LehmberSTaggar7ਮੋਦੀ ਦੇ ਇਸ ਸਾਰੇ ਦੌਰੇ ਦੌਰਾਨ ਹਰ ਮੌਕੇ ’ਤੇਚਾਹੇ ਉਹ ਮੌਕਾ ਟਰੰਪ ਨਾਲ ਮੀਟਿੰਗ ...
(2 ਮਾਰਚ 2025)

 

ਅਮਰੀਕਾ ਦੇ ਹੰਕਾਰੇ ਹੋਏ ਅਤੇ ਦੂਸਰੀ ਵਾਰ ਰਾਸ਼ਟਰਪਤੀ ਬਣੇ ਡੌਨਲਡ ਟਰੰਪ ਅਸਲ ਵਿੱਚ ਦੁਨੀਆਂ ਦੇ ਸਭ ਤੋਂ ਵੱਧ ਅਮੀਰ ਕਰੋਨੀ ਕਾਰਪੋਰੇਟੀ ਯਾਰਜੁੰਡੀ ਪੂੰਜੀਪਤੀਆਂ ਐਲਨ ਮਸਕ, ਸੁੰਦਰ ਪਿਚਾਈ, ਟਿਮ ਕੁੱਕ, ਮਾਰਕ ਜ਼ਕਰਬਰਗ, ਜੈੱਫ ਬਿਜ਼ੋਸ, ਮੁਕੇਸ਼ ਅੰਬਾਨੀ ਅਤੇ ਅਜਿਹੇ ਹੋਰਨਾਂ ਦੇ ਢਹੇ ਚੜ੍ਹੇ ਹੋਏ ਹਨਇਹ ਯਾਰਜੁੰਡੀ ਕਾਰਪੋਰੇਟੀ ਘਰਾਣੇ ਸਾਰੀ ਮਨੁੱਖਤਾ ਨੂੰ ਆਪਣੇ ਸ਼ਿਕੰਜੇ ਵਿੱਚ ਲੈਣ ਲਈ ਡੌਨਲਡ ਟਰੰਪ ਨੂੰ ਆਪਣੇ ਹਥਿਆਰ ਵਜੋਂ ਵਰਤਣਾ ਚਾਹੁੰਦੇ ਹਨ ਅਤੇ ਡੌਨਲਡ ਟਰੰਪ ਇਨ੍ਹਾਂ ਅਮੀਰਾਂ ਦੀ ਸਹਾਇਤਾ ਨਾਲ ਅਮਰੀਕਾ ਦਾ ਤੀਸਰੀ ਵਾਰ ਅਤੇ ਜੇ ਹੋ ਸਕੇ ਤਾਂ ਚੌਥੀ ਵਾਰ ਵੀ ਰਾਸ਼ਟਰਪਤੀ ਬਣਨ ਦੇ ਉਦੇਸ਼ ਉੱਪਰ ਚੱਲ ਰਿਹਾ ਹੈਜੇ ਆਪ ਨਾ ਬਣ ਸਕੇ ਤਾਂ ਉਹ ਆਪਣੇ ਪੁੱਤਰ ਟਰੰਪ ਜੂਨੀਅਰ ਨੂੰ ਇਸ ਵਾਸਤੇ ਸਥਾਪਤ ਕਰਨਾ ਚਾਹੁੰਦਾ ਹੈ

ਉਪਰੋਕਤ ਦੋਵੇਂ ਧਿਰਾਂ ਆਪੋ ਆਪਣੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਸੰਸਾਰ ਭਰ ਵਿੱਚ ਗੜਬੜ ਅਤੇ ਅਸਥਿਰਤਾ ਪੈਦਾ ਕਰਨ ਦੇ ਰਾਹ ’ਤੇ ਚੱਲ ਰਹੀਆਂ ਹਨਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ ਅੱਠ ਸਾਲਾਂ ਤੋਂ, ਜਦੋਂ ਟਰੰਪ ਪਹਿਲੀ ਵਾਰ ਰਾਸ਼ਟਰਪਤੀ ਬਣਿਆ ਸੀ, ਟਰੰਪ ਦੀ ਚਾਪਲੂਸੀ ਅਤੇ ਚਮਚਾਗਿਰੀ ਕਰਦਾ ਆ ਰਿਹਾ ਹੈਕਦੇ ਕਹਿੰਦਾ ਹੈ ਕਿ ਟਰੰਪ ਮੇਰਾ ਪੱਕਾ ਦੋਸਤ ਹੈ, ਕਦੇ ਉਸ ਨੂੰ ਨਿੱਜੀ ਦੋਸਤ ਦੱਸਦਾ ਹੈ (ਜਿਵੇਂ ਕਿ ਛੋਟਾ ਹੁੰਦਾ ਟਰੰਪ ਨਾਲ ਖੇਡਦਾ ਰਿਹਾ ਹੋਵੇ ਜਾਂ ਪੜ੍ਹਦਾ ਰਿਹਾ ਹੋਵੇ), ਕਦੇ ‘ਨਮਸਤੇ ਟਰੰਪ’ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਕਦੇ ਅਮਰੀਕਾ ਵਿੱਚ ਜਾ ਕੇ ਮੋਦੀ ਵੱਲੋਂ ਚੀਕ ਚੀਕ ਕੇ ਆਖਿਆ ਜਾਂਦਾ ਹੈ, ‘ਅੱਬ ਕੀ ਬਾਰ ਟਰੰਪ ਸਰਕਾਰ।’ ਅੱਠ ਸਾਲ ਦੀ ‘ਦੋਸਤੀ’ (ਅਸਲ ਵਿੱਚ ਚਾਪਲੂਸੀ) ਦਾ ਟਰੰਪ ਨੇ ਮੋਦੀ ਨੂੰ ਇਹ ਸਿਲਾ ਦਿੱਤਾ ਹੈ ਕਿ ਉਸਨੇ ਮੋਦੀ ਨੂੰ ਆਪਣੇ ਸਹੁੰ ਚੁੱਕ ਸਮਾਗਮ ਲਈ ਵੀ ਸੱਦਾ ਨਹੀਂ ਦਿੱਤਾਟਰੰਪ ਨੇ ਮੋਦੀ ਨੂੰ ਉਸਦੀ ਔਕਾਤ ਵਿਖਾਉਣ ਲਈ ਭਾਰਤ ਦੇ ਸਭ ਤੋਂ ਵੱਡੇ ਕਾਰਪੋਰੇਟੀ ਪੂੰਜੀਪਤੀ ਮੁਕੇਸ਼ ਅੰਬਾਨੀ ਅਤੇ ਉਸਦੀ ਪਤਨੀ ਨੀਤਾ ਅੰਬਾਨੀ ਨੂੰ ਨਾ ਕੇਵਲ ਆਪਣੇ ਸਹੁੰ ਚੁੱਕ ਸਮਾਗਮ ਲਈ ਸੱਦਾ ਹੀ ਦਿੱਤਾ ਬਲਕਿ ਉਨ੍ਹਾਂ ਨਾਲ ਨਿੱਜੀ ਮੁਲਾਕਤ ਵੀ ਕੀਤੀ ਅਤੇ ਉਨ੍ਹਾਂ ਨੂੰ ਕੈਂਡਲ ਲਾਈਟ ਡਿਨਰ ਦਿੱਤਾਟਰੰਪ ਅਸਲ ਵਿੱਚ ਮੁਕੇਸ਼ ਅੰਬਾਨੀ ਦੇ ਨਾਲ ਭਾਰਤ ਦੇ ਦੂਸਰੇ ਵੱਡੇ ਕਾਰਪੋਰੇਟੀ ਗੌਤਮ ਅਡਾਨੀ ਨੂੰ ਵੀ ਇਸ ਮੌਕੇ ਸੱਦਾ ਦੇ ਕੇ ਮੋਦੀ ਨੂੰ ਇਹ ਅਹਿਸਾਸ ਕਰਵਾਉਣਾ ਚਾਹੁੰਦਾ ਸੀ ਕਿ ਜਦੋਂ ਅੰਬਾਨੀ ਤੇ ਅਡਾਨੀ ਮੇਰੇ ਨਾਲ ਹਨ, ਫਿਰ ਤੁਹਾਡੀ ਕੋਈ ਅਹਿਮੀਅਤ ਨਹੀਂ ਹੈਪਰ ਇਸ ਸਮਾਗਮ ਤੋਂ ਪਹਿਲਾਂ ਹੀ ਜਦੋਂ ਨਵੰਬਰ 2024 ਵਿੱਚ ਅਮਰੀਕਾ ਵਿੱਚ ਇੱਕ ਵੱਡੇ ਵਿੱਤੀ ਘਪਲੇ ਕਾਰਨ ਗੌਤਮ ਅਡਾਨੀ ਦੇ ਗ੍ਰਿਫਤਾਰੀ ਵਾਰੰਟ ਜਾਰੀ ਹੋ ਗਏ ਤਾਂ ਟਰੰਪ ਨੂੰ ਉਸ ਨੂੰ ਸੱਦਾ ਪੱਤਰ ਦੇਣ ਦਾ ਖਿਆਲ ਛੱਡਣਾ ਪਿਆ

ਇੱਥੇ ਇਹ ਨੋਟ ਕਰਨਾ ਵੀ ਮਹੱਤਵਪੂਰਨ ਰਹੇਗਾ ਕਿ ਟਰੰਪ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ, ਕਮਿਊਨਿਸਟ ਚੀਨ ਦੇ ਸੁਪਰੀਮ ਆਗੂ ਕਾਮਰੇਡ ਸ਼ੀ ਜ਼ਿੰਨ ਪਿੰਗ ਅਤੇ ਹੋਰ ਕਈ ਦੇਸ਼ਾਂ ਦੇ ਮੁਖੀਆਂ ਨੂੰ ਆਪ ਟੈਲੀਫੋਨ ਕਰਕੇ ਆਪਣੇ ਸਮਾਗਮ ਲਈ ਸੱਦਿਆਇਨ੍ਹਾਂ ਵਿੱਚੋਂ ਬਹੁਤ ਸਾਰੇ ਪਹੁੰਚੇ ਵੀ ਪਰ ਸ਼ੀ ਜ਼ਿਨ ਪਿੰਗ ਅਤੇ ਪੁਤਿਨ ਸਹੁੰ ਚੁੱਕ ਸਮਾਗਮ ਵਿੱਚ ਨਹੀਂ ਆਏ

ਡੌਨਲਡ ਟਰੰਪ ਨੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਵੀ ਅਤੇ ਬਾਅਦ ਵਿੱਚ ਵੀ ਇਹੋ ਜਿਹੇ ਜੰਗਜੂ, ਭੜਕਾਊ, ਤਬਾਹਕੁੰਨ ਅਤੇ ਬੇਹੂਦਾ ਐਲਾਨ ਕੀਤੇ ਅਤੇ ਬਿਆਨ ਦਿੱਤੇ ਹਨ ਜਿਨ੍ਹਾਂ ਨਾਲ ਸੰਸਾਰ ਭਰ ਵਿੱਚ ਤਰਥੱਲੀ ਜਿਹੀ ਮੁੱਚ ਗਈ ਹੈ ਅਤੇ ਅਸਥਿਰਤਾ ਵਰਗਾ ਮਾਹੌਲ ਪੈਦਾ ਹੋ ਗਿਆ ਹੈਇਨ੍ਹਾਂ ਸਾਰਿਆਂ ਨੂੰ ਇਸ ਆਰਟੀਕਲ ਵਿੱਚ ਨੋਟ ਕਰਨਾ ਸੰਭਵ ਵੀ ਨਹੀਂ ਅਤੇ ਬਹੁਤੀ ਲੋੜ ਵੀ ਨਹੀਂਅਸੀਂ ਉਨ੍ਹਾਂ ਵਿੱਚੋਂ ਕੁਝ ਇੱਕ ਨੂੰ ਨੋਟ ਕਰ ਰਹੇ ਹਾਂਅਖੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਪ੍ਰਾਂਤ ਬਣਾ ਲਿਆ ਜਾਏਗਾਗਰੀਨਲੈਂਡ ਨੂੰ ਖਰੀਦ ਲਿਆ ਜਾਏਗਾ ਅਤੇ ਲੋੜ ਪਈ ਤਾਂ ਫੌਜੀ ਕਾਰਵਾਈ ਰਾਹੀਂ ਕਬਜ਼ਾ ਕਰ ਲਿਆ ਜਾਵੇਗਾਪਾਨਾਮਾ ਨਹਿਰ ’ਤੇ ਵੀ ਅਮਰੀਕਾ ਕਬਜ਼ਾ ਕਰ ਲਵੇਗਾ ਅਤੇ ਲੋੜ ਪੈਣ ’ਤੇ ਫੌਜੀ ਐਕਸ਼ਨ ਵੀ ਕੀਤਾ ਜਾ ਸਕਦਾ ਹੈ‘ਮੈਕਸੀਕੋ ਦੀ ਖਾੜੀ’ ਦਾ ਨਾਂ ‘ਅਮਰੀਕਾ ਦੀ ਖਾੜੀ’ ਰੱਖ ਦਿੱਤਾ ਜਾਵੇਗਾਗਾਜ਼ਾ ਪੱਟੀ ’ਤੇ ਅਮਰੀਕਾ ਕਬਜ਼ਾ ਕਰ ਲਵੇਗਾਟਰੰਪ ਰੂਸ ਅਤੇ ਯੂਕਰੇਨ ਨੂੰ ਜੰਗ ਬੰਦ ਕਰਨ ਦੇ ਇਸ ਤਰ੍ਹਾਂ ਆਦੇਸ਼ ਦੇ ਰਿਹਾ ਹੈ ਜਿਵੇਂ ਕਿ ਉਹ ਸੱਚਮੁੱਚ ਸਾਰੇ ਸੰਸਾਰ ਦਾ ਥਾਣੇਦਾਰ ਹੋਵੇਬਰਿਕਸ ਦੇਸ਼ਾਂ (ਜਿਨ੍ਹਾਂ ਵਿੱਚ ਚੀਨ, ਰੂਸ, ਭਾਰਤ, ਬਰਾਜ਼ੀਲ, ਦੱਖਣੀ ਅਫਰੀਕਾ ਵਰਗੇ ਸੰਸਾਰ ਦੇ ਵੱਡੇ ਦੇਸ਼ ਸ਼ਾਮਲ ਹਨ) ਨੂੰ ਧਮਕੀਆਂ ਦੇ ਰਿਹਾ ਹੈ ਕਿ ਜੇਕਰ ਉਨ੍ਹਾਂ ਨੇ ਅਮਰੀਕਨ ਡਾਲਰ ਦੀ ਥਾਂ ਕਿਸੇ ਹੋਰ ਮੁਦਰਾ ਵਿੱਚ ਵਪਾਰ ਦਾ ਅਦਾਨ ਪ੍ਰਦਾਨ ਕੀਤਾ ਤਾਂ ਉਨ੍ਹਾਂ ’ਤੇ 100 ਫੀਸਦੀ ਟੈਰਿਫ (ਟੈਕਸ) ਲਾਇਆ ਜਾਏਗਾਟਰੰਪ ਨੇ ਕਮਿਊਨਿਸਟ ਦੇਸ਼ ਕਿਊਬਾ ਨੂੰ ਮੁੜ ਬਲੈਕ ਲਿਸਟ ਵਿੱਚ ਪਾ ਦਿੱਤਾ ਹੈਟਰੰਪ ਦੀਆਂ ਸੰਸਾਰ ਭਰ ਦੇ ਦੇਸ਼ਾਂ ਨੂੰ ਇਸ ਪ੍ਰਕਾਰ ਦੀਆਂ ਧਮਕੀਆਂ ਦੀ ਲਿਸਟ ਬਹੁਤ ਲੰਬੀ ਹੈ ਅਤੇ ਇਸ ਲਿਸਟ ਵਿੱਚ ਹਰ ਆਏ ਦਿਨ ਵਾਧਾ ਹੋ ਰਿਹਾ ਹੈ

