RajwinderPalSharma 7ਪਦਮ ਵਿਭੂਸ਼ਣ ਅਤੇ ਭਾਰਤ ਰਤਨ ਤੋਂ ਇਲਾਵਾ ਦੁਨੀਆਂ ਦੀਆਂ ਚੋਟੀ ਦੀਆਂ ਤੀਹ ਯੂਨੀਵਰਸਿਟੀਆਂ ਨੇ ਉਹਨਾਂ ਨੂੰ ...AbdulKalamAzad
(14 ਅਕਤੂਬਰ 2024)

 

AbdulKalamAzad“ਸੁਪਨੇ ਉਹ ਨਹੀਂ ਹੁੰਦੇ, ਜੋ ਨੀਂਦ ਵਿੱਚ ਆਉਂਦੇ ਹਨ, ਸੁਪਨੇ ਤਾਂ ਉਹ ਹੁੰਦੇ ਹਨ, ਜੋ ਨੀਂਦ ਉਡਾ ਲੈ ਜਾਂਦੇ ਹਨ ...” ਇਹ ਸ਼ਬਦ ਭਾਰਤ ਦੇ ਮਹਾਨ ਵਿਗਿਆਨੀ, ਲੋਕਾਂ ਦੇ ਰਾਸ਼ਟਰਪਤੀ ਅਤੇ ਮਿਜ਼ਾਇਲ ਮੈਨ ਦੇ ਨਾਂ ਨਾਲ ਜਾਣੇ ਜਾਂਦੇ ਡਾ. ਏ ਪੀ ਜੇ ਅਬਦੁਲ ਕਲਾਮ ਦੇ ਹਨਅਬਦੁਲ ਕਲਾਮ ਦਾ ਜਨਮ 15 ਅਕਤੂਬਰ 1931 ਨੂੰ ਪਿਤਾ ਜਲਾਲੁਦੀਨ ਅਤੇ ਮਾਤਾ ਆਸ਼ੀਅੱਮਾ ਦੇ ਘਰ ਰਾਮੇਸ਼ਵਰਮ (ਤਾਮਿਲਨਾਡੂ) ਵਿਖੇ ਹੋਇਆ

ਅਬਦੁਲ ਕਲਾਮ ਦੇ ਪਿਤਾ ਜ਼ਿਆਦਾ ਪੜ੍ਹੇ ਲਿਖੇ ਨਹੀਂ ਸਨ ਪ੍ਰੰਤੂ ਉਹ ਮਹੱਤਵਪੂਰਨ ਮਸਲਿਆਂ ਨੂੰ ਸੰਜੀਦਗੀ ਨਾਲ ਸੁਲਝਾਉਣ ਦਾ ਹੁਨਰ ਰੱਖਦੇ ਸਨਅਬਦੁਲ ਕਲਾਮ ’ਤੇ ਇਸਦਾ ਸਭ ਤੋਂ ਵੱਧ ਪ੍ਰਭਾਵ ਪਿਆ। ਉਹਨਾਂ ਵਿੱਚੋਂ ਇੱਕ ਹਨ ਜੈਨੁਲਬਦੀਨ, ਜੋ ਘੱਟ ਪੜ੍ਹੇ ਲਿਖੇ ਹੋਣ ਦੇ ਬਾਅਦ ਵੀ ਚੰਗੀ ਤਰ੍ਹਾਂ ਅੰਗਰੇਜ਼ੀ ਲਿਖ ਸਕਦੇ ਸਨਉਹ ਹਰ ਸਮੇਂ ਕਲਾਮ ਨਾਲ ਵਿਦਵਾਨਾਂ ਸੰਬੰਧੀ ਵਿਚਾਰ ਵਟਾਂਦਰਾ ਕਰਦਾ ਰਹਿੰਦਾਬਚਪਨ ਵਿੱਚ ਕਲਾਮ ਜਦੋਂ ਵੀ ਉੱਡਦੇ ਪੰਛੀਆਂ ਨੂੰ ਦੇਖਦੇ ਤਾਂ ਉਸ ਦਾ ਮਨ ਵੀ ਉਡਾਣ ਭਰਨ ਨੂੰ ਕਰਦਾਸੁਪਨੇ ਪੂਰੇ ਹੋਣ, ਇਸ ਲਈ ਪਹਿਲਾਂ ਸੁਪਨੇ ਦੇਖਣਾ ਜ਼ਰੂਰੀ ਹੈਕਲਾਮ ਦੇ ਪਿਤਾ ਮੱਛੀ ਫੜਨ ਵਾਲਿਆਂ ਅਤੇ ਸੈਲਾਨੀਆਂ ਲਈ ਕਿਸ਼ਤੀ ਕਿਰਾਏ ’ਤੇ ਦੇਣ ਦਾ ਕੰਮ ਕਰਦੇ ਸਨ ਅਤੇ ਜਲਾਲੁਦੀਨ ਉਹਨਾਂ ਦੇ ਕੰਮ ਵਿੱਚ ਹੱਥ ਵਟਾਉਂਦੇ ਸਨ। ਬਾਅਦ ਵਿੱਚ ਜਲਾਲੁਦੀਨ ਦਾ ਅਬਦੁਲ ਕਲਾਮ ਦੀ ਭੈਣ ਜੌਹਰਾ ਨਾਲ ਨਿਕਾਹ ਹੋਇਆ

