KashmirSKadian7ਇਸ ਲਈ ਸਮਾਜ ਦੀਆਂ ਅਗਾਂਹਵਧੂ ਸ਼ਕਤੀਆਂ, ਕਾਰਕੁਨਾਂ ਅਤੇ ਜਨਤਾ ਦੇ ਹਿਤੈਸ਼ੀ ਆਗੂਆਂ ਨੂੰ ਇਹ ਭਲੀ-ਭਾਂਤ ...
(23 ਦਸੰਬਰ 2023)
ਇਸ ਸਮੇਂ ਪਾਠਕ: 330.


ਵਿਕਾਸਸ਼ੀਲ ਅਖਵਾਉਂਦਾ ਭਾਰਤ ਦੇਸ਼ ਵਿਕਾਸ ਨਹੀਂ ਵਿਨਾਸ਼ ਵੱਲ ਵਧਦਾ ਜਾ ਰਿਹਾ ਹੈ
ਦੇਸ਼ ਦੇ ਨੀਤੀ ਨਿਰਮਾਤਾ ਹਾਕਮਾਂ ਵੱਲੋਂ ਅਜਿਹੀਆਂ ਨੀਤੀਆਂ ਇਖਤਿਆਰ ਕੀਤੀਆਂ ਜਾ ਰਹੀਆਂ ਹਨ ਕਿ ਸਾਡਾ ਦੇਸ਼, ਸਮਾਜ ਹਰ ਖੇਤਰ ਵਿੱਚ ਲਗਾਤਾਰ ਪਛੜਦਾ ਜਾ ਰਿਹਾ ਹੈਆਧੁਨਿਕਤਾ ਦੇ ਦੌਰ ਵਿੱਚ ਰਾਜਨੀਤਕ ਅਤੇ ਆਰਥਿਕ ਤੌਰ ’ਤੇ ਪਛੜਿਆ ਭਾਰਤ, ਸਮਾਜਕ, ਸੱਭਿਆਚਾਰਕ ਪੱਧਰ ’ਤੇ ਵੀ ਲਗਾਤਾਰ ਪਿਛਾਂਹ ਵੱਲ ਜਾ ਰਿਹਾ ਹੈਆਧੁਨਿਕ ਵਿਗਿਆਨ ਦਾ ਯੁਗ ਹੋਣ ਦੇ ਬਾਵਜੂਦ ਵੀ ਭਾਰਤੀ ਸਮਾਜ ਦੀ ਸੋਚ ਪਛੜੀ ਹੋਈ ਹੈਲੋਕਾਂ ਦੀ ਸੋਚ ਨੂੰ ਵਿਕਸਿਤ ਕਰਨ ਦੀ ਬਜਾਏ ਦੇਸ਼ ਦੇ ਹੁਕਮਰਾਨ ਅਜਿਹੀਆਂ ਨੀਤੀਆਂ ਲਾਗੂ ਕਰ ਰਹੇ ਹਨ ਕਿ ਪਹਿਲਾਂ ਤੋਂ ਹੀ ਅੰਧ-ਵਿਸ਼ਵਾਸਾਂ ਵਿੱਚ ਫਸੇ ਲੋਕ ਫਿਰਕਾਪ੍ਰਸਤ ਤਾਕਤਾਂ ਦੇ ਹੱਥੀਂ ਚੜ੍ਹ ਕੇ ਅੰਧ-ਵਿਸ਼ਵਾਸਾਂ ਅਤੇ ਫਿਰਕਾਪ੍ਰਸਤੀ ਦੀ ਡੂੰਘੀ ਜਿਲ੍ਹਣ ਵਿੱਚ ਧਸਦੇ ਜਾ ਰਹੇ ਹਨ

ਹਮੇਸ਼ਾ ਤੋਂ ਸਾਡੇ ਦੇਸ਼ ਅੰਦਰ ਅੰਧਵਿਸ਼ਵਾਸ਼ੀਆਂ ਦੀ ਕੋਈ ਕਮੀ ਨਹੀਂ ਰਹੀਚੰਦ ਕੁ ਸ਼ੈਤਾਨੀ ਦਿਮਾਗ ਆਪਣੀ ਅਯਾਸ਼ੀ ਲਈ ਝੂਠੀਆਂ ਰਹੱਸਮਈ ਘਟਨਾਵਾਂ ਦਾ ਝੂਠਾ ਪ੍ਰਚਾਰ ਕਰਕੇ ਲੋਕਾਂ ਨੂੰ ਗੁਮਰਾਹ ਕਰਕੇ ਉਨ੍ਹਾਂ ਦੀ ਆਰਥਿਕ ਅਤੇ ਸਰੀਰਕ ਲੁੱਟ ਕਰ ਰਹੇ ਹਨਅਧਿਆਤਮਕ ਸ਼ਕਤੀਆਂ “ਸ਼ਾਂਤੀ ਪ੍ਰਾਪਤੀ” ਅਤੇ “ਜੀਵਨ ਦਾ ਮਕਸਦ ਮੁਕਤੀ” “ਬੂੰਦ ਦੀ ਸਾਗਰ ਵਿੱਚ ਵਿਲੀਨਤਾ” ਆਦਿ ਰਹੱਸਮਈ ਪ੍ਰਚਾਰ ਕਰਕੇ ਸਮਾਜ ਦੀ ਸੋਚ ਦੇ ਵਿਕਾਸ ਨੂੰ ਪਿਛਾਂਹ ਧੱਕੀ ਜਾ ਰਹੇ ਹਨਹਜ਼ਾਰਾਂ ਸਾਲਾਂ ਤੋਂ ਲੋਕ ਇਨ੍ਹਾਂ ਮਹਾਂਪੁਰਸ਼ਾਂ, ਮਹਾਰਾਜਾ ਆਦਿ ਹਸਤੀਆਂ ਦੇ ਉਪਦੇਸ਼ਾਂ ’ਤੇ ਚੱਲ ਰਹੇ ਹਨ ਪਰ ਨਾ ਤਾਂ ਸਮਾਜ ਵਿੱਚ ਸ਼ਾਂਤੀ, ਸਮਾਨਤਾ ਦੀ ਸਥਾਪਨਾ, ਲੁੱਟ ਜਬਰ ਦਾ ਨਾਸ਼, ਕੁਝ ਵੀ ਅਜਿਹਾ ਨਹੀਂ ਵਾਪਰਿਆਪਿਛਾਂਹ ਖਿੱਚੂ ਧਾਰਮਿਕ ਸ਼ਕਤੀਆਂ ਸਮਾਜ ਦੇ ਅਗਾਂਹਵਧੂ ਖ਼ਾਸੇ ਨੂੰ ਖ਼ਤਮ ਕਰਨ ਲਈ ਪੂਰੇ ਕਮਰਕੱਸੇ ਕੱਸ ਚੁੱਕੀਆਂ ਹਨਅੰਧ-ਵਿਸ਼ਵਾਸੀ ਲੋਕਾਂ ਨੂੰ ਧਾਰਮਿਕ ਫਿਰਕਾਪ੍ਰਸਤੀ ਦੀ ਪਾਣ ਚਾੜ੍ਹ ਕੇ ਹੁਕਮਰਾਨ ਟੋਲੇ ਵਲੋਂ ਲੋਕਾਂ ਨੂੰ ਫ਼ਿਰਕੂ ਆਧਾਰ ’ਤੇ ਵੰਡ ਕੇ ਲੁੱਟ ਤੇ ਕਤਲੋਗਾਰਤ ਮਚਾਉਣ ਅਤੇ ਨਿਰਦੋਸ਼ ਲੋਕਾਂ ਦੇ ਖੂਨ ਨਾਲ ਆਪਣੇ ਸ਼ੈਤਾਨੀ ਇਰਾਦੇ ਪੂਰੇ ਕਰਨ ਲਈ ਯੋਜਨਾਵਾਂ ਉਲੀਕੀਆਂ ਜਾ ਚੁੱਕੀਆਂ ਹਨਅੰਧ-ਵਿਸ਼ਵਾਸੀ ਲੋਕ ਧਾਰਮਿਕ ਜਨੂੰਨ ਦੇ ਅਸਰ ਹੇਠ ਔਰੰਗਜ਼ੇਬੀ ਕਾਰਨਾਮਿਆਂ ਨੂੰ ਮਾਤ ਪਾ ਰਹੇ ਹਨਧਰਮ ਦੇ ਨਾਂ ’ਤੇ ਜੋ ਕੱਟ-ਵੱਢ ਹੁੰਦੀ ਹੈ ਉਸਦਾ ਕਾਰਨ ਸਮਾਜ ਦੀ ਪਛੜੀ ਅਵਿਕਸਿਤ ਸੋਚ ਵੀ ਹੈਕਾਮ, ਕ੍ਰੋਧ ਅਤੇ ਦੌਲਤ ਦੇ ਲੋਭ ਵਿੱਚ ਗੜੁੱਚ ਧਾਰਮਿਕ ਹਸਤੀਆਂ ਨੂੰ ਅਜਿਹਾ ਮਾਹੌਲ ਬਹੁਤ ਰਾਸ ਆ ਰਿਹਾ ਹੈਇਸ ਕਰਕੇ ਉਹ ਦੇਸੀ ਵਿਦੇਸ਼ੀ ਹਾਕਮਾਂ ਦੇ ਹੱਥ ਠੋਕੇ ਬਣਕੇ ਧਰਮ ਦੇ ਆਧਾਰ ’ਤੇ ਲੜਾਈ, ਫਿਰਕੂ ਫਸਾਦ ਜਿਹੇ ਕੁਕਰਮ ਕਰ ਰਹੇ ਹਨ

ਜੰਮੂ-ਕਸ਼ਮੀਰ ਵਿਚਲੇ ਘਿਨਾਉਣੇ ਕਤਲੇਆਮ ਅਤੇ ਗੁਜਰਾਤ ਵਿਚਲੇ ਅਤਿ ਸ਼ਰਮਨਾਕ ਕਾਇਰਾਨਾ ਕਤਲੇਆਮ ਵਰਗੇ ਕਾਰ ਪੂਰੇ ਭਾਰਤ ਵਿੱਚ ਧਾਰਮਿਕ ਜਨੂੰਨੀਆਂ ਵੱਲੋਂ ਕਿਸੇ ਵਕਤ ਵੀ ਦੁਹਰਾਏ ਜਾ ਸਕਦੇ ਹਨਅਜਿਹੇ ਕਤਲੇਆਮ ਅੰਧ-ਵਿਸ਼ਵਾਸੀ ਸਮਾਜ ਦੀ ਪਛੜੀ ਸੋਚ ਦਾ ਸਿੱਟਾ ਹਨਕਾਬਜ਼ ਧਾਰਮਿਕ-ਰਾਜਨੀਤਕ-ਆਰਥਿਕ ਸ਼ਕਤੀਆਂ ਦਾ ਗਠਜੋੜ ਭੁੱਖੀ ਮਰਦੀ ਜਨਤਾ ਨੂੰ ਉਲਝਾਈ ਰੱਖਣ ਲਈ ਧਾਰਮਿਕ ਕੱਟੜਤਾ ਦਾ ਸਹਾਰਾ ਲੈ ਰਿਹਾ ਹੈ ਤਾਂ ਕਿ ਜਨਤਾ ਦਾ ਧਿਆਨ ਜੋਰ ਸਮਾਜਿਕ ਮਸਲਿਆਂ ਵੱਲ ਨਾ ਜਾਵੇਲੋਕ ਰੋਜ਼ੀ-ਰੋਟੀ ਦੀ ਸਮੱਸਿਆ ਨੂੰ ਹੱਲ ਕਰਨ ਦੀ ਬਜਾਏ ਆਪਸ ਵਿੱਚ ਲੜਦੇ ਰਹਿਣ ਕਿਉਂਕਿ ਅਜਿਹੇ ਢੰਗ ਨਾਲ ਹੀ ਪਿਛਾਂਹ ਖਿੱਚੂ ਹਾਕਮ ਸ਼ਕਤੀਆਂ ਦੇ ਹਿਤ ਸੁਰੱਖਿਅਤ ਰਹਿ ਸਕਦੇ ਹਨਇਹੋ ਕਾਰਨ ਹੈ ਕਿ ਆਧੁਨਿਕਤਾ ਅਤੇ ਵਿਕਾਸ ਦਾ ਢੰਡੋਰਾ ਪਿੱਟਣ ਵਾਲੀਆਂ ਸਰਕਾਰਾਂ ਅਸਲ ਵਿੱਚ ਕਦੀ ਵੀ ਅੰਧ-ਵਿਸ਼ਵਾਸ ਅਤੇ ਧਾਰਮਿਕ ਜਨੂੰਨ ਫੈਲਾਉਣ ਵਾਲੇ ਸਾਧਾਂ, ਸੰਤਾਂ, ਪਾਖੰਡੀ ਬਾਬਿਆਂ ਨੂੰ ਦੰਭੀ ਪ੍ਰਚਾਰ ਤੋਂ ਰੋਕਣ ਦੀ ਬਜਾਏ ਸੁਰੱਖਿਆ ਮੁਹਈਆ ਕਰਵਾ ਰਹੀਆਂ ਹਨਹੋਰ ਅਨੇਕਾਂ ਢੰਗਾਂ ਨਾਲ ਇਨ੍ਹਾਂ ਕਾਲੀਆਂ ਤਾਕਤਾਂ ਨੂੰ ਵਧਣ ਫੁੱਲਣ ਦਿੱਤਾ ਜਾਂਦਾ ਹੈ, ਉਨ੍ਹਾਂ ਦੇ ਵਧਣ ਫੁੱਲਣ ਵਿੱਚ ਲੋੜੀਂਦਾ ਯੋਗਦਾਨ ਪਾਇਆ ਜਾਂਦਾ ਹੈ ਤਾਂ ਕਿ ਉਹ ਜਨਤਾ ਨੂੰ ਗੁਮਰਾਹ ਕਰੀ ਰੱਖਣ ਤੇ ਹਾਕਮਾਂ ਦਾ ਲੁੱਟ ਦਾ ਰਾਜ ਚੱਲਦਾ ਰਹੇਧਾਰਮਿਕਤਾ ਦਾ ਪ੍ਰਚਾਰ ਕਰ ਰਹੇ ਲੋਕਾਂ ਦੀ ਪਾਜ ਉਸ ਵੇਲੇ ਪੂਰੀ ਤਰ੍ਹਾਂ ਉੱਘੜਦੀ ਹੈ ਜਦੋਂ ਉਹ ਰਹੱਸਵਾਦ ਤੋਂ ਇਲਾਵਾ ਜ਼ਿੰਦਗੀ ਦੀਆਂ ਕੌੜੀਆਂ ਸੱਚਾਈਆਂ ਵੱਲੋਂ ਅੱਖਾਂ ਮੀਟ ਲੈਂਦੇ ਹਨਸੱਚੇ ਸੰਤਾਂ-ਮਹਾਪੁਰਸਾ ਨੇ ਤਾਂ ਜਨਤਾ ਨੂੰ ਅੰਧ-ਵਿਸ਼ਵਾਸ ਦੀ ਜਿੱਲ੍ਹਣ ਵਿੱਚੋਂ ਕੱਢਣ ਲਈ ਤਨਦੇਹੀ ਨਾਲ ਕੋਸ਼ਿਸ਼ਾਂ ਕੀਤੀਆਂ, ਲੋਕਾਂ ਦੀ ਆਰਥਿਕ ਲੁੱਟ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ, ਲੋਕਾਂ ਉੱਤੇ ਹੁੰਦੇ ਰਾਜਕੀ ਤੇ ਜਗੀਰੂ ਜਬਰ ਵਿਰੁੱਧ ਆਵਾਜ਼ ਬੁਲੰਦ ਕੀਤੀਸਮਾਜ ਦੀ ਮਜ਼ਬੂਤੀ ਲਈ ਜਾਤ ਪਾਤ, ਊਚ-ਨੀਚ ਦੇ ਭੇਦ-ਭਾਵ ਨੂੰ ਖ਼ਤਮ ਕਰਨ ਦੀਆਂ ਸਿਰਤੋੜ ਕੋਸ਼ਿਸ਼ਾਂ ਕੀਤੀਆਂਭਗਤ ਰਵੀਦਾਸ ਜੀ ਨੇ ਆਰਥਿਕ ਅਤੇ ਰਾਜਕੀ ਲੁੱਟ ਖ਼ਿਲਾਫ਼ ਆਵਾਜ਼ ਬੁਲੰਦ ਕਰਦਿਆਂ ਕਾਮਨਾ ਕੀਤੀ ਕਿ “ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭ ਕੋ ਅੰਨ, ਛੋਟਾ-ਬੜਾ ਸਭ ਵਸੇ ਰਵੀਦਾਸ ਰਹੇ ਪ੍ਰਸੰਨ … … …।” ਗੁਰੂ ਨਾਨਕ ਸਾਹਿਬ ਜੀ ਨੇ ਸਰਬੱਤ ਦੇ ਭਲੇ, ਮਾਨਵਤਾ ਦੀ ਗੱਲ ਕੀਤੀ, ਹਿੰਦੂ-ਮੁਸਲਮਾਨ ਦੇ ਭੇਦ-ਭਾਵ ਨੂੰ ਮਿਟਾਉਣ ਦੀ ਗੱਲ ਕੀਤੀ