ਪਰ ਇਹ ਬਹੁਤ ਵੱਡੀ ਤਸੱਲੀ ਦੀ ਗੱਲ ਹੈ ਕਿ ਸੰਸਾਰ ਦੇ ਸਾਰੇ ਦੇਸ਼ਾਂ ਨੇ ਟਰੰਪ ਦੀਆਂ ਧਮਕੀਆਂ ਦਾ ਮੂੰਹ ਤੋੜ ਜਵਾਬ ਦਿੱਤਾ ਹੈਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵੱਖ ਵੱਖ ਪ੍ਰਾਂਤਾਂ ਦੇ ਪ੍ਰੀਮੀਅਰਜ਼ (ਮੁੱਖ ਮੰਤਰੀਆਂ) ਨੇ ਇੱਕ ਆਵਾਜ਼ ਹੋ ਕੇ ਟਰੰਪ ਦੇ ਕਦਮਾਂ ਦਾ ਇੱਟ ਦਾ ਜਵਾਬ ਪੱਥਰ ਨਾਲ ਦੇਣ ਦਾ ਇਰਾਦਾ ਪ੍ਰਗਟਾਇਆ ਹੈਪਨਾਮਾ ਨੇ ਕਿਹਾ ਹੈਪਨਾਮਾ ਨਹਿਰ’ ਪਨਾਮਾ ਦੀ ਕੇਵਲ ਮਾਲਕੀ ਹੀ ਨਹੀਂ ਬਲਕਿ ਸਾਡੀ ਪਛਾਣ ਅਤੇ ਸਾਡਾ ਗੌਰਵ ਹੈਮੈਕਸੀਕੋ ਦੀ ਰਾਸ਼ਟਰਪਤੀ ਮੈਡਮ ਕਲੌਡੀਆ ਸ਼ੀਆਨਬੌਮ ਪਾਰਡੋ ਨੇ ਵਿਅੰਗ ਨਾਲ ਕਿਹਾ ਹੈ ਕਿ ਜੇਕਰ ‘ਮੈਕਸੀਕੋ ਦੀ ਖਾੜੀ’ ਦਾ ਨਾਂ ‘ਅਮਰੀਕਾ ਦੀ ਖਾੜੀ’ ਰੱਖਿਆ ਜਾਂਦਾ ਹੈ ਤਾਂ ਅਸੀਂ ਅਮਰੀਕਾ ਦਾ ਨਾਂ ‘ਮੈਕਸੀਕਨ ਅਮਰੀਕਾ’ ਰੱਖ ਦਿਆਂਗੇਗਰੀਨਲੈਂਡ, ਜਿਸਦੀ ਅਬਾਦੀ ਸਿਰਫ 55 ਕੁ ਹਜ਼ਾਰ ਹੈ, ਨੇ ਠੋਕ ਕੇ ਕਿਹਾ ਕਿ ‘ਗਰੀਨਲੈਂਡ ਵਿਕਾਊ ਨਹੀਂ ਹੈ।’ ਗਰੀਨਲੈਂਡ ਹਰ ਹਾਲਤ ਵਿੱਚ ਯੂਰਪੀਅਨ ਯੂਨੀਅਨ ਦਾ ਅਟੁੱਟ ਅੰਗ ਬਣਿਆ ਰਹਿਣਾ ਚਾਹੁੰਦਾ ਹੈਡੈਨਮਾਰਕ ਦੀ ਪ੍ਰਧਾਨ ਮੰਤਰੀ ਮੈਡਮ ਮੈਟੇ ਫਰੈਡਰਿਕਸਨ ਨੇ ਯੂਰਪੀਨ ਯੂਨੀਅਨ ਦੇ ਦੇਸ਼ਾਂ ਨੂੰ ਅਮਰੀਕਾ ਦੇ ਸਾਮਰਾਜੀ ਪ੍ਰਸਾਰ ਵਿਰੁੱਧ ਇੱਕਮੁੱਠ ਹੋਣ ਦਾ ਸੱਦਾ ਦਿੱਤਾ ਹੈਯੂਰਪੀਨ ਯੂਨੀਅਨ ਦੇ ਕੁੱਲ 27 ਦੇਸ਼ਾਂ ਨੇ ਠੋਕਵਾਂ ਐਲਾਨ ਕੀਤਾ ਹੈ ਕਿ ਗਰੀਨਲੈਂਡ ਯੂਰਪ ਦਾ ਹੀ ਅਨਿੱਖੜਵਾਂ ਹਿੱਸਾ ਰਹੇਗਾ2 ਫਰਵਰੀ 2025 ਵਾਲੇ ਦਿਨ ਟਰੰਪ ਨੇ ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੀਆਂ ਦਰਾਮਦੀ ਵਸਤੂਆਂ ’ਤੇ 25 ਫੀਸਦੀ ਅਤੇ ਚੀਨ ਤੋਂ ਆਉਣ ਵਾਲੀਆਂ ’ਤੇ 10ਫੀ ਸਦੀ ਟੈਰਿਫ ਲਗਾਉਣ ਦਾ ਹੁਕਮ ਚਾੜ੍ਹ ਦਿੱਤਾਇਨ੍ਹਾਂ ਤਿੰਨਾਂ ਦੇਸ਼ਾਂ ਨੇ ਵੀ ਤੁਰੰਤ ‘ਜੈਸੇ ਕੋ ਤੈਸਾ’ ਜਵਾਬ ਦਿੰਦੇ ਹੋਏ ਅਮਰੀਕਾ ਤੋਂ ਆਉਣ ਵਾਲੀਆਂ ਵਸਤੂਆਂ ’ਤੇ ਬਰਾਬਰ ਦਾ ਟੈਰਿਫ ਲਾਉਣ ਦਾ ਐਲਾਨ ਕਰ ਦਿੱਤਾਫਿਰ ਟਰੰਪ ਨੂੰ ਮਜਬੂਰਨ ਆਪਣੇ ਫੈਸਲੇ ਨੂੰ ਮੁਲਤਵੀ ਕਰਨ ਦਾ ਐਲਾਨ ਕਰਨਾ ਪਿਆ ਹੈ

ਇੱਥੇ ਹੀ ਬੱਸ ਨਹੀਂ, ਟਰੰਪ ਨਿੱਤ ਨਵੇਂ ਤੋਂ ਨਵੇਂ ਫੈਸਲੇ ਕਰ ਰਿਹਾ ਹੈ, ਜਿਨ੍ਹਾਂ ਤੋਂ ਸਪਸ਼ਟ ਹੋ ਰਿਹਾ ਹੈ ਕਿ ਉਹ ਪੂਰੀ ਤਰ੍ਹਾਂ ਅਜਿਹੀਆਂ ਗੈਰ ਜ਼ਿੰਮੇਵਾਰ, ਲਾਪ੍ਰਵਾਹ ਅਤੇ ਤਬਾਹਕੁੰਨ ਨੀਤੀਆਂ ’ਤੇ ਚੱਲ ਰਿਹਾ ਹੈ ਜੋ ਸਾਰੇ ਸੰਸਾਰ ਨੂੰ ਸੰਕਟ ਅਤੇ ਬਿਪਤਾ ਵਿੱਚ ਪਾਉਣ ਵਾਲੀਆਂ ਹਨਉਸਨੇ ਅਮਰੀਕਾ ਨੂੰ ਸੰਸਾਰ ਸਿਹਤ ਸੰਸਥਾ ਵਿੱਚੋਂ ਬਾਹਰ ਕੱਢ ਲਿਆ ਹੈਸੰਸਾਰ ਦੀ ਜਮਹੂਰੀ ਅਧਿਕਾਰਾਂ ਦੀ ਰਾਖੀ ਕਰਨ ਵਾਲੀ ਸੰਸਥਾ ਅਤੇ ਧਰਤੀ ਦਾ ਜਲਵਾਯੂ ਠੀਕ ਰੱਖਣ ਵਾਲੇ ਪੈਰਿਸ ਸਮਝੌਤੇ ਤੋਂ ਵੀ ਅਮਰੀਕਾ ਨੂੰ ਬਾਹਰ ਕਰ ਲਿਆ ਹੈਅੰਤਰਰਾਸ਼ਟਰੀ ਨਿਆਂ ਅਦਾਲਤ, ਜਿਸਦਾ ਹੈੱਡਕੁਆਰਟਰ ਹੇਗ (ਨੀਦਰਲੈਂਡ) ਵਿੱਚ ਹੈ, ਨੂੰ ਵੀ ਟਰੰਪ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਇਸਦੀਆਂ ਕਾਰਵਾਈਆਂ ਉੱਪਰ ਪਾਬੰਦੀ ਲਾ ਦਿੱਤੀ ਹੈਅਜਿਹੇ ਹੋਰ ਅਨੇਕਾਂ ਕਦਮ ਹਰ ਆਏ ਦਿਨ ਟਰੰਪ ਪ੍ਰਸ਼ਾਸਨ ਵੱਲੋਂ ਉਠਾਏ ਜਾ ਰਹੇ ਹਨ, ਜਿਨ੍ਹਾਂ ਤੋਂ ਸਪਸ਼ਟ ਹੁੰਦਾ ਹੈ ਕਿ ਟਰੰਪ ਨੇ ਉਨ੍ਹਾਂ ਸਾਰੀਆਂ ਅੰਤਰਰਾਸ਼ਟਰੀ ਸਮੱਸਿਆਵਾਂ ਅਤੇ ਜ਼ਿੰਮੇਵਾਰੀਆਂ ਤੋਂ ਮੂੰਹ ਮੋੜ ਲਿਆ ਹੈ, ਜਿਨ੍ਹਾਂ ਨੂੰ ਹੱਲ ਕਰਨ ਲਈ ਅਤੇ ਨਿਪਟਾਉਣ ਲਈ ਸੰਸਾਰ ਦੇ ਸਾਰੇ ਵੱਡੇ ਛੋਟੇ ਦੇਸ਼ਾਂ ਦੇ ਸਹਿਯੋਗ ਤੋਂ ਬਿਨਾਂ ਨਜਿੱਠਿਆ ਨਹੀਂ ਜਾ ਸਕਦਾਇੱਥੇ ਇਹ ਦੱਸਣਾ ਅਤੇ ਸਮਝਣਾ ਜ਼ਰੂਰੀ ਹੈ ਕਿ ਉਪਰੋਕਤ ਅੰਤਰਰਾਸ਼ਟਰੀ ਸਮੱਸਿਆਵਾਂ ਜਿਵੇਂ ਕਿ ਘਾਤਕ ਬਿਮਾਰੀਆਂ, ਜਮਹੂਰੀ ਅਧਿਕਾਰਾਂ ਦਾ ਹਨਨ, ਧਰਤੀ ਅਤੇ ਅਸਮਾਨ ਦੇ ਪ੍ਰਦੂਸ਼ਣ, ਅੰਤਰਰਾਸ਼ਟਰੀ ਅਪਰਾਧਕ ਗਤੀਵਿਧੀਆਂ ਆਦਿ ਲਈ ਅਮਰੀਕਾ ਹੀ ਸਭ ਤੋਂ ਵੱਧ ਦੋਸ਼ੀ ਅਤੇ ਜ਼ਿੰਮੇਵਾਰ ਹੈ

