PiaraSGurneKalan7ਅੱਜ ਪੰਜਾਬ ਸਹਿਮਿਆ ਪਿਆ, ਪੂਰੀ ਤਰ੍ਹਾਂ ਡਰ ਰਿਹਾ ਹੈ, ਪੰਜਾਬ ਨੂੰ ਕੋਈ ਰਾਹ ...
(31 ਅਗਸਤ 2026)

 

ਪੰਜਾਬ ਗੁਰੂਆਂ, ਪੀਰਾਂ, ਫਕੀਰਾਂ, ਯੋਧਿਆਂ, ਸੂਰਵੀਰਾਂ ਤੇ ਪੈਗੰਬਰਾਂ ਦੀ ਧਰਤੀ ਹੈ ਇਸਦੇ ਜ਼ਰੇ-ਜ਼ਰੇ ਵਿੱਚ ਖੁਸ਼ਹਾਲੀ ਹੈ ਇੱਥੋਂ ਦੀ ਜ਼ਰਖੇਜ਼ ਧਰਤੀ ਹੈ, ਜਿਸ ਵਿੱਚ ਮਰਿਆ ਬੰਦਾ ਵੀ ਜਿਊਂਦਾ ਹੋ ਜਾਵੇਇਹ ਭੋਲੇ-ਭਾਲੇ ਲੋਕਾਂ ਦੀ ਧਰਤੀ ਹੈ ਜਮਾਂ ਸਿੱਧੇ-ਸਾਧੇ ਲੋਕ, ਨਾ ਕੋਈ ਵਿੰਗ, ਨਾ ਕੋਈ ਵਲਇਹ ਭਾਰਤ ਦਾ ਸੁਰੱਖਿਆ ਕਵਚ ਹੈਬਾਹਰੋਂ ਆਉਂਦੇ ਧਾੜਵੀਆਂ ਅੱਗੇ ਹਿੱਕਾਂ ਡਾਹ ਕੇ ਖੜ੍ਹਨ ਵਾਲੇ ਲੋਕਇਸ ਧਰਤੀ ਦਾ ਨਾਨਕ ਬਾਬਰ ਨੂੰ ਜਾਬਰ ਆਖਦਾ ਅਤੇ ਲਲਕਾਰਦਾ, “ਰਾਜੇ ਸ਼ੀਂਹ ਮੁਕੱਦਮ ਕੁੱਤੇ।” ਇੱਥੇ ਗੁਰੂ ਅਰਜਨ ਦੇਵ ਤੱਤੀ ਤਵੀ ’ਤੇ ਬੈਠ ਸਬਰ, ਸੰਤੋਖ ਅਤੇ ਸੱਚ ਦਾ ਹੋਕਾ ਦਿੰਦਾ ਹੈਇੱਥੇ ਧਰਮ ਨਿਰਪੱਖਤਾ ਲਈ ਗੁਰੂ ਤੇਗ ਬਹਾਦਰ ਚਾਂਦਨੀ ਚੌਂਕ ਵਿੱਚ ਸੀਸ ਦੀ ਭੇਟਾ ਦਿੰਦਾ ਹੈਇੱਥੇ ਗੁਰੂ ਗੋਬਿੰਦ ਸਿੰਘ ਇਨਸਾਨੀਅਤ ਲਈ ਪਰਿਵਾਰ ਵਾਰ ਕੇ ਸੀ ਤਕ ਨਹੀਂ ਕਰਦਾ

ਇੱਥੇ ਭਗਤ ਸਿੰਘ, ਊਧਮ ਸਿੰਘ, ਕਰਤਾਰ ਸਰਾਭਾ ਅਤੇ ਗਦਰੀ ਬਾਬੇ ਦੇਸ਼ ਦੀ ਅਜ਼ਾਦੀ ਲਈ ਫਾਂਸੀਆਂ ਦੇ ਰੱਸਿਆਂ ’ਤੇ ਝੂਟੇ ਲੈਂਦੇ ਹਨ

