ManjitBal7ਬੁਢਾਪਾ ਵੀ ਬਾਕੀ ਉਮਰਾਂ ਵਾਂਗ ਹੀ ਹੈ ਜੋ ਆ ਕੇ ਹੀ ਰਹਿੰਦਾ ਹੈ ਸੋ ਇਹ ਗੱਲ ਕਦੇ ਨਹੀਂ ਭੁੱਲਣੀ ਚਾਹੀਦੀ ਕਿ ...
(17 ਜੂਨ 2024)
ਇਸ ਸਮੇਂ ਪਾਠਕ: 305.


ਜਿਵੇਂ ਔਰਤਾਂ ਵਿੱਚ
44-45 ਸਾਲ ਦੀ ਉਮਰੇ ਹਾਰਮੋਨਜ਼ ਦੀ ਕਮੀ ਹੋ ਜਾਣ ਤੇ ਮਹਾਂਵਾਰੀ ਬੰਦ ਹੋਣ ਹੋ ਜਾਣ ਨੂੰ ‘ਮੈਨੋਪਾਜ਼’ ਕਿਹਾ ਜਾਂਦਾ ਹੈ, ਇਵੇਂ ਹੀ ਬੰਦਿਆਂ ਵਿੱਚ ਵੀ ਵਧਦੀ ਉਮਰ ਅਤੇ ਕਈ ਹੋਰ ਕਾਰਣਾਂ ਕਰਕੇ, ਮੈਨੋਪਾਜ਼ ਨਾਲ ਮਿਲਦੀ ਜੁਲਦੀ ਸਥਿਤੀ ਪੈਦਾ ਹੋ ਜਾਂਦੀ ਹੈ ਜਿਸ ਨੂੰ ਮੇਲ-ਮੈਨੋਪਾਜ਼ ਜਾਂ ਐਂਡਰੋਪਾਜ਼ ਕਿਹਾ ਜਾਂਦਾ ਹੈ ਜਾਂ ਬੰਦਿਆਂ ਦਾ ਮੈਨੋਪਾਜ਼ ਕਹਿੰਦੇ ਹਨਪੁਰਸ਼ਾਂ ਵਿੱਚ ਹਾਰਮੋਨਜ਼ ਦੀ ਕਮੀ ਬਾਰੇ ਸੰਨ 1944 ਵਿੱਚ ਹੈਲਰ ਅਤੇ ਮਾਇਨਰ ਨਾਂ ਦੇ ਵਿਗਿਆਨਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਪੁਰਸ਼ਾਂ ਦੇ ਹਾਰਮੋਨਜ਼ ਦੀ ਕਮੀ ਨਾਲ ਕਮਜ਼ੋਰੀ, ਚਿੰਤਾ, ਕੰਨਫਿਊਯਨ, ਇਕਾਗਰਤਾ ਦੀ ਘਾਟ, ਨੀਂਦ ਘੱਟ ਆਉਣਾ, ਮਰਦਾਨਾ ਕਮਜ਼ੋਰੀ, ਥਕਾਵਟ, ਕਦੀ-ਕਦੀ ਤ੍ਰੇਲੀਆਂ ਆਉਣਾ, ਸਰੀਰ ਵਿੱਚੋਂ ਤੇ ਹੱਥਾਂ ਪੈਰਾਂ ਵਿੱਚੋਂ ਸੇਕ ਨਿਕਲਣਾ, ਢਹਿੰਦਿਆਂ ਕਲਾਂ ਵਾਲੇ ਖ਼ਿਆਲ ਆਉਣੇ, ਯਾਦਦਾਸ਼ਤ ਦਾ ਘਟਣਾ ਆਦਿ ਅਲਾਮਤਾਂ ਪੈਦਾ ਹੋ ਜਾਂਦੀਆਂ ਹਨ ਅਜਿਹੇ ਮਰਦਾਂ ਦੇ ਹਾਰਮੋਨਜ਼ ਚੈੱਕ ਕਰਵਾਉਣ ’ਤੇ ਇਹਨਾਂ ਦਾ ਲੈਵਲ ਨਾਰਮਲ ਨਾਲੋਂ ਘੱਟ ਪਾਇਆ ਗਿਆਉਹਨਾਂ ਨੂੰ ਰਿਪਲੇਸਮੈਂਟ ਥੈਰਾਪੀ ਦਿੱਤੀ ਗਈ, ਜਿਸ ਨਾਲ ਕਾਫੀ ਵਿਅਕਤੀ ਠੀਕ ਹੋ ਗਏਕਈ ਕੇਸਾਂ ਵਿੱਚ ਐਂਡਰੋਪਾਜ਼, ਐਲਜ਼ਾਇਮਰਜ਼ ਰੋਗ ਨਾਲ ਵੀ ਸੰਬੰਧਿਤ ਹੁੰਦਾ ਹੈਅਧਖੜ ਉਮਰ ਦੇ ਬੰਦਿਆਂ ਵਿੱਚ ਟੈਸਟੋ-ਸਟੀਰੋਨ ਅਤੇ ਹਾਇਡਰੋ-ਐਪੀ-ਟੈਉਟੋਸਟੀਰੋਨ ਦੇ ਲੈਵਲ ਵਿੱਚ ਹੌਲੀ ਹੌਲੀ ਕਮੀ ਆਉਣੀ ਸ਼ੁਰੂ ਹੋ ਜਾਂਦੀ ਹੈ ਪਰ ਔਰਤਾਂ ਦੇ ਮੈਨੋਪਾਜ਼ ਵਾਂਗ, ਮਰਦਾਂ ਵਿੱਚ ਸੰਭੋਗ ਦੀ ਇੱਛਾ ਅਤੇ ਜਨਣ ਕਿਰਿਆਵਾਂ ਇੱਕ ਦਮ ਤੇ ਪੱਕੇ ਤੌਰ ’ਤੇ ਬੰਦ ਨਹੀਂ ਹੁੰਦੀਆਂ ਬਲਕਿ ਇਹ ਅਲਾਮਤਾਂ ਹੌਲੀ ਹੌਲੀ ਆਉਂਦੀਆਂ ਹਨਭਾਵੇਂ ਸ਼ਬਦ “ਮੈਨੋਪਾਜ਼” ਵਾਂਗ, “ਐਡਰੋਪਾਜ਼” ਸ਼ਬਦ ਨੂੰ ਅਜੇ ਤਕ ਵਿਸ਼ਵ ਸਿਹਤ ਸੰਸਥਾ ਵੱਲੋਂ ਮਾਨਤਾ ਨਹੀਂ ਮਿਲੀ, ਫਿਰ ਵੀ ਇਹ ਬੰਦਿਆਂ ਦੇ ਬੁਢੇਪੇ ਵੱਲ ਨੂੰ ਵਧਦੀ ਉਮਰ ਦੀਆਂ ਤਬਦੀਲੀਆਂ ਦਰਸਾਉਣ ਵਾਸਤੇ ਇੱਕ ਸਹੂਲਤ ਵਾਲੇ ਸ਼ਬਦ ਵਜੋਂ ਵਰਤਿਆ ਜਾਂਦਾ ਹੈਕਈ ਖੋਜਾਰਥੀ ਸਮਝਦੇ ਹਨ ਕਿ ਇਸ ਸਥਿਤੀ ਨੂੰ “ਐਡਮ” (ਐਂਡਰੋਜਨ ਡੈਫੀਸ਼ੈਂਸੀ ਆਫ ਏਜਿੰਗ ਮੇਲ) ਭਾਵ ਅਧਖੜ ਤੋਂ ਵਧਦੀ ਉਮਰ ਵੱਲ ਨੂੰ ਜਾ ਰਹੇ ਬੰਦੇ ਵਿੱਚ ਹਾਰਮੋਨਜ਼ ਦੀ ਕਮੀ ਲਿਖਣਾ ਢੁਕਵਾਂ ਹੈ ਜਦੋਂ ਕਿ ਮੈਨੋਪਾਜ਼ ਵਿੱਚ ਔਰਤਾਂ ਵਿੱਚ ਯਕਦਮ ਤੇ ਪੱਕੇ ਤੌਰ ’ਤੇ ਤਬਦੀਲੀ ਆਉਂਦੀ ਹੈ