ਉਪਰੋਕਤ ਸਭ ਕੁਝ ਦੇ ਦੌਰਾਨ ਹੀ ਟਰੰਪ ਪ੍ਰਸ਼ਾਸਨ ਨੇ ਆਪਣੇ ਸਾਰੇ ਦੇਸ਼ ਵਿੱਚ ਹੀ ਸੰਸਾਰ ਭਰ ਦੇ ਵੱਖ ਵੱਖ ਦੇਸ਼ਾਂ ਵਿੱਚੋਂ ਗੈਰਕਾਨੂੰਨੀ ਤੌਰ ’ਤੇ ਅਮਰੀਕਾ ਵਿੱਚ ਆਏ ਪਰਵਾਸੀਆਂ ਵਿਰੁੱਧ ਫੜੋ ਫੜੀ ਅਤੇ ਅਮਰੀਕਾ ਵਿੱਚੋਂ ਜਬਰਦਸਤੀ ਬਾਹਰ ਕੱਢਣ ਦਾ ਜਾਬਰ ਚੱਕਰ ਚਲਾ ਦਿੱਤਾ ਹੈਇਨ੍ਹਾਂ ਨੂੰ ਫੜਨ ਲਈ ਸਾਰੇ ਧਰਮਾਂ ਦੇ ਧਾਰਮਿਕ ਸਥਾਨਾਂ, ਗੁਰਦੁਆਰਿਆਂ, ਮੰਦਰਾਂ, ਮਸਜਿਦਾਂ, ਗਿਰਜਾਘਰਾਂ ਅਤੇ ਅਨੇਕਾਂ ਹੋਰ ਥਾਂਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈਇਨ੍ਹਾਂ ਨੂੰ ਆਪੋ ਆਪਣੇ ਦੇਸ਼ਾਂ ਵਿੱਚ ਭੇਜਿਆ ਜਾ ਰਿਹਾ ਹੈ

5 ਫਰਵਰੀ ਵਾਲੇ ਦਿਨ ਅਮਰੀਕਾ ਦਾ ਇੱਕ ਫੌਜੀ ਹਵਾਈ ਜਹਾਜ਼ ਭਾਰਤ ਤੋਂ ਅਮਰੀਕਾ ਗਏ 104 ਗੈਰਕਾਨੂੰਨੀ ਪ੍ਰਵਾਸੀ ਭਾਰਤੀਆਂ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਛੱਡ ਕੇ ਵਾਪਸ ਪਰਤ ਗਿਆ ਹੈਕਿਸੇ ਪੱਤਰਕਾਰ ਨੂੰ ਜਹਾਜ਼ ਦੇ ਅੰਦਰ ਤਾਂ ਕੀ, ਨੇੜੇ ਵੀ ਨਹੀਂ ਜਾਣ ਦਿੱਤਾ ਗਿਆਜਿਉਂ ਹੀ ਵਾਪਸ ਭੇਜੇ ਗਏ ਵਿਅਕਤੀ ਪੱਤਰਕਾਰਾਂ, ਹੋਰ ਸੰਬੰਧਿਤ ਵਿਅਕਤੀਆਂ, ਅਧਿਕਾਰੀਆਂ, ਰਿਸ਼ਤੇਦਾਰਾਂ ਸਾਹਮਣੇ ਆਏ ਅਤੇ ਉਨ੍ਹਾਂ ਨੇ ਆਪਣੇ ਨਾਲ ਹੋਏ ਗੈਰ ਮਨੁੱਖੀ ਸਲੂਕ ਬਾਰੇ ਦੱਸਿਆ ਤਾਂ ਇੱਕ ਦਮ ਸਭ ਪਾਸੇ ਰੋਸ ਅਤੇ ਗੁੱਸੇ ਦੀ ਲਹਿਰ ਫੈਲ ਗਈਸਾਹਮਣੇ ਆਏ ਤੱਥਾਂ ਅਨੁਸਾਰ 104 ਵਿਅਕਤੀਆਂ, ਜਿਨ੍ਹਾਂ ਵਿੱਚ 13 ਔਰਤਾਂ ਅਤੇ 4 ਨਾਬਾਲਗ ਬੱਚੇ ਵੀ ਸਨ, ਨੂੰ ਹੱਥਕੜੀਆਂ ਅਤੇ ਬੇੜੀਆਂ ਵਿੱਚ ਨੂੜ ਕੇ ਪਸ਼ੂਆਂ ਵਾਂਗ ਜਹਾਜ਼ ਵਿੱਚ ਤੂੜ ਦਿੱਤਾ ਗਿਆਇਹ ਤੱਥ ਵੀ ਸਾਹਮਣੇ ਆਇਆ ਕਿ ਇਹ ਬੇੜੀਆਂ ਅਤੇ ਕੜੀਆਂ ਲੋਹੇ ਦੀਆਂ ਨਹੀਂ ਸਨ ਬਲਕਿ ਪਲਾਸਟਿਕ ਦੀਆਂ ਸਨ, ਜਿਹੜੀਆਂ ਨਿਰਜੀਵ ਚੀਜ਼ਾਂ, ਵਸਤੂਆਂ, ਮਰੇ ਹੋਏ ਪਸ਼ੂਆਂ ਜਾਂ ਹੋਰ ਜਾਨਵਰਾਂ ਨੂੰ ਇੱਧਰੋਂ ਉੱਧਰ ਘੜੀਸਨ, ਖਿੱਚਣ, ਧੂਣ ਲਈ ਵਰਤੀਆਂ ਜਾਂਦੀਆਂ ਹਨਇਹ ਬੇੜੀਆਂ, ਹੱਥਕੜੀਆਂ ਖੁੱਲ੍ਹਣ ਵਾਲੀਆਂ ਨਹੀਂ ਸਨ ਬਲਕਿ ਇਨ੍ਹਾਂ ਨੂੰ ਕੱਟ ਕੇ ਉਤਾਰਿਆ ਗਿਆਜਹਾਜ਼ ਵਿੱਚ ਕੋਈ ਕੁਰਸੀ ਜਾਂ ਸੀਟ ਆਦਿ ਨਹੀਂ ਸੀਸਿਰਫ ਇੱਕ ਵਾਸ਼ਰੂਮ ਸੀਖਾਣ ਪੀਣ ਅਤੇ ਪਾਣੀ ਆਦਿ ਦਾ ਪ੍ਰਬੰਧ ਬਹੁਤ ਹੀ ਘਟੀਆ ਸੀਅਸਲ ਵਿੱਚ ਇਹ ਅਮਰੀਕਨ ਹਵਾਈ ਸੈਨਾ ਦਾ ਮਾਲ ਢੋਣ ਵਾਲਾ ਜਹਾਜ਼ ਸੀ

