SurinderMachaki7ਬੱਚੇ ਨਿਰੇ ਬੱਚੇ ਨਹੀਂ ਹੁੰਦੇ, ਉਹ ਤਾਂ ਕਿਸੇ ਕੌਮਮੁਲਕ ਜਾਂ ਸਮਾਜ ਦੀ ਬੁੱਕਲ ਵਿੱਚ ਪਲ ਰਿਹਾ ਉਸਦਾ ਆਪਣਾ ਭਵਿੱਖ ਹੁੰਦੇ ਹਨ ...
(22 ਅਪਰੈਲ 2018)

 

ਕਠੂਆ, ਉਨਾਵ ਤੇ ਸੂਰਤ ਵਿੱਚ ਬੱਚੀਆਂ ਨੂੰ ਸਮੂਹਿਕ ਜ਼ਬਰ-ਜਿਨਾਹ ਮਗਰੋਂ ਕਤਲ ਕਰਨ ਨਾਲ ਮੁਲਕ ਵਿੱਚ ਮਾਤਮ ਤੇ ਸੋਗ ਦਾ ਆਲਮ ਹੈਯੂ.ਐਨ.ਓ ਵਲੋਂ ਹੈਵਾਨੀਅਤ ਭਰੇ ਇਸ ਕਾਰੇ ਦੀ ਨਿੰਦਿਆਂ ਕਰਨ ਨਾਲ ਇਸ ਦਰਇੰਗੀ ਦੀ ਗੂੰਜ ਕੌਮਾਂਤਰੀ ਭਾਈਚਾਰੇ ਦੀ ਸੰਵੇਦਨਾ ਨੂੰ ਵੀ ਹਲੂਣ ਰਹੀ ਹੈਪ੍ਰਭਾਵਸ਼ਾਲੀ ਤੇ ਸੱਤਾ ਦੇ ਨੇੜਲਿਆਂ ਦੀ ਸ਼ਮੂਲੀਅਤ, ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਪੁਲੀਸ ਤੇ ਸਿਵਲ ਪ੍ਰਸ਼ਾਸ਼ਨ ਦੇ ਉਨ੍ਹਾਂ ਪ੍ਰਤੀ ਲਿਹਾਜੂ ਵਰਤੀਰੇ ਨੇ ਮਨੁੱਖੀ ਸੰਵੇਦਨਾ ਨੂੰ ਲੀਰੋ-ਲੀਰ ਕਰ ਦੇਣ ਵਾਲੇ ਇਸ ਘਿਨਾਉਣੇ ਅਪਰਾਧ ਪ੍ਰਤੀ ਵਿਵਸਥਾ ਦੀ ਸੰਵੇਦਨਹੀਣ ਤੇ ਪੱਖਪਾਤੀ ਪਹੁੰਚ ਵੀ ਬੇਪਰਦਾ ਕਰ ਦਿੱਤੀ ਹੈ‘ਬੇਟੀ ਬਚਾਓ, ਬੇਟੀ ਪੜਾਓਨਾਆਰੇ ਤੇ ਵੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨਔਰਤਾਂ ਅਤੇ ਬੱਚਿਆਂ ਵਿਰੁੱਧ ਤੇਜ਼ੀ ਨਾਲ ਵਧ ਰਹੇ ਜੁਰਮਾਂ, ਖ਼ਾਸ ਕਰ ਕੇ ਜ਼ਬਰ ਜਨਾਹ ਦਾ ਮੁੱਦਾ ਮੁਲਕ ਭਰ ਵਿੱਚ ਇਸ ਨਾਲ ਮੁੜ ਚਰਚਾ ਵਿੱਚ ਹੈ16 ਦਸੰਬਰ 2012 ਨੂੰ ਦਿੱਲੀ ਵਿੱਚ ਫਿਜ਼ੋਥਰੈਪਿਸਟ ਲੜਕੀ ਨਾਲ ਚੱਲਦੀ ਬੱਸ ਵਿੱਚ ਕੀਤੇ ਸਮੂਹਿਕ ਜਬਰ ਜਨਾਹ ਵਿਰੁੱਧ ਮੁਲਕ ਭਰ ਵਿੱਚ ਉੱਠੇ ਜਨਤਕ ਵਿਰੋਧ ਮਗਰੋਂ ਔਰਤਾਂ ਸਮੇਤ ਬੱਚਿਆਂ ਸਬੰਧੀ ਕਾਨੂੰਨਾਂ ਵਿੱਚ ਕੀਤੀਆਂ ਤਰਮੀਮਾਂ ਮਗਰੋਂ ਆਸ ਕੀਤੀ ਜਾਂਦੀ ਸੀ ਕਿ ਇਹਨਾਂ ਜੁਰਮਾਂ ਨੂੰ ਠੱਲ੍ਹ ਪਏਗੀ ਔਰਤਾਂ ਅਤੇ ਬੱਚਿਆਂ ਨੂੰ ਇਹਨਾਂ ਤੋਂ ਨਿਜਾਤ ਮਿਲੇਗੀ ਪਰ ਜ਼ਬਰ ਜਨਾਹ ਬਦਫੈਲੀਆਂ, ਇੱਜ਼ਤਾਂ ਲੁੱਟਣ ਦਾ ਬੇਖ਼ੌਫ, ਬੋਰੋਕ-ਟੋਕ ਦਹਿਸ਼ਤ ਤੇ ਵਹਿਸ਼ਤ ਦਾ ਸਿਲਸਿਲਾ ਅੱਜ ਵੀ ਜਾਰੀ ਹੈ

ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰੀ ਮੁਲਕ ਵਿੱਚ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਜਬਰ ਜਨਾਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਨ੍ਹਾਂ ਵਿੱਚੋਂ ਕੁਝ ਕੁ ਮੀਡੀਏ ਰਾਹੀਂ ਸ਼ਾਸਨ ਪ੍ਰਸ਼ਾਸਨ ਤੇ ਲੋਕਾਂ ਦੀ ਨਜ਼ਰੇ ਚੜ੍ਹਦੀਆਂ ਹਨ, ਬਾਕੀ ਸਮਾਜ ’ਤੇ ਕਾਬਜ਼ ਡਾਢਿਆਂ ਵੱਲੋਂ ਦਬਾਅ ਦਿੱਤੀਆਂ ਜਾਂਦੀਆਂ ਹਨਛੋਟੀਆਂ-ਛੋਟੀਆਂ ਬਾਲੜੀਆਂ, ਬਾਲ ਤੇ ਇਕੱਲੀਆਂ ਔਰਤਾਂ ਬੜੀ ਆਸਾਨੀ ਨਾਲ ਪੇਸ਼ੇਵਾਰ ਅਪਰਾਧੀਆਂ ਦਾ ਸ਼ਿਕਾਰ ਬਣ ਰਹੀਆਂ ਹਨਪੁਲੀਸ ਤੰਤਰ ਦੀ ਪੜਤਾਲ ਕੱਛੂ ਤੋਰ ਤੁਰਦੀ ਹੈ ਤੇ ਰਾਹਾਂ ਵਿੱਚ ਕਿਧਰੇ ਦਮ ਤੋੜ ਜਾਂਦੀ ਹੈਜ਼ਿਆਦਾਤਰ ਅਪਰਾਧੀ ਆਪਣੇ ਰਾਜਨੀਤਕ ਸ਼ਾਸਕੀ ਪ੍ਰਸ਼ਾਸਕੀ ਰਿਸ਼ਤਿਆਂ, ਪੈਸੇ ਦੇ ਬਾਹੂ-ਬਲ ਦੇ ਜ਼ੋਰ ’ਤੇ ਬਚਣ ਵਿੱਚ ਕਾਮਯਾਬ ਹੋ ਰਹੇ ਹਨਪੀੜਤ ਸਮਾਜਿਕ ਤੇ ਸ਼ਾਸਕੀ ਜ਼ਲਾਲਤ ਦੇ ਲਹੂ ਦੇ ਘੁੱਟ ਪੀਣ ਲਈ ਮਜਬੂਰ ਹਨਕਈ ਤਾਂ ਆਤਮਘਾਤ ਵਰਗਾ ਸੌਖਾ ਪਰ ਅਣਮਨੁੱਖੀ ਤੇ ਗ਼ੈਰ-ਕੁਦਰਤੀ ਰਾਹ ਚੁਣ ਲੈਂਦੇ ਹਨਸਮਾਜ ਦੇ ਪਹਿਰੇਦਾਰ, ਨੈਤਿਕਤਾ ਦੇ ਠੇਕੇਦਾਰ ਤੇ ਧਰਮ ਗੁਰੂ ਮੂੰਹਾਂ ਵਿੱਚ ਘੁੰਗਣੀਆਂ ਪਾਈ ਬੈਠੇ ਹਨਕਈ ਤਾਂ ਇਸ ਲਈ ਪੀੜਤਾਂ ਨੂੰ ਜ਼ਿੰਮੇਵਾਰ ਠਹਿਰਾ ਦਿੰਦੇ ਹਨ