ਸੰਤਾਪ ਦੀ ਧਰਤੀ

ਪਰ ਪੰਜਾਬ ਦੀ ਤ੍ਰਾਸਦੀ ਇਹ ਵੀ ਹੈ ਕਿ 1947 ਦਾ ਸੰਤਾਪ ਪੰਜਾਬ ਆਪਣੇ ਪਿੰਡੇ ’ਤੇ ਝੱਲਦਾ ਹੈ1984 ਪੰਜਾਬ ਦੇ ਪਿੰਡੇ ’ਤੇ ਡੂੰਘੀਆਂ ਚਰੀਟਾਂ ਮਾਰਦਾ ਹੈਜਦੋਂ ਦਾ ਪੰਜਾਬ ਜੰਮਿਆ, ਇਹਨੂੰ ਸੁਖ ਦਾ ਸਾਹ ਨਹੀਂ ਆਇਆਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਇਸੇ ਤ੍ਰਾਸਦੀ ਦੀ ਪੇਸ਼ਕਾਰੀ ਹਨਪੰਜਾਬ ਵਿੱਚ ਚੱਲਿਆ ਕਾਲਾ ਦੌਰ ਲੋਕਾਂ ਲਈ ਤਸ਼ੱਦਦ ਬਣਿਆਕਾਲੇ ਦੌਰ ਦੀ ਅੱਗ ਵਿੱਚ ਲੀਡਰਾਂ ਅਤੇ ਕੁਝ ਅਫਸਰਾਂ ਨੇ ਰੋਟੀਆਂ ਸੇਕੀਆਂਡਗਮਗਾਉਂਦੀ ਸਟੇਟ ਨੇ ਵੱਡੀ ਪੱਧਰ ’ਤੇ ਪਰਵਾਸ ਨੂੰ ਜਨਮ ਦਿੱਤਾਦੁਨੀਆਂ ਵਿੱਚ ਸਭ ਤੋਂ ਵੱਡਾ ਦਰਦ ਪੰਜਾਬ ਲਈ ਪ੍ਰਵਾਸ ਦਾ ਹੋ ਨਿੱਬੜਿਆਜਵਾਨੀ ਵਿਦੇਸ਼ਾਂ ਵਿੱਚ, ਬੁਢੇਪਾ ਪੰਜਾਬ ਵਿੱਚਜਵਾਨੀ ਵਿਦੇਸ਼ਾਂ ਵਿੱਚ ਰੁਲ ਗਈ ਅਤੇ ਬੁਢੇਪਾ ਪੰਜਾਬ ਵਿੱਚਲੀਡਰ ਇੱਥੋਂ ਦਾ ਬੇਖਬਰ ਰਿਹਾ ਕਿਉਂਕਿ ਉਹਨੂੰ ਤਾਂ ਸਿਵਿਆਂ ਵਿੱਚ ਮੱਚਦੀ ਅੱਗ ’ਤੇ ਸੇਕਣ ਵਿੱਚ ਸਵਾਦ ਆਉਂਦਾਜਵਾਨੀ ਨੂੰ ਵਿਦੇਸ਼ ਖਾ ਗਏ ਅਤੇ ਬੁਢੇਪੇ ਨੂੰ ਆਪਣਿਆਂ ਤੋਂ ਵਿਛੜਿਆਂ ਦਾ ਹੇਰਵਾ1947 ਤੋਂ ਬਾਅਦ ਪੰਜਾਬ ਦਾ ਇਹ ਸਭ ਤੋਂ ਵੱਡਾ ਉਜਾੜਾ ਸੀਵਿਦੇਸ਼ ਪਰਵਾਸ ਰਾਹੀਂ ਸਾਡੀ ਸਿਆਣਪ ਅਤੇ ਯੋਗਤਾ ਨਿਗਲ ਗਏਜਿਸ ਜਵਾਨੀ ਨੇ ਇੱਥੇ ਰਹਿ ਕੇ ਪੰਜਾਬ ਨੂੰ ਵਸਦਿਆਂ ਵਿੱਚ ਕਰਨਾ ਸੀ, ਉਹ ਇੱਥੋਂ ਚਲੇ ਗਈ

