AvtarSPatangDr7ਇਹ ‌ਬਿਜਲੀ ਉਸੇ ਕੰਸ ‌ਦੀ ਈ ਭਾਣਜੀ ਐ, ਜੀਹਨੂੰ ਗੌਰਮਿੰਟ ਹੁਣ ਪਿੰਡ-ਪਿੰਡ ...
(2 ਫਰਵਰੀ 2025)

 

CanadaFlags

ਟੈਰਿਫਾਂ ਦੀ ਟੱਕਰ ਵਿੱਚ ਕੈਨੇਡਾ ਝੁਕੇਗਾ ਨਹੀਂ।

*   *   *

ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਪੰਜਾਬ ਦੇ ਬਹੁਤੇ ਪਿੰਡਾਂ ਵਿੱਚ ਬਿਜਲੀ ਨਹੀਂ ਸੀ ਹੁੰਦੀਲੋਕ ਘਰਾਂ ਵਿੱਚ ਮਿੱਟੀ ਦੇ ਤੇਲ ਦਾ ਜਾਂ ਸਰ੍ਹੋਂ ਦੇ ਤੇਲ ਦਾ ਦੀਵਾ ਬਾਲਦੇ ਹੁੰਦੇ ਸਨਦੀਵੇ ਨੂੰ ਜ਼ਰਾ ਉੱਚਾ ਰੱਖਣ ਲਈ ਦੀਵਟ (ਦਿਵਾਖੀ, ਦਿਵਾਖੜੀ, ਇੱਕ ਲੰਮੀ ਜਿਹੀ ਲੱਕੜ ਦੀ ਡੰਡੀ ਦੇ ਉੱਤੇ ਦੀਵੇ ਦੇ ਆਕਾਰ ਦਾ ਪਲੇਟਫਾਰਮ, Lampstand) ਹੁੰਦੀ ਸੀਦੀਵੇ ਦੀ ਲੋਅ ਇੰਨੀ ਮਧੱਮ ਹੁੰਦੀ ਸੀ ਕਿ ਰੋਟੀ ਖਾਣ ਵਾਲੇ ਨੂੰ ਇਹ ਨਹੀਂ ਸੀ ਪਤਾ ਲਗਦਾ ਕਿ ਕੌਲੀ ਵਿੱਚ ਦਾਲ ਹੈ ਜਾਂ ਕੋਈ ਸਬਜ਼ੀ, ਥਾਲੀ ਵਿੱਚ ਰੋਟੀ ਮੱਕੀ ਦੀ ‌ਹੈ ਜਾਂ ਕਣਕ ਦੀ