ਬੁਢਾਪਾ ਵੀ ਬਾਕੀ ਉਮਰਾਂ ਵਾਂਗ ਹੀ ਹੈ ਜੋ ਆ ਕੇ ਹੀ ਰਹਿੰਦਾ ਹੈ ਸੋ ਇਹ ਗੱਲ ਕਦੇ ਨਹੀਂ ਭੁੱਲਣੀ ਚਾਹੀਦੀ ਕਿ ਬੁਢਾਪਾ ਆਉਣਾ ਹੀ ਆਉਣਾ ਹੈਕਿਸੇ ਸ਼ਾਇਰ ਨੇ ਠੀਕ ਹੀ ਲਿਖਿਆ ਹੈ:

ਐ ਮੌਲਾ, ਯੇ ਦੁਨੀਆਂ ਤੇਰੀ ਫ਼ਾਨੀ ਦੇਖੀ ਹਰ ਚੀਜ਼ ਯਹਾਂ ਕੀ ਆਨੀ ਜਾਨੀ ਦੇਖੀ,
ਜੋ ਆਕੇ ਨਾ ਜਾਏ ਵੋਹ ਬੁਢਾਪਾ ਦੇਖਾ
, ਜੋ ਜਾਕੇ ਨਾ ਆਏ ਵੋਹ ਜਵਾਨੀ ਦੇਖੀ