ਜਦੋਂ ਬਲਾਤਕਾਰੀਆਂ ਨੂੰ ਫਾਹੇ ਟੰਗੋ, ਉਨ੍ਹਾਂ ਨੂੰ ਨਿਪੁੰਸਕ ਬਣਾ ਦਿਓ, ਉਮਰ ਕੈਦ ਸਮੇਤ ਹੋਰ ਕਰੜੀਆਂ ਸਜ਼ਾਵਾਂ ਦਾ ਪ੍ਰਬੰਧ ਕਰਨ ਲਈ ਮੁਲਕ ਭਰ ਵਿੱਚ ਆਵਾਜ਼ਾਂ ਜਦੋਂ ਬੁਲੰਦੀਆਂ ’ਤੇ ਸਨ ਤਾਂ ਉਦੋਂ ਵੀ ਸਮਾਜ ਸ਼ਾਸ਼ਤਰੀ ਤੇ ਕੁੱਝ ਕਾਨੂੰਨਵਾਦੀਆਂ ਵਲੋਂ ਕਿਹਾ ਜਾਂਦਾ ਰਿਹਾ ਕਿ ਇਸ ਰੋਗ ਦਾ ਇਲਾਜ ਇੰਨੇ ਨਾਲ ਨਹੀਂ ਕੀਤਾ ਜਾਣਾਇਸ ਲਈ ਸਮਾਜਿਕ, ਆਰਥਿਕ, ਸੱਭਿਆਚਾਰ, ਧਾਰਮਿਕ ਮਾਨਤਾਵਾਂ ਅਤੇ ਸੋਚ ਨੂੰ ਬਦਲਣਾ ਜ਼ਰੂਰੀ ਹੈ, ਜਿਨ੍ਹਾਂ ਅਨੁਸਾਰ ਔਰਤ ਮਰਦ ਤੋਂ ਦੋਇਮ ਦਰਜਾ ਰੱਖਦੀ ਹੈ, ਜਿਸਦੀ ਹਸਤੀ ਤੇ ਮਹੱਤਤਾ ਵੰਸ਼ ਵਾਧੇ ਤੱਕ ਹੀ ਹੈਪਰਿਵਾਰਾਂ ਤੇ ਸਮਾਜਿਕ ਫ਼ੈਸਲਿਆਂ ਵਿੱਚ ਇਸ ਦੀ ਕੋਈ ਵੁੱਕਤ-ਪੁੱਜਤ ਨਹੀਂਮਾੜੇ ਨਾਲ ਤਕੜਿਆਂ ਦਾ ਧੱਕਾ-ਜ਼ਬਰਦਸਤੀ ਸਮਾਜ ਦਾ ਸਹਿਜ ਵਰਤਾਰਾ ਹੈ। ਸਮਾਜਿਕ, ਆਰਥਿਕ ਪਛੜੇਵੇਂ ਦੀਆਂ ਪੀੜਤ ਬਹੂ-ਬੇਟੀਆਂ ਤਾਂ ਆਮ ਹੀ ਇਸ ਤੋਂ ਪੀੜਤ ਹੁੰਦੀਆਂ ਹਨ, ਜਿਨ੍ਹਾਂ ਦਾ ਦਰਦ ਕਦੇ ਵੀ ਸੁਰਖੀਆਂ ਨਹੀਂ ਬਣਦਾਇਸ ਅਪਰਾਧ, ਖ਼ਾਸ ਕਰ ਕੇ ਔਰਤਾਂ ਤੇ ਬੱਚੀਆਂ ਪ੍ਰਤੀ ਅਪਰਾਧਾਂ ਲਈ ਕਿਸੇ ਵੀ ਸੱਭਿਅਕ ਸਮਾਜ ਵਿੱਚ ਕੋਈ ਥਾਂ ਨਹੀਂਲੋਕਤੰਤਰ ਕਲਿਆਣਕਾਰੀ ਤੇ ਸਮਾਜਵਾਦੀ ਵਿਵਸਥਾ ਲਈ ਵਚਨਬੱਧ ਪ੍ਰਬੰਧ ਵਿੱਚ ਤਾਂ ਬਿਲਕੁਲ ਹੀ ਨਹੀਂਇਹ ਵਿਵਸਥਾ ਦੀ ਨਾਕਾਮੀ ਹੀ ਕਹੀ ਜਾ ਸਕਦੀ ਹੈ।

