LehmberSTaggar 7ਦੇਸ਼ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਅਤੇ ਵੱਖ ਵੱਖ ਸਿਵਲ ਸੰਸਥਾਵਾਂ ਨਾਲ ਜੁੜੇ ਹੋਏ ਹਜ਼ਾਰਾਂ ਬੁੱਧੀਜੀਵੀਆਂ ਨੇ ...
(4 ਮਈ 2024)
ਇਸ ਸਮੇਂ ਪਾਠਕ: 115.


ਭਾਜਪਾ ਅਤੇ ਪ੍ਰਧਾਨ ਮੰਤਰੀ ਮੋਦੀ ਦੇ
2024 ਦੀਆਂ ਲੋਕ ਸਭਾ ਚੋਣਾਂ ਦੇ ਸੰਦਰਭ ਵਿੱਚ ਘਬਰਾਏ ਹੋਏ ਅਤੇ ਡਰੇ ਹੋਏ ਹੋਣ ਦਾ ਵਰਣਨ ਤਾਂ ਅਸੀਂ ਉਸੇ ਦਿਨ ਤੋਂ ਕਰਦੇ ਆ ਰਹੇ ਹਾਂ ਜਿਸ ਦਿਨ ਤੋਂ ਬੀ ਜੇ ਪੀ ਵਿਰੋਧੀ ਕੌਮੀ ਅਤੇ ਸੁਬਾਈ ਪਾਰਟੀਆਂ ਨੇ ‘ਇੰਡੀਆ’ ਦੇ ਬੈਨਰ ਹੇਠ ਚੋਣ ਗਠਜੋੜ ਕਾਇਮ ਕਰ ਲਿਆ ਸੀਪਰ 19 ਅਪਰੈਲ ਵਾਲੇ ਦਿਨ ਇਹਨਾਂ ਚੋਣਾਂ ਦੇ ਪਹਿਲੇ ਪੜਾਅ ਦੀਆਂ 102 ਲੋਕ ਸਭਾ ਹਲਕਿਆਂ ਵਿੱਚ ਪਈਆਂ ਵੋਟਾਂ ਵਿੱਚੋਂ ਪ੍ਰਗਟ ਹੋਏ ਹਾਲਾਤ ਨੇ ਤਾਂ ਬੀ ਜੇ ਪੀ ਅਤੇ ਪ੍ਰਧਾਨ ਮੰਤਰੀ ਨੂੰ ਇੰਨਾ ਡਰਾ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਇੱਕ ਭਿਆਨਕ ਕਿਸਮ ਦੀ ਬੁਖਲਾਹਟ ਵਿੱਚ ਆ ਗਏ ਹਨਹੋਇਆ ਇਹ ਕਿ ਪਹਿਲੇ ਪੜਾਅ ਦੌਰਾਨ ਵੋਟਾਂ ਪਾਉਣ ਵਾਲੇ ਵੋਟਰਾਂ ਦੀ ਗਿਣਤੀ 2019 ਦੇ ਮੁਕਾਬਲਤਨ ਲਗਭਗ ਸੱਤ ਫੀਸਦੀ ਤਕ ਘਟ ਗਈਸਿਆਸੀ ਵਿਸ਼ਲੇਸ਼ਕਾਂ ਅਨੁਸਾਰ ਇਸਦਾ ਇੱਕ ਵੱਡਾ ਕਾਰਨ ਤਾਂ ਇਹ ਬਣਿਆ ਕਿ ਮੋਦੀ ਦਾ ਕਰੇਜ਼ ਅਤੇ ਬੀ ਜੇ ਪੀ ਦਾ ਗਰਾਫ ਦੇਸ਼ ਦੇ ਲੋਕਾਂ ਵਿੱਚ ਬਹੁਤ ਹੇਠਾਂ ਡਿਗ ਗਿਆ ਹੈਦੂਜਾ ਵੱਡਾ ਕਾਰਨ ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਉਹ ਇਹ ਹੈ ਕਿ ਬੀ ਜੇ ਪੀ ਦੀ ਮਾਂ ਜਥੇਬੰਦੀ ਰਾਸ਼ਟਰੀਆ ਸਵੈਮ ਸੇਵਕ ਸੰਘ (ਆਰ ਐੱਸ ਐੱਸ) ਪਿਛਲੇ ਲੰਬੇ ਸਮੇਂ ਤੋਂ ਬੀ ਜੇ ਪੀ ਅਤੇ ਖਾਸ ਕਰਕੇ ਪ੍ਰਧਾਨ ਮੰਤਰੀ ਨਰਿਦਰ ਮੋਦੀ ਤੋਂ ਖਾਸਾ ਨਾਰਾਜ਼ ਚੱਲ ਰਿਹਾ ਹੈਰਾਮ ਮੰਦਰ ਦੇ ਉਦਘਾਟਨੀ ਪ੍ਰੋਗਰਾਮ ਵਿੱਚ ਆਰ ਐੱਸ ਐੱਸ ਅਤੇ ਇਸਦੇ ਵੱਖ ਵੱਖ ਸੰਗਠਨਾਂ ਨੂੰ ਪਿੱਛੇ ਧੱਕ ਕੇ ਨਰਿੰਦਰ ਮੋਦੀ ਨੂੰ ਹਰ ਪੱਖ ਤੋਂ ਸਰਵੇ ਸਰਵਾ ਦੇ ਤੌਰ ਪੇਸ਼ ਕਰਨਾ, ਮੋਦੀ ਅਮਿਤਸਾਹ ਜੋੜੀ ਵੱਲੋਂ ਸੰਘ ਦੇ ਪੁਰਾਣੇ ਸਵੈਮ ਸੇਵਕਾਂ ਖਾਸ ਕਰਕੇ ਆਪਣੇ ਹੱਥ ਠੋਕੇ ਨਵੇਂ ਆਗੂਆਂ ਨੂੰ ਮੁੱਖ ਮੰਤਰੀ ਅਤੇ ਮੰਤਰੀ ਦੇ ਅਹੁਦਿਆਂ ਨਾਲ ਨਿਵਾਜਣਾ ਅਤੇ ਸਭ ਤੋਂ ਵੱਧ ਵਰਤਮਾਨ ਲੋਕ ਸਭਾ ਚੋਣਾਂ ਲਈ ਟਿਕਟਾਂ ਦੀ ਵੰਡ ਸਮੇਂ ਸਵਾ ਸੌ ਤੋਂ ਵੱਧ ਪੁਰਾਣੇ ਸਵੈਮ ਸੇਵਕਾਂ ਦੀਆਂ ਟਿਕਟਾਂ ਕੱਟ ਕੇ ਕਾਂਗਰਸ ਅਤੇ ਦੂਸਰੀਆਂ ਪਾਰਟੀਆਂ ਵਿੱਚੋਂ ਦਲ ਬਦਲੀਆਂ ਕਰਵਾ ਕੇ ਲਿਆਂਦੇ ਵਿਅਕਤੀਆਂ ਨੂੰ ਉਮੀਦਵਾਰ ਬਣਾ ਦੇਣਾ ਅਤੇ ਅਜਿਹੇ ਹੀ ਹੋਰ ਅਨੇਕਾਂ ਕਾਰਨਾਂ ਕਰਕੇ ਸੰਘ ਤੇ ਸਵੈਮ ਸੇਵਕ ਬੀ ਜੇ ਪੀ ਦੀ ਚੋਣ ਮੁਹਿੰਮ ਵਿੱਚ ਸ਼ਾਮਲ ਅਤੇ ਸਰਗਰਮ ਹੀ ਨਾ ਹੋਏ ਅਤੇ ਇਹ ਵੀ ਸਪਸ਼ਟ ਹੈ ਕਿ ਅਜਿਹਾ ਸੰਗਠਨ ਦੇ ਉੱਪਰੋਂ ਆਏ ਆਦੇਸ਼ਾਂ ਅਨੁਸਾਰ ਹੀ ਹੋਇਆ ਹੈ