ਸੈਕਸ ਦਾ ਕੰਟਰੋਲ ਦਿਮਾਗ਼ ਦੇ ਇੱਕ ਹਿੱਸੇ (ਪਿਚੂਟਰੀ ਗ੍ਰੰਥੀ) ਵਿੱਚੋਂ ਨਿਕਲਣ ਵਾਲੇ ‘ਲਿਊਟੇਨਾਇਜ਼ਿੰਗ ਹਾਰਮੋਨ’ ਕਰਕੇ ਹੁੰਦਾ ਹੈਇਸ ਹਾਰਮੋਨ ਦੇ ਅਸਰ ਅਧੀਨ ਹੀ ਪਤਾਲ਼ੂਆਂ ਵਿੱਚੋਂ ਮੇਲ ਹਾਰਮੋਨ (ਟੈਸਟੋ ਸਟੀਰੋਨ) ਪੈਦਾ ਹੁੰਦਾ ਹੈਵਧਦੀ ਉਮਰ ਨਾਲ ਕਿਉਂਕਿ ਲਿਊਟੇਨਾਇਜ਼ਿੰਗ ਹਾਰਮੋਨ ਘਟਦਾ ਹੈ, ਇਸ ਲਈ ਮੇਲ ਹਾਰਮੋਨ ਦਾ ਲੈਵਲ ਵੀ ਘਟਦਾ ਜਾਂਦਾ ਹੈਕਈਆਂ ਬੰਦਿਆਂ ਵਿੱਚ ਵਧਦੀ ਉਮਰ ਨਾਲ ਈਸਟਰੋਜਨ (ਫੀਮੇਲ ਹਾਰਮੋਨ) ਦਾ ਲੈਵਲ ਵਧ ਜਾਂਦਾ ਹੈ, ਜਿਸ ਕਰਕੇ ਮੇਲ ਹਾਰਮੋਨ ’ਤੇ ਅਸਰ ਪੈਂਦਾ ਹੈਨਾਰਮਲ ਸੈਕਸ਼ੂਅਲ ਐਕਟਿਵਿਟੀ ਲਈ ਪੁਰਸ਼ਾਂ ਵਾਲੇ ਹਾਰਮੋਨ (ਟੈਸਟੋ ਸਟੀਰੋਨ) ਦਾ ਸਹੀ ਲੈਵਲ ਜ਼ਰੂਰੀ ਹੈ ਪਰ ਇਸਦਾ ਮਤਲਬ ਇਹ ਨਹੀਂ ਕਿ ਇਹ ਹਾਰਮੋਨ ਦਵਾਈ ਵਾਂਗ ਲਿਆ ਜਾਵੇਇਸ ਸੰਬੰਧੀ ਮਾਹਿਰ ਡਾਕਟਰ, ਪੂਰੀ ਜਾਂਚ ਪੜਤਾਲ ਤੋਂ ਬਾਅਦ ਹੀ ਕੁਝ ਦੱਸ ਸਕਦੇ ਹਨਦਿਮਾਗ਼ ਦੀ ਬਣਤਰ ਅਤੇ ਇਸਦੇ ਕੰਮ, ਜਨਣ ਅੰਗਾਂ ਵਿੱਚੋਂ ਪੈਦਾ ਹੋਣ ਵਾਲੇ ਹਾਰਮੋਨਜ਼ (ਟੈਸਟੋ ਸਟੀਰੋਨ ਤੇ ਈਸਟਰੋਜਨ) ਆਦਿ ਨਾਲ ਹੀ ਰੈਗੂਲੇਟ ਹੁੰਦੇ ਹਨਖ਼ਿਆਲਾਂ ਦੀ ਉਡਾਰੀ, ਸਰੀਰ ਵਿੱਚ ਹਰਕਤ, ਵਿਵਹਾਰ ਤੇ ਕਈ ਹੋਰ ਵਿਚਾਰ, ਦਿਮਾਗ਼ ਦੇ ਸਹੀ ਤਰੀਕੇ ਨਾਲ ਕੰਮ ਕਰਨ ’ਤੇ ਨਿਰਭਰ ਕਰਦੇ ਹਨਇਸ ਸਭ ਵਾਸਤੇ ਦਿਮਾਗ਼ ਵਿੱਚੋਂ ਪੈਦਾ ਹੋਣ ਵਾਲੇ ਕੁਝ ਰਸਾਇਣ ਸਹਾਈ ਹੁੰਦੇ ਹਨ ਜਿਹਨਾਂ ਵਿੱਚ ‘ਡੋਪਾਮੀਨ’ ਇੱਕ ਖ਼ਾਸ ਕੈਮੀਕਲ ਹੈਚੰਗੇ ਵਿਚਾਰਾਂ ਤੇ ਚੰਗਾ-ਚੰਗਾ ਮਹਿਸੂਸ ਕਰਨ (ਗੁੱਡ-ਗੁੱਡ ਫੀਲ) ਵਾਸਤੇ ਇਹ ਮੁੱਖ ਰਸਾਇਣ ਹੈਇਹ ਦਿਮਾਗ਼ ਦੇ ਜਜ਼ਬਾਤਾਂ ਨੂੰ ਕੰਟਰੋਲ ਕਰਨ ਵਾਲੇ “ਲਿੰਬਿਕ” ਹਿੱਸੇ ਵਿੱਚ ਹੁੰਦਾ ਹੈ ਜਦੋਂ ਡੋਪਾਮੀਨ ਵਾਲੇ ਸਿਗਨਲ ਘਟ ਜਾਂਦੇ ਹਨ ਤਾਂ ਚੰਗਾ-ਚੰਗਾ ਮਹਿਸੂਸ ਕਰਨ ਵਿੱਚ ਕਮੀ ਆ ਜਾਂਦੀ ਹੈਕੁਝ ਖ਼ਾਸ ਤਰ੍ਹਾਂ ਦੀਆਂ ਆਵਾਜ਼ਾਂ, ਵੇਖਣ ਵਾਲ਼ੀਆਂ ਚੀਜ਼ਾਂ, ਸੁਗੰਧੀਆਂ, ਖਾਣ ਵਾਲੀਆਂ ਵਸਤਾਂ ਤੇ ਸੈਕਸ ਦੀ ਇੱਛਾ ਆਦਿ ਦੀਆਂ ਤਰੰਗਾਂ, ਜੋ ਦਿਮਾਗ਼ ਨਾਲ ਟਕਰਾਉਂਦੀਆਂ ਹਨ, ਨੂੰ ਪੁਣ ਕੇ ਦਿਮਾਗ਼, ਆਨੰਦ ਦੀ ਹੱਦ ਤਕ ਰੱਖਦਾ ਹੈਇਸ ਸਾਰੇ ਵਾਸਤੇ ਡੋਪਾਮੀਨ ਸਿਸਟਮ ਸਾਨੂੰ ਆਪਣੇ ਮੂਡ, ਜਜ਼ਬਾਤ ਅਤੇ ਵਿਹਾਰ ਨੂੰ ਚੁਣਨ ਵਿੱਚ ਸਹਾਈ ਹੁੰਦਾ ਹੈਸ਼ੂਗਰ ਰੋਗ, ਹਾਈ ਬਲੱਡ ਪ੍ਰੈੱਸ਼ਰ ਤੇ ਕੁਝ ਜੈਨੇਟਿਕ ਰੋਗ ਵੀ, ਜਲਦ ਐਡਰੋਪਾਜ਼ ਦਾ ਕਾਰਣ ਬਣਦੇ ਹਨ:

ਐਂਡਰੋਪਾਜ਼ ਸੰਬੰਧੀ ਆਪਣੇ ਆਪ ਨੂੰ ਚੈੱਕ ਕਰਨ ਲਈ ਕੁਝ ਸਵਾਲ:

*ਕੀ ਮੈਂ ਕੰਨਫਿਊਜ਼ ਰਹਿੰਦਾ ਹਾਂ?
* ਕੀ ਮੈਂ ਬੁਝਿਆ ਬੁਝਿਆ
, ਚਿੰਤਿਤ ਤੇ ਢਹਿੰਦੀਆਂ ਕਲਾਂ ਵਿੱਚ ਰਹਿੰਦਾ ਹਾਂ?
* ਕੀ ਮੇਰਾ ਮੂਡ ਵਧੇਰੇ ਸਮਾਂ ਖਰਾਬ ਤੇ ਚਿੜਚਿੜਾ ਰਹਿੰਦਾ ਹੈ
?
* ਕੀ ਮੇਰੇ ਵਿੱਚ ਮਰਦਾਨਾ ਤਾਕਤ ਬਿਲਕੁਲ ਘਟ ਗਈ ਹੈ?
* ਸਵੇਰੇ ਉੱਠਣ ਵੇਲੇ, ਕੀ ਮੇਰੇ ਅੰਗ ਵਿੱਚ ਸਖ਼ਤਾਈ ਨਹੀਂ ਹੁੰਦੀ?
* ਕੀ ਮੇਰੇ ਜੋੜਾਂ ਤੇ ਮੌਰਾਂ ਵਿੱਚ ਦਰਦ ਰਹਿੰਦਾ ਹੈ?
* ਕੀ ਮੇਰੇ ਚਿਹਰੇ ’ਤੇ ਹੱਥਾਂ-ਪੈਰਾਂ ਦੀ ਚਮੜੀ ਖ਼ੁਸ਼ਕ ਰਹਿੰਦੀ ਹੈ
?
* ਕੀ ਮੈਂ ਬਹੁਤ ਜ਼ਿਆਦਾ ਸ਼ਰਾਬ ਪੀਣ ਲੱਗ ਪਿਆ ਹਾਂ
?
* ਕੀ ਮੈਂ ਆਪਣੇ ਆਪ ਨੂੰ ਫਿੱਟ ਮਹਿਸੂਸ ਨਹੀਂ ਕਰਦਾ
?
* ਕੀ ਮੈਂ ਉਮਰ ਤੋਂ ਪਹਿਲਾਂ ਹੀ ‘ਬੁੱਢਾ’ ਮਹਿਸੂਸ ਕਰਨ ਲੱਗ ਪਿਆ ਹਾਂ
?

