵਰਤੋਂ ਕਰਨ ਦੇ ਨਾਲ ਨਾਲ ਸਿੱਖ ਭਾਈਚਾਰੇ ਨੂੰ ਦਰਪੇਸ਼ ਮਸਲਿਆਂ ਬਾਰੇ ਇਨ੍ਹਾਂ ਦੀ ਭੂਮਿਕਾ ਬਾਰੇ ਮੁੜ ਚਰਚਾ ਛਿੜੀ ਹੈ

ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਣ ਮਗਰੋਂ ਅਕਾਲੀ ਦਲ ਵਿਰੋਧੀ ਉਤੇਜਨਾ ਕੁਝ ਘਟੀ ਤਾਂ ਜਾਪਦੀ ਹੈ ਤੇ ਉਸਦੇ ਆਧਾਰ ਨੂੰ ਲੱਗ ਰਿਹਾ ਖੋਰਾ ਵੀ ਰੁਕਿਆ ਦਿਸਦਾ ਹੈ ਪਰ ਸਵਾਲ ਤਾਂ ਇਹ ਹੈ ਕਿ ਜਿਵੇਂ ਇਹ ਜਾਪਦਾ ਹੈ ਉਵੇਂ ਇਹ ਹੈ ਵੀ? ਸ਼ਾਇਦ ਇਹ ਇੰਝ ਨਹੀਂ ਕਿਉਂਕਿ ਜੋ ਜਾਪਦਾ ਹੈ, ਉਹ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਵਾਲਾ ਵਰਤਾਰਾ ਸਮਝਿਆ ਜਾ ਰਿਹਾ ਹੈਬਿਨਾਂ ਸ਼ੱਕ ਬਾਦਲ ਪਰਿਵਾਰ ਤੇ ਵਿਸ਼ੇਸ਼ ਕਰਕੇ ਪ੍ਰਕਾਸ਼ ਸਿੰਘ ਬਾਦਲ ਵਿਰੋਧੀ ਰੋਸ ਚਰਮ ਸੀਮਾ ’ਤੇ ਹੈ ਪਰ ਇਹ ਵੀ ਸੱਚ ਹੈ ਕਿ ਪਰਕਾਸ਼ ਸਿੰਘ ਬਾਦਲ ਦਾ ਚਿਹਰਾ ਮੋਹਰਾ ਅਜੇ ਨਰਮ ਦਲੀ ਅਕਾਲੀ ਵਾਲਾ ਹੈਇਸਦੇ ਮੁਕਾਬਲੇ ਦਾ ਕਿਸੇ ਵੀ ਅਕਾਲੀ ਦਲ ਕੋਲ ਕੋਈ ਚਿਹਰਾ ਨਹੀਂ ਨਵੇਂ ਬਣਨ ਜਾ ਰਹੇ ਅਕਾਲੀ ਦਲ ਕੋਲ ਵੀ ਨਹੀਂਸ਼ਾਇਦ ਇਹ ਵੀ ਕਾਰਨ ਹੈ ਕਿ ਪੰਜਾਬ ਦੀ ਘੱਟ ਗਿਣਤੀ ਤੇ ਮੁਲਕ ਵਿੱਚ ਬਹੁ ਗਿਣਤੀ ਹਿੰਦੂ ਭਾਈਚਾਰੇ ਦੀ ਵਸੋਂ ਵਿੱਚ ਅੱਜ ਵੀ ਬਾਦਲ ਮਾਨਤਾ ਪ੍ਰਾਪਤ ਚਿਹਰਾ ਹੈ ਤੇ ਤਮਾਮ ਸਾਰੀਆਂ ਵਿਰੋਧਤਾਈਆਂ ਦੇ ਬਾਵਜੂਦ ਵੀ ਸਿੱਖ ਭਾਈਚਾਰੇ ਵਿੱਚ ਮਾਨਤਾ ਤੇ ਸਵੀਕਾਰਤਾ ਬਾਦਲ ਦੀ ਬਹੁਤ ਘਟੀ, ਪਰ ਖਤਮ ਨਹੀਂ ਹੋਈਇਸਦਾ ਹੀ ਅਕਾਲੀ ਦਲ ਤੇ ਬਾਦਲ ਪਰਿਵਾਰ ਨੂੰ ਵੱਡਾ ਸਹਾਰਾ ਹੈ