1970 ਦੇ ਗਰਮੀਆਂ ਦੇ ਮਹੀਨੇ ਵਿੱਚ ਇੱਕ ਦਿਨ ਸਰਕਾਰ ਦੇ ਕੁਝ ਨੁਮਾਇੰਦੇ ਇਹ ਸਰਵੇ ਕਰਨ ਸਾਡੇ ਪਿੰਡ ਆਏ ਕਿ ਇਸ ਪਿੰਡ ਦੇ ਕਿੰਨੇ ਕੁ ਘਰ ਬਿਜਲੀ ਕੁਨੈਕਸ਼ਨ ਲੈਣ ਦੇ ਚਾਹਵਾਨ ਹਨਉਹਨਾਂ ਅਧਿਕਾਰੀਆਂ ਨੇ ਪਿੰਡ ਦੇ ਸਰਪੰਚ ਨੂੰ ਕੁਝ ਫਾਰਮ ਦੇ ਦਿੱਤੇ ਅਤੇ ਕਿਹਾ ਕਿ ਜੇਕਰ ਪਿੰਡ ਦੇ ਵੀਹ ਘਰ ‌ਫਾਰਮ‌ ਭਰ ਕੇ ਸਰਪੰਚ ਦੀ ਮੋਹਰ ਲਗਵਾ ਕੇ ਬਿਜਲੀ ਮਹਿਕਮੇ ਨੂੰ ਭੇਜ ਦੇਣਗੇ ਤਾਂ ਸਰਕਾਰ ਪਿੰਡ ਨੂੰ ਬਿਜਲੀ ਕੁਨੈਕਸ਼ਨ ਦੇਣ ਦੀ ਮਨਜ਼ੂਰੀ ਦੇ ਸਕਦੀ ਹੈਸਰਪੰਚ ਨੇ ਪਿੰਡ ਦੇ ਕੁਝ ਨੌਜਵਾਨ ਮੁੰਡਿਆਂ ਦੀ ਘਰ-ਘਰ ਜਾ ਕੇ ਫਾਰਮ ਭਰਵਾਉਣ ਦੀ ਡਿਊਟੀ ਲਗਾ ਦਿੱਤੀਦੂਸਰੇ ‌ਦਿਨ ਅਸੀਂ ਫਾਰਮ ਲੈ ਕੇ ਸਭ ਤੋਂ ਪਹਿਲਾਂ ਚਾਚੀ ਬਚਨ ਕੌਰ ਦੇ ਘਰ ਗਏਸਾਡੀ ਗੱਲ ਸੁਣ ਕੇ ਚਾਚੀ ਬੋਲੀ, “ਨਾ … … ਜਿਹੜੇ ਸਾਡੇ ਸਿਆਣੇ ਜੱਦੀ-ਪੁਸ਼ਤੀ ਦੀਵੇ ਬਾਲਦੇ ਆਏ ਐ, ਕਿਆ ਉਹ ਪਾਗਲ ਤੇ? … … ਦੀਵਾ ਬਾਲਣਾ ਸੰਝਾਂ ਨੂੰ ਸੁੱਭ‌ ਸਗਨ ਹੁੰਦਾ ਹੈ। ਨਾਲੇ ਜਦੋਂ ਦੇਸੀ ਘਿਓ ਦੀ ਜੋਤ ਜਗਾ ਕੇ ਦੇਵੀ ਮਾਂ ਦੀ ਮੂਰਤੀ ਅੱਗੇ ਧਰੀਦੀ ਐ ਤਾਂ ਘਰ ਵਿੱਚ ਸੌ ਬਰਕਤਾਂ ਪੈਂਦੀਆਂ ਐ … … ਲੈ ਸੁਣ ਲਉ ਭੱਦਰਕਾਰੇ‌ ਇਸ ਬਿਜਲੀ ਦੇ … … ਲੁੱਦੇਹਾਣੇ ਮੇਰੀ ਭੈਣ ਦੇ ਘਰ ਲੱਗੀ ਤੀ ਬਿਜਲੀ ਕਾਫ਼ੀ ਚਿਰ ਪਹਿਲਾਂ - ਇੱਕ ਦਿਨ ਮੇਰਾ ਜੀਜਾ ਲਾਟੂ ‌ਲਾਣ ਚੜ੍ਹ ਗਿਆ ਮੇਜ਼ ’ਤੇ … … ਅਹੈ ਜਿਹਾ ਕਰੰਟ‌ ਮਾਰਿਆ ਪੱਟਕਾ ਕੇ ਥੱਲੇ ‌ਮਾਰਿਆ ਧਰਤੀ ’ਤੇ, ਹੁਣ ਤਕ ਸੱਟਾਂ ਰੜਕਦੀਆਂ … … ਹੁਣ ਵੀ ਸੇਕ ਦਿੰਦਾ ਇੱਟ-ਰੋੜੇ ਦਾ ਪੁੜਿਆਂ ਨੂੰ। ਫਿਰ ਇੱਕ ਦਿਨ ਮੇਰੀ ਭੈਣ ਕੱਪੜੇ ਸੁੱਕਣੇ ਪਾਉਣ ਲੱਗੀ ਰੱਸੀ ’ਤੇ ... ਪਤਾ ਨੀ ਕਿੱਥੋਂ ਟੁੱਟ ਪੈਣਾ ਕਰੰਟ ਆ‌ ਗਿਆ, ਨਾਲ ਈ ਲਟਕ ਗਈ ਤੋਰੀ ਆਂਗੂ ... ਉੱਥੇ ਖੜ੍ਹੀ ਈ ਅਰਾਟਾਂ ਪਾਵੇ … … ਨਾ ਪੁੱਤ ਅਸੀਂ ਜੋੜੇ ਹੱਥ। ਇਸ ਨਿਖਸਮੀ ਬਿਜਲੀ ਨਾਲੋਂ ਆਪਾਂ ਐਵੇਂ ਚੰਗੇ … … ਅਸੀਂ ਅਣਆਈ ਮੌਤ ਨਹੀਂ ਮਰਨਾ।”