ਉਕਤ ਸਵਾਲਾਂ ਤੋਂ ਕੋਈ ਗ਼ਲਤ ਅੰਦਾਜ਼ਾ ਨਾ ਲਗਾ ਲਿਓ, ਡਾਕਟਰ ਦੁਆਰਾ ਮੁਕੰਮਲ ਤਹਿਕੀਕਾਤ ਤੇ ਟੈਸਟਾਂ ਤੋਂ ਬਾਅਦ ਹੀ ਪੱਕਾ ਡਾਇਗਨੌਸਿਸ ਬਣਦਾ ਹੈਐਂਡਰੋਪਾਜ਼ ਨੂੰ ਡਾਇਗਨੋਜ਼ ਕਰਨਾ ਸੌਖਾ ਕੰਮ ਨਹੀਂਭਾਵੇਂ ਹਾਰਮੋਨਜ਼ ਦੀਆਂ ਸਮੱਸਿਆਵਾਂ ਮਾਮੂਲੀ ਟੈੱਸਟ ਕਰਵਾਉਣ ਨਾਲ ਹੀ ਲੱਭ ਲਈਆਂ ਜਾ ਸਕਦੀਆਂ ਹਨ, ਪਰ ਐਂਡਰੋਪਾਜ਼ ਦੇ ਕੇਸਾਂ ਵਿੱਚ ਇਹ ਟੈੱਸਟ ਸਹੀ ਦਿਸ਼ਾ ਨਹੀਂ ਦਿੰਦੇ “ਬਾਇਓ ਅਵੇਲੇਬਲ ਟੈਸਟੋ ਸਟੀਰੋਨ” ਟੈੱਸਟ ਵਾਸਤੇ ਸਵੇਰੇ ਅੱਠ ਤੋਂ ਦਸ ਵਜੇ ਦੇ ਦਰਮਿਆਨ ਸੈਂਪਲ ਦੇਣਾ ਪੈਂਦਾ ਹੈ, ਕਿਉਂਕਿ ਇਸ ਸਮੇਂ ਦੌਰਾਨ ਇਸਦਾ ਲੈਵਲ ਪੂਰੇ ਦਿਨ ਨਾਲ਼ੋਂ ਵੱਧ ਹੁੰਦਾ ਹੈਇਸ ਟੈੱਸਟ ਦੇ ਨਾਲ-ਨਾਲ ਕੁਝ ਜਾਂਚ ਅਤੇ ਸਵਾਲਾਂ ਦੇ ਜਵਾਬ ਤੋਂ ਬਾਅਦ ਹੀ ਕਿਸੇ ਸਿੱਟੇ ’ਤੇ ਪਹੁੰਚਿਆ ਜਾ ਸਕਦਾ ਹੈ

ਕਈ ਸ਼ਹਿਰਾਂ ਵਿੱਚ ਪੁਰਸ਼ਾਂ ਦੀਆਂ ਸਮੱਸਿਆਵਾਂ ਸੰਬੰਧੀ ਕਲਿਨਿਕਾਂ ਬਣੀਆਂ ਹੋਈਆਂ ਹਨ ਜਿੱਥੇ ਗਦੂਦਾਂ (ਪ੍ਰੌਸਟੇਟ), ਪਤਾਲੂਆਂ ਤੇ ਪੁਰਸ਼ਾਂ ਦੇ ਬਾਕੀ ਅੰਗਾਂ ਸੰਬੰਧੀ ਸ਼ਿਕਾਇਤਾਂ ਅਤੇ ਐਂਡਰੋਪਾਜ਼ ਬਾਰੇ ਇਲਾਜ ਕੀਤਾ ਜਾਂਦਾ ਹੈਇਹਨਾਂ ਕਲਿਨਿਕਾਂ ਵਿੱਚ ਹੋਰ ਬਿਮਾਰੀਆਂ ਜੋ ਔਰਤਾਂ ਦੇ ਮੁਕਾਬਲੇ ਮਰਦਾਂ ਵਿੱਚ ਵਧੇਰੇ ਹੁੰਦੀਆਂ ਹਨ, ਜਿਵੇਂ ਦਿਲ ਤੇ ਖ਼ੂਨ ਨਾੜੀਆਂ ਦੇ ਰੋਗ, ਸੈਕਸ਼ੂਅਲ ਡਿਸਫੰਕਸ਼ਨ, ਆਦਿ ਦਾ ਇਲਾਜ ਵੀ ਉਪਲਬਧ ਹੁੰਦਾ ਹੈਭਾਰਤ ਵਿੱਚ ਤਕਰੀਬਨ ਹਰ ਵੱਡੇ ਸ਼ਹਿਰ ਵਿੱਚ ਐਂਡਰੋਪਾਜ਼ ਬਾਰੇ ਡਾਕਟਰ ਮਿਲ ਜਾਂਦੇ ਹਨ

