DarshanSinghShahbad7ਅੰਤ ’ਤੇ ਮੰਚ ਸੰਚਾਲਕ ਨੇ ਕਿਹਾ, “ਇਕ ਸਨਮਾਨ ਦੇਣਾ ਅਜੇ ਬਾਕੀ ਹੈ ਅਤੇ ਇਹ ਸਨਮਾਨ ...
(18 ਅਗਸਤ 2025)


ਲਗਦਾ ਹੈ, ਤੂੰ ਮੈਨੂੰ ਪਛਾਣਿਆ ਨੀਂਮੇਰੇ ਕੋਲ ਰੁਕਦੇ ਹੋਏ ਉਸਨੇ ਕਿਹਾ

“ਜਾਪਦਾ ਹੈ, ਕਿਤੇ ਮਿਲੇ ਤਾਂ ਹਾਂ, ਪਰ ਕਿੱਥੇ? ਯਾਦ ਨਹੀਂ ਆ ਰਿਹਾ।” ਮੈਂ ਕਿਹਾ

ਇੱਕ ਦਮ ਮੈਂ ਉਸ ਨੂੰ ਪਛਾਣ ਵੀ ਨਹੀਂ ਸੀ ਸਕਿਆਬਦਲਿਆ ਹੋਇਆ ਮੂੰਹ ਮੁਹਾਂਦਰਾ ਸਿਆਣ ਤੋਂ ਬਾਹਰੀ ਸੀਵਰ੍ਹਿਆਂ ਦੀਆਂ ਵਿੱਥਾਂ ਅੱਖਾਂ ਕੋਲੋਂ ਪਛਾਣ ਖੋਹ ਲੈਂਦੀਆਂ ਹਨ

ਰਵਿੰਦਰ? ... ” ਚੇਤਿਆਂ ਦੀਆਂ ਪਰਤਾਂ ਫਰੋਲਦਿਆਂ ਮੈਨੂੰ ਯਾਦ ਆਇਆਦਸ ਕੁ ਸਾਲ ਪਹਿਲੋਂ ਅਸੀਂ ਦੋਵੇਂ ਇੱਕੋ ਰੇਲ ਗੱਡੀ ਦੇ ਮੁਸਾਫਿਰ ਹੁੰਦੇ ਸਾਂਖੜ੍ਹੇ ਖੜ੍ਹੋਤੇ ਯਾਦਾਂ ਸਾਂਝੀਆਂ ਹੁੰਦੀਆਂ ਰਹਿੰਦੀਆਂ, ਪਰ ਮੈਂ ਇਹ ਸੋਚਦਾ ਜ਼ਰੂਰ ਰਿਹਾ ਕਿ ਦੌੜ ਭੱਜ ਦੀ ਅਜੋਕੀ ਜ਼ਿੰਦਗੀ ਨੇ ਗੂੜ੍ਹੀਆਂ ਨੇੜਤਾਵਾਂ ਵੀ ਫਿੱਕੀਆਂ ਪਾ ਦਿੱਤੀਆਂ ਹਨ...

