KashmirSKadian7ਇਸ ਲਈ ਸਾਨੂੰ ਇੱਕ ਪਲੇਟ ਫਾਰਮ ’ਤੇ ਇਕੱਠੇ ਹੋ ਕੇ ਜਿੱਥੇ ਆਪਣੇ ਹੱਕਾਂ ਲਈ ਸੰਘਰਸ਼ ਕਰਨ ਦੀ ਲੋੜ ਹੈ, ਉੱਥੇ ...
(24 ਜਨਵਰੀ 2024)
ਇਸ ਸਮੇਂ ਪਾਠਕ: 390.


ਕੁਦਰਤੀ ਜਖੀਰਿਆਂ ਨਾਲ ਭਰਪੂਰ ਸਾਡਾ ਦੇਸ਼ ਭਾਰਤ
, ਸਾਡੇ ਹੁਕਮਰਾਨਾਂ ਦੀਆਂ ਗਲਤ ਆਰਥਿਕ ਅਤੇ ਸਿਆਸੀ ਨੀਤੀਆਂ ਕਾਰਨ ਕੰਗਾਲੀ ਅਤੇ ਸਮੱਸਿਆਵਾਂ ਦਾ ਦੇਸ਼ ਬਣ ਕੇ ਰਹਿ ਗਿਆ ਹੈਭਾਰਤ ਨੂੰ ਜਿੱਥੇ ਵਿਦੇਸ਼ੀਆਂ ਨੇ ਨੋਚ ਨੋਚ ਕੇ ਖਾ ਲਿਆ, ਉੱਥੇ ਸਾਡੇ ਦੇਸ਼ ਦੇ ਸਿਆਸਤਦਾਨਾਂ ਨੇ ਵੀ ਘੱਟ ਨਹੀਂ ਕੀਤੀ। ਹੁਕਮਰਾਨ ਲੋਕ ਹਿਤਾਂ ਦੀ ਰਾਖੀ ਕਰਨ ਦੀ ਬਜਾਏ ਆਪਣੇ ਹੀ ਹਿਤਾਂ ਦੀ ਰਾਖੀ ਕਰਦੇ ਹਨ ਅਤੇ ਵੱਧ ਤੋਂ ਵੱਧ ਪੈਸਾ ਇਕੱਠਾ ਕਰਨ ਵਿੱਚ ਲੱਗੇ ਰਹਿੰਦੇ ਹਨਲੋਕ ਭਲਾਈ ਦੀ ਗੱਲ ਕਰਨੀ ਹੋਵੇ ਤਾਂ ਸਿਰਫ ਚੋਣਾਂ ਸਮੇਂ ਹੀ ਕਰਦੇ ਹਨ, ਪਰ ਬਾਅਦ ਵਿੱਚ ਗਿਰਗਟ ਦੀ ਤਰ੍ਹਾਂ ਰੰਗ ਬਦਲ ਕੇ ਪੈਸਾ ਇਕੱਠਾ ਕਰਨ ਲਈ ਕਾਨੂੰਨ ਨੂੰ ਦਰੜ ਕੇ, ਇਨਸਾਫ ਨੂੰ ਸੂਲੀ ਚਾੜ੍ਹ ਕੇ ਆਪਣੀ ਕੁਰਸੀ ਸਲਾਮਤ ਰੱਖਣ ਲਈ ਹਰ ਤਰ੍ਹਾਂ ਦੇ ਖੂਨ ਖਰਾਬੇ, ਦੰਗੇ ਫਸਾਦ, ਧਰਮਾਂ ਦੀ ਦੁਹਾਈ ਪਾ ਕੇ ਲੋਕ ਲਹਿਰਾਂ ਨੂੰ ਕੁਚਲ ਕੇ, ਆਪਣੇ ਏ ਸੀ ਕਮਰਿਆਂ ਵਿੱਚੋਂ ਹੀ ਸ਼ਾਹੀ ਫਰਮਾਨ ਜਾਰੀ ਕਰਕੇ ਮਨੁੱਖਤਾ ਦੇ ਖੂਨ ਦੀ ਖੇਡੀ ਜਾਂਦੀ ਹੋਲੀ ਵਿੱਚ ਆਪਣੀਆਂ ਵੋਟਾਂ ਦੀ ਜਿੱਤ ਲਈ ਹਰ ਘਟੀਆ ਤੋਂ ਘਟੀਆ ਤਰੀਕਾ ਵਰਤਦੇ ਹਨਸਾਡੇ ਦੇਸ਼ ਦੇ ਸਿਆਸਤਦਾਨ ਅਤੇ ਧਰਮ ਦੇ ਠੇਕੇਦਾਰ ਕਦੇ ਪਾਣੀਆਂ ਦਾ, ਕਦੇ ਧਰਮ ਦਾ, ਕਦੇ ਜਾਤ-ਪਾਤ ਦਾ ਮੁੱਦਾ ਉਠਾਈ ਰੱਖਦੇ ਹਨ ਤਾਂ ਕਿ ਕੋਈ ਨਾ ਕੋਈ ਦੰਗਾ ਫਸਾਦ ਹੁੰਦਾ ਰਹੇ, ਉਹ ਆਪਣੇ ਬਿਆਨ ਦਿੰਦੇ ਰਹਿਣ ’ਤੇ ਟੀਵੀ ਚੈਨਲਾਂ ਉੱਪਰ ਛਾਏ ਰਹਿਣ ਤੇ ਇਹ ਲੋਕਾਂ ਦੀਆਂ ਅੱਖਾਂ ਵਿੱਚ ਦਿਨ ਦਿਹਾੜੇ ਘੱਟਾ ਪਾਉਂਦੇ ਰਹਿਣ

ਦੇਸ਼ ਦੀ ਵਾਗਡੋਰ ਸੰਭਾਲਣ ਲਈ ਚੁਣੀ ਹੋਈ ਲੀਡਰਸ਼ਿੱਪ ਹੀ ਘੁਣ ਵਾਂਗ ਅੰਦਰੋਂ ਅੰਦਰੀ ਦੇਸ਼ ਨੂੰ ਖਾਈ ਜਾ ਰਹੀ ਹੈਪੂਰੇ ਵਿਸ਼ਵ ਵਿੱਚ ਇੱਕੋ ਇੱਕ ਭਾਰਤ ਦੇਸ਼ ਹੀ ਹੈ, ਜਿੱਥੇ ਹਰ ਧਰਮ ਦੇ ਲੋਕ ਰਹਿੰਦੇ ਹਨ ਪਰ ਚੰਦ ਕੁ ਲੋਕ ਆਪਣੇ ਸਵਾਰਥਾਂ ਦੀ ਖਾਤਰ ਇਹਨਾਂ ਨੂੰ ਆਪਸ ਵਿੱਚ ਲੜਾ ਕੇ, ਖੂਨ ਖਰਾਬਾ ਕਰਵਾ ਕੇ ਆਪ ਬੜੀ ਆਸਾਨੀ ਨਾਲ ਬਚ ਜਾਂਦੇ ਹਨਇਹ ਜਾਣਦੇ ਹਨ ਕਿ ਕਿਵੇਂ ਗਲਤ ਹੱਥਕੰਡਿਆਂ ਰਾਹੀਂ ਲੋਕਾਂ ਨੂੰ ਨਸ਼ੇ ਲਗਾਉਣੇ ਨੇਅੱਜ ਸਾਡੇ ਮੁਲਕ ਅੰਦਰ ਸ਼ਰੇਆਮ ਹਰ ਤਰ੍ਹਾਂ ਦੇ ਨਸ਼ੇ ਵਿਕ ਰਹੇ ਹਨ, ਜਿਨ੍ਹਾਂ ਨਾਲ ਸਾਡਾ ਨੌਜਵਾਨ ਵਰਗ ਇਸ ਦਲਦਲ ਵਿੱਚ ਦਿਨੋਂ ਦਿਨ ਧਸਦਾ ਜਾ ਰਿਹਾ ਹੈਇਹੋ ਕੁਝ ਸਾਡੇ ਸਿਆਸੀ ਨੇਤਾ ਚਾਹੁੰਦੇ ਹਨਅੱਜ ਕਿਸੇ ਲੀਡਰ ਨੂੰ ਦੇਸ਼ ਦੇ ਭਵਿੱਖ ਦੀ, ਉਹਨਾਂ ਲੱਖਾਂ, ਕਰੋੜਾਂ ਨੌਜਵਾਨਾਂ ਦੇ ਭਵਿੱਖ ਦੀ, ਜਿਹੜੇ ਪੜ੍ਹੇ ਲਿਖੇ ਹਨ ਤੇ ਹੱਥਾਂ ਵਿੱਚ ਡਿਗਰੀਆਂ ਲਈ ਫਿਰਦੇ ਹਨ, ਕੋਈ ਚਿੰਤਾ ਨਹੀਂ। ਉਨ੍ਹਾਂ ਲੱਖਾਂ ਲੋਕਾਂ ਦੀ ਵੀ, ਜੋ ਫੁੱਟਪਾਥਾਂ, ਗੰਦੇ ਨਾਲਿਆਂ, ਸੜਕਾਂ ਕਿਨਾਰੇ, ਫੁੱਟਪਾਥਾਂ ਤੇ ਮੁਢਲੀਆਂ ਸਹੂਲਤਾਂ ਤੋਂ ਇਲਾਵਾ ਭੁੱਖੇ ਢਿੱਡ ਨੀਲੀ ਛੱਤ ਹੇਠ ਦਿਨ ਗੁਜ਼ਾਰਨ ਲਈ ਮਜਬੂਰ ਹਨ, ਕੋਈ ਚਿੰਤਾ ਨਹੀਂ।

ਸਾਡੇ ਦੇਸ਼ ਦੇ ਹਾਕਮ ਕਾਗਜ਼ੀਂ ਪੱਤਰੀਂ ਕਰੋੜਾਂ ਰੁਪਏ ਦੇਸ਼ ਦੇ ਵਿਕਾਸ ਲਈ ਲਾਉਣ ਦੇ ਅਖਬਾਰੀ ਬਿਆਨ ਦਿੰਦੇ ਨਹੀਂ ਥੱਕਦੇ ਇਹ ਸਿਰਫ ਤੇ ਸਿਰਫ ਵੋਟਾਂ ਵੇਲੇ ਭੋਲੇ ਭਾਲੇ ਲੋਕਾਂ ਨੂੰ ਵੋਟਾਂ ਲੈਣ ਖਾਤਰ ਕਈ ਤਰ੍ਹਾਂ ਦੇ ਸਬਜ਼ਬਾਗ ਦਿਖਾਉਂਦੇ ਹਨ ਤੇ ਫਿਰ ਪੂਰੇ ਪੰਜ ਸਾਲ ਤੂੰ ਕੌਣ ਤੇ ਮੈਂ ਕੌਣ।

ਸਾਡਾ ਦੇਸ਼ ਉਂਜ ਤਾਂ ਲੋਕਤੰਤਰ ਦੇਸ਼ ਅਖਵਾਉਂਦਾ ਹੈ, ਜਿਸ ਵਿੱਚ ਹਰ ਮਨੁੱਖ ਨੂੰ ਆਪਣੇ ਢੰਗ ਨਾਲ ਜਿਊਣ ਦੀਆਂ ਵੱਖ-ਵੱਖ ਧਾਰਾਵਾਂ ਦਰਜ ਹਨ ਪਰ ਉਹ ਸੰਵਿਧਾਨ ਦੀਆਂ ਧਰਾਵਾਂ ਤਾਂ ਸਿਰਫ ਫਾਈਲਾਂ ਤਕ ਹੀ ਸੀਮਤ ਹਨ ਕਿਉਂਕਿ ਜੇ ਦੇਸ਼ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਵੱਲ ਨਿਗਾਹ ਮਾਰੀ ਜਾਵੇ ਤਾਂ ਪਤਾ ਚੱਲਦਾ ਹੈ ਕਿ ਅਸੀਂ ਇਸ ਭਾਰਤ ਦੇਸ਼ ਅੰਦਰ ਕਿੰਨੇ ਕੁ ਆਜ਼ਾਦ ਹਾਂਵੱਖ ਵੱਖ ਕਾਰਖਾਨਿਆਂ, ਭੱਠਿਆਂ ਉੱਤੇ ਅੱਜ ਵੀ ਸਰਮਾਏਦਾਰਾਂ ਵੱਲੋਂ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਮਜ਼ਦੂਰਾਂ ਨੂੰ ਬੰਧੂਆ ਮਜ਼ਦੂਰ ਬਣਾ ਕੇ ਰੱਖਿਆ ਜਾਂਦਾ ਹੈ ਇੱਥੋਂ ਤਕ ਕਿ ਪ੍ਰਸ਼ਾਸਨ ਵੀ ਇਹਨਾਂ ਸਰਮਾਏਦਾਰਾਂ ਦੀ ਹੀ ਰਖੇਲ ਬਣ ਕੇ ਰਹਿ ਗਿਆ ਹੈਭਾਰਤ ਦੇ ਇੱਕ ਫੀਸਦੀ ਅਮੀਰਾਂ ਕੋਲ ਮੁਲਕ ਦੀ 40 ਫੀਸਦੀ ਤੋਂ ਵੱਧ ਦੌਲਤ ਹੈਜਦਕਿ ਹੇਠਲੇ 50 ਫੀਸਦੀ ਲੋਕਾਂ ਕੋਲ ਕੁੱਲ ਦੌਲਤ ਦਾ ਸਿਰਫ ਤਿੰਨ ਫੀਸਦੀ ਹੈਜੇਕਰ ਭਾਰਤ ਦੇ ਅਰਬਪਤੀਆਂ ਦੀ ਪੂਰੀ ਕਮਾਈ ’ਤੋਂ ਟੈਕਸ ਵਸੂਲਿਆ ਜਾਵੇ ਤਾਂ ਦੇਸ਼ ਦੇ ਲੋਕਾਂ ਨੂੰ ਸਿਹਤ ਅਤੇ ਸਿੱਖਿਆ ਸਹੂਲਤਾਂ ਮਿਲ ਸਕਦੀਆਂ ਹਨ ਇਸਦੇ ਨਾਲ ਹੀ ਸਰਕਾਰ ਦੇਸ਼ ਭਰ ਵਿੱਚੋਂ ਚੰਦ ਕੁ ਵੱਡੇ ਸਰਮਾਏਦਾਰਾਂ ਵੱਲੋਂ ਵੱਖ-ਵੱਖ ਬੈਂਕਾਂ ਤੋਂ ਹਾਸਲ ਕੀਤੇ ਅਰਬਾਂ ਰੁਪਏ ਦੇ ਕਰਜ਼ੇ ਵਸੂਲ ਕਰ ਲਵੇ ਤਾਂ ਇਸ ਨਾਲ ਹੀ ਪੰਜਾਬ ਦੇ ਲੱਖਾਂ ਕਿਸਾਨਾਂ ਸਿਰ ਚੜ੍ਹੇ ਕਰਜ਼ਿਆਂ ਤੋਂ ਨਿਜਾਤ ਪਾਈ ਜਾ ਸਕਦੀ ਹੈ

ਇਸ ਸਮੇਂ ਪੰਜਾਬ ਦੇ ਕਿਸਾਨਾਂ ਉੱਤੇ ਬੈਂਕਾਂ ਅਤੇ ਆੜਤੀਆਂ ਦਾ ਹਜ਼ਾਰਾਂ ਕਰੋੜ ਰੁਪਏ ਤੋਂ ਵੀ ਵੱਧ ਕਰਜ਼ਾ ਹੈ, ਜੋ ਵਧਦਾ ਹੀ ਜਾ ਰਿਹਾ ਹੈਚੰਦ ਕੁ ਸਰਮਾਏਦਾਰ ਕਈ ਤਰ੍ਹਾਂ ਦੇ ਪੁੱਠੇ ਸਿੱਧੇ ਤਰੀਕਿਆਂ ਰਾਹੀਂ ਸਰਕਾਰ ਨੂੰ ਚਿੱਟੇ ਦਿਨ ਚੂਨਾ ਲਾਉਂਦੇ ਹਨਬੈਂਕਾਂ ਤੋਂ ਲਏ ਕਰਜ਼ੇ ਨਾਲ ਬਣਾਈਆਂ ਫੈਕਟਰੀਆਂ ਨੂੰ ਬੜੇ ਸਾਜ਼ਿਸੀ ਢੰਗ ਨਾਲ ਦਿਨੋ ਦਿਨ ਘਾਟੇ ਵਿੱਚ ਦੱਸ ਕੇ ਇਹ ਕਰੋੜਾਂ ਰੁਪਏ ਬਟੋਰ ਲੈਂਦੇ ਹਨ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਡਿਫਾਲਟਰਾਂ ਉੱਤੇ ਠੋਸ ਕਾਨੂੰਨ ਲਾਗੂ ਕਰਕੇ ਇਹਨਾਂ ਤੋਂ ਮੋਟੀਆਂ ਰਕਮਾਂ ਵਸੂਲੇਦੂਜੇ ਪਾਸੇ ਕਿਸਾਨੀ, ਜੋ ਦਿਨੋ ਦਿਨ ਕਰਜ਼ਾਈ ਹੁੰਦੀ ਜਾ ਰਹੀ ਹੈ, ਉਨ੍ਹਾਂ ਨੂੰ ਤਾਂ ਡਿਫਾਲਟਰ ਕਰਾਰ ਦੇ ਕੇ ਨੋਟਿਸ ਉੱਤੇ ਨੋਟਿਸ ਭੇਜੇ ਜਾਂਦੇ ਹਨ। ਕਿਸਾਨਾਂ ਫਸਲ ਕਈ ਕਈ ਦਿਨ ਮੰਡੀਆਂ ਵਿੱਚ ਹੀ ਰੁਲਦੀ ਰਹਿੰਦੀ ਹੈਜੇਕਰ ਵਿਕਦੀ ਵੀ ਹੈ ਤਾਂ ਕੌਡੀਆਂ ਦੇ ਭਾਅ, ਜਿਸ ਨਾਲ ਉਨ੍ਹਾਂ ਦਾ ਆੜਤੀਏ ਦਾ ਕਰਜ਼ਾ ਵੀ ਨਹੀਂ ਪੂਰਾ ਹੁੰਦਾ

ਬੀਤੇ ਕਈ ਸਾਲਾਂ ਅਸੀਂ ਅਖਬਾਰਾਂ ਵਿੱਚ ਪੜ੍ਹਦੇ ਆ ਰਹੇ ਹਾਂ ਕਿ ਕਰਜ਼ੇ ਤੋਂ ਤੰਗ ਆ ਕੇ ਨਿੱਤ ਕੋਈ ਨਾ ਕੋਈ ਕਿਸਾਨ ਆਪਣੇ ਸਿਰ ’ਤੇ ਚੜ੍ਹੀ ਕਰਜ਼ੇ ਦੀ ਪੰਡ ਤੋਂ ਨਿਰਾਸ਼ ਹੋ ਕੇ ਆਤਮ ਹੱਤਿਆ ਕਰਨ ਲਈ ਮਜਬੂਰ ਹੋ ਰਿਹਾ ਹੈਅੱਜ ਲੱਖਾਂ ਦੀ ਗਿਣਤੀ ਵਿੱਚ ਨੌਜਵਾਨ ਬੇਕਾਰ ਫਿਰ ਰਹੇ ਹਨ, ਜੇ ਨੌਕਰੀ ਹੈ ਤਾਂ ਨੌਕਰੀ ਲੈਣ ਲਈ ਰਿਸ਼ਵਤ ਦੇਣੀ ਪੈਂਦੀ ਹੈ, ਜਿਸ ਕਰਕੇ ਨੌਜਵਾਨ ਪੈਸਾ ਦੇਣ ਤੋਂ ਅਸਮਰਥ ਹੋਣ ਕਾਰਨ ਵਿਹਲੇ ਫਿਰਦੇ ਹਨ ਸਾਨੂੰ ਲੋੜ ਹੈ ਬੇਰੁਜ਼ਗਾਰਾਂ ਦੀਆਂ ਸਮੱਸਿਆਵਾਂ ਦਾ ਕੋਈ ਠੋਸ ਹੱਲ ਲੱਭਣ ਲਈ ਅਤੇ ਇਸ ਵਿਗੜੇ ਹੋਏ ਢਾਂਚੇ ਨੂੰ ਸਧਾਰਨ ਲਈ ਇੱਕ ਪਲੇਟਫਾਰਮ ’ਤੇ ਇਕੱਠੇ ਹੋਈਏ ਤਾਂ ਕਿ ਆਪਣੇ ਸਮਾਜ ਨੂੰ ਇਹਨਾਂ ਸਰਮਾਏਦਾਰਾਂ ਦੀ ਕੈਦ ਵਿੱਚੋਂ ਕੱਢ ਕੇ ਅਤੇ ਬੇਰੁਜ਼ਗਾਰੀ ਦੂਰ ਕਰਕੇ ਇੱਕ ਚੰਗੇ ਸਮਾਜ ਦੀ ਸਥਾਪਨਾ ਕਰ ਕਰੀਏ, ਜਿੱਥੇ ਕੋਈ ਕਿਸਾਨ ਗਰੀਬੀ ਤੋਂ ਤੰਗ ਆ ਖੁਦਕੁਸ਼ੀ ਨਾ ਕਰੇ, ਕੋਈ ਨੌਜਵਾਨ ਨੌਕਰੀ, ਰੁਜ਼ਗਾਰ ਲੱਭਦਾ ਲੱਭਦਾ ਨਸ਼ਿਆਂ ਦੀ ਦਲਦਲ ਵਿੱਚ ਨਾ ਧਸੇ, ਕੋਈ ਮਜ਼ਦੂਰ ਕਿਸੇ ਸਰਮਾਏਦਾਰ ਵੱਲੋਂ ਬੰਧੂਆ ਨਾ ਬਣਾਇਆ ਜਾਵੇਇਸ ਲਈ ਸਾਨੂੰ ਸਭ ਨੂੰ ਤਕੜੇ ਤੇ ਲੰਮੇ ਸੰਘਰਸ਼ ਦੀ ਲੋੜ ਹੈ, ਕਿਉਂਕਿ ਜਦੋਂ ਆਸਾਨੀ ਨਾਲ ਮਿਲਣ ਦੀ ਉਮੀਦ ਮੁੱਕ ਜਾਵੇ ਤਾਂ ਫਿਰ ਇੱਕੋ ਇੱਕ ਰਾਹ ਸੰਘਰਸ਼ ਹੀ ਹੈ। ਇਸ ਲਈ ਸਾਨੂੰ ਇੱਕ ਪਲੇਟ ਫਾਰਮ ’ਤੇ ਇਕੱਠੇ ਹੋ ਕੇ ਜਿੱਥੇ ਆਪਣੇ ਹੱਕਾਂ ਲਈ ਸੰਘਰਸ਼ ਕਰਨ ਦੀ ਲੋੜ ਹੈ, ਉੱਥੇ ਨਾਲ ਹੀ ਨਾਲ ਇੱਕ ਚੰਗੇ ਸਮਾਜ ਦੀ ਸਥਾਪਨਾ ਵੀ ਕਰਨੀ ਚਾਹੀਦੀ ਹੈ, ਜਿਸ ਵਿੱਚ ਕੋਈ ਧੱਕੇਸ਼ਾਹੀ ਨਾ ਹੋਵੇ, ਕੋਈ ਭੁੱਖਾ ਨਾ ਸੌਂਵੇਂ ਤਾਂ ਹੀ ਅਸੀਂ ਆਪਣੇ ਉਹਨਾਂ ਸ਼ਹੀਦਾਂ ਦੇ ਸੁਪਨੇ ਪੂਰੇ ਕਰ ਸਕਾਂਗੇ, ਜਿਨ੍ਹਾਂ ਨੇ ਆਪਣੀਆਂ ਜਿੰਦੜੀਆਂ ਦੇਸ਼ ਦੇ ਲੇਖੇ ਲਾ ਕੇ ਸਾਨੂੰ ਆਪਣੇ ਹੱਕਾਂ ਲਈ ਲੜਨ ਦੀ ਪ੍ਰੇਰਨਾ ਦਿੱਤੀ।

