KashmirSKadian7ਇਸ ਧਰਤੀ ਨੂੰ ਸਾਫ਼ ਅਤੇ ਸੁਰੱਖਿਅਤ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ...
(22 ਅਪਰੈਲ 2024)
ਇਸ ਸਮੇਂ ਪਾਠਕ: 120.


ਕੁਦਰਤ ਦੀ ਸਮੁੱਚੀ ਸ੍ਰਿਸ਼ਟੀ ਵਿੱਚ ਸਿਰਫ ਪ੍ਰਿਥਵੀ ਹੀ ਇੱਕੋ ਇੱਕ ਅਜਿਹਾ ਗ੍ਰਹਿ ਹੈ ਜਿੱਥੇ ਮਨੁੱਖੀ ਜੀਵਨ ਸੰਭਵ ਹੈ
ਪਰ ਵਿਕਾਸ ਦੇ ਨਾਂ ’ਤੇ ਜਿਸ ਤਰ੍ਹਾਂ ਅਸੀਂ ਇਸ ਅਣਮੁੱਲੇ ਤੋਹਫੇ ਨੂੰ ਤੇਜ਼ੀ ਨਾਲ ਬਰਬਾਦ ਕਰ ਰਹੇ ਹਾਂ, ਆਉਂਦੇ ਸਾਲਾਂ ਵਿੱਚ ਇਸਦੇ ਸਿੱਟੇ ਬਹੁਤ ਘਾਤਕ ਰੂਪ ਵਿੱਚ ਸਾਹਮਣੇ ਆਉਣਗੇ ਮਨੁੱਖ ਨੇ ਆਪਣੀ ਲਾਲਚੀ ਬਿਰਤੀ ਕਰਕੇ ਕੁਦਰਤ ਨੂੰ ਲਤਾੜਨਾ ਸ਼ੁਰੂ ਕੀਤਾ ਹੋਇਆ ਹੈਤਰੱਕੀ ਦੇ ਨਾਂ ’ਤੇ ਉਸਨੇ ਵਾਤਾਵਰਣ ਦਾ ਬਹੁਤ ਨੁਕਸਾਨ ਕੀਤਾ ਹੈ ਅਤੇ ਇਹ ਵਰਤਾਰਾ ਇਸੇ ਤਰ੍ਹਾਂ ਅੱਗੇ ਵੀ ਜਾਰੀ ਹੈਧੜਾਧੜ ਰੁੱਖਾਂ ਦੀ ਕਟਾਈ, ਪਾਣੀ ਦੀ ਬਰਬਾਦੀ, ਵਾਹਨਾਂ, ਫੈਕਟਰੀਆਂ ਤੋਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ, ਪਲਾਸਟਿਕ ਬੈਗਾਂ ਦੀ ਕੀਤੀ ਜਾ ਰਹੀ ਅੰਧਾਧੁੰਦ ਵਰਤੋਂ, ਮਿੱਟੀ ਪ੍ਰਦੂਸ਼ਣ ਸਮੇਤ ਹੋਰ ਕਈ ਤਰ੍ਹਾਂ ਦੀਆਂ ਅਣਗਹਿਲੀਆਂ ਕਰਕੇ ਸਾਡੇ ਜਨ ਜੀਵਨ ਸਮੇਤ ਹੋਰਨਾਂ ਪ੍ਰਜਾਤੀਆਂ ਉੱਤੇ ਵੀ ਡੂੰਘਾ ਅਸਰ ਪੈ ਰਿਹਾ ਹੈ, ਜਿਸ ਵਿੱਚ ਸਿੱਧੇ ਜਾਂ ਅਸਿੱਧੇ ਤੌਰ ’ਤੇ ਮਨੁੱਖ ਹੀ ਜ਼ਿੰਮੇਵਾਰ ਹੈਅਜੋਕੇ ਯੁਗ ਵਿੱਚ ਧਰਤੀ ਦਾ ਆਪਣਾ ਵਾਤਾਵਰਣਿਕ ਸੰਤੁਲਨ ਵਿਗੜ ਰਿਹਾ ਹੈ, ਇਸਦੀ ਪੁਸ਼ਟੀ ਵਿਗਿਆਨਿਕ ਤੱਥ ਕਰਦੇ ਹਨਧਰਤੀ ਦੇ ਵਿਗੜਦੇ ਸੰਤੁਲਨ ਪਿੱਛੇ ਮਨੁੱਖ ਦਾ ਹੀ ਹੱਥ ਹੈ, ਜਿਸ ਸਦਕਾ ਧਰਤੀ ਦੇ ਤਾਪਮਾਨ ਵਿੱਚ ਦਿਨੋ ਦਿਨ ਵਾਧਾ ਹੁੰਦਾ ਜਾ ਰਿਹਾ ਹੈਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ ਅਤੇ ਸਮੁੰਦਰ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਹੈ। ਸਮੁੱਚੀ ਕੁਦਰਤ ਦੀ ਹੋਂਦ, ਲਈ ਸੰਕਟ ਖੜ੍ਹਾ ਹੁੰਦਾ ਜਾ ਰਿਹਾ ਹੈ