ਪਹਿਲਾਂ ਹਰ ਕੋਈ ਇਹ ਸਮਝਦਾ ਸੀ ਕਿ ਇਨ੍ਹਾਂ ਵਾਪਸ ਆਏ ਗੈਰ ਕਾਨੂੰਨੀ ਪ੍ਰਵਾਸੀਆਂ ਵਿੱਚ ਵੱਡੀ ਬਹੁ ਗਿਣਤੀ ਪੰਜਾਬੀਆਂ ਦੀ ਹੋਵੇਗੀ, ਇਸੇ ਲਈ ਹੀ ਜਹਾਜ਼ ਨੂੰ ਅੰਮ੍ਰਿਤਸਰ (ਪੰਜਾਬ) ਵਿੱਚ ਉਤਾਰਿਆ ਜਾ ਰਿਹਾ ਹੈਪਰ ਜਦੋਂ ਇਹ ਤੱਥ ਸਾਹਮਣੇ ਆਇਆ ਕਿ ਇਨ੍ਹਾਂ 104 ਵਿਅਕਤੀਆਂ ਵਿੱਚੋਂ ਸਿਰਫ 30 ਜਣੇ ਹੀ ਪੰਜਾਬੀ ਹਨ, ਮੋਦੀ ਦੇ ਗੁਜਰਾਤ ਤੋਂ 33 ਹਨ, ਹਰਿਆਣਾ ਤੋਂ ਵੀ 33 ਅਤੇ 5 ਹੋਰ ਪ੍ਰਾਂਤਾਂ ਦੇ ਹਨ ਤਾਂ ਸਮੂਹ ਪੰਜਾਬੀਆਂ, ਪੰਜਾਬ ਦੀਆਂ ਸਾਰੀਆਂ ਪਾਰਟੀਆਂ (ਬੀਜੇਪੀ ਨੂੰ ਛੱਡ ਕੇ) ਅਤੇ ਹੋਰ ਸਾਰੀਆਂ ਜਥੇਬੰਦੀਆਂ ਅਤੇ ਸੰਸਥਾਵਾਂ ਵਿੱਚ ਇੱਕ ਰੋਸ ਅਤੇ ਰੋਹ ਦੀ ਲਹਿਰ ਪੈਦਾ ਹੋ ਗਈ ਕਿ ਬਾਕੀ ਸਾਰੇ ਭਾਰਤ ਨੂੰ ਛੱਡ ਕੇ ਸਿਰਫ ਅੰਮ੍ਰਿਤਸਰ ਵਿੱਚ ਹੀ ਜਹਾਜ਼ ਨੂੰ ਕਿਉਂ ਉਤਾਰਿਆ ਗਿਆ, ਗੁਜਰਾਤ ਵਿੱਚ ਕਿਉਂ ਨਹੀਂ ਉਤਾਰਿਆ ਗਿਆ? ਸਮੁੱਚੇ ਪੰਜਾਬ ਅਤੇ ਪੰਜਾਬੀਆਂ ਵੱਲੋਂ ਦੋਸ਼ ਲਾਇਆ ਗਿਆ ਅਤੇ ਅਸੀਂ ਵੀ ਇਸ ਵਿਚਾਰ ਦੇ ਹਾਂ ਕਿ ਮੋਦੀ ਸਰਕਾਰ ਨੇ ਸਿਰਫ ਪੰਜਾਬ ਅਤੇ ਪੰਜਾਬੀਆਂ ਨੂੰ ਬਦਨਾਮ ਕਰਨ ਲਈ ਹੀ ਜਹਾਜ਼ ਨੂੰ ਅੰਮ੍ਰਿਤਸਰ ਵਿਖੇ ਲੈਂਡ ਕਰਵਾਇਆ ਹੈਅਜਿਹਾ ਇਸ ਲਈ ਕੀਤਾ ਗਿਆ ਤਾਂ ਕਿ ਸਾਰੇ ਦੇਸ਼ ਅਤੇ ਦੁਨੀਆ ਵਿੱਚ ਇਹ ਪ੍ਰਭਾਵ ਜਾਵੇ ਕਿ ਕੇਵਲ ਪੰਜਾਬ ਵਿੱਚੋਂ ਹੀ ਵੱਡੀ ਗਿਣਤੀ ਵਿੱਚ ਨੌਜਵਾਨ ਗੈਰ ਕਾਨੂੰਨੀ ਤੌਰ ’ਤੇ ਅਮਰੀਕਾ ਅਤੇ ਹੋਰ ਦੇਸ਼ਾਂ ਨੂੰ ਜਾਂਦੇ ਹਨ

ਸਮੁੱਚੇ ਭਾਰਤ ਵਾਸੀਆਂ ਲਈ ਇਹ ਸ਼ਰਮ ਦੀ ਗੱਲ ਹੈ ਕਿ ਟਰੰਪ ਦੇ ਪਹਿਲੇ ਦਬਕੇ ਨਾਲ ਹੀ ਭਾਰਤ ਸਰਕਾਰ ਨੇ ਆਪਣੇ ਦੇਸ਼ ਵਿੱਚੋਂ ਗਏ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਵਿੱਚੋਂ ਅਪਮਾਨਜਨਕ ਢੰਗ ਨਾਲ ਬਾਹਰ ਕੱਢ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈਹਜ਼ੂਰੇਵਾਲਾ ਟਰੰਪ ਸਾਹਿਬ ਨੂੰ ਖੁਸ਼ ਕਰਨ ਲਈ ਸਾਡੀ ਮੋਦੀ ਸਰਕਾਰ ਨੇ ਅਮਰੀਕਾ ਤੋਂ ਭਾਰਤ ਆਉਣ ਵਾਲੇ ਹਾਰਲੇ-ਡੇਵਿਡਸਨ ਮੋਟਰ ਸਾਈਕਲ ਉੱਤੇ ਲਾਇਆ ਜਾਂਦਾ ਟੈਕਸ 20 ਫੀਸਦੀ ਘੱਟ ਕਰ ਦਿੱਤਾ ਪਰ ਹੰਕਾਰ ਦੇ ਘੋੜੇ ਤੇ ਚੜ੍ਹੇ ਹੋਏ ‘ਹਜ਼ੂਰੇਵਾਲਾ’ ’ਤੇ ਇਸਦਾ ਕੋਈ ਅਸਰ ਨਹੀਂ ਹੋਇਆ

ਅਸੀਂ ਸਮਝਦੇ ਹਾਂ ਕਿ ਕਿਸੇ ਵੀ ਦੇਸ਼ ਦੇ ਫੌਜੀ ਹਵਾਈ ਜਹਾਜ਼ ਨੂੰ ਆਪਣੇ ਦੇਸ਼ ਵਿੱਚ ਉਤਾਰਨ ਦੀ ਆਗਿਆ ਦੇਣਾ ਅਤੇ ਉਹ ਵੀ ਪਾਕਿਸਤਾਨ ਨਾਲ ਲਗਦੀ ਸਰਹੱਦ ਦੇ ਬਹੁਤ ਹੀ ਨਜ਼ਦੀਕ, ਇਹ ਦੇਸ਼ ਦੀ ਪ੍ਰਭੂਸੱਤਾ ਦੀ ਉਲੰਘਣਾ ਹੈ, ਜੋ ਟਰੰਪ ਨੇ ਕੀਤੀ ਹੈ ਅਤੇ ਮੋਦੀ ਨੇ ਕਰਨ ਦੀ ਇਜਾਜ਼ਤ ਦਿੱਤੀ ਹੈ56 ਇੰਚ ਦੀ ਛਾਤੀ ਵਾਲਾ’ ‘ਵਿਸ਼ਵਗੁਰੂ’ ‘ਟਰੰਪ ਦਾ ਪੱਕਾ ਯਾਰ’, 140 ਕਰੋੜ ਤੋਂ ਵੱਧ ਲੋਕਾਂ ਵੱਲੋਂ ਚੁਣਿਆ ਹੋਇਆ ਪ੍ਰਧਾਨ ਮੰਤਰੀ ਅਮਰੀਕਾ ਸਾਹਮਣੇ ਇਸ ਤਰ੍ਹਾਂ ਭੀਗੀ ਬਿੱਲੀ ਬਣ ਜਾਏਗਾ, ਇਹ ਤਾਂ ਕਿਸੇ ਨੇ ਸੋਚਿਆ ਤਕ ਨਹੀਂ ਹੋਣਾਸਾਡੇ ਨਾਲੋਂ ਤਾਂ ਕੋਲੰਬੀਆ ਅਤੇ ਮੈਕਸੀਕੋ ਵਰਗੇ ਦੇਸ਼ ਹੀ ਸਵੈਮਾਣ ਵਾਲੇ ਨਿਕਲੇ, ਜਿਨ੍ਹਾਂ ਨੇ ਅਮਰੀਕਨ ਫੌਜ ਦੇ ਜੰਗੀ ਹਵਾਈ ਜਹਾਜ਼ਾਂ ਨੂੰ ਆਪਣੀ ਧਰਤੀ ’ਤੇ ਉੱਤਰਨ ਦੀ ਆਗਿਆ ਨਹੀਂ ਦਿੱਤੀਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਐੱਫ ਪੈਟਰੋ ਉਰੀਗੋ ਨੂੰ ਜਦੋਂ ਪਤਾ ਲੱਗਾ ਕਿ ਕੋਲੰਬੀਆ ਦੇ ਗੈਰ ਕਾਨੂੰਨੀ ਤੌਰ ’ਤੇ ਅਮਰੀਕਾ ਗਏ ਪ੍ਰਵਾਸੀਆਂ ਨੂੰ ਹੱਥਕੜੀਆਂ, ਬੇੜੀਆਂ ਵਿੱਚ ਨੂੜ ਕੇ ਅਮਰੀਕੀ ਫੌਜ ਦਾ ਜਹਾਜ਼ ਆ ਰਿਹਾ ਹੈ ਤਾਂ ਉਸਨੇ ਇਸ ਜਹਾਜ਼ ਨੂੰ ਆਪਣੀ ਧਰਤੀ ’ਤੇ ਉੱਤਰਨ ਨਹੀਂ ਦਿੱਤਾਕੰਲੰਬੀਆ ਨੇ ਆਪਣੇ ਹਵਾਈ ਜਹਾਜ਼ ਅਮਰੀਕਾ ਭੇਜੇ, ਜੋ ਪੂਰੇ ਮਾਣ ਸਤਕਾਰ ਨਾਲ ਆਪਣੇ ਨਾਗਰਿਕਾਂ ਨੂੰ ਵਾਪਸ ਲੈ ਕੇ ਆਏ ਹਨਇਹ ਜਹਾਜ਼ ਕੋਲੰਬੀਆ ਦੀ ਰਾਜਧਾਨੀ ਬੋਗੋਟਾ ਸ਼ਹਿਰ ਦੇ ਏਅਰਪੋਰਟ ’ਤੇ ਉੱਤਰੇ ਅਤੇ ਰਾਸ਼ਟਰਪਤੀ ਗੁਸਤਾਵੋ ਪੈਟਰੋ ਖੁਦ ਆਪ ਉਨ੍ਹਾਂ ਦੇ ਸਵਾਗਤ ਲਈ ਏਅਰ ਪੋਰਟ ’ਤੇ ਪਹੁੰਚੇ

