PiaraSGurneKalan7ਦਾਦੇ ਦੀ ਕੁੱਟ ਦੇ ਸਤਾਏ ਮੇਰੇ ਦੋ ਤਾਏ ਕਲਕੱਤੇ ਚਲੇ ਗਏ। ਤਾਇਆ ਤੇ ਚਾਚਾ ਪਿੰਡੋ ਪਿੰਡ ਡੱਗੀ
(4 ਮਾਰਚ 2025)

 

3 March 2025

ਇਹ ਤਸਵੀਰ ਪੰਜਾਬੀ ਟ੍ਰਿਬਿਊਨ ਔਨਲਾਈਨ ਵਿੱਚੋਂ ਲਈ ਗਈ ਹੈ

*   *   * 

ਮੈਂ ਇੱਕ ਪੇਂਡੂ ਵਿਦਿਆਰਥੀ ਸੀਮੈਂ ਬੀ.ਏ.ਵਿੱਚ ਮੱਥਾ ਗਣਿਤ ਜਿਹੇ ਔਖੇ ਵਿਸ਼ੇ ਨਾਲ ਲਾ ਲਿਆ ਪੜ੍ਹਾਈ ਗਣਿਤ ਦੀ ਬਹੁਤ ਔਖੀ ਤੇ ਸਿਲੇਬਸ ਬਹੁਤ ਜ਼ਿਆਦਾ, ਬਿਨਾਂ ਟਿਊਸ਼ਨ ਤੋਂ ਸਰਦਾ ਨਹੀਂ ਸੀਸਿਲੇਬਸ ਬਹੁਤ ਜ਼ਿਆਦਾ ਤੇ ਕਾਲਜ ਵਿੱਚ ਜਮਾਤਾਂ ਉੰਨੀਆਂ ਲੱਗਦੀਆਂ ਨਹੀਂ ਸਨ, ਮੈਂ ਟਿਊਸ਼ਨ ਲਈ ਸੁਨੀਲ ਸਰ ਕੋਲ ਬੁਢਲਾਡੇ ਜਾਂਦਾਉਹਨਾਂ ਕੋਲ ਸਵੇਰੇ ਸਾਢੇ ਪੰਜ ਵਾਲਾ ਬੈਚ ਮਿਲਿਆਪਿੰਡੋਂ ਪੰਜ ਵਜੇ ਕੋਈ ਬੱਸ ਨਹੀਂ ਸੀ ਜਾਂਦੀ, ਮੇਰੇ ਪਿਤਾ ਨੇ ਸਾਈਕਲ ਲੈ ਦਿੱਤਾਪੂਰੀ ਸਰਦੀ ਹੁੰਦੀ ਤੇ ਮੈਂ ਸਾਈਕਲ ’ਤੇ ਪਿੰਡੋਂ ਬੁਢਲਾਡੇ ਨੂੰ 5 ਵਜੇ ਚੱਲ ਪੈਂਦਾਸਰਦੀ ਅਤੇ ਉੱਤੋਂ ਹਨੇਰਾ, ਡਰਦਾ ਰੱਬ ਰੱਬ ਕਰਦਾ ਮੈਂ ਸਰ ਦੇ ਘਰ ਪਹੁੰਚਦਾਰਾਹ ਵਿੱਚ ਹੱਡਾ ਰੋੜੀ ਪੈਣੀ, ਖੂਨ ਮਾਸ ਤੇ ਕੁੱਤੇਬਹੁਤ ਡਰ ਲਗਦਾਕਈਆਂ ਨੇ ਕਹਿਣਾ ਕਿ ਬਿਆਸ ਘਰ ਕੋਲ ਭੂਤਾਂ ਦਾ ਡੇਰਾ ਹੈਉਸ ਥਾਂ ਦੇ ਲਾਗਿਉਂ ਲੰਘਦਿਆਂ ਹੋਰ ਵੀ ਡਰ ਲੱਗਣਾ ਜਦੋਂ ਵੀ ਕੋਈ ਆਵਾਜ਼ ਸੁਣਨੀ ਜਾਂ ਖੜਕਾ ਹੋਣਾ ਤਾਂ ਮੈਂ ਵਾਹਿਗੁਰੂ-ਵਾਹਿਗੁਰੂ ਬੋਲਣਾ ਸ਼ੁਰੂ ਕਰ ਦੇਣਾਪੜ੍ਹਾਈ ਤੋਂ ਬਿਨਾਂ ਕੋਈ ਚਾਰਾ ਨਹੀਂ ਸੀਆਪਣੇ ਚੰਗੇ ਭਵਿੱਖ ਦਾ ਚਾਨਣ ਸਾਹਮਣੇ ਸਿਰਜਿਆ ਹੋਇਆ ਸੀ