ਅਪਰਾਧੀਆਂ ਦੀ ਸ਼ਾਨਖ਼ਤ ਜਾਂ ਅਲਾਮਤਾਂ ਬਾਰੇ ਰਿਪੋਰਟ ਦਾ ਕਹਿਣਾ ਹੈ ਇਹਨਾਂ ਅਪਰਾਧੀਆਂ ਦੇ ਮਨਾਂ ਵਿੱਚ ਕਾਨੂੰਨ ਤੇ ਦੂਸਰਿਆਂ ਦੇ ਅਧਿਕਾਰਾਂ ਦਾ ਕੋਈ ਸਨਮਾਨ ਨਹੀਂ ਹੁੰਦਾ, ਸਮਾਜਿਕ ਸੰਬੰਧਾਂ ਵਿੱਚ ਕੋਈ ਵਿਸ਼ੇਸ਼ ਰੁੱਚੀ ਨਹੀਂ ਹੁੰਦੀ, ਪ੍ਰਸ਼ੰਸਾ ਦੀ ਭੁੱਖ ਤੇ ਦੂਸਰੇ ਦੀ ਭਾਵਨਾ ਸਮਝਣ ਦੀ ਕਮੀ, ਆਪਣੇ ਪ੍ਰਤੀ ਧਿਆਨ/ਹਮਦਰਦੀ ਖਿੱਚਣ ਦੀ ਪ੍ਰਵਿਰਤੀ ਲਿੰਗਕ ਜ਼ਬਰ ਦੀ ਆਤਮ ਗਿਲਾਨੀ ਦਾ ਸ਼ਿਕਾਰ ਹੋਣਾ, ਦੂਜਿਆਂ ਦੇ ਦਰਦ ਵਿੱਚ ਪਰਮ ਆਨੰਦ ਪ੍ਰਾਪਤ ਕਰਨ ਦੀ ਪ੍ਰਵਿਰਤੀ ਵਰਗੇ ਪ੍ਰਮੁੱਖ ਲੱਛਣ ਹੁੰਦੇ ਹਨ, ਜਿਨ੍ਹਾਂ ਦੀ ਪੀੜਤਾਂ ਵਿੱਚ ਉਨ੍ਹਾਂ ਦੇ ਮਨਾਂ ਵਿੱਚ ਬਾਲ ਜਿਨਸੀ ਅਪਰਾਧ ਦੇ ਵਿਚਾਰ ਪਲਦੇ ਤੇ ਅਮਲ ਵਿੱਚ ਆਉਂਦੇ ਹਨਪੂੰਜੀਵਾਦੀ ਸੰਸਾਰੀਕਰਨ ਦੇ ਬੇਮੁਹਾਰੀ ਮੰਡੀ ਦੀ ਆਰਥਿਕਤਾ ਨੇ ਰੁਜ਼ਗਾਰ ਦੇ ਮੌਕਿਆਂ ਦੀ ਬੁਰੀ ਤਰ੍ਹਾਂ ਭੰਗਾਈ ਕੀਤੀ ਹੈ ਜਿਸ ਕਾਰਨ ਰੁਜ਼ਗਾਰ ਦੀ ਭਾਲ ਵਿੱਚ ਹਿਜਰਤ ਵਿੱਚ ਤੇਜ਼ੀ ਨਾਲ ਵਾਧਾ ਹੋਇਆਇਸ ਦਾ ਸਭ ਤੋਂ ਵੱਧ ਮੁਹਾਣ ਮਹਾਂ ਨਗਰਾਂ ਵੱਲ ਨੂੰ ਹੈਪਰਿਵਰਾਂ ਤੋਂ ਲੰਮੇ ਸਮੇਂ ਤੱਕ ਦੂਰ ਰਹਿਣ ਕਰਕੇ ਜਿੱਥੇ ਮਾਨਸਿਕ ਉਲਝਣਾਂ ਪੈਦਾ ਹੁੰਦੀਆਂ ਤੇ ਵਧਦੀਆਂ ਹਨ, ਉੱਥੇ ਲਿੰਗਕ ਉਝਜਣਾਂ ਵੀ ਵਧਦੀਆਂ ਹਨ, ਜਿਨ੍ਹਾਂ ਤੋਂ ਛੁਟਕਾਰਾਂ ਪਾਉਣ ਲਈ ਪੀੜਤ ਵਿਆਹੋਂ ਬਾਹਰੇ ਸਬੰਧ ਬਣਾਉਂਦਾ ਹੈ, ਵੇਸਵਾਪੁਣੇ ਦੀ ਦਲਦਲ ਵਿੱਚ ਡਿਗਦਾ ਹੈ ਜਾਂ ਜ਼ਬਰ ਜਨਾਹ ਵਰਗਾ ਗ਼ੈਰ ਸਮਾਜੀ ਤੇ ਗ਼ੈਰ ਕੁਦਰਤੀ ਸ਼ਰਮਨਾਕ ਗੁਨਾਹ ਕਰਦਾ ਹੈਬੱਚੇ ਆਸਾਨੀ ਨਾਲ ਉਸ ਦਾ ਸ਼ਿਕਾਰ ਬਣਦੇ ਹਨ