ਉਪਰੋਕਤ ਪ੍ਰਸਥਿਤੀਆਂ ਕਾਰਨ ਪ੍ਰਧਾਨ ਮੰਤਰੀ ਨੂੰ ਇਹਨਾਂ ਚੋਣਾਂ ਵਿੱਚ ਆਪਣੀ ਹਾਰ ਹੁੰਦੀ ਸਪਸ਼ਟ ਨਜ਼ਰ ਆਉਣ ਲੱਗ ਪਈ ਜਿਸ ਕਾਰਨ ਉਹ ਭੜਕ ਕੇ ਇੰਨੀ ਬੁਖਲਾਹਟ ਵਿੱਚ ਆ ਗਏ ਕਿ ਉਹਨਾਂ ਨੇ ਆਪਣੀਆਂ ਸਾਰੀਆਂ ਸੀਮਾਵਾਂ, ਮਰਯਾਦਾਵਾਂ ਅਤੇ ਜ਼ਿੰਮੇਵਾਰੀਆਂ ਨੂੰ ਭੁੱਲ ਕੇ ਦੇਸ਼ ਵਿੱਚ ਫਿਰਕੂ ਦੰਗੇ ਭੜਕਾਉਣ ਵਾਲੇ ਭਾਸ਼ਣ ਦੇਣੇ ਸ਼ੁਰੂ ਕਰ ਦਿੱਤੇ ਹਨਕਾਂਗਰਸ ਪਾਰਟੀ ਵੱਲੋਂ ਜਾਰੀ ਕੀਤੇ ਗਏ ਚੋਣ ਮੈਨੀਫੈਸਟੋ ਨੂੰ ਮੁਸਲਿਮ ਲੀਗ ਦੇ ਮੈਨੀਫੈਸਟੋ ਵਰਗਾ ਤਾਂ ਉਹ ਪਹਿਲਾਂ ਹੀ ਕਰਾਰ ਦੇ ਚੁੱਕੇ ਹਨਆਪਣੇ ਭਾਸਣਾਂ ਵਿੱਚ ਮੋਦੀ ਇਹ ਝੂਠਾ ਪ੍ਰਚਾਰ ਕਰ ਰਹੇ ਸਨ ਕਿ ਕਾਂਗਰਸ ਨੇ ਆਪਣੇ ਮੈਨੀਫੈਸਟੋ ਵਿੱਚ ਲਿਖਿਆ ਹੈ ਕਿ ਜੇਕਰ ਕਾਂਗਰਸ ਦੀ ਸਰਕਾਰ ਬਣੀ ਤਾਂ ਲੋਕਾਂ ਦੀਆਂ ਵਾਧੂ ਜਾਇਦਾਦਾਂ ਨੂੰ ਘੁਸਪੈਠੀਆਂ ਅਰਥਾਤ ਮੁਸਲਮਾਨਾਂ ਨੂੰ ਵੰਡ ਦਿੱਤਾ ਜਾਵੇਗਾ21 ਅਪਰੈਲ ਐਤਵਾਰ ਵਾਲੇ ਦਿਨ ਰਾਜਸਥਾਨ ਦੇ ਬਾਂਸਵਾੜਾ ਤੋਂ ਸ਼ੁਰੂ ਹੋ ਕੇ ਸੋਮਵਾਰ ਨੂੰ ਯੂ ਪੀ ਦੇ ਅਲੀਗੜ੍ਹ, ਮੰਗਲਵਾਰ ਨੂੰ ਰਾਜਸਥਾਨ ਦੇ ਟੌਂਕ ਵਿੱਚ ਅਤੇ ਉਸ ਤੋਂ ਬਾਅਦ ਵੀ ਪ੍ਰਧਾਨ ਮੰਤਰੀ ਇੱਕੋ ਹੀ ਭਾਸ਼ਣ ਦੇਈ ਜਾ ਰਹੇ ਹਨ ਅਤੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਜੇਕਰ ਕਾਂਗਰਸ ਅਤੇ ‘ਇੰਡੀਆ’ ਗਠਜੋੜ ਵਾਲਿਆਂ ਦੀ ਸਰਕਾਰ ਬਣ ਗਈ ਤਾਂ ਇਹ ਤੁਹਾਡੀਆਂ ਜ਼ਮੀਨਾਂ, ਜਾਇਦਾਦਾਂ, ਘਰ, ਧਨ ਦੌਲਤ, ਸੋਨਾ ਆਦਿ ਸਭ ਕੁਝ ਖੋਹ ਲੈਣਗੇ ਅਤੇ ਇਹ ਸਭ ਕੁਝ ਜ਼ਿਆਦਾ ਬੱਚੇ ਪੈਦਾ ਕਰਨ ਵਾਲਿਆਂ, ਘੁਸਪੈਠੀਆਂ ਅਤੇ ਮੁਸਲਮਾਨਾਂ ਵਿੱਚ ਵੰਡ ਦੇਣਗੇਹਿੰਦੂ ਔਰਤਾਂ ਨੂੰ ਵਿਸ਼ੇਸ਼ ਤੌਰ ’ਤੇ ਡਰਾਉਣ ਅਤੇ ਜਜ਼ਬਾਤੀ ਤੌਰ ’ਤੇ ਭੜਕਾਉਣ ਲਈ ਮੋਦੀ ਜੀ ਕਹਿ ਰਹੇ ਹਨ ਕਿ ਬੀਬੀਓ, ਭੈਣੋ! ਇਹਨਾਂ ਕਾਂਗਰਸੀਆਂ ਅਤੇ ‘ਇੰਡੀਆ’ ਗਠਜੋੜ ਵਾਲਿਆਂ ਦੀ ਨਜ਼ਰ ਤੁਹਾਡੇ ਮੰਗਲ ਸੂਤਰਾਂ ’ਤੇ ਵੀ ਹੈ ਅਤੇ ਜੇਕਰ ਇਹਨਾਂ ਦੀ ਸਰਕਾਰ ਬਣ ਗਈ ਤਾਂ ਇਹਨਾਂ ਨੇ ਤੁਹਾਡੇ ਮੰਗਲ ਸੂਤਰ ਵੀ ਖੋਹ ਲੈਣੇ ਹਨ ਅਤੇ ਮੁਸਲਮਾਨਾਂ ਨੂੰ ਦੇ ਦੇਣੇ ਹਨਇਹ ਤੁਹਾਡੀਆਂ ਅਲਮਾਰੀਆਂ, ਪੇਟੀਆਂ ਆਦਿ ਸਭ ਕੁਝ ਫਰੋਲਣਗੇ ਅਤੇ ਤੁਹਾਡੇ ਗਹਿਣੇ ਪੈਸੇ ਆਦਿ ਸਭ ਕੁਝ ਲੈ ਜਾਣਗੇ ਅਗਲੇ ਦਿਨ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਇਹ ਕਹਿ ਕੇ ਵੀ ਡਰਾਉਣਾ ਸ਼ੁਰੂ ਕਰ ਲਿਆ ਕਿ ਇੰਡੀਆ ਗਠਜੋੜ ਵਾਲੇ ਤੁਹਾਡਾ ਰਾਖਵਾਂਕਰਨ ਵੀ ਖੋਹ ਲੈਣਗੇ ਅਤੇ ਇਹ ਵੀ ਮੁਸਲਮਾਨਾਂ ਨੂੰ ਦੇ ਦੇਣਗੇ

ਮੋਦੀ ਦੇ ਅਜਿਹੇ ਭੜਕਾਊ ਅਤੇ ਅੱਗ ਲਾਊ ਭਾਸ਼ਣਾਂ ਦੀ ਰੀਸੇ ਅਮਿਤਸ਼ਾਹ, ਨੱਢਾ ਅਤੇ ਹੋਰ ਸਾਰੇ ਵੱਡੇ ਛੋਟੇ ਬੀ ਜੇ ਪੀ ਆਗੂ ਮੋਦੀ ਨਾਲੋਂ ਵੀ ਵੱਧ ਖਤਰਨਾਕ ਬਿਆਨਬਾਜ਼ੀ ਦੇ ਰਾਹ ’ਤੇ ਤੁਰ ਪਏਅਮਿਤਸ਼ਾਹ ਤਾਂ ਇੱਥੋਂ ਤਕ ਪੁੱਜ ਗਿਆ ਕਿ ਹਿੰਦੂ ਮੰਦਰਾਂ ਵਿੱਚ ਕਈ ਅਰਬਾਂ ਖਰਬਾਂ ਦੀ ਦੌਲਤ ਵੀ ਇਹਨਾਂ ਤੋਂ ਸੁਰੱਖਿਅਤ ਨਹੀਂ ਹੈਇਹਨਾਂ ਸਾਰੀਆਂ ਬੇਸਿਰਪੈਰ ਬਿਆਨਬਾਜ਼ੀਆਂ ਦਾ ਉਦੇਸ਼ ਇਹ ਹੈ ਕਿ ਹਿੰਦੂ ਵਿਚਾਰਧਾਰਾ ਵਾਲੀ ਵਸੋਂ ਵਿੱਚ ਮੁਸਲਮਾਨ ਵਸੋਂ ਪ੍ਰਤੀ ਗੁੱਸਾ ਅਤੇ ਨਫ਼ਰਤ ਹੋਰ ਵੀ ਤਿੱਖੀ ਹੋ ਜਾਵੇ, ਭਾਵੇਂ ਫਿਰਕੂ ਫਸਾਦ ਵੀ ਹੋ ਜਾਣ ਪਰ ਅਜਿਹੀਆਂ ਪ੍ਰਸਥਿਤੀਆਂ ਵਿੱਚ ਭੜਕਾਹਟ ਵਿੱਚ ਆ ਕੇ ਹਿੰਦੂ ਬੀ ਜੇ ਪੀ ਨੂੰ ਵੋਟਾਂ ਵਧ ਚੜ੍ਹ ਕੇ ਪਾ ਦੇਣਗੇ ਕਿੰਨੇ ਡਰਾਉਣ ਵਾਲੇ ਅਤੇ ਖਤਰਨਾਕ ਇਰਾਦੇ ਹਨ ਇਸ ਪ੍ਰਧਾਨ ਮੰਤਰੀ ਦੇਸਿਰਫ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਲਈ ਹੀ ਇੱਕ ਪ੍ਰਧਾਨ ਮੰਤਰੀ ਆਪਣੇ ਹੀ ਦੇਸ਼ ਦੀ 20 ਕਰੋੜ ਵਸੋਂ ਦੇ ਖਿਲਾਫ ਦੇਸ਼ ਦੀ ਸਾਰੀ ਵਸੋਂ ਨੂੰ ਝੂਠ ਬੋਲ ਕੇ ਗਲ ਪੈਣ ਲਈ ਉਕਸਾ ਰਿਹਾ ਹੈਇਸ ਨਾਲੋਂ ਮਾੜੀ, ਘਟੀਆ ਅਤੇ ਕਮੀਨੀ ਗੱਲ ਹੋਰ ਕੀ ਹੋ ਸਕਦੀ ਹੈਲਗਦਾ ਹੈ ਕਿ ਮੋਦੀ ਦੇ ਆਪਣੇ ਲੰਗੋਟੀਏ ਯਾਰ ਡੋਨਾਲਡ ਟਰੰਪ ਦਾ ‘ਜੂਠਾ ਖਾ ਲਿਆ ਹੈ. ਜਿਸ ਨੇ 17 ਮਾਰਚ 2024 ਵਾਲੇ ਦਿਨ ਅਮਰੀਕਾ ਦੀ ਰਾਸ਼ਟਰਪਤੀ ਚੋਣ ਦੇ ਸੰਬੰਧ ਵਿੱਚ ਕਿਹਾ ਹੈ ਕਿ “ਜੇਕਰ ਮੈਂ ਅਮਰੀਕਾ ਦੀ ਰਾਸ਼ਟਰਪਤੀ ਚੋਣ ਨਾ ਜਿੱਤਿਆ ਤਾਂ ਅਮਰੀਕਾ ਵਿੱਚ ਲੋਕਤੰਤਰ ਖਤਮ ਹੋ ਜਾਵੇਗਾ ਅਤੇ ਦੇਸ਼ ਵਿੱਚ ਖੂਨ ਖਰਾਬਾ ਹੋਵੇਗਾ।” ਮੋਦੀ ਦਾ ਇੱਕ ਸਿਪਾਹ ਸਲਾਰ ਗਿਰੀਰਾਜ ਸਿੰਘ 23 ਅਪਰੈਲ ਨੂੰ ਬਿਆਨ ਦਿੰਦਾ ਹੈ, “ਮੈਂ ਪਾਕਿਸਤਾਨ ਦੇ ਹਿਮਾਇਤੀ ਕੌਮ ਵਿਰੋਧੀਆਂ ਤੋਂ ਵੋਟਾਂ ਨਹੀਂ ਮੰਗਾਂਗਾ।” ਮੋਦੀ ਦਾ ਇੱਕ ਹੋਰ ਦਲ ਬਦਲੂ ‘ਯੋਧਾ’ ਨਰਾਇਣ ਰਾਣੇ ਧਮਕੀ ਦਿੰਦਾ ਹੈ ਕਿ “ਜਿਹੜਾ ਵਿਅਕਤੀ ਮੋਦੀ ਦੇ ਖਿਲਾਫ ਗਲਤ ਬੋਲੀ ਬੋਲੇਗਾ, ਉਸ ਨੂੰ ਘਰ ਵਾਪਸ ਨਹੀਂ ਜਾਣ ਦਿੱਤਾ ਜਾਵੇਗਾ।”