ਮੁਢਲੀ ਪੜ੍ਹਾਈ ਰਾਮੇਸ਼ਵਰਮ ਵਿੱਚ ਪੂਰੀ ਕਰਨ ਉਪਰੰਤ ਉਹਨਾਂ ਨੇ ਇੰਟਰ ਕਰਕੇ ਬੀ ਐੱਸ ਸੀ ਕੀਤੀ। ਉਹਨਾਂ ਨੂੰ ਬਾਅਦ ਵਿੱਚ ਇਹ ਇਹਸਾਸ ਹੋਇਆ ਕਿ ਉਹਨਾਂ ਦਾ ਵਿਸ਼ਾ ਭੌਤਿਕ ਵਿਗਿਆਨ ਨਹੀਂ ਸਗੋਂ ਐਰੋਸਪੇਸ ਇੰਜਨੀਅਰਿੰਗ ਹੈ। ਫਿਰ ਉਹਨਾਂ ਨੇ ਮਦਰਾਸ ਇੰਸਟੀਚਿਊਟ ਆਫ ਟੈਕਨਾਲੋਜੀ ਵਿੱਚ ਦਾਖ਼ਲਾ ਲੈਣਾ ਚਾਹਿਆ ਪ੍ਰੰਤੂ ਉਹਨਾਂ ਦੇ ਰਾਹ ਵਿੱਚ ਜੋ ਸਭ ਤੋਂ ਵੱਡੀ ਮੁਸ਼ਕਿਲ ਸੀ, ਉਹ ਸੀ ਫੀਸ ਫੀਸ ਭਰਨ ਲਈ ਉਹਨਾਂ ਦੀ ਭੈਣ ਜੌਹਰਾ ਨੇ ਆਪਣੇ ਸੋਨੇ ਦੇ ਕੰਗਨ ਵੇਚੇਤੰਗੀ ਤੁਰਸ਼ੀਆਂ ਵਿੱਚੋਂ ਗੁਜ਼ਰਦੇ ਕਲਾਮ ਨੇ ਆਪਣੀ ਪੜ੍ਹਾਈ ਪੂਰੀ ਕੀਤੀ