ਨਸ਼ਾ, ਬੇਰੁਜ਼ਗਾਰੀ ਅਤੇ ਡਰ

ਜਿਹੜੀ ਜਵਾਨੀ ਪੰਜਾਬ ਵਿੱਚ ਬਚੀ, ਉਹਨੂੰ ਨਸ਼ਿਆਂ ਨੇ ਨਿਗਲਣਾ ਸ਼ੁਰੂ ਕਰ ਦਿੱਤਾਸਰਕਾਰ ਦੀਆਂ ਗਲਤ ਨੀਤੀਆਂ, ਰੁਜ਼ਗਾਰ ਦਾ ਜ਼ੀਰੋ ਹੋਣਾ ਅਤੇ ਨਸ਼ੇ ਦੀ ਸਪਲਾਈ ਦਾ ਵਧ ਜਾਣਾ ਕੁਝ ਹੱਦ ਤਕ ਵਸਦੇ ਪੰਜਾਬ ਨੂੰ ਫਿਰ ਉਜਾੜਨ ਲੱਗਿਆਨਸ਼ੇ ਨੇ ਇਸ ਪੰਜਾਬ ਦਾ ਤਵਾਜ਼ਨ ਵਿਗਾੜ ਦਿੱਤਾਜਵਾਨੀ ਕੁਰਾਹੇ ਪੈ ਗਈ, ਲੁੱਟਾਂ-ਖੋਹਾਂ ਵਧਣ ਲੱਗੀਆਂਡਰ ਦਾ ਮਾਹੌਲ ਸਿਰਜਿਆ ਜਾਣ ਲੱਗਾਘਰਾਂ ਨੂੰ ਸ਼ਾਮ ਤੋਂ ਪਹਿਲਾਂ ਹੀ ਜਿੰਦਰੇ ਵੱਜਣ ਲੱਗੇਮਾਪਿਆਂ ਨੂੰ ਬੱਚੇ ਬਚਾਉਣੇ ਮੁਸ਼ਕਿਲ ਹੋ ਗਏਬਾਕੀਆਂ ਨੂੰ ਨਸ਼ਿਆਂ ਅਤੇ ਨਸ਼ੇੜੀਆਂ ਤੋਂ ਆਪਣੇ ਬੱਚਿਆਂ ਬਚਾਉਣ ਦਾ ਡਰ ਬੇਚੈਨ ਕਰਦਾ ਹੈਸਰਕਾਰਾਂ ਸੱਤਾ ਦੇ ਨਸ਼ੇ ਵਿੱਚ ਚੂਰ ਹੋ ਗਈਆਂਸੜਕਾਂ ਖੂਨ ਪੀਣੀਆਂ ਬਣ ਗਈਆਂਵੱਡੀ ਪੱਧਰ ’ਤੇ ਜਵਾਨੀ ਸੜਕਾਂ ਨੇ ਨਿਗਲਣੀ ਸ਼ੁਰੂ ਕਰ ਦਿੱਤੀਪੰਜਾਬ ਪੂਰੀ ਤਰ੍ਹਾਂ ਅਸੁਰੱਖਿਅਤ ਹੁੰਦਾ ਗਿਆ

ਵੋਟ ਬੈਂਕ ਬਣਿਆ ਪੰਜਾਬ

ਲੀਡਰਾਂ ਨੇ ਲੋਕਾਂ ਨੂੰ ਪੂਰੀ ਤਰ੍ਹਾਂ ਵੋਟ ਬੈਂਕ ਵਿੱਚ ਤਬਦੀਲ ਕਰ ਦਿੱਤਾ ਹੈਵੋਟਾਂ ਲੈਣ ਸਾਰੇ ਹੱਦ-ਬੰਨੇ ਟਪ ਗਏਮਾੜੇ ਸਿਸਟਮ ਦਾ ਬਹੁਤ ਵਿਸਥਾਰ ਹੋਇਆਵੋਟਾਂ ਲੈਣ ਲਈ ਮੁਫਤ ਦੀਆਂ ਰਿਓੜੀਆਂ ਵੰਡਣ ਦੀ ਨਵੀਂ ਪਰੰਪਰਾ ਸ਼ੁਰੂ ਹੋ ਗਈ

