AvtarSPatangDr7ਜਦੋਂ ਉਹ ਆਪਣਾ ਨਾਮ ‌ਲਿਖਦੀ ‘ਰ’ ਦਾ ਕੰਨਾ ਪੂਰਾ ਖਿੱਚ ‌ਦਿੰਦੀ ਤੇ ਉਹ ਰਾਧਾ ਰਾਣੀ ਦੀ ਥਾਂ ...
(16 ਅਪਰੈਲ 2025)

 

ਸਿਆਣੇ ਲੋਕ ਅਕਸਰ ਕਹਿੰਦੇ ਹਨ ਕਿ ਜਿਹੜਾ ਸਮਾਂ ਲੰਘ ਗਿਆ, ਉਹੀ ਚੰਗਾਪਿੰਡ ਵਿੱਚ ਰਹਿੰਦਿਆਂ ਜਿਹੜਾ ਸਮਾਂ ਮੈਂ ਹੰਢਾਇਆ ਹੈ, ਉਹ ਕਿੰਨਾ ਕੁਝ ਚੰਗਾ ਸੀ ਜਾਂ ਮਾੜਾ, ਇਸਦਾ ਅੰਦਾਜ਼ਾ ਸੂਝਵਾਨ ਪਾਠਕ ਖੁਦ ਲਾ ਲੈਣ 1971 ਵਿੱਚ ਭਾਰਤ ਪਾਕਿਸਤਾਨ ਦੀ ਜੰਗ ਲੱਗ ਗਈਸਰਕਾਰ ਨੇ ‘ਬਲੈਕ ਆਊਟਦੇ ਹੁਕਮ ਕਰ ਦਿੱਤੇਜੇ ਕਿਸੇ ਘਰ ਵਿੱਚੋਂ ਲੋਅ (ਰੋਸ਼ਨੀ) ਦੀ ਕੋਈ ਕਾਤਰ ਵੀ ਬਾਹਰ ਨਿਕਲ ਜਾਂਦੀ ਤਾਂ ਪਿੰਡ ਦਾ ਚੌਕੀਦਾਰ ਉੱਚੀ ਆਵਾਜ਼ ਮਾਰ ਕੇ ਘਰ ਵਾਲਿਆਂ ਨੂੰ ਚਿਤਾਵਨੀ ਦਿੰਦਾ, ਨਾਲ਼ੇ ਲਾਹ-ਪਾਹ ਕਰਦਾਸਾਡੇ ਘਰ ਦੇ ਨਾਲ ਹੀ ਤਾਈ ਸੰਤ ਕੌਰ ਦਾ ਘਰ ਸੀਰਾਤ ਵੇਲੇ ਉਹ ਹਰ ਰੋਜ਼ ਵਿਹੜੇ ‌ਵਿੱਚ ਬਣੇ ਮਿੱਟੀ ਦੇ ਚੁੱਲ੍ਹੇ ‌ਵਿੱਚ ‌ਰੋਟੀ-ਟੁੱਕ ਲਈ ਅੱਗ ਦਾ ਭਾਂਬੜ ਬਾਲ ਦਿੰਦੀਇੱਕ ਦਿਨ ਅਸੀਂ ਇਕੱਠੇ ਹੋ ਕੇ ਤਾਈ ਨੂੰ ਸਮਝਾਉਣ ਚਲੇ ਗਏ, “ਦੇਖ ਤਾਈ! ਗੁੱਸਾ ਨਾ ਕਰੀਂ, ਤੈਨੂੰ ਪਤੈ ਲੜਾਈ ਲੱਗੀ ਹੋਈ ਐਜਿੱਥੇ ਜ਼ਰਾ ਜਿੰਨੀ ਵੀ ਲੋਅ ਦਿਸ ਪੈਂਦੀ ਐ, ਪਾਕਿਸਤਾਨੀ ਜਹਾਜ਼ ਉੱਥੇ ਹੀ ਆ ਬੰਬ ਮਾਰਦੈਧਰਤੀ ਉੱਪਰ-ਥੱਲੇ ਹੋ ਜਾਂਦੀ ਐ ਮਿੰਟਾਂ-ਸਕਿੰਟਾਂ ਵਿੱਚ। ... ਥੋਡੇ ਕਰਕੇ ਕਿਤੇ ਥੇਹ ਨਾ ਬਣ ਜੇ ਸਾਰਾ ਪਿੰਡ ...