ਫਿਰ ਦੂਜੇ ਦਿਨ ਅਸੀਂ ਸੁੱਚੇ ਲੰਬੜਦਾਰ ਦੇ ਘਰ ਗਏਉਸ ਨੇ ਆਪਣੀ ਖੋਜ ਮੁਤਾਬਕ ਸਾਨੂੰ ਕਥਾ ਸੁਣਾਉਣੀ ਸ਼ੁਰੂ ਕਰ ਦਿੱਤੀ, “ਗ੍ਰੰਥਾਂ ਵਿੱਚ ਲਿਖਿਆ ਬਈ ਜਦੋਂ ਕ੍ਰਿਸ਼ਨ ਭਗਵਾਨ ਦੇ ਮਾਮੇ ਕੰਸ ਨੇ ਆਪਣੀ ਜੰਮਦੀ ਮਾਸੂਮ ਭਾਣਜੀ ਨੂੰ ਪਟਕਾ ਕੇ ਮਾਰਿਆ ਧਰਤੀ ’ਤੇ ਤਾਂ ਉਹ ਅਸਮਾਨੀ ਚੜ੍ਹ ਕੇ ਬਿਜਲੀ ਬਣ ਕੇ ਕੜਕੀ। ਉਸਨੇ ਕੰਸ ਨੂੰ ਸਰਾਪ ਦੇ ਦਿੱਤਾ- ਐ ਪਾਪੀ ਬੰਦਿਆ! ਜਿਦਾਂ ਤੂੰ ਮੈਨੂੰ ਮਾਰਿਆ ਉੱਦਾਂ ਈ ਮੇਰਾ ਭਰਾ ਕ੍ਰਿਸ਼ਨ ਦਾ ਰੂਪ ਧਾਰ ਕੇ ਕਿਸੇ ਦਿਨ ਤੈਨੂੰ ਵਾਲਾਂ ਤੋਂ ਫੜ ਕੇ ਘੜੀਸੂ … ਫਿਰ ਇਸੇ ਤਰ੍ਹਾਂ ਹੀ ਹੋਇਆ … ਕੰਸ ਬੁਰੀ ਮੌਤ ਮਰਿਆ … ਇਹ ‌ਬਿਜਲੀ ਉਸੇ ਕੰਸ ‌ਦੀ ਈ ਭਾਣਜੀ ਐ, ਜੀਹਨੂੰ ਗੌਰਮਿੰਟ ਹੁਣ ਪਿੰਡ-ਪਿੰਡ ਵੰਡਦੀ ਫਿਰਦੀ ਐ …. ਓ ਜੀਨ੍ਹੇ ਕੰਸ ਨੂੰ ਨਹੀਂ ਬਖਸ਼ਿਆ, ਭਲਾ ਸਾਨੂੰ ਬਖਸ਼ ਦਊ? … … ਬਹੁਤੇ ਲੋਕਾਂ ਨੂੰ ‌ਨ੍ਹੀ‌ ਪਤਾ ਇਸ ਕਥਾ ਦਾ, ਮੈਂ ਤਾਂ ਗ੍ਰੰਥ ਪੜ੍ਹਦਾ ਰਹਿਨੈਂ … … ਸੋ‌‌ ਭਾਈ ‌ਸਾਡੀ ਤੋਬਾ … …।”