ਸੋਨੇ ਦੀ ਚਿੜੀ ਪੰਜਾਬ ਕੰਗਾਲ ਹੋਣ ਵੱਲ ਵਧਣ ਲੱਗਾਕਰਜ਼ੇ ਦੀ ਪੰਡ ਭਾਰੀ ਹੁੰਦੀ ਗਈਸੱਤਾ ਦਾ ਸਰੂਰ ਉਸੇ ਤਰ੍ਹਾਂ ਕਾਇਮ ਰਿਹਾਕਰਜ਼ੇ ਨੂੰ ਮਾਣ ਸਮਝਿਆ ਜਾਣ ਲੱਗਾਮੁਫਤਖੋਰੀ ਨੇ ਪੰਜਾਬ ਨੂੰ ਤਰਸ ਦਾ ਪਾਤਰ ਬਣਾ ਦਿੱਤਾਮੁਫਤ ਬਿਜਲੀ ਨੇ ਲੋਕਾਂ ਨੂੰ ਆਪਹੁਦਰੇ ਬਣਾ ਦਿੱਤਾਬਿਜਲੀ ਦੀ ਬੱਚਤ ਜ਼ੀਰੋ ਹੋ ਗਈਬਿਜਲੀ ’ਤੇ ਚਲਦੀਆਂ ਪਾਣੀ ਵਾਲੀਆਂ ਮੋਟਰਾਂ ਨਾਨ-ਸਟਾਪ ਹੋ ਗਈਆਂਪੰਜਾਬ ਧਰਤੀ ਨੂੰ ਬੰਜਰ ਕਰਨ ਦੇ ਰਾਹ ਤੁਰ ਪਿਆਘਰਾਂ ਵਿੱਚ ਮੋਟਰਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਪੀਣ ਵਾਲੇ ਪਾਣੀ ਦੀ ਹੋਵੇਗੀਪੰਜਾਬ ਰਾਜਸਥਾਨ ਬਣਨ ਵੱਲ ਵੱਧ ਰਿਹਾ ਹੈਇਹ ਸਭ ਮੁਫਤ ਬਿਜਲੀ ਕਰਕੇ ਹੈ

ਧਰਨਿਆਂ ਦੀ ਰਾਜਧਾਨੀ

ਸਰਕਾਰਾਂ ਦੇ ਆਪਹੁਦਰੇ ਹੋਣ ਕਰਕੇ ਲੋਕ ਵੀ ਆਪਹੁਦਰੇ ਹੋਣ ਲੱਗ ਪਏ ਹਨਪੰਜਾਬ ਵਿੱਚ ਅਰਾਜਕਤਾ ਫੈਲਣ ਲੱਗ ਪਈ ਹੈਇਹਨੇ ਸਟੇਟ ਦੀ ਬੇਅਰਾਮੀ ਵਿੱਚ ਹੋਰ ਵਾਧਾ ਕੀਤਾ ਜਦੋਂ ਸਰਕਾਰਾਂ ਨਿਕੰਮੀਆਂ ਹੋਣ ਲੱਗੀਆਂ ਤਾਂ ਪੰਜਾਬ ਧਰਨਿਆਂ ਦੀ ਰਾਜਧਾਨੀ ਬਣਨ ਲੱਗਾਇਹਦੇ ਕਰਕੇ ਇੰਡਸਟਰੀ ਪਲਾਨ ਕਰਨ ਲੱਗੀਕਾਰੋਬਾਰੀ ਪੈਸਾ ਉੱਥੇ ਹੀ ਨਿਵੇਸ਼ ਕਰੇਗਾ ਜਿੱਥੇ ਉਹਨੂੰ ਇੰਡਸਟਰੀ ਦਾ ਭਵਿੱਖ ਸੁਰੱਖਿਅਤ ਮਿਲੇਗਾਕਿਸਾਨ, ਮਜ਼ਦੂਰ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਸਰਕਾਰ ਦਾ ਘੋਗਲ਼ਕੰਨੇ ਹੋਣਾ ਇਨ੍ਹਾਂ ਵਰਗਾਂ ਵਿੱਚ ਬੇਚੈਨੀ ਪੈਦਾ ਕਰਦਾ ਹੈਕਈ ਵਾਰੀ ਦੁੱਧ ਮੀਂਗਣਾਂ ਘੋਲ ਕੇ ਦਿੱਤਾ ਜਾਂਦਾ ਹੈਲੋਕ ਮਸਲਿਆਂ ਪ੍ਰਤੀ ਸਰਕਾਰ ਦੀ ਪਹੁੰਚ ਹਾਂ ਪੱਖੀ ਨਹੀਂ ਹੈ