ਪੜ੍ਹਾਈ ਪੂਰੀ ਹੋਣ ਉਪਰੰਤ ਉਹਨਾਂ ਨੇ ਭਾਰਤੀ ਰੱਖਿਆ ਸੰਸਥਾਨ ਵਿੱਚ ਨੌਕਰੀ ਦੀ ਸ਼ੁਰੂਆਤ ਕੀਤੀ ਕੁਝ ਸਮੇਂ ਬਾਅਦ ਉਹਨਾਂ ਦੀ ਚੋਣ ਭਾਰਤੀ ਸਪੇਸ ਏਜੰਸੀ ਵਿੱਚ ਬਤੌਰ ਪ੍ਰੋਜੈਕਟ ਡਾਇਰੈਕਟਰ (ਰਾਕੇਟ ਵਿਗਿਆਨੀ) ਦੇ ਤੌਰ ’ਤੇ ਹੋਈਉਹਨਾਂ ਨੇ ਉਪਗ੍ਰਹਿ ਦਾਗਣ ਲਈ ਸਵਦੇਸ਼ੀ ਲਾਂਚ ਵਹਿਕਲ ਦੇ ਸੁਪਨੇ ਨੂੰ ਹਕੀਕੀ ਜਾਮਾ ਪਹਿਨਾਇਆ। ਇਸੇ ਦਾ ਹੀ ਨਤੀਜਾ ਹੈ ਕਿ ਭਾਰਤ ਨੇ ਆਪਣੇ ਦੇਸ਼ ਵਿੱਚ ਬਣੇ ਲਾਂਚ ਵਹਿਕਲ ਰਾਹੀਂ ਰੋਹਿਣੀ ਉਪਗ੍ਰਹਿ ਪੁਲਾੜ ਵਿੱਚ ਸਥਾਪਿਤ ਕੀਤਾ

ਡੀ ਆਰ ਡੀ ਓ ਵਿੱਚ ਕੰਮ ਕਰਦਿਆਂ ਕਲਾਮ ਸਾਹਿਬ ਨੇ ਅਗਨੀ, ਅਕਾਸ਼ ਅਤੇ ਨਾਗ ਮਿਜ਼ਾਇਲਾਂ ਭਾਰਤ ਦੇ ਰੱਖਿਆ ਸੰਸਥਾਨ ਨੂੰ ਪ੍ਰਦਾਨ ਕਰਕੇ ਭਾਰਤ ਦੀ ਰੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ

1998 ਵਿੱਚ ਕੀਤਾ ਪੋਖਰਨ ਪ੍ਰੀਖਣ ਭਾਰਤ ਦੀ ਪਰਮਾਣੂ ਸ਼ਕਤੀ ਵਿੱਚ ਵਾਧਾ ਕਰਕੇ ਦੁਨੀਆ ਨੂੰ ਇਹ ਸੰਦੇਸ਼ ਦੇਣ ਵਿੱਚ ਕਾਮਯਾਬ ਹੋਇਆ ਹੈ ਕਿ ਭਾਰਤ ਹੁਣ ਸਮੇਂ ਦਾ ਹਾਣੀ ਬਣ ਚੁੱਕਿਆ ਹੈ। ਇਹ ਕਿਸੇ ਵਿਦੇਸ਼ੀ ਤਾਕਤ ਦਾ ਮੁਹਤਾਜ਼ ਨਹੀਂ ਰਿਹਾ

