NavjotDr7(ਇਹ ਨਸੀਹਤ ਮੇਰੇ ਲਈ ਅਡੋਲਤਾ ਦਾ ਸੁਨੇਹਾ ਵੀ ਸੀ ਹੰਝੂਆਂ ਦਾ ਸੈਲਾਬ ਮੇਰੇ ...)
(10 ਜੁਲਾਈ 2018)

 

5 ਜੁਲਾਈ 2017 ਮੋਬਾਇਲ ਦੀ ਸਕਰੀਨ ’ਤੇ ਵਿਦੇਸ਼ ਦਾ ਨੰਬਰ ਦੇਖ ਕੇ ਮੈਂ ਹੈਰਾਨ ਸੀ ਕਿ ਪਰਾਈ ਧਰਤੀ ਤੋਂ ਕੌਣ ਹੋ ਸਕਦਾ ਹੈਫੋਨ ਚੁੱਕਿਆ। ਅੱਗਿਓਂ ਇੱਕ ਅਜਨਬੀ ਬਜ਼ੁਰਗਾਨਾ ਪਰ ਖਣਕਦੀ ਆਵਾਜ … “ਕੁੜੀਏ! ਤੈਨੂੰ ਕੱਲ੍ਹ ਰੇਡੀਓ ’ਤੇ ਸੁਣਿਆ ਸੀਚੰਗਾ ਕੰਮ ਕਰ ਰਹੀ ਏਂ। ਤੇਰੇ ਇਸ ਨੇਕ ਕੰਮ ਵਿੱਚ ਮੈਂ ਵੀ ਸ਼ਰੀਕ ਹੋਣਾ ਚਾਹੁੰਦਾ ਹਾਂ ਬਿਨਾਂ ਕਿਸੇ ਜਾਣ ਪਹਿਚਾਣ ਤੋਂ ਇੱਕ ਫਰਮਾਨ ਹੀ ਤਾਂ ਸੁਣਾ ਦਿੱਤਾ ਗਿਆਹੈਰਾਨ ਪਰੇਸ਼ਾਨ ਮੈਂ ਸੋਚ ਰਹੀ ਸੀ, ਇਹ ਬਜ਼ੁਰਗ ਮੇਰੇ ਕੋਲੋਂ ਕੀ ਚਾਹ ਰਹੇ ਨੇ

ਪੁੱਤ, ਮੈਂ ਵੀ ਧੀਆਂ ਨੂੰ ਪੜ੍ਹਾਉਣ ਵਿੱਚ ਤੇਰੀ ਮਦਦ ਕਰਨੀ ਚਾਹੁੰਦਾ ਹਾਂ

ਉਸ ਪਲ ਮੈਨੂੰ ਇੱਦਾਂ ਮਹਿਸੂਸ ਹੋਇਆ ਜਿਵੇਂ ਕਿਸੇ ਅਰਸ਼ੀ ਰੱਬ ਨੇ ਮੇਰਾ ਹੱਥ ਫੜ ਲਿਆ ਹੋਵੇਪਰਾਈ ਧਰਤੀ, ਪੰਜਾਬ, ਪੰਜਾਬੀ, ਪੰਜਾਬੀਅਤ, ਪਰਵਾਸੀ ਪਤਾ ਨਹੀਂ ਕੀ ਕੀ ਸਦਾ ਮੇਰੇ ਜ਼ਿਹਨ ਵਿੱਚ ਘਸਮਾਨ ਮਚਾਉਂਦਾ ਰਹਿੰਦਾ ਹੈਪਰ ਉਸ ਦਿਨ ਅਹਿਸਾਸ ਹੋਇਆ ਕਿ ਜਿਨ੍ਹਾਂ ਦੇ ਖ਼ੂਨ ਦੇ ਅੰਦਰ ਵਤਨ ਦੀ ਮਿੱਟੀ ਦੀ ਮਹਿਕ ਘੁਲ ਜਾਏ ਉਹ ਪਰਦੇਸਾਂ ਵਿੱਚ ਰਹਿ ਕੇ ਵੀ ਪਰਵਾਸੀ ਨਹੀਂ ਹੁੰਦੇਲੱਗਿਆ ਜਿਵੇਂ ਕੋਈ ਨਾ ਕੋਈ ਸਰਵ ਵਿਆਪੀ ਰਮਜ਼ ਹੈ ਜੋ ਸਾਰੇ ਬ੍ਰਹਿਮੰਡ ਵਿਚ ਵਿਚਰ ਰਹੀ ਹੈਮੈਂ ਆਪਣੀ ਕਲਪਨ ਵਿੱਚ ਵਿਚਰਦੇ ਰੱਬ ਨੂੰ ਸਮਾਜਿਕ ਸੰਦਰਭ ਵਿੱਚ ਪਰਖ ਕੇ ਆਪਣੇ ਮੁਤਾਬਕ ਅਰਥ ਦੇ ਕੇ ਨਵਾਂ ਰੱਬ ਸਿਰਜਦੀ ਰਹਿੰਦੀ ਹਾਂਇਸ ਆਪੇ ਸਿਰਜੇ ਰੱਬ ਨੂੰ ਜਾਨਣ ਦੀ ਜਗਿਆਸਾ ਕੁਦਰਤੀ ਸੀ