ਧਰਮ ਅਤੇ ਰਾਜਨੀਤੀ

ਪੰਜਾਬ ਵਿੱਚ ਧਰਮ ਅਤੇ ਰਾਜਨੀਤੀ ਰਲਗੱਡ ਹੋਣ ਲੱਗੇ ਹਨਧਰਮ ਨੀਤੀ ਹੈ ਅਤੇ ਰਾਜਨੀਤੀ ਕੂੜ ਨੀਤੀਧਰਮ ਰਾਜਨੀਤੀ ਨੂੰ ਰਾਹ ਦੱਸੇਗਾ ਕਿਉਂਕਿ ਧਰਮ ਸੱਚ ਹੈਪਰ ਹੋ ਉਲਟ ਗਿਆਰਾਜਨੀਤੀ ਧਰਮ ਨੂੰ ਰਾਹ ਦੱਸਣ ਲੱਗੀ ਹੈ, ਜਿਸਨੇ ਪੰਜਾਬ ਨੂੰ ਹੋਰ ਵੀ ਅਸੰਤੁਲਿਤ ਕਰ ਦਿੱਤਾ ਹੈਚਲਾਕ ਰਾਜਨੀਤੀ ਧਰਮ ਨੂੰ ਵਰਤਣ ਲੱਗ ਪਈ ਹੈਰਾਜਨੀਤੀ ਨੇ ਚਲਾਕੀ ਨਾਲ ਧਰਮ ’ਤੇ ਹਾਂ ਕਹਿਣ ਵਾਲੇ ਬੰਦੇ ਬਿਠਾ ਦਿੱਤੇਨਤੀਜਾ ਇਹ ਨਿਕਲਿਆ ਕਿ ਧਰਮ ਰਾਜਨੀਤੀ ਤੋਂ ਸੇਧ ਲੈਣ ਲੱਗਾ ਇੱਥੇ ਆ ਕੇ ਪੰਜਾਬ ਬਿਲਕੁਲ ਅਸੰਤੁਲਿਤ ਹੋ ਗਿਆਧਾਰਮਿਕ ਆਗੂਆਂ ਨੂੰ ਧਰਮ ਦੀ ਉੱਚਤਾ ਅਤੇ ਆਸਥਾ ਨੂੰ ਪਹਿਲ ਦੇਣੀ ਚਾਹੀਦੀ ਹੈ

ਦ੍ਰਖਤਾਂ ਦਾ ਕਤਲੇਆਮ ਅਤੇ ਵਾਤਾਵਰਨ

ਜਦੋਂ ਦੀਆਂ ਸੜਕਾਂ ਚੌੜੀਆਂ ਹੋਈਆਂ ਹਨ, ਪੰਜਾਬ ਵਿੱਚ ਦ੍ਰਖਤਾਂ ਦੀ ਆਫਤ ਆ ਗਈਸੜਕਾਂ ਚੌੜੀਆਂ ਹੋ ਗਈਆਂ ਅਤੇ ਦ੍ਰਖਤ ਨੂੰ ਦ੍ਰਖਤਚੋਰ ਛਕ ਗਏ ਵਾਤਾਵਰਣ ਦਾ ਵੱਡਾ ਵਿਗਾੜ ਆ ਗਿਆ