ਤੇਰਾ ਨਾਂ ਕੀ ਹੈ? ਕੀਹਦਾ ਪੁੱਤ ਤੂੰ? ਕਿਹੜੀ ਜਮਾਤੇ ਪੜ੍ਹਦਾ ਹੈਂ? ਕਿਹੜੇ ਸਕੂਲ?” ਨਿਆਣੀ ਉਮਰੇ ਇਨ੍ਹਾਂ ਸਵਾਲਾਂ ਦੇ ਜਵਾਬ ਮੇਰੀ ਪਛਾਣ ਹੁੰਦੇ ਸਨਹਰ ਥਾਂ, ਹਰ ਜਗ੍ਹਾ ਮੁਢਲੀ ਸਧਾਰਨ ਪਛਾਣ ਦੀ ਲੋੜ ਹੁੰਦੀ ਹੀ ਹੈਦਸਵੀਂ ਦੇ ਇਮਤਿਹਾਨ ਵਿੱਚ ਮੇਰੀ ਸ਼ਾਨਦਾਰ ਪ੍ਰਾਪਤੀ ਕਾਰਨ ਮੈਨੂੰ ਜਾਪਿਆ, ਮੈਨੂੰ ਹੁਣ ਆਪਣਾ ਨਾਂ ਦੱਸਣ ਦੀ ਲੋੜ ਨਹੀਂ। ਪਰ ਕਾਲਜ ਜਾ ਕੇ ਅਹਿਸਾਸ ਹੋਇਆ ਕਿ ਇਹ ਮੇਰਾ ਭੁਲੇਖਾ ਹੀ ਸੀ ਤੇ ਕੁਝ ਭੁਲੇਖਿਆਂ ਦੀ ਮੌਜੂਦਗੀ ਸਾਡੇ ਜ਼ਿਹਨ ਵਿੱਚ ਸਦਾ ਬਣੀ ਰਹਿੰਦੀ ਹੈ

ਹਰ ਕਿਸੇ ਦਾ ਸੁਪਨਾ ਆਪਣੀ ਪਛਾਣ ਬਣਾਉਣ ਹੁੰਦਾ ਹੈਮਨ ਦੀ ਤਾਂਘ ਹੁੰਦੀ ਹੈ ਕਿ ਕੋਈ ਉਸ ਨੂੰ ਜਾਣੇਬਿਨਾਂ ਪਛਾਣ ਬਣਾਏ ਜ਼ਿੰਦਗੀ ਦਾ ਸਫ਼ਰ ਪੂਰਾ ਕਰ ਲੈਣਾ ਵਿਅਰਥ ਹੀ ਹੁੰਦਾ ਹੈਸ਼ਾਇਦ ਇਸੇ ਲਈ ਹੀ ਕਈਆਂ ਨੇ ਆਪਣੀਆਂ ਲੰਮੀਆਂ ਉਦਾਸੀਆਂ ਵਿੱਚ ਵੀ ਆਪਣੀ ਵੱਖਰੀ ਪਛਾਣ ਲਈ ਰੰਗ ਚੁਣੇ, ਹੱਥਾਂ ਵਿੱਚ ਬੁਰਸ਼ ਫੜੇ ਤੇ ਘਰਾਂ ਦੀਆਂ ਅਲਮਾਰੀਆਂ ਨੂੰ ਕਿਤਾਬਾਂ ਨਾਲ ਸਜਾ ਲਿਆ, ਜੋ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਨਾਲ ਤੁਰਦੀਆਂ ਰਹੀਆਂ ਤੇ ਤੁਰਦੇ ਰਹੇ ਉਹ ਇਨ੍ਹਾਂ ਨਾਲ ਆਪਣੀ ਬਣੀ ਪਛਾਣ ਲੈ ਕੇਮੇਰੀ ਜ਼ਿੰਦਗੀ ਨੇ ਕਈਆਂ ਨੂੰ ਆਪਣੇ ਘਰਾਂ ਨੂੰ ਸਮਾਨ ਨਾਲ ਭਰਦੇ ਵੀ ਦੇਖਿਆ ਤੇ ਸਮਾਨ ਨੂੰ ਇੱਧਰੋਂ ਉੱਧਰ ਤੇ ਉੱਧਰੋਂ ਇੱਧਰ ਲਿਜਾਂਦੇ ਹੋਏ ਵੀਬੱਸ! ਸਮਾਨ ਦੇ ਫਿਕਰ ਵਿੱਚ ਹੀ ਉਨ੍ਹਾਂ ਦੀ ਜ਼ਿੰਦਗੀ ਲੰਘ ਗਈਨਾ ਕੋਈ ਨਾਂ, ਨਾ ਕੋਈ ਪਛਾਣ ...ਬਹੁਤ ਵਾਰ ਇਨ੍ਹਾਂ ਘਰਾਂ ਵਿੱਚ ਆਉਂਦਿਆਂ ਜਾਂਦਿਆਂ ਉਨ੍ਹਾਂ ਦੀ ਆਖਰੀ ਉਮਰੇ ਉਨ੍ਹਾਂ ਨੂੰ ਹੋ ਰਹੇ ਅਜਿਹੇ ਪਛਤਾਵੇ ਮੈਂ ਮਹਿਸੂਸ ਵੀ ਕੀਤੇ