ਪਤਾ ਦੱਸ, ਮੈਂ ਕਿੱਥੇ ਪੈਸੇ ਭੇਜਾਂ?” ਬੜਾ ਸਿੱਧਾ ਜਿਹਾ ਸਵਾਲ ਸੀਮੈਂ ਲੱਖ ਉਨ੍ਹਾਂ ਨੂੰ ਕਿਹਾ, ਤੁਸੀਂ ਪਹਿਲਾਂ ਮੇਰੇ ਬਾਰੇ, ਸਾਡੀ ਸੰਸਥਾ ਬਾਰੇ ਪਤਾ ਤਾਂ ਕਰ ਲਓ, ਫਿਰ ਭੇਜਿਓ ਪੈਸੇ

ਮੈਨੂੰ ਸਵੈ-ਪ੍ਰਦਰਸ਼ਨ ਦੀ ਆਦਤ ਨਹੀਂ।”

ਫਿਰ ਕੋਰਾ ਜਵਾਬਪਰ ਇਸ ਆਵਾਜ਼ ਵਿੱਚ ਇੱਕ ਜਾਦੂਮਈ ਕਸ਼ਿਸ਼ ਸੀਸੰਖੇਪ ਜਿਹੀ ਉਸ ਗੱਲਬਾਤ ਵਿੱਚ ਮੁਹੱਬਤ ਨਾਲ ਲਬਰੇਜ਼ ਦਿਲ ਦੀ ਸੁਗੰਧ ਰਮੀ ਹੋਈ ਸੀਉਸ ਤਜ਼ਰਬੇਕਾਰ ਬਜ਼ੁਰਗ ਨੇ ਮੇਰੇ ਅੰਦਰ ਕਰਮ ਦੀਆਂ ਬੇਅੰਤ ਮਤਾਬੀਆਂ ਰੌਸ਼ਨ ਕਰ ਦਿੱਤੀਆਂਖ਼ੈਰ, ਪੈਸੇ ਆਏ, ਮੈਂ ਲੱਖ ਕੋਸ਼ਿਸ਼ ਕੀਤੀ ਕਿ ਉਸ ਬਜ਼ੁਰਗ ਦਾ ਅਤਾ-ਪਤਾ ਲੈਣ ਦੀ ਤਾਂ ਜੋ ਉਨ੍ਹਾਂ ਦੀ ਭੇਜੀ ਰਕਮ ਦੀ ਰਸੀਦ ਭੇਜ ਸਕਾਂਖ਼ਾਸ ਤੌਰ ’ਤੇ ਉਹਨਾਂ ਬੱਚੀਆਂ ਦਾ ਵੇਰਵਾ ਅਤੇ ਫੋਨ ਨੰਬਰ ਜਿਨ੍ਹਾਂ ਦੀ ਜ਼ਿੰਦਗੀ ਨੂੰ ਨੈਤਿਕ ਅਤੇ ਆਰਥਿਕ ਤੌਰ ’ਤੇ ਸੰਪਨ ਕਰਨ ਲਈ ਉਨ੍ਹਾਂ ਵੱਲੋਂ ਭੇਜੀ ਰਕਮ ਖਰਚੀ ਗਈ ਸੀਫੋਨ ਵੀ ਕਈ ਵਾਰ ਕੀਤਾ ਪਰ ਜਵਾਬ ਕੋਈ ਨਾ ਆਇਆਹਾਰ ਕੇ ਮੈਂ ਵੀ ਜ਼ਿੱਦ ਛੱਡ ਦਿੱਤੀ