ਠੋਸੀ ਜਾ ਰਹੀ ਇਸ ਆਰਥਿਕਤਾ ਨੇ ਸਾਧਨ ਸੰਪੰਨਤਾ, ਅਮੀਰੀ ਤੇ ਸਾਧਨ ਹੀਣਤਾ/ਗ਼ਰੀਬਾਂ ਦਾ ਪਾੜਾ ਹੋਰ ਵਧਾਇਆ ਤੇ ਚੌੜਾ ਕੀਤਾ ਹੈਇਹ ਮੁਲਕ ਲਈ ਸਭ ਤੋਂ ਵਧੇਰੇ ਖ਼ਤਰਨਾਕ ਹੈ90ਵੇਂ ਦਹਾਕੇ ਵਿੱਚ ਆਰਥਿਕ ਵਿਕਾਸ ਦੀ ਚਮਕ ਕਾਫ਼ੀ ਸੀ ਇਸ ਦਾ ਧੁਰਾ ਸ਼ਹਿਰ ਬਣੇ ਜਿਸ ਕਾਰਨ ਰੁਜ਼ਗਾਰ ਤੇ ਸੁਖ-ਸਹੂਲਤਾਂ ਵੀ ਇਸ ਖਿੱਤੇ ਵਿੱਚ ਕੇਂਦਰਿਤ ਰਹੀਆਂ। ਪੇਂਡੂ ਵਸੋਂ ਨਿਰੰਤਰ ਇਸ ਪੱਖੋਂ ਅਣਡਿੱਠ ਕੀਤੀ ਜਾਂਦੀ ਰਹੀਇਸਨੇ ਪਿੰਡਾਂ ਤੋਂ ਸ਼ਹਿਰਾਂ ਤੇ ਸ਼ਹਿਰਾਂ ਤੋਂ ਮਹਾਂ ਨਗਰਾਂ ਵੱਲ ਗ਼ੈਰ ਸੁਭਾਵਿਕ ਹਿਜਰਤ ਦੇ ਰੁਝਾਨ ਨੂੰ ਵਧਾਇਆਇਸ ਨੇ ਸ਼ਹਿਰੀ ਸੰਪੰਨ ਸਮਾਜ ਵਿੱਚ ਅਣਵਿਕਸਤ ਸਲੱਮ ਦੇ ਟਾਪੂ ਪੈਦਾ ਕਰ ਦਿੱਤੇ। ਦੋਹਾਂ ਵਸੋਂ ਦਾ ਸਮਾਜਿਕ, ਆਰਥਿਕ ਤੇ ਸਭਿਆਚਾਰਕ ਵਖਰੇਵੇਂ ਤੇ ਟਕਰਾਅ ਵਿੱਚ ਇੱਕ ਵੱਖਰਾ ਸਮਾਜਿਕ, ਆਰਥਿਕ, ਸਭਿਆਚਾਰਕ ਤਣਾਅ ਅਤੇ ਟਰਕਾਅ ਭਰਪੂਰ ਵਾਤਾਵਰਣ ਉੱਸਰਣ ਲੱਗਾ।

