KulwantSSanghol7ਆਰਤੀ ਤੋਂ ਪਹਿਲਾਂ ਹਨੂੰਮਾਨ ਜੀ ਦੀ ਮੂਰਤੀ ਅੱਗੇ ਖੜ੍ਹਕੇ ਸਾਰੇ ਨਿਆਣੇ ਇੱਕ ਕੌਲੇ ਵਿੱਚ ...
(21 ਸਤੰਬਰ 2026)

 

ਬਚਪਨ ਦੇ ਦਿਨਾਂ ਵਿੱਚ ਜਿਸ ਸਮੇਂ ਸ਼ਾਮਾਂ ਪੈਂਦੀਆਂ ਤਾਂ ਅਸੀਂ ਗਲੀ-ਗੁਆਂਢ ਦੇ ਸਾਰੇ ਨਿਆਣੇ ਇਕੱਠੇ ਹੋ ਕੇ ਕਦੇ ਲੁਕਣਮੀਟੀ, ਕਦੇ ਛੂਹਣ-ਛੁਪਾਈ, ਕਦੇ ਪਿੱਠੂ ਅਤੇ ਕਦੇ-ਕਦੇ ਘੁੱਗੂ ਘਾਂਗੜੇ ਖੇਡਣ ਲੱਗ ਜਾਇਆ ਕਰਦੇਆਪਣੀ ਖੇਡ ਤੋਂ ਵਿਹਲੇ ਹੋਕੇ ਸ਼ਾਮ ਦੇ ਵਕਤ ਅਸੀਂ ਪਿੰਡ ਦੇ ਠਾਕੁਰਦੁਆਰੇ ਜਾ ਵੜਦੇਜਿਸ ਵਕਤ ਅਸੀਂ ਠਾਕੁਰਦੁਆਰੇ ਦੀ ਦਹਿਲੀਜ਼ ਪਾਰ ਕਰਕੇ ਅੰਦਰ ਜਾਣਾ ਹੁੰਦਾ ਸੀ ਤਾਂ ਇੱਕ ਹਨੇਰ-ਕੋਠੜੀ ਜਿਹੇ ਲੰਮੇ ਕੱਚੇ ਦਲਾਨ ਵਿੱਚੋਂ ਲੰਘਕੇ ਅੰਦਰ ਜਾਇਆ ਕਰਦੇ ਸੀ ਜਦੋਂ ਮੈਨੂੰ ਕਦੇ ਇਕੱਲੇ ਨੂੰ ਉੱਥੋਂ ਗੁਜ਼ਰਨਾ ਪੈ ਜਾਂਦਾ ਤਾਂ ਬੜਾ ਡਰ ਜਿਹਾ ਆਉਂਦਾ ਸੀ ਅਤੇ ਇਕੱਲਤਾ ਕਾਰਨ ਮੈਂ ਦਲਾਨ ਵਿੱਚੋਂ ਦੌੜਕੇ ਹੀ ਲੰਘਦਾ ਸੀਅੱਗੇ ਜਾਕੇ ਹਨੂੰਮਾਨ ਜੀ ਦੀ ਇੱਕ ਮੂਰਤੀ ਦੇ ਦਰਸ਼ਨ ਹੁੰਦੇਮੂਰਤੀ ਬੜੀ ਹੀ ਰੋਹਬਦਾਰ ਸੀਦੇਖਣ ’ਤੇ ਸੱਚਮੁੱਚ ਇੰਝ ਜਾਪਦਾ ਜਿਵੇਂ ਹਨੂੰਮਾਨ ਜੀ ਆਪ ਹੀ ਪ੍ਰਗਟ ਹੋ ਗਏ ਹੋਣਹਿੰਦੂ ਮੱਤ ਅਨੁਸਾਰ ਮੰਗਲ ਦਾ ਦਿਨ, ਜੋ ਹਨੂੰਮਾਨ ਜੀ ਦਾ ਦਿਨ ਮੰਨਿਆ ਜਾਂਦਾ ਹੈ, ਇਸ ਦਿਨ ਪਿੰਡ ਦੀਆਂ ਔਰਤਾਂ ਮੰਨੀ ਲਾ ਕੇ (ਮੰਨਤ ਮੰਗ ਕੇ ਜਾਂ ਸੁੱਖਣਾ ਸੁੱਖ ਕੇ) ਹਨੂੰਮਾਨ ਜੀ ਅੱਗੇ ਭੇਟ ਕਰਨ ਲਈ ਠਾਕੁਰਦੁਆਰੇ ਜੁੜਦੀਆਂ ਸਨ ਆਪੋ-ਆਪਣੀ ਮੰਨਤ ਅਨੁਸਾਰ ਹਨੂੰਮਾਨ ਜੀ ਨੂੰ ਮੰਨੀ ਭੇਟ ਕਰਨ ਤੋਂ ਮਗਰੋਂ ਠਾਕੁਰਦੁਆਰੇ ਦੇ ਬਾਹਰ ਖੇਡਦੇ ਹਿੰਦੂ-ਸਿੱਖ ਪਰਿਵਾਰਾਂ ਦੇ ਨਿਆਣਿਆਂ ਨੂੰ ਸੱਦਾ ਮਾਰ ਮਾਰਕੇ ਮੰਨੀ ਦਾ ਪ੍ਰਸ਼ਾਦਿ ਵੰਡਦੀਆਂ ਸਨ

ਠਾਕੁਰਦੁਆਰੇ ਦੇ ਕੱਚੇ ਜਿਹੇ ਦਲਾਨ ਦੇ ਅੰਦਰ ਕਦੇ-ਕਦਾਈਂ ਇੱਕ ਬਾਬਾ, ਜਿਸਨੂੰ ਚੇਤੂ ਬਾਬਾ ਕਹਿੰਦੇ ਸਨ, ਬੈਠਿਆ ਕਰਦਾ ਸੀਉਹ ਰੋਗ ਪੀੜਿਤਾਂ ਲਈ ਦੇਸੀ ਦਵਾ ਦਾਰੂ ਦੇ ਇਲਾਜ ਦੇ ਨਾਲ-ਨਾਲ ਹੱਥ ਹੌਲੇ ਵੀ ਕਰਿਆ ਕਰਦਾ ਸੀਉਸ ਸਮੇਂ ਅਨਪੜ੍ਹਤਾ ਦਾ ਬੋਲਬਾਲਾ ਵਧੇਰੇ ਹੋਣ ਕਾਰਨ ਕਈ ਲੋਕ ਕੁੱਤੇ ਦੇ ਕੱਟਣ ਤੇ ਜਾਂ ਭਰਿੰਡ ਆਦਿ ਲੜ ਜਾਣ ਤੇ ਡਾਕਟਰੀ ਇਲਾਜ ਦੀ ਬਜਾਏ ਚੇਤੂ ਬਾਬੇ ਪਾਸੋਂ ਹੱਥ ਹੌਲਾ ਕਰਵਾਉਣ ਨੂੰ ਤਰਜੀਹ ਦਿਆ ਕਰਦੇ ਸਨਪਿੰਡ ਵਾਸੀਆਂ ਅੰਦਰ ਇਹ ਵਿਸ਼ਵਾਸ ਬਣਿਆ ਹੋਇਆ ਸੀ ਕਿ ਠਾਕੁਰਦੁਆਰੇ ਵਾਲੇ ਚੇਤੂ ਬਾਬੇ ਦੇ ਹੱਥ ਹੌਲੇ ਨਾਲ ਜਲਦੀ ਆਰਾਮ ਆ ਜਾਂਦਾ ਹੈ ਇੱਕ ਵਾਰ ਬਰਸਾਤ ਦੇ ਦਿਨਾਂ ਵਿੱਚ ਮੇਰੀ ਠੋਡੀ ਉੱਤੇ ਇੱਕ ਫੋੜਾ ਜਿਹਾ ਨਿਕਲ ਆਇਆਮੇਰੀ ਬੇਬੇ ਮੈਨੂੰ ਨਾਲ ਲੈਕੇ ਚੇਤੂ ਬਾਬੇ ਕੋਲ ਠਾਕੁਰਦੁਆਰੇ ਪੁੱਜ ਗਈਮੈਨੂੰ ਦੇਖਕੇ ਉਹ ਕਹਿਣ ਲੱਗਾ ਕੋਈ ਨੀ ਠੀਕ ਹੋਜੂਫਿਰ ਉਸਨੇ ਇੱਕ ਲੋਹੇ ਦਾ ਚਿਮਟਾ ਫੜਕੇ ਆਪਣੇ ਕੋਲ ਰੱਖੀ ਇੱਕ ਸੁਆਹ ਵਰਗੀ ਪੋਟਲੀ ਵਿੱਚ ਉਸ ਚਿਮਟੇ ਦੇ ਨਾਲ ਉਹ ਸੁਆਹ ਜਿਹੀ ਲਗਾ ਲਈ ਅਤੇ ਫੋੜੇ ਵਾਲੀ ਥਾਂ ’ਤੇ ਚਿਮਟੇ ਨੂੰ ਕਈ ਵਾਰ ਛੁਹਾਉਂਦਾ ਰਿਹਾ ਅਤੇ ਕੁਝ ਸੁਆਹ ਵਰਗੀਆਂ ਪੁੜੀਆਂ ਵੀ ਫੋੜੇ ਉੱਤੇ ਲਾਉਣ ਲਈ ਦੇ ਦਿੱਤੀਆਂਕੁਝ ਦਿਨਾਂ ਬਾਅਦ ਮੈਨੂੰ ਆਰਾਮ ਜਿਹਾ ਆਉਣ ਲੱਗ ਪਿਆ ਸ਼ਾਇਦ ਚੇਤੂ ਬਾਬੇ ਨੇ ਆਪਣੀਆਂ ਪੁੜੀਆਂ ਵਿੱਚ ਕੋਈ ਰੋਗ-ਨਿਵਾਰਕ ਚੀਜ਼ ਮਿਲਾਕੇ ਰੱਖੀ ਹੋਵੇਪਰ ਲੋਕਾਂ ਦੇ ਦਿਲਾਂ ਵਿੱਚ ਬਾਬੇ ਦੇ ਹੱਥ ਵਿੱਚ ਸ਼ਫਾ ਹੋਣ ਅਤੇ ਉਸਦੇ ਹੱਥ ਹੌਲੇ ਨਾਲ ਆਰਾਮ ਹੋ ਜਾਣ ਦਾ ਵਿਸ਼ਵਾਸ ਬਣਿਆ ਹੋਇਆ ਸੀ

