PritamSinghPro7ਸਭ ਤੋਂ ਮਹੱਤਵਪੂਰਨ ਅਤੇ ਸਭ ਤੋਂ ਉੱਤੇ ਸੀ ਸੰਤ ਫਤਿਹ ਸਿੰਘ ਦਾ ਅਕਾਲੀ ਆਗੂ ਵਜੋਂ ਉੱਭਰਨਾ ...
(3 ਦਸੰਬਰ 2025)


ਭਾਰਤੀ ਅਤੇ ਪੰਜਾਬੀ ਸਿਆਸਤ ਅਤੇ ਅਰਥਚਾਰੇ ਉੱਤੇ ਆਪਣੇ ਖੋਜ ਕਾਰਜ ਦੌਰਾਨ ਮੈਨੂੰ ਇਹ ਪਤਾ ਲੱਗਾ ਕਿ 1947 ਤੋਂ ਬਾਅਦ ਦੀਆਂ ਸਭ ਤੋਂ ਦਿਲਚਸਪ ਤਬਦੀਲੀਆਂ ਵਿੱਚੋਂ ਇੱਕ ਇਹ ਵੀ ਸੀ ਕਿ ਪੰਜਾਬੀ ਭਾਸ਼ਾ ਦੇ ਆਧਾਰ ’ਤੇ ਸੂਬਾ ਬਣਾਉਣ ਲਈ ਹੌਲੀ-ਹੌਲੀ ਸਹਿਮਤੀ ਕਿਵੇਂ ਬਣੀ
ਕੋਈ ਵੱਡਾ ਇਤਿਹਾਸਕ ਬਦਲਾਅ ਆਉਂਦਾ ਹੈ ਤਾਂ ਇਹ ਆਮ ਤੌਰ ’ਤੇ ਹੇਠੋਂ ਉੱਠੇ ਜਨ ਅੰਦੋਲਨਾਂ ਅਤੇ ਸੱਤਾ ਵਿੱਚ ਬੈਠੇ ਲੋਕਾਂ ਵਿੱਚ ਪਰਿਵਰਤਨ ਕਾਰਨ ਆਉਂਦਾ ਹੈ ਭਾਵ ਥੱਲਿਉਂ ਦਬਾਅ ਬਣਦਾ ਅਤੇ ਉੱਪਰੋਂ ਹਰਕਤ ਹੁੰਦੀ ਹੈਮਹਾਨ ਇਤਾਲਵੀ ਮਾਰਕਸਵਾਦੀ ਚਿੰਤਕ ਅਤੇ ਇਨਕਲਾਬੀ ਅੰਤੋਨੀਓ ਗ੍ਰਾਮਸ਼ੀ ਨੇ ਸਮਾਜਿਕ ਸਹਿਮਤੀ ਤਕ ਪਹੁੰਚਣ ਦੀ ਇਸ ਪ੍ਰਕਿਰਿਆ ਨੂੰ ਇੱਕ ਵਿਚਾਰ ਦੇ ਹਾਵੀ ਹੋ ਕੇ ਉੱਭਰਨ ਦੇ ਸਿਧਾਂਤ ਵਜੋਂ ਪੇਸ਼ ਕੀਤਾ ਸੀ ਮਿਸਾਲ ਵਜੋਂ ਹਾਲੀਆ ਆਲਮੀ ਇਤਿਹਾਸ ਵਿੱਚ ਦੱਖਣੀ ਅਫਰੀਕਾ ਵਿੱਚ ਰੰਗਭੇਦ ਦਾ ਅੰਤ ਅਤੇ ਸੋਵੀਅਤ ਯੂਨੀਅਨ ਦੇ ਕੇਂਦਰੀ ਯੋਜਨਾਬੰਦੀ ਮਾਡਲ (1989/1991) ਦਾ ਢਹਿ-ਢੇਰੀ ਹੋਣਾ ਇਸ ਦੋਹਰੀ ਲਹਿਰ ਨੂੰ ਦਰਸਾਉਂਦਾ ਹੈ