ਕਲਾਮ ਸਾਹਿਬ ਇੱਕ ਵਿਗਿਆਨੀ ਹੀ ਨਹੀਂ ਸਗੋਂ ਦਾਰਸ਼ਨਿਕ ਵੀ ਸਨਉਹਨਾਂ ਵਿੱਚੋਂ ਹੀ ਅਨੇਕਤਾਵਾਂ ਵਿੱਚ ਏਕਤਾ ਵਾਲਾ ਭਾਰਤ ਨਜ਼ਰ ਆਉਂਦਾ ਸੀਉਹ ਗੀਤਾ ਵੀ ਪੜ੍ਹਦੇ ਸਨ ਅਤੇ ਕੁਰਾਨ ਵੀਉਹਨਾਂ ਲਈ ਸਾਰੇ ਮਜ਼ਹਬ ਬਰਾਬਰ ਅਤੇ ਸਨਮਾਨਯੋਗ ਸਨਉਹਨਾਂ ਨੂੰ ਕਲਾ, ਸੰਗੀਤ ਅਤੇ ਸਾਹਿਤ ਨਾਲ ਵੀ ਬਹੁਤ ਪਿਆਰ ਸੀਉਹ ਫੁਰਸਤ ਦੇ ਸਮੇਂ ਵਿੱਚ ਆਪ ਵੀ ਕਵਿਤਾ ਲਿਖਦੇ ਅਤੇ ਗ਼ਜ਼ਲ ਗਾਇਆ ਕਰਦੇ ਸਨਉਹਨਾਂ ਦੀ ਆਪਣੀ ਮਾਂ ਨੂੰ ਲਿਖੀ ਕਵਿਤਾ ਅੱਜ ਵੀ ਉੰਨੀ ਹੀ ਮਹੱਤਤਾ ਰੱਖਦੀ ਹੈ ਜਿੰਨੀ ਉਸ ਸਮੇਂ ਸੀਉਹਨਾਂ ਨੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਮਹੱਤਵਪੂਰਨ ਕਿਤਾਬਾਂ ਦੀ ਰਚਨਾ ਕੀਤੀ, ਜਿਨ੍ਹਾਂ ਵਿੱਚ ਇੰਡੀਆ 2020-ਏ ਵਿਜ਼ਨ ਫਾਰ ਦਾ ਨਿਊ ਮਿਲੇਨੀਅਮ, ਦਿ ਵਿੰਗਜ਼ ਆਫ ਫਾਇਰ (ਸਵੈ ਜੀਵਨੀ), ਇਗਨਾਈਟਡ ਮਾਈਂਡਜ਼-ਅਨਲੀਸ਼ਿੰਗ, ਦਿ ਪਾਵਰ ਵਿਦਇਨ ਇੰਡੀਆ ਮਹੱਤਵਪੂਰਨ ਕਿਤਾਬਾਂ ਵਿੱਚੋਂ ਪ੍ਰਮੁੱਖ ਹਨਉਹਨਾਂ ਦੀਆਂ ਕੁਟੇਸ਼ਨਾਂ ਅਤੇ ਅਣਮੁੱਲੇ ਵਿਚਾਰ ਅੱਜ ਵੀ ਨੌਜਵਾਨਾਂ ਵਿੱਚ ਨਵੀਂ ਉਮੰਗਾਂ ਪੈਦਾ ਕਰਨ ਦਾ ਜਜ਼ਬਾ ਰੱਖਦੇ ਹਨ

ਕਲਾਮ ਸਾਹਿਬ ਭਾਰਤ ਨੂੰ ਵਿਗਿਆਨ ਅਤੇ ਤਕਨਾਲੋਜੀ ਪੱਖੋਂ ਸਮੇਂ ਦਾ ਹਾਣੀ ਬਣਾਉਣਾ ਚਾਹੁੰਦੇ ਸਨ ਡਾ. ਬਿਕਰਮ ਸਾਰਾਭਾਈ, ਜਿਨ੍ਹਾਂ ਨੇ ਭਾਰਤ ਪੁਲਾੜ ਖੋਜ ਸੰਸਥਾਨ ਦੀ ਨੀਂਹ ਰੱਖ ਕੇ ਭਾਰਤ ਨੂੰ ਪੁਲਾੜ ਵਿਗਿਆਨ ਦੀ ਗੁੜ੍ਹਤੀ ਦਿੱਤੀ, ਡਾਕਟਰ ਕਲਾਮ ਨੇ ਸਾਰਾਭਾਈ ਦੇ ਉਸ ਅਧੂਰੇ ਸੁਪਨੇ ਨੂੰ ਹਕੀਕੀ ਜਾਮਾ ਪਹਿਨਾ ਕੇ ਭਾਰਤ ਦੀ ਨੌਜਵਾਨ ਸ਼ਕਤੀ ਅਤੇ ਕਾਬਲੀਅਤ ਦਾ ਲੋਹਾ ਪੂਰੇ ਵਿਸ਼ਵ ਵਿੱਚ ਮਨਵਾਇਆ