ਠਾਕੁਰਦੁਆਰੇ ਵਿੱਚ ਸ਼ਾਮ ਦੇ ਸਮੇਂ ਰਾਤ ਹੋਣ ਤੋਂ ਪਹਿਲਾਂ ਹਰ ਰੋਜ਼ ਆਰਤੀ ਹੋਇਆ ਕਰਦੀ ਸੀਜਦੋਂ ਆਰਤੀ ਹੋਣ ਲਗਦੀ ਤਾਂ ਅਸੀਂ ਸਾਰੇ ਇੱਕ ਟੋਕਰੇ ਵਿੱਚ ਪਈਆਂ ਘੰਟੀਆਂ, ਟੱਲੀਆਂ ਅਤੇ ਅਜਿਹੇ ਹੀ ਕਈ ਹੋਰ ਸਾਜ ਭੱਜਕੇ ਚੁੱਕਦੇਹਰ ਇੱਕ ਦਿਨ ਵੱਖੋ-ਵੱਖਰਾ ਸਾਜ ਸਾਡੇ ਹੱਥ ਆਇਆ ਕਰਦਾ ਸੀਕਈ ਵਾਰ ਟੱਲੀਆਂ ਚੁੱਕਣ ਵੇਲੇ ਅਸੀਂ ਇੱਕ ਦੂਜੇ ਨਾਲ ਖਿੱਚ ਧੂਹ ਵੀ ਕਰਨ ਲੱਗ ਪੈਂਦੇਆਰਤੀ ਤੋਂ ਪਹਿਲਾਂ ਹਨੂੰਮਾਨ ਜੀ ਦੀ ਮੂਰਤੀ ਅੱਗੇ ਖੜ੍ਹਕੇ ਸਾਰੇ ਨਿਆਣੇ ਇੱਕ ਕੌਲੇ ਵਿੱਚ ਪਿਆ ਸੰਧੂਰ ਹਨੂੰਮਾਨ ਜੀ ਨੂੰ ਲਾਉਂਦੇ ਅਤੇ ਆਪ ਵੀ ਟਿੱਕਾ ਲਾ ਲੈਂਦੇਹਨੂੰਮਾਨ ਜੀ ਦੀ ਮੂਰਤੀ ਅੱਗੇ ਲਮਕਦਾ ਲੰਮਾ ਭਾਰੀ ਟੱਲ ਖੜਕਾਉਣ ਲਈ ਉੱਚੀਆਂ-ਉੱਚੀਆਂ ਛਾਲਾਂ ਮਾਰਦੇ ਕਿਉਂਕਿ ਟੱਲ ਸਾਡੇ ਕੱਦ ਨਾਲੋਂ ਕਾਫੀ ਉੱਚਾ ਹੋਇਆ ਕਰਦਾ ਸੀ

