Lakhwinder S Raiya 7“ਭੁੱਖ ਲੱਗਣ ’ਤੇ ਸਾਦਾ ਖਾਣਾ ਪੀਣਾ ਜਿੱਥੇ ਤਨ-ਮਨ ਨੂੰ ਤ੍ਰਿਪਤ ਕਰ ਦਿੰਦਾ ਹੈ, ਉੱਥੇ ...”
(11 ਮਾਰਚ 2025)


ਕੁਦਰਤ
ਦਾ ਸਿਰਮੌਰ ਜੀਵ ਮਨੁੱਖ ਬਾਕੀ ਜੀਵਾਂ ਤੋਂ ਕਈ ਪੱਖਾਂ ਵਿੱਚ ਕਾਫੀ ਹੱਦ ਤਕ ਅੱਡਰਾ ਹੈਜੀਵਨ ਵਿਵਹਾਰ, ਖਾਣ-ਪੀਣ, ਦੁੱਖਾਂ-ਸੁੱਖਾਂ, ਖੁਸ਼ੀਆਂ-ਗਮੀਆਂ, ਮੋਹ-ਪਿਆਰ ਅਤੇ ਵੈਰ-ਵਿਰੋਧ ਵਿੱਚ ਵਧੇਰੇ ਕਰਕੇ ਗੰਭੀਰਤਾ ਭਰਿਆ ਅਤੇ ਤਣਾਅ ਪੂਰਨ ਜੀਵਨ ਗੁਜ਼ਾਰਦਾ ਹੈ ਕਾਣੀ ਵੰਡ ਦੀ ਸ਼ਿਕਾਰ ਇਸ ਦੁਨੀਆਂ ਵਿੱਚ ਬਹੁਤਿਆਂ ਕੋਲ ਜੀਵਨ ਜੀਊਣ ਲਈ ਖਾਣ ਪੀਣ ਦੇ ਪ੍ਰਬੰਧ ਅਤੇ ਹੋਰ ਸਾਧਨਾਂ ਦੀ ਬਹੁਤ ਘਾਟ ਹੈਇਸ ਘਾਟ ਦੇ ਚੱਕਰਵਿਊ ਵਿੱਚ ਫਸ ਕੇ ਉਹ ਭੁੱਖ ਮਰੀ ਦਾ ਸ਼ਿਕਾਰ ਹੀ ਰਹਿੰਦੇ ਹਨ ਤੇ ਕੁਝ ਕੋਲ ਇੰਨਾ ਧਨ ਦੌਲਤ ਹੈ ਕਿ ਉਹ ਖਾਂਦੇ ਘੱਟ ਹਨ ਪਰ ਜੂਠ ਛੱਡਣਾ, ਖਿਲਾਰਨਾ ਆਪਣੀ ਸ਼ਾਨ ਸਮਝਦੇ ਹਨ ਅਜਿਹੇ ਲੋਕਾਂ ਦੇ ਜੰਮਣ ਤੋਂ ਮਰਨ ਤਕ ਦੇ ਸਫ਼ਰ ਦੇ ਜਸ਼ਨਾਂ ਦੀ ਗੱਲ ਕਰੀਏ ਤਾਂ ਖਾਣ ਪੀਣ ਦੇ ਲੱਗੇ ਸਟਾਲਾਂ ਦੀ ਇੰਨੀ ਬਹੁਤਾਤ ਹੁੰਦੀ ਕਿ ਖਾਣ ਵਾਲਾ ਹੈਰਾਨਗੀ ਭਰੀ ਦੁਚਿੱਤੀ ਵਿੱਚ ਪੈ ਜਾਂਦਾ ਹੈ, ਕੀ ਖਾਵਾਂ ਤੇ ਕੀ ਛੱਡਾਂ? ਇਸ ਬਹੁਭਾਂਤੀ ਖਾਣਿਆਂ ਦੇ ਸਟਾਲਾਂ ਤੋਂ ਬਹੁਤਿਆਂ ਦਾ ਢਿੱਡ ਤਾਂ ਭਰ ਜਾਂਦਾ ਹੈ ਪਰ ਨੀਅਤ ਨਹੀਂ ਭਰਦੀ

