KewalSMansa8ਸਾਹ ਅਤੇ ਦਮੇ ਦੇ ਮਰੀਜ਼ਾਂ ਲਈ ਜ਼ਿਆਦਾ ਠੰਢ ਬਹੁਤ ਘਾਤਕ ...FogPunjab1
(23 ਜਨਵਰੀ 2025)

 

FogPunjab1

 

ਉਂਝ ਭਾਵੇਂ ਸਾਨੂੰ ਹਰ ਮੌਸਮ ਵਿੱਚ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ ਪ੍ਰੰਤੂ ਸਰਦੀਆਂ ਦੇ ਮੌਸਮ ਵਿੱਚ ਸਿਹਤ ਵੱਲ ਵੱਧ ਤਵੱਜੋ ਦੇਣ ਦੀ ਵਧੇਰੇ ਲੋੜ ਹੁੰਦੀ ਹੈ ਕਿਉਂਕਿ ਸਰਦੀਆਂ ਵਿੱਚ ਅਸੀਂ ਲਾਪਰਵਾਹੀ ਕਾਰਨ ਬਹੁਤ ਸਾਰੀਆਂ ਖਤਰਨਾਕ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਾਂਸਰਦੀਆਂ ਵਿੱਚ ਆਮ ਤੌਰ ਤੇ ਭੁੱਖ ਜ਼ਿਆਦਾ ਲੱਗਣ ਕਾਰਨ ਅਸੀਂ ਜ਼ਿਆਦਾ ਖਾਂਦੇ ਹਾਂਪਾਣੀ ਵੀ ਠੀਕ ਮਾਤਰਾ ਵਿੱਚ ਨਹੀਂ ਪੀਂਦੇਖੋਆ, ਪੰਜੀਰੀ, ਘੀ, ਫਾਸਟ ਫੂਡ, ਪਿੰਨੀਆਂ, ਡਰਾਈਫਰੂਟ, ਗੱਚਕ, ਮੁੰਗਫਲੀ, ਮੀਟ-ਮਸਾਲੇ ਆਦਿ ਚੀਜ਼ਾਂ ਜ਼ਿਆਦਾ ਸੁਆਦ ਲੱਗਦੀਆਂ ਹਨ ਅਤੇ ਅਸੀਂ ਆਮ ਤੌਰ ’ਤੇ ਵੱਧ ਮਾਤਰਾ ਵਿੱਚ ਖਾ ਜਾਂਦੇ ਹਾਂਸ਼ਾਰਾਬ ਜਾਂ ਹੋਰ ਨਸ਼ੇ ਦੀ ਮਾਤਰਾ ਵਧਾ ਦਿੰਦੇ ਹਾਂਸਰਦੀਆਂ ਵਿੱਚ ਵਿਆਹ ਸ਼ਾਦੀਆਂ ਅਤੇ ਹੋਰ ਪ੍ਰੋਗਰਾਮ ਆਉਂਦੇ ਹੀ ਰਹਿੰਦੇ ਹਨ, ਜਿੱਥੇ ਬੰਦਾ ਖਾਣ-ਪੀਣ ਦੀਆਂ ਕਸਰਾਂ ਕੱਢ ਦਿੰਦਾ ਹੈ; ਭਾਵੇਂ ਜ਼ਿਆਦਾ ਖਾ ਕੇ ਬਿਮਾਰ ਹੀ ਕਿਉਂ ਨਾ ਹੋ ਜਾਵੇ। ਇਸ ਕਾਰਨ ਸਾਡਾ ਭਾਰ ਅਤੇ ਕਲੈਸਟਰੋਲ ਲੈਵਲ ਵਧ ਜਾਂਦਾ ਹੈ, ਜੋ ਦਿਲ ਅਤੇ ਸ਼ੂਗਰ ਦੇ ਮਰੀਜ਼ਾਂ ਲਈ ਘਾਤਕ ਸਾਬਤ ਹੁੰਦਾ ਹੈ ਇਸਦੇ ਉਲਟ ਸਰੀਰਕ ਕਸਰਤ ਅਤੇ ਸਰੀਰਕ ਕੰਮ ਅਸੀਂ ਘਟਾ ਦਿੰਦੇ ਹਾਂ, ਜਿਸ ਕਰਕੇ ਸਾਡੇ ਵਿੱਚੋਂ ਕਈ ਹਾਰਟ ਜਾਂ ਬ੍ਰੇਨ ਸਟ੍ਰੋਕ ਕਾਰਨ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨਬਹੁਤ ਜ਼ਰੂਰੀ ਹੁੰਦਾ ਹੈ ਸਰਦੀਆਂ ਵਿੱਚ ਆਪਣਾ ਬਲੱਡ ਪ੍ਰੈੱਸ਼ਰ ਚੈੱਕ ਕਰਵਾਉਣਾ ਅਤੇ ਬਹੁਤ ਜ਼ਰੂਰੀ ਹੁੰਦਾ ਹੈ ਸਰੀਰਕ ਮਿਹਨਤ, ਖੇਡਣਾ, ਯੋਗ, ਕਸਰਤ ਕਰਨਾਠੰਢ ਤੋਂ ਡਰਕੇ ਰਜਾਈ ਵਿੱਚ ਹੀ ਨਹੀਂ ਬੈਠੇ ਰਹਿਣਾ ਚਾਹੀਦਾ ਸਗੋਂ ਸਰਦੀਆਂ ਵਿੱਚ ਪੂਰੇ ਕੱਪੜੇ ਪਾਕੇ, ਆਪਣਾ ਬਚਾਓ ਕਰਕੇ ਪਾਕੇ ਬਾਹਰ ਨਿਕਲੋਕਸਰਤ ਬਾਹਰ ਗਰਾਊਂਡ ਦੀ ਬਜਾਏ ਘਰ ਦੇ ਅੰਦਰ ਵੀ ਕਰ ਸਕਦੇ ਹਾਂਕਸਰਤ ਦਾ ਸਮਾਂ ਬਦਲਕੇ ਸਵੇਰ ਦੀ ਬਜਾਏ ਦੁਪਹਿਰ ਜਾਂ ਸ਼ਾਮ ਨੂੰ ਕਰ ਸਕਦੇ ਹਾਂਮਤਲਬ ਸਾਨੂੰ ਸਿਹਤ ਪ੍ਰਤੀ ਨਿਯਮ ਨਹੀਂ ਬਦਲਣੇ ਚਾਹੀਦੇ ਪ੍ਰੰਤੂ ਅਸੀਂ ਢੰਗ, ਸਮਾਂ ਅਤੇ ਸਥਾਨ ਬਦਲ ਸਕਦੇ ਹਾਂਧੁੰਦ ਤੋਂ ਬਚਾ ਲਈ ਮੂੰਹ ਅਤੇ ਨੱਕ ਢਕ ਕੇ ਰੱਖੋਸਰਦੀਆਂ ਵਿੱਚ ਜ਼ਿਆਦਾ ਚਿਕਨਾਈ ਦੀ ਥਾਂ ਜੂਸ, ਸੂਪ ਜਾਂ ਤਾਜ਼ੇ ਫਲਾਂ ਦੀ ਵਰਤੋਂ ਜ਼ਿਆਦਾ ਕਰੋ

ਸਰਦੀਆਂ ਦੇ ਮੌਸਮ ਵਿੱਚ ਚਮੜੀ ਦੀਆਂ ਬਿਮਾਰੀਆਂ ਬਹੁਤ ਜ਼ਿਆਦਾ ਹੁੰਦੀਆਂ ਹਨਚਮੜੀ ਖੁਸ਼ਕ ਹੋ ਜਾਂਦੀ ਹੈਗਰਮ ਕੱਪੜਿਆਂ ਤੋਂ ਵੀ ਐਲਰਜੀ ਹੋ ਜਾਂਦੀ ਹੈਸਰਦੀਆਂ ਵਿੱਚ ਧੁੰਦ ਅਤੇ ਧੁੱਪ ਨਾ ਨਿਕਲਣ ਕਾਰਨ ਕੱਪੜੇ ਪੂਰੀ ਤਰ੍ਹਾਂ ਨਾ ਸੁੱਕਣ ਕਾਰਨ ਖੁਰਕ, ਸਕੈਬੀਜ, ਫੰਗਸ ਵਰਗੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ, ਜਿਸ ਕਾਰਨ ਖਾਰਸ਼ ਤੋਂ ਤੰਗ ਵਿਅਕਤੀ ਰਾਤਾਂ ਦੀ ਨੀਂਦ ਖਰਾਬ ਕਰ ਲੈਂਦਾ ਹੈਸਰਦੀਆਂ ਦੇ ਮੌਸਮ ਵਿੱਚ ਜਦੋਂ ਵੀ ਧੁੱਪ ਨਿਕਲੇ, ਸਾਨੂੰ ਹਫ਼ਤੇ ਵਿੱਚ ਇੱਕ ਵਾਰ ਸਰ੍ਹੋਂ ਜਾਂ ਨਾਰੀਅਲ ਤੇਲ ਦੀ ਮਾਲਸ਼ ਧੁੱਪ ਵਿੱਚ ਬੈਠ ਕੇ ਕਰਨੀ ਚਾਹੀਦੀ ਹੈਪਹਿਨਣ ਅਤੇ ਸੌਣ ਵਾਲੇ ਕੱਪੜਿਆਂ ਨੂੰ ਜਦੋਂ ਵੀ ਸੂਰਜ ਚਮਕੇ ਧੁੱਪ ਲਵਾਉਣੀ ਚਾਹੀਦੀ ਹੈਆਵਲਾ, ਕਿਨੂੰ, ਅਮਰੂਦ ਵਿਟਾਮਿਨ ਸੀ ਭਰਪੂਰ ਚੀਜ਼ਾਂ ਦੀ ਵਰਤੋਂ ਨਾਲ ਅਸੀਂ ਚਮੜੀ ਦੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ

ਸਰਦੀਆਂ ਦੇ ਮੌਸਮ ਵਿੱਚ ਖੰਘ, ਜ਼ੁਕਾਮ, ਛਿੱਕਾਂ, ਸਾਹ ਦੀਆਂ ਬਿਮਾਰੀਆਂ ਵਿੱਚ ਬਹੁਤ ਵਾਧਾ ਹੁੰਦਾ ਹੈ ਬਚਾ ਲਈ ਪਹਿਲੀ ਗੱਲ ਤਾਂ ਸਾਨੂੰ ਗਰਮ ਅਤੇ ਪੂਰੇ ਕੱਪੜੇ ਪਾਉਣੇ ਚਾਹੀਦੇ ਹਨਜਦੋਂ ਵੀ ਬਾਹਰ ਨਿਕਲਣਾ ਹੋਵੇ ਤਾਂ ਮੂੰਹ ਅਤੇ ਨੱਕ ’ਤੇ ਮਾਸਕ ਜਾਂ ਮਫਲਰ ਦੀ ਵਰਤੋਂ ਕਰਨੀ ਚਾਹੀਦੀ ਹੈਧੁੰਦ ਸਿੱਧੀ ਅੰਦਰ ਨਹੀਂ ਜਾਣੀ ਚਾਹੀਦੀਕੋਸਾ ਪਾਣੀ ਜ਼ਿਆਦਾ ਮਾਤਰਾ ਵਿੱਚ ਪੀਣਾ ਚਾਹੀਦਾ ਹੈਸਾਹ ਅਤੇ ਦਮੇ ਦੇ ਮਰੀਜ਼ਾਂ ਲਈ ਜ਼ਿਆਦਾ ਠੰਢ ਬਹੁਤ ਘਾਤਕ ਸਾਬਤ ਹੁੰਦੀ ਹੈ ਜ਼ਿਆਦਾ ਠੰਢ ਵਿੱਚ ਉਨ੍ਹਾਂ ਨੂੰ ਅੰਦਰ ਹੀ ਰਹਿਣਾ ਚਾਹੀਦਾ ਹੈਸਾਹ ਅਤੇ ਦਮੇ ਦੇ ਮਰੀਜ਼ਾਂ ਨੂੰ ਡਾਕਟਰ ਦੀ ਸਲਾਹ ਅਨੁਸਾਰ ਇਨਹੇਲਰ ਦੀ ਵਰਤੋਂ ਕਰਨੀ ਚਾਹੀਦੀ ਹੈਖਾਂਸੀ, ਜ਼ੁਕਾਮ ਜਾਂ ਫੇਫੜਿਆਂ ਦੀ ਕੋਈ ਵੀ ਤਕਲੀਫ ਹੋਣ ’ਤੇ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈਆਮ ਤੌਰ ’ਤੇ ਭਾਫ਼ ਅਤੇ ਅੰਦਰ ਰਹਿਣ ਨਾਲ ਹੀ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈਸਰਦੀ ਭਾਵੇਂ ਨੌਜਵਾਨਾਂ ’ਤੇ ਜ਼ਿਆਦਾ ਬੁਰਾ ਪ੍ਰਭਾਵ ਨਹੀਂ ਪਾਉਂਦੀ ਪ੍ਰੰਤੂ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਕੇਵਲ ਸਿੰਘ ਮਾਨਸਾ

ਕੇਵਲ ਸਿੰਘ ਮਾਨਸਾ

(Retired Health Supervisor)
Phone: (91 - 98725 - 15652)
Email: (upsmansa@gmail.com)