ਪੰਡਤ ਜੀ ਜਿਸ ਸਮੇਂ ਆਰਤੀ ਦਾ ਮੰਤਰ ਉਚਾਰਦੇ ਤਾਂ ਅਸੀਂ ਵੀ ਹੱਥ ਜੋੜਕੇ ਖੜ੍ਹੇ ਹੋ ਜਾਂਦੇਪੰਡਤ ਜੀ ਦੇ ਮੂੰਹੋਂ ਮੰਤਰ ਪਾਠ ਦੇ ਸੁਰ ਨੂੰ ਸੁਣਦੇ ਹੋਏ ਆਪਣੇ ਹੱਥਾਂ ਨੂੰ ਜੋੜੀ ਅਸੀਂ ਕਈ ਵਾਰ ਅੱਖਾਂ ਬੰਦ ਕਰਕੇ ਆਪਣੀ ਅਤਿ ਸ਼ਰਧਾ ਦਾ ਪ੍ਰਗਟਾਵਾ ਕਰਨ ਦੀ ਕੋਸ਼ਿਸ਼ ਵੀ ਕਰਦੇ ਅਤੇ ਕਦੇ ਚੋਰੀ-ਚੋਰੀ ਅੱਖਾਂ ਖੋਲ੍ਹਕੇ ਪੰਡਤ ਜੀ ਨੂੰ ਮੰਤਰ ਉਚਾਰਦੇ ਦੇਖਣ ਲਈ ਉਤਾਵਲੇ ਹੁੰਦੇ ਅਤੇ ਕਦੇ ਇੱਕ ਦੂਜੇ ਵੱਲ ਦੇਖਕੇ ਮੁਸਕੜੀਆਂ ਹੱਸਦੇ ਅਤੇ ਕੁਝ ਪਲਾਂ ਮਗਰੋਂ ਹੀ ਮੁੜ ਆਪੋ-ਆਪਣੀਆਂ ਅੱਖਾਂ ਨੂੰ ਬੰਦ ਕਰਕੇ ਅੰਤਰ ਧਿਆਨ ਹੋ ਜਾਂਦੇਆਰਤੀ ਤੋਂ ਬਾਅਦ ਜਿਸ ਸਮੇਂ ਸਾਨੂੰ ਕਸਾਰ ਦਾ ਪ੍ਰਸ਼ਾਦਿ (ਆਟੇ, ਚੀਨੀ ਅਤੇ ਘਿਓ ਦਾ ਮਿਸ਼ਰਣ) ਮਿਲਦਾ ਤਾਂ ਅਸੀਂ ਫੱਕੇ ਮਾਰ ਮਾਰ ਕੇ ਖਾਇਆ ਕਰਦੇਕਸਾਰ ਦਾ ਪ੍ਰਸ਼ਾਦਿ ਲੈਣ ਲਈ ਸਾਡੇ ਅੰਦਰ ਠਾਕੁਰਦੁਆਰੇ ਜਾਣ ਦਾ ਉਤਸ਼ਾਹ ਬਣਿਆ ਰਹਿੰਦਾ