ਅਖੀ ਵੇਖ ਨ ਰਜੀਆ ਬਹੁ ਰੰਗ ਤਮਾਸੇਅਨੁਸਾਰ ਵੱਖ-ਵੱਖ ਸਟਾਲਾਂ ਵਿੱਚੋਂ ਉੱਠਦੀਆਂ ਖ਼ੁਸ਼ਬੂਦਾਰ ਲਪਟਾਂ ਖਾਣ ਵਾਲੇ ਨੂੰ ਹੋਰ ਖਾਣ ਨੂੰ ਉਕਸਾਉਂਦੀਆਂ ਹਨਪਰ ਢਿੱਡ ਭਰਿਆ ਹੋਣ ਕਰਕੇ ਇੱਕ ਦੋ ਗਰਾਹੀਆਂ ਖਾ ਕੇ ਪਲੇਟਾਂ ਵਿੱਚ ਪਾਇਆ ਬਾਕੀ ਦਾ ਖਾਣਾ ਸਿੱਧਾ ਡਸਟਬਿਨ ਦੇ ਢੋਲਾਂ ਵਿੱਚ ਚਲਿਆ ਜਾਂਦਾ ਹੈਫਿਰ ਜੂਠ ਨਾਲ ਨੱਕੋ ਨੱਕ ਹੋਏ ਇਹ ਢੋਲ, ਮਨੁੱਖ ਦੀ ਔਕਾਤ ਦੀ ਪੋਲ ਖੋਲ੍ਹ ਦਿੰਦੇ ਹਨਦੁਨੀਆਂ ਦਾ ਸ਼ਾਇਦ ਹੀ ਕੋਈ ਅਜਿਹਾ ਜੀਵ ਹੋਵੇਗਾ ਕਿ ਜੋ ਮਨੁੱਖ ਵਾਂਗ ਜੂਠ-ਮੀਠ ਦਾ ਖਿਲਾਰਾ ਪਾਉਂਦਾ ਹੋਵੇਗਾ

ਮਹਿਮਾਨ ਨਿਵਾਜ਼ੀ ਵਾਸਤੇ ਅਮੀਰੀ ਦੇ ਚੋਚਲਿਆਂ ਵਿੱਚ ਖਾਣੇ ਪਰੋਸਣ ਦੇ ਮਹਿੰਗੇ ਤੋਂ ਮਹਿੰਗੇ ਸ਼ੋਸ਼ੇਬਾਜ਼ੀ ਵਾਲੇ ਪ੍ਰਬੰਧ ਕੀਤੇ ਗਏ ਹੁੰਦੇ ਹਨ, ਜਿਨ੍ਹਾਂ ਨੂੰ ਫੂਡ ਸੇਫਟੀ ਅਤੇ ਨਿਰੋਈ ਸਿਹਤ ਦੇ ਨਜ਼ਰੀਏ ਤੋਂ ਵੇਖਿਆ, ਪਰਖਿਆ ਜਾਵੇ ਤਾਂ ਇਹ ਖਾਣੇ ਸਾਦਗੀ ਅਤੇ ਪੋਸ਼ਟਿਕਤਾ ਤੋਂ ਕੋਹਾਂ ਦੂਰ ਅਤੇ ਵਧੇਰੇ ਕਰਕੇ ਸਿਹਤ ਦੇ ਦੁਸ਼ਮਣ ਹੀ ਹੁੰਦੇ ਹਨਰੀਸ ਦੰਦ ਘੜੀਸਦੇ ਕੁਚੱਕਰ ਵਿੱਚ ਫਸੇ ਹਮਾਤੜ ਵੀ ਔਕਾਤ ਤੋਂ ਵੱਧ ਖਰਚ ਕਰਕੇ ਆਪਣਾ ਝੁੱਗਾ ਚੌੜ ਕਰਨ ਤੋਂ ਪਿੱਛੇ ਨਹੀਂ ਹਟਦੇ, ਭਾਵੇਂ ਕਿ ਮੇਜ਼ਬਾਨ ਲੋਕਾਂ ਦੀ ਇਹ ਉੱਕਾ ਮਨਸ਼ਾ ਨਹੀਂ ਹੁੰਦੀ ਕਿ ਕਿਸੇ ਵੀ ਮਹਿਮਾਨ ਦੀ ਸਿਹਤ ਨਾਲ ਖਿਲਵਾੜ ਹੋਵੇਵੰਨ ਸੁਵੰਨੇ ਖਾਣਿਆਂ ਦਾ ਪ੍ਰਬੰਧਨ ਭਾਵੇਂ ਆਪ ਖੁਦ ਕੀਤਾ ਹੋਵੇ ਜਾਂ ਫਿਰ ਕੇਟਰਿੰਗ ਵਾਲਾ ਪ੍ਰਬੰਧ ਹੋਵੇ, ਜਿਸ ਵਿੱਚ ਪ੍ਰਤੀ ਪਲੇਟ ਹਜ਼ਾਰਾਂ ਦਾ ਖ਼ਰਚਾ ਵੀ ਭਰਿਆ ਜਾਂਦਾ ਹੈ

ਮਨੁੱਖੀ ਬਿਰਤੀ ਹੈ ਕਿ ਮਨੁੱਖ ਨੇ ਆਪਣੀ ਹਰ ਗਤੀਵਿਧੀ, ਖਾਸ ਕਰਕੇ ਵਿਉਪਾਰਕ ਵਿਵਹਾਰ ਵਿੱਚ ਤਾਂ ਆਪਣੇ ਫਾਇਦਾ ਬਾਰੇ ਹੀ ਸੋਚਣਾ ਹੁੰਦਾ ਹੈਸ਼ਗਨ-ਵਿਹਾਰ ਵਿੱਚ ਪਾਏ ਜਾਂਦੇ ਸ਼ਗਨ ਵੀ ਇਸ ਮਨੁੱਖੀ ਲਾਲਚੀ ਬਿਰਤੀ ਤੋਂ ਨਹੀਂ ਬਚ ਸਕੇਸ਼ਗਨ ਵਿਹਾਰ ਦੇਣ ਵਾਲਿਆਂ ਵਿੱਚ ਵੀ ਬਹੁਤਿਆਂ ਦੀ ਸ਼ੇਖਚਿਲੀ ਵਾਲੀ ਸੋਚ ਹੁੰਦੀ ਹੈ ਕਿ ਜੇ ਸੌ ਰੁਪਏ ਦਾ ਸ਼ਗਨ ਪਾਇਆ ਹੈ ਤਾਂ ਦੁੱਗਣਾ ਖਾ ਕੇ ਹੀ ਜਾਣਾ ਹੈ, ਬਾਅਦ ਵਿੱਚ ਭਾਵੇਂ ਸਿਹਤ ਵਿਗਾੜਾਂ, ਅਫਰੇਵੇਂ, ਭੱਸ-ਡਕਾਰਾਂ ਦਾ ਸ਼ਿਕਾਰ ਹੋ ਕੇ ਹਾਜ਼ਮੇ ਨੂੰ ਵਿਗਾੜ ਕੇਕਈ ਗੁਣਾ ਵੱਧ ਡਾਕਟਰਾਂ ਨੂੰ ਦੇਣਾ ਪੈ ਜਾਵੇ

ਜੂਠ ਛੱਡਣ ਦਾ ਇੱਕ ਗੰਭੀਰ ਮਸਲਾ ਬਣਦਾ ਜਾ ਰਿਹਾ ਹੈਜੂਠ ਦਾ ਖਿਲਾਰਾ ਜਿੱਥੇ ਆਲੇ ਦੁਆਲੇ ਨੂੰ ਦੂਸ਼ਿਤ ਕਰਦਾ ਹੈ, ਉੱਥੇ ਮਨੁੱਖੀ ਸੋਚ ਨੂੰ ਦੂਸ਼ਿਤ ਕਰ ਰਿਹਾ ਹੈ। ਜੂਠ ਦੇ ਵਪਾਰ ਵਿੱਚ ਵੀ ਘਪਲੇਬਾਜ਼ੀ ਦੀਆਂ ਖਬਰਾਂ ਆਮ ਹੀ ਸੁਣਨ ਪੜ੍ਹਨ ਨੂੰ ਮਿਲ ਹੀ ਜਾਂਦੀਆਂ ਹਨ ਇਸਦੇ ਨਾਲ ਹੀ ਭੁੱਖ ਮਰੀ ਦੇ ਸ਼ਿਕਾਰ ਲੋਕਾਂ ਨੂੰ ਜੂਠ ਵਿੱਚੋਂ ਆਪਣਾ ਪੇਟ ਭਰਨ ਦੀਆਂ ਚਰਚਾਵਾਂ ਵੀ ਆਮ ਹੀ ਛਿੜਦੀਆਂ ਰਹਿੰਦੀਆਂ ਹਨ

ਨੈਤਿਕਤਾ ਤੇ ਧਾਰਮਿਕ ਕਾਇਦੇ ਕਾਨੂੰਨ ਅਨੁਸਾਰ ਵੀ ਜੂਠ ਛੱਡਣੀ ਰਿਜ਼ਕ ਦੀ ਇੱਕ ਵੱਡੀ ਤੌਹੀਨ ਹੈਇਹ ਮਨੁੱਖ ਦੀਆਂ ਭੈੜੀਆਂ ਆਦਤਾਂ ਵਿੱਚ ਇੱਕ ਵੱਡੀ ਭੈੜੀ ਆਦਤ ਮੰਨੀ ਜਾਂਦੀ ਹੈਕਿਹਾ ਜਾਂਦਾ ਹੈ ਕਿ ਜੇ ਇਸ ਆਦਤ ਉੱਤੇ ਕਾਬੂ ਪਾ ਲਿਆ ਜਾਵੇ ਤਾਂ ਦੁਨੀਆਂ ਵਿੱਚ ਚੱਲ ਰਹੀ ਭੁੱਖ ਮਰੀਤੇ ਕਾਬੂ ਪਾਇਆ ਜਾ ਸਕਦਾ ਹੈ

ਭੁੱਖ ਲੱਗਣਤੇ ਸਾਦਾ ਖਾਣਾ ਪੀਣਾ ਜਿੱਥੇ ਤਨ-ਮਨ ਨੂੰ ਤ੍ਰਿਪਤ ਕਰ ਦਿੰਦਾ ਹੈ, ਉੱਥੇ ਰੱਜੇ ਪੁੱਜੇ ਨੂੰ ਸਵਾਦੀ ਤੋਂ ਸਵਾਦੀ ਖਾਣਾ ਵੀ ਤਸੱਲੀ ਨਹੀਂ ਦੇ ਸਕਦਾ, ਉਹ ਥਾਂ ਥਾਂ ਮੂੰਹ ਮਾਰਦਾ ਹੋਇਆ ਜੂਠ ਖਿਲਾਰਨ ਵਿੱਚ ਇੱਕ ਵੱਡਾ ਹਿੱਸਾ ਪਾਉਂਦਾਭੋਜਨ ਭਾਵੇਂ ਸ਼ਾਕਾਹਾਰੀ ਹੋਵੇਤੇ ਭਾਵੇਂ ਮਾਸਾਹਾਰੀ ਹੋਵੇ, ਦੋਹਾਂ ਭੋਜਨਾਂ ਦੀ ਹੀ ਬਰਬਾਦੀ ਹੁੰਦੀ ਹੈਆਰਥਿਕ ਉਜਾੜਾ ਵੀ ਵਧਦਾ ਹੈ ਕਿਉਂਕਿ ਜਿੱਥੇ ਥੋੜ੍ਹੇ ਵਿੱਚ ਸਰ ਜਾਣਾ ਹੁੰਦਾ ਹੈ, ਉਸੇ ਲਈ ਬਹੁਤਾ ਖਰਚਾ ਕਰਨਾ ਪੈਂਦਾ ਹੈਮਾਸਾਹਾਰੀ ਭੋਜਨ ਨੂੰ ਤਿਆਰ ਕਰਨ ਲਈ ਸਿੱਧੇ ਰੂਪ ਵਿੱਚ ਜੀਵ ਹੱਤਿਆ ਹੁੰਦੀ ਹੈਮਾਸਾਹਾਰੀ ਭੋਜਨ ਦੇ ਸ਼ੋਕੀਨਾਂ ਵੱਲੋਂ ਜੂਠ ਛੱਡਣ ਕਰਕੇ ਜਿੱਥੇ ਥੋੜ੍ਹੇ ਜੀਵਾਂ ਦੀ ਥਾਂ ਬਹੁਤੇ ਜੀਵਾਂ ਦੀ ਹੱਤਿਆ ਲੋੜ ਪੈਂਦੀ ਹੈ, ਉਹ ਵੀ ਘਟ ਸਕਦੀ ਹੈ

ਸਾਨੂੰ ਆਪਣੇ ਸਮਾਜਿਕ ਰੀਤੀ ਰਿਵਾਜ਼ਾਂ ਵਿੱਚ ਬਦਲਾਅ ਲਿਆਉਣ ਦੀ ਲੋੜ ਹੈ। ਜਿੱਥੇ ਖਾਣਿਆਂ ਦੀ ਫੁਕਰੀ ਭਰੀ ਵੰਨਸੁਵੰਨਤਾ ਨੂੰ ਘਟਾ ਕੇ ਸਾਦੇ ਭੋਜਨ ਵੱਲ ਕਦਮ ਪੁੱਟੇ ਜਾਣੇ ਜ਼ਰੂਰੀ ਹਨ, ਉੱਥੇ ਖਾਣ ਪੀਣ ਦੇ ਆਪਣੇ ਸਵੈ ਸਬਰ ਸੰਤੋਖ ਨੂੰ ਮਜ਼ਬੂਤ ਕਰਨਾ ਹੋਵੇਗਾਇੱਕੋ ਵਾਰ ਪਲੇਟਾਂ ਨੱਕੋ ਨੱਕ ਭਰ ਕੇ ਖਾਣ ਦੀ ਥਾਂ ਲੋੜ ਅਨੁਸਾਰ ਹੀ ਥੋੜ੍ਹਾ ਥੋੜ੍ਹਾ ਕਰਕੇ ਖਾਣਾ ਲਏ ਜਾਣ ਦੀ ਆਦਤ ਪਾਉਣੀ ਹੋਵੇਗੀਖਾਣੇ ਦੀ ਸੁਚੱਜੀ ਵਰਤੋਂ ਨਾਲ ਰੱਜ ਭਰੇ ਡਕਾਰ ਦਾ ਆਪਣਾ ਵੱਖਰਾ ਅਨੰਦ ਹੁੰਦਾ ਹੈ, ਜੋ ਮਨ ਤਨ ਨੂੰ ਪੂਰਨ ਸਤੁੰਸ਼ਟੀ ਮਹਿਸੂਸ ਕਰਾ ਦਿੰਦਾ ਹੈ

ਜੂਠ ਛੱਡਣ ਵੇਲੇ ਸਾਨੂੰ ਇਹ ਵੀ ਸੋਚਣਾ ਹੋਵੇਗਾ ਕਿ ਖਾਣ ਪੀਣ ਦਾ ਰਿਜ਼ਕ ਜੋ ਸਾਡੇ ਸਾਹਮਣੇ ਪਿਆ ਹੈ, ਨੂੰ ਉੱਗਣ ਤੋਂ ਲੈ ਕੇ ਤਿਆਰ ਕਰਨ (ਪਕਵਾਨ ਬਣਨ) ਤਕ ਕਿੰਨੀ ਮੁਸ਼ੱਕਤ, ਘਾਲ ਖਰਚ ਆਈ ਹੋਵੇਗੀ? ਕਿੰਨਾ ਸਮਾਂ, ਧਨ ਅਤੇ ਹੋਰ ਬਹੁਤ ਸਾਰੇ ਕੁਦਰਤੀ ਤੱਤ ਹਵਾ-ਪਾਣੀ/ਊਰਜਾ ਆਦਿਕ ਖਰਚ ਹੋਇਆ ਹੋਵੇਗਾ? ਇਹ ਸਵੈ ਪੜਚੋਲ ਹੀ ਜੂਠ ਦੇ ਰੂਪ ਵਿੱਚ ਰਿਜ਼ਕ ਦੀ ਹੁੰਦੀ ਬਰਬਾਦੀ ਉੱਤੇ ਰੋਕਥਾਮ ਦਾ ਸਬੱਬ ਬਣਨ ਦੀ ਸੰਭਾਵਨਾ ਬਣੇਗੀ ਵੈਸੇ ਵੀ ਜੀਊਣ ਲਈ ਖਾਣਾਦੇ ਸਿਧਾਂਤ ਨੂੰ ਪ੍ਰਣਾਏ ਲੋਕ ਘਰ-ਬਾਹਰ, ਯਾਨੀ ਜਿੱਥੇ ਵੀ ਹੋਣ, ਉਹ ਪਰੋਸ ਕੇ ਮਿਲੇ ਖਾਣੇ ਲਈ ਭਾਂਡੇ ਵਿਚਲੀ ਦਾਲ, ਸਬਜ਼ੀ-ਭਾਜੀ ਨੂੰ ਆਖਰੀ ਬੁਰਕੀ ਨਾਲ ਸਾਫ ਕਰ ਦਿੰਦੇ ਹਨ ਯਾਨੀ ਕਿ ਉਹ ਅੰਨ ਦਾ ਇੱਕ ਕਿਣਕਾ ਵੀ ਜੂਠ ਦੇ ਰੂਪ ਵਿੱਚ ਜ਼ਾਇਆ ਨਹੀਂ ਕਰਦੇ

ਜੇਕਰ ਅਜਿਹੀ ਬਿਰਤੀ ਨੂੰ ਪੂਰਨ ਰੂਪ ਵਿੱਚ ਆਪਣਾ ਲਿਆ ਜਾਵੇ ਤਾਂ ਬਰਤਨ ਸਾਫ਼ ਕਰਨੇ ਵੀ ਸੁਖਾਲੇ ਅਤੇ ਜੂਠ ਆਦਿ ਨਾਲੀਆਂ ਜਾਮ ਹੋਣ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲ ਸਕਦਾ ਹੈ। ਬਚੇ ਹੋਏ ਸੁੱਚੇ ਭੋਜਨ ਪਦਾਰਥ ਸੁਤੇਸਿੱਧ ਹੀ ਲੋੜਵੰਦਾਂ ਦੇ ਮੂੰਹ ਵਿੱਚ ਵੀ ਪੈ ਸਕਦੇ ਹਨ।

*       *       *       *       *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਲਖਵਿੰਦਰ ਸਿੰਘ ਰਈਆ

ਲਖਵਿੰਦਰ ਸਿੰਘ ਰਈਆ

Phone: (91 - 98764 - 74858)
Email (lakhwinderhaviliana@yahoo.com)