ਪਰ ਅਫਸੋਸ ਅੱਜਕਲ੍ਹ ਦੇ ਝੂਠੇ ਸੰਤ-ਮਹਾਤਮਾ ਗੁਰੂ ਸਾਹਿਬ ਦੀਆਂ ਉਪਰੋਕਤ ਸਿੱਖਿਆਵਾਂ ਵਿੱਚੋਂ ਕਿਸੇ ’ਤੇ ਵੀ ਜਨਤਾ ਨੂੰ ਅਮਲ ਕਰਨ ਲਈ ਨਹੀਂ ਕਹਿੰਦੇ, ਉਹ ਜਾਣ ਬੁੱਝ ਕੇ ਇਨ੍ਹਾਂ ਗੱਲਾਂ ਨੂੰ ਭੁੱਲ ਜਾਂਦੇ ਹਨ ਤਾਂ ਜੁ ਗਰੀਬ ਜਨਤਾ ਨੂੰ ਗੁਮਰਾਹ ਕਰਕੇ ਇਸ ਲੁੱਟ ਦੇ ਸਿਸਟਮ ਨੂੰ ਚਲਾਈ ਰੱਖਣ ਤੇ ਉਨ੍ਹਾਂ ਦੀ ਅਯਾਸੀ ਭਰੀ ਜ਼ਿੰਦਗੀ ਵਿੱਚ ਹੋਰ ਸੁਖ ਸਹੂਲਤਾਂ ਤੇ ਸੁਰੱਖਿਆ ਵਿੱਚ ਸਰਕਾਰੀ, ਪ੍ਰਾਈਵੇਟ ਬੰਦੂਕਧਾਰੀਆਂ ਦਾ ਵਾਧਾ ਹੁੰਦਾ ਜਾਵੇਇਸ ਲਈ ਸਮਾਜ ਦੀਆਂ ਅਗਾਂਹਵਧੂ ਸ਼ਕਤੀਆਂ, ਕਾਰਕੁਨਾਂ ਅਤੇ ਜਨਤਾ ਦੇ ਹਿਤੈਸ਼ੀ ਆਗੂਆਂ ਨੂੰ ਇਹ ਭਲੀ-ਭਾਂਤ ਸਮਝ ਲੈਣਾ ਚਾਹੀਦਾ ਹੈ ਕਿ ਹਲਕਾਈਆਂ ਫਿਰਦੀਆਂ ਫ਼ਿਰਕੂ ਅਤੇ ਰਾਜਕੀ ਸ਼ਕਤੀਆਂ ਦੇ ਤੰਦੂਏ ਜਾਲ਼ ਵਿੱਚੋਂ ਜਨਤਾ ਨੂੰ ਕੱਢਣ, ਮਿਹਨਤਕਸ਼ ਲੋਕਾਂ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ, ਮਿਹਨਤਕਸ਼ ਜਨਤਾ ਦੀ ਚੇਤਨਾ ਅਤੇ ਏਕਤਾ ਕਾਇਮ ਕਰਨ ਲਈ ਲੰਮੇ ਸੰਘਰਸ਼ਾਂ ਦੀ ਜ਼ਰੂਰਤ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4566)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਕਸ਼ਮੀਰ ਸਿੰਘ ਕਾਦੀਆਂ

ਕਸ਼ਮੀਰ ਸਿੰਘ ਕਾਦੀਆਂ

Whattsapp: (91 - 78379-17054)
Email: (kashmirsandhu06@gmail.com)