5 ਜੁਲਾਈ 2018 - ਪੂਰੇ ਇਕ ਸਾਲ ਬਾਅਦ ਉਹੀ ਦਿਨ, ਉਹੀ ਤਰੀਕ, ਫੋਨ ਦੀ ਸਕਰੀਨ ਤੇ ਉਹੀ ਇਕ ਸਾਲ ਪੁਰਾਣਾ ਨੰਬਰਉਸ ਨੇਕ ਸਖਸ਼ੀਅਤ ਦੀ ਮਹਿਕ ਮੇਰੇ ਧੁਰ ਅੰਦਰ ਤੱਕ ਪਹੁੰਚ ਚੁੱਕੀ ਸੀਫੋਨ ਚੁੱਕਣ ਤੋਂ ਪਹਿਲਾਂ ਇੱਛਾ ਜਾਗੀ, ਇਹ ਫੋਨ ਸ. ਵਲੀ ਸਿੰਘ ਹੋਰਾ ਦਾ ਹੀ ਹੋਵੇਨਾ ਮੈਂ ਪੂਰੀ ਤਰ੍ਹਾਂ ਅਧਿਆਤਮਵਾਦੀ ਹਾਂ, ਨਾ ਨਿਰੀ ਮਾਰਕਸਿਸਟਨਿਰੋਲ ਆਦਰਸ਼ਵਾਦੀਇਸ ਤਰ੍ਹਾਂ ਵੀ ਵਾਪਰਦਾ ਹੈ - ਮੈਂ ਫਿਰ ਹੈਰਾਨ ਪਰੇਸ਼ਾਨ

ਕੁੜੀਏ, ਮੈਂ ਪੈਸੇ ਭੇਜਣੇ ਹਨ, ਮੈਨੂੰ ਦੱਸ, ਕਿਵੇਂ ਭੇਜਾਂ?”

ਸੱਚ ਜਾਣਿਓਂ, ਮੈਂ ਉਹਨਾਂ ਦੀ ਇਸ ਆਦਰਸ਼ਕ ਰੀਝ ਨੂੰ ਪੂਰੀ ਤਰ੍ਹਾਂ ਭੁੱਲ ਚੁੱਕੀ ਸੀ ਕਿ ਜਦ ਤੱਕ ਜ਼ਿੰਦਾ ਰਿਹਾ, ਇਹ ਸੇਵਾ ਨਿਭਾਵਾਗਾਂ

ਅੰਕਲ ਤੁਸੀਂ ਆਪਣੀ ਬੇਟੀ ਦਾ ਨੰਬਰ ਦਿਓ ਮੈਂ ਉਸ ਦੇ ਵਟਸਐਪ ’ਤੇ ਪਹਿਲਾਂ ਭੇਜੇ ਪੈਸਿਆਂ ਦਾ ਲੇਖਾ ਜੋਖਾ ਦੱਸਾਂ। ਫਿਰ ਜੋ ਮਰਜ਼ੀ ਭੇਜ ਦੇਣਾ

ਇੱਕ ਚੁੱਪ … ਲੰਬੀ ਚੁੱਪ … ਮੁਸਲਸਲ ਚੁੱਪ ...