ਨੰਗੀਆਂ, ਅੱਧ ਨੰਗੀਆਂ ਫ਼ਿਲਮਾਂ ਤੇ ਸਾਹਿਤ ਦਾ ਪ੍ਰਚਾਰ ਪ੍ਰਸਾਰ ਇਸ ਰੁਝਾਨ ਨੂੰ ਹੋਰ ਭੜਕਾਅ ਰਿਹਾ ਹੈਅਸ਼ਲੀਲਤਾ, ਹਿੰਸਾ ਤੇ ਮਾਰ-ਧਾੜ ਵਾਲਾ ਸਾਹਿਤ ਤੇ ਫ਼ਿਲਮਾਂ ਟੀ.ਵੀ. ਪ੍ਰੋਗਰਾਮ ਅਤੇ ਅਸ਼ਲੀਲ ਗਾਇਕੀ ਇਸ ਭੜਕਾਹਟ ਨੂੰ ਹੋਰ ਹਵਾ ਦਿੰਦੇ ਹਨ

ਮਾਨਸਿਕ ਮਾਹਿਰਾਂ ਅਨੁਸਾਰ ਬਾਲਾਂ ਨਾਲ ਕੀਤੇ ਜਾਂਦੇ ਜਬਰ-ਜਨਾਹ/ਜਿਨਸੀ ਹਮਲਿਆਂ ਪਿੱਛੇ ਬੁਨਿਆਦੀ ਵਜ੍ਹਾ ਤਾਕਤ ਨਾਲ ਜੁੜੀ ਹੁੰਦੀ ਹੈਅਪਰਾਧੀ ਉਹ ਸ਼ਖ਼ਸ ਹੈ, ਜਿਹੜਾ ਕਮਜ਼ੋਰ ਹੈਉਸਦੇ ਅੰਦਰ ਅਸੰਤੋਖ, ਹੀਣ ਭਾਵਨਾ ਆਤਮ ਗਿਲਾਨੀ ਭਰੀ ਹੁੰਦੀ ਹੈਦੂਜਿਆਂ ਦੀਆਂ ਭਾਵਨਾਵਾਂ ਤੇ ਹੱਕਾਂ ਪ੍ਰਤੀ ਉਸਦੇ ਮਨ ਵਿੱਚ ਘੋਰ ਅਭਾਵ ਹੁੰਦਾ ਅਤੇ ਉਸ ਨੂੰ ਖ਼ੁਦ ਪ੍ਰਤੀ ਵੀ ਡਾਢਾ ਗੁੱਸਾ ਹੁੰਦਾ ਹੈ, ਜਿਹੜਾ ਉਹ ਹੋਰਾਂ ਤੇ ਕੱਢਦਾ ਹੈਇੱਕ ਬੱਚੇ ਦਾ ਜਿਨਸੀ ਸ਼ੋਸ਼ਣ ਇਹੋ ਜਿਹੇ ਲੋਕਾਂ ਦਾ ਆਪਣੀ ਹੀਣਤਾ ਛੁਪਾਉਣ ਤੇ ਦੂਜੇ ਤੇ ਭਾਰੂ ਹੋਣ ਜਾਂ ਸੱਤਾ ਸਥਾਪਿਤ ਕਰਨ ਦਾ ਮਾਮਲਾ ਵਧੇਰੇ ਹੁੰਦਾ ਹੈਉਹ ਪੀੜਤ ਦਾ ਜਾਣਕਾਰ ਜਾਂ ਕੋਈ ਨੇੜਲਾ ਵੀ ਹੋ ਸਕਦਾ ਹੈ ਅਤੇ ਸਭ ਤੋਂ ਖ਼ਤਰਨਾਕ ਇਹੋ ਸ਼ਖਸ ਹੁੰਦਾ ਹੈ