ਇਸਦੇ ਉਲਟ ਅਮਰੀਕੀ ਅਧਿਕਾਰੀਆਂ ਨੇ ਪਲਾਸਟਿਕ ਦੀਆਂ ਬੇੜੀਆਂ ਅਤੇ ਕੜੀਆਂ ਵਿੱਚ ਜਕੜੇ ਹੋਏ ਫੌਜੀ ਜਹਾਜ਼ ਵੱਲ ਜਾਂਦੇ ਹੋਏ ਭਾਰਤੀਆਂ ਦੀਆਂ ਤਸਵੀਰਾਂ ਅਤੇ ਵੀਡੀਓ ਜਾਰੀ ਕਰਕੇ ਅਪਮਾਨਜਨਕ ਟਿੱਪਣੀਆਂ ਲਿਖੀਆਂ ਹਨਅਖੇ “ਦੇਸ਼ ਨਿਕਾਲੇ ਦੀਆਂ ਉਡਾਣਾਂ ਸ਼ੁਰੂ ਹੋ ਚੁੱਕੀਆਂ ਹਨਰਾਸ਼ਟਰਪਤੀ ਟਰੰਪ ਸਾਰੀ ਦੁਨੀਆਂ ਨੂੰ ਇੱਕ ਸਖਤ ਸੁਨੇਹਾ ਦੇ ਰਹੇ ਹਨ ਕਿ ਜੇਕਰ ਤੁਸੀਂ ਨਾਜਾਇਜ਼ ਤੌਰ ’ਤੇ ਅਮਰੀਕਾ ਵਿੱਚ ਘੁਸਦੇ ਹੋ ਤਾਂ ਤੁਹਾਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇਇੱਕ ਹੋਰ ਅਧਿਕਾਰੀ ਨੇ ਲਿਖਿਆ ਹੈ,ਯੂਐੱਸਬੀਪੀ ਨੇ ਨਾਜਾਇਜ਼ ਏਲੀਅਨਜ਼ (ਦੂਸਰੇ ਗ੍ਰਹਿ ਦੇ ਵਾਸੀਆਂ) ਨੂੰ ਵਾਪਸ ਭਾਰਤ ਭੇਜ ਦਿੱਤਾ ਹੈ।”

ਜਿਸ ਦਿਨ ਉਪਰੋਕਤ ਫੌਜੀ ਹਵਾਈ ਜਹਾਜ਼ ਅੰਮ੍ਰਿਤਸਰ ਏਅਰਪੋਰਟ ’ਤੇ ਉੱਤਰਨਾ ਸੀ ਉਸ ਦਿਨ ਕਿਸਮਤ ਦੇ ਮਾਰੇ ਉਪਰੋਕਤ ਭਾਰਤੀਆਂ ਦਾ ਸਵਾਗਤ ਕਰਨ ਦੀ ਥਾਂ ਸਾਡਾ ਪ੍ਰਧਾਨ ਮੰਤਰੀ ਕੁੰਭ ਦੇ ਮੇਲੇ ਵਿੱਚ ਡੁਬਕੀਆਂ ਲਾ ਕੇ ਆਪਣੇ ਹੁਣ ਤਕ ਦੇ ਕੀਤੇ ਸਾਰੇ ਪਾਪਾਂ ਤੋਂ ਛੁਟਕਾਰਾ ਹਾਸਲ ਕਰਨ ਲਈ ਗੰਗਾ ਮਾਈ ਅੱਗੇ ਅਰਜੋਈਆਂ ਕਰ ਰਿਹਾ ਸੀਮੋਦੀ ਨਾਲੋਂ ਤਾਂ ਸਾਡਾ ਭਗਵੰਤ ਮਾਨ ਹੀ ਚੰਗਾ ਨਿਕਲਿਆ ਜਿਸਨੇ ਆਪਣੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਆਪਣੇ ਦੇਸ਼ ਵਾਸੀ ਪ੍ਰਵਾਸੀਆਂ ਦਾ ਸਵਾਗਤ ਕਰਨ ਲਈ ਰਾਤ ਸਾਢੇ ਗਿਆਰਾਂ ਵਜੇ ਏਅਰਪੋਰਟ ’ਤੇ ਭੇਜਿਆਹਰਿਆਣੇ ਦੀ ਬੀਜੇਪੀ ਸਰਕਾਰ ਨੇ ਹਰਿਆਣੇ ਦੇ ਪਰਵਾਸੀਆਂ ਨੂੰ ਲੈ ਕੇ ਜਾਣ ਲਈ ‘ਕੈਦੀਆਂ ਨੂੰ ਇੱਧਰ ਉੱਧਰ ਲੈ ਕੇ ਜਾਣ ਵਾਲੀ ਬੱਸ’ ਭੇਜੀ ਅਤੇ ਉਨ੍ਹਾਂ ਨੂੰ ਇਹ ਅਹਿਸਾਸ ਕਰਵਾਇਆ ਕਿ “ਤੁਸੀਂ ਦੋਸ਼ੀ ਹੋ, ਇਸ ਲਈ ਤੁਸੀਂ ਕੈਦੀ ਹੋ।”

ਉਪਰੋਕਤ ਸਾਰੇ ਨਮੋਸ਼ੀਜਨਕ ਘਟਨਾਕਰਮ ਤੋਂ ਬਾਅਦ ਕੇਵਲ ਪੰਜਾਬ ਵਿੱਚ ਹੀ ਨਹੀਂ ਬਲਕਿ ਸਾਰੇ ਦੇਸ਼ ਵਿੱਚ ਗੁੱਸੇ ਅਤੇ ਰੋਸ ਦੀ ਲਹਿਰ ਉੱਠ ਪਈਪਾਰਲੀਮੈਂਟ ਵਿੱਚ ਵਿਰੋਧੀ ਪਾਰਟੀਆਂ ਨੇ ਜ਼ੋਰਦਾਰ ਆਵਾਜ਼ ਚੁੱਕੀਭਾਰਤ ਸਰਕਾਰ ਅਤੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਕਿ ਸਾਡੇ ਨੌਜੁਆਨਾਂ ਨਾਲ ਉਪਰੋਕਤ ਕਰੂਰਤਾ ਭਰੇ ਵਰਤਾਓ ਦੀ ਨਿੰਦਿਆ ਕੀਤੀ ਜਾਵੇ, ਅਮਰੀਕੀ ਸਰਕਾਰ ਨਾਲ ਇਹ ਮਸਲਾ ਉਠਾਇਆ ਜਾਵੇ ਅਤੇ ਪ੍ਰਧਾਨ ਮੰਤਰੀ 12 ਫਰਵਰੀ ਤੋਂ ਆਪਣਾ ਪ੍ਰਸਤਾਵਤ ਅਮਰੀਕੀ ਦੌਰਾ ਰੱਦ ਜਾਂ ਮੁਲਤਵੀ ਕਰੇਪਰ ਟਰੰਪ ਦੇ ਥੱਲੇ ਲੱਗੀ ਮੋਦੀ ਸਰਕਾਰ ਉੱਪਰ ਨਾ ਕੋਈ ਅਸਰ ਹੋਣਾ ਸੀ ਅਤੇ ਨਾ ਹੀ ਹੋਇਆ ਸਗੋਂ ਉਲਟਾ ਵਿਦੇਸ਼ ਮੰਤਰੀ ਐੱਸ. ਜੈ. ਸ਼ੰਕਰ ਨੇ ਪਾਰਲੀਮੈਂਟ ਵਿੱਚ ਇਹ ਬਿਆਨ ਦੇ ਕੇ ਕਿ “ਇਹ ਸਾਰਾ ਕੁਝ ਅਮਰੀਕਾ ਦੇ ਕਾਨੂੰਨ ਅਨੁਸਾਰ ਹੋ ਰਿਹਾ ਹੈ” ਦੇਸ਼ ਦੇ ਜ਼ਖਮਾਂ ’ਤੇ ਲੂਣ ਛਿੜਕਿਆਮੋਦੀ ਸਾਹਿਬ 12 ਫਰਵਰੀ ਨੂੰ ਪੈਰਿਸ ਤੋਂ ਸਿੱਧੇ ਟਰੰਪ ਨਾਲ ਮੁਲਾਕਾਤ ਕਰਨ ਲਈ ਅਮਰੀਕਾ ਪੁੱਜ ਗਏਮੋਦੀ ਨੂੰ ਏਅਰਪੋਰਟ ਤੋਂ ਲੈਣ ਵਾਸਤੇ ਟਰੰਪ ਨੇ ਆਪ ਤਾਂ ਕੀ ਆਉਣਾ ਸੀ, ਕੋਈ ਛੋਟਾ ਮੋਟਾ ਮੰਤਰੀ ਵੀ ਨਾ ਭੇਜਿਆਸਿਰਫ ਅਧਿਕਾਰੀਆਂ ਨੇ ਮੋਦੀ ਜੀ ਦਾ “ਭਰਵਾਂ ਸਵਾਗਤ” ਕੀਤਾਇਸ ਦੋ ਦਿਨਾਂ ਦੌਰੇ ਦੌਰਾਨ ਮੋਦੀ ਨੇ ਟਰੰਪ ਨਾਲ ਭਾਰਤ ਭੇਜੇ ਜਾ ਰਹੇ ਗੈਰ ਕਾਨੂੰਨੀ ਪਰਵਾਸੀਆਂ ਬਾਰੇ ਜਾਂ ਉਨ੍ਹਾਂ ਨਾਲ ਕੀਤੇ ਜਾ ਰਹੇ ਅਣਮਨੱਖੀ ਸਲੂਕ ਬਾਰੇ ਗੱਲ ਤਕ ਵੀ ਨਾ ਕੀਤੀ