ਦੱਖਣੀ ਅਫਰੀਕਾ ਵਿੱਚ ਨੈਲਸਨ ਮੰਡੇਲਾ ਵਰਗੀਆਂ ਹਸਤੀਆਂ ਦੀ ਅਗਵਾਈ ਵਿੱਚ ਸਿਆਹਫਾਮ ਲੋਕਾਂ ਵੱਲੋਂ ਵਰ੍ਹਿਆਂ ਤਕ ਕੀਤੇ ਗਏ ਸੰਗਠਿਤ ਸੰਘਰਸ਼ ਨੂੰ ਗੋਰਿਆਂ ਦੇ ਦਬਦਬੇ ਵਾਲੀ ਸਰਕਾਰ ਦੀ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਿਆਅਹਿਮ ਮੋੜ ਉਦੋਂ ਆਇਆ ਜਦੋਂ ਰਾਸ਼ਟਰਪਤੀ ਐੱਫ ਡਬਲਯੂ ਡੀ ਕਲੈਰਕ ਨੇ ਮੰਨਿਆ ਕਿ ਸਿਆਹਫ਼ਾਮ ਬਹੁਗਿਣਤੀ ਦਾ ਨਿਰੰਤਰ ਦਮਨ ਇੱਕ ਸਮਰੱਥ ਸਮਾਜ ਨਹੀਂ ਸਿਰਜ ਸਕੇਗਾਉਨ੍ਹਾਂ ਨੇ ਕਾਫ਼ੀ ਜੋਖ਼ਮ ਉਠਾ ਕੇ ਉਸ ਸਮੇਂ ਜੇਲ੍ਹ ਵਿੱਚ ਬੰਦ ਨੈਲਸਨ ਮੰਡੇਲਾ ਨਾਲ ਵਾਰਤਾ ਅਰੰਭੀ, ਜਿਸਦੇ ਨਤੀਜੇ ਵਜੋਂ 1994 ਵਿੱਚ ਲੋਕਤੰਤਰੀ ਸ਼ਾਸਨ ਅਤੇ ਮੰਡੇਲਾ ਦੇ ਰਾਸ਼ਟਰਪਤੀ ਬਣਨ ਦਾ ਰਾਹ ਪੱਧਰਾ ਹੋਇਆ

ਇਸੇ ਤਰ੍ਹਾਂ ਸੋਵੀਅਤ ਸੰਘ ਵਿੱਚ ਜਮਹੂਰੀ ਅਧਿਕਾਰਾਂ ਦੀ ਤੀਬਰ ਇੱਛਾ ਅਤੇ ਲੋਕਤੰਤਰੀ ਸਮਾਜਵਾਦੀ ਸ਼ਾਸਨ ਸੁਧਾਰਾਂ ਦੀ ਮੰਗ ਕਈ ਰੂਪਾਂ ਵਿੱਚ ਪ੍ਰਗਟ ਹੋਈ - ਮਜ਼ਦੂਰਾਂ ਦੀਆਂ ਹੜਤਾਲਾਂ, ਸਾਹਿਤਕ ਵਿਰੋਧ ਅਤੇ ਸਿਆਸੀ ਰੋਸਅਜਿਹੀ ਹਰ ਤਰ੍ਹਾਂ ਦੀ ਅਸਹਿਮਤੀ ਨੂੰ ਸਟਾਲਿਨਵਾਦੀ ਅਤੇ ਨਵ-ਸਟਾਲਿਨਵਾਦੀ ਰਾਜ ਪ੍ਰਬੰਧ ਨੇ ਦਬਾ ਦਿੱਤਾਜਦੋਂ 1985 ਵਿੱਚ ਮਿਖਾਈਲ ਗੋਰਬਾਚੇਵ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਅਤੇ 1988 ਵਿੱਚ ਰਾਜ ਮੁਖੀ ਬਣੇ ਤਾਂ ਉਨ੍ਹਾਂ ਮਹਿਸੂਸ ਕੀਤਾ ਕਿ ਮੌਜੂਦਾ ਪ੍ਰਬੰਧ ਮਾਰਕਸਵਾਦ ਦੀਆਂ ਸਿੱਖਿਆਵਾਂ ਦੇ ਅਨੁਸਾਰ ਨਹੀਂ ਹੈ, ਜਿਸ ਨਾਲ ਸਮਾਜਵਾਦ ਨੂੰ ਮਨੁੱਖੀ ਸੰਭਾਵਨਾਵਾਂ ਦੀ ਪੂਰਨਤਾ ਦਾ ਇੱਕ ਦੌਰ ਬਣਾਇਆ ਜਾ ਸਕੇਉਨ੍ਹਾਂ ਨੇ ਸ਼ਾਸਨ ਨੂੰ ਲੋਕਤੰਤਰੀ ਬਣਾਉਣ ਦੇ ਉਦੇਸ਼ ਨਾਲ ਸੁਧਾਰਾਂ ਦੀ ਸ਼ੁਰੂਆਤ ਕੀਤੀ, ਜਿਸਦੇ ਸਿੱਟੇ ਵਜੋਂ ਕੱਟੜ ਨੌਕਰਸ਼ਾਹ ਤੰਤਰ ਦਾ ਐਨਾ ਪਤਨ ਹੋ ਗਿਆ, ਜਿੰਨਾ ਸ਼ਾਇਦ ਗੋਰਬਾਚੇਵ ਨੇ ਵੀ ਨਹੀਂ ਸੋਚਿਆ ਹੋਵੇਗਾ

