G K S Dhaliwal 7ਜ਼ੋਹਰਾਨ ਮਮਦਾਨੀ ਇਸ ਚੋਣ ਤੋਂ ਪਹਿਲਾਂ ਸਾਲ 2021 ਵਿੱਚ ਨਿਊਯਾਰਕ ਦੇ ...8 November 2025
(8 ਨਵੰਬਰ 2025)

 

8 November 2025ਅਮਰੀਕਾ ਦੇ ਸਭ ਤੋਂ ਵੱਡੇ ਅਤੇ ਵਿਸ਼ਾਲ ਸ਼ਹਿਰ ਨਿਊਯਾਰਕ ਦੇ ਨਵੇਂ ਮੇਅਰ ਜ਼ੋਹਰਾਨ ਮਮਦਾਨੀ ਨੇ ਨਾ ਕੇਵਲ ਉਮੀਦਵਾਰੀ ਚੋਣਾਂ ਵਿੱਚ ਡੈਮੋਕਰੈਟਿਕ ਪਾਰਟੀ ਦੇ ਵਿਰੋਧੀ ਉਮੀਦਵਾਰ ਐਂਡਰਿਉ ਕਿਊਮੋ, ਜਿਹੜਾ ਨਿਊਯਾਰਕ ਸਟੇਟ ਦਾ ਗਵਰਨਰ ਵੀ ਰਿਹਾ, ਦੀਆਂ ਚੀਕਾਂ ਕਢਾ ਦਿੱਤੀਆਂ ਬਲਕਿ ਰਿਪਬਲਿਕਨ ਉਮੀਦਵਾਰ ਵੱਲੋਂ ਚੋਣਾਂ ਵਿੱਚ ਵਰਤੇ ਹਰ ਹਰਬੇ ਨੂੰ ਫੇਲ ਕਰਕੇ ਟਰੰਪ ਦੀ ਸਿੱਧੀ ਵਿਰੋਧਤਾ ਅਤੇ ਧਮਕੀਆਂ ਦੀ ਪਰਵਾਹ ਨਾ ਕਰਦੇ ਹੋਏ ਮੇਅਰ ਦੀ ਚੋਣ ਵਿੱਚ ਵੱਡੀ ਜਿੱਤ ਪ੍ਰਾਪਤ ਕੀਤੀ ਹੈਮਮਦਾਨੀ ਨੇ ਮਹਾਂਨਗਰ ਦੇ ਲੋਕ-ਮੁੱਦਿਆਂ ਨੂੰ ਉੱਭਰਦੇ ਹੋਏ ਸਾਰੇ ਵਰਗਾਂ ਦਾ ਸਾਥ ਪ੍ਰਾਪਤ ਕੀਤਾਨਿਊਯਾਰਕ ਮਹਾਂਨਗਰ ਵਾਸਤਿਵ ਵਿੱਚ ਵਿਸ਼ਵ ਦਾ melting pot ਹੈਇੱਕ ਕਰੋੜ ਦੀ ਵਸੋਂ ਵਿੱਚ ਗੋਰੇ 35%, ਸਿਆਹ ਨਸਲ 22.7%, ਏਸ਼ੀਅਨ 15%, ਲੈਟਿਨ ਅਮਰੀਕਨ 18%, ਮਿਸ਼ਰਤ 10% ਅਤੇ ਕੇਵਲ 1% ਨੇਟਿਵ ਅਮਰੀਕਨ ਹਨਨਿਊਯਾਰਕ ਭਾਵੇਂ ਚਾਰ ਸੌ ਸਾਲ ਹੀ ਪੁਰਾਣਾ ਹੈ ਪਰ ਹੁਣ ਦੁਨੀਆਂ ਦੀ ਵਿਤੀ ਰਾਜਧਾਨੀ ਹੈਵਿਸ਼ਵ ਪੱਧਰ ਦਾ ਕੋਈ ਅਜਿਹਾ ਕਾਰੋਬਾਰ ਨਹੀਂ ਜਿਸਦਾ ਦਫਤਰ ਇੱਥੇ ਨਹੀਂ ਹੈਵਾਸ਼ਿੰਗਟਨ ਡੀ ਸੀ ਅਮਰੀਕਾ ਦਾ ਕੈਪੀਟਲ ਸਿਟੀ ਬਣਨ ਤੋਂ ਪਹਿਲਾਂ ਕਈ ਵਰ੍ਹੇ ਨਿਊਯਾਰਕ ਰਾਜਧਾਨੀ ਵੀ ਰਿਹਾ ਐਟਲਾਂਟਿਕ ਮਹਾਂਸਾਗਰ ਅਤੇ ਖੂਬਸੂਰਤ ਬੰਦਰਗਾਹ ਵਾਲਾ ਇਹ ਸ਼ਹਿਰ ਸੈਲਾਨੀਆ ਲਈ ਹਮੇਸ਼ਾ ਖਿੱਚ ਦਾ ਕੇਂਦਰ ਰਿਹਾ ਹੈਕਈ ਵਰ੍ਹਿਆਂ ਤੋਂ ਮਨਹੈਟਨ ਵਿੱਚ ਰਹਿੰਦੇ ਆਪਣੇ ਪੁੱਤਰ ਕੋਲ ਜਾਂਦਿਆਂ ਨਿਊਯਾਰਕ ਦਾ ਸੈਂਟਰਲ ਪਾਰਕ ਸਾਡੀ ਮਨਭਾਉਂਦੀ ਸੈਰਗਾਹ ਰਿਹਾ ਹੈਕਈ ਮੀਲਾਂ ਵਿੱਚ ਫੈਲੇ ਇਸ ਪਾਰਕ ਵਿਚਦੀ ਤੁਰਦਿਆਂ ਟਾਈਮ ਸੁਕੇਅਰ ਪਹੁੰਚਦਿਆਂ ਟਾਈਮ ਦਾ ਪਤਾ ਹੀ ਨਹੀਂ ਚਲਦਾ ਹੈ