ਸਾਡੇ ਨਾਲ ਸਾਡੇ ਪਿੰਡ ਵਿੱਚ ਹੀ ਰਹਿੰਦਾ ਪਿੰਡ ਦੇ ਇੱਕ ਪਰਿਵਾਰ ਦਾ ਦੋਹਤਾ ਲਗਦਾ ਕਾਲੂ ਵੀ ਠਾਕੁਰਦੁਆਰੇ ਜਾਇਆ ਕਰਦਾ ਸੀ ਬੇਸ਼ਕ ਕਾਲੂ ਆਪਣੇ ਨਾਨਕੇ ਰਹਿੰਦਾ ਸੀ ਪਰ ਉਹ ਵੀ ਸਾਡੇ ਨਾਲ ਪੂਰੀ ਤਰ੍ਹਾਂ ਘੁਲਿਆ-ਮਿਲਿਆ ਹੋਇਆ ਸੀਉਹਦੀ ਨਾਨੀ ਦਾ ਨਾਮ ਠਾਕਰੀ ਅਤੇ ਨਾਨੇ ਦਾ ਨਾਮ ਕਰਤਾਰ ਸਿੰਘ ਸੀਠਾਕੁਰਦੁਆਰੇ ਤੋਂ ਵਾਪਸ ਮੁੜਦੇ ਹੋਏ ਅਸੀਂ ਕਈ ਵਾਰ ਆਪਸ ਵਿੱਚ ਖਹਿੰਦੇ, ਅਠਖੇਲੀਆਂ ਕਰਦੇ ਅਤੇ ਇੱਕ ਦੂਜੇ ਨੂੰ ਛੇੜਦੇ ਅਤੇ ਚਿੜਾਉਂਦੇ ਰਹਿੰਦੇ ਸੀਕਾਲੂ ਨੂੰ ਮਸ਼ਕਰੀ ਕਰਦੇ ਹੋਏ ਅਸੀਂ ਅਕਸਰ ਗੁਣਗੁਣਾਇਆ ਕਰਦੇ: ਬਈ ਟੱਲੀਆਂ ਵਜਾਵੇ ਠਾਕਰੀ, ਭਜਨ ਕਰੇ ਕਰਤਾਰਾ! ਸਾਡੇ ਮੂੰਹੋਂ ਅਜਿਹੇ ਬੋਲ ਸੁਣਕੇ ਕਾਲੂ ਸਾਡੇ ਪਿੱਛੇ ਭੱਜ ਪੈਂਦਾ ਅਤੇ ਸਾਡੀ ਆਪਸ ਵਿੱਚ ਖਿੱਚ ਧੂਹ ਜਿਹੀ ਸ਼ੁਰੂ ਹੋ ਜਾਂਦੀ

