LakhwinderSRaiya7ਕਿਸਾਨੀ, ਮਜ਼ਦੂਰਾਂ,ਛੋਟੀਸਨਅਤ,ਵਪਾਰਅਤੇਟਰਾਂਸਪੋਰਟਨੂੰਵੀਵੱਡਾਹੁਲਾਰਾਮਿਲਸਕਦਾਹੈ। ਅਟਾਰੀ-ਵਾਹਗਾ ...
(7 ਜਨਵਰੀ 2024)
ਇਸ ਸਮੇਂ ਪਾਠਕ: 295.


ਕਰੀਬ
ਦੋ ਸੌ ਸਾਲ ਭਾਰਤ ਉੱਤੇ ਰਾਜ ਕਰਨ ਉਪਰੰਤ ਜਦੋਂ ਅੰਗਰੇਜ਼ਾਂ ਨੂੰ ਭਾਰਤ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਸੀ ਤਾਂ ਉਨ੍ਹਾਂ ਬੜੀ ਚਲਾਕੀ ਨਾਲ ਵਿਸ਼ਾਲ ਭਾਰਤ ਨੂੰ ਦੋਂਹ ਹਿੱਸਿਆਂ ਵਿੱਚ ਵੰਡਣ ਦੇ ਮਨਸੂਬੇ ਨਾਲ ਫਿਰਕੂ ਤਾਕਤਾਂ ਨੂੰ ਹਵਾ ਦੇਣੀ ਸ਼ੁਰੂ ਕਰ ਦਿੱਤੀ ਉੱਧਰ ਮੁੱਖ ਦੋ ਫ਼ਿਰਕਿਆਂ ਦੀ ਸਿਆਸਤ ਨੇ ਗੱਦੀਤੇ ਕਾਬਜ਼ ਹੋਣ ਦੀ ਅੰਨ੍ਹੀ ਲਾਲਸਾ ਕਾਰਨ ਇਸ ਵੰਡ ਨੂੰ ਪ੍ਰਵਾਨ ਕਰ ਲਿਆਖੜਗ ਭੁਜਾ ਸਮਝੇ ਜਾਂਦੇ ਪੰਜਾਬ ਵਿੱਚ ਲਾਲ ਸਰਹੱਦੀ ਲਕੀਰ ਖਿੱਚ ਦਿੱਤੀ ਗਈਆਜ਼ਾਦੀ ਦੇ ਨਾਂਅ ਉੱਤੇ ਜੋ ਉਜਾੜਾ ਹੋਇਆ ਤੇ ਮਾਰਧਾੜ ਹੋਈ, ਉਸ ਦਾ ਲਹੂ ਲਿਬੜਿਆ ਕਾਲਾ ਇਤਿਹਾਸ ਕੋਈ ਲੁਕਿਆ ਛੁਪਿਆ ਨਹੀਂ ਹੈਬਹੁਤ ਸਾਰੇ ਲੋਕ ਅਜਾਈਂ ਮੌਤੇ ਮਾਰੇ ਗਏ ਤੇ ਕੁਝ ਸਭ ਕੁਝ ਲੁਟਾ ਕੇ ਮਰਿਆਂ ਵਰਗਿਆਂ ਹੋ ਕੇ ਆਪਣੇ ਦੇਸ਼ ਵਿੱਚ ਹੀ ਪਰਾਏ ਪਨਾਹਗੀਰ ਹੋ ਗਏ