ਅਜੇ‌ ਸਾਡੀ ਗੱਲ ਪੂਰੀ ਨਹੀਂ ਸੀ ਹੋਈ ਕਿ ਤਾਈ ਸੰਤ ਕੌਰ ਛਿੜ ਪਈ, “ਮੈਂ ਲਾਹੌਰ ਜੰਮੀ, ਉੱਥੇ ਹੀ ਉਡਾਰੂ ਹੋਈ … … ਚੌਧਰੀ ਮੀਹਾਂ ਸਿੰਘ ਮੇਰਾ ਬਾਪ ਲਾਹੌਰ ਦਾ ਕਹਿੰਦਾ-ਕਹੌਂਦਾ ਜ਼ਿਮੀਂਦਾਰ ਸੀਲਾਹੌਰ ਦੇ ਵੈਸ ਰੇ (ਵਾਇਸ ਰਾਏ‌) ਨਾਲ ਪਿਆਲੇ ਦੀ ਸਾਂਝ ਸੀ ਮੇਰੇ ਬਾਪ ਦੀਕਿਲ੍ਹੇ ਵਰਗੀ ਹਮੇਲੀ ਛੱਡ ਕੇ ਇੱਧਰ ਆਏ ਸੀ ਅਸੀਂ ਲਾਹੌਰੋਂਨਾ ਹੁਣ ਆਪਣੀ ਧੀ ਦੇ ਘਰ ’ਤੇ ਬੰਬ ਮਾਰਨ ਲੱਗਿਆਂ ਸ਼ਰਮ ਨ੍ਹੀ ਆਊ (ਲਾਹੌਰ) ਆਲਿਆਂ‌ ਨੂੰ... ਥੋਡਾ ਗਰਕ ਜੇ ਬੇੜਾਮੇਰੇ ਘਰ ਦੋ‌ ਵੇਲੇ ਚੁੱਲ੍ਹਾ ਬਲ਼ਦਾ ਜਰਿਆ ਨਹੀਂ ਜਾਂਦਾ ਸ਼ਰੀਕਾਂ ਕੋਲੋਂਰੋਟੀ ਪੱਕਦੀ ਦਾ ਸੱਲ ਐ ਥੋਨੂੰ

ਤਾਈ ਸੰਤ ਕੌਰ ਨੂੰ ਸਮਝਾਉਣ ਗਏ ਅਸੀਂ ‌ਬਰੰਗ ਖ਼ਤ ਵਾਂਗ ਮੁੜ ਆਏ ਕੁਝ ਦਿਨਾਂ ਬਾਅਦ ਪਾਕਿਸਤਾਨ ਨਾਲ ਤਾਂ ਲੜਾਈ ਖ਼ਤਮ ਹੋ ਗਈ ਪਰ ਤਾਈ ਸੰਤ ਕੌਰ ਨਾਲ ਸਾਡੀ ਲੜਾਈ ਕਈ ਸਾਲ ਚਲਦੀ ਰਹੀ

ਸਾਡੇ ਪਿੰਡ ਵਿੱਚ ਇੱਕ ਮਿਡਲ ਸਕੂਲ ‌ਸੀਵਿਦਿਆਰਥੀ ਅੱਖਾਂ ਮਲ਼ਦੇ ਸਕੂਲ ਜਾ ਵੜਦੇ ਸਨਨਹਾਉਣਾ-ਧੋਣਾ ਅਤੇ ਬੁਰਸ਼ ਕਰਨਾ ਉਦੋਂ ਕਿਸੇ ‌ਹੋਰ ਮੁਲਕ ਦੀਆਂ ਗੱਲਾਂ ਸਨਛੁੱਟੀ ਆਇਆ ਸਾਡੇ ਪਿੰਡ ਦਾ ਇੱਕ ਫੌਜੀ ਖੂਹ ’ਤੇ ਨਹਾਉਣ ਲੱਗਿਆਂ ਟੁੱਥ‌ ਪੇਸਟ ਕਰਦਾ ਹੁੰਦਾ ਸੀ‌ਲੋਕ‌ ਹੈਰਾਨੀ ਜਿਹੀ ਨਾਲ ਪੁੱਛਦੇ ਸਨ, ਵੇ ਫੌਜੀਆਂ! “ਹਾਅ‌ ਕਿਆ ਬਿੱਠ ਜਿਹੀ ਪਾ ਲੈਨਾ ਮੂੰਹ ਵਿੱਚ ਸਵੇਰੇ ਸਵੇਰੇ?

ਪਿੰਡ ਵਿੱਚ ਇੱਕ ਮਿਡਲ ਸਕੂਲ ਸੀਸਾਰੇ ਅਧਿਆਪਕ ਦੂਰ-ਦੁਰਾਡੇ ਪਿੰਡਾਂ ਤੋਂ ਆਉਂਦੇ ਸਨਅਧਿਆਪਕਾਂ ਦੇ ਨਾਸ਼ਤੇ ਅਤੇ ਖਾਣੇ ਦਾ ਪ੍ਰਬੰਧ ਕਰਨਾ ਵਿਦਿਆਰਥੀਆਂ ਦੇ ਸਿਲੇਬਸ ਦਾ ਹੀ ਹਿੱਸਾ ਮੰਨਿਆ ਜਾਂਦਾ ਸੀਅੱਠਵੀਂ ਪਾਸ ਕਰਨ ਤੋਂ ਬਾਅਦ ਜੇ ਕਿਸੇ ਨੇ ਅੱਗੇ ਪੜ੍ਹਨਾ ਹੁੰਦਾ ਤਾਂ ਉਸ ਨੂੰ ਸ਼ਹਿਰ ਜਾਣਾ ਪੈਂਦਾ ਸੀ। ਕਾਲਜ ਵਿੱਚ ਦਾਖਲਾ ਲੈਣਾ ਤਾਂ ਉਸ ਵੇਲੇ ‌ਕਿਸੇ ‘ਮਾਈ ਦੇ ਲਾਲਦਾ ਹੀ ਕੰਮ ਸੀ

ਉਨ੍ਹਾਂ ਦਿਨਾਂ ਵਿੱਚ ਮੈਂ ਪਿੰਡ ਵਿੱਚ ‘ਮਹਾਂ ਵਿਦਵਾਨਸੀ ‌ਕਿਉਂਕਿ ਮੈਂ ਆਪਣੀ ‘ਉਚੇਰੀ ਸਿੱਖਿਆ’ (ਮੈਟ੍ਰਿਕ) ਸ਼ਹਿਰੋਂ ਪ੍ਰਾਪਤ ਕਰਕੇ ਆਇਆ ਸੀ। ਇੱਕ ਦਿਨ ਪਿੰਡ ਵਿੱਚ ਇੱਕ ਤਾਰ (Telegram) ਆਈਘਰ ਵਾਲਿਆਂ ਨੇ ਅੱਧੀ ਰਾਤ ਨੂੰ ਸਾਡੇ ‌ਦਰਵਾਜੇ ਆ ਖੜਕਾਏਤਾਰ ਵਿੱਚ ਲਿਖਿਆ ਸੀ “Mother serious come soon ਮੈਂ ਕਿਹਾ, “ਇਸ ਵਿੱਚ ਲਿਖਿਆ ਕਿ ਥੋਡੀ ਮਾਂ ਖ਼ਤਰਨਾਕ ਹੈ ਜਲਦੀ ਪਹੁੰਚੋ

ਇਹ ਸੁਣ ਕੇ ਪਰਿਵਾਰ ਦੇ ਸਾਰੇ ਮੈਂਬਰ ਹੱਕੇ-ਬੱਕੇ ਰਹਿ ਗਏਬੇਬੇ ਦੀ ਨੂੰਹ ਕਹਿੰਦੀ, “ਬੇਬੇ ਤਾਂ ਦੋ ਵੇਲੇ ਮਾਹਰਾਜ ਦਾ ਨਾਂ ਲੈਣ ਵਾਲੀ ਐ, ਉਹ ਤਾਂ ਕਦੇ ਉੱਚੀ ਨੀ ਬੋਲੀ ਕਿਸੇ ਨਾਲ, ਉਹ ਖ਼ਤਰਨਾਕ ਕਾਹਤੇ ਹੋ ਗਈ?”