ਉਪਰੋਕਤ ਕਿਸਮ ਦੀ ਫਿਰਕੂ ਧਰੁਵੀਕਰਨ ਕਰਨ ਵਾਲੀ ਅੱਗ ਲਾਊ ਬਿਆਨਬਾਜ਼ੀ ਕਰਕੇ ਮੋਦੀ ਅਤੇ ਉਸਦੇ ਚੱਟੇ ਵੱਟੇ ਆਪਣੇ ਚਿੱਤੋਂ ਤਾਂ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਅਸੀਂ ਤਾਂ ਪੂਰੇ ਜੋਸ਼, ਉਤਸ਼ਾਹ ਅਤੇ ਹੌਸਲੇ ਵਿੱਚ ਹਾਂ, ਪਰ ਲੋਕਾਂ ’ਤੇ ਇਹ ਪ੍ਰਭਾਵ ਨਹੀਂ ਪੈ ਰਿਹਾ ਹੈਪਰ ਅੱਜ ਕੱਲ੍ਹ ਬੋਲਦੇ ਹੋਏ ਮੋਦੀ ਦੀ ਸਰੀਰਕ ਭਾਸ਼ਾ (ਬੌਡੀ ਲੈਂਗੂਏਜ) ਇਹ ਦੱਸ ਰਹੀ ਹੈ ਕਿ ਪ੍ਰਧਾਨ ਮੰਤਰੀ ਬੁਰੀ ਤਰ੍ਹਾਂ ਹਤਾਸ਼, ਨਿਰਾਸ਼ ਅਤੇ ਭੈਅਭੀਤ ਹੋ ਚੁੱਕੇ ਹਨ, ਥੱਕੇ ਹੋਏ ਹਨ ਅਤੇ ਇੱਕ ਹਾਰੇ ਹੋਏ ਵਿਅਕਤੀ ਦੀ ਤਰ੍ਹਾਂ ਵਰਤਾਓ ਕਰ ਰਹੇ ਹਨ

ਸਾਡੇ ਦੇਸ਼ ਦਾ ਸਮੁੱਚਾ ਗੋਦੀ ਮੀਡੀਆ ਤਾਂ ਮੋਦੀ ਦੇ ਉਪਰੋਕਤ ਨਫ਼ਰਤੀ ਅਤੇ ਡਰਾਉਣ ਧਮਕਾਉਣ ਵਾਲੇ ਭਾਸਣਾਂ ਨੂੰ ਪੂਰੇ ਜ਼ੋਰ ਸ਼ੋਰ ਨਾਲ ਚਮਕਾ ਰਿਹਾ ਹੈ, ਪਰ ਸੰਸਾਰ ਭਰ ਦਾ ਮੀਡੀਆ ਇਹਨਾਂ ਭਾਸ਼ਣਾਂ ਦਾ ਪੋਲ ਖੋਲ੍ਹ ਰਿਹਾ ਹੈਅੰਤਰਰਾਸ਼ਟਰੀ ਪੱਧਰ ਦੇ ਪੇਪਰ ਅਤੇ ਚੈਨਲ ਜਿਵੇਂ ਕਿ ‘ਅਲ ਜਜ਼ੀਰਾ’, ‘ਦੀ ਟਾਈਮਜ਼’, ‘ਦੀ ਗਾਰਡੀਅਨ’, ‘ਵਾਲ ਸਟਰੀਟ ਜਰਨਲ’, ‘ਵਾਸ਼ਿੰਗਟਨ ਪੋਸਟ’, ‘ਨਿਊਯਾਰਕ ਟਾਈਮਜ਼’, ‘ਦੀ ਹਿੰਦੂ’, ਅਤੇ ਅਨੇਕਾਂ ਹੋਰ ਅਖ਼ਬਾਰਾਂ ਅਤੇ ਚੈਨਲ ਮੋਦੀ ਦੇ ਭਾਸਣਾਂ ਨੂੰ ਭਾਰਤ ਅੰਦਰ ਫਿਰਕੂ ਭਾਵਨਾਵਾਂ ਭੜਕਾਉਣ ਵਾਲੇ ਕਰਾਰ ਦੇ ਕੇ ਛਾਪ ਰਹੇ ਹਨ