ਦੋਵਾਂ ਮਾਮਲਿਆਂ ਵਿੱਚ ਇਤਿਹਾਸਕ ਤਬਦੀਲੀ ਜ਼ਮੀਨੀ ਪੱਧਰ ਦੇ ਸੰਘਰਸ਼ਾਂ ਦੇ ਭਖਣ ਅਤੇ ਸੁਧਾਰ ਲਾਗੂ ਕਰਨ ਲਈ ਤਿਆਰ ਲੀਡਰਸ਼ਿੱਪ ਉੱਤੇ ਨਿਰਭਰ ਕਰਦੀ ਸੀ ਬੇਸ਼ਕ ਸਮਾਜਾਂ ਵਿੱਚ ਪਰਿਵਰਤਨਵਾਦੀ ਟੁੱਟ-ਭੱਜ ਵੀ ਹੁੰਦੀ ਹੈ ਜਿੱਥੇ ਜ਼ਮੀਨੀ ਪੱਧਰ ਤੋਂ ਉੱਠੀ ਲਹਿਰ ਇੰਨੀ ਬੇਮਿਸਾਲ ਹੁੰਦੀ ਹੈ ਕਿ ਸੱਤਾਧਾਰੀ ਤੰਤਰ ਸਿਰਫ ਹੇਠੋਂ ਬਣੇ ਦਬਾਅ ਨਾਲ ਹੀ ਉੱਖੜ ਜਾਂਦੇ ਹਨਪੰਜਾਬੀ ਬੋਲਦੇ ਸੂਬੇ ਲਈ ਅੰਦੋਲਨ ਦਾ ਮੁਹਾਂਦਰਾ ਅਜਿਹਾ ਸੀ ਜਿਸ ਤਹਿਤ ਭਾਰਤੀ ਸੰਘੀ ਢਾਂਚੇ ਦੇ ਅੰਦਰ ਹਿਤਕਾਰੀ ਪੁਨਰਗਠਨ ਦੀ ਮੰਗ ਕੀਤੀ ਜਾ ਰਹੀ ਸੀਫਿਰ ਵੀ ਸ਼ੁਰੂ ਵਿੱਚ ਇਸ ਮੰਗ ਨੂੰ ਕਾਫ਼ੀ ਵਿਰੋਧ ਦਾ ਸਾਹਮਣਾ ਕਰਨਾ ਪਿਆ