ਜਦੋਂ ਘਰ ਵਾਲਿਆਂ ਨੇ ਦਿਨ ਚੜ੍ਹਦੇ ਨੂੰ ਸਕੂਲ ਦੇ ਅੰਗਰੇਜ਼ੀ ਪੜ੍ਹਾਉਣ ਵਾਲੇ ਮਾਸਟਰ ਨੂੰ ਤਾਰ ਦਿਖਾਈ ਤਾਂ ਅਸਲੀਅਤ ਦਾ ਪਤਾ ਲੱਗ‌ ਗਿਆ ਤੇ ਮੇਰੀ ਵਿਦਵਤਾ ਦਾ ਪੋਲ ਖੁੱਲ੍ਹ ਗਿਆ

ਸਾਡੇ ਪਿੰਡ ਦਾ ਸਰਪੰਚ ਮੰਗਲ ਸਿੰਘ ਉਂਝ ਤਾਂ ‌ਅਨਪੜ੍ਹ ਸੀ ਪਰ ਉਹ ਗੁਰਮੁਖੀ ਵਿੱਚ ਆਪਣੇ ਦਸਤਖ਼ਤ ਕਰ ਲੈਂਦਾ ਸੀਉਹ ਆਪਣਾ ਨਾਮ ਲਿਖਣ ਤੋਂ ਪਹਿਲਾਂ ਹੀ ਲਕੀਰ ਮਾਰ ਲੈਂਦਾ ਤੇ ਮੰਗਲ ਸਿੰਘ ਦਾ ਸੰਗਲ਼ ਸਿੰਘ ਬਣਾ ਦਿੰਦਾ। ਇਸੇ ਤਰ੍ਹਾਂ ਪਿੰਡ ਦੀ ਪੰਚਣੀ ਜਿਸਦਾ ਨਾਮ ਰਾਧਾ ਰਾਣੀ ਸੀ, ਜਦੋਂ ਉਹ ਆਪਣਾ ਨਾਮ ‌ਲਿਖਦੀ ‘ਰਦਾ ਕੰਨਾ ਪੂਰਾ ਖਿੱਚ ‌ਦਿੰਦੀ ਤੇ ਉਹ ਰਾਧਾ ਰਾਣੀ ਦੀ ਥਾਂ ਗਧਾ ਰਾਣੀ ਲਿਖ ਜਾਂਦੀਜਦੋਂ ਮੈਂ ਐੱਮ.ਏ ਪਾਸ ਕੀਤੀ ਤਾਂ ਉਹੋ ਸਰਪੰਚ, ਜਿਸਦਾ ਮੈਂ ਉੱਪਰ ਜ਼ਿਕਰ ਕੀਹੈ, ਮੈਨੂੰ ਵਧਾਈ ਦੇਣ ਆਇਆ ਕਹਿਣ ਲੱਗਾ, “ਸ਼ਾਬਾਸ਼ ਕਾਕਾ! ਹੁਣ ਹਟੀਂ ਨਾ ਪੜ੍ਹਨ ‌ਤੋਂ, ਲੱਗਦੇ ਹੱਥ ‌ਬੀ.ਏ. ਵੀ ਕਰ ਲੈ।”

ਉਨ੍ਹਾਂ ਦਿਨਾਂ ਵਿੱਚ ਮੁੰਡੇ ਕੁੜੀ ਦਾ ਰਿਸ਼ਤਾ ਲੱਭਣ ਲਈ ਅੱਜ ਵਾਂਗ ਕੋਈ ‌shadi.com ’ਤੇ ਖੋਜ ਨਹੀਂ ਸੀ ਕਰਨੀ ਪੈਂਦੀਭੂਆ ਭਤੀਜੀ ਦਾ ਰਿਸ਼ਤਾ ਲੈ ਜਾਂਦੀ ਸੀ, ਮਾਸੀ ਭਾਣਜੀ ਦਾ ਅਤੇ ਵੱਡੀ ‌ਭੈਣ ਛੋਟੀ ਭੈਣ ਦਾਵਿਆਂਦੜ ਕੁੜੀ ਨਾਨਕਿਆਂ ਵੱਲੋਂ ਦਿੱਤਾ ਸੂਹਾ ਸੂਟ ਹੀ ਪਾਉਂਦੀ ਸੀਦੋ-ਦੋ ਲੱਖ ਰੁਪਇਆ ਲਹਿੰਗਿਆਂ ’ਤੇ ਬਰਬਾਦ ਨਹੀਂ ਸੀ ਕੀਤਾ ਜਾਂਦਾ ਅਤੇ ਨਾ ਹੀ ਕੁੜੀਆਂ ਮਹਿੰਗੇ ਬੀਊਟੀ ਪਾਰਲਰਾਂ ਵਿੱਚ ਮੂੰਹ ’ਤੇ ਲੇਪ ਕਰਵਾਉਣ ਜਾਂਦੀਆਂ ਸਨਸੱਕ ਦੀ ਦਾਤਣ‌ ਅਤੇ ‘ਮਾਈਆਂ (ਹਲਦੀ) ਲਾਉਣ ਨਾਲ ਕੁੜੀ ਦਾ ਰੰਗ-ਰੂਪ ਗੁਲਾਬ ਵਾਂਗ ਖਿੜ ਉੱਠਦਾ ਸੀਮੁੰਡਾ ਵੀ ਨਾਨਕਿਆਂ ਵੱਲੋਂ ਆਇਆ ਚਿੱਟਾ ਕੁੜਤਾ ਅਤੇ ਫਾਂਟਦਾਰ ਪਜਾਮਾ ਪਾਉਂਦਾਬੱਚਿਆਂ ਦੇ ਨਾਂ ਰੱਖਣ ਲਈ ਕਿਸੇ ਗੂਗਲ ’ਤੇ ਟੱਕਰਾਂ ਨਹੀਂ ਸਨ ‌ਮਾਰਨੀਆਂ ਪੈਂਦੀਆਂਪਿੰਡ‌ ਦੇ‌ ਲੋਕਾਂ ਦਾ ਆਪਣਾ ਫਾਰਮੂਲਾ ਹੁੰਦਾ ਸੀਸੋਮਵਾਰ ਨੂੰ ਜੰਮੇ ਬੱਚੇ ਦਾ ਨਾਂ ਸੋਮ ਨਾਥ ‌ਜਾਂ ਸੋਮਾ, ਮੰਗਲਵਾਰ ਨੂੰ ਜੰਮੇਂ ਦਾ ਮੰਗਲ ਸਿੰਘ ਜਾਂ ਮੰਗੋ, ਬੁੱਧਵਾਰ ਦਾ ਬੁੱਧ ਸਿੰਘ, ਬੁੱਧੂ ਜਾਂ ਬੁੱਧਾਂ, ਵੀਰਵਾਰ ਵਾਲੇ ਦਾ ਵੀਰ ਸਿੰਘ ਜਾਂ ਵੀਰਾਂ, ਸ਼ੁੱਕਰਵਾਰ ‌ਦਾ ਸ਼ੁੱਕਰ ਸਿੰਘ ਸਨਿੱਚਰਵਾਰ ਨੂੰ ਜੰਮੇਂ ਦਾ ਸ਼ੰਕਰ ਦਾਸ, ਸ਼ੰਕਰ ਸਿੰਘ ਜਾਂ ਸ਼ੰਕਰੀਇਸੇ ਤਰ੍ਹਾਂ ਜੇ ਕੋਈ ਪੂਰਨਮਾਸ਼ੀ ਨੂੰ ‌ਪੈਦਾ ਹੋਇਆ ਤਾਂ ਪੂਰਨ ਸਿੰਘ ਜਾਂ ਚੰਨਣ ਸਿੰਘ, ਚੰਨੋਂਮੱਸਿਆ ’ਤੇ ਜੰਮੇ ਦਾ ਮਸਤਾਨ ਸਿੰਘ