ਪਰ ਸਭ ਤੋਂ ਵੱਧ ਚਰਚਾ ਦਾ ਮੁੱਦਾ ਇਹ ਹੈ ਕਿ ਬੇਅਦਬੀਆਂ ਦੇ ਮੁੱਦੇ ਦੁਆਲੇ ਹੀ ਘੁੰਮ ਰਹੀ ਪੰਜਾਬ ਦੀ ਰਾਜਨੀਤੀ ਮੋੜਾ ਕੱਟੇਗੀ, ਉਨ੍ਹਾਂ ਮੁੱਦਿਆਂ ਨੂੰ ਮੁੜ ਉਭਾਰੇਗੀ, ਜਿਹੜੇ ਇਸ ਕਾਰਨ ਪਿੱਛੇ ਧੱਕ ਦਿੱਤੇ ਗਏ ਸਨ/ਹਨ? ਯਕੀਨਨ ਇਹ ਮੁੱਦੇ ਹੁਣ ਖਾਸ ਕਰਕੇ ਪਿਛਲੇ ਸਮੇ ਵਿੱਚ ਕੱਚੇ ਅਧਿਆਪਕਾਂ ਤੇ ਮੁਲਾਜ਼ਮਾਂ ਦੇ ਸੰਘਰਸ਼ ਨਾਲ ਜੁੜਕੇ ਸਾਹਮਣੇ ਆਏ ਮੁਲਾਜ਼ਮ ਮਸਲੇ ਅਤੇ ਇਸੇ ਤਰ੍ਹਾਂ ਹੀ ਕਿਸਾਨੀ ਮਸਲਿਆਂ ਦੇ ਮੁੱਦੇ, ਵਾਤਾਵਰਣ, ਸਿਹਤ, ਸਿੱਖਿਆ ਤੇ ਰੁਜ਼ਗਾਰ ਦੇ ਮੁੱਦੇ ਹੋਰ ਸ਼ਿੱਦਤ ਨਾਲ ਸੰਘਰਸ਼ੀ ਮੁੱਦੇ ਬਣਨਗੇਚੋਣਾਂ ਦੌਰਾਨ ਹਾਕਮ ਪਾਰਟੀ ਵਲੋਂ ਵੱਖ ਵੱਖ ਵਰਗਾਂ ਨਾਲ ਕੀਤੇ ਚੋਣ ਵਾਅਦਿਆਂ ਨੂੰ ਦੋ ਵਰ੍ਹਿਆਂ ਦੇ ਰਾਜ ਭਾਗ ਵਿੱਚ ਵੀ ਪੂਰਾ ਕਰਨ ਵਿੱਚ ਨਾਕਾਮੀ ਤੇ ਉਸਦੀ ਜੁਆਬ ਦੇਹੀ ਕਰਨ ਲਈ ਵੱਖ ਵੱਖ ਵਰਗਾਂ ਦੇ ਸੰਘਰਸ਼ ਵਧਣਗੇਇਸ ਦੇ ਬਾਵਜੂਦ ਵੀ ਪੰਜਾਬ ਦੀ ਰਾਜਨੀਤੀ ਦੇ ਕੇਂਦਰੀ ਮੁੱਦੇ ਬਣਨ ਦੀ ਸੰਭਾਵਨਾ ਫਿਲਹਾਲ ਘੱਟ ਜਾਪਦੀ ਹੈਸਗੋਂ ਇਹ ਸੰਭਾਵਨਾ ਵਧੇਰੇ ਹੈ ਕਿ ਬੇਅਦਬੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੁਆਉਣ ਦਾ ਹੀ ਮੁੱਦਾ ਕਿਵੇਂ ਨਾ ਕਿਵੇਂ ਕਿਸੇ ਨਾ ਕਿਸੇ ਰੂਪ ਰਾਜਨੀਤੀਕ ਸਰਗਰਮੀਆਂ ਦੇ ਕੇਦਰ ਵਿੱਚ ਰਹੇਗਾਘੱਟੋ ਘੱਟ ਅਗਲੇ ਵਰ੍ਹੇ ਹੋ ਰਹੀਆਂ ਲੋਕ ਸਭਾ ਚੋਣਾਂ ਤਕ ਤਾਂ ਇਹੋ ਹੀ ਸੰਭਾਵਨਾ ਵਧੇਰੇ ਜਾਪਦੀ ਹੈਸ਼ਾਇਦ ਇਸ ਲਈ ਕਿ ਹਾਕਮ ਪਾਰਟੀ ਕਾਂਗਰਸ ਦੇ ਹਿਤ ਵਿੱਚ ਤੇ ਆਪਣੀ ਖੁਸ ਰਹੀ ਪੰਥਕ ਰਾਜਨੀਤਕ ਜ਼ਮੀਨ ਨੂੰ ਬਚਾਉਣ ਦੀ ਜੱਦੋਜਹਿਦ ਨਾਲ ਦੋ ਚਾਰ ਹੋ ਰਹੇ ਅਕਾਲੀ ਦਲ ਅਤੇ ਆਪਣੀ ਰਾਜਨੀਤਕ ਧਰਾਤਲੀ ਜਮੀਨ ਤਲਾਸ਼ ਰਹੇ ਆਮ ਆਦਮੀ ਪਾਰਟੀ ਦੇ ਬਾਗੀ ਖਹਿਰਾ ਧੜੇ ਤੇ ਇਸ ਨਾਲ ਜੁੜੇ ਧੜਿਆਂ ਸਮੇਤ ਆਪਣੀ ਰਾਜਸੀ ਪਛਾਣ ਤੇ ਵਕਾਰ ਬਚਾਉਣ ਲਈ ਸਰਗਰਮ ਬਾਗੀ ਟਕਸਾਲੀ ਅਕਾਲੀ ਆਗੂਆਂ ਦੇ ਹਿਤ ਵੀ ਇਹ ਵਧੇਰੇ ਲਾਹੇਵੰਦਾ ਹੈ

*****

(1448)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਸੁਰਿੰਦਰ ਮਚਾਕੀ

ਸੁਰਿੰਦਰ ਮਚਾਕੀ

Faridkot, Punjab, India.
Phone: (91 - 95013 - 00848)
Email: (smfdk59@gmail.com)