ਸ਼ੁਰੂ ਵਿੱਚ ਇਸ ਨੂੰ ਅਕਾਲੀ ਦਲ ਦੀ ਅਗਵਾਈ ਵਾਲੀ ਪਹਿਲਕਦਮੀ ਵਜੋਂ ਦੇਖਿਆ ਗਿਆ ਸੀ ਅਤੇ ਹੋਰ ਸਿਆਸੀ ਧਾਰਾਵਾਂ ਉਦਾਸੀਨ ਜਾਂ ਵਿਰੋਧੀ ਵੀ ਸਨਅਕਾਲੀ ਇਸ ਕੋਸ਼ਿਸ਼ ਵਿੱਚ ਮੋਹਰੇ ਸਨ, ਇਸ ਲਈ ਇਸ ਨੂੰ ਕਈ ਵਾਰ ਸਿੱਖਾਂ ਦਾ ਅੰਦੋਲਨ ਵੀ ਸਮਝਿਆ ਜਾਂਦਾ ਸੀਹਾਲਾਂਕਿ ਅਜ਼ਾਦੀ ਤੋਂ ਦੋ ਦਹਾਕੇ ਬਾਅਦ ਇਸ ਅੰਦੋਲਨ ਨੇ, ਜਿਸ ਵਿੱਚ ਆਪਣੀ ਇੱਛਾ ਨਾਲ ਹੋਰਾਂ ਨੇ ਵੀ ਕੈਦ ਕੱਟੀ ਤੇ ਇੱਥੋਂ ਤਕ ਕਿ ਮੌਤ ਦਾ ਸਾਹਮਣਾ ਕਰਦਿਆਂ ਕੁਰਬਾਨੀਆਂ ਦਿੱਤੀਆਂ, ਹੌਲੀ-ਹੌਲੀ ਵਿਆਪਕ ਜਨਤਕ ਸਮਰਥਨ ਪ੍ਰਾਪਤ ਕਰ ਲਿਆ

ਇੱਕ ਬਹੁਤ ਹੀ ਪ੍ਰਮੁੱਖ ਤਬਦੀਲੀ, ਜਿਸ ਨੂੰ ਇਸ ਵਿਸ਼ੇ ’ਤੇ ਖੋਜ ਦੌਰਾਨ ਢੁਕਵੀਂ ਮਾਨਤਾ ਨਹੀਂ ਮਿਲੀ, ਉਹ ਸੀ ਪੰਜਾਬੀ ਹਿੰਦੂ ਭਾਈਚਾਰੇ ਦੇ ਪ੍ਰਮੁੱਖ ਮੈਂਬਰਾਂ ਦੁਆਰਾ ਇਸ ਮੰਗ ਦੀ ਹਿਮਾਇਤ ਕਰਨਾਦੋ ਨਾਮ ਸਭ ਤੋਂ ਵੱਧ ਧਿਆਨ ਦੇਣ ਯੋਗ ਹਨ: ਜੈਤੋ ਦੇ ਸੇਠ ਰਾਮ ਨਾਥ ਅਤੇ ਪਟਿਆਲਾ ਦੇ ਸੁਰਿੰਦਰ ਨਾਥ ਖੋਸਲਾਦੋਵੇਂ ਪ੍ਰਮੁੱਖ ਜਨਤਕ ਹਸਤੀਆਂ ਸਨ ਅਤੇ ਉਨ੍ਹਾਂ ਨੇ ਭਾਵੁਕਤਾ ਨਾਲ ਕਿਹਾ ਕਿ ਪੰਜਾਬੀ ਬੋਲਣ ਵਾਲੇ ਰਾਜ ਦੀ ਮੰਗ ਸਾਰੇ ਪੰਜਾਬੀਆਂ ਦੀ ਮੰਗ ਹੈਸੇਠ ਰਾਮ ਨਾਥ ਦਾ ਇੰਨਾ ਸਤਿਕਾਰ ਸੀ ਕਿ ਜਦੋਂ ਅਕਾਲੀ ਦਲ ਦੇ ਇੱਕ ਵਫਦ ਨੂੰ ਤਤਕਾਲੀ ਪ੍ਰਧਾਨ ਮੰਤਰੀ ਨਹਿਰੂ ਨੂੰ ਮਿਲਣ ਲਈ ਸੱਦਾ ਦਿੱਤਾ ਗਿਆ ਤਾਂ ਉਨ੍ਹਾਂ ਨੂੰ ਪੰਜ ਮੈਂਬਰੀ ਵਾਰਤਾਕਾਰ ਟੀਮ ਵਿੱਚ ਸ਼ਾਮਲ ਕੀਤਾ ਗਿਆਪੰਡਿਤ ਨਹਿਰੂ ਉਨ੍ਹਾਂ ਨੂੰ ਇਹ ਦਲੀਲ ਦਿੰਦਿਆਂ ਸੁਣ ਕੇ ਪ੍ਰਭਾਵਿਤ ਹੋਏ ਕਿ ਪੰਜਾਬੀ ਸੂਬੇ ਦੀ ਮੰਗ ਸਾਰੇ ਪੰਜਾਬੀਆਂ ਦੀ ਧਰਮ-ਨਿਰਪੱਖ ਇੱਛਾ ਹੈਅਕਾਲੀਆਂ ਦੀ ਅਗਵਾਈ ਵਾਲਾ ਅੰਦੋਲਨ ਹੋਣ ਦੇ ਖ਼ਿਲਾਫ ਸੰਦੇਹ ਦੀ ਕੰਧ ਵਿੱਚ ਪਹਿਲਾ ਸੰਨ੍ਹ ਸਤਿਕਾਰਯੋਗ ਸੇਠ ਰਾਮ ਨਾਥ ਦੇ ਯੋਗਦਾਨ ਨਾਲ ਲੱਗਾ ਸੀ