ਅੱਜ ਪਿੰਡ ਵੀ ਉਹੀ ਹੈ ਅਤੇ ਗਲੀਆਂ ਵੀ ‌ਉਹੀ ਹਨ ਪਰ ਜ਼ਮਾਨਾ ਬਦਲ ਗਿਆ ਹੈਪਹਿਲਾਂ ਜਿੱਥੇ ਔਰਤਾਂ ਦੇ ਹੱਥਾਂ ਵਿੱਚ ਦਾਤੀ, ਖੁਰਪੀ ਖਰੋਸ਼ੀਆ ਅਤੇ ਸਿਲਾਈਆਂ ਹੁੰਦੀਆਂ ਸਨ ਉੱਥੇ ਅੱਜ ਸਭ ਦੇ ਹੱਥ‌ ਵਿੱਚ ਮੁਬਾਈਲ ਹਨਕੁੜੀਆਂ ਆਪਣੇ ‌ਵਿਆਹ ਦਾ ਜੁਗਾੜ ਆਪਣੇ ਹੱਥੀਂ ਫੇਸਬੁੱਕਾਂ ’ਤੇ ਕਰ ਲੈਂਦੀਆਂ ਹਨਪਿੰਡਾਂ ਦੀਆਂ ਬਜ਼ੁਰਗ ਔਰਤਾਂ, ਜਿਨ੍ਹਾਂ ‌ਦੇ‌ ਮੂੰਹ ਵਿੱਚ ਦੰਦ ਵੀ ਨਹੀਂ, ਉਹ ਵੀ ਸੈਲਫੀਆਂ ਭੇਜ ਕੇ ਸਾਰਾ ਦਿਨ nice pic ਨੂੰ ਉਡੀਕਦੀਆਂ ਹਨਮਾਵਾਂ ਧੀਆਂ ਦੇ ‌ਮਿਲਣ ’ਤੇ ਹੁਣ ਕੰਧਾਂ ਨਹੀਂ ਹਿੱਲਦੀਆਂ‘ਡੋਲ਼ੀ ਤੋਰ ਕੇ ਕੱਚਾ ਦੁੱਧਪੀਣ ਵਾਲੇ ਵੀਰੇ ਹੁਣ ਨਹੀਂ ਰਹੇਰਿਸ਼ਤਿਆਂ ਵਿਚਲੀ ਪਵਿੱਤਰਤਾ ਅਤੇ ਪਰਦੇਦਾਰੀ ਖ਼ਤਮ ਹੋ ਗਈ ਹੈਟੀ.ਵੀ, ਮੁਬਾਈਲ, ਨੈੱਟ ਆਦਿ ਯੰਤਰਾਂ ਨੇ ਹੱਟੀ-ਭੱਠੀ ’ਤੇ ਲੱਗਦੀਆਂ ਮਹਿਫਲਾਂ ਖ਼ਤਮ ਕਰ ਦਿੱਤੀਆਂ ਹਨ

ਮੂੰਹ ਜ਼ੋਰ ਵਗਦੇ ਪਾਣੀਆਂ‌‌ ਅਤੇ ਸਮੇਂ ਦੇ ਅੱਥਰੇ ਘੋੜੇ ਨੂੰ ਡੱਕਿਆ ਨਹੀਂ ਜਾ ਸਕਦਾ … …

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.om)

About the Author

ਡਾ. ਅਵਤਾਰ ਸਿੰਘ ਪਤੰਗ

ਡਾ. ਅਵਤਾਰ ਸਿੰਘ ਪਤੰਗ

WhatsApp: (91 - 80549 77022)
Email: (aspatang.singh@gmail.com)