ਦ੍ਰਖਤਾਂ ਨੇ ਵਾਤਾਵਰਣ ਦਾ ਸੰਤੁਲਨ ਬਣਾਉਣਾ ਸੀ ਪਰ ਕੱਟਣ ਕਰਕੇ ਵਾਤਾਵਰਣ ਵਿੱਚ ਵੱਡਾ ਵਿਗਾੜ ਆ ਗਿਆਪੰਜਾਬ ਵਿੱਚ ਜੰਗਲ ਹੇਠ ਰਕਬਾ ਘਟਣ ਲੱਗਾ ਜੋ ਪੰਜਾਬ ਲਈ ਸਭ ਤੋਂ ਵੱਡੀ ਖਤਰੇ ਦੀ ਘੰਟੀ ਹੈਰੁੱਖ ਧਰਤੀ ਦੇ ਫੇਫੜੇ ਹਨ ਅਤੇ ਮਨੁੱਖ ਦੇ ਵੀਰੁੱਖਾਂ ਦੇ ਕੱਟਣ ਨਾਲ ਧਰਤੀ ਪ੍ਰਦੂਸ਼ਿਤ ਹੋਈ ਹੈ ਅਤੇ ਮਨੁੱਖ ਦੀ ਸਿਹਤ ਖੁਰੀ ਹੈਵਾਤਾਵਰਨਿਕ ਵਿਗਾੜ ਜੀਵਨ ਦੇ ਹਰ ਪੱਖ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ

ਅੱਜ ਪੰਜਾਬ ਕਿੱਧਰ ਜਾਵੇ

ਅੱਜ ਪੰਜਾਬ ਸਹਿਮਿਆ ਪਿਆ, ਪੂਰੀ ਤਰ੍ਹਾਂ ਡਰ ਰਿਹਾ ਹੈ, ਪੰਜਾਬ ਨੂੰ ਕੋਈ ਰਾਹ ਨਹੀਂ ਦਿਸ ਰਿਹਾ, ਕਿੱਧਰ ਜਾਵੇਸਿਸਟਮ ਨੇ ਪੰਜਾਬ ਨੂੰ ਠੀਕ ਕਰਨਾ ਸੀ ਪਰ ਸਿਸਟਮ ਤਾਂ ਆਪ ਗਰਕਿਆ ਪਿਆ ਹੈਪੰਜਾਬ ਨੂੰ ਸਭ ਨੇ ਬੇਆਸ ਕੀਤਾ ਹੈਕੀ ਅੱਜ ਪੰਜਾਬ ਰਹਿਣਯੋਗ ਹੈ? ਇਸਦਾ ਮੰਥਨ ਕਰਨਾ ਬਣਦਾਨਸ਼ਾ ਅਤੇ ਗੈਂਗਸਟਰਵਾਦ ਪੰਜਾਬ ਨੂੰ ਡੋਬ ਰਿਹਾ ਹੈਆਮ ਮਨੁੱਖ ਸਹਿਮਿਆ ਪਿਆ ਹੈਕਿੱਧਰ ਨੂੰ ਜਾਵੇ, ਕੋਈ ਰਾਹ ਨਹੀਂ ਦਿਸ ਰਿਹਾਬਾਹਰ ਜਾਣ ਦਾ ਰਾਹ ਵੀ ਬੰਦ ਹੋ ਗਿਆਸੋਨੇ ਦੀ ਚਿੜੀ ਦਾ ਇਹ ਹਾਲ ਹੋਊ, ਕਿਸੇ ਨੇ ਸੋਚਿਆ ਤਕ ਨਹੀਂ ਸੀਡਰ ਵਾਲੇ ਮਾਹੌਲ ਵਿੱਚ ਸਭ ਕੁਝ ਸਟੇਟ ਪ੍ਰਤੀ ਨਕਾਰਾਤਮਕ ਹੁੰਦਾ ਹੈ