ਬਿਨਾਂ ਸ਼ੱਕ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਉਨ੍ਹਾਂ ਦੇ ਮਾਣ ਸਨਮਾਨ ਤੇ ਅਧਿਕਾਰਾਂ ਦੀ ਸੁਰੱਖਿਆ ਲਈ ਭਾਰਤ ਨੇ ਕੌਮਾਂਤਰੀ ਸੰਧੀ ਤੇ ਸਹੀ ਪਾਈ ਹੋਈ ਹੈਇਸ ਅਨੁਸਾਰ ਉਹ ਬਾਲ ਅਧਿਕਾਰ, ਸਮਾਨਤਾ ਤੇ ਸਨਮਾਨ ਤੇ ਸੁਰੱਖਿਆ ਲਈ ਵਚਨਬੱਧ ਵੀ ਹੈਇਸ ਦਿਸ਼ਾ ਵੱਲ ਕਈ ਕਾਨੂੰਨ ਬਣਾਕੇ ਉਸ ਨੇ ਕਈ ਕਦਮ ਵੀ ਚੁੱਕੇ ਹਨ, ਜਿਨ੍ਹਾਂ ਵਿੱਚੋਂ ਪ੍ਰੋਟੈਕਸ਼ਨ ਆਫ਼ ਚਿਲਡਰਨ ਫ਼ਾਰ ਸੈਕਸੂਅਲ ਔਫੈਂਸਜ਼ 2012 ਪ੍ਰਮੁੱਖ ਹੈਰਾਜਸਥਾਨ ਤੇ ਹਰਿਆਣਾ ਸਮੇਤ ਹੋਰ ਕਈ ਰਾਜਾਂ ਵਿੱਚ ਬੱਚੀਆਂ ਨਾਲ ਕੁਕਰਮ ਕਰਨ ਵਾਲੇ ਦੋਸ਼ੀਆਂ ਨੂੰ ਫ਼ਾਂਸੀ ਦੀ ਸਜ਼ਾ ਦੇਣ ਦਾ ਪ੍ਰਬੰਧ ਕਰਨ ਮਗਰੋਂ ਇਹੋ ਜਿਹਾ ਪ੍ਰਬੰਧ ਮੁਲਕ ਭਰ ਵਿੱਚ ਵੀ ਕੀਤੇ ਜਾਣ ਮੰਗ ਉੱਠ ਰਹੀ ਹੈਹੋਰਨਾਂ ਕਾਨੂੰਨਾਂ ਵਾਂਗ ਇਸ ਕਾਨੂੰਨ ਦੀ ਸਾਰਥਕਤਾ ਤੇ ਉਪਯੋਗਤਾ ਇਸ ਦੇ ਲਾਗੂ ਕਰਨ ਲਈ ਲੋੜੀਂਦੇ ਸੰਜੀਦਗੀ, ਦਿੜ੍ਹਤਾ ਤੇ ਇੱਛਾ ਸ਼ਕਤੀ ਤੇ ਟਿੱਕੀ ਹੋਈ ਹੈਇਸ ਤੋਂ ਵੱਧ ਉਨ੍ਹਾਂ ਸਮਾਜਿਕ ਆਰਥਿਕ ਧਾਰਮਿਕ ਤੇ ਸੱਭਿਆਚਾਰਕ ਕਾਰਨਾਂ ਨੂੰ ਖੋਜਣਾ ਤੇ ਦੂਰ ਕਰਨਾ ਜ਼ਰੂਰੀ ਹੈ ਜਿਹੜੇ ਅਜਿਹੇ ਘਿਨਾਉਣੇ ਅਪਰਾਧਾਂ ਲਈ ਉਪਜਾਊ ਜ਼ਮੀਨ ਹਨਇਸ ਨਾਲ ਹੀ ਇਨ੍ਹਾਂ ਦੋਸ਼ੀਆਂ ਨੂੰ ਰਾਜਸੀ, ਪ੍ਰਸ਼ਾਸਕੀ ਤੇ ਧਾਰਮਿਕ ਸੁਰੱਖਿਆ ਦੇਣ ਦੇ ਵਧ ਰਹੇ ਰੁਝਾਨ ’ਤੇ ਵੀ ਕਾਬੂ ਪਾਉਣਾ ਜ਼ਰੂਰੀ ਹੈਕਠੂਆ, ਉਨਾਵਾ, ਸੂਰਤ ਸਮੇਤ ਪਿਛਲੇ ਦਿਨਾਂ ਵਿੱਚ ਕੁਕਰਮਾਂ ਦੇ ਜਨਤਕ ਹੋਏ ਮਾਮਲਿਆਂ ਨੇ ਇਹ ਲੋੜ ਮੁੜ ਉਭਾਰੀ ਹੈ