ਜਿਸ ਵੇਲੇ ਮੋਦੀ ਸਾਹਿਬ 13 ਫਰਵਰੀ ਨੂੰ ਆਪਣੀ ਭਾਰਤ ਵਾਪਸੀ ਦੀ ਤਿਆਰੀ ਕਰ ਰਹੇ ਸਨ, ਬਿਲਕੁਲ ਉਸੇ ਸਮੇਂ ਟਰੰਪ ਸਰਕਾਰ ਹੋਰ ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਬੇੜੀਆਂ ਅਤੇ ਹੱਥਕੜੀਆਂ ਨਾਲ ਨੂੜ ਰਹੀ ਸੀਜਿਉਂ ਹੀ ਮੋਦੀ ਦਾ ਜਹਾਜ਼ ਅਮਰੀਕਾ ਤੋਂ ਭਾਰਤ ਲਈ ਉਡਿਆ ਟਰੰਪ ਸਰਕਾਰ ਨੇ ਮਗਰ ਹੀ 104 ਗੈਰ ਕਾਨੂੰਨੀ ਪਰਵਾਸੀਆਂ ਦਾ “ਗਿਫਟ” (ਤੋਹਫਾ) ਭਾਰਤ ਨੂੰ ਹੋਰ ਭੇਜ ਦਿੱਤਾਦੂਸਰੇ ਜਹਾਜ਼ ਵਿੱਚ 14 ਫਰਵਰੀ ਰਾਤ ਨੂੰ ਆਏ ਇਨ੍ਹਾਂ ਪਰਵਾਸੀਆਂ ਨਾਲ ਕੀਤੀ ਗਈ ਇੱਕ ਹੋਰ ਇਹ ਵਧੀਕੀ ਸਾਹਮਣੇ ਆਈ ਕਿ ਪਗੜੀ ਬੰਨ੍ਹਣ ਵਾਲੇ ਵਿਅਕਤੀਆਂ ਦੀਆਂ ਪਗੜੀਆਂ ਉਤਰਵਾ ਦਿੱਤੀਆਂ ਅਤੇ ਉਨ੍ਹਾਂ ਨੂੰ ਨੰਗੇ ਸਿਰ ਭੇਜਿਆ ਗਿਆਇੱਥੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੁਰਜ਼ੋਰ ਸ਼ਲਾਘਾ ਕਰਦੇ ਹਾਂ ਜਿਸ ਨੇ ਨਾ ਕੇਵਲ ਨੰਗੇ ਸਿਰ ਵਾਲੇ ਨੌਜੁਆਨਾਂ ਲਈ ਤੁਰੰਤ ਹੀ ਪਗੜੀਆਂ ਦਾ ਪ੍ਰਬੰਧ ਕੀਤਾ, ਬਲਕਿ ਉਸੇ ਦਿਨ ਤੋਂ ਏਅਰਪੋਰਟ ਤੇ ‘ਗੁਰੂ ਦਾ ਲੰਗਰ’ ਦਾ ਵੀ ਪ੍ਰਬੰਧ ਕੀਤਾ ਹੋਇਆ ਹੈਇਸ ਜਹਾਜ਼ ਵਿੱਚ ਆਏ ਭਾਰਤੀ ਨੌਜਵਾਨਾਂ ਨੂੰ ਰਸੀਵ ਕਰਨ ਲਈ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਦੋ ਕੈਂਬਨਿਟ ਮੰਤਰੀਆਂ ਨੂੰ ਏਅਰ ਪੋਰਟ ’ਤੇ ਭੇਜਿਆ

16 ਫਰਵਰੀ ਨੂੰ ਤੀਸਰਾ ਜਹਾਜ਼ ਅੰਮ੍ਰਿਤਸਰ ਵਿਖੇ ਉਤਾਰਿਆ ਗਿਆ, ਜਿਸ ਵਿੱਚ 112 ਭਾਰਤੀ ਵਾਪਸ ਆਏਇਨ੍ਹਾਂ ਵਿੱਚੋਂ 44 ਹਰਿਆਣੇ ਦੇ, 33 ਗੁਜਰਾਤ ਦੇ ਅਤੇ 31 ਪੰਜਾਬ ਦੇ ਸਨਇਸ ਜਹਾਜ਼ ਦੇ ਮੁਸਾਫਰਾਂ ਨੇ ਹੋਰ ਇਨਕਸ਼ਾਫ ਕੀਤਾ ਕਿ ਕੇਵਲ ਸਾਡੇ ਹੱਥਾਂ ਪੈਰਾਂ ਨੂੰ ਹੀ ਹੱਥਕੜੀਆਂ ਅਤੇ ਬੇੜੀਆਂ ਨਹੀਂ ਲਾਈਆਂ ਸਗੋਂ ਲੱਕ ਨੂੰ ਵੀ ਸੰਗਲੀਆਂ ਨਾਲ ਬੰਨ੍ਹਿਆ ਗਿਆਪੱਗਾਂ ਸਿਰਫ ਲੁਹਾਈਆਂ ਹੀ ਨਹੀਂ ਗਈਆਂ ਸਗੋਂ ਡਸਟ ਬਿੰਨਾਂ ਵਿੱਚ ਸੁੱਟ ਦਿੱਤੀਆਂ ਗਈਆਂ

ਇਸ ਮੌਕੇ ’ਤੇ ਇਹ ਵਿਚਾਰਨਾ ਵੀ ਪੂਰੀ ਤਰ੍ਹਾਂ ਪ੍ਰਸੰਗਕ ਹੈ ਕਿ ਮੋਦੀ ਅਮਰੀਕਾ ਗਏ ਕੀ ਕਰਨ ਸੀ, ਉੱਥੇ ਕਰਕੇ ਕੀ ਆਏ ਹਨ ਅਤੇ ਉੱਥੋਂ ਲੈ ਕੇ ਕੀ ਆਏ ਹਨਮੋਦੀ ਗਏ ਤਾਂ ਇਹ ਪ੍ਰਭਾਵ ਦੇਣ ਲਈ ਸਨ ਕਿ ਟਰੰਪ ਉਨ੍ਹਾਂ ਦਾ ਦੋਸਤ ਹੈ ਪਰ ਇਹ ਗੱਲ ਬਣੀ ਨਹੀਂਹੋਇਆ ਇਹ ਕਿ ਟਰੰਪ ਨੇ ਮੋਦੀ ’ਤੇ ਦਬਾਅ ਪਾਇਆ ਕਿ ਭਾਰਤ ਅਮਰੀਕਾ ਤੋਂ ਮਹਿੰਗੀ ਕੀਮਤ ਦੇ ਐੱਮ-35 ਜੰਗੀ ਹਵਾਈ ਜਹਾਜ਼ ਖਰੀਦੇ, ਜਿਨ੍ਹਾਂ ਨੂੰ ਅਮਰੀਕਾ ਅਤੇ ਐਲਨ ਮਸਕ ਪਹਿਲਾਂ ਹੀ ਕਵਾੜ ਕਰਾਰ ਦੇ ਚੁੱਕੇ ਹਨਮਹਿੰਗਾ ਤੇਲ ਅਤੇ ਗੈਸ ਖਰੀਦੇਮੋਦੀ ਸਾਹਿਬ ਇਹ ਸਾਰਾ ਕੁਝ ਮੰਨਕੇ ਆਏ ਹਨਭਾਰਤ, ਇਜ਼ਰਾਈਲ, ਇਟਲੀ ਅਤੇ ਅਮਰੀਕਾ ਨੂੰ ਜੋੜਨ ਵਾਲਾ ਆਵਾਜਾਈ ਮਾਰਗ (ਕਾਰੀਡੋਰ) ਬਣਾਉਣ ਦੇ ਅਮਰੀਕੀ “ਹੁਕਮ” ਨੂੰ ਵੀ ਮੋਦੀ ਪ੍ਰਵਾਨ ਕਰਕੇ ਆਇਆ ਹੈਟਰੰਪ ਨੇ ਮੋਦੀ ਦੀ ਸਿਰਫ ਇੱਕ ਬੇਨਤੀ ਹੀ ਪ੍ਰਵਾਨ ਕੀਤੀ ਹੈ ਕਿ ਮੋਦੀ ਦੇ ਯਾਰਜੁੰਡੀ ਦੋਸਤ ਗੌਤਮ ਅਡਾਨੀ ਵਿਰੁੱਧ 2200 ਕਰੋੜ ਦੀ ਰਿਸ਼ਵਤ ਦੇਣ ਦੇ ਕੇਸ ਵਿੱਚ ਨਿਕਲੇ ਹੋਏ ਗ੍ਰਿਫਤਾਰੀ ਦੇ ਵਾਰੰਟ ਅਮਰੀਕਾ ਦੇ ਕਾਨੂੰਨ ਵਿੱਚ ਤਬਦੀਲੀ ਕਰਕੇ ਰੱਦ ਕਰ ਦਿੱਤੇ ਹਨਅਡਾਨੀ ਦੇ ਗ੍ਰਿਫਤਾਰੀ ਵਾਰੰਟ ਮਨਸੂਖ ਕਰਵਾਉਣਾ’ ਬੱਸ ਇਹੋ ਮੋਦੀ ਦੇ ਅਮਰੀਕੀ ਦੌਰੇ ਦੀ ‘ਪ੍ਰਾਪਤੀ’ ਹੈ