ਕਲਾਮ ਸਾਹਿਬ ਸਾਦ ਮੁਰਾਦੀ ਜ਼ਿੰਦਗੀ ਨੂੰ ਪਹਿਲ ਦਿੰਦੇ ਸਨਗ਼ੁਰਬਤ ਭਰੀ ਜ਼ਿੰਦਗੀ ਵਿੱਚੋਂ ਉਹਨਾਂ ਨੇ ਸੁਪਨਿਆਂ ਦੀ ਉਡਾਣ ਭਰੀਦੌਲਤ ਅਤੇ ਐਸ਼ੋ ਆਰਾਮ ਦੀ ਜ਼ਿੰਦਗੀ ਤੋਂ ਉਹ ਕੋਹਾਂ ਦੂਰ ਰਹੇਦੇਸ਼ ਦੇ ਸਿਰਮੌਰ ਵਿਗਿਆਨੀ ਅਤੇ ਭਾਰਤ ਦੇ ਗਿਆਰਵੇਂ ਰਾਸ਼ਟਰਪਤੀ (25 ਜੁਲਾਈ 2002-25 ਜੁਲਾਈ 2007 ਤਕ) ਹੋਣ ਦੇ ਬਾਵਜੂਦ ਉਹ ਇੱਕ ਸਾਦੇ ਕਮਰੇ ਵਿੱਚ ਰਹੇਰੋਜ਼ਾਨਾ ਲੋੜੀਂਦੀਆਂ ਉਹਨਾਂ ਕੋਲ ਸਾਰੀਆਂ ਵਸਤਾਂ ਮੌਜੂਦ ਸਨਕਹਿੰਦੇ ਹਨ ਲੋੜਾਂ ਤਾਂ ਗ਼ਰੀਬ ਤੋਂ ਗ਼ਰੀਬ ਦੀਆਂ ਵੀ ਪੂਰੀਆਂ ਹੋ ਜਾਂਦੀਆਂ ਹਨ ਪ੍ਰੰਤੂ ਇੱਛਾਵਾਂ ਧਨੀ ਤੋਂ ਧਨੀ ਦੀਆਂ ਵੀ ਪੂਰੀ ਨਹੀਂ ਹੁੰਦੀਆਂਕਲਾਮ ਸਾਹਿਬ ਦਾ ਸੁਪਨਾ ਹੀ ਉਹਨਾਂ ਦੀ ਇੱਛਾ ਸੀ ਜੋ ਉਹਨਾਂ ਨੇ ਖੁੱਲ੍ਹੀਆਂ ਅੱਖਾਂ ਨਾਲ ਦੇਖਿਆ ਅਤੇ ਖੁੱਲ੍ਹੀਆਂ ਅੱਖਾਂ ਨਾਲ ਹੀ ਪੂਰਾ ਕੀਤਾਉਹਨਾਂ ਦਾ ਸੁਪਨਾ ਹੀ ਉਹਨਾਂ ਦਾ ਜਨੂੰਨ ਸੀ