ਜ਼ੋਹਰਾਨ ਮਮਦਾਨੀ ਦਾ ਜਨਮ ਭਾਵੇਂ ਯੁਗਾਂਡਾ ਵਿੱਚ 1991, 18 ਅਕਤੂਬਰ ਨੂੰ ਹੋਇਆ ਪਰ ਉਸਦੀਆਂ ਜੜ੍ਹਾਂ ਭਾਰਤ (ਪੰਜਾਬ) ਵਿੱਚ ਹਨਉਸਦੀ ਮਾਂ, ਮੀਰਾ ਨਾਇਰ ਦਾ ਪੰਜਾਬੀ ਪਿਤਾ ਅਮ੍ਰਿਤ ਲਾਲ ਨਈਅਰ ਇੱਕ ਆਈ ਏ ਐੱਸ ਅਧਿਕਾਰੀ ਦੇ ਤੌਰ ’ਤੇ ਉੜੀਸਾ ਵਿੱਚ ਤਾਇਨਾਤ ਸੀਮੀਰਾ ਦੀ ਮਾਂ ਪ੍ਰਵੀਨ ਨਈਅਰ ਇੱਕ ਸਮਾਜ ਸੇਵਕ ਦੇ ਤੌਰ ’ਤੇ ਵਿਚਰਦੀ ਸੀਮੀਰਾ ਦੀ ਆਪਣੀ ਪੜ੍ਹਾਈ ਸ਼ਿਮਲਾ, ਦਿੱਲੀ ਯੂਨੀਵਰਸਿਟੀ ਅਤੇ ਹਾਰਵਰਡ ਤੋਂ ਹੋਈ ਹੈਸਾਲ 1988 ਵਿੱਚ ਸਲਾਮਬੰਬੇਫਿਲਮ ਦੀ ਨਿਰਮਾਤਾ ਦੇ ਰੂਪ ਵਿੱਚ ਉਸਦੀ ਪਛਾਣ ਫਿਲਮ ਜਗਤ ਵਿੱਚ ਬਣੀਉਸ ਤੋਂ ਬਾਅਦ ਮਿਸੀਸਿਪੀ ਮਸਾਲਾ, ਮੌਨਸੂਨ ਵੈਡਿੰਗ, ਉਸਦੀਆਂ ਕਈ ਫਿਲਮਾਂ ਦੀ ਭਰਪੂਰ ਤਾਰੀਫ ਹੋਈਭਾਰਤ ਵਿੱਚ ਪਦਮ ਭੂਸ਼ਨ ਅਤੇ ਫਿਲਮ ਜਗਤ ਦੇ ਕਈ ਇਨਾਮਾਂ ਨਾਲ ਉਸ ਨੂੰ ਸਨਮਾਨਿਤ ਕੀਤਾ ਗਿਆਮੀਰਾ ਨਈਅਰ ਅੱਜ ਕੱਲ੍ਹ ਕੋਲੰਬੀਆ ਯੂਨੀਵਰਸਟੀ ਨਿਊਯਾਰਕ ਵਿੱਚ ਅਧਿਆਪਕ ਹੈ