ਮੋਦੀ ਦੇ ਇਸ ਵਾਰ ਦੇ ਅਮਰੀਕੀ ਦੌਰੇ ਨੂੰ ਜੇਕਰ ਸਮੁੱਚੇ ਤੌਰ ’ਤੇ ਵੇਖੀਏ ਤਾਂ ਇਹ ਪ੍ਰਭਾਵ ਬਣਦਾ ਹੈ ਕਿ ਉਹ ਸਿਰਫ ਡੌਨਲਡ ਟਰੰਪ ਨੂੰ ਖੁਸ਼ ਕਰਨ ਅਤੇ ਉਸਦੀ ਉਹ ਨਾਰਾਜ਼ਗੀ ਦੂਰ ਕਰਨ ਗਏ ਸਨ ਜਿਸ ਕਰਕੇ ਟਰੰਪ ਨੇ ਮੋਦੀ ਨੂੰ ਆਪਣੇ ਸਹੁੰ ਚੁੱਕ ਸਮਾਗਮ ਲਈ ਨਾ ਸੱਦ ਕੇ ਅਪਮਾਨਤ ਕੀਤਾ ਸੀਮੋਦੀ ਨੇ ਟਰੰਪ ਸਾਹਮਣੇ ਭਾਰਤ ਦੀ ਕੋਈ ਮੰਗ ਨਹੀਂ ਰੱਖੀ ਅਤੇ ਸਿਰਫ ਟਰੰਪ ਵੱਲੋਂ ਥੋਪੀਆਂ ਹੋਈਆਂ ਸ਼ਰਤਾਂ ਨੂੰ ਪ੍ਰਵਾਨ ਕਰਕੇ ਹੀ ਆ ਗਏ ਹਨਟਰੰਪ ਦੇ ਕਿਸੇ ਆਦੇਸ਼ ਤੇ ਕੋਈ ਕਿੰਤੂ ਪ੍ਰੰਤੂ ਤਕ ਵੀ ਨਹੀਂ ਕੀਤਾਟਰੰਪ ਨੂੰ ਖੁਸ਼ ਕਰਨ ਲਈ ਮੋਦੀ ਨੇ ਟਰੰਪ ਦੇ ਇਸ ਸਮੇਂ ਦੇ ਸਭ ਤੋਂ ਵੱਡੇ ਸਲਾਹਕਾਰ ਐਲਨ ਮਸਕ, ਜੋ ਇਸ ਸਮੇਂ ਸੰਸਾਰ ਦੇ ਸਭ ਤੋਂ ਵੱਡੇ ਧਨ ਕੁਬੇਰ ਹਨ ਅਤੇ ਜਿਸਨੇ 2027 ਵਿੱਚ ਸਾਡੇ ਇਸ ਪਲੈਨਿਟ (ਗ੍ਰਹਿ) ਧਰਤੀ ਦੇ ਪਹਿਲੇ ਟਰਿਲੀਅਨ ਡਾਲਰ ਦੇ ਧਨ ਕੁਬੇਰ ਬਣਨ ਦਾ ਏਜੰਡਾ ਰੱਖਿਆ ਹੋਇਆ ਹੈ, ਨਾਲ ਵੀ ਮੁਲਾਕਾਤ ਕੀਤੀਇਹ ਮੀਟਿੰਗ ਕਰਕੇ ਵੀ ਮੋਦੀ ਨੇ ਸਾਡੇ ਦੇਸ਼ ਦੇ ਮਾਣ ਸਨਮਾਨ ਨੂੰ ਸੱਟ ਹੀ ਮਾਰੀ ਹੈਮੀਟਿੰਗ ਦਾ ਪ੍ਰੋਗਰਾਮ ਇਸ ਤਰ੍ਹਾਂ ਚੱਲਿਆ ਜਿਵੇਂ ਕਿ ਐਲਨ ਮਸਕ ਬਿਜ਼ਨਸਮੈਨ ਨਾ ਹੋ ਕੇ ਸੰਸਾਰ ਦੇ ਕਿਸੇ ਵੱਡੇ ਰਾਸ਼ਟਰ ਦੇ ਮੁਖੀ ਹੋਵੇਮੋਦੀ ਇਸ ਮੀਟਿੰਗ ਵਿੱਚ ਆਪਣਾ ਪੂਰਾ ਲਾਮ ਲਸ਼ਕਰ ਲੈ ਕੇ ਗਏ, ਜਿਸ ਵਿੱਚ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈ. ਸ਼ੰਕਰ, ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਇੱਕ ਦਰਜਣ ਦੇ ਕਰੀਬ ਵੱਡੇ ਅਧਿਕਾਰੀ ਸ਼ਾਮਲ ਸਨਤੇ ਐਲਨ ਮਸਕ ਨਾਲ ਭਲਾ ਕੌਣ ਸਨ? ਉਸਦੇ ਤਿੰਨ ਬੱਚੇ, ਇੱਕ ਔਰਤ ਦੋਸਤ ਅਤੇ ਹੋਰ ਬੱਸਕੀ ਅਜਿਹਾ ਸੋਚਿਆ ਜਾਂ ਕਿਆਸਿਆ ਜਾ ਸਕਦਾ ਸੀ ਕਿ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਅਤੇ 140 ਕਰੋੜ ਤੋਂ ਵੱਧ ਵਸੋਂ ਵਾਲੇ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਦੇ ਮਾਣ ਸਨਮਾਨ ਨੂੰ ਇੱਥੋਂ ਤਕ ਗਿਰਾ ਸਕਦਾ ਹੈ

ਮੋਦੀ ਦੇ ਇਸ ਸਾਰੇ ਦੌਰੇ ਦੌਰਾਨ ਹਰ ਮੌਕੇ ’ਤੇ, ਚਾਹੇ ਉਹ ਮੌਕਾ ਟਰੰਪ ਨਾਲ ਮੀਟਿੰਗ ਦਾ ਹੋਵੇ, ਸਾਂਝੀ ਪ੍ਰੈੱਸ ਕਾਨਫਰੰਸ ਦਾ ਹੋਵੇ, ਐਲਨ ਮਸਕ ਨਾਲ ਮੁਲਾਕਾਤ ਦਾ ਹੋਵੇ, ਮੋਦੀ ਦਾ ਹਾਵ-ਭਾਵ ਇੱਕ ਯਰਕਦੇ, ਝਿਜਕਦੇ, ਤਭਕਦੇ ਅਤੇ ਘਬਰਾਉਂਦੇ ਵਿਅਕਤੀ ਵਾਲਾ ਸੀ

ਉਪਰੋਕਤ ਸਮੁੱਚੇ ਬਿਰਤਾਂਤ ਤੋਂ ਇਸ ਤਰ੍ਹਾਂ ਭਾਸਦਾ ਹੈ ਜਿਵੇਂ ਕਿ ਅਮਰੀਕਾ ਦਾ ਰਾਸ਼ਟਰਪਤੀ ਡੌਨਲਡ ਟਰੰਪ ਇੱਕ ਪਾਗਲ ਹੋਏ ਹਾਥੀ ਅਤੇ ਭੂਤਰੇ ਹੋਏ ਝੋਟੇ ਵਾਂਗ ਚਾਂਭਲਿਆ ਹੋਇਆ ਹੈ ਅਤੇ ਸਾਡਾ ਵਿਸ਼ਵ ਗੁਰੂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਉਸ ਸਾਹਮਣੇ ਭਿੱਜੀ ਬਿੱਲੀ ਬਣ ਕੇ ਹੀ ਰਹਿ ਗਿਆ ਹੈ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਲਹਿੰਬਰ ਸਿੰਘ ਤੱਗੜ

ਲਹਿੰਬਰ ਸਿੰਘ ਤੱਗੜ

Phone: (91 - 94635 - 42023)