ਪਤਾ ਹੋਣ ਦੇ ਬਾਵਜੂਦ ਵੀ ਕਿ ਵਾਤਾਵਰਣ ਦਾ ਖਾਤਮਾ ਮਨੁੱਖ ਦਾ ਹੀ ਖਾਤਮਾ ਹੈ, ਮਨੁੱਖ ਅੱਖਾਂ ਬੰਦ ਕਰਕੇ ਧੜਾਧੜ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਆਦਿ ਦੀ ਵਰਤੋਂ ਕਰਦਾ ਆ ਰਿਹਾ ਹੈਇਸ ਨਾਲ ਮਨੁੱਖੀ ਤਰੱਕੀ ਤਾਂ ਹੋ ਰਹੀ ਹੈ ਪਰ ਕੁਦਰਤ ਪ੍ਰਤੀ ਅਸੀਂ ਆਪਣਾ ਫਰਜ਼ ਭੁਲਾ ਦਿੱਤਾ ਹੈ, ਜਿਸਦਾ ਨਤੀਜਾ ਪ੍ਰਦੂਸ਼ਿਤ ਵਾਤਾਵਰਣ ਦੇ ਰੂਪ ਵਿੱਚ ਸਾਡੇ ਸਾਹਮਣੇ ਆ ਰਿਹਾ ਹੈਇਸ ਵਧ ਰਹੇ ਪ੍ਰਦੂਸ਼ਣ ਦਾ ਕਾਰਨ ਵਧ ਰਿਹਾ ਗਲੋਬਲ ਤਾਪਮਾਨ ਹੈ, ਜਿਸਦਾ ਸਾਡੀ ਧਰਤੀ ਉੱਤੇ ਡੂੰਘਾ ਅਸਰ ਪੈਂਦਾ ਹੈਵਧ ਰਹੀ ਆਬਾਦੀ, ਜੰਗਲਾਂ ਦੀ ਧੜਾਧੜ ਕਟਾਈ, ਓਜ਼ੋਨ ਪਰਤ ਵਿੱਚ ਛੇਕ, ਪਾਣੀ ਦੀ ਗੰਦਗੀ, ਮੌਸਮੀ ਬਦਲਾਅ, ਸਮੁੰਦਰੀ ਪਾਣੀ ਦਾ ਤੇਜ਼ਾਬੀ ਰੂਪ, ਦਿਨੋ ਦਿਨ ਵਧ ਰਿਹਾ ਪ੍ਰਦੂਸ਼ਣ ਵਾਤਾਵਰਣ ਨੂੰ ਦੂਸ਼ਿਤ ਕਰ ਰਿਹਾ ਹੈ ਜੋ ਕਿ ਧਰਤੀ ਦਾ ਸੰਤੁਲਨ ਸਥਿਰ ਰੱਖਣ ਵਿੱਚ ਰੁਕਾਵਟ ਪੈਦਾ ਕਰਦਾ ਹੈ

ਭਾਵੇਂ ਕਿ ਮਨੁੱਖ ਨੂੰ ਧਰਤੀ ਉੱਤੇ ਕੁਦਰਤ ਦਾ ਬਣਾਇਆ ਸਭ ਤੋਂ ਬੁੱਧੀਮਾਨ ਜੀਵ ਮੰਨਿਆ ਜਾਂਦਾ ਹੈ, ਪਰ ਅੱਜ ਅਸੀਂ ਹਵਾ, ਪਾਣੀ, ਧਰਤੀ ਦਾ ਜਿੰਨਾ ਹੋ ਨੁਕਸਾਨ ਕਰ ਰਹੇ ਹਾਂ, ਜੇ ਅਸੀਂ ਆਪਣਾ ਰਵਈਆ ਨਾ ਬਦਲਿਆ ਤਾਂ ਭਾਰੀ ਨੁਕਸਾਨ ਦੇ ਜ਼ਿੰਮੇਵਾਰ ਅਸੀਂ ਆਪ ਹੀ ਹੋਵਾਂਗੇਮਨੁੱਖ ਨੂੰ ਆਪਣੀਆਂ ਵਿਕਾਸ ਦੀ ਇਛਾਵਾਂ ਦੀ ਪੂਰਤੀ ਲਈ ਕੁਦਰਤੀ ਸਰੋਤਾਂ ਦੀ ਅੰਨ੍ਹੀ ਵਰਤੋਂ ਨਹੀਂ ਕਰਨੀ ਚਾਹੀਦੀਅੱਜ ਕੁਦਰਤ ਨਾਲ ਕੀਤੀ ਜਾ ਰਹੀ ਛੇੜਛਾੜ ਕਾਰਨ ਵਾਯੂਮੰਡਲ ਵਿੱਚ ਗੈਸਾਂ ਦਾ ਸੰਤੁਲਨ ਵਿਗੜ ਗਿਆ ਹੈ, ਜਿਸ ਨਾਲ ਫਸਲੀ ਚੱਕਰ ਗੜਬੜਾ ਗਿਆ ਹੈ। ਧਰਤੀ ਦੀ ਉਪਜਾਊ ਸ਼ਕਤੀ ਘੱਟ ਹੋ ਗਈ ਹੈਜੇਕਰ ਇਸੇ ਤੇਜ਼ੀ ਨਾਲ ਧਰਤੀ ਨੂੰ ਪ੍ਰਦੂਸ਼ਿਤ ਕੀਤੇ ਜਾਣ ਦਾ ਸਿਲਸਿਲਾ ਜਾਰੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਧਰਤੀ ਤੋਂ ਜੀਵ ਜੰਤੂਆਂ ਤੋਂ ਇਲਾਵਾ ਪਸ਼ੂ-ਪੰਛੀਆਂ ਦੀਆਂ ਹਜ਼ਾਰਾਂ ਕਿਸਮ ਦੀਆਂ ਪ੍ਰਜਾਤੀਆਂ ਅਲੋਪ ਹੋਣ ਕੰਢੇ ਪੁੱਜ ਗਈਆਂ ਹਨ। ਇਹ ਮਨੁੱਖ ਲਈ ਖ਼ਤਰੇ ਦੀ ਘੰਟੀ ਹੈਆਉ ਧਰਤੀ ਉੱਤੇ ਲਗਾਤਾਰ ਵਧ ਰਹੇ ਪ੍ਰਦੂਸ਼ਣ ਨੂੰ ਠੱਲ੍ਹਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੇ ਨਾਲ ਨਾਲ ਪਲਾਸਟਿਕ ਦੀ ਬੇਲੋੜੀ ਵਰਤੋਂ ਨਾ ਕਰੀਏ। ਮਿੱਟੀ ਨੂੰ ਜ਼ਹਿਰੀਲੇ ਪਦਾਰਥਾਂ ਅਤੇ ਕੀਟਨਾਸ਼ਕਾਂ ਅਤੇ ਰਸਾਇਣਿਕ ਪਦਾਰਥਾਂ ਤੋਂ ਬਚਾਈਏ।

ਇਸ ਧਰਤੀ ਨੂੰ ਸਾਫ਼ ਅਤੇ ਸੁਰੱਖਿਅਤ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਕੂਨ ਨਾਲ ਰਹਿ ਸਕਣ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4909)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਕਸ਼ਮੀਰ ਸਿੰਘ ਕਾਦੀਆਂ

ਕਸ਼ਮੀਰ ਸਿੰਘ ਕਾਦੀਆਂ

Whattsapp: (91 - 78379-17054)
Email: (kashmirsandhu06@gmail.com)