ਸ਼ਹੀਦਾਂ ਦੇ ਸੁਪਨੇ ਅੱਜ ਤਕ ਅਧੂਰੇ ਪਏ ਹਨਇਹਨਾਂ ਕੁਰਸੀਆਂ ਦੇ ਭੁੱਖੇ ਭ੍ਰਿਸ਼ਟਾਚਾਰੀਆਂ ਨੇ ਸਾਨੂੰ ਸਦਾ ਆਪਸ ਵਿੱਚ ਪਾੜ ਕੇ ਰੱਖਿਆ ਹੋਇਆ ਹੈਸਿਰਫ ਆਪਣੇ ਵੋਟ ਬੈਂਕ ਨੂੰ ਪੱਕਾ ਕਰਨ ਲਈ, ਆਪਣੀਆਂ ਤਜੋਰੀਆਂ ਭਰਨ ਲਈ, ਇਹਨਾਂ ਵੱਲੋਂ ਵਿਦੇਸ਼ੀ ਕੰਪਨੀਆਂ ਨੂੰ ਨਿੱਜੀਕਰਨ ਦੇ ਨਾਂ ’ਤੇ ਧੜਾਧੜ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨਆਓ ਰਲਮਿਲ ਕੇ ਪੰਜਾਬ ਦੇ ਖੇਤੀ ਅਧਾਰ ਢਾਂਚੇ ਨੂੰ ਬਦਲ ਕੇ ਇੰਗਲੈਂਡ ਵਾਂਗ ਤਕਨੀਕੀ ਖੇਤਰ ਬਣਾਈਏ ਤਾਂ ਜੋ ਸਾਰੀਆਂ ਜ਼ਮੀਨਾਂ ਬਚੀਆ ਰਹਿ ਸਕਣ, ਆਪਣੇ ਬੱਚਿਆਂ ਨੂੰ ਵਿਦੇਸ਼ੀਂ ਜਾ ਕੇ, ਜਾਨ ਜੋਖਮ ਵਿੱਚ ਪਾ ਕੇ, ਲੱਖਾਂ ਰੁਪਏ ਖਰਚ ਕੇ ਵੀ ਜ਼ਿੱਲਤ ਦੀ ਜ਼ਿੰਦਗੀ ਜਿਊਣ ਤੋਂ ਬਚਾਇਆ ਜਾ ਸਕੇਕਿਸਾਨਾਂ ਨੂੰ ਖੁਦਕੁਸ਼ੀਆਂ ਤੋਂ ਬਚਾਇਆ ਜਾ ਸਕੇਇਹੀ ਸਾਡੇ ਲਈ ਇੱਕੋ ਇੱਕ ਰਾਹ ਬਚਿਆ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4664)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਕਸ਼ਮੀਰ ਸਿੰਘ ਕਾਦੀਆਂ

ਕਸ਼ਮੀਰ ਸਿੰਘ ਕਾਦੀਆਂ

Whattsapp: (91 - 78379-17054)
Email: (kashmirsandhu06@gmail.com)