ਹੋਰ ਉੱਘੇ ਪੰਜਾਬੀ ਹਿੰਦੂ ਜਿਨ੍ਹਾਂ ਨੇ ਇਸ ਅੰਦੋਲਨ ਦਾ ਸਮਰਥਨ ਕੀਤਾ, ਉਨ੍ਹਾਂ ਵਿੱਚ ਲਾਲਾ ਕੇਦਾਰ ਨਾਥ ਸਹਿਗਲ, ਠਾਕੁਰ ਨਵਲ ਕਿਸ਼ੋਰ, ਡਾ. ਕਾਲੀਚਰਨ ਸ਼ਰਮਾ, ਚੌਧਰੀ ਕਰਤਾਰ ਸਿੰਘ (ਹੁਸ਼ਿਆਰਪੁਰ), ਪੰਡਿਤ ਸੁੰਦਰ ਲਾਲ, ਗਿਰਧਾਰੀ ਲਾਲ ਗੁਪਤਾ (ਮਾਲੇਰਕੋਟਲਾ), ਉਜਾਗਰ ਮੱਲ (ਕਸ਼ਮੀਰ) ਅਤੇ ਭਾਈ ਰਾਮ ਲਾਲ (ਅੰਬਾਲਾ) ਸ਼ਾਮਲ ਸਨਉਨ੍ਹਾਂ ਨੇ ਪੰਜਾਬੀ ਸੂਬੇ ਦੇ ਹੱਕ ਵਿੱਚ ਜਨਤਕ ਰਾਏ ਜੁਟਾਉਣ ਲਈ ਵੱਖ-ਵੱਖ ਸ਼ਹਿਰਾਂ ਵਿੱਚ ਸੰਮੇਲਨ ਅਤੇ ਕਾਨਫਰੰਸਾਂ ਕਰਵਾਈਆਂਉਨ੍ਹਾਂ ਦਾ ਸਮਰਥਨ ਬਹੁਤ ਇਤਿਹਾਸਕ ਮਹੱਤਵ ਰੱਖਦਾ ਸੀ ਕਿਉਂਕਿ ਉਹ ਆਰੀਆ ਸਮਾਜ ਦੇ ਪ੍ਰਤੀਨਿਧੀਆਂ ਅਤੇ ਸੰਗਠਨਾਂ ਦੇ ਵਿਰੁੱਧ ਸਰਗਰਮ ਸਨ, ਜਿਨ੍ਹਾਂ ਪੰਜਾਬੀ ਭਾਸ਼ਾ ਦਾ ਵਿਰੋਧ ਕੀਤਾ ਸੀ