ਦੋਹਾਂ ਘਰਾਂ ਤੋਂ ਨਿਰਾਸ਼ ਹੋ ਕੇ ਅਸੀਂ ਅਗਲੇ ਦਿਨ ਸੂਬੇਦਾਰ ਸਰਦੂਲ ਸਿੰਘ ਦੇ ਘਰ ਗਏਸਰਦੂਲ ਸਿੰਘ ਕੁਝ ਸਮਾਂ ਪਹਿਲਾਂ ਹੀ ਫ਼ੌਜ ਵਿੱਚੋਂ ਰਿਟਾਇਰ ਹੋ ਕੇ ਪਿੰਡ ਆਇਆ ਸੀਉਸਦੀ ਦੋ-ਮੰਜ਼ਲੀ ਕੋਠੀ ਪਿੰਡ ਵਿੱਚੋਂ ਵੱਖਰੀ ਹੀ ਦਿਸਦੀ ਸੀ‌ਕੋਠੀ ਦਾ ਭਾਰਾ ਜਿਹਾ ਗੇਟ ਖੋਲ੍ਹ ਕੇ ਅਸੀਂ ਫ਼ੌਜੀ ਸਾਹਿਬ ਨੂੰ ਅਵਾਜ਼ ਮਾਰੀ‌‌ਸਤਿ ਸ੍ਰੀ ਆਕਾਲ ਕਹਿ‌ ਕੇ ਇੱਕ ਫਾਰਮ ਅਸੀਂ ਉਸ ਦੇ ਹੱਥ ਫੜਾਇਆਆਪਣੀ ਮੋਟੇ ਸ਼ੀਸ਼ਿਆਂ ਵਾਲੀ ਐਨਕ ਨੂੰ ਨੱਕ ’ਤੇ ਟਿਕਾ ਕੇ ਫਾਰਮ ਨੂੰ ਪੜ੍ਹਦਿਆਂ ਹੀ ਫ਼ੌਜੀ ਅੰਦਰੋਂ ਫੁੱਟ ਪਿਆ “… … ਵੱਟ‌ ਨੌਨ ਸੈਂਸ … ਫੂਲਿਸ਼ … … ਕੌਂਸਪੇਰੇਸੀ …।”

ਸਾਨੂੰ ਸਮਝ ਨਾ ਲੱਗੀ ਕਿ ਫੂਲਿਸ਼ ਅਸੀਂ ਹਾਂ ਜਾਂ ਸਰਪੰਚਫ਼ੌਜੀ ਨੇ ਸਾਨੂੰ ਸਮਝਾਉਂਦਿਆਂ ਕਿਹਾ, “ਦੇਖੋ ਜੈਂਟਲਮੈੱਨ … ਮੈਂ ਸਭ ਸਮਝਤਾ ਹੂੰ … … ਹਮ ਕੋਈ ਐਰਾ ਗੈਰਾ ਨੱਥੂ ਖੈਰਾ ਨਹੀਂ … … ਹਮ ਨੇ ਦੁਨੀਆਂ ਦੇਖ ਰੱਖੀ ਹੈ … … ਮੈਂ ਇਸ ਇਲਾਕੇ ਕਾ ਫਸਟ ਕਮਿਸ਼ਨਡ ਔਫੀਸਰ ਥਾ …. ਹਮਾਰਾ ਬੜੇ ਬੜੇ ਲੋਗੋਂ ਸੇ ਉਠਨਾ ਬੈਠਨਾ ਰਹਾ ਹੈ … … ਟੈਂ ਨ੍ਹੀ ਮੰਨੀ ਹਮਨੇ ਕਿਸੀ ਟੁੰਡੀਲਾਟ ਕੀ … ਇਹ ਸਾਜ਼ਿਸ਼ ਐ … ਪਿਓਰ ਸਾਜ਼ਿਸ਼ … ਸਰਕਾਰ ਬਾਹਰਲੇ ਮੁਲਖੋਂ ਸੇ ਬਿਜਲੀ ਖਰੀਦ ਕਰ ਕੇ ਇੰਡੀਆ ਕੀ ਤੇਲ ਕੰਪਨੀਆਂ ਕੋ ਬਰਬਾਦ ਕਰਨਾ ਚਾਹਤੀ ਹੈ … … ਹਮ ਆਪਣੇ ਘਰ ਮੇਂ ਬਿਜਲੀ ਲਾ ਕਰ ਦੇਸ਼ ਕੇ ਸਾਥ ਗ਼ਦਾਰੀ ਨਹੀਂ ਕਰ ਸਕਤਾ … … ਹਮਾਰੇ ਕੋ ਤੋ ਬਿਜਲੀ ਕੀ ਕਤਈ ਜ਼ਰੂਰਤ ਨਹੀਂਰਾਜ ਕੀ ਬਾਤ ਬਤਾਊਂ?”