ਦੇਸ਼ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਅਤੇ ਵੱਖ ਵੱਖ ਸਿਵਲ ਸੰਸਥਾਵਾਂ ਨਾਲ ਜੁੜੇ ਹੋਏ ਹਜ਼ਾਰਾਂ ਬੁੱਧੀਜੀਵੀਆਂ ਨੇ ਚੋਣ ਕਮਿਸ਼ਨ ਕੋਲ ਦਰਜਨਾਂ ਦੀ ਗਿਣਤੀ ਵਿੱਚ ਮੋਦੀ ਵਿਰੁੱਧ ਸ਼ਿਕਾਇਤਾਂ ਦਰਜ ਕਰਵਾ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈਹਫ਼ਤਾ ਭਰ ਤਾਂ ਚੋਣ ਕਮਿਸ਼ਨ ਨੇ ਸਾਜ਼ਿਸ਼ੀ ਚੁੱਪ ਧਾਰੀ ਰੱਖੀਬਹੁਤ ਜ਼ਿਆਦਾ ਰੌਲਾ ਪੈਣ ਤੋਂ ਬਾਅਦ ਚੋਣ ਕਮਿਸ਼ਨ ਨੇ ਕਾਂਗਰਸ ਪ੍ਰਧਾਨ ਖੜਗੇ ਅਤੇ ਬੀ ਜੇ ਵੀ ਪ੍ਰਧਾਨ ਨੱਢਾ ਨੂੰ ਨੋਟਿਸ ਭੇਜ ਕੇ ਜਵਾਬ ਦੇਣ ਲਈ ਕਿਹਾ ਹੈ ਅਤੇ ਗੱਲ ਨੂੰ ਟਾਲ਼ ਦਿੱਤਾ ਹੈ ਅਤੇ ਇਸ ਤਰ੍ਹਾਂ ਸਮਾਂ ਲੰਘ ਜਾਏਗਾਅਜਿਹਾ ਕਰਕੇ ਚੋਣ ਕਮਿਸ਼ਨ ਵੀ ਬਾਕੀ ਸੰਵਿਧਾਨਕ ਸੰਸਥਾਵਾਂ ਵਾਂਗ ਹੀ ਮੋਦੀ ਸਰਕਾਰ ਦੀ ਕਠਪੁਤਲੀ ਹੋਣਾ ਸਾਬਤ ਕਰ ਰਿਹਾ ਹੈਅੱਜ ਜਿਸ ਵੇਲੇ ਅਸੀਂ ਇਸ ਲਿਖਤ ਦੀਆਂ ਆਖ਼ਰੀ ਲਾਈਨਾਂ ਲਿਖ ਰਹੇ ਹਾਂ ਉਸ ਵੇਲੇ ਵੀ ਪ੍ਰਧਾਨ ਮੰਤਰੀ ਦੀ ਅੱਗ ਲਾਊ ਬਿਆਨਬਾਜ਼ੀ ਜਾਰੀ ਹੈ ਅਤੇ ਹੋਰ ਵੀ ਤਿੱਖੀ ਹੋ ਰਹੀ ਹੈਰੱਬ ਖੈਰ ਕਰੇ!

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4937)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਲਹਿੰਬਰ ਸਿੰਘ ਤੱਗੜ

ਲਹਿੰਬਰ ਸਿੰਘ ਤੱਗੜ

Phone: (91 - 94635 - 42023)

More articles from this author