ਹਰਿਆਣਾ ਦੇ ਆਗੂਆਂ ਨੇ ਵੀ ਪੰਜਾਬੀ ਸੂਬੇ ਲਈ ਸਹਿਮਤੀ ਬਣਾਉਣ ਵਿੱਚ ਸਕਾਰਾਤਮਕ ਭੂਮਿਕਾ ਨਿਭਾਈ, ਖ਼ਾਸ ਤੌਰ ’ਤੇ ਦੇਵੀ ਲਾਲ, ਹਰਿਦੁਆਰੀ ਲਾਲ, ਪ੍ਰੋ. ਸ਼ੇਰ ਸਿੰਘ ਕਾਦੀਆਂ ਅਤੇ ਮਨੀ ਰਾਮ ਬਾਗੜੀਪੰਜਾਬੀ ਸੂਬੇ, ਜਿਸਦੇ ਜਨਮ ਨਾਲ ਹਰਿਆਣਾ ਵੀ ਬਣਿਆ, ਦਾ ਸਮਰਥਨ ਕਰ ਕੇ ਉਹ ਹਰਿਆਣਾ ਦੇ ਬਾਨੀਆਂ ਵਜੋਂ ਉੱਭਰੇਪ੍ਰੋ. ਹਰਿਦੁਆਰੀ ਲਾਲ ਨੇ ਵੀ ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਲਈ ਪਟਿਆਲਾ ਵਿੱਚ ਯੂਨੀਵਰਸਿਟੀ ਦੀ ਸਥਾਪਨਾ ਵਿੱਚ ਮੋਹਰੀ ਭੂਮਿਕਾ ਨਿਭਾਈ ਸੀਇੱਕ ਭਾਸ਼ਾ ਲਈ ਯੂਨੀਵਰਸਿਟੀ ਸਥਾਪਤ ਕਰਨ ਤੋਂ ਲੈ ਕੇ ਭਾਸ਼ਾ ਖਾਤਰ ਇੱਕ ਸੂਬਾ ਬਣਾਉਣ ਵੱਲ ਵਧਣਾ ਪੰਜਾਬੀ ਬੋਲਣ ਵਾਲੇ ਰਾਜ ਦੀ ਵੈਧਤਾ ਨੂੰ ਹੋਰ ਮਜ਼ਬੂਤ ਕੀਤਾ।

ਕਮਿਊਨਿਸਟ ਪਾਰਟੀ ਦੀ ਅਣਵੰਡੀ ਹਿਮਾਇਤ ਨੇ ਇਸ ਮੰਗ ਨੂੰ ਧਰਮ-ਨਿਰਪੱਖ ਬਣਾਉਣ ਵਿੱਚ ਹੋਰ ਮਦਦ ਕੀਤੀਦਿੱਲੀ ਯੂਨੀਵਰਸਿਟੀ ਦੇ ਪ੍ਰਭਾਵਸ਼ਾਲੀ ਖੱਬੇ-ਪੱਖੀ ਪ੍ਰੋਫੈਸਰਾਂ ਰਣਧੀਰ ਸਿੰਘ ਅਤੇ ਬਿਪਿਨ ਚੰਦਰ ਨੇ ਇਸ ਮੁੱਦੇ ਬਾਰੇ ਜਨਤਕ ਰਾਏ ਅਤੇ ਨੀਤੀ ਨੂੰ ਮਹੱਤਵਪੂਰਨ ਤੌਰ ’ਤੇ ਪ੍ਰਭਾਵਿਤ ਕੀਤਾਸਮੇਂ ਦੇ ਨਾਲ ਹੋਰ ਪ੍ਰਭਾਵਸ਼ਾਲੀ ਆਗੂਆਂ ਜਿਵੇਂ ਸੀ. ਰਾਜਾਗੋਪਾਲਾਚਾਰੀ, ਜੈਪ੍ਰਕਾਸ਼ ਨਰਾਇਣ, ਆਚਾਰੀਆ ਕ੍ਰਿਪਲਾਨੀ, ਡਾ. ਸੈਫੂਦੀਨ ਕਿਚਲੂ ਅਤੇ ਵਿਨੋਬਾ ਭਾਵੇਂ ਨੇ ਵੀ ਇਸ ਮੰਗ ਦਾ ਸਮਰਥਨ ਕੀਤਾ, ਜਿਸ ਨਾਲ ਵਧ ਰਹੀ ਸਹਿਮਤੀ ਮਜ਼ਬੂਤ ਹੋਈ