ਆਪਣੇ ਸਮੇਂ ਬਾਰੇ ਸੋਚਦਿਆਂ ਮੈਂ 1959 ਦੇ ਦੌਰ ਵਿੱਚ ਚਲਾ ਗਿਆ। ਕਿਸੇ ਕੱਚੇ ਰਸਤੇ ’ਤੇ ਮੇਰਾ ਪਿਓ ਤੁਰ ਕੇ ਬੁਢਲਾਡੇ ਪੜ੍ਹਨ ਜਾਂਦਾਘਰੇ ਅੰਤਾਂ ਦੀ ਗਰੀਬੀ, ਦਾਦਾ ਕਾਮਰੇਡ, ਪਿਤਾ ਸਣੇ 8 ਬੱਚੇ, ਘਰੇ ਭੰਗ ਭੁੱਜਦੀ ਤੇ ਦਾਦਾ ਦੇਸ਼ ਵਿੱਚ ਕਾਮਰੇਡੀ ਰਾਹੀਂ ਕ੍ਰਾਂਤੀਆਂ ਲਿਆਉਣ ਦੇ ਰਾਹ ਤੁਰਿਆ ਰਹਿੰਦਾਪਿਤਾ ਦੱਸਦੇ ਹੁੰਦੇ ਕਿ ਟੁੱਟੀ ਫਿੱਡੀ ਜੁੱਤੀ ਉਨ੍ਹਾਂ ਦੇ ਪੈਰੀਂ ਹੋਣੀ, ਕੱਚਾ ਰਾਹ ਤੇ ਰਸਤੇ ਵਿੱਚ ਰੇਤ ਦਾ ਟਿੱਬਾ ਪੈਣਾਟਿੱਬਾ ਸ਼ੁਰੂ ਹੋਣ ਤੋਂ ਪਹਿਲਾਂ ਬੋਹੜ ਦਾ ਇੱਕ ਦ੍ਰਖਤ ਸੀਪਿਤਾ ਪੜ੍ਹਾਈ ਦੇ ਨਾਲ ਨਾਲ ਪਿਤਾ ਪੁਰਖੀ ਕਿੱਤਾ ਸਲਾਈ ਦਾ ਕੰਮ ਕਰਦਾਕਿਤਾਬਾਂ ਵਾਲੇ ਝੋਲੇ ਵਿੱਚ ਰੱਸੀਆਂ ਪਾ ਲੈਣੀਆਂਟਿੱਬਾ ਸ਼ੁਰੂ ਹੋਣ ਤੋਂ ਪਹਿਲਾਂ ਬੋਹੜ ਦੇ ਪੱਤੇ ਤੋੜ ਕੇ ਫਿੱਡੀ ਜੁਤੀ ਦੇ ਉੱਪਰ ਦੀ ਲਪੇਟ ਕੇ ਉੱਪਰ ਰੱਸੀਆਂ ਬੰਨ੍ਹ ਲੈਣੀਆਂਫਿਰ ਵੀ ਕਿਤੋਂ ਮੋਰੀ ਵਿੱਚੋਂ ਰੇਤ ਪੈਰਾਂ ’ਤੇ ਪੈ ਜਾਣੀ ਤਾਂ ਪੈਰਾਂ ’ਤੇ ਛਾਲੇ ਹੋ ਜਾਣੇਪਰ ਪੜ੍ਹਾਈ ਦੀ ਲਗਨ ਛਾਲਿਆਂ ਦੇ ਦਰਦ ਨੂੰ ਰੁਕਾਵਟ ਨਾ ਬਣਨ ਦਿੰਦੀਗਰੀਬੀ ਦਾ ਦੁੱਖ ਛਾਲਿਆਂ ਦੀ ਪੀੜ ਨਾਲੋਂ ਵੱਡਾ ਸੀਪਿਤਾ ਜੀ ਦੱਸਦੇ ਕਿ ਪਿੰਡ ਦੇ ਇੱਕ ਦੋ ਜਣੇ ਸਾਈਕਲ ਦੀਆਂ ਟੱਲੀਆਂ ਵਜਾ ਕੇ ਕੋਲੋਂ ਲੰਘਦੇਅੰਤ ਉਹਨਾਂ ਦੀ ਅਮੀਰੀ ਹੀ ਉਹਨਾਂ ਨੂੰ ਲੈ ਬੈਠੀਨਸ਼ੇ ਪੱਤਿਆਂ ’ਤੇ ਲੱਗ ਗਏ ਤੇ ਜਲਦੀ ਹੀ ਇਸ ਦੁਨੀਆਂ ਤੋਂ ਰੁਖਸਤ ਹੋ ਗਏਪਿਤਾ ਨੇ 1959 ਵਿੱਚ ਦਸਵੀਂ ਦੀ ਪ੍ਰੀਖਿਆ ਚੰਗਿਆਂ ਨੰਬਰਾਂ ਨਾਲ ਪਾਸ ਕਰ ਲਈਗਣਿਤ ਉਹਨਾਂ ਨੂੰ ਬਹੁਤ ਜ਼ਿਆਦਾ ਆਉਂਦਾ ਸੀ