ਪੰਜਾਬ ਨੂੰ ਫਿਰ ਵਸਾਉਣਾ ਪਵੇਗਾ

ਜਿੱਥੋਂ ਤਕ ਪੰਜਾਬ ਨੂੰ ਵਸਦਾ ਕਰਨ ਦੀ ਗੱਲ ਹੈ, ਜਿਊਂਦਿਆਂ ਵਿੱਚ ਲਿਜਾਣ ਦੀ ਗੱਲ ਹੈ, ਇਹ ਕੰਮ ਸਰਕਾਰਾਂ ਨੇ ਨਹੀਂ ਕਰਨਾ; ਹਰ ਆਮ ਬੰਦੇ ਨੂੰ ਇਸ ਕੰਮ ਵਿੱਚ ਕੁੱਦਣਾ ਪਵੇਗਾਮੁਫਤਖੋਰੀ ਨੂੰ ਛੱਡ ਕੇ ਬਾਬੇ ਨਾਨਕ ਦੇ ਕਿਰਤ ਵਾਲੇ ਰਾਹ ’ਤੇ ਤੁਰਨਾ ਪਵੇਗਾਆਪਣੇ ਬੱਚਿਆਂ ਦੇ ਪਹਿਰੇਦਾਰ ਖੁਦ ਬਣਨਾ ਪਵੇਗਾਪਾਣੀ ਬਚਾਉਣ ਅਤੇ ਵੱਡੀ ਪੱਧਰ ’ਤੇ ਦ੍ਰਖਤ ਲਾ ਕੇ ਉਨ੍ਹਾਂ ਨੂੰ ਪਾਲਣ ਦੀ ਮੁਹਿੰਮ ਵਿੱਢਣੀ ਪਵੇਗੀਕਾਰੋਬਾਰੀਆਂ ਨੂੰ ਯਕੀਨ ਦਿਵਾਉਣਾ ਪਵੇਗਾ ਕਿ ਪੰਜਾਬ ਉਨ੍ਹਾਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈਨਿੱਜੀ ਲਾਭਾਂ ਨੂੰ ਤਿਆਗ ਕੇ ਸਮਾਜ ਦੇ ਫਾਇਦੇ ਦੀ ਗੱਲ ਕਰਨੀ ਪਵੇਗੀ

ਪੰਜਾਬ ਨੂੰ ਫਿਰ ਵਸਾਉਣਾ ਹੈ ਤਾਂ ਸਰਕਾਰਾਂ ਦੇ ਭਰੋਸੇ ਨਾ ਬੈਠੋ। ਪੰਜਾਬ ਦੇ ਹਰ ਆਮ ਬੰਦੇ ਨੂੰ ਆਪਣਾ ਹਿੱਸਾ ਪਾਉਣਾ ਪਵੇਗਾਬਾਬੇ ਨਾਨਕ ਦੇ ਕਿਰਤ ਵਾਲੇ ਰਾਹ ’ਤੇ ਤੁਰ ਕੇ, ਪਾਣੀ ਬਚਾ ਕੇ, ਦ੍ਰਖਤ ਲਾ ਕੇ, ਬੱਚਿਆਂ ਨੂੰ ਬਚਾ ਕੇ ਅਤੇ ਪੰਜਾਬ ਨੂੰ ਸੁਰੱਖਿਅਤ ਬਣਾ ਕੇ ਹੀ ਇਹ ਧਰਤੀ ਮੁੜ ਵਸ ਸਕਦੀ ਹੈ

ਪੰਜਾਬ ਵਸਦਾ ਗੁਰਾਂ ਦੇ ਨਾਂ ’ਤੇ ਅਤੇ ਇਸ ਨੂੰ ਵਸਦਾ ਰੱਖਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

Piara Singh Gurne Kalan

Piara Singh Gurne Kalan

Gurne Kalan, Mansa, Punjab, India.
WhatsApp: (91 - 99156 - 21188)