ਜ਼ੋਹਰਾਨ ਮਮਦਾਨੀ ਇਸ ਚੋਣ ਤੋਂ ਪਹਿਲਾਂ ਸਾਲ 2021 ਵਿੱਚ ਨਿਊਯਾਰਕ ਦੇ Queens Astoria ਹਲਕੇ ਤੋਂ ਸੂਬੇ ਦੀ ਅਸੈਂਬਲੀ ਲਈ ਚੁਣਿਆ ਗਿਆ ਸੀਇਹ ਅਸੈਂਬਲੀ ਹਲਕਾ ਨਿਊਯਾਰਕ ਦੇ ਵੱਡੇ ਖੇਤਰਾਂ ਵਿੱਚੋਂ ਇੱਕ ਹੈਆਪਣੇ ਵੱਖਰੇ ਰਾਜਨੀਤਕ ਅੰਦਾਜ਼ ਅਤੇ ਖੂਬਸੂਰਤ ਪਛਾਣ ਕਰਕੇ ਉਹ ਜਲਦੀ ਆਪਣੀ ਡੈਮੋਕਰੈਟਿਕ ਪਾਰਟੀ ਦੀਆਂ ਸਫਾਂ ਵਿੱਚ ਅੱਗੇ ਆ ਗਿਆਸਾਲ 2024 ਵਿੱਚ ਜਦੋਂ ਨਿਊਯਾਰਕ ਦੇ ਮੇਅਰ ਲਈ ਮੁਢਲੀ ਉਮੀਦਵਾਰੀ ਦੀ ਪ੍ਰੀਖਿਆ ਚੱਲ ਰਹੀ ਸੀ ਤਾਂ ਉਸਨੇ ਐਂਡਰਿਉ ਕਿਊਮੋ ਵਰਗੇ ਧਨੰਤਰ ਦੀ ਪੁੱਠੀ ਬਾਜ਼ੀ ਲਵਾ ਦਿੱਤੀ ਅਤੇ ਮੇਅਰ ਲਈ ਉਮੀਦਵਾਰ ਬਣ ਕੇ ਰਿਪਬਲਕਿਨਾਂ ਲਈ ਵੱਡੀ ਚੁਣੌਤੀ ਬਣ ਗਿਆਡੌਨਲਡ ਟਰੰਪ ਖੁਦ ਅਤੇ ਉਸਦੀ ਪਾਰਟੀ ਨੇ ਮਮਦਾਨੀ ਨੂੰ ਹਰਾਉਣ ਲਈ ਉਸਦੇ ਪਿਛੋਕੜ ਅਤੇ ਉਸ ਨੂੰ ਕਮਿਊਨਿਸਟ ਕਹਿਕੇ ਭੰਡਣ ਵਿੱਚ ਕੋਈ ਕਸਰ ਨਹੀਂ ਛੱਡੀ ਸੀ ਪਰ ਅੱਜ ਚੁਣੇ ਜਾਣ ਬਾਅਦ ਉਸਨੇ ਨਿਊਯਾਰਕ ਵਾਸੀਆਂ ਨੂੰ ਸੰਬੋਧਨ ਕਰਦਿਆਂ ਆਪਣੀ ਜਿੱਤ ਨੂੰ ਨਵੀਂ ਸਵੇਰ ਦੇ ਉਦੇ ਹੋਣ ਨਾਲ ਤਸ਼ਬੀਹ ਦਿੱਤੀ ਹੈਉਸਨੇ ਟਰੰਪ ਦੀ ਰਾਜਨੀਤਕ ਦਾਦਾਗਿਰੀ ਨੂੰ ਵੰਗਾਰਦਿਆਂ ਕਿਹਾ ਕਿ ਜਿਸ ਨਿਊਯਾਰਕ ਨੇ ਮਮਦਾਨੀ ਨੂੰ ਐਨਾ ਉਭਾਰਿਆ ਹੈ, ਓਹੀ ਨਿਊਯਾਰਕ ਟਰੰਪ ਨੂੰ ਹਰਾਉਣ ਦੇ ਸਮਰੱਥ ਵੀ ਹੈ