ਫੌਜੀ ਨੇ ਖਚਰੀ ਜਿਹੀ ਹਾਸੀ ਹੱਸਦਿਆਂ ਹੌਲੀ ਜਿਹੀ ਅਵਾਜ਼ ਵਿੱਚ ਕਿਹਾ, “ਦੀਵੇ ਕੀ ਮੱਧਮ ਰੌਸ਼ਨੀ ਮੇਂ ਸ਼ਾਮ ਕੇ ਵਕਤ ‘ਨੀਮ ਗੁਲਾਬੀਹੋਨੇ ਕਾ ਮਜ਼ਾ ਈ ਕੁਛ ਔਰ ਹੈ ...” ਹੱਸ ਕੇ ਤਾੜੀ ਮਾਰਦਿਆਂ ਉਸਨੇ ਖ਼ਾਲੀ ਫਾਰਮ ਸਾਡੇ ਹੱਥ ਫੜਾ ਦਿੱਤਾ

ਕੁਝ ਦਿਨਾਂ ਬਾਅਦ ਪਿੰਡ ਦੇ ਸਰਪੰਚ ਨੇ ਪੰਚਾਇਤ ਇਕੱਠੀ ਕਰਕੇ ਲੋਕਾਂ ਨੂੰ ਬਿਜਲੀ ਦੇ ਫਾਇਦਿਆਂ ਬਾਰੇ ਪੂਰੀ ਤਰ੍ਹਾਂ ਸਮਝਾਇਆ ਤਾਂ ਸਾਰੇ ਪਿੰਡ ਨੇ ਫਾਰਮ ਭਰ ਦਿੱਤੇ ਅਤੇ ਸਾਡੇ ਪਿੰਡ ਵਿੱਚ ਬਿਜਲੀ ਲੱਗ ਗਈ

ਹੁਣ ਜੇ ਅੱਧੇ ਘੰਟੇ ਲਈ ਬਿਜਲੀ ਚਲੀ ਜਾਵੇ ਤਾਂ ਸਾਰਾ ਪਿੰਡ ਇਕੱਠਾ ਹੋ ਕੇ ਬਿਜਲੀ ਦਫਤਰ ਘੇਰਨ ਲਈ ਪਹੁੰਚ ਜਾਂਦਾ ਹੈਜ਼ਮਾਨਾ ਕਿਹੜਾ ਪੁੱਛ ਕੇ ਬਦਲਦਾ ਹੈ ਕਿਸੇ ਕੋਲੋਂਕਿੰਨਾ ਫ਼ਰਕ ਹੈ ਉਹਨਾਂ ਦਿਨਾਂ ਅਤੇ ਇਨ੍ਹਾਂ ਦਿਨਾਂ ਵਿੱਚ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਅਵਤਾਰ ਸਿੰਘ ਪਤੰਗ

ਡਾ. ਅਵਤਾਰ ਸਿੰਘ ਪਤੰਗ

WhatsApp: (91 - 80549 77022)
Email: (aspatang.singh@gmail.com)