ਸੰਨ 1956 ਵਿੱਚ ਤੇਲਗੂ ਬੋਲਣ ਵਾਲੇ ਰਾਜ ਆਂਧਰਾ ਪ੍ਰਦੇਸ਼, ਗੁਜਰਾਤੀ ਬੋਲਣ ਵਾਲੇ ਰਾਜ ਗੁਜਰਾਤ ਅਤੇ ਮਰਾਠੀ ਬੋਲਣ ਵਾਲੇ ਰਾਜ ਮਹਾਰਾਸ਼ਟਰ (ਦੋਵੇਂ 1960 ਵਿੱਚ) ਨੂੰ ਬਣਾਉਣ ਵਿੱਚ ਹੋਰਨਾਂ ਭਾਸ਼ਾਈ ਰਾਜ ਅੰਦੋਲਨਾਂ ਨੂੰ ਮਿਲੀਆਂ ਸਫਲਤਾਵਾਂ ਨੇ ਵੀ ਪੰਜਾਬੀ ਬੋਲਣ ਵਾਲੇ ਰਾਜ ਦੀ ਮੰਗ ਨੂੰ ਵੈਧਤਾ ਦਿੱਤੀ

ਸਭ ਤੋਂ ਮਹੱਤਵਪੂਰਨ ਅਤੇ ਸਭ ਤੋਂ ਉੱਤੇ ਸੀ ਸੰਤ ਫਤਿਹ ਸਿੰਘ ਦਾ ਅਕਾਲੀ ਆਗੂ ਵਜੋਂ ਉੱਭਰਨਾ ਅਤੇ ਲਾਲ ਬਹਾਦਰ ਸ਼ਾਸਤਰੀ ਦਾ ਭਾਰਤ ਦੇ ਪ੍ਰਧਾਨ ਮੰਤਰੀ ਬਣਨਾਸੰਤ ਫਤਿਹ ਸਿੰਘ ਨੇ ਸਪਸ਼ਟ ਤੌਰ ’ਤੇ ਐਲਾਨ ਕੀਤਾ ਕਿ ਮੰਗ ਭਾਸ਼ਾਈ ਹੈ ਅਤੇ ਤਤਕਾਲੀ ਪ੍ਰਧਾਨ ਮੰਤਰੀ ਸ਼ਾਸਤਰੀ ਮੰਗ ਦੀ ਵਾਜਬਤਾ ਤੋਂ ਕਾਇਲ ਹੋਏ ਅਤੇ 1965 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਸਿੱਖ ਜਰਨੈਲਾਂ, ਸਿਪਾਹੀਆਂ, ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਕੁਰਬਾਨੀਆਂ ਤੋਂ ਪ੍ਰਭਾਵਿਤ ਹੋਏਪ੍ਰਧਾਨ ਮੰਤਰੀ ਸ਼ਾਸਤਰੀ ਨੇ ਸੰਤ ਫਤਿਹ ਸਿੰਘ ਨੂੰ ਇੱਕ ਧਰਮੀ ਅਤੇ ਸੱਚਾ ਜਨਤਕ ਆਗੂ ਮੰਨ ਕੇ ਭਰੋਸਾ ਜਿਤਾਇਆ ਅਤੇ ਸੰਤ ਫਤਿਹ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਭਰੋਸੇਮੰਦ ਮੁਖੀ ਵਜੋਂ ਸਤਿਕਾਰਿਆਮਾਸਟਰ ਤਾਰਾ ਸਿੰਘ ਅਤੇ ਪੰਡਿਤ ਨਹਿਰੂ ਵਿਚਕਾਰ ਪਹਿਲਾਂ ਰਹੀ ਬੇਭਰੋਸਗੀ ਦੇ ਉਲਟ ਸੰਤ ਫਤਿਹ ਸਿੰਘ ਤੇ ਲਾਲ ਬਹਾਦਰ ਸ਼ਾਸਤਰੀ ਵਿਚਾਲੇ ਭਰੋਸਾ ਅੰਦੋਲਨ ਦੀ ਸਫਲਤਾ ਲਈ ਬਹੁਤ ਮਹੱਤਵਪੂਰਨ ਸਿੱਧ ਹੋਇਆਸ੍ਰੀ ਸ਼ਾਸਤਰੀ ਨੇ ਇੱਕ ਪੰਜਾਬੀ ਭਾਸ਼ਾਈ ਰਾਜ ਲਈ ਸੰਸਦੀ ਅਤੇ ਕਾਨੂੰਨੀ ਢਾਂਚਾ ਸਥਾਪਤ ਕੀਤਾ