ਕਈ ਮਹੀਨੇ ਪਹਿਲਾਂ ਜਦੋਂ ਇਹ ਚੋਣ ਸ਼ੁਰੂਆਤੀ ਦੌਰ ਵਿੱਚ ਸੀ ਤਾਂ ਨਿਊਯਾਰਕ ਰਹਿੰਦੇ ਸਾਡੇ ਡਾਕਟਰ ਪੁੱਤਰ ਨੇ ਮਮਦਾਨੀ ਦੇ ਜਨਤਕ ਤੌਰ ਤਰੀਕੇ ਅਤੇ ਉਸ ਵੱਲੋਂ ਉਭਾਰੇ ਜਾ ਰਹੇ ਮੁੱਦਿਆਂ ਦੀ ਤਾਰੀਫ ਕੀਤੀ ਸੀਸਾਨੂੰ ਸ਼ੱਕ ਸੀ ਕਿ ਕਿਵੇਂ ਕੋਈ ਪਰਵਾਸੀ ਯੰਗਮੈਨ ਟਰੰਪ ਦੀ ਰਾਜਨੀਤੀ ਨੂੰ ਕਾਟ ਕਰ ਸਕੇਗਾਨਿਊਯਾਰਕ ਬਹੁਤ ਮਹਿੰਗਾ ਸ਼ਹਿਰ ਹੈਮੈਟਰੋ ਰੇਲ ਵਿੱਚ ਸਫਰ ਕਰਕੇ ਲੋਕ ਦੂਰ ਦੂਰ ਆਪਣੇ ਕੰਮਾਂ ’ਤੇ ਜਾਂਦੇ ਹਨਘਰਾਂ ਦੇ ਮਹਿੰਗੇ ਕਿਰਾਏ, ਪਾਰਕਿੰਗ ਅਤੇ ਘਰਾਂ ਦੀਆਂ ਉੱਚੀਆਂ ਕੀਮਤਾਂ ਉਜਰਤਾਂ ਦਾ ਬਹੁਤ ਹਿੱਸਾ ਖਾ ਜਾਂਦੀਆਂ ਹਨਮਮਦਾਨੀ ਨੇ ਕਾਰਪੋਰੇਟ ਉੱਤੇ ਵੱਡੇ ਟੈਕਸ ਲਾਉਣ, ਘੱਟੋ ਘੱਟ ਉਜਰਤਾਂ 30 ਡਾਲਰ ਪ੍ਰਤੀ ਘੰਟਾ ਕਰਨ, ਘਰਾਂ ਦੇ ਕਿਰਾਏ ਫਰੀਜ਼ ਕਰਨ, ਫਰੀ ਸਿਟੀ ਬੱਸਾਂ ਅਤੇ ਪਬਲਿਕ ਚਾਈਲਡ ਕੇਅਰ ਮਜ਼ਬੂਤ ਕਰਨ ਦੇ ਮੁੱਦਿਆਂ ਨੂੰ ਫੋਕਸ ਕਰਕੇ ਜਨਤਕ ਹਿਮਾਇਤ ਹਾਸਲ ਕੀਤੀ ਹੈਜ਼ੋਹਰਾਨ ਮਮਦਾਨੀ ਐਨੀ ਛੋਟੀ ਉਮਰ ਦਾ ਅਤੇ ਪਹਿਲਾ ਭਾਰਤੀ ਮੂਲ ਦਾ ਨਿਊਯਾਰਕ ਮੇਅਰ ਬਣੇਗਾ

ਪਿਛਲੇ ਵਰ੍ਹੇ ਹੀ ਜ਼ੋਹਰਾਨ ਮਮਦਾਨੀ ਦੀ ਸ਼ਾਦੀ ਰਾਮਾ ਦੁਵਾਜੀ ਨਾਲ ਹੋਈ ਹੈਨੌਜਵਾਨ ਰਾਮਾ ਅਮਰੀਕਨ ਮੀਡੀਆ ਵਿੱਚ ਇੱਕ ਐਨੀਮੇਟਰ, ਇਲੱਸਟਰੇਟਰ ਵਜੋਂ ਕੰਮ ਕਰਦੀ ਹੈਇਸ ਵਕਤ ਲੰਡਨ ਦਾ ਮੇਅਰ ਸਾਦਿਕ ਖਾਨ, ਸਾਡਾ ਪੰਜਾਬੀ ਅਤੇ ਹੁਣ ਨਿਊਯਾਰਕ ਦਾ ਮੇਅਰ ਜ਼ੋਹਰਾਨ ਮਮਦਾਨੀ, ਪੰਜਾਬ ਦਾ ਦੋਹਤਾ, ਬਣਨ ਨਾਲ ਅਮਰੀਕਾ ਦੀ ਪ੍ਰਵਾਸੀਆਂ ਦੇ ਉਲਟ ਚੱਲ ਰਹੀ ਰਾਜਨੀਤੀ ਨੂੰ ਪਹਿਲਾ ਮੋੜਾ ਪਿਆ ਹੈਸਮੂਹ ਪੰਜਾਬੀ ਦੋਹਾਂ ਨੂੰ ਸ਼ੁਭ ਇੱਛਾਵਾਂ ਭੇਜਦੇ ਹਨ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਜੀ ਕੇ ਸਿੰਘ ਧਾਲੀਵਾਲ

ਜੀ ਕੇ ਸਿੰਘ ਧਾਲੀਵਾਲ

WhatsApp: (91 - 98140 - 67632)
Email: (gkjalwana@hotmail.com)