ਮੈਂ ਵੀ ਉਸੇ ਰਸਤੇ ਤੋਂ ਡਰਦਾ ਡਰਦਾ ਹਰ ਰੋਜ਼ ਲੰਘਦਾਸੁਨੀਲ ਸਰ ਦੀ ਮਾਤਾ ਨੇ ਚਾਹ ਦਾ ਕੱਪ ਸਰ ਨਾਲ ਮੈਨੂੰ ਵੀ ਦੇ ਦੇਣਾਮਾਤਾ ਕਹਿੰਦੀ, “ਜਵਾਕ ਠੰਢ ਵਿੱਚੋਂ ਆਇਆ” ਚਾਹ ਪੀ ਕੇ ਸਰ ਨੇ ਪੜ੍ਹਾ ਦੇਣਾ ਤੇ ਮੈਂ ਵਾਪਸ ਆਪਣੇ ਘਰ ਆ ਕੇ ਕਾਹਲੀ ਨਾਲ ਕਾਲਜ ਚਲੇ ਜਾਣਾਕਈ ਵਾਰ ਸਾਰਾ ਦਿਨ ਭੁੱਖੇ ਰਹਿਣਾ ਤੇ ਸ਼ਾਮ ਨੂੰ ਘਰ ਆ ਕੇ ਰੋਟੀ ਖਾਣੀਪਿਤਾ ਸਖਤ ਬਹੁਤ ਸਨ, ਕਦੇ ਇੱਕ ਰੁਪਇਆ ਵੀ ਫਾਲਤੂ ਨਹੀਂ ਦਿੱਤਾਉਹਨਾਂ ਦੀ ਧਾਰਨਾ ਸੀ ਕਿ ਫਾਲਤੂ ਪੈਸੇ ਨਾਲ ਬੱਚੇ ਵਿਗੜ ਜਾਂਦੇ ਹਨਮੇਰੇ ਨਾਲ ਦੇ ਕਈ ਕੰਟੀਨ ਵਿੱਚ ਚਾਹ ਪੀਂਦੇ ਤੇ ਨਾਲ ਕੁਝ ਖਾ ਲੈਂਦੇਮੇਰੇ ਲਈ ਅਜਿਹਾ ਮੌਕਾ ਮਹੀਨੇ ਵਿੱਚ ਇੱਕ ਅੱਧੀ ਵਾਰ ਹੀ ਆਉਣਾਪਰਸ ਖਾਲੀ ਪਰ ਖਾਣ ਪੀਣ ਦੀਆਂ ਚੀਜ਼ਾਂ ਸਾਹਮਣੇ ਹੋਣੀਆਂ

ਪਿਤਾ ਜੀ ਦਸਵੀਂ ਪਾਸ ਕਰ ਗਏਕਈ ਨੌਕਰੀਆਂ ਮਿਲੀਆਂ ਪਰ ਘਰ ਦੀ ਗਰੀਬੀ ਅੜਿੱਕਾ ਬਣ ਜਾਣੀਮੇਰਾ ਤਾਇਆ ਕਹਿ ਦਿੰਦਾ ਕਿ ਕੰਮ ਕਰਤਾਇਆ ਘਰ ਦਾ ਮੋਢੀ ਸੀਦਾਦੇ ਦੀ ਕੁੱਟ ਦੇ ਸਤਾਏ ਮੇਰੇ ਦੋ ਤਾਏ ਕਲਕੱਤੇ ਚਲੇ ਗਏਤਾਇਆ ਤੇ ਚਾਚਾ ਪਿੰਡੋ ਪਿੰਡ ਡੱਗੀ ਵੇਚਦੇ ਤੇ ਪਿਤਾ ਘਰੇ ਕੱਪੜੇ ਸਿਉਂਦਾਜਿੰਨੇ ਪੈਸੇ ਵੱਟੇ ਜਾਂਦੇ, ਉਹ ਤਾਏ ਅੱਗੇ ਢੇਰੀ ਕਰਨੇ ਪੈਂਦੇ ਜਦੋਂ ਨੌਕਰੀ ਮਿਲੀ ਤਾਂ ਤਾਇਆ ਕਹਿ ਦਿੰਦਾ ਕਿ ਚੱਲ ਸਿਲਾਈ ਦਾ ਕੰਮ ਕਰਪਿਤਾ ਦਾ ਵਿਆਹ ਸਾਰੇ ਭਾਈਆਂ ਤੋਂ ਪਹਿਲਾਂ ਹੋ ਗਿਆ ਸੀਤਾਏ ਨੇ ਕਹਿਣਾ ਕਿ ਨਾਲੇ ਵਿਆਹ, ਨਾਲੇ ਨੌਕਰੀਪਿਤਾ ਨੂੰ ਪ੍ਰਾਇਮਰੀ ਅਧਿਆਪਕ ਤੇ ਸਿਹਤ ਵਿਭਾਗ ਵਿੱਚ ਨੌਕਰੀਆਂ ਮਿਲੀਆਂ ਪਰ ਘਰ ਦੀ ਗਰੀਬੀ ਕਾਰਨ ਦੋਵੇਂ ਨੌਕਰੀਆਂ ਛੱਡਣੀਆਂ ਪਈਆਂ