ਜ਼ਮੀਨੀ ਪੱਧਰ ਤੋਂ ਬਣੇ ਜਨਤਕ ਦਬਾਅ ਅਤੇ ਉੱਪਰੋਂ ਜਵਾਬਦੇਹ ਲੀਡਰਸ਼ਿੱਪ ਦੇ ਸੁਮੇਲ ਨਾਲ ਪ੍ਰਭਾਵਸ਼ਾਲੀ ਸਹਿਮਤੀ ਉੱਭਰੀ, ਜਿਸਦੇ ਨਤੀਜੇ ਵਜੋਂ 1 ਨਵੰਬਰ 1966 ਨੂੰ ਪੰਜਾਬੀ ਬੋਲਦੇ ਸੂਬੇ ਦੀ ਸਿਰਜਣਾ ਹੋਈਪੰਜਾਬੀ ਹਰ ਸਾਲ ਪੰਜਾਬ ਦਿਵਸ ਮਨਾਉਂਦੇ ਹਨ, ਇਸ ਲਈ ਉਨ੍ਹਾਂ ਲੋਕਾਂ ਨੂੰ ਯਾਦ ਕਰਨਾ ਮਹੱਤਵਪੂਰਨ ਹੈ, ਜਿਨ੍ਹਾਂ ਨੇ ਇਸਦੇ ਕੁਰਬਾਨੀਆਂ ਦਿੱਤੀਆਂ ਅਤੇ ਉਨ੍ਹਾਂ ਰਾਜਨੀਤਕ ਆਗੂਆਂ, ਖ਼ਾਸਕਰ ਲਾਲ ਬਹਾਦਰ ਸ਼ਾਸਤਰੀ, ਸੰਤ ਫਤਿਹ ਸਿੰਘ, ਸੇਠ ਰਾਮ ਨਾਥ ਅਤੇ ਚੌਧਰੀ ਦੇਵੀ ਲਾਲ ਨੂੰ ਚੇਤੇ ਕਰਨਾ ਵੀ ਬਹੁਤ ਜ਼ਰੂਰੀ ਹੈ, ਜਿਨ੍ਹਾਂ ਵੱਖ-ਵੱਖ ਤਰੀਕਿਆਂ ਨਾਲ ਅੰਦੋਲਨ ਦੀ ਸਫਲਤਾ ਨੂੰ ਯਕੀਨੀ ਬਣਾਇਆ

*     *     *

(ਪ੍ਰੋਫੈਸਰ ਅਮੈਰੀਟਸ, ਆਕਸਫੋਰਡ ਬਰੁੱਕਸ ਬਿਜ਼ਨਸ ਸਕੂਲ।)

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਪ੍ਰੋ. ਪ੍ਰੀਤਮ ਸਿੰਘ

ਪ੍ਰੋ. ਪ੍ਰੀਤਮ ਸਿੰਘ

Dr. Pritam Singh (Professor of economics)
Oxford Brookes University, Oxford, UK.
WhatsApp: UK. (44 - 79226 -57957)
Email: (psingh@brookes.ac.uk)