ਫਿਰ ਇਕ ਸਜੀਵ ਅਹਿਸਾਸ … ਰੂਹ ਵਿੱਚੋਂ ਨਿੱਕਲੀ ਆਵਾਜ਼, “ਮੈਂ ਇਹ ਪੈਸੇ ਆਪਣੇ ਗੁਰੂਆਂ ਦੀ ਕਥਨੀ ਅਨੁਸਾਰ ਭੇਜ ਰਿਹਾਂਗੁਰੂ ਨੇ ਕਿਹਾ - ਲੋੜਵੰਦ ਦਾ ਮੂੰਹ ਮੇਰੀ ਗੋਲਕ ਹੈ ... ਦੇਖੀਂ ਕਦੀ ਮੇਰਾ ਯਕੀਨ ਨਾ ਤੋੜੀਂ” ਮਾਨਵੀ ਸੰਵੇਦਨਾ ਦੀ ਸਿਖਰ ਸੀ ਉਹਨਾਂ ਦਾ ਇਹ ਕਥਨ ਅਤੇ ਉਹ ਪਲ

ਇਹ ਨਸੀਹਤ ਮੇਰੇ ਲਈ ਅਡੋਲਤਾ ਦਾ ਸੁਨੇਹਾ ਵੀ ਸੀ ਹੰਝੂਆਂ ਦਾ ਸੈਲਾਬ ਮੇਰੇ ਲੱਖ ਰੋਕਣ ’ਤੇ ਵੀ ਵਹਿ ਤੁਰਿਆਆਤਮਾ ਦੀ ਸ਼ੁੱਧੀ ਲਈ ਅੱਥਰੂ ਨਾਯਾਬ ਹੁੰਦੇ ਹਨਮੇਰਾ ਸਿਰ ਸ਼ਰਧਾ ਨਾਲ ਝੁਕ ਗਿਆਮੇਰੀ ਇਹ ਦਿਲੀ ਖ਼ਾਹਿਸ਼ ਹੈ ਕਿ ਮੈਂ ਕਦੀ ਇਸ ਕਰਤਾਰੀ ਰੂਹ ਦੇ ਦਰਸ਼ਨ ਕਰ ਸਕਾਂ ਅਤੇ ਸਾਬਤ ਕਰ ਸਕਾਂ ਕਿ ਮੈਂ ਇਸ ਮੁਕੱਦਸ ਰਕਮ ਨੂੰ ਧਰਮ ਦੇ ਕੰਮ ਜਿੰਨਾ ਪਵਿੱਤਰ ਸਮਝ ਕੇ ਖਰਚਾਂਗੀ ਤੇ ਵਿਸ਼ਵਾਸ ਦੇ ਇਸ ਰਿਸ਼ਤੇ ਦੀ ਪਾਕੀਜ਼ਗੀ ਨੂੰ ਆਖਰੀ ਸਾਹ ਤੱਕ ਨਿਭਾਵਾਂਗੀ

ਸ. ਵਲੀ ਸਿੰਘ ਹੋਰਾਂ ਵਰਗੇ ਹੋਰ ਵੀ ਅਜ਼ੀਮ ਇਨਸਾਨਾਂ ਦੇ ਕਿੰਨੇ ਕਿੰਨੇ ਕਰਜ਼ ਮੇਰੇ ਸਿਰ ਹੋ ਗਏ ਨੇਮੈਂ ਹਜ਼ਾਰਾਂ ਬੱਚੀਆਂ ਨੂੰ ਆਰਥਿਕ ਅਤੇ ਨੈਤਿਕ ਤੌਰ ’ਤੇ ਸੁਸ਼ਕਤ ਕਰਕੇ ਇਹ ਰਿਣ ਚੁਕਾਵਾਂਗੀਆਮੀਨ!

*****

(1222)

About the Author

ਡਾ. ਨਵਜੋਤ

ਡਾ. ਨਵਜੋਤ

Principal, Lyalpur Khalsa College For Women, Jalandhar, Punjab, India.
(Phone: (91 - 81468 - 28040)
Email: (principallkcw@gmail.com)