ਵਿਗੜ ਰਿਹਾ ਜਿਨਸੀ ਤਵਾਜ਼ਨ, ਵਧ ਰਹੀ ਜਿਨਸੀ ਅਸਮਾਨਤਾ ਦੂਰ ਕਰਨ ਵੀ ਜ਼ਰੂਰੀ ਹੈਇਸ ਲਈ ਵੀ ਜ਼ਰੂਰੀ ਹੈ ਕਿ ਬੱਚੇ ਨਿਰੇ ਬੱਚੇ ਨਹੀਂ ਹੁੰਦੇ, ਉਹ ਤਾਂ ਕਿਸੇ ਕੌਮ, ਮੁਲਕ ਜਾਂ ਸਮਾਜ ਦੀ ਬੁੱਕਲ ਵਿੱਚ ਪਲ ਰਿਹਾ ਉਸਦਾ ਆਪਣਾ ਭਵਿੱਖ ਹੁੰਦੇ ਹਨਇਹ ਭਵਿੱਖ ਕਿਹੋ ਜਿਹਾ ਹੋਵੇਗਾ, ਉਹ ਇਸ ਤੇ ਨਿਰਭਰ ਹੈ ਕਿ ਮਨੁੱਖ ਅੱਜ ਆਪਣੇ ਭਵਿੱਖ ਲਈ ਕਿਹੋ ਜਿਹਾ ਵਾਤਾਵਰਨ ਸਿਰਜਦਾ ਹੈ

*****

(1123)

About the Author

ਸੁਰਿੰਦਰ ਮਚਾਕੀ

ਸੁਰਿੰਦਰ ਮਚਾਕੀ

Faridkot, Punjab, India.
Phone: (91 - 95013 - 00848)
Email: (smfdk59@gmail.com)