ਪਰ ਮੇਰੇ ਪਿਤਾ ਦੇ ਅੰਦਰ ਨੌਕਰੀ ਕਰਨ ਦੀ ਲਾਲਸਾ ਸਹਿਕ ਰਹੀ ਸੀਪਿਤਾ ਇੰਝ ਵੀ ਆਪਣੇ ਪੁੱਤਰ ਅੰਦਰ ਪ੍ਰਵੇਸ਼ ਕਰਦਾਮੈਂ 1998 ਤੋਂ ਅਧਿਆਪਕ ਹਾਂ ਤੇ 2006 ਤੋਂ ਗਣਿਤ ਅਧਿਆਪਕਪਿਤਾ ਦੀ ਪ੍ਰਾਇਮਰੀ ਅਧਿਆਪਕ ਬਣਨ ਦੀ ਇੱਛਾ ਮੈਂ 1998 ਵਿੱਚ ਪੂਰੀ ਕੀਤੀਗਣਿਤ ਵਿੱਚ ਪਿਤਾ ਦੇ ਹੁਸ਼ਿਆਰ ਹੋਣ ਦਾ 2006 ਵਿੱਚ ਗਣਿਤ ਮਾਸਟਰ ਬਣ ਕੇ ਸੁਪਨਾ ਪੂਰਾ ਕੀਤਾ

ਬਹੁਤ ਵਾਰ ਸੋਚਦਾ ਸੋਚਦਾ ਮੈਂ ਉਸੇ ਰਸਤੇ ’ਤੇ ਚਲਾ ਜਾਂਦਾ ਹਾਂਪਿਤਾ ਤੁਰ ਕੇ, ਡਰ ਕੇ ਟਿੱਬਾ ਪਾਰ ਕਰਦਾ ਤੇ ਮੈਂ ਸਾਈਕਲ ’ਤੇ ਡਰ ਕੇਉਹੀ ਰਸਤਾ ਸਫਲਤਾ ਤਕ ਲੈ ਗਿਆਪਿਤਾ ਜੀਵਨ ਵਿੱਚ ਇੱਕ ਸਫਲ ਪਿਤਾ ਸਿੱਧ ਹੋਇਆਤਿੰਨ ਭਰਾ ਪੂਰੇ ਸੈੱਟ, ਅੱਗੇ ਪਰਿਵਾਰ ਕਨੇਡਾ, ਸਾਈਕਲ ਤੋਂ ਜਹਾਜ਼ ਤਕ ਦਾ ਸਫਰਮੈਂ ਨਾਨਕੇ ਤੇ ਦਾਦਕੇ ਪਰਿਵਾਰ ਵਿੱਚ ਪਹਿਲਾ ਅਧਿਆਪਕ ਬਣਿਆ ਕਿਉਂਕਿ ਪਿਤਾ ਦਾ ਅਧਿਆਪਕ ਬਣਨੋਂ ਰਹਿ ਜਾਣਾ ਮੇਰੇ ਅੰਦਰ ਅਧਿਆਪਕ ਬਣ ਜਾਣ ਲਈ ਸਿਸਕੀਆਂ ਲੈ ਰਿਹਾ ਸੀ

ਉਹੀ ਔਕੜਾਂ ਭਰਿਆ ਰਾਹ ਮੇਰੀ ਅਤੇ ਪਿਤਾ ਦੀ ਸਫਲਤਾ ਦਾ ਗਵਾਹ ਬਣਿਆ ਰਹੇਗਾ ਅਤੇ ਰਾਹ ਦਸੇਰਾ ਵੀ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

Piara Singh Gurne Kalan

Piara Singh Gurne Kalan

Gurne Kalan, Mansa, Punjab, India.
WhatsApp: (91 - 99156 - 21188)