ਕਲਾਮ ਸਾਹਿਬ ਨੂੰ ਮਿਜ਼ਾਇਲ ਮੈਨ ਦਾ ਖ਼ਿਤਾਬ ਦਿੱਤਾ ਗਿਆ, ਜਿਸ ਨੇ ਉਹਨਾਂ ਨੂੰ ਅਮਰ ਕਰ ਦਿੱਤਾਪਦਮ ਵਿਭੂਸ਼ਣ ਅਤੇ ਭਾਰਤ ਰਤਨ ਤੋਂ ਇਲਾਵਾ ਦੁਨੀਆਂ ਦੀਆਂ ਚੋਟੀ ਦੀਆਂ ਤੀਹ ਯੂਨੀਵਰਸਿਟੀਆਂ ਨੇ ਉਹਨਾਂ ਨੂੰ ਆਨਰੇਰੀ ਡਿਗਰੀਆਂ ਨਾਲ ਸਨਮਾਨਿਆਇਹਨਾਂ ਸਭ ਸਨਮਾਨਾਂ ਤੋਂ ਉੱਪਰ ਸਭ ਤੋਂ ਵੱਡਾ ਸਨਮਾਨ ਆਪਣੇ ਲੋਕਾਂ ਨਾਲ ਪਿਆਰ ਅਤੇ ਆਪਣੀ ਜਨਮ ਭੂਮੀ ਨਾਲ ਮੋਹ ਸੀਉਹ ਹਮੇਸ਼ਾ ਕਹਿੰਦੇ ਸਨ ਕਿ ਨੌਜਵਾਨ ਬੁਲੰਦੀਆਂ ’ਤੇ ਪਹੁੰਚ ਕੇ ਵੀ ਆਪਣੀ ਮਿੱਟੀ ਨਾਲ ਜੁੜੇ ਰਹਿਣਉਹ ਉਸ ਧਰਤੀ ਮਾਂ ਦਾ ਕਦੇ ਦੇਣਾ ਨਹੀਂ ਦੇ ਸਕਦੇ ਜਿਸਦੀ ਮਿੱਟੀ ਨੇ ਉਹਨਾਂ ਨੂੰ ਮਿਹਨਤ, ਹੌਸਲਾ ਅਤੇ ਕਠਿਨਾਈਆਂ ਦਾ ਡਟ ਕੇ ਸਾਹਮਣਾ ਕਰਨ ਦਾ ਜਜ਼ਬਾ ਬਖਸ਼ਿਆਉਹ ਆਪਣੀ ਪੈਨਸ਼ਨ ਦੀ ਪੂੰਜੀ ਆਪਣੇ ਪਿੰਡ ਦੀ ਪੰਚਾਇਤ ਨੂੰ ਦਿੰਦੇ ਰਹੇਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਨਾਮ ਅਵੁਲ (ਪੜਦਾਦਾ) ਪਾਕਿਰ (ਦਾਦਾ) ਜੈਨੁਲਬਦੀਨ (ਪਿਤਾ) ਨੂੰ ਅੱਗੇ ਵਧਾਉਣ ਵਾਲਾ ਕੋਈ ਨਹੀਂ ਸੀਇਸ ਨਾਂ ਦੀ ਲੜੀ ਤਾਂ ਖ਼ਤਮ ਹੋ ਸਕਦੀ ਹੈ ਪ੍ਰੰਤੂ ਉਸ ਪਰਮਾਤਮਾ, ਅੱਲ੍ਹਾ ਤਾਲਾ ਅਤੇ ਈਸ਼ਵਰ ਦੀ ਮਿਹਰ ਕਦੇ ਖ਼ਤਮ ਨਹੀਂ ਹੋ ਸਕਦੀ

ਲੋਕਾਂ ਦੇ ਰਾਸ਼ਟਰਪਤੀ ਅਤੇ ਬੱਚਿਆਂ ਦੇ ਮਾਰਗਦਰਸ਼ਕ ਕਰਦੇ ਹੋਏ ਆਖ਼ਿਰ ਉਹ ਦਿਨ ਆ ਹੀ ਗਿਆ ਜਦੋਂ ਕਲਾਮ ਸਾਹਿਬ ਆਪਣੀ ਜ਼ਿੰਦਗੀ ਦੀ ਵਡਮੁੱਲੀ ਦੌਲਤ ਪਿੱਛੇ ਛੱਡ ਕੇ ਸਾਰੇ ਦੇਸ਼ ਦੀਆਂ ਅੱਖਾਂ ਨੂੰ ਨਮ ਕਰਦੇ ਹੋਏ 27 ਜੁਲਾਈ 2015 ਨੂੰ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ ਸਰੀਰਕ ਰੂਪ ਵਿੱਚ ਤਾਂ ਕਲਾਮ ਸਾਹਿਬ ਸਾਡੇ ਵਿਚਕਾਰ ਨਹੀਂ ਰਹੇ ਪ੍ਰੰਤੂ ਉਹਨਾਂ ਦੀ ਪ੍ਰੇਰਨਾਮਈ ਜ਼ਿੰਦਗੀ ਦੀ ਸੁਨਹਿਰੀ ਗਾਥਾ ਹਮੇਸ਼ਾ ਨਿਰਾਸ਼ਾ ਦੇ ਆਲਮ ਵਿੱਚ ਘਿਰੇ ਨੌਜਵਾਨਾਂ ਨੂੰ ਹੌਸਲੇ ਨਾਲ ਮੁੜ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦਾ ਬਲ ਬਖਸ਼ੇਗੀ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5362)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਰਜਵਿੰਦਰ ਪਾਲ ਸ਼ਰਮਾ

ਰਜਵਿੰਦਰ ਪਾਲ ਸ਼ਰਮਾ

Kaljharani, Bathinda, Punjab, India.
Phone: (91 - 70873 - 67969)
Email: (rajvinderpal3@gmail.com)