ਉਦੋਂ ਜ਼ਿੰਦਗੀ ਬਾਰੇ ਗੂੜ੍ਹ ਗਿਆਨ ਨਹੀਂ ਸੀ, ਅਗਾਂਹ ਤੁਰਨ ਲਈ ਅਜੇ ਰਾਹ ਹੀ ਚੁਣੇ ਸਨ ਇਹ ਵੀ ਨਹੀਂ ਸੀ ਪਤਾ ਕਿ ਇਨ੍ਹਾਂ ਰਾਹਾਂ ਨੇ ਕਿੱਧਰ ਲੈ ਜਾਣਾ ਹੈ। ਪਰ ਇਹ ਸੋਚ ਦਿਮਾਗ ਦੀਆਂ ਪਰਤਾਂ ਵਿੱਚ ਉੱਭਰ ਜ਼ਰੂਰ ਗਈ ਸੀ ਕਿ ‘ਬੰਦੇ ਦੀ ਬਾਹਰੀ ਅਤੇ ਅੰਦਰੂਨੀ ਪਛਾਣ’ ਕਿਉਂ ਜ਼ਰੂਰੀ ਹੁੰਦੀ ਹੈਮੇਰੇ ਅੰਦਰ ਇਹ ਵਿਸ਼ਵਾਸ ਟਿਕਿਆ ਹੋਇਆ ਸੀ ਕਿ ਪਛਾਣ ਬਣਾਉਣ ਅਤੇ ਕੁਝ ਕਰਨ ਦੀਆਂ ਕੋਸ਼ਿਸ਼ਾਂ ਬਚਪਨ ਤੋਂ ਹੀ ਸ਼ੁਰੂ ਹੋ ਜਾਣੀਆਂ ਚਾਹੀਦੀਆਂ ਹਨ

ਪਿੱਛੇ ਜਿਹੇ ਕਿਸੇ ਦਾ ਫ਼ੋਨ ਆਇਆ, “ਚੱਲ ਚੱਲੀਏਅਮਨ ਪੈਲੇਸ ਕੁਝ ਖਾ ਪੀ ਕੇ ਆਉਂਦੇ ਹਾਂ।”

ਮਨ ਵਿੱਚ ਆਇਆ ਕਿ ਬੰਦੇ ਨੂੰ ਘੁੰਮਣਾ ਫਿਰਨਾ ਵੀ ਚਾਹੀਦਾ ਹੈਮੀਂਹ ਕਣੀ ਕਾਰਨ ਮੌਸਮ ਵੀ ਕੁਝ ਸੁਹਾਵਣਾ ਸੀਥੋੜ੍ਹੀ ਕੁ ਦੂਰ ਗਏ ਤਾਂ ਉਸਨੇ ਇਨ੍ਹਾਂ ਪਲਾਂ ਨੂੰ ਕੈਮਰੇ ਵਿੱਚ ਬੰਦ ਕਰ ਕੇ ਆਪਣੇ ਫੇਸਬੁੱਕ ਪੇਜ ’ਤੇ ਸਾਂਝਾ ਕਰ ਦਿੱਤਾਇਸ ਨੂੰ ਮਿਲੇ ਲਾਈਕਸ, ਕੁਮੈਂਟਸ, ਵਿਊਜ਼ ਤੇ ਸ਼ੇਅਰ ਉਸਨੇ ਮੇਰੇ ਨਾਲ ਸਾਂਝੇ ਕਰਦਿਆਂ ਆਪਣੀ ਅਥਾਹ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ

“ਇੱਦਾਂ ਦੇ ਅਸੀਂ ਸਭ ਨੂੰ ਲੱਗਣੇ ਅਤੇ ਦਿਸਣੇ ਚਾਹੀਦੇ ਹਾਂ ...।” ਉਸਨੇ ਕਿਹਾਸੋਚਦਾ ਸਾਂ ਕਿ ਕਿਸੇ ਨੇ ਕੀ ਪਾਇਆ? ਕਿਹੜੇ ਕੱਪੜੇ ਪਾਏ? ਇਹ ਪਛਾਣ ਨਹੀਂ ਹੈ ਪਰ ਅਜਿਹੀ ਪਛਾਣ ਦੀ ਦੌੜ ਨੇ ਸੋਸ਼ਲ ਮੀਡੀਏ ’ਤੇ ਤੇਜ਼ ਰਫ਼ਤਾਰ ਫੜੀ ਹੋਈ ਹੈ ਤੇ ਦੁਨੀਆਂ ਨੂੰ ਦੱਸਣ ਦੀ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੈਂ ਵੀ ਕੁਝ ਹਾਂ

‘ਉੱਚਾ ਲੰਮਾ ਗੱਭਰੂ, ਪੱਲੇ ਠੀਕਰੀਆਂ।’ ਸਰੀਰ ਤੋਂ ਪਰ੍ਹਾਂ ਹੋ ਕੇ ਸੋਹਣੇ ਮਨ ਅਤੇ ਸੋਹਣੀ ਰੂਹ ਦੀ ਪਛਾਣ ਆਪਣੇ ਗੁਣਾਂ ਕਾਰਨ ਹੀ ਬਣਦੀ ਹੈ

ਪੰਜ ਕੁ ਵਰ੍ਹੇ ਪਹਿਲੋਂ ਯਮੁਨਾਨਗਰ ਦੇ ਇੱਕ ਕਾਲਜ ਵਿੱਚ ਪੰਜਾਬੀ ਕਵਿਤਾ ਅਤੇ ਵਾਰਤਕ ਸਬੰਧੀ ਤਿੰਨ ਰੋਜ਼ਾ ਸੈਮੀਨਾਰ ਸੀਮੈਂ ਵੀ ਆਪਣੀ ਦਿਲਚਸਪੀ ਅਨੁਸਾਰ ਇਸਦਾ ਹਿੱਸਾ ਸਾਂਵਕਤ ਸਿਰ ਜਾਂਦਾ, ਬੈਠਦਾ ਤੇ ਪੂਰੇ ਧਿਆਨ ਨਾਲ ਹਰ ਕਿਸੇ ਨੂੰ ਸੁਣਦਾਪੂਰਾ ਸਮਾਂ ਮੈਂ ਇਸ ਨੂੰ ਸਮਰਪਿਤ ਰਿਹਾਕਵਿਤਾਵਾਂ, ਕਹਾਣੀਆਂ ਦੀਆਂ ਨਿੱਕੀਆਂ ਨਿੱਕੀਆਂ ਹੋ ਰਹੀਆਂ ਗੱਲਾਂ ਦੀ ਖ਼ੂਬਸੂਰਤੀ ਕਾਰਨ ਤਿੰਨ ਦਿਨ ਕਦੋਂ ਬੀਤ ਗਏ, ਪਤਾ ਹੀ ਨਾ ਲੱਗਾਆਖ਼ਰੀ ਸਮੇਂ ਇਸ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ। ਅੰਤ ’ਤੇ ਮੰਚ ਸੰਚਾਲਕ ਨੇ ਕਿਹਾ, “ਇਕ ਸਨਮਾਨ ਦੇਣਾ ਅਜੇ ਬਾਕੀ ਹੈ ਅਤੇ ਇਹ ਸਨਮਾਨ ਉਸ ਸ਼ਖ਼ਸ ਨੂੰ ਦੇਣਾ ਹੈ, ਜਿਸ ਨੂੰ ਅਸੀਂ ਸੈਮੀਨਾਰ ਦੇ ਪਹਿਲੇ ਮਿੰਟ ਤੋਂ ਆਖ਼ਰੀ ਮਿੰਟ ਤਕ ਸੁਣਦੇ ਅਤੇ ਨਿਰੰਤਰ ਬੈਠੇ, ਕੁਝ ਕੁਝ ਆਪਣੀ ਡਾਇਰੀ ਵਿੱਚ ਨੋਟ ਕਰਦੇ ਅਸੀਂ ਸਭ ਨੇ ਦੇਖਿਆ ਹੈ।”

... ਤੇ ਮੰਚ ਸੰਚਾਲਕ ਅਨੁਸਾਰ ਉਹ ਸ਼ਖਸ ਮੈਂ ਸੀਇਹ ਮੇਰੀ ਅੰਤਰੀਵੀ ਪਛਾਣ ਦਾ ਮਾਣ ਸੀਸੋਚਦਾ ਸਾਂ ਕਿ ਪਛਾਣ ਬਣਾਉਣ ਲਈ ਤਰਲੋਮੱਛੀ ਹੋਣ ਦੀ ਲੋੜ ਨਹੀਂ ਹੁੰਦੀ ਜਿਵੇਂ ਕਿ ਅੱਜ ਕੱਲ੍ਹ ਹੋ ਰਿਹਾ ਹੈ, ਵਿਹਾਰ ਵਿੱਚੋਂ ਨਿਕਲੀਆਂ ਚੀਜ਼ਾਂ ਹੀ ਬੰਦੇ ਦੀ ਪਛਾਣ ਬਣਦੀਆਂ ਹਨ

ਸਭ ਕੁਝ ਕਦੀ ਵੀ ਸੌਖਾ ਨਹੀਂ ਹੁੰਦਾਕਾਮਯਾਬੀ ਦੇ ਰਾਹ ਪਤਾ ਨਹੀਂ ਕਿੱਥੋਂ ਕਿੱਥੋਂ ਹੋ ਕੇ ਆਉਂਦੇ ਹਨਵੱਡੇ ਨਾਂ ਮਿਹਨਤਾਂ, ਕਿਰਦਾਰ ਜਾਂ ਇਤਿਹਾਸਕ ਕਾਰਨਾਮਿਆਂ ਨਾਲ ਹੀ ਬਣਦੇ ਹਨਪਛਾਣ ਵੀ ਉਹ, ਜੋ ਮੂੰਹੋਂ ਬੋਲੇਪਛਾਣ ਲਈ ਕੁਝ ਨਾ ਕੁਝ ਵਿਲੱਖਣ ਕਰਨਾ ਜ਼ਰੂਰੀ ਹੁੰਦਾ ਹੈ ਤੇ ਇਹ ਪਛਾਣ ਅਜਿਹੀ ਹੋਣੀ ਚਾਹੀਦੀ ਕਿ ਇਸ ਰੰਗਲੀ ਦੁਨੀਆਂ ਨੂੰ ‘ਅਲਵਿਦਾ’ ਕਹਿਣ ਜਾਣ ਪਿੱਛੋਂ ਹਰ ਬੰਦੇ ਨੂੰ ਇਉਂ ਲੱਗੇ ਕਿ ਉਹ ਤਾਂ ਆਪਣਾ ਹੀ ਸੀ ... ਬਹੁਤ ਅਪਣੱਤ ਭਰਪੂਰ!

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਦਰਸ਼ਨ ਸਿੰਘ  ਸ਼ਾਹਬਾਦ ਮਾਰਕੰਡਾ

ਦਰਸ਼ਨ ਸਿੰਘ ਸ਼ਾਹਬਾਦ ਮਾਰਕੰਡਾ

Shahabad Markanda, Kurukshetra, Haryana, India.
Email: (darshansingh5108@gmail.com)
Mobile: (91 - 94667 - 37933)

More articles from this author