ਸਾਡੇ ਪਿੰਡ ਦਾ ਛੜਾ ਅਮਲੀ ਗੜ੍ਹਗੀਲਾ, ਜਿਸਦਾ ਘਰ ਠਾਕੁਰਦੁਆਰੇ ਦੇ ਕੋਲ ਹੀ ਸੀ, ਜਦੋਂ ਕਦੇ ਉਹ ਜ਼ਿਆਦਾ ਸਰੂਰ ਵਿੱਚ ਹੁੰਦਾ ਤਾਂ ਆਪਣੇ ਘਰ ਦੀ ਦਹਿਲੀਜ਼ ’ਤੇ ਬੈਠਾ ਉੱਚੀ-ਉੱਚੀ ਇਹ ਸਤਰਾਂ ਬੋਲਿਆ ਕਰਦਾ: ਆਉ ਭਾਈ ਮਿੱਤਰੋ! ਘਰ ਬਾਰ ਤੁਮਹਾਰਾਸੀਧਾ ਲਿਆਓ ਬਜ਼ਾਰ ਤੋਂ, ਬਰਤਨ ਘੁਮਿਆਰਾਇੱਥੇ ਜਗ੍ਹਾ ਤੰਗ ਹੈ, ਰਹਿਣ ਨੂੰ ਠਾਕੁਰਦੁਆਰਾ।...

ਗੜ੍ਹਗੀਲੇ ਦੇ ਮੂੰਹੋਂ ਉਕਤ ਸਤਰਾਂ ਸੁਣਕੇ ਪਿੰਡ ਵਾਸੀ ਬੇਸ਼ਕ ਹੱਸ ਛੱਡਦੇ ਪਰ ਗੜ੍ਹਗੀਲੇ ਦੇ ਬੋਲ ਠਾਕੁਰਦੁਆਰੇ ਦੀ ਅਹਿਮੀਅਤ ਨੂੰ ਬਿਆਨ ਕਰ ਜਾਂਦੇ ਸਨ

ਜਦੋਂ ਕਦੇ ਘਰ ਵਿੱਚ ਡੰਗਰਾਂ ਪਸ਼ੂਆਂ ਲਈ ਲਿਆਂਦੀ ਚਰ੍ਹੀ ਜਾਂ ਬਰਸੀਮ ਦਾ ਟੋਕਾ ਕਰਨਾ ਹੁੰਦਾ ਤਾਂ ਮੈਂ ਟਾਲ਼ਾ ਜਿਹਾ ਵੱਟਕੇ ਘਰੋਂ ਨਿਕਲਣ ਦੀ ਕੋਸ਼ਿਸ਼ ਕਰਨ ਲਗਦਾ ਤਾਂ ਮੇਰੀ ਬੇਬੇ ਪਿੱਛੋਂ ਅਵਾਜ਼ ਮਾਰਕੇ ਕਿਹਾ ਕਰਦੀ, “ਬਾਹਰ ਫਿਰ ਜਾਈਂ ਉਏ ਮੁੰਡਿਆ! ਪਹਿਲਾਂ ਟੋਕਾ ਤਾਂ ਕਰਾ ਜਾ।”

“ਮੈਂ ਤਾਂ ਟੱਲੀਆਂ ਵਜਾਉਣ ਚੱਲਿਆਂ... ਆਪੇ ਕਰ ਲਿਓ ਟੋਕਾ ...” ਕਹਿੰਦਾ ਹੋਇਆ ਮੈਂ ਆਪਣੀ ਬੇਬੇ ਦੀ ਗੱਲ ਨੂੰ ਅਣਗੌਲਿਆ ਕਰਕੇ ਆਪਣੇ ਸਾਥੀਆਂ ਨਾਲ ਠਾਕੁਰਦੁਆਰੇ ਦੇ ਰਾਹ ਵੱਲ ਨੂੰ ਭੱਜ ਜਾਂਦਾ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਕੁਲਵੰਤ ਸਿੰਘ ਸੰਘੋਲ

ਕੁਲਵੰਤ ਸਿੰਘ ਸੰਘੋਲ

Sanghol, Fatehgarh Sahib, Punjab, India.
WhataApp: (91 - 75289 - 26135)
Email: (singhkulwant2135@gmail.com)