ਐਂਡਰੋਪਾਜ਼ ਹੋ ਜਾਵੇ ਤਾਂ ਜੀਵਨ-ਸ਼ੈਲੀ ਵਿੱਚ ਸੁਧਾਰਾਂ ਦੀ ਲੋੜ ਹੁੰਦੀ ਹੈ ਜਿਵੇਂ ਘੱਟ ਚਰਬੀ ਵਾਲੇ ਖਾਣੇ, ਹਰੀਆਂ ਸਬਜ਼ੀਆਂ, ਟਮਾਟਰ, ਜ਼ਰਦੀ ਤੋਂ ਬਿਨਾਂ ਆਂਡਾ, ਮੱਛੀ, ਚਿਕਨ, ਸੋਇਆ ਆਦਿ ਦਾ ਸੇਵਨ ਕਰਨਾ, ਸਾਫ਼ ਨਿਰਮਲ ਤੇ ਖੁੱਲ੍ਹਾ ਪਾਣੀ ਪੀਣਾ ਆਦਿ ਤਣਾਓ ਘਟਾਉਣ ਵਾਸਤੇ ਮੈਡੀਟੇਸ਼ਨ ਤੇ ਰੀਲੈਕਸੇਸ਼ਨ ਵਾਲੇ ਫਾਰਮੂਲੇ ਵਰਤਣੇ, ਕੌਂਸਲਿੰਗ ਵਾਸਤੇ ਆਪਣੇ ਸਾਥੀ ਸਮੇਤ ਕੌਂਸਲਰ ਕੋਲ ਜਾਣਾ, ਕੈਰੀਅਰ ਵਾਸਤੇ ਫਿਰ ਤੋਂ ਯਤਨ ਕਰਨੇ, ਅਧਿਆਤਮਿਕਤਾ ਵੱਲ ਰੁਝਾਨ ਪੈਦਾ ਕਰਨਾ ਆਦਿਵਡੇਰੀ ਉਮਰ ਵਿੱਚ ਵੀ ਸਫਲਤਾ ਪੂਰਵਕ ਰਹਿਣ ਲਈ ਆਪਣੇ ਆਪ ਨੂੰ ਜਵਾਨ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ

ਐਂਡਰੋਪਾਜ਼ ਵਾਲੇ ਮਰਦਾਂ ਦੇ ਰਿਸਕ: ਖ਼ੂਨ ਨਾੜੀਆਂ ਵਿੱਚ ਚਰਬੀ ਜੰਮਣਾ, ਖ਼ੂਨ ਦੇ ਲਾਲ ਸੈੱਲਾਂ ਦੀ ਗਿਣਤੀ ਵਧਣਾ, ਘੁਰਾੜੇ, ਗਦੂਦਾਂ ਦੇ ਕੈਂਸਰ ਆਦਿਮੋਟਾਪਾ, ਸ਼ੂਗਰ ਰੋਗ, ਦਿਲ ’ਤੇ ਖ਼ੂਨ ਨਾੜੀਆਂ ਦੇ ਰੋਗਾਂ ਵਿੱਚ ਐਂਡਰੋਪਾਜ਼ ਜਲਦ ਹੋ ਜਾਂਦਾ ਹੈ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5059)
ਸਰੋਕਾਰ ਨਾਲ ਸੰਪਰਕ ਲਈ: 
(This email address is being protected from spambots. You need JavaScript enabled to view it.)

About the Author

ਡਾ. ਮਨਜੀਤ ਸਿੰਘ ਬੱਲ

ਡਾ. ਮਨਜੀਤ ਸਿੰਘ ਬੱਲ

Professor (MM Medical College, Solan (HP) India.
Phone: (91 - 98728 - 43491)
Email: (balmanjit1953@yahoo.co.in)

More articles from this author