ਮਨੁੱਖਤਾ ਦੀ ਹੋਈ ਵੱਡੀ ਪੱਧਰਤੇ ਕਤਲੋ ਗਾਰਤ ਦੀ ਨੀਂਹ ਉੱਤੇ ਇੱਕ ਦੇਸ਼ ਦੋ ਦੇਸ਼ਾਂ ਦੇ ਰੂਪ ਵਿੱਚ ਆਜ਼ਾਦ ਹੋ ਗਏਯਾਨੀ ਦੁਨੀਆਂ ਦੇ ਨਕਸ਼ੇ ਉੱਤੇ ਇੱਕ ਨਵਾਂ ਦੇਸ਼ (ਪਾਕਿਸਤਾਨ) ਉਦੇ ਹੋ ਗਿਆਸੋ ਮੁੱਢ ਤੋਂ ਹੀ ਦੋਹਾਂ ਦੇਸ਼ਾਂ ਨੂੰ ਚੰਗੇ ਗੁਆਂਢੀਆਂ ਵਾਂਗ ਇੱਕ ਦੂਜੇ ਦੇ ਦੁੱਖ ਸੁਖ ਵਿੱਚ ਸਹਾਰਾ ਬਣਨ ਦੀ ਥਾਂ ਦੋਹਾਂ ਪਾਸਿਆਂ ਦੀ ਸਿਆਸਤ ਨੇ ਆਨੇ ਬਹਾਨੇ ਚੰਦਰੇ ਗੁਆਂਢੀਆਂ ਵਾਂਗ ਹਮੇਸ਼ਾ ਸਿੰਗ ਫਸਾਉਣ ਵਾਲੀਆਂ ਸਿਆਸੀ ਲੂੰਬੜ ਚਾਲਾਂ ਹੀ ਚੱਲੀਆਂ ਦੋਵੇਂ ਧਿਰਾਂ ਇੱਕ ਦੂਜੇ ਨੂੰ ਜਾਨੀ ਦੁਸ਼ਮਣ ਸਮਝ ਕੇ ਇੱਕ ਦੂਜੇ ਉੱਤੇ ਭਾਰੂ ਪੈਣ ਦੀਆਂ ਭੈੜੀਆਂ ਤਰਕੀਬਾਂ ਸੋਚਣ ਦੀ ਜਿੱਲ੍ਹਣ ਵਿੱਚ ਫਸੀਆਂ ਰਹੀਆਂਆਪਣੇ ਆਪਣੇ ਮੁਲਕਾਂ ਵਿੱਚ ਵਿਕਾਸ ਕਰਕੇ ਲੋਕਾਂ ਨੂੰ ਸੁਖ ਸਹੂਲਤਾਂ ਮੁਹਈਆ ਕਰਵਾਉਣ ਦੀ ਥਾਂ ਹਥਿਆਰਾਂ ਦੇ ਸੁਦਾਗਰਾਂ ਦੇ ਟੇਟੇ ਚੜ੍ਹ ਕੇ ਮਾਰੂ ਹਥਿਆਰ ਖਰੀਦਣ ਲਈ ਅੰਨ੍ਹਾ ਖਰਚ ਕਰਨ ਵਿੱਚ ਹੀ ਰੁੱਝੀਆਂ ਰਹੀਆਂ ਦੋਵੇਂ ਧਿਰਾਂ 1965 ਅਤੇ1971 ਦੀਆਂ ਜੰਗਾਂ ਤੋਂ ਇਲਾਵਾ ਸਮੇਂ ਸਮੇਂ ਲੁਕਵੀਂਆਂ ਜੰਗਾਂ ਵਿੱਚ ਉਲਝ ਕੇ ਆਪਸੀ ਉਲਝਣਾਂ ਦੀਆਂ ਤੰਦਾਂ ਨੂੰ ਹੋਰ ਉਲਝਾਉਣ ਵਿੱਚ ਮਸਤ ਰਹਿ ਕੇ ਆਪਣੀ ਸਿਆਸੀ ਹਾਉਮੈਂ ਨੂੰ ਪੱਠੇ ਪਾਉਂਦੀਆਂ ਰਹੀਆਂ ਹਨ, ਜਿਨ੍ਹਾਂ ਨਾਲ ਆਮ ਲੋਕਾਂ ਨੂੰ ਮਾਰ ਪੈਂਦੀ ਰਹੀ ਹੈ

ਕੋਈ ਭਾਵੇਂ ਕਿੰਨਾ ਵੀ ਛੋਟਾ ਜਾਂ ਵੱਡਾ ਹੋਵੇ ਪਰ ਇੱਕ ਦੂਜੇ ਦੇ ਸਹਿਯੋਗ ਤੋਂ ਬਗ਼ੈਰ ਚੱਲਣਾ ਕਾਫੀ ਮੁਸ਼ਕਲ ਹੁੰਦਾ ਹੈਦੋਹਾਂ ਦੇਸ਼ਾਂ ਦੇ ਵੱਖ ਵੱਖ ਖਿੱਤਿਆ ਦੀ ਵੱਖ ਵੱਖ ਉਪਜ/ਪੈਦਾਵਾਰ, ਤਿਆਰ ਵਸਤਾਂ, ਲੋਕਾਂ ਦੇ ਹੁਨਰ ਦੇ ਵਟਾਂਦਰੇ ਦੀ ਬੜੀ ਲੋੜ ਹੁੰਦੀ ਹੈਇਹ ਲੋੜ ਸਦਭਾਵਨਾ ਨਾਲ ਆਪਸੀ ਵਪਾਰ ਹੀ ਪੂਰੀ ਕਰ ਸਕਦਾ ਹੈ ਉਂਝ ਵੀ ਖੇਤਰੀ ਵਪਾਰ ਭਾਵੇਂ ਗੁਆਂਢੀ ਦੋਹਾਂ ਦੇਸ਼ਾਂ ਦੀਆਂ ਸਰਹੱਦਾਂਦੇ ਆਰ ਪਾਰ ਕਿਉਂ ਨਾ ਹੋਵੇ, ਇਹ ਹਮੇਸ਼ਾ ਹੀ ਲੋਕਾਂ ਨੂੰ ਆਪਸੀ ਸ਼ਾਂਤੀ ਮਾਹੌਲ ਵਿੱਚ ਰਹਿਣ ਸਹਿਣ ਲਈ ਉਤਸ਼ਾਹਿਤ ਕਰਦਾ ਹੈ, ਰਾਜਨੀਤਕ ਏਕਤਾ, ਸਮਾਜਿਕ ਅਤੇ ਸੱਭਿਆਚਾਰਕ ਰਿਸ਼ਤਿਆਂ ਨੂੰ ਹੋਰ ਪੀਡਾ ਕਰਕੇ ਜੀਵਨ ਵਿੱਚ ਖੁਸ਼ਹਾਲੀ ਰੰਗ ਭਰਦਾ ਹੈ

ਦੋਹਾਂ ਦੇਸ਼ਾਂ ਦੇ ਮਨ ਮੁਟਾਵ ਕਰਕੇ ਦੁਸ਼ਮਣੀ ਦੀਆਂ ਵਗਦੀਆਂ ਰਹੀਆਂ ਤੱਤੀਆਂ ਲੋਆਂ ਵਿੱਚ ਕਦੇ ਕਦੇ ਠੰਢੀ ਹਵਾ ਦਾ ਬੁੱਲ੍ਹਾ ਵੀ ਆਉਂਦਾ ਰਿਹਾ ਹੈ ਜਦੋਂ ਸਦਭਾਵਨਾ ਮੁੱਖ ਰੱਖ ਕੇ ਚਲਦੀਆਂ ਗੱਡੀਆਂ, ਬੱਸਾਂ ਦੀਆਂ ਫੇਰੀਆਂ ਆਪਣੇ ਵਿਛੜਿਆਂ ਦੇ ਮੇਲ ਵੀ ਕਰਵਾਉਂਦੀਆਂ ਰਹੀਆਂ ਹਨਹੁਸੈਨੀਵਾਲਾ ਅਤੇ ਵਾਹਘਾ ਬਾਰਡਰ ਰਾਹੀਂ ਵਸਤਾਂ ਦਾ ਆਯਾਤ ਨਿਰਯਾਤ ਹੁੰਦਾ ਰਿਹਾਇਸ ਆਪਸੀ ਵਪਾਰ ਨਾਲ ਦੋਹਾਂ ਦੇਸ਼ਾਂ ਦੇ ਲੋਕਾਂ ਨੂੰ ਰੁਜ਼ਗਾਰ ਵੀ ਮਿਲਿਆ ਤੇ ਲੋੜਾਂ ਦੀ ਪੂਰਤੀ ਲਈ ਵਸਤਾਂ ਮਿਲਦੀਆਂ ਰਹੀਆਂਇਸ ਨਾਲ ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਵੰਡ ਦੇ ਦੁਖਾਂਤ ਨਾਲ ਜ਼ਖ਼ਮੀ ਪਿੰਡੇ ਵਾਲੇ ਪੰਜਾਬ (ਚੜ੍ਹਦਾ ਤੇ ਲਹਿੰਦਾ) ਦੇ ਜ਼ਖਮਾਂ ਉੱਤੇ ਸਦਭਾਵਨਾ ਵਾਲੀ ਲਗਦੀ ਮੱਲ੍ਹਮ ਪੱਟੀ ਨਾਲ ਕਾਫੀ ਸਕੂਨ ਭਰਿਆ ਅਹਿਸਾਸ ਮਹਿਸੂਸ ਹੁੰਦਾ ਰਿਹਾ ਹੈਪਰ ਸਦਭਾਵਨਾ ਦੇ ਕੱਟੜ ਵਿਰੋਧੀਆਂ ਦੀ ਅੱਖ ਨੂੰ ਇਹ ਸਭ ਕੁਝ ਕਾਣੀ ਕੌਡੀ ਨਹੀਂ ਭਾਉਂਦਾ ਤੇ ਉਹ ਕੋਈ ਨਾ ਕੋਈ ਨਵੀਂ ਇਲਤ/ਘਤਿਤ ਕਰਕੇ ਇਸ ਸਦਭਾਵਨਾ ਨੂੰ ਤਾਰ ਤਾਰ ਕਰਦਿਆਂ ਆਪਸ ਵਿੱਚ ਸਿਰ ਭਿੜਾਉਣ ਦੇ ਯਤਨ ਵਿੱਚ ਹੀ ਰਹਿੰਦੇ ਹਨ

ਸੰਨ 2019 ਵਿੱਚ ਕਸ਼ਮੀਰ ਵਿੱਚ ਅੱਤਵਾਦੀਆਂ ਵੱਲੋਂ ਹੋਏ ਪੁਲਵਾਮਾ ਦੇ ਆਤਮਘਾਤੀ ਹਮਲੇ ਵਿੱਚ ਵੱਡੀ ਗਿਣਤੀ ਵਿੱਚ ਸ਼ਹੀਦ ਕੀਤੇ ਗਏ ਸੈਨਿਕਾਂ ਕਾਰਨ ਇਹ ਸਰਹੱਦੀ ਵਪਾਰ ਬੰਦ ਕਰ ਦਿੱਤਾ ਗਿਆ ਸੀਇਹ ਵੀ ਮੰਨਿਆ ਜਾ ਰਿਹਾ ਹੈ ਕਿ ਵਪਾਰ ਚੜ੍ਹਦੇ ਪੰਜਾਬ ਵਿੱਚ ਨਸ਼ਿਆਂ ਅਤੇ ਹਥਿਆਰਾਂ ਦੇ ਪ੍ਰਚਲਨ ਦਾ ਇੱਕ ਵੱਡਾ ਜ਼ਰੀਆਂ ਵੀ ਬਣਦਾ ਹੈ ਇੱਥੇ ਪ੍ਰਸ਼ਨ ਉੱਠਦਾ ਹੈ ਕਿ ਕਰੀਬ ਚਾਰ ਸਾਲ ਤੋਂ ਇਹ ਖੇਤਰੀ ਵਪਾਰ ਬੰਦ ਹੈ, ਕੀ ਨਸ਼ਾ ਤੇ ਹਥਿਆਰ ਆਉਣੇ ਬੰਦ ਹੋ ਗਏ ਨੇ?

ਓਧਰ ਇਸਦੇ ਬਾਵਜੂਦ ਵੀ ਦੋਵੇਂ ਦੇਸ਼ਾਂ ਵਿਚਕਾਰ ਇਹ ਵਪਾਰ ਜ਼ਿਆਦਾਤਰ ਮੁੰਦਰਾ ਬੰਦਰਗਾਹ (ਗੁਜਰਾਤ) ਵਿਚਕਾਰ ਤੋਂ ਸਮੁੰਦਰੀ ਰਸਤੇ ਰਸਤੇ ਹੁੰਦਾ ਹੈਮੌਜੂਦਾ ਸਮੇਂ ਦੋਹਾਂ ਮੁਲਕਾਂ ਵਿਚਕਾਰ 80% ਵਪਾਰ ਸਮੁੰਦਰੀ ਰਸਤਿਆਂ ਰਾਹੀਂ ਜਾਂ ਅਸਿੱਧੇ ਰੂਪ ਵਿੱਚ ਡੁਬਈ ਰਾਹੀਂ ਹੋ ਰਿਹਾ ਹੈ, ਜੋ ਕਿ ਬਹੁਤ ਮਹਿੰਗਾ ਪੈਂਦਾ ਹੈ ਦੋਹਾਂ ਸਰਕਾਰਾਂ ਨੂੰ ਬੇਤੁਕੀਆਂ ਢੁੱਚਰਾਂ ਖੜ੍ਹੀਆਂ ਕਰਨ ਦੀ ਥਾਂ ਗੈਰ ਕਾਨੂੰਨੀ ਵਸਤਾਂ ਰੋਕਣ ਵਾਸਤੇ ਚੈਕਿੰਗ ਦੇ ਸਖ਼ਤ ਪ੍ਰਬੰਧ ਕਰਦਿਆਂ ਅਟਾਰੀ-ਵਾਹਘਾ ਅਤੇ ਹੁਸੈਨੀਵਾਲੇ ਬਾਰਡਰ ਰਾਹੀਂ ਇਸ ਬੰਦ ਪਏ ਖੇਤਰੀ ਵਪਾਰ ਨੂੰ ਦੁਬਾਰਾ ਚਾਲੂ ਕਰਕੇ ਪੰਜਾਬ ਦੇ ਦੋਹਾਂ ਪਾਸਿਆਂ ਦੇ ਨਾਲ ਨਾਲ ਦੋਹਾਂ ਦੇਸ਼ਾਂ ਹੋਰਨਾਂ ਖਿੱਤਿਆਂ ਦੇ ਲੋਕਾਂ ਨੂੰ ਰਾਹਤ ਮੁਹਈਆ ਕਰਵਾਉਣੀ ਜਾਣੀ ਸਮੇਂ ਦੀ ਮੁੱਖ ਲੋੜ ਹੈਇਸ ਨਾਲ ਦੋਹਾਂ ਪੰਜਾਬਾਂ ਦੇ ਲੋਕਾਂ ਨੂੰ ਦੂਰ ਦੁਰੇਡੇ ਰਸਤਿਆਂ ਰਾਹੀਂ ਘੁੰਮ ਕੇ ਆਉਣ ਦੀ ਥਾਂ ਇਨ੍ਹਾਂ ਨੇੜਲੇ ਰਸਤਿਆਂ ਰਾਹੀਂ ਵਸਤਾਂ ਦੀ ਪਹੁੰਚ ਵਿੱਚ ਸਮਾਂ ਘੱਟ ਲੱਗੇਗਾਅਦਾਨ ਪ੍ਰਦਾਨ ਹੋਣ ਵਾਲੇ ਫਲ਼ ਸਬਜ਼ੀਆਂ ਦੀ ਤਾਰੋਤਾਜ਼ਾ ਕਾਫੀ ਹੱਦ ਤਕ ਕਾਇਮ ਰਹੇਗੀ। ਲਾਗਤ ਖਰਚਿਆਂ ਵਿੱਚ ਕਮੀ ਆਉਣ ਨਾਲ ਉਤਪਾਦਕ ਤੇ ਖਪਤਕਾਰ ਨੂੰ ਲਾਭ ਹੋਵੇਗਾ ਅਤੇ ਲੋੜੀਂਦੀਆਂ ਵਸਤਾਂ ਦੀ ਪੂਰਤੀ ਸਸਤੇ ਵਿੱਚ ਹੋ ਸਕੇਗੀ ਉੱਥੇ ਪੈਦਾ ਹੋਈਆਂ ਵਸਤਾਂ ਰੁਲਣ ਤੋਂ ਬਚਣਗੀਆਂ ਵੀ ਤੇ ਸਹੀ ਮੁੱਲ ਮਿਲੇਗਾਮਹਿੰਗਾਈ ਨੂੰ ਨੱਥ ਪਵੇਗੀ ਤੇ ਜਨਤਾ ਨੂੰ ਸੁਖ ਦਾ ਸਾਹ ਆਵੇਗਾਕਿਸਾਨੀ, ਮਜ਼ਦੂਰਾਂ, ਛੋਟੀ ਸਨਅਤ, ਵਪਾਰ ਅਤੇ ਟਰਾਂਸਪੋਰਟ ਨੂੰ ਵੀ ਵੱਡਾ ਹੁਲਾਰਾ ਮਿਲ ਸਕਦਾ ਹੈਅਟਾਰੀ-ਵਾਹਗਾ ਅਤੇ ਹੁਸੈਨੀਵਾਲਾ ਸੜਕੀ ਰਸਤਿਆਂ ਰਾਹੀਂ ਸਿੱਧਾ ਵਪਾਰ ਨਾ ਸਿਰਫ ਸਸਤਾ ਪਵੇਗਾ ਬਲਕਿ ਉੱਤਰ-ਭਾਰਤ ਖਾਸ ਕਰਕੇ ਪੰਜਾਬ ਦੇ ਕਿਸਾਨਾਂ, ਵਪਾਰੀਆਂ, ਟਰੱਕ ਉਪਰੇਟਰਾਂ ਅਤੇ ਮਜ਼ਦੂਰਾਂ ਲਈ ਨਵੇਂ ਰੁਜ਼ਗਾਰ ਅਤੇ ਆਰਥਿਕ ਖੁਸ਼ਹਾਲੀ ਦਾ ਸਾਧਨ ਬਣ ਸਕਦਾ ਹੈ

ਇਸ ਖੇਤਰੀ ਵਪਾਰ ਖੁੱਲ੍ਹਣ ਨਾਲ ਹੋਰ ਵੀ ਸਾਰਥਿਕ ਹਾਸਲ ਹੋ ਸਕਦੇ ਹਨਜਿਵੇਂ ਲੋਕ ਇੱਕ ਦੂਜੇ ਵੱਲੋਂ ਕੀਤੇ ਜਾਂਦੇ ਉਤਪਾਦਨ ਪ੍ਰਕਿਰਿਆਵਾਂ ਦੀ ਤਕਨੀਕਾਂ, ਰੱਖ ਰਖਾਵ ਦੇ ਢੰਗ ਬਾਰੇ ਜਾਣੂ ਹੋਣਗੇ, ਆਪਸੀ ਮਿਲਵਰਤਨ ਨਾਲ ਸਾਂਝ ਪਕੇਰੀ ਹੋਵੇਗੀ ਅਤੇ ਚੰਗੇ ਗੁਆਂਢੀਆਂ ਵਾਂਗ ਵਿਚਰਨ ਦਾ ਰਾਹ ਪੱਧਰਾ ਹੋਵੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4608)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਲਖਵਿੰਦਰ ਸਿੰਘ ਰਈਆ

ਲਖਵਿੰਦਰ ਸਿੰਘ ਰਈਆ

Phone: (91 - 98764 - 74858)
Email